ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫਾਸ਼ੀਵਾਦੀ ਖਤਰਾ ਅੱਜ ਵੀ ਅਮਰੀਕਾ ਅਤੇ ਪੱਛਮੀ ਯੂਰਪ ਦੀ 'ਲੋਕਤੰਤਰੀ' ਵਿਵਸਥਾ ਲਈ ਖੁਦ 'ਚ ਕੋਈ ਖਤਰਾ ਨਾ ਨਜ਼ਰ ਆਏ। ਕਲਾਸਕੀ ਸੰਸਦੀ ਦੱਖਣਪੰਥ ਅਤੇ ਸਮਾਜਿਕ ਉਦਾਰਵਾਦੀਆਂ ਵਿਚਕਾਰਲਾ ਗੱਠਜੋੜ ਇਜਾਰੇਦਾਰ ਪੂੰਜੀ ਲਈ ਇਸ ਗੱਲ ਨੂੰ ਲਾਜਮੀਂ ਬਣਾਉਂਦਾ ਹੈ ਕਿ ਉਹ ਦੱਖਣਪੰਥੀ ਕੱਟੜਪੰਥ ਦੀਆਂ ਸੇਵਾਵਾਂ ਲੈਣ, ਜੋ ਇਤਿਹਾਸਕ ਫਾਸ਼ੀਵਾਦੀ ਸ਼ੰਘਰਸ਼ਾਂ ਦੀ ਸੂਰਤ 'ਚ ਉਭਾਰਦਾ ਹੈ। ਤਦ ਸਵਾਲ ਉਠਦਾ ਹੈ ਕਿ ਆਖਰ ਪਿਛਲੇ ਇਕ ਦਹਾਕੇ ਦੌਰਾਨ ਦੱਖਣਪੰਥੀ ਕੱਟੜਪੰਥ ਚੁਣਾਵੀ ਕਾਮਯਾਬੀ ਨੂੰ ਅਸੀਂ ਕਿਸ ਰੂਪ 'ਚ ਦੇਖੀਏ ? ਇਜਾਰੇਦਾਰ ਪੂੰਜੀਵਾਦ ਦੇ ਸ਼ਿਕਾਰ ਤਾਂ ਯੂਰਪੀ ਵੀ ਸਾਫ ਤੌਰ ਤੇ ਹਨ। ਇਸ ਤੋਂ ਸਾਨੂੰ ਸਮਝ ਆ ਸਕਦਾ ਹੈ ਕਿ ਜਦ ਉਨ੍ਹਾਂ ਦੇ ਸਾਹਮਣੇ ਦੱਖਣਪੰਥੀ ਤੇ ਸਮਾਜਵਾਦੀ ਖੱਬੇ ਧੜੇ ਦੇ ਗਠਜੋੜ ਨਾਲ ਨਿਪਟਨ ਦਾ ਸਵਾਲ ਆਉਂਦਾ ਹੈ ਤਾਂ ਉਹ ਕਿਉਂ ਜਾਂ ਤਾਂ ਚੋਣਾਂ 'ਚ ਹਿੱਸਾ ਨਹੀਂ ਲੈਂਦੇ ਜਾਂ ਫਿਰ ਦੱਖਣੀ ਕੱਟੜਪੰਥ ਨੂੰ ਵੋਟ ਦਿੰਦੇ ਹਨ। ਇਸ ਸੰਦਰਭ 'ਚ ਇਨਕਲਾਬੀ ਖੱਬਿਆਂ ਦੀ ਜਿੰਮੇਵਾਰੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ ; ਜੇਕਰ ਇਨ੍ਹਾਂ ਖੱਬਿਆਂ ਕੋਲ ਮੌਜੂਦਾ ਪੂੰਜੀਵਾਦ ਤੋਂ ਅੱਗੇ ਜਾ ਕੇ ਕੁਝ ਕਰ ਵਿਖਾਉਣ ਦਾ ਸਾਹਸ ਹੁੰਦਾ ਤਾਂ ਉਸ ਨਾਲ ਉਹ ਭਰੋਸੇਯੋਗਤਾ ਹਾਸਲ ਹੋ ਜਾਂਦੀ ਜੋ ਫਿਲਹਾਲ ਨਦਾਰਦ ਹੈ। ਅੱਜ ਕੱਲ ਆਪ ਮੁਹਾਰੇ ਪੈਦਾ ਹੋਣ ਵਾਲੇ ਸੰਘਰਸ਼ਾਂ ਅਤੇ ਰੱਖਿਆਤਮਕ ਸੰਘਰਸ਼ਾਂ 'ਚ ਜਿਸਦੀ ਘਾਟ ਦਿਖਾਈ ਦਿੰਦੀ ਹੈ, ਉਸ ਲਈ ਇਨਕਲਾਬੀ ਖੱਬੇਪੱਖੀਆਂ ਦਾ ਸਾਹਸੀ ਹੋਣਾ ਲਾਜ਼ਮੀ ਹੈ ਤਾਂ ਕਿ ਉਹ ਇਸ ਕਮੀ ਨੂੰ ਪੂਰਾ ਕਰ ਸਕਣ। ਤਾਂ ਹੀ ਇਹ ਸੰਭਵ ਹੋਵੇਗਾ ਕਿ ਇਹ 'ਸੰਘਰਸ਼' ਸੱਤਾ ਦੇ ਸਮਾਜਿਕ ਸੰਤੁਲਨ ਨੂੰ ਮਿਹਨਤਕਸ਼ ਤਬਕੇ ਵੱਲ ਝੁਕਾ ਸਕਣ ਅਤੇ ਉਸ ਦੇ ਅਧਾਰ ਦਾ ਵਿਸ਼ਲੇਸ਼ਣ ਕਰਦੇ ਹੋਏ ਆਪਣਾ ਵਿਸਥਾਰ ਕਰ ਸਕਣ। ਦੱਖਣੀ ਅਮਰੀਕਾ ਦੇ ਹਰਮਨਪਿਆਰੇ ਸੰਘਰਸ਼ਾਂ ਤੋਂ ਮਿਲੀ ਕਾਮਯਾਬੀ ਇਸ ਗੱਲ ਦਾ ਸਬੂਤ ਹੈ।
