Pages

▼

Monday, July 13, 2020

'ਜੋ ਜਿਵੇਂ ਹੈ ਉਹ ਹੂਬਹੂ ਕਹਿ ਦੇ' : ਵਰਵਰਾ ਰਾਓ




ਸਿੱਧੀ ਗੱਲ


ਵਰਵਰਾ ਰਾਓ

ਜਦੋਂ ਖੜੇ ਹੋਵੋਂ ਲਕੀਰ ਖਿੱਚਕੇ
ਮਿੱਟੀ ਤੋਂ ਬਚਣਾ ਮੁਮਕਿਨ ਨਹੀਂ
ਜਦੋਂ ਖੜੇ ਹੋਵੋਂ ਨਕਸਲਬਾੜੀ ਦਾ ਤੀਰ ਖਿੱਚਕੇ
ਨਿਮਰਤਾ 'ਚ ਰਹਿਕੇ ਬੋਲਣਾ ਮੁਮਕਿਨ ਨਹੀਂ
ਤਲਖ਼ ਗੀਤਾਂ ਦੀ ਧੁਨ
ਦੁੱਖ ਦੇ ਨਾਦ 'ਚ ਮੁਮਕਿਨ ਨਹੀਂ

ਲਹੂ ਰੱਤੇ ਹੱਥਾਂ ਦੀ ਬਾਤ
ਉੱਚੀ-ਉੱਚੀ, ਚੀਖ਼-ਚੀਖ਼ ਕੇ
ਡੰਕੇ ਦੀ ਚੋਟ ਤੇ
ਕਹੀ ਜਾਂਦੀ ਹੈ

ਅਸਚਰਜ ਕਵਿਤਾਵਾਂ ਨਾਲ ਛਪੀ
ਆਪਣੀ ਫੋਟੋ ਤੋਂ ਇਲਾਵਾ
ਕਵਿਤਾ ਦਾ ਅਰਥ ਕੁਝ ਨਹੀਂ ਹੁੰਦਾ

ਜਿਵੇਂ ਅੰਬਰੀਂ ਉਕਾਬ
ਜੰਗਲ 'ਚ ਰਿੱਛ
ਜਾਂ ਰਾਖਾ ਕੁੱਤਾ
ਸੌਖਿਆਂ ਪਹਿਚਾਣੇ ਜਾਂਦੇ ਹਨ

ਜਿਸਨੂੰ ਲੁਕਾਉਂਦੇ ਹੋ
ਬਿਨਾਂ ਲੁਕਾਏ ਹੀ ਕਹਿ ਦਿਓ ਉਹ ਗੱਲ
ਜਿਸ ਨਾਲ ਸਾਰਿਆਂ ਦਾ ਦਿਲ ਧੜਕੇ
ਸੁਗੰਧੀਆਂ 'ਚੋਂ ਵੀ ਜਦ ਲਹੂ ਟਪਕ ਰਿਹਾ ਹੋਵੇ
ਲੁਕਾਇਆ ਨਹੀਂ ਜਾ ਸਕਦਾ ਉਸਨੂੰ
ਸ਼ਬਦਾਂ ਦੇ ਉਹਲੇ
ਜਖ਼ਮਾਂ ਨੂੰ ਧੋਣ ਵਾਲੇ ਹੱਥਾਂ ਉੱਤੇ
ਛਾਲੇ ਪੈ ਗਏ ਹਨ
ਅਤੇ ਤੀਰ ਨਾਲ ਨਿਸ਼ਾਨਾ ਵਿੰਨ੍ਹਣ ਵਾਲੇ ਹੱਥ
ਕਮਾਨ ਤਾਣਨ ਵਾਲੇ ਹੱਥ
ਮੁਜ਼ਾਹਰੇ 'ਚ ਲਹਿਰਾਉਂਦੇ ਝੰਡੇ ਬਣ ਗਏ ਹਨ

ਜਿੰਦਗੀ ਦਾ ਬੁੱਤ ਘੜਣਾ
ਬੁੱਤਘਾੜੇ ਦਾ ਕੰਮ ਨਹੀਂ
ਉਸਦਾ ਕੰਮ ਹੈ ਪੱਥਰਾਂ ਨੂੰ ਜੀਵਨ ਬਖਸ਼ਣਾ
ਝਿਜਕ ਨਾ, ਓ! ਸ਼ਬਦਾਂ ਦੇ ਜਾਦੂਗਰ
ਜੋ ਜਿਵੇਂ ਹੈ ਉਹ ਹੂਬਹੂ ਕਹਿ ਦੇ
ਤਾਂ ਜੋ ਉਹ ਦਿਲ 'ਚ ਲਹਿ ਜੇ

ਤਰਜਮਾ-ਮਨਦੀਪ