Pages

Wednesday, July 31, 2019

ਟਿੱਪਣੀਆਂ



1. ਹਥਿਆਰਬੰਦ ਘੋਲ ਦੀ ਤਿਆਰੀ ' ਭਾਗ ਲੈਣ ਦੇ ਲੈਨਿਨ ਦੇ ਨਿਰਦੇਸ਼ ਮੁਤਾਬਿਕ ਮੈਨਸ਼ਵਿਕਾ ਦੇ ਇਨਕਲਾਬ ਅਤੇ ਹਥਿਆਰਬੰਦ ਘੋਲ ਦੇ ਦੁਸ਼ਮਣ ਹੋਣ ਦਾ ਭਾਂਡਾਫੋੜ ਕਰਦੇ ਹੋਏ, ਕਾਂਸਟੇਡ ਦੇ ਬਾਲਸ਼ਵਿਕਾ ਨੇ ਮਜਦੂਰਾਂ ਦੇ ਹਥਿਆਰਬੰਦ ਲੜਾਕੂ ਦਸਤੇ ਅਤੇ ਸਿਪਾਹੀਆਂ ਅਤੇ ਫੌਜੀਆਂ ' ਯੂਨਿਟ ਜੱਥੇਬੰਦ ਕੀਤੇ ਉਨ੍ਹਾਂ ਨੇ ਇਲਾਕੇ ਦੇ ਅਧਾਰ ਤੇ ਸੱਤਾ ਤੇ ਕਬਜਾ ਕਰਨ ਦੇ ਲੈਨਿਨ ਦੇ ਸਿਧਾਂਤ ਨੂੰ ਦ੍ਰਿੜਤਾਪੂਰਵਕ ਅਪਣਾਇਆ ਨਵੰਬਰ ਅਤੇ ਅਕਤੂਬਰ 1905 ਦੇ ਦੌਰਾਨ ਲੋਕ-ਸਮੂਹਾਂ ਦਾ ਇਨਕਲਾਬੀ ਘੋਲ ਤੀਬਰ ਉਤਸ਼ਾਹ ਨਾਲ ਵਿਕਾਸ ਕਰਨ ਲੱਗਾ ਬਹੁਤੇ ਸ਼ਹਿਰਾਂ ' ਸੈਨਿਕਾਂ ਵਿੱਚ ਵੀ ਅੰਸਤੋਸ਼ ਵੱਧ ਗਿਆ ਤ੍ਰਾਸਟੇਡ ' ਅਤੇ ਸੇਵਤਸੋਪੋਲ ਦੇ ਕਾਲਾ ਸਾਗਰ ਦੇ ਬੇੜੇ ਦੇ ਸਿਪਾਹੀਆਂ ਵਿੱਚ (ਨਵੰਬਰ 1905 ') ਵਿਦਰੋਹ ਛੁੱਟ ਪਿਆ ਪਰ ਵਿਦਰੋਹ ਫੈਲ ਗਿਆ ਤੇ ਜ਼ਾਰ ਦੀ ਸਰਕਾਰ ਉਨ੍ਹਾਂ ਨੁੰ ਦਬਾਉਣ ' ਕਾਮਯਾਬ ਹੋ ਗਈ 

2. ਭਾਰਤ ਵਿਭਿੰਨ ਇਲਾਕਿਆਂ ' ਖਾਸਕਰ ਤੇਲੰਗਾਨਾ ਦੇ ਵੀਰ ਕਿਸਾਨਾਂ ਦੇ ਆਪ-ਮੁਹਾਰੇ ਹਥਿਆਰਬੰਦ ਟਾਕਰਾ ਘੋਲ ਬਾਰੇ ਕਿਹਾ  ਗਿਆ ਹੈ, ਜਿਸਨੇ ਮਹਾਨ ਚੀਨੀ ਇਨਕਲਾਬ ਦੇ ਪ੍ਰਭਾਵ ਦੇ ਕਾਰਨ ਤੀਬਰ ਰੂਪ ਧਾਰਨ ਕਰ ਲਿਆ ਸੀ ਤੇਲੰਗਾਨਾ ਦੇ ਇਨਕਲਾਬੀ ਕਿਸਾਨਾਂ ਨੇ ਆਪਣੀ ਗੁਰੀਲਾ ਫੌਜ (12,000 ਦੇ ਲੱਗਭਗ) ਦਾ ਗਠਨ ਕਰਕੇ ਲਗਭੱਗ 300 ਪਿੰਡ ਮੁਕਤ ਕਰਵਾ ਲਏ ਸਨ 