ਮੌਜੂਦਾ ਹਾਲਤਾਂ 'ਚ ਦੱਖਣਪੰਥੀ ਕੱਟੜਪੰਥ ਦੀਆਂ ਚੁਣਾਵੀ ਕਾਮਯਾਬੀਆਂ ਸਮਕਾਲੀ ਪੂੰਜੀਵਾਦ ਦੀ ਹੀ ਆਪਣੀ ਉਪਜ ਹੈ। ਇਨ੍ਹਾਂ ਕਾਮਯਾਬੀਆਂ ਦੇ ਚਲਦੇ ਮੀਡੀਆ ਨੂੰ ਮੌਕਾ ਮਿਲ ਜਾਂਦਾ ਹੈ ਕਿ ਉਹ ਇਕ ਹੀ ਸਾਹ 'ਚ ਇਕ ਬਰਾਬਰ ਤ੍ਰਿਸਕਾਰ ਨਾਲ 'ਅਤਿ ਦੱਖਣੀ ਤੇ ਅਤਿ ਖੱਬੇ ਦੇ ਲੋਕਰੰਜਤਾਵਾਦ' ਨੂੰ ਵਰਤਦਾ ਹੈ ਤੇ ਇਸ ਤਰ੍ਹਾਂ ਉਸ ਵੰਡ ਨੂੰ ਧੁੰਦਲਾ ਕਰ ਦਿੰਦਾ ਹੈ ਕਿ ਅਤਿ ਦੱਖਣਪੰਥ ਪੂੰਜੀਵਾਦ ਸਮਰਥਕ (ਜਿਵੇਂ ਕਿ ਨਾਮ ਤੋਂ ਜਾਹਰ ਹੈ) ਤੇ ਪੂੰਜੀ ਦਾ ਸੁਭਾਵਿਕ ਸੇਵਾਦਾਰ ਹੈ ਜਦਕਿ ਅਤਿ ਖੱਬੇ ਪੂੰਜੀਵਾਦ ਸੱਤਾ ਤੰਤਰ ਦਾ ਖਤਰਨਾਕ ਦੁਸ਼ਮਣ ਹੈ।
ਅਮਰੀਕਾ 'ਚ ਵੀ ਅਜਿਹੀ ਹੀ ਨਿਰਅਧਾਰ ਕਲਪਨਾ ਦੇਖਣ 'ਚ ਆਉਂਦੀ ਹੈ ਹਾਲਾਂਕਿ ਉਥੋਂ ਦੇ ਦੱਖਣਪੰਥੀ ਕੱਟੜਪੰਥ ਨੂੰ ਕਦੇ ਵੀ ਫਾਸ਼ੀਵਾਦ ਨਹੀਂ ਕਿਹਾ ਜਾਂਦਾ। ਅਤੀਤ ਦਾ ਮੈਕਾਰਥੀਵਾਦ ਹੋਵੇ ਜਾਂ ਚਾਹ ਪਾਰਟੀ ਦੀ ਮੌਜੂਦਾ ਸਨਕਪੂਰਨ ਰਾਜਨੀਤੀ ਅਤੇ ਯੁੱਧਪਸੰਦ ਲੋਕ (ਜਿਵੇਂ ਹਿਲੇਰੀ ਕਲਿੰਟਨ), ਇਹ ਸਾਰੇ 'ਸਰਕਾਰ' ਦੇ ਬਰਅਕਸ ਖੁਲ੍ਹੇਆਮ 'ਲਿਬਰਟੀ' ਦਾ ਬਚਾਅ ਕਰਦੇ ਹਨ ਕਿਉਂਕਿ ਇਨ੍ਹਾਂ ਲਈ ਲਿਬਰਟੀ ਦਾ ਅਰਥ ਇਜਾਰੇਦਾਰ ਪੂੰਜੀ ਦੇ ਮਾਲਕਾਂ ਅਤੇ ਪ੍ਰਬੰਧਕਾਂ ਦੀ ਅਜਾਦੀ ਹੈ ਜਦਕਿ ਸਰਕਾਰ ਤੇ ਇੰਨ੍ਹਾਂ ਨੂੰ ਸੰਦੇਹ ਹੈ ਕਿ ਕਿਤੇ ਉਹ ਇਸ ਪ੍ਰਬੰਧ ਦੇ ਸ਼ਿਕਾਰ ਲੋਕਾਂ ਦੀ ਮੰਗ ਦੇ ਅੱਗੇ ਝੁਕ ਨਾ ਜਾਏ।
ਫਾਸ਼ੀਵਾਦੀ ਸੰਘਰਸ਼ਾਂ ਬਾਰੇ ਇਕ ਆਖਰੀ ਗੱਲ : ਅਜਿਹਾ ਲਗਦਾ ਹੈ ਕਿ ਉਹ ਇਹ ਜਾਣਨ 'ਚ ਅਸਮਰੱਥ ਹੁੰਦੇ ਜਾ ਰਹੇ ਹਨ ਕਿ ਆਪਣੀਆਂ ਮੰਗਾਂ ਤੇ ਕਦ ਅਤੇ ਕਿਵੇਂ ਰੋਕ ਲਾਈ ਜਾਵੇ। ਉਨ੍ਹਾਂ ਦੇ ਆਗੂਆਂ ਦਾ ਮੱਤ ਤੇ ਉਸਦੇ ਅੰਨੇ ਭਗਤ, ਕੱਟੜਤਾ ਦਾ ਸੰਚਾਰ ਕਰਨ ਵਾਲੀਆਂ ਕਪਟੀ ਜਾਤੀਆਂ ਤੇ ਕਪਟੀ ਧਾਰਮਿਕ ਮਿਥਕ ਕਮੇਟੀਆਂ ਨੂੰ ਬੜਾਵਾ ਅਤੇ ਹਿੰਸਕ ਕਾਰਵਾਈਆਂ ਲਈ ਨਾਗਰਿਕ ਸੈਨਾ ਦੀ ਬਹਾਲੀ- ਇਹ ਸਭ ਮਿਲਕੇ ਫਾਸ਼ੀਵਾਦ ਨੂੰ ਇਕ ਅਜਿਹੀ ਤਾਕਤ ਦਾ ਰੂਪ ਦਿੰਦੇ ਹਨ ਜਿਸਤੇ ਕੰਟਰੋਲ ਕਾਇਮ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਗਲਤੀਆਂ ਦਾ ਹੋਣਾ ਲਾਜ਼ਮੀ ਹੁੰਦਾ ਹੈ। ਅਜਿਹੀਆਂ ਗਲਤੀਆਂ ਕਦੇ-ਕਦੇ ਫਾਸ਼ੀਵਾਦੀਆਂ ਦੇ ਸਮਾਜਿਕ ਹਿੱਤ ਦੇ ਲਿਹਾਜ ਨਾਲ ਵਿਵੇਕਹੀਣਤਾ ਦੀਆਂ ਸੀਮਾਵਾਂ ਨੂੰ ਵੀ ਪਾਰ ਕਰ ਜਾਂਦੀਆਂ ਹਨ। ਹਿਟਲਰ ਸੱਚੀਂ ਦਿਮਾਗੀ ਤੌਰ ਤੇ ਬਿਮਾਰ ਬੰਦਾ ਸੀ, ਇਸਦੇ ਬਾਵਯੂਦ ਉਸਨੇ ਉਨ੍ਹਾਂ ਵੱਡੇ ਪੂੰਜੀਪਤੀਆਂ ਨੂੰ ਆਪਣੀ ਸਨਕ ਦੀ ਹੱਦ ਤੱਕ ਆਪਣੇ ਨਾਲ ਖੜੇ ਰਹਿਣ ਲਈ ਮਜ਼ਬੂਰ ਕੀਤਾ ਜੋ ਉਸਨੂੰ ਸੱਤਾ 'ਚ ਲੈ ਕੇ ਆਏ ਸਨ ਅਤੇ ਜਿਥੋਂ ਤੱਕ ਵਸੋਂ ਦੇ ਇਕ ਵੱਡੇ ਹਿੱਸੇ ਦਾ ਸਮਰਥਨ ਵੀ ਉਸਨੂੰ ਹਾਸਲ ਹੋਇਆ। ਇਹ ਹਾਲਾਂਕਿ ਆਪਣੇ ਕਿਸਮ ਦਾ ਇਕਲੌਤਾ ਅੱਤਵਾਦੀ ਮਾਮਲਾ ਸੀ, ਪਰ ਮੁਸੋਲਿਨੀ, ਫਰਾਂਕੋ, ਸਾਲਾਜਾਰ ਅਤੇ ਪੇਤਾਈਨ ਦਿਮਾਗੀ ਤੌਰ ਤੇ ਬਿਮਾਰ ਲੋਕ ਨਹੀਂ ਸਨ ਫਿਰ ਵੀ ਉਨ੍ਹਾਂ ਦੇ ਅਜਿਹੇ ਸਹਿਯੋਗੀਆਂ ਅਤੇ ਗੁਰਗਿਆਂ ਦੀ ਵੱਡੀ ਸੰਖਿਆ ਸੀ ਜਿਨ੍ਹਾਂ ਨੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ 'ਚ ਕੋਈ ਸੰਕੋਚ ਨਹੀਂ ਕੀਤਾ।
ਦੱਖਣੀ ਦੇਸ਼ਾਂ ਵਿਚ ਫਾਸ਼ੀਵਾਦ :- ਉਨੀਵੀਂ ਸਦੀ ਦੇ ਵਿਸ਼ਵੀ ਪੂੰਜੀਵਾਦ ਦੇ ਅੰਦਰ ਲਾਤੀਨੀ ਅਮਰੀਕਾ ਦਾ ਏਕੀਕਰਨ ਕਿਸਾਨਾਂ ਦੇ ਸ਼ੋਸ਼ਣ ਉੱਤੇ ਟਿਕਿਆ ਸੀ ਜਿੰਨ੍ਹਾਂ ਨੂੰ 'ਚਪੜਾਸੀ' ਦੀ ਹਾਲਤ ਤੱਕ ਨੀਵਾਂ ਸੁੱਟ ਦਿੱਤਾ ਗਿਆ ਸੀ ਅਤੇ ਵੱਡੇ ਭੂਮੀਪਤੀਆਂ ਦੀਆਂ ਕਰੂਰਤਾਵਾਂ ਅੱਗੇ ਗੋਡੇ ਟੇਕਣ ਲਈ ਜਿੰਨ੍ਹਾਂ ਨੂੰ ਮਜ਼ਬੂਰ ਕਰ ਦਿੱਤਾ ਗਿਆ ਸੀ। ਮੈਕਸੀਕੋ ਦਾ ਪਾਫੀਰੋ ਡਿਆਜ਼ ਸ਼ਾਸ਼ਨ ਇਸਦਾ ਚੰਗਾ ਉਦਾਹਰਨ ਹੈ। ਵੀਹਵੀਂ ਸਦੀ ਦੇ ਇਸ ਏਕੀਕਰਨ ਦੇ ਵਿਸਥਾਰ ਨੇ 'ਗਰੀਬੀ ਦੇ ਆਧੁਨੀਕੀਕਰਨ' ਨੂੰ ਪੈਦਾ ਕੀਤਾ।
ਪਿੰਡਾਂ ਤੋਂ ਤੀਬਰ ਵਿਊਂਤਬੰਦੀ :- ਜੋ ਕਿ ਏਸ਼ੀਆ ਅਤੇ ਅਫਰੀਕਾ ਦੇ ਮੁਕਾਬਲੇ ਲਾਤੀਨੀ ਅਮਰੀਕਾ 'ਚ ਕਿਤੇ ਜਿਆਦਾ ਪਹਿਲਾਂ ਤੇ ਜਿਆਦਾ ਗਿਣਤੀ 'ਚ ਹੋਇਆ ਉਸਨੇ ਸਮਕਾਲੀਨ ਸ਼ਹਿਰੀ ਕੇਂਦਰਾਂ 'ਚ ਗਰੀਬਾਂ ਦੇ ਅਜਿਹੇ ਨਵੇਂ ਰੂਪਾਂ ਨੂੰ ਪੈਦਾ ਕੀਤਾ ਜਿਸਨੇ ਪੇਂਡੂ ਗਰੀਬਾਂ ਦੇ ਪੁਰਾਣੇ ਰੂਪਾਂ ਦੀ ਜਗ੍ਹਾ ਲੈ ਲਈ। ਇਸਦੇ ਬਾਅਦ ਲੋਕਾਂ ਦੇ ਰਾਜਨੀਤਿਕ ਕੰਟਰੋਲ ਦੇ ਰੂਪਾਂ ਦਾ ਵੀ 'ਆਧੁਨਿਕੀਕਰਨ' ਕੀਤਾ ਗਿਆ ਜਿਸ ਲਈ ਚੁਣਾਵੀ ਲੋਕਤੰਤਰ ਨੂੰ ਹਟਾਕੇ, ਪਾਰਟੀਆਂ ਤੇ ਟਰੇਡ ਯੂਨੀਅਨਾਂ ਨੂੰ ਖਤਮ ਕਰਕੇ ਤਾਨਾਸ਼ਾਹੀਆਂ ਦੀ ਸਥਾਪਨਾ ਕੀਤੀ ਗਈ ਅਤੇ 'ਆਧੁਨਿਕ' ਗੁਪਤਚਰ ਸੇਵਾਵਾਂ ਨੂੰ ਇੰਟੈਲੀਜੈਂਸ ਦੀਆਂ ਤਕਨੀਕਾਂ ਦੇ ਸਹਾਰੇ ਹਿਰਾਸਤ 'ਚ ਲੈਣ ਅਤੇ ਨਪੀੜਨ ਦੇ ਅਧਿਕਾਰ ਸੌਂਪੇ ਗਏ। ਜਾਹਰ ਹੈ, ਰਾਜਨੀਤਿਕ ਪ੍ਰਬੰਧ ਦੇ ਇਹ ਤਰੀਕੇ ਪੂਰਬੀ ਯੂਰਪ ਦੇ ਨਿਰਭਰ ਪੂੰਜੀਵਾਦ ਵਾਲੇ ਦੇਸ਼ਾਂ 'ਚ ਪਾਏ ਜਾਣ ਵਾਲੇ ਫਾਸ਼ੀਵਾਦ ਦੇ ਤੁਲ ਸਨ। ਵੀਹਵੀਂ ਸਦੀ 'ਚ ਲਾਤੀਨੀ ਅਮਰੀਕਾ ਦੀਆਂ ਤਾਨਾਸ਼ਾਹੀ ਸੱਤਾਵਾਂ ਸਥਾਨਿਕ ਪਿਛਾਖੜੀ ਖੇਮਿਆਂ ਦੀ ਸੇਵਾ ਕਰ ਰਹੀਆਂ ਸਨ ( ਵੱਡੇ ਭੂਮੀਪਤੀ, ਦਲਾਲ ਬੁਰਜੂਆਜ਼ੀ ਅਤੇ ਹੋਰ ਇਸ ਕਿਸਮ ਦੇ ਲੰਪਨ ਵਿਕਾਸ ਤੋਂ ਲਾਭ ਲੈਣ ਵਾਲੇ ਮੱਧਵਰਗ)। ਇਨ੍ਹਾਂ ਸਾਰਿਆਂ ਦੇ ਉੁਪਰ ਹਾਲਾਂਕਿ ਇਹ ਸੱਤਾਵਾਂ ਪਸਾਰਵਾਦੀ ਵਿਦੇਸ਼ੀ ਪੂੰਜੀ ਦੀ ਚਾਕਰੀ 'ਚ ਲੱਗੀਆਂ ਸਨ, ਖਾਸਕਰ ਅਮਰੀਕੀ ਪੂੰਜੀ ਦੀ, ਜਿਸਦੇ ਚਲਦੇ ਅਮਰੀਕਾ ਨੇ ਹਰਮਨਪਿਆਰੇ ਸ਼ੰਘਰਸ਼ਾਂ ਦੇ ਹਾਲੀਆ ਵਿਸਫੋਟ ਤੱਕ ਇਨ੍ਹਾਂ ਸੱਤਾਵਾਂ ਦਾ ਸਮਰਥਣ ਕੀਤਾ। ਇਨ੍ਹਾਂ ਸੰਘਰਸ਼ਾਂ ਦੀ ਤਾਕਤ ਅਤੇ ਇਨ੍ਹਾਂ ਦੁਆਰਾ ਕੀਤੇ ਗਏ ਸਮਾਜਿਕ ਅਤੇ ਲੋਕਤੰਤਤਰੀ ਅਗਾਂਹਵਧੂ ਵਿਕਾਸ ਨੇ ਘੱਟ ਤੋਂ ਘੱਟ ਅੱਧੇ ਸਮੇਂ ਲਈ ਹੀ ਸਹੀ ਅਰਧ-ਫਾਸ਼ੀਵਾਦੀ ਤਾਨਾਸ਼ਾਹੀਆਂ ਦੀ ਵਾਪਸੀ ਦੀ ਗੁਜਾਇੰਸ਼ ਨੂੰ ਖਤਮ ਕਰ ਦਿੱਤਾ ਹੈ। ਇਨ੍ਹਾਂ ਦਾ ਭਵਿੱਖ ਹਾਲਾਂਕਿ ਅਨਿਸ਼ਚਿਤ ਹੈ : ਮਜ਼ਦੂਰ ਜਮਾਤ ਅਤੇ ਸਥਾਨਕ ਤੇ ਵਿਸ਼ਵੀ ਪੂੰਜੀਵਾਦ ਵਿਚਕਾਰ ਸੰਘਰਸ਼ ਇੱਥੇ ਹੁਣੇ-ਹੁਣੇ ਸ਼ੁਰੂ ਹੋਇਆ ਹੈ। ਜਿਵੇਂ ਕਿ ਹਰ ਕਿਸਮ ਦੇ ਫਾਸ਼ੀਵਾਦ ਦੇ ਨਾਲ ਹੁੰਦਾ ਹੈ, ਲਾਤੀਨੀ ਅਮਰੀਕਾ ਦੀਆਂ ਤਾਨਾਸ਼ਾਹ ਸੱਤਾਵਾਂ ਵੀ ਗਲਤੀਆਂ ਤੋਂ ਨਹੀਂ ਬਚ ਸਕੀਆਂ, ਜਿਸ ਵਿਚੋਂ ਕੁਝ ਤਾਂ ਉਨ੍ਹਾਂ ਲਈ ਆਤਮਘਾਤੀ ਸਾਬਤ ਹੋਏ। ਉਦਾਹਰਨ ਵਜੋਂ, ਮੈਨੂੰ ਜਾਰਜ ਰਾਫੇਲ ਵੇਦੇਲਾ ਦਾ ਉਦਾਹਰਨ ਯਾਦ ਆਉਂਦਾ ਹੈ ਜੋ ਆਰਜਨਟੀਨਾ ਦੀ ਰਾਸ਼ਟਰਵਾਦੀ ਭਾਵਨਾ ਨੂੰ ਕੁਚਲਣ ਲਈ ਮਾਲ ਨਿਵਾਸ ਦੀਪ ਦੇ ਮਸਲੇ ਤੇ ਖੁਦ ਨੂੰ ਲਾਭ ਪਹੁੰਚਾਉਣ ਲਈ ਜੰਗ ਵਿਚ ਚਲਾ ਗਿਆ ਸੀ।
