Pages

Thursday, July 5, 2018

ਲਾਤੀਨੀ ਦੁਨੀਆਂ - ਮੈਕਸੀਕੋ ਦੇ ਖੱਬੇਪੱਖੀ

ਮੈਕਸੀਕੋ ਦੀਆਂ ਹਾਲੀਆ ਚੋਣਾਂ ‘ਚ ਖੱਬੇਪੱਖੀ ਪਾਰਟੀ ਦੇ ਆਂਦਰੇ ਮਨੂਅਲ ਲੋਪੇ ਓਬਰਾਦੋਰ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਹਨਾਂ ਦਾ ਪਹਿਲਾ ਬਿਆਨ ਮੈਕਸੀਕੋ-ਅਮਰੀਕਾ ਬਾਰਡਰ ਨੂੰ ਲੈ ਕੇ ਅਮਰੀਕਾ ਨਾਲ ਸ਼ਾਂਤੀਵਾਰਤਾ ਚਲਾਉਣਾ ਸੀ। ਇਹ ਬਿਆਨ ਉਸ ਸਮੇਂ ਆਇਆ ਜਦੋਂ ਟਰੰਪ ਪ੍ਰਸ਼ਾਸਨ ਪਰਵਾਸੀਆਂ ਨੂੰ ਲੈ ਕੇ ਜ਼ਿਆਦਾ ਸਖ਼ਤ ਚੱਲ ਰਿਹਾ ਹੈ। ਟਰੰਪ ਪ੍ਰਸ਼ਾਸਨ ਬਾਰਡਰ ਤੇ ਉਸਾਰੀ ਜਾ ਰਹੀ ਕੰਧ ਤੇ ਹੋਣ ਵਾਲੇ ਖ਼ਰਚੇ ਅਤੇ ਨਸ਼ਾ ਤਸਕਰੀ ਦੇ ਮਾਮਲੇ ‘ਚ ਲਗਾਤਾਰ ਮੈਕਸੀਕੋ ਸਰਕਾਰ ਨੂੰ ਘੂਰਦਾ ਆ ਰਿਹਾ ਹੈ। ਉੱਧਰ ਓਬਰਾਦੋਰ ਨੇ ਪਿਛਲੇ ਸਮੇਂ ਬਾਰਡਰ ਦੇ ਮਾਮਲੇ ਨੂੰ ਲੈ ਕੇ ਇਕ ਕਿਤਾਬ ਲਿਖੀ ਸੀ। ਜਿਸ ਵਿੱਚ ਉਸਨੇ ਅਮਰੀਕੀ ਹਕੂਮਤ ਨੂੰ ਘੇਰਕੇ ਆਪਣਾ ਪੱਖ ਮੈਕਸੀਕਨਾਂ ‘ਚ ਮਜ਼ਬੂਤ ਕੀਤਾ ਸੀ। ਅਜਿਹੀਆਂ ਭਵਕੀਆਂ ਓਬਰਾਦੋਰ ਪਹਿਲਾਂ (ਦੋ ਵਾਰ ਸੱਤਾ ‘ਚ ਰਹਿੰਦਿਆਂ) ਵੀ ਮਾਰਦਾ ਰਿਹਾ। ਇਸ ਵਾਰ ਫਿਰ ਉਹ ਚੋਣਾਂ ਤੋਂ ਪਹਿਲਾਂ ਗਿੱਦੜ ਧਮਕੀ ਤਾਂ ਦੇ ਬੈਠਾ ਪਰ ਸੱਤਾ ‘ਚ ਆਉਂਦਿਆਂ ਹੀ ਸੁਰ ਬਦਲ ਗਿਆ। ਅੱਗੋਂ ਟਰੰਪ ਸਰਕਾਰ ਦਾ ਸਖ਼ਤ ਰੁਖ ਤੇ ਇੱਧਰ ਓਬਰਾਦੋਰ ਦੇ ਲੋਕਾਂ ਨਾਲ ਕੀਤੇ ਵਾਅਦੇ। ਓਬਰਾਦੋਰ ਦੀ ਹਾਲਤ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਹੋ ਗਈ ਹੈ। ਪਿਛਲਾ ਰਿਕਾਰਡ ਵੇਖੀਏ ਤਾਂ ਦੇਖਿਆ ਜਾ ਸਕਦਾ ਹੈ ਕਿ ਮੈਕਸੀਕੋ ਦੇ ਖੱਬੇਪੱਖੀਆਂ ਦਾ ਪੂਰੀ ਲਾਤੀਨੀ ਅਮਰੀਕੀ ਬੈੱਲਟ ਦੇ ਖੱਬੇਪੱਖੀਆਂ ਵਾਂਗ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਸੌਖਿਆਂ ਕਹਿਣਾ ਹੋਵੇ ਤਾਂ ਇਹ ਭਾਰਤ ਦੇ ਸੀਪੀਆਈ, ਸੀਪੀਐੱਮ “ਕਿਸਮ” ਦਾ ਖੱਬਾਪੱਖ ਹੈ। ਇਹਨਾਂ ਦਾ ਸਾਮਰਾਜਵਾਦੀ ਵਿਰੋਧ ਹੀ ਇਹਨਾਂ ਦੀ ਪਹਿਚਾਣ ਨੂੰ ਜੀਵੰਤ ਰੱਖ ਰਿਹਾ ਹੈ। ਵਿਰੋਧ ਦਾ ਚੰਗਾ ਕਾਰੋਬਾਰ ਹੈ। ਸੱਤਾ ਦੇ ਨਿੱਘ ਕਾਰਨ ਇਹਨਾਂ ਦੇ ਖੱਬੇ ਪਾਸੇ ਨੂੰ ਲਕਵਾ ਮਾਰ ਗਿਆ ਹੈ ਇਸ ਲਈ ਇਹ ਕਈ ਵਾਰ ਸੱਜੇ ਪਾਸੇ ਦਾ ਆਸਰਾ ਵੀ ਲੈ ਲੈਂਦੇ ਹਨ।

No comments:

Post a Comment