ਤੇਲੰਗਾਨਾ ਦੇ ਨਾਲ ਗਦਾਰੀ : 1948-49 ' ਕਮਿਊਨਿਸਟ ਪਾਰਟੀ ਦੇ ਤੱਤਕਾਲੀ ਨੇਤਾ ਬੀ.ਟੀ, ਰਣਦਿਵੇ ਦੀ ਅਗਵਾਈ ' ਬਹੁਤ ਜਿਆਦਾ ਦੁਸ਼ਟ ਅਪਰਾਧ ਕੀਤੇ ਗਏ ਉਨ੍ਹਾਂ ਨੇ ਇਕੱਲੀ ਕ੍ਰਾਂਤੀ (single revolution)ਦੇ ਜਹਿਰੀਲੇ ਟ੍ਰਾਟਸਕੀਵਾਦੀ ਸਿਧਾਂਤ ਦੀ ਨਕਲ ਕੀਤੀ ਅਤੇ ਤੇਲੰਗਾਨਾ ਦੇ ਹਥਿਆਰਬੰਦ ਜਰੱਈ ਇਨਕਲਾਬ ਦੀ ਪਿੱਠ ' ਛੁਰਾ ਖੋਭ ਦਿੱਤਾ ਉਨ੍ਹਾਂ ਨੇ ਚੀਨੀ ਸਿਧਾਂਤ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਐਨਾ ਹੀ ਨਹੀਂ ਉਨ੍ਹਾਂ ਨੇ ਮਹਾਨ ਸਟਾਲਿਨ ਦੇ ਨਾਮ 'ਤੇ ਕਿਸਾਨਾਂ ਤੋਂ ਹਥਿਆਰ ਵੀ ਸੁੱਟਵਾ ਦਿੱਤੇ 

3. ਲੋਕ ਜਮਹੂਰੀ ਚੀਨ ਦੇ ਪ੍ਰਧਾਨ ਮੰਤਰੀ ਚਾਓ-ਇਨ-ਲਾਈ ਅਤੇ ਭਾਰਤ ਦੇ ਤੱਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੁਆਰਾ ਨਵੀਂ ਦਿੱਲੀ ' 28 ਜੂਨ 1954 ਨੂੰ ਜਾਰੀ ਸੰਯੁਕਤ ਘੋਸ਼ਣਾ ਪੱਤਰ 'ਪੰਚਸ਼ੀਲ' ਕਹਾਉਂਦਾ ਹੈ, ਜਿਸ ਵਿੱਚ ਹੇਠ ਲਿਖਤ ਪੰਜ ਸਿਧਾਂਤ ਹਨ:-

(1) ਇੱਕ ਦੂਸਰੇ ਦੀ ਭੂਗੋਲਿਕ ਆਖੰਡਤਾ ਅਤੇ ਸਮਾਨਤਾ ਦਾ ਅਧਾਰ(2) ਯੁੱਧਬੰਦੀ(3) ਇੱਕ ਦੂਸਰੇ ਦੇ ਅੰਤਰਿਕ ਮਾਮਲਿਆਂ ' ਦਖਲਅੰਦਾਜੀ ਨਾ ਦੇਣਾ(4) ਸਮਾਨਤਾ ਅਤੇ ਪਰਸਪਰ ਸਹਿਯੋਗ(5) ਸਾਂਤੀਪੂਰਨ ਸਹਿਹੋਂਦ


ਇਨ੍ਹਾਂ ਪੰਜਾਂ ਸਿਧਾਂਤਾ ਤੋਂ ਪ੍ਰੇਰਿਤ ਹੋ ਕੇ ਅਪ੍ਰੈਲ 1055 ' ਬਾੜੁੰਗ (ਇੰਡੋਨੇਸ਼ੀਆ) ' ਅਫਰੀਕੀ-ਏਸ਼ੀਆਈ ਨਿਰਪੱਖ ਰਾਸਟਰਾਂ ਦਾ ਸੰਮੇਲਨ ਆਯੋਜਿਤ ਹੋਇਆ ਸਾਰੇ ਯੁੱਧ ਖਿਲਾਫ ਸੰਘਰਸ਼ ਕਰਨ ਲਈ ਅਤੇ ਆਪਣੇ ਆਪਸੀ ਹਿੱਤਾਂ ਦੀ ਸੁਰੱਖਿਆ ਕਰਨ ਅਤੇ ਆਪਣੀ ਏਕਤਾ ਨੂੰ ਮਜਬੂਤ ਕਰਨ ਲਈ "ਪੰਚਸ਼ੀਲ' ਨੂੰ ਗਰਮਜੋਸ਼ੀ ਨਾਲ ਅਪਣਾਇਆ 

6. 1959 ' ਅਨਾਜ਼ ਭੰਡਾਰ ਨੂੰ ਲੈ ਕੇ ਕਲਕੱਤਾ ' ਨਿਹੱਥੇ ਕਿਸਾਨਾਂ ਦੇ ਇਕੱਠ ਉਤੇ ਨਹਿਰੁ-ਵਿਧਾਨ ਰਾਏ ਦੀ ਪੁਲਿਸ ਨੇ ਬਰਬਰ ਤਰੀਕੇ ਨਾਲ ਗੋਲੀ ਚਲਾ ਕੇ 80 ਕਿਸਾਨਾਂ ਦੀ ਹੱਤਿਆ ਕਰ ਦਿੱਤੀ 