ਅਜਾਰੇਦਾਰ ਪੂੰਜੀਵਾਦ ਦੇ ਵਿਸਥਾਰ ਦੇ ਲੰਪਟ ਵਿਕਾਸ ਦੀ ਪ੍ਰਕਿਰਤੀ ਵਿਚ ਬਦਲ ਜਾਣਾ 80ਵਿਆਂ ਦੇ ਦਹਾਕੇ 'ਚ ਸ਼ੁਰੂ ਹੋਇਆ ਜਿਸਤੋਂ ਪਹਿਲਾ ਏਸ਼ੀਆ ਅਤੇ ਅਫਰੀਕਾ ਵਿਚ ਬਾਡੁੰਗ ਦੌਰ ਦੇ ਹਰਮਨਪਿਆਰੇ ਰਾਸ਼ਟਰੀ ਪ੍ਰਬੰਧਾਂ ਦਾ ਪ੍ਰਚਲਣ ਰਿਹਾ ਸੀ (1955-80)। ਇਸ ਲੰਪਟ ਵਿਕਾਸ ਨੇ ਗਰੀਬੀ ਅਤੇ ਦਮਨਕਾਰੀ ਹਿੰਸਾ ਦੇ ਆਧੁਨੀਕੀਕਰਨ ਦੇ ਨਵੇਂ ਸੰਸਕਰਣਾਂ ਨੂੰ ਪੈਦਾ ਕੀਤਾ। ਇਸਦੀ ਵਧੀਆ ਉਦਾਹਰਣ ਸਾਨੂੰ ਅਰਬ ਜਗਤ ਵਿਚ ਨਾਸਿਰ ਅਤੇ ਬਾਥ ਸ਼ਾਸ਼ਨ ਦੇ ਬਾਅਦ ਹੋਈਆਂ ਵਧੀਕੀਆਂ ਵਿਚੋਂ ਮਿਲਦੀ ਹੈ। ਕੇਵਲ ਇਸ ਲਈ ਕਿ ਦੋਨੋਂ ਹੀ 'ਅਲੋਕਤੰਤਰਿਕ' ਸੀ, ਇਸ ਅਧਾਰ ਤੇ ਸਾਨੂੰ ਬਾਡੁੰਗ ਦੌਰ ਦੇ ਹਰਮਨਪਿਆਰੇ ਰਾਸ਼ਟਰੀ ਪ੍ਰਬੰਧਾਂ ਅਤੇ ਉਸਦੇ ਬਾਅਦ ਦੇ ਉਨ੍ਹਾਂ ਪ੍ਰਬੰਧਾਂ ਨੂੰ ਇਕੱਠੇ ਰੱਖਕੇ ਨਹੀਂ ਵੇਖਣਾ ਚਾਹੀਦਾ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਵਿਸ਼ਵੀਕ੍ਰਿਤ ਉਦਾਰਵਾਦ ਦਾ ਪੱਲਾ ਫੜ ਲਿਆ ਸੀ। ਬਾਡੁੰਗ ਦੌਰ ਦੀਆਂ ਸੱਤਾਵਾਂ ਨੂੰ ਉਨ੍ਹਾਂ ਦੇ ਏਕਾਧਿਕਾਰੀ ਰਾਜਨੀਤਿਕ ਆਹੁਦਿਆਂ ਦੇ ਬਾਵਯੂਦ ਕੁਝ ਹਰਮਨਪਿਆਰੀ ਉਚਤਤਾ ਹਾਸਲ ਸੀ, ਇਕ ਤਾਂ ਉਨ੍ਹਾਂ ਦੀਆਂ ਪ੍ਰਾਪਤੀਆ ਅਮਲੀ ਅਤੇ ਦੂਜਾ ਉਨ੍ਹਾਂ ਦੇ ਬਹੁਗਿਣਤੀ ਕਾਮਿਆਂ ਨੂੰ ਲਾਭ ਵੀ ਮਿਲਦਾ ਸੀ ਅਤੇ ਜਿਸਦੇ ਚੱਲਦੇ ਉਨ੍ਹਾਂ ਦੀ ਸਾਮਰਾਜ ਵਿਰੋਧੀ ਐਲਾਨੀਆਂ ਸਥਿਤੀ ਸਿੱਧ ਹੁੰਦੀ ਸੀ। ਇਨ੍ਹਾਂ ਤੋਂ ਬਾਅਦ ਆਈਆਂ ਤਾਨਾਸ਼ਾਹੀ ਸੱਤਾਵਾਂ ਨੇ ਜਿਵੇਂ ਹੀ ਵਿਸ਼ਵੀਕ੍ਰਿਤ ਉਦਾਰਵਾਦੀ ਮਾਡਲ ਦੀ ਆਧੀਨਤਾ ਸਵੀਕਾਰੀ ਅਤੇ ਲੰਪਟ ਵਿਕਾਸ ਦਾ ਪੱਲਾ ਫੜਿਆ ਉਨ੍ਹਾਂ ਨੇ ਤੁਰੰਤ ਇਹ ਪ੍ਰਮਾਣਿਕਤਾ ਗਵਾ ਦਿੱਤੀ। ਇਨ੍ਹਾਂ ਅਲੋਕਤੰਤਰ ਹਰਮਨਪਿਆਰੀਆਂ ਰਾਸ਼ਟਰੀ ਸੱਤਾਵਾਂ ਨੇ ਨਵਉਦਾਰਵਾਦੀ, ਲੋਕਪ੍ਰਿਅਤਾ-ਵਿਰੋਧੀ ਅਤੇ ਰਾਸ਼ਟਰੀਅਤਾ-ਵਿਰੋਧ ਪ੍ਰੋਜੈਕਟ ਦੇ ਹਿੱਤ ਵਿਚ ਪੁਲਸੀਆ ਹਿੰਸਾ ਦਾ ਰਾਹ ਖੋਲ ਦਿੱਤਾ।
