Pages

Monday, July 30, 2018

ਸ਼ਹੀਦ ਊਧਮ ਸਿੰਘ ਦੀ ਕੁਰਬਾਨੀ, ਬਰਤਾਨਵੀਂ ਸਾਮਰਾਜੀਏ ਤੇ ਭਾਰਤੀ ਹਾਕਮ


ਊਧਮ ਸਿੰਘ ਦੀ ਅਦੁੱਤੀ ਕੁਰਬਾਨੀ, ਮਜ਼ਬੂਤ ਜੀਵਨ ਚਰਿੱਤਰ ਤੇ ਦ੍ਰਿੜ ਵਿਚਾਰ ਸਮੁੱਚੇ ਤੌਰ ਤੇ ਉਸਨੂੰ ਸ਼ਹੀਦ ਸੂਰਵੀਰ ਨੌਜਵਾਨਾਂ ਦੀ ਕਤਾਰ ਵਿੱਚ ਖੜਾ ਕਰਦੇ ਹਨਖੂੰਖਾਰ ਦਿਓਕੱਦ ਬਰਤਾਨਵੀਂ ਸਾਮਰਾਜੀ ਸਲਤਨਤ ਨੂੰ ਵੰਗਾਰਨ ਵਾਲਾ ਊਧਮ ਸਿੰਘ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਵਰ੍ਹਿਆਂ ਤੋਂ ਕਠਿਨ ਜੀਵਨ ਘਾਲਣਾਵਾਂ ਤੇ ਬਦਲ ਰਹੀਆਂ ਪ੍ਰਸਥਿਤੀਆਂ ਦੇ ਦੌਰ ਚੋਂ ਹੋ ਕੇ ਗੁਜ਼ਰਿਆਸੁਨਾਮ ਦੇ ਇਕ ਗਰੀਬ ਪਰਿਵਾਰ ਵਿਚ 26 ਦਸੰਬਰ 1899 ਨੂੰ ਉਸਦਾ ਜਨਮ ਹੁੰਦਾ ਹੈਦੋ ਸਾਲਾਂ ਦੀ ਉਮਰ ਵਿਚ ਊਧਮ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਂਦਾ ਹੈਗਰੀਬ ਬਾਪ ਕੰਮ ਦੀ ਤਲਾਸ਼ ' ਦੋਵਾਂ ਪੁੱਤਰਾਂ (ਸਾਧੂ ਸਿੰਘ ਤੇ ਊਧਮ ਸਿੰਘ) ਨੂੰ ਲੈ ਕੇ ਅੰਮ੍ਰਿਤਸਰ ਪਹੁੰਚ ਜਾਂਦਾ ਹੈਇੱਥੇ ਉਹਨਾਂ ਬਾਲਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈਕੁਝ ਸਮਾਂ ਟੱਪਰੀਵਾਸਾਂ ਕੋਲ ਕੱਟਦਿਆਂ ਦੋਹਾਂ ਭਰਾਵਾਂ ਨੂੰ ਖਾਲਸਾ ਯਤੀਮਖਾਨਾ ਪੁਤਲੀਘਰ ਪਹੁੰਚਾ ਦਿੱਤਾ ਗਿਆਇਥੇ ਵੱਡੇ ਭਰਾ ਦਾ ਨਮੂਨੀਏ ਕਾਰਨ ਦੇਹਾਂਤ ਹੋ ਜਾਂਦਾ ਹੈਅਜਿਹੇ ਇਕੱਲੇਪਣ ਵਿਚ ਊਧਮ ਸਿੰਘ ਨੇ ਯਤੀਮਖਾਨੇ ਵਿਚ ਹੀ ਦਸਵੀਂ ਪਾਸ ਕੀਤੀ ਤੇ ਇਥੇ ਹੀ ਤਰਖਾਣਾਂ, ਲੁਹਾਰਾ ਤੇ ਪੇਟਿੰਗ ਦਾ ਕੰਮ ਸਿਖਿਆ