7. ਇਸ ਹੜਤਾਲ ' ਮਜ਼ਦੂਰ ਕਰਮਚਾਰੀਆਂ ਦੇ ਮਜਬੂਤ ਟਾਕਰਾ-ਘੋਲ ਦੇ ਸਾਹਮਣੇ ਪੂਰੇ ਭਾਰਤ ' ਰੇਲ, ਡਾਕ ਤਾਰ ਸਾਹਿਤ ਅਨੇਕਾਂ ਦੂਸਰੇ ਸਰਕਾਰੀ ਕੰਮ-ਕਾਜ ਠੱਪ ਪੈ ਗਏ ਹਨ ਸੋਧਵਾਦੀਆਂ ਨੇ ਗਿਰਗਿਟ ਵਾਂਗ ਰੰਗ ਬਦਲਣ ਵਾਲੇ 'ਨੇਤਾਵਾਂ' ਮਜਦੂਰ ਯੂਨੀਅਨਾਂ ਦੇ ਨੌਕਰਸ਼ਾਹਾਂ ਅਤੇ ਸਰਕਾਰੀ ਪਿੱਠੂਆਂ ਨੇ ਖੁੱਲ੍ਹੇਆਮ ਨਾਲ ਗਦਾਰੀ ਕੀਤੀ 
8 ਰੋਜਮਰ੍ਹਾ ਦੀਆਂ ਉਪਭੋਗਤਾ ਵਸਤੂਆਂ ਦੀ ਪ੍ਰਚੰਡ ਕਾਂਗਰਸ ਮਹਿੰਗਾਈ ਖਿਲਾਫ 1965 ਦਾ ਮੁਬੰਈ ਬੰਦ 

ਦਮਦਮ ਦਵਾਈ: 1965 ' ਮਹਿੰਗਾਈ ਭੋਜਣ ਦੀ ਘਾਟ, ਬੇਰੁਜਗਾਰੀ, ਭ੍ਰਿਸ਼ਟਾਚਾਰ ਆਦਿ ਖਿਲਾਫ ਦਮਦਮ ਦੇ ਲੋਕਾਂ ਦਾ ਪ੍ਰਚੰਡ ਕਾਂਗਰਸ ਵਿਰੋਧੀ ਸੰਘਰਸ਼ ਫੁੱਟ ਪਿਆ ਸੀ ਭ੍ਰਿਸ਼ਟਾਚਾਰੀ ਅਫਸਰਾਂ, ਪੁਲਿਸ ਅਤੇ ਮੁਨਾਫਾਖੋਰਾਂ ਦੀ 'ਸ਼ਰੇਆਮ ਕੁੱਟਮਾਰ' ਕੀਤੀ ਗਈ ਇਹੀ ਦਮਦਮ ਦਵਾਈ ਦੇ ਨਾਮ ਨਾਲ ਮਸ਼ਹੂਰ ਹੈ ਬਾਅਦ ' ਇਹ ਸਮੁੱਚੇ ਪੱਛਮੀ ਬੰਗਾਲ ਅਤੇ ਦੇਸ਼ ਦੇ ਦੂਸਰੇ ਰਾਜਾਂ ' ਫੈਲ ਗਿਆ,

7. 1925 ' ਗ੍ਰਿਫਤਾਰ ਹੋਣ ਤੋਂ ਬਾਅਦ ਅੰਗਰੇਜਾਂ ਪ੍ਰਤੀ ਵਫਾਦਾਰੀ ਦੀ ਘੋਸ਼ਣਾ ਕਰਦੇ ਹੋਏ ਡਾਂਗੇ ਦਾ ਆਤਮ ਸਮਰਪਣ ਪੱਤਰ ਇਹ 1962 ' "ਕਰੇਣਟ' ' ਛਪਿਆ ਸੀ ਇਸਨੂੰ ਸੀ.ਪੀ.ਆਈ. ਦੀ ਨੈਸ਼ਨਲ ਕਾਂਊਸਲ ਦੇ ਦੋ ਗਰੁੱਪਾਂ ' ਵੰਡਣ ਦੀ ਪ੍ਰਕਿਰਿਆ ਨੂੰ ਤੇਜ ਕਰ ਦਿੱਤਾ ਇਸ ਕਾਊਂਸਲ ਦਾ ਤਿਆਗ ਕਰਕੇ ਇਸਦੇ ਮੈਂਬਰਾਂ ਤੱਕ ਨੇ ਬਆਦ ' ਸੀ. ਪੀ. ਆਈ. (ਐੱਮ) ਦਾ ਗਠਨ ਕੀਤਾ 

8. 1965 ਦੇ ਤੀਬਰ ਤਿੰਨ ਵਿਰੋਧੀ, ਕਮਿਊਨਿਸਟ ਵਿਰੋਧੀ ਪ੍ਰਚਾਰ ਸਮੇਂ ਕੇਰਲ ਦੇ "ਖੱਬੇਪੱਖੀ" ਕਮਿਊਨਿਸਟਾਂ ਨੇ ਵਿਆਪਕ ਗ੍ਰਿਫਤਾਰੀ ਅਤੇ ਦਮਨ ਦੇ ਬਾਵਜੂਦ ਸਭ ਤੋਂ ਜਿਆਦਾ ਸੀਟਾਂ (80 'ਚੋਂ 62) ਜਿੱਤੇ ਸਨ ਉਨ੍ਹਾਂ 'ਚੋਂ 27 ਉਮੀਦਵਾਰ ਤਾਂ ਜੇਲ੍ਹਾਂ ' ਬੰਦ ਰਹਿਣ ਤੇ ਵੀ ਜਿੱਤ ਗਏ ਸਨ ਪਰ, ਲੋਕਾਂ ਦੀ ਇੱਛਾ ਨੂੰ ਫੁਕਰਾਕੇ ਪਿਛਾਖੜੀ ਕਾਂਗਰਸ ਸਰਕਾਰ ਨੂੰ ਰਾਸ਼ਟਰਪਤੀ ਸ਼ਾਸ਼ਣ ਲਾਗੂ ਕਰ ਦਿੱਤਾ ਗਿਆ 

9. 1964 (31 ਅਕਤੂਬਰ-7 ਨਵੰਬਰ) ' ਆਯੋਜਿਤ ਸੀ. ਪੀ. ਆਈ. (ਐੱਮ) ਦੀ ਪਾਰਟੀ ਕਾਂਗਰਸ ਪਿਛਾਖੜੀ ਭਾਰਤ ਸਰਕਾਰ ਦੁਆਰਾ ਕਸ਼ਮੀਰ ਦੀ ਵਿਸ਼ੇਸ ਸਥਿਤੀ 'ਜਿਸਦੇ ਮੁਤਾਬਕ ਕਸ਼ਮੀਰ ਨੂੰ ਭਾਰਤ ਭੂ ਖੰਡ ਤੋਂ ਅਲੱਗ ਇੱਕ ਸਰਵਵਿਆਪੀ ਯਾਦਗਾਰੀ ਰਾਸ਼ਟਰ ਮੰਨਿਆ ਜਾਂਦਾ ਸੀ ਖਾਤਮੇ ਖਿਲਾਫ 1965 ਦਾ ਕਸ਼ਮੀਰੀ ਲੋਕਾਂ ਦਾ ਜੁਝਾਰੂ ਲੋਕ-ਸੰਘਰਸ਼ ਵਿਸ਼ੇਸ਼ ਸਥਿਤੀ ਦੇ ਖਾਤਮੇ ਦੀ ਘੋਸ਼ਣਾ ਨੇ ਕਸ਼ਮੀਰੀ ਲੋਕਾਂ ਦੇ ਲੋਕਮੱਤ ਸੰਗ੍ਰਹਿ ਦੀ ਮੰਗ 'ਤੇ ਸਭ ਤੋਂ ਭਾਰੀ ਚੋਟ ਪਹੁੰਚਾਈ 

10. 1965 ਦਾ ਟਰਾਮ-ਭਾੜਾ ਦੇ ਵਾਧੇ ਖਿਲਾਫ ਕਲਕੱਤਾ ਦੇ ਲੋਕਾਂ ਦਾ ਵਿਆਪਕ ਹਿੰਸਕ ਸੰਘਰਸ਼ 'ਸਰਕਾਰੀ ਰਾਜਤੰਤਰ ਤੇ ਤੇਜ ਹਮਲੇ ਕੀਤੇ ਗਏ ਅਤੇ ਸਾਡੇ 10-11 ਟ੍ਰਾਮ ਸਾੜ ਦਿੱਤੇ ਗਏ 

11. 1811-16 ' ਬ੍ਰਿਟਿਸ਼ ਮਜਦੂਰਾਂ ਨੇ ਮਾਲਕ ਜਮਾਤ ਖਿਲਾਫ ਤੀਬਰ ਘਿਣ੍ਰਾ ਨਾਲ ਭਰੇ ਜੱਥੇਬੰਦ ਹੋ ਕੇ ਜਮਾਤੀ-ਸੰਘਰਸ਼ ਕਰਨ ਵਾਲੇ ਮਸ਼ੀਨਾ ਨੂੰ ਭੰਨ ਸੁੱਟਿਆ ਸੀ ਇਹ ਮਸ਼ੀਨ ਨੂੰ ਹੀ ਸ਼ੋਸ਼ਣ ਦਾ ਜਿੰਮੇਵਾਰ ਸਮਝਦੇ ਸਨ ਕਿਉਂਕਿ ਸੁਚੇਤ ਤੌਰ ਤੇ ਜੱਥੇਬੰਦ ਆਰਥਿਕ ਅਤੇ ਸਿਆਸੀ ਸੰਘਰਸ਼ ਦਾ ਦੌਰ ਤਦ ਸ਼ੁਰੁ ਨਹੀਂ ਹੋਇਆ ਸੀ ਨਾ ਉਸਦੇ ਸਾਹਮਣੇ ਕੋਈ ਵਿਗਿਆਨਕ ਸਿਧਾਂਤ ਹੀ ਸੀ 

12. 1965 '

13. ਇੰਡੋਨੇਸ਼ੀਆਂ ਦੀ ਕਮਿਊਨਿਸਟ ਪਾਰਟੀ (ਪੀ.ਕੇ.ਆਈ.) ਨੇ ਸੰਸਦੀ ਮਾਰਗ ਤੇ ਕੇਂਦਰ 'ਤੇ ਕਬਜਾ ਕਰਨ ਦੀ ਲਾਇਨ ਲਈ ਸੀ ਪਾਰਟੀ ਨੂੰ ਵਿਆਪਕ ਲੋਕ-ਸਮਰਥਨ ਪ੍ਰਾਪਤ ਸੀ ਅਤੇ ਮੈਂਬਰਾਂ ਦੀ ਗਿਣਤੀ ਵੀ ਚੰਗੀ ਸੀ, ਫਿਰ ਵੀ ਅਮਰੀਕੀ ਸਾਮਰਾਜਵਾਦ ਦੇ ਪ੍ਰਤੱਖ ਉਕਸਾਵੇ ਨਾਲ ਸੁਹਾਤੋ-ਨਾਸ਼ਤਿਆਨ ਫਾਸ਼ੀਵਾਦੀ ਸੈਨਿਕ ਗੁੱਟ ਨੇ 1965 ਦੇ ਅਕਤੂਬਰ ' ਉਲਟ ਇਨਕਲਾਬੀ ਘੋਸ਼ਿਤ ਕਰਕੇ ਲੱਖਾਂ ਕਮਿਊਨਿਸਟਾਂ ਅਤੇ ਇਨਕਲਾਬੀ ਲੋਕਾਂ ਦੀ ਬਰਬਰਤਾ ਨਾਲ ਹੱਤਿਆ ਕਰ ਦਿੱਤੀ ਗਈ ਚੇਅਰਮੈਨ ਮਾਓ ਨੀ ਮਹਾਨ ਸਿੱਖਿਆ ਕਿ "ਖੇਤੀ ਪ੍ਰਧਾਨ ਦੇਸ਼ ' ਜੱਥੇਬੰਦੀ ਦਾ ਮੁੱਖ ਰੂਪ ਫੌਜ ਹੈ ਅਤੇ ਸੰਘਰਸ਼ ਦਾ ਮੁੱਖ ਰੂਪ ਯੁੱਧ ਹੈ" ਦੀ ਸਚਾਈ ਇੱਕ ਵਾਰ ਫਿਰ ਸਾਬਤ ਹੋਈ 

14. ਫਰਵਰੀ ਇਨਕਲਾਬ:- ਫਰਵਰੀ (ਮਾਰਚ) 1917 ' ਕੀਤੀ ਗਈ ਦੂਸਰੀ ਕ੍ਰਾਂਤੀ ਬਾਲਸ਼ਵਿਕਾਂ ਦੀ ਅਗਵਾਈ ' ਰੂਸ ਦੇ ਮਜਦੂਰਾਂ ਨੇ ਕਿਸਾਨਾਂ ਨਾਲ ਮਿਲਕੇ ਜ਼ਾਰਸ਼ਾਹੀ ਨੂੰ ਉਖਾੜ ਸੁੱਟਣ ਅਤੇ ਮੱਧਯੁੱਗੀ ਅਵਸ਼ੇਸਾਂ ਨੂੰ ਪੂਰੀ ਤਰ੍ਹਾਂ ਹੂੰਝ ਦੇਣ ਲਈ ਇਹ ਇਨਕਲਾਬ ਕੀਤਾ ਸੀ ਉਦਾਰਵਾਦੀ ਰਾਜਤੰਤਰਵਾਦੀ ਬੁਰਜੂਆ ਜੋ ਕਿਸਾਨਾਂ ਨੂੰ ਆਪਣੇ ਵੱਲ ਜਿੱਤ ਲੈਣ ਅਤੇ ਜ਼ਾਰਸ਼ਾਹੀ ਦੇ ਨਾਲ ਸਮਝੌਤਾ ਕਰਕੇ ਇਨਕਲਾਬ ਨੂੰ ਕੁਚਲ ਦੇਣ ਦੀ ਕੁਚੇਸ਼ਟਾ ਕਰ ਰਿਹਾ ਸੀ, ਲੋਕਾਂ ਨਾਲੋਂ ਅਲੱਗ-ਅਲੱਗ ਹੋ ਗਿਆ 

ਅਕਤੂਬਰ ਇਨਕਲਾਬ:- ਮਹਾਨ ਲੈਨਿਨ ਦੀ ਅਗਵਾਈ ' ਅਕਤੂਬਰ (ਨਵੰਬਰ) 1917 ' ਹੋਇਆ ਇਨਕਲਾਬ ਇਹ ਮਨੁੱਖੀ ਇਤਿਹਾਸ ' ਇੱਕ ਮੋੜ ਸੀ ਅਕਤੂਬਰ ਇਨਕਲਾਬ ਦੀ ਜਿੱਤ ਨੇ ਪੁਰਾਣੀ ਪੂੰਜੀਵਾਦੀ ਦੁਨੀਆਂ ਦੀ ਮੌਤ ਦੀ ਘੰਟੀ ਵਜਾ ਦਿੱਤੀ ਅਤੇ ਨਵੀਂ ਸਮਾਜਵਾਦੀ ਦੁਨੀਆਂ ਦੇ ਜਨਮ ਦੀ ਘੋਸ਼ਣਾ ਵੱਲ ਪੂੰਜੀਵਾਦ ਦੇ ਹਨੇਰੇ ਸ਼ਾਸ਼ਨ ਨੂੰ ਛੇਕ ਦਿੱਤਾ ਇਸ ਤਰ੍ਹਾਂ ਇਸਨੂੰ ਸਾਡੇ ਦੇਸ਼ਾਂ ' ਸਾਮਰਾਜਵਾਦ ਨੂੰ ਹਰਾਉਣ ਲਈ ਦੁਨੀਆਂ ' ਇੱਕ ਗੜ੍ਹ ਦੇ ਰੂਪ ' ਪ੍ਰੋਲੇਤਾਰੀ ਦੀ ਸਰਦਾਰੀ ਦੇ ਪਹਿਲੇ ਰਾਜ ਦੀ ਸਥਾਪਨਾ ਕੀਤੀ ਅਤੇ ਦੁਨੀਆਂ ' ਇੱਕ ਨਵੇਂ ਯੁੱਗ ਦਾ ਦੁਆਰ ਖੋਲ੍ਹਿਆ ਇਸਨੇ ਪ੍ਰੋਲੇਤਾਰੀ ਇਨਕਲਾਬ ਨੂੰ ਬਸਤੀਆਂ ਅਤੇ ਗੁਲਾਮ ਦੇਸ਼ਾਂ ਦੇ ਮੁਕਤੀ ਸੰਘਰਸ਼ਾਂ ਦੇ ਨਾਲ ਜੋੜ ਦਿੱਤਾ ਇਸ ਤਰ੍ਹਾਂ ਪ੍ਰੋਲੇਤਾਰੀ ਦੇ ਸਿਆਸੀ ਸੱਤਾ ਕਬਜੇ ਅਤੇ ਉਸਨੂੰ ਮਜਬੂਤ ਕਰਨ ਦਾ ਰਾਹ ਸਿਧਾਂਤ ਅਤੇ ਵਿਵਹਾਰ ' ਇੱਕ ਉੱਚ ਪੱਧਰ ਤੱਕ ਪਹੁੰਚਾ ਦਿੱਤਾ ਗਿਆ 

ਮਹਾਨ ਚੀਨੀ ਇਨਕਲਾਬ:- 1949, 1 ਅਕਤੂਬਰ ਨੂੰ ਚੇਅਰਮੈਨ ਮਾਓ ਦੀ ਅਗਵਾਈ ' ਲੋਕਯੁੱਧ ਦੇ ਸਿਧਾਂਤ ਦੇ ਅਧਾਰ ਤੇ ਪਿੰਡਾ ਦੁਆਰਾ ਸ਼ਹਿਰਾਂ ਨੂੰ ਘੇਰਨ ਦੀ ਨੀਤੀ ਅਪਣਾ ਕਿ ਅਰਧ-ਬਸਤੀਵਾਦੀ, ਅਰਧ-ਜਗੀਰੂ ਚੀਨ ਲੋਕ ਜਮਹੂਰੀ ਚੀਨ ' ਬਦਲ ਗਿਆ 