ਹੁਣੇ ਹੀ 2011 ਦੇ ਸ਼ੁਰੂ ਹੋਏ ਹਰਮਨਪਿਆਰੇ ਉਭਾਰਾ ਨੇ ਤਾਨਾਸ਼ਾਹੀਆਂ ਤੇ ਸਵਾਲ ਉਠਾਏ ਹਨ, ਪਰ ਮਾਮਲਾ ਸਿਰਫ ਸਵਾਲ ਉਠਾਉਣ ਤੱਕ ਹੀ ਸੀਮਤ ਰਿਹਾ ਹੈ। ਕੋਈ ਵੀ ਬਦਲ ਸਥਿਰਤਾ ਹਾਸਲ ਕਰਕੇ ਰਾਹ ਤਦ ਹੀ ਦੇ ਪਾਏਗਾ ਜਦੋਂ ਉਹ ਉਨ੍ਹਾਂ ਤਿੰਨ ਉਦੇਸ਼ਾਂ ਨੂੰ ਇਕੱਠਾ ਕਰ ਪਾਉਣ ਵਿਚ ਕਾਮਯਾਬ ਹੋਏ ਜਿਨ੍ਹਾਂ ਦੇ ਆਲੇ-ਦੁਆਲੇ ਇਨ੍ਹਾਂ ਬਗਾਵਤਾਂ ਨੂੰ ਸੰਗਠਿਤ ਕੀਤਾ ਗਿਆ ਸੀ : ਸਮਾਜ ਅਤੇ ਰਾਜਨੀਤੀ ਦੇ ਲੋਕਤੰਤਰੀਕਰਨ ਦੀ ਨਿਰੰਤਰਤਾ, ਪ੍ਰਗਤੀਸ਼ੀਲ ਸਮਾਜਿਕ ਵਿਕਾਸ ਅਤੇ ਰਾਸ਼ਟਰੀ ਅਧਿਕਾਰ ਦੀ ਸਕਾਰਤਮਕ ਪੁਸ਼ਟੀ।
ਅਸੀਂ ਹਾਲੇ ਇਸ ਮੰਜਿਲ ਤੋਂ ਦੂਰ ਹਾਂ। ਇਸ ਲਈ ਨੇੜਲੇ ਭਵਿੱਖ ਵਿਚ ਇਕ ਤੋਂ ਜਿਆਦਾ ਬਦਲ ਸੰਭਵ ਵਿਖਾਈ ਦੇ ਰਹੇ ਹਨ। ਕੀ ਬਾਡੁੰਗ ਦੌਰ ਦੇ ਹਰਮਨਪਿਆਰੇ ਰਾਸ਼ਟਰੀ ਮਾਡਲ ਵੱਲ ਸੰਭਾਵਿਤ ਵਾਪਸੀ ਕੀਤੀ ਜਾ ਸਕਦੀ ਹੈ, ਜਿਸ ਵਿਚ ਲੋਕਤੰਤਰ ਦਾ ਵੀ ਇਕ ਦਾਇਰਾ ਹੋਵੇ ? ਜਾਂ ਫਿਰ ਲੋਕਤੰਤਰਿਕ, ਲੋਕਪ੍ਰਿਅਤਾਵਾਦੀ ਅਤੇ ਰਾਸ਼ਟਰ ਦਾ ਕਿਤੇ ਜਿਆਦਾ ਠੋਸ ਕੋਈ ਰੂਪ ? ਜਾਂ ਫਿਰ ਇਕ ਪ੍ਰਤੀਗਾਮੀ ਭਰਮ ਦੇ ਖੂਹ ਵਿਚ ਛਲਾਂਗ, ਜੋ ਇਸ ਸੰਦਰਭ ਵਿਚ, ਰਾਜਨੀਤੀ ਅਤੇ ਸਮਾਜ ਦੇ ਇਸਲਾਮੀਕਰਨ ਦਾ ਰੂਪ ਅਖਿਤਿਆਰ ਕਰ ਲੈਂਦਾ ਹੈ?
ਇਨ੍ਹਾਂ ਤਿੰਨ ਸੰਭਾਵਨਾਵਾਂ ਦੇ ਦਵੰਦ ਵਿਚ ਪੱਛਮੀ ਤਾਕਤਾਂ ਨੇ (ਅਮਰੀਕਾ ਅਤੇ ਉਸਦੇ ਸੇਵਾਦਾਰ ਯੂਰਪੀ ਸਹਿਯੋਗੀ) ਆਪਣੇ ਲਈ ਚੋਣ ਕਰ ਲਈ ਹੈ; ਉਹਨਾਂ ਨੇ ਮੁਸ਼ਲਿਮ ਬ੍ਰਦਰਹੁੱਡ ਅਤੇ ਜਾਂ ਰਾਜਨੀਤਿਕ ਇਸਲਾਮ ਦੇ ਹੋਰ 'ਸਲਾਫੀ' ਸੰਗਠਨਾਂ ਨੂੰ ਆਪਣਾ ਤਰਜੀਹੀ ਸਮਰਥਣ ਦੇ ਦਿੱਤਾ ਹੈ। ਇਸਦੀ ਵਜ੍ਹਾ ਬਹੁਤ ਜਾਹਰ ਅਤੇ ਸਹਿਜ ਹੈ; ਇਹ ਪਿਛਾਖੜੀ ਰਾਜਨੀਤਿਕ ਤਾਕਤਾਂ ਵਿਸ਼ਵੀਕ੍ਰਿਤ ਉਦਾਰਵਾਦ ਦੇ ਦਾਇਰੇ ਵਿਚ ਰਹਿੰਦੇ ਹੋਏ ਹੀ ਆਪਣੀ ਸੱਤਾ ਚਲਾਉਣਾ ਸਵੀਕਾਰ ਕਰਦੀਆਂ ਹਨ (ਇਸ ਤਰ੍ਹਾਂ ਸਮਾਜਿਕ ਨਿਆਂ ਤੇ ਰਾਸ਼ਟਰੀ ਅਜ਼ਾਦੀ ਦੀ ਕਿਸੇ ਵੀ ਗੁਜਾਇੰਸ਼ ਦਾ ਖਾਤਮਾ ਕਰ ਦਿੰਦੀਆਂ ਹਨ)। ਸਾਮਰਾਜਵਾਦੀ ਤਾਕਤਾਂ ਦੇ ਫੈਸਲੇ ਦੇ ਪਿੱਛੇ ਇਕੱਲਾ ਇਹੀ ਉਦੇਸ਼ ਕੰਮ ਕਰ ਰਿਹਾ ਹੈ।