ਊਧਮ ਸਿੰਘ ਜਿਸ ਮਹੌਲ ਅੰਦਰ ਪੈਦਾ ਹੋਇਆ ਤੇ ਵੱਡਾ ਹੋ ਰਿਹਾ ਸੀ ਉਹ ਦੌਰ ਵੱਡੀਆਂ ਸੰਸਾਰਵਿਆਪੀ ਸਮਾਜਕ ਉਥਲਾਂ-ਪੁਥਲਾਂ ਦਾ ਦੌਰ ਸੀ1857 ਦੇ ਗ਼ਦਰ ਤੋਂ ਬਾਅਦ ਮੁਲਕ ਅੰਦਰ ਪੱਗੜੀ ਸੰਭਾਲ ਜੱਟਾ ਲਹਿਰ, ਕੂਕਾ ਲਹਿਰ, ਗ਼ਦਰ ਲਹਿਰ, ਪਹਿਲੇ ਵਿਸ਼ਵ ਯੁੱਧ ਦੀ ਉਥਾਨ, ਮਦਨ ਲਾਲ ਢੀਂਗਰਾ ਦੀ ਕੁਰਬਾਨੀ ਤੇ ਹੋਰ ਵੱਖ-ਵੱਖ ਖਿਤਿਆਂ ਅੰਦਰ ਵੱਖ-ਵੱਖ ਰੁਝਾਨ ਉਤਪੰਨ ਹੋ ਰਹੇ ਸਨਊਧਮ ਸਿੰਘ ਜਦੋਂ ਜਵਾਨੀ ' ਪੈਰ ਧਰਦਾ ਹੈ ਤਦ ਭਾਰਤ ਦੀ ਧਰਤੀ ਤੇ ਗ਼ਦਰ ਦੀਆਂ ਗੂੰਜਾਂ ਪੈ ਰਹੀਆਂ ਸਨਢੀਂਗਰਾ ਤੇ ਸਰਾਭਾ ਵਰਗੇ ਸੂਰਵੀਰ ਨੌਜਵਾਨ ਫਾਂਸੀਆਂ ਦੇ ਰੱਸੇ ਚੁੰਮ ਗਏ ਸਨਕ੍ਰਾਂਤੀ ਦੀਆਂ ਬੇਰੋਕ ਘਟਨਾਵਾਂ ਦੇ ਇਸੇ ਸਮੇਂ ਦੌਰਾਨ 13 ਅਪ੍ਰੈਲ 1919 ਨੂੰ ਜਾਬਰ ਅੰਗਰੇਜੀ ਕਾਲੇ ਕਾਨੂੰਨ ਰੌਲਟ ਐਕਟ ਖਿਲਾਫ਼ ਵਿਦਰੋਹ ਦੀ ਲਹਿਰ ਜਲਿਆਂਵਾਲੇ ਬਾਗ ਵਿਖੇ ਲਾਮਬੰਦ ਹੋਈਸ਼ਾਂਤਮਈ ਰੋਸ ਰੈਲੀ ਕਰ ਰਹੇ ਨਿਰਦੋਸ਼ ਲੋਕਾਂ ਉੱਪਰ ਜਨਰਲ ਡਾਇਰ ਨੇ ਅੰਧਾਧੁੰਦ ਗੋਲੀਬਾਰੀ ਕਰਕੇ ਉਹਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾਇਸ ਖੂਨੀ ਕਾਂਢ ਨੂੰ ਊਧਮ ਸਿੰਘ ਨੇ ਅੱਖੀਂ ਵੇਖਿਆਊਧਮ ਸਿੰਘ ਅੰਗਰੇਜ਼ੀ ਰਾਜ ਦੇ ਝੋਲੀਚੁੱਕਾਂ ਦੇ ਕਿਰਦਾਰ ਤੋਂ ਭਲੀਭਾਂਤ ਜਾਣੂ ਸੀਇਹਨਾਂ ਝੋਲੀਚੁੱਕਾਂ ਨੇ ਨਿਰਦੋਸ਼ ਲੋਕਾਂ ਦੀ ਮੌਤ ਦੇ ਗੁੱਸੇ ਵਿਚ ਅੰਗਰੇਜ਼ ਸਰਕਾਰ ਖਿਲਾਫ ਰੋਸ ਤਾਂ ਕੀ ਪ੍ਰਗਟ ਕਰਨਾ ਸੀ ਉਲਟਾ ਅਕਾਲ ਤਖ਼ਤ ਦੇ ਜੱਥੇਦਾਰ ਅਰੂੜ ਸਿੰਘ (ਜੋ ਅਜੋਕੇ ਅਕਾਲੀ ਆਗੂ ਸਿਮਰਜੀਤ ਸਿੰਘ ਮਾਨ ਦਾ ਨਾਨਾ ਸੀ) ਦੁਆਰਾ ਜਲਿਆਂਵਾਲੇ ਬਾਗ ਦੇ ਖੂਨੀ ਹਤਿਆਰੇ ਜਨਰਲ ਡਾਇਰ ਨੂੰ ਸਰੋਪਾ ਭੇਂਟ ਕਰਨ ਦੀ ਕਾਲੀ ਕਰਤੂਤ ਕੀਤੀ ਗਈਊਧਮ ਸਿੰਘ ਨੇ ਜਲਿਆਂਵਾਲੇ ਖੂਨੀ ਸਾਕੇ ਦੀ ਜਿੰਮੇਵਾਰ ਅੰਗਰੇਜ ਸਰਕਾਰ ਤੇ ਉਸਦੇ ਪੁਰਜੇ ਜਨਰਲ ਡਾਇਰ ਤੋਂ ਬਦਲਾ ਲੈਣ ਦੀ ਠਾਣ ਲਈ, ਸਿਰਫ ਬਦਲਾ ਲੈਣ ਦੀ ਹੀ ਨਹੀ ਬਲਕਿ ਊਧਮ ਸਿੰਘ ਲੁੱਟ-ਜਬਰ ਤੇ ਟਿਕੇ ਸਾਮਰਾਜੀ ਪ੍ਰਬੰਧ ਨੂੰ ਜੜੋਂ ਖਤਮ ਕਰਕੇ ਲੁੱਟ, ਜਬਰ ਤੇ ਵਿਤਕਰਿਆਂ ਤੋਂ ਮੁਕਤ ਨਵਾਂ ਸਮਾਜ ਸਿਰਜਣ ਦਾ ਟੀਚਾ ਰੱਖਦਾ ਸੀਉਸਦੀ ਸਿਆਸੀ ਸੂਝਬੂਝ ਲਗਾਤਾਰ ਵਿਕਸਤ ਹੋ ਰਹੀ ਸੀਇਸਦਾ ਇਕ ਪ੍ਰਮਾਣ ਇਹ ਹੈ ਕਿ 1923 ਵਿਚ 1857 ਦੇ ਗ਼ਦਰ ਦੀ ਯਾਦ ਨੂੰ ਤਾਜ਼ਾ ਕਰਨ ਸਮੇਂ ਊਧਮ ਸਿੰਘ ਨੇ ਕਿਹਾ ਕਿ "ਹਿੰਦੋਸਤਾਨ ਦੀ ਅਜ਼ਾਦੀ ਦੀ ਜੰਗ ਦੇ ਉਹਨਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਹਨਾਂ ਨੇ ਆਪਣਾ ਖੂਨ ਦੇ ਕੇ ਅਜ਼ਾਦੀ ਦੇ ਝੰਡੇ ਨੂੰ ਉਚਿਆਂ ਕੀਤਾ ਹੈਉਹਨਾਂ ਦੇ ਅਜ਼ਾਦ ਅਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਜਕੂਮਤ ਦੇ ਹਰ ਵਾਰ ਤੇ ਕਹਿਰ ਨੂੰ ਸੀਨਿਆਂ ਤੇ ਝੱਲਾਂਗੇਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈਉਸ ਵਿਰੁਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਵੇਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ਤੇ ਝੁਲੇਗਾ" ਲਹੌਰ ਵਿਚ ਉਸਦਾ ਸੰਪਰਕ ਭਗਤ ਸਿੰਘ ਹੋਰਾਂ ਨਾਲ ਹੋਇਆਉਹ ਨੌਜਵਾਨ ਭਾਰਤ ਸਭਾ ਦੇ ਸਮਾਗਮਾਂ ਵਿਚ ਸ਼ਾਮਲ ਹੁੰਦਾ ਰਿਹਾਊਧਮ ਸਿੰਘ ਦੇ ਮਨ ਅੰਦਰ ਅੰਗਰੇਜ਼ ਸਰਕਾਰ ਖਿਲਾਫ ਨਫਰਤ ਮਹਿਜ ਨਫਰਤ ਨਾ ਰਹਿ ਕੇ ਵਿਚਾਰਧਾਰਕ ਸੋਝੀ ਦਾ ਅਕਾਰ ਗ੍ਰਹਿਣ ਕਰ ਰਹੀ ਸੀ1925 ਵਿਚ ਨੌਭਾਸ ਦੀ ਕਾਨਫਰੰਸ ਸਮੇਂ ਊਧਮ ਸਿੰਘ ਦੁਆਰਾ ਪ੍ਰਗਟ ਕੀਤੇ ਵਿਚਾਰ ਉਸਦੀ ਆਪਣੇ ਅਕੀਦੇ ਪ੍ਰਤੀ ਸਪੱਸ਼ਟਤਾ ਨੂੰ ਜ਼ਾਹਰ ਕਰਦੇ ਹਨਉਸਨੇ ਕਿਹਾ, "ਅਜ਼ਾਦੀ ਦੀ ਬੁਨਿਆਦ ਇਨਕਲਾਬ ਹੈਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਅਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈਅਜ਼ਾਦੀ ਸਾਡਾ ਜਮਾਂਦਰੂ ਹੱਕ ਹੈਅਸੀਂ ਇਸਨੂੰ ਪ੍ਰਾਪਤ ਕਰਕੇ ਹੀ ਰਹਾਂਗੇਅਸੀਂ ਇਨਕਲਾਬ ਦੇ ਦਰ ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ ਇਸ ਮਹਾਨ ਆਸਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ" ਆਪਣੇ ਮਿਸ਼ਨ ਲਈ ਉਹ ਏਸ਼ੀਆ, ਅਫਰੀਕਾ, ਅਮਰੀਕਾ ਤੇ ਯੂਰਪ ਵੀ ਗਿਆਉਦੋਂ ਤੱਕ ਉਸਦੇ ਗ਼ਦਰੀ ਇਨਕਲਾਬੀਆਂ ਨਾਲ ਵੀ ਸੰਪਰਕ ਸਥਾਪਿਤ ਹੋ ਚੁੱਕੇ ਸਨ1927 ਵਿਚ ਉਹ ਵਾਪਸ ਭਾਰਤ ਪਰਤ ਆਇਆਇੱਥੇ ਅੰਮ੍ਰਿਤਸਰ ਵਿਖੇ ਹੋਈ ਗ੍ਰਿਫਤਾਰੀ ਸਮੇਂ ਉਸ ਕੋਲੋਂ ਗ਼ਦਰੀ ਸਾਹਿਤ ਤੇ ਹਥਿਆਰ ਵੀ ਬਰਾਮਦ ਹੋਏਦੂਸਰੀ ਦਫਾ ਹੋਈ ਗ੍ਰਿਫਤਾਰੀ ਸਮੇ ਉਸਨੇ ਬਿਆਨ ਦਿੱਤਾ ਕਿ "ਉਹ ਅਮਰੀਕਾ ਤੋਂ ਆਇਆ ਹੈ ਤੇ ਉਸਦਾ ਉਦੇਸ਼ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣਾ ਹੈ" ਉਸਤੇ ਮੁਕੱਦਮਾ ਚੱਲਿਆ ਤੇ ਪੰਜ ਸਾਲ ਦੀ ਸਜਾ ਹੋਈਇਥੇ ਜੇਲ੍ਹ ਵਿਚ ਉਸਦੀ ਮੁਲਾਕਾਤ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਹੋਈਇਹਨਾਂ ਦੀ ਫਾਂਸੀ ਸਮੇਂ ਊਧਮ ਸਿੰਘ ਜੇਲ੍ਹ ਵਿਚ ਹੀ ਸੀਜੇਲ੍ਹ ਤੋਂ ਰਿਹਾਈ ਬਾਅਦ ਊਧਮ ਸਿੰਘ ਨੇ ਅਮ੍ਰਿਤਸਰ ਵਿਖੇ 'ਰਾਮ ਮੁਹੰਮਦ ਸਿੰਘ ਅਜ਼ਾਦ' ਦੇ ਨਾਮ ਹੇਠ ਚਿੱਤਰਕਾਰੀ ਦੀ ਦੁਕਾਨ ਖੋਲ ਲਈਇਹ ਸਮਾ ਅੰਗਰੇਜ਼ੀ ਰਾਜ ਦੀ ਲੁੱਟ-ਜਬਰ ਦੀ ਇੰਤਹਾ ਦਾ ਸਮਾ ਸੀ
1934 ਨੂੰ ਊਧਮ ਸਿੰਘ ਲੰਡਨ ਚਲਾ ਜਾਂਦਾ ਹੈ ਜਿਥੇ ਉਹ 13 ਮਾਰਚ 1940 ਨੂੰ ਈਸਟ ਇੰਡੀਆ ਐਸੋਸੀਏਸ਼ਨ ਤੇ ਰਾਇਲ ਏਸ਼ੀਅਨ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਕੈਕਸਟਨ ਹਾਲ ਵਿਚ ਰੱਖੀ ਇਕ ਸਭਾ ਵਿਚ ਪਹੁੰਚਣ ' ਸਫ਼ਲ ਹੋ ਜਾਂਦਾ ਹੈਸਭਾ ਅੰਦਰ ਮਾਇਕਲ ਉਡਵਾਇਰ ਭਾਰਤ ਅੰਦਰ ਅੰਗਰੇਜ਼ੀ ਰਾਜ ਦਾ ਗੁਣਗਾਣ ਕਰਦਾ ਕਹਿੰਦਾ ਹੈ ਕਿ "…ਪੰਜਾਬ ਨਾਲੋਂ ਖਰਵਾ ਤੇ ਕਰੜਾ ਉਸ ਦੇਸ਼ ਵਿਚ ਹੋਰ ਕੋਈ ਨਹੀਂਉਹਨਾਂ ਨੂੰ ਮੈਂ ਕਿਸ ਤਰ੍ਹਾਂ ਦਰੁਸਤ ਕੀਤਾ, ਕਿਵੇਂ ਚਣੇ ਚਬਾਏ, ਇਕ ਵਾਰ ਬਣਾਇਆ ਜਲਿਆਂਵਾਲਾ ਬਾਗ ਮੁੜਕੇ ਬਣਾਉਣ ਦੀ ਲੋੜ ਨਹੀਂ ਪਈ" ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਤੇ ਬਿਆਨ ਦਿੱਤਾ ਕਿ "…ਮੈਂ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਹੈਉਡਵਾਇਰ ਇਸੇ ਤਰ੍ਹਾਂ ਦੀ ਮੌਤ ਦਾ ਹੱਕਦਾਰ ਸੀ ਇਹ ਅਣਗਿਣਤ ਬੇਦੋਸ਼ੇ ਲੋਕਾਂ ਅਤੇ ਦੇਸ਼-ਭਗਤ ਇਨਕਲਾਬੀਆਂ ਦੇ ਖੂਨ ਨਾਲ ਹੱਥ ਰੰਗਣ ਦਾ ਦੋਸ਼ੀ ਹੈ" ਇਸ ਇਤਿਹਾਸਕ ਘਟਨਾ ਦੀ ਪਹਿਲੀ ਖਬਰ ਬੀ ਬੀ ਸੀ ਤੋਂ ਪ੍ਰਸਾਰਿਤ ਹੋਈ ਤੇ ਦੂਸਰੇ ਦਿਨ ਦੁਨੀਆਂ ਭਰ ਦੀਆਂ ਅਖਬਾਰਾਂ ਵਿਚ ਊਧਮ ਸਿੰਘ ਦੀ ਫ਼ੋਟੋ ਸਮੇਤ ਖਬਰ ਚਾਰੇ ਪਾਸੇ ਫੈਲ ਗਈਡੇਲੀ ਮਿਰਰ ਨੇ ਲਿਖਿਆ "ਵੀਹ ਸਾਲ ਪਿੱਛੋਂ ਬਦਲਾਭਾਰਤੀ ਅੰਮ੍ਰਿਤਸਰ ਨੂੰ ਕਦੇ ਭੁਲਾ ਨਹੀਂ ਸਕੇ, ਸਰ ਮਾਇਕਲ ਉਡਵਾਇਰ ਨੂੰ ਇਕ ਵਿਸ਼ੇਸ ਪ੍ਰਕਾਰ ਦੀ ਘ੍ਰਿਣਾ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਸੀ ਕਿਉਂਕਿ ਉਸਨੇ ਜਨਰਲ ਡਾਇਰ ਦੇ ਗੋਲੀ ਚਲਾਉਣ ਦੇ ਹੁਕਮ ਨੂੰ ਸਹੀ ਤੇ ਜਾਇਜ਼ ਕਰਾਰ ਦਿੱਤਾ ਸੀ" ਭਾਰਤ ਅੰਦਰ ਟ੍ਰਿਬਿਊਨ ਨੇ ਲਿਖਿਆ ਕਿ " ਊਧਮ ਸਿੰਘ ਦੀ ਕਾਰਵਾਈ ਬੀਰਤਾ ਭਰੀ ਹੈ" ਦੂਜੇ ਪਾਸੇ ਗਾਂਧੀ ਨੇ ਆਪਣੇ ਅਖ਼ਬਾਰ "ਹਰੀਜਨ" ' ਆਪਣੀ ਅੰਗਰੇਜ਼ਭਗਤੀ ਦਿਖਾਉਂਦਿਆਂ ਲਿਖਿਆ ਕਿ "ਸਾਡੇ ਸਰ ਮਾਇਕਲ ਉਡਵਾਇਰ ਨਾਲ ਮੱਤਭੇਦ ਸਨ, ਪਰ ਇਹ ਸਾਨੂੰ ਉਹਦੇ ਕਤਲ ਤੇ ਅਫ਼ਸੋਸ ਕਰਨ ਤੋਂ ਰੋਕ ਨਹੀਂ ਸਕਦੇਮੁਰਜ਼ਮ (ਊਧਮ ਸਿੰਘ) ਆਪਣੀ ਬਹਾਦਰੀ ਦੇ ਖਿਆਲਾਂ ਨਾਲ ਨਸ਼ਿਆਇਆ ਹੋਇਆ ਹੈ" ਗਾਂਧੀ ਨੇ ਕਾਂਗਰਸ ਦੇ ਰਾਮਗੜ੍ਹ ਵਾਲੇ ਇਜਲਾਸ ਵਿਚ ਕਿਹਾ ਕਿ "ਸਰ ਮਾਇਕਲ ਉਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲਾਸਿੰਗਟਨ ਅਤੇ ਸਰ ਲੂਈ ਡੇਨ ਦੇ ਜਖ਼ਮੀ ਹੋਣ ਨਾਲ ਮੈਂਨੂੰ ਡੂੰਘਾ ਦੁੱਖ ਹੋਇਆ ਹੈਮੈਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਦਰਾ ਹਾਂ ਤੇ ਜਖ਼ਮੀ ਛੇਤੀ ਤੰਦਰੁਸਤ ਹੋ ਜਾਣਗੇਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ…" ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੇ ਅਖ਼ਬਾਰ 'ਨੈਸ਼ਨਲ ਹੈਰਾਲਡ' ਵਿਚ ਲਿਖਿਆ ਕਿ "ਕਤਲ ਤੇ ਅਫ਼ਸੋਸ ਹੈ" ਅੰਗਰੇਜ਼ ਸਰਕਾਰ ਦੇ ਪਿੱਠੂ ਕਾਂਗਰਸੀ ਗਾਂਧੀ-ਨਹਿਰੂ ਜੁੰਡਲੀ ਦੇ ਹਿਰਦੇ ਜਿਥੇ ਡਾਇਰ ਦੀ ਮੌਤ ਨਾਲ ਵਲੂੰਦਰੇ ਗਏ ਸਨ ਉਥੇ ਉਹਨਾਂ ਨੂੰ ਇਹਨਾਂ ਇਨਕਲਾਬੀ ਸੂਰਵੀਰਾਂ ਦੇ ਅਕੀਦੇ ਦੀ ਲੋਕਪ੍ਰਿਆਤਾ ਤੇ ਭਾਰਤੀ ਜਨਤਾ ਦੁਆਰਾ ਉਹਨਾਂ ਦੇ ਵਿਚਾਰਧਾਰਕ ਰਾਹ ਨੂੰ ਅਪਣਾਉਣ ਪ੍ਰਤੀ ਜਿਅਦਾ ਫਿਕਰਮੰਦੀ ਸੀ
31 ਜੁਲਾਈ 1940 ਨੂੰ ਉਸ ਬਹਾਦਰ ਨੌਜਵਾਨ ਇਨਕਲਾਬੀ ਸੂਰਮੇ ਨੂੰ ਫਾਂਸੀ ਦੇ ਦਿੱਤੀ ਗਈਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਆਪਣੇ ਮੁਲਕ ਦੇ ਦੱਬੇ-ਲਤਾੜੇ ਲੋਕਾਂ ਦੀ ਜਾਬਰ-ਲੁਟੇਰੀ ਵਿਵਸਥਾ ਤੋਂ ਮੁਕਤੀ ਲਈ ਦਿੱਤੀ ਗਈ ਕੁਰਬਾਨੀ ਅਦੁੱਤੀ ਹੈ, ਜੋ ਅੱਜ ਵੀ ਦੇਸ਼ ਦੇ ਕਿਰਤੀ ਕਮਾਊ ਲੋਕਾਂ ਤੇ ਉਹਨਾਂ ਦੇ ਨੌਜਵਾਨ ਧੀਆਂ-ਪੁੱਤਰਾਂ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਾਪਰਦੇ ਹਰ ਤਰ੍ਹਾਂ ਦੇ ਲੁੱਟ-ਜਬਰ ਖਿਲਾਫ ਉੱਠ ਖੜੇ ਹੋਣ ਲਈ ਪ੍ਰੇਰਦੀ ਹੈ ਤੇ ਪ੍ਰੇਰਦੀ ਰਹੇਗੀਅੱਜ ਨਵੀਆਂ ਬਦਲੀਆਂ ਹਾਲਤਾਂ ਵਿਚ ਊਧਮ ਸਿੰਘ ਦੇ ਵਾਰਸ ਮੇਹਨਤੀ ਲੋਕਾਂ ਤੇ ਖਾਸਕਰ ਨੌਜਵਾਨਾਂ ਨੂੰ ਊਧਮ ਸਿੰਘ ਦੇ ਇਹਨਾਂ ਬੋਲਾਂ ਦੇ ਤੱਤ ਨੂੰ ਆਪਣੇ ਮਨਾਂ ਅੰਦਰ ਆਤਮਸਾਤ ਕਰਨਾ ਚਾਹੀਦਾ ਹੈ, "ਇਨਕਲਾਬ ਦੇ ਅਰਥ ਹਨ ਵਿਦੇਸ਼ੀ (ਅੱਜ ਦੇਸ਼ੀ ਵਿਦੇਸ਼ੀ ਦੋਵਾਂ) ਖੂਨੀ ਜਬਾੜਿਆਂ ਤੋਂ ਛੁਟਕਾਰਾਲੁੱਟ-ਖਸੁੱਟ ਦੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ' ਪੀਸੇ ਜਾਣ ਲਈ ਮਜ਼ਬੂਰ ਕਰਦਾ ਹੈਸਾਮਰਾਜੀ ਨਿਜ਼ਾਮ ਕਾਰਨ ਲਖੂਖਾਂ ਕਿਰਤੀ, ਹਿੰਦੋਸਤਾਨੀ ਕੁੱਲੀ, ਗੁੱਲੀ, ਜੁੱਲੀ ਵਿਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਤੇ ਮੁਹਤਾਜ ਹਨਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵਸੀ ਤੇ ਲਾਚਾਰੀ ਨੂੰ ਵੇਖ ਕੇ ਜਿਸ ਦਾ ਖੂਨ ਉੱਬਲ ਨਹੀਂ ਪੈਂਦਾਕਹਿਰ ਹੈ ਯਾਰੋ! ਜਿਹੜਾ ਆਪਣੀ ਜ਼ਿੰਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ ਮਹੱਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਖਾਲੀ ਤੇ ਕੇਵਲ ਅਕਾਸ਼ ਦੀ ਛੱਤ ਥੱਲੇ ਸੌਂਵੇ, ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਿਉਂ ਨਹੀਂ ਕਰ ਦਿੱਤਾ ਜਾਂਦਾ ? ਹੁਣ ਦਾ ਇਨਕਲਾਬ, ਇਨਕਲਾਬ ਦੇ ਵਹਿਣ ਤੇ ਖੜਾ ਹੈਅਸੀਂ ਕਰੋੜਾਂ ਲੋਕੀਂ ਜਿਹੜੇ ਵਿਦੇਸ਼ੀ ਗੁਲਾਮੀ ਦੀ ਅੱਗ ' ਧੁੱਖ ਰਹੇ ਹਾਂ ਜੇਕਰ ਆਪਣੀ ਕਿਸਮਤ ਦੇ ਆਪ ਕਰਿੰਦੇ ਬਣ ਜਾਈਏ ਤਾਂ ਇਸਦਾ ਸਿੱਟਾ ਇਨਕਲਾਬ ਹੋਵੇਗਾ ਅਤੇ ਇਹੋ ਇਨਕਲਾਬ ਸਾਡੀ ਅਜ਼ਾਦੀ ਦੀ ਜ਼ਾਮਨੀ ਹੈ" ਅੱਜ ਦੇ ਸਮੇਂ ਵਿਚ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਅਰਥ ਉਸਦੇ ਅਕੀਦੇ ਨੂੰ ਹੋਰ ਵੱਧ ਵਿਕਸਤ ਕਰਨਾ ਤੇ ਅੱਗੇ ਲਿਜਾਣਾ ਹੈ
- ਮਨਦੀਪ

No comments:

Post a Comment