ਪ੍ਰੋਲੇਤਾਰੀ ਸੱਭਿਆਚਾਰ ਇਨਕਲਾਬ: ਇਹ ਇਨਕਲਾਬ 1966-68 ' ਚੀਨ ' ਪੂਰਾ ਹੋਇਆ ਸੋਵੀਅਤ ਯੂਨੀਅਨ ਉੱਤੇ ਹੋਰ ਸਮਾਜਵਾਦੀ ਦੇਸ਼ਾਂ ' ਪੂੰਜੀਵਾਦ ਦੀ ਪੂਰਨ-ਸਥਾਪਨਾ ਨੇ ਸਾਰੀ ਦੁਨੀਆ ਦੇ ਮਾਰਕਸਵਾਦੀ-ਲੈਨਿਨਵਾਦੀਆਂ ਨੂੰ ਪ੍ਰੋਲੇਤਾਰੀ ਸਰਦਾਰੀ ਨੂੰ ਮਜਬੂਤ ਕਰਨ ਅਤੇ ਪੂੰਜੀਵਾਦ ਦੀ ਪੁਨਰ ਸਥਾਪਨਾ ਦੀ ਰੋਕਥਾਮ ਕਰਨ ਦੇ ਸਵਾਲਾਂ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਚੇਅਰਮੈਨ ਮਾਓ ਦੇ ਵਿਅਕਤੀਗਤ ਨਿਰਦੇਸ਼ ' ਚੀਨੀ ਕਮਿਊਨਿਸਟ ਪਾਰਟੀ ਨੂੰ ਲੋਕ ਸਮੂਹਾਂ ਨੂੰ ਚੇਅਰਮੈਨ ਮਾਓ ਦੇ ਕਹੇ ਮੁਤਾਬਕ "ਇਨਕਲਾਬ ਨੂੰ ਆਤਮਸ਼ਾਤ ਕਰੋ, ਉਤਪਾਦਨ ਵਧਾਓ ਦੇ ਅਨੁਰੂਪ ਪੂੰਜੀਵਾਦ ਦੀ ਪੁਨਰ ਸਥਾਪਨਾ ਖਿਲਾਫ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਜੱਥੇਬੰਦ ਕੀਤਾ ਚੇਅਰਮੈਨ ਮਾਓ ਦੁਆਰਾ ਖੜੀ ਬੁਨਿਆਦੀ ਲੀਹ ਹੈ "ਸਮਾਜਵਾਦੀ ਸਮਾਜ ਇੱਕ ਕਾਫੀ ਲੰਮਾ ਇਤਿਹਾਸਕ ਦੌਰ ਹੈ ਸਮਾਜਵਾਦ ਦੇ ਇਸ ਇਤਿਹਾਸਕ ਦੌਰ ' ਜਮਾਤ, ਜਮਾਤੀ-ਅੰਤਰਵਿਰੋਧ ਅਤੇ ਜਮਾਤੀ ਘੋਲ ਮੌਜੂਦ ਰਹਿੰਦਾ ਹੈ, ਪੂੰਜੀਵਾਦ ਦੀ ਪੁਨਰ ਸਥਾਪਨਾ ਦਾ ਖਤਰਾ ਬਰਕਰਾਰ ਰਹਿੰਦਾ ਹੈ, ਸਾਨੂੰ ਇਸ ਸੰਘਰਸ਼ ਦੀ ਪੇਚੀਦਗੀ ਨੂੰ ਸਮਝਣਾ ਚਾਹੀਦਾ ਹੈ ਸਾਨੂੰ ਆਪਣੀ ਚੌਕਸੀ ਉੱਨਤ ਕਰਨੀ ਚਾਹੀਦੀ ਹੈ ਸਾਨੂੰ ਸਮਾਜਵਾਦੀ ਗਿਆਨ ਦਾ ਕੰਮ ਸੰਭਾਲਣਾ ਚਾਹੀਦਾ ਹੈ ਸਾਨੂੰ ਜਮਾਤੀ-ਅੰਤਰ ਵਿਰੋਧਾਂ ਅਤੇ ਜਮਾਤੀ-ਸੰਘਰਸ਼ ਦੇ ਮਾਸਲੇ ਨੂੰ ਸਹੀ ਢੰਗ ਨਾਲ ਸਮਝਣਾ ਅਤੇ ਹੱਲ ਕਰਨਾ ਚਾਹੀਦਾ ਹੈ, ਸਾਡੇ ਅਤੇ ਦੁਸ਼ਮਣ ਵਿਚਲੇ ਅੰਤਰ ਵਿਰੋਧ ਅਤੇ ਲੋਕਾਂ ਵਿਚਲੇ ਅੰਤਰ ਵਿਰੋਧ ਇਨ੍ਹਾਂ ਦੋ ਪ੍ਰਕਾਰ ਦੇ ਅੰਤਰ ਵਿਰੋਧਾਂ ' ਸਹੀ ਢੰਗ ਨਾਲ ਫਰਕ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਹੀ ਸਮਾਜਵਾਦੀ ਦੇਸ਼ ਆਪਣੇ ਉਲਟ ਤੱਤ ' ਬਦਲ ਜਾਏਗਾ ਉਸਦਾ ਸਰੂਪ ਬਦਲ ਜਾਏਗਾ ਅਤੇ ਉਸ ' ਪੂੰਜੀਵਾਦ ਦੀ ਪੁਨਰ ਸਥਾਪਨਾ ਹੋ ਜਾਵੇਗੀ ਹੁਣ ਸਾਨੂੰ ਹਰ ਸਾਲ ਹਰ ਮਹੀਨੇ ਅਤੇ ਹਰ ਰੋਜ ਇਸ ਗੱਲ ਦੀ ਚਰਚਾ ਕਰਨੀ ਚਾਹੀਦੀ ਹੈ, ਤਾਂ ਕਿ ਇਸ ਸਵਾਲ ਦੇ ਬਾਰੇ ' ਅਸੀਂ ਸਾਫ ਸਮਝ ਹਾਸਿਲ ਕਰ ਸਕੀਏ ਅਤੇ ਸਾਡੇ ਕੋਲ ਇੱਕ ਮਾਰਕਸਵਾਦੀ-ਲੈਨਿਨਵਾਦੀ ਮਾਰਗ ਸੇਧ ਹੋ ਸਕੇ"  ਡਟੇ ਰਹਿਕੇ ਚੀਨ ਦੀ ਕਮਿਊਨਿਸਟ ਪਾਰਟੀ, ਫੌਜ ਅਤੇ ਮਹਾਨ ਪ੍ਰੋਲੇਤਾਰੀ ਇਨਕਲਾਬ ਦੀ ਜਿੱਤ ਰਾਹੀਂ ਅੱਗੇ ਵਧੇ, ਘਰ ਅਤੇ ਬਾਹਰ ਦੁਸ਼ਮਣਾਂ ਤੇ ਕਰਾਰੀ ਚੋਟ ਕੀਤੀ ਅਤੇ ਇਹ ਸਾਬਤ ਕਰ ਦਿੱਤਾ ਕਿ ਅਮਰੀਕਾ ਦੀ ਅਗਵਾਈ ' ਸਾਡੇ ਸਾਮਰਾਜਵਾਦ ਅਤੇ ਉਸਦੇ ਪਿੱਠੂ ਆਧੁਨਿਕ ਸੋਧਵਾਦੀ ਅਤੇ ਤਮਾਮ ਪਿਛਾਖੜੀ ਕਾਗਜ਼ੀ ਸ਼ੇਰ ਹਨ ਜਿਨ੍ਹਾਂ ਦੀ ਮੌਤ ਦੇ ਦਿਨ ਹੁਣ ਦੂਰ ਨਹੀਂ 

15. ਚੇ ਗੁਵੇਰਾ ਅਤੇ ਫੀਦਲ ਕਾਸਤਰੋ:- ਉਨ੍ਹਾਂ ਦਾ ਵਿਸ਼ਵਾਸ ਚੰਦ ਕੁ ਆਦਮੀਆਂ ਅਤੇ ਹਥਿਆਰਾਂ ਤੇ ਨਿਰਭਰ ਰਹਿਕੇ ਪਹਾੜਾਂ ਅਤੇ ਜੰਗਲਾਂ ਦਾ ਆਸਰਾ ਲੈਂਦੇ ਹੋਏ ਗੁਰੀਲਾ ਯੁੱਧ ਚਲਾਕੇ ਪਿਛਾਖੜੀਆਂ ਨੂੰ ਉਖਾੜ ਸੁੱਟਣ ਦੀ ਨੀਤੀ ' ਸੀ ਜਦਕਿ ਕਿਊਬਾ ਦੀ ਵਿਸ਼ੇਸ ਸਥਿਤੀ ' ਉਨ੍ਹਾਂ ਦੀ ਪੈਟੀ ਬੁਰਜੂਆ ਅਗਵਾਈ ' ਇਨਕਲਾਬ ਸਪੰਨ ਹੋਇਆ ਸੀ ਅਤੇ ਅਸਥਾਈ ਤੌਰ ਤੇ ਸੱਤਾ ਤੇ ਕਬਜਾ ਸਫਲ ਹੋਇਆ ਸੀ, ਜਦਕਿ ਮਜਦੂਰ ਜਮਾਤ ਦੀ ਅਗਵਾਈ ਜਗੀਰੂ ਜਮਾਤ ਦੇ ਖਿਲਾਫ ਕਿਸਾਨ ਯੁੱਧ ਨਾ ਚਲਾਉਣ ਕਾਰਨ ਉੱਥੇ ਭੂਮੀ ਸੁਧਾਰ ਸੰਭਵ ਨਾ ਹੋਇਆ ਸੁਭਾਵਿਕ ਤੌਰ ਤੇ ਅਸਥਾਈ ਜਿੱਤ ਦਾ ਫਲ ਕਬਜੇ ' ਨਹੀਂ ਰੱਖਿਆ ਜਾ ਸਕਿਆ 

ਕਾਸਤਰੋ ਨੇ ਸਮਾਜਵਾਦੀ ਦੇਸ਼ ਦੀ ਮਦਦ ਨਾਲ ਆਪਣੇ ਦੇਸ਼ ' ਸਮਾਜਵਾਦ ਦਾ ਨਿਰਮਾਣ ਕਰਨ ਦਾ ਘਿਨੌਣਾ ਖਰੁਸ਼ਚੋਵੀ ਸਿਧਾਂਤ ਲੈ ਕੇ ਕਿਊਬਾ ਨੂੰ ਸਪੇਨੀ ਸਾਮਰਾਜਵਾਦ ' ਸੁੱਟ ਦਿੱਤਾ ਦੂਸਰੇ ਪਾਸੇ ਚੇ ਇਨਕਲਾਬ ਦਾ ਨਿਰਯਾਤ ਕਰਨ ਦਾ ਸਿਧਾਂਤ ਲੈ ਕੇ ਬੋਲੀਵੀਆ ਪਹੁੰਚਿਆ ਅਤੇ ਪੁਰਤਗਾਲੀ ਸਾਮਰਾਜਵਾਦੀਆਂ ਦੇ ਖਿਲਾਫ ਸੰਘਰਸ਼ ਕਰਦੇ ਹੋਏ ਜਾਨ ਗਵਾਈ 

ਤਰਜਮਾ-ਮਨਦੀਪ