ਸਿੱਟੇ ਦੇ ਤੌਰ ਤੇ, ਰਾਜਨੀਤਿਕ ਇਸਲਾਮ ਦਾ ਪ੍ਰੋਜੈਕਟ ਨਿਰਭਰ ਪੂੰਜੀਵਾਦ ਵਿਚ ਪਾਏ ਜਾਣ ਵਾਲੇ ਫਾਸ਼ੀਵਾਦ ਵਿਚ ਆਏਗਾ। ਅਸਲ ਵਿਚ, ਇਹ ਹਰ ਕਿਸਮ ਦੇ ਫਾਸ਼ੀਵਾਦ ਦੇ ਨਾਲ ਉਨ੍ਹਾਂ ਦੇ ਦੋ ਬੁਨਿਆਦੀ ਕਾਰਕਾਂ ਨੂੰ ਸਾਂਝਾ ਕਰਦਾ ਹੈ ; (1) ਪੂੰਜੀਵਾਦ ਪ੍ਰਬੰਧ ਦੇ ਜਰੂਰੀ ਵਿਸਥਾਰਾਂ ਖਿਲਾਫ ਕਿਸੇ ਵੀ ਚੁਣੌਤੀ ਦਾ ਨਾ ਹੋਣਾ (ਤੇ ਇਸ ਸੰਦਰਭ ਵਿਚ ਇਸ ਦਾ ਅਰਥ ਇਹ ਹੈ ਕਿ ਵਿਸ਼ਵੀ ਨਵਉਦਾਵਾਦੀ ਪੂੰਜੀਵਾਦ ਵਿਚ ਜੁੜੇ ਲੰਪਟ ਵਿਕਾਸ ਮਾਡਲ ਨੂੰ ਕੋਈ ਚੁਣੌਤੀ ਨਾ ਦਿੱਤੇ ਜਾਣਾ) ; ਅਤੇ (2) ਰਾਜਨੀਤਿਕ ਪ੍ਰਬੰਧਨ ਦੇ ਲੋਕਤੰਤਰ ਵਿਰੋਧੀ, ਪੁਲਸੀਆ ਰਾਜ ਜਿਹੇ ਰੂਪ ਦੀ ਚੋਣ (ਜਿਵੇਂ ਕਿ ਪਾਰਟੀਆਂ ਅਤੇ ਸੰਗਠਨਾਂ ਉੱਤੇ ਪਾਬੰਧੀ ਅਤੇ ਇਸਲਾਮਿਕ ਸੰਹਿਤਾਵਾਂ ਨੂੰ ਜਬਰੀ ਲਾਗੂ ਕੀਤਾ ਜਾਣਾ)।
ਇਸ ਤਰ੍ਹਾਂ ਸਾਮਰਾਜਵਾਦੀ ਤਾਕਤਾਂ ਦੁਆਰਾ ਚੁਣਿਆ ਗਿਆ ਇਹ ਲੋਕਤੰਤਰ ਵਿਰੋਧੀ ਬਦਲ (ਜੋ ਉਨ੍ਹਾਂ ਦੇ ਲੋਕਤੰਤਰ ਸਮਰਥਕ ਮੁਹਾਵਰੇ ਨੂੰ ਸਾਫ ਤੌਰ ਤੇ ਰੱਦ ਕਰਦਾ ਹੈ ਜੋ ਕੂੜ ਪ੍ਰਚਾਰ ਦੇ ਸੈਲਾਬ ਤੱਕ ਸਾਡੇ ਤੱਕ ਪਹੁੰਚਾਇਆ ਜਾਂਦਾ ਹੈ) ਇਸਲਾਮਕ ਸੱਤਾਵਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਸੰਭਾਵਿਤ ਵਧੀਕੀਆਂ ਨੂੰ ਸਵੀਕਾਰ ਕਰ ਲੈਂਦਾ ਹੈ। ਫਾਸ਼ੀਵਾਦ ਦੀਆਂ ਦੂਜੀਆਂ ਕਿਸਮਾਂ ਦੀ ਤਰ੍ਹਾਂ ਤੇ ਬਿਲਕੁਲ ਉਨ੍ਹਾਂ ਹੀ ਕਾਰਨਾਂ ਦੇ ਚੱਲਦੇ ਇਹ ਵਧੀਕੀਆਂ ਦਰਅਸਲ ਉਨ੍ਹਾਂ ਦੀ ਵਿਚਾਰ ਵਿਧੀ ਵਿਚ 'ਅਨੁਵੰਸ਼ਕ' (ਪੀੜੀ-ਦਰ-ਪੀੜੀ) ਤੌਰ ਤੇ ਪਰਿਪੂਰਨ ਹਨ : ਜਿਵੇਂ, ਨੇਤਾ ਦੇ ਸਾਹਮਣੇ ਕੋਈ ਸਵਾਲ ਕੀਤੇ ਬਗੈਰ ਸਮਰਪਣ ਕਰ ਦੇਣਾ, ਰਾਜਕੀ ਧਰਮ ਪ੍ਰਤੀ ਆਧੀਨਤਾ ਦਾ ਸਨਕਪੂਰਨ ਉਤਸ਼ਾਹ ਅਤੇ ਇਸ ਆਧੀਨਤਾ ਨੂੰ ਥੋਪਣ ਲਈ ਨਾਗਰਿਕ ਸੈਨਾ ਜੱਥਿਆਂ ਦਾ ਗਠਨ। ਅਸਲ ਵਿਚ, ਇਸ ਗੱਲ ਨੂੰ ਸਮਝਣ ਵਿਚ ਅੜਚਨ ਨਹੀਂ ਹੋਣੀ ਚਾਹੀਦੀ ਕਿ 'ਇਸਲਾਮਿਕ' ਮੁਹਿੰਮ ਦੇ ਬਦਲੇ ਹੋਏ ਵਿਕਾਸ ਇਕ ਘਰੇਲੂ ਯੁੱਧ ਦੇ ਤੌਰ ਤੇ ਹੀ ਹੋਣੀ ਹੈ (ਸੁੰਨੀ ਅਤੇ ਸ਼ੀਆ ਸਮੇਤ ਹੋਰਾਂ ਵਿਚ) ਅਤੇ ਇਸਦਾ ਨਤੀਜਾ ਇਕ ਸਥਾਈ ਅਪ੍ਰਬੰਧ ਤੋਂ ਇਲਾਵਾ ਕੁਝ ਵੀ ਨਹੀਂ ਨਿਕਲਣਾ ਹੈ। ਇਸ ਦਾ ਅਰਥ ਕਿ ਅਜਿਹੀਆਂ ਇਸਲਾਮਿਕ ਤਾਕਤਾਂ ਇਸ ਗੱਲ ਦੀ ਗਰੰਟੀ ਦਿੰਦੀਆਂ ਹਨ ਕਿ ਇਸਦੇ ਆਧੀਨ ਜੋ ਸਮਾਜ ਹੋਵੇਗਾ ਉਹ ਵਿਸ਼ਵ ਪਰਦੇ ਤੇ ਆਪਣੀ ਅਵਾਜ਼ ਉਠਾਉਣ ਤੋਂ ਬਿਲਕੁਲ਼ ਅਸਮਰੱਥ ਹੋਣਗੇ। ਯਾਨਿ ਇਹ ਸਾਫ ਹੈ ਕਿ ਪਤਨਮੁੱਖ ਅਮਰੀਕਾ ਨੇ ਇਕ ਸਥਿਰ ਅਤੇ ਕੰਮਜੋਰ ਸਥਾਨਕ ਸਰਕਾਰ ਦੇ ਰੂਪ ਵਿਚ ਕੁਝ ਬੇਹਤਰ ਦੇਣ ਦਾ ਕੰਮ ਹੀ ਛੱਡ ਦਿੱਤਾ ਹੈ ਕਿਉਂਕਿ ਉਸਦਾ ਸਮਰਥਨ 'ਦੂਸਰੇ ਬਿਹਤਰ' ਨੂੰ ਹੈ।
ਕੁਝ ਅਜਿਹੀ ਗਤੀ ਅਰਬ-ਮੁਸਲਿਮ ਜਗਤ ਦੇ ਬਾਹਰ ਵੀ ਵੇਖਣ ਨੂੰ ਮਿਲ ਰਹੀ ਹੈ, ਜਿਵੇਂ ਭਾਰਤ ਵਿੱਚ। ਹਾਲ ਹੀ ਵਿਚ ਆਪ ਚੋਣਾਂ ਜਿੱਤੀ ਭਾਰਤੀ ਜਨਤਾ ਪਾਰਟੀ ਇਕ ਪਿਛਾਖੜੀ ਹਿੰਦੂ ਧਾਰਮਿਕ ਪਾਰਟੀ ਹੈ ਜੋ ਵਿਸ਼ਵੀ ਨਵਉਦਾਰਵਾਦ ਦੇ ਅੰਦਰ ਆਪਣੀ ਸਰਕਾਰ ਦੇ ਦਖਲ ਨੂੰ ਸਵੀਕਾਰ ਕਰਦੀ ਹੈ। ਉਹ ਇਸ ਗੱਲ ਦੀ ਗਰੰਟੀ ਦਿੰਦੀ ਹੈ ਕਿ ਉਸਦੀ ਸਰਕਾਰ ਦੇ ਅੰਤਰਗਤ ਭਾਰਤ ਉਭਰਦੀ ਹੋਈ ਤਾਕਤ ਬਣਨ ਦੇ ਆਪਣੇ ਪ੍ਰੋਜੈਕਟ ਤੋਂ ਪਿੱਛੇ ਹਟ ਜਾਏਗਾ। ਇਸਦਾ ਮਤਲਬ ਕਿ ਇਸਨੂੰ ਫਾਸ਼ੀਵਾਦੀ ਕਹਿਣਾ ਅਸਲ ਵਿਚ ਬਹੁਤ ਗਲਤ ਨਹੀਂ ਹੋਵੇਗਾ।
ਸਿੱਟੇ ਦੇ ਤੌਰ ਤੇ ਕਿਹਾ ਜਾਵੇ ਤਾਂ ਪੱਛਮ, ਪੂਰਬ ਅਤੇ ਦੱਖਣ ਵਿਚ ਫਾਸ਼ੀਵਾਦ ਵਾਪਸ ਆ ਗਿਆ ਹੈ ਅਤੇ ਉਹ ਵਾਪਸੀ ਸੁਭਾਵਕ ਤੌਰ ਤੇ ਵਿੱਤੀਕ੍ਰਿਤ ਵਿਸ਼ਵੀਕ੍ਰਿਤ ਏਕਾਧਿਕਾਰੀ ਪੂੰਜੀਵਾਦ ਦੇ ਅੰਦਰੂਨੀ ਸੰਕਟਾਂ ਦੇ ਵਿਸਥਾਰ ਨਾਲ ਜੁੜੀ ਹੈ। ਭਾਰੀ ਦਭਾਅ ਹੇਠ ਕੰਮ ਕਰ ਰਹੇ ਇਸ ਪ੍ਰਬੰਧ ਪਸਾਰਵਾਦੀ ਕੇਂਦਰਾਂ ਦੁਆਰਾ ਅਸਲ ਵਿਚ ਜਾਂ ਸੁਭਾਵਿਕ ਤੌਰ ਤੇ ਵੀ ਫਾਸ਼ੀਵਾਦੀ ਅੰਦੋਲਨਾਂ ਦੇ ਔਜਾਰਾਂ ਵੱਲ ਕੋਈ ਵੀ ਵਾਪਸੀ ਸਾਡੇ ਵੱਲੋਂ ਸਭ ਤੋਂ ਜਿਆਦਾ ਚੁਕੰਨੇ ਹੋਣ ਦੀ ਮੰਗ ਕਰਦੀ ਹੈ। ਇਸ ਸੰਕਟ ਦੀ ਨੀਤੀ ਹੈ ਕਿ ਇਹ ਹੋਰ ਬੁਰਾ ਹੋਵੇਗਾ, ਵਧੇਗਾ ਅਤੇ ਨਤੀਜਨ ਫਾਸ਼ੀਵਾਦੀ ਹੱਲ ਦੀ ਪਨਾਹ 'ਚ ਜਾਣ ਦਾ ਭੈਅ ਇਕ ਅਸਲ ਖਤਰਾ ਬਣਦਾ ਜਾਵੇਗਾ। ਨੇੜਲੇ ਭਵਿੱਖ ਵਿਚ ਫਿਲਹਾਲ ਅਮਰੀਕਾ ਦੁਆਰਾ ਯੁੱਧ ਥੋਪਣ ਦੀ ਇਛਾ ਨੂੰ ਹਿਲੇਰੀ ਕਲਿੰਟਨ ਦਾ ਸਮਰਥਨ ਬੁਰੀ ਖਬਰ ਲੈ ਕੇ ਆ ਰਿਹਾ ਹੈ।
'ਸਮਕਾਲੀ ਤੀਸਰੀ ਦੁਨੀਆ' 'ਚੋਂ ਧੰਨਵਾਦ ਸਹਿਤ


