Pages

Friday, July 6, 2018

ਲਾਤੀਨੀ ਦੁਨੀਆ ਇਹ 'ਵਾਇਰਲ' ਕਵਿਤਾ ਪਾਬਲੋ ਨੈਰੂਦਾ ਦੀ ਕਲਮ ਤੋਂ ਨਹੀਂ ਹੈ

ਪਿਛਲੇ ਕੁੱਝ ਸਾਲਾਂ ਤੋਂ ਦੁਨੀਆਂ ਦੀਆਂ ਵੱਖ-ਵੱਖ ਭਸ਼ਾਵਾਂ ' ਸਪੈਨਿਸ਼ ਭਾਸ਼ਾ ਦੀ ਇਕ ਕਵਿਤਾ Muere lentamente (ਹੌਲੀ-ਹੌਲੀ ਮਰਨਾ, dying slowly) ਦਾ ਅਨੁਵਾਦ ਹੋ ਰਿਹਾ ਹੈ ਅਨੁਵਾਦਕ ਆਪਣੇ ਨਾਂ ਦੇ ਨਾਲ-ਨਾਲ ਪਾਬਲੋ ਨੈਰੂਦਾ ਦੇ ਨਾਂ ਨੂੰ ਇਸ ਕਵਿਤਾ ਦੇ ਮੂਲ ਲੇਖਕ ਵਜੋਂ ਲਿਖ ਰਹੇ ਹਨ ਪ੍ਰਿੰਟ ਮੀਡੀਆ ਦੇ ਕਈ ਸਥਾਪਤ ਅਖਬਾਰ-ਰਸਾਲੇ ਇਸਨੂੰ ਖੂਬ ਛਾਪ ਰਹੇ ਹਨਸ਼ੋਸ਼ਲ ਮੀਡੀਆ ਤੇ ਇਹ ਕਵਿਤਾ ਇਸ ਕਦਰ ਦਿਨ--ਦਿਨ ਫੈਲ ਰਹੀ ਹੈ ਕਿ ਜਿਸਦਾ ਠੋਸ ਅੰਦਾਜਾ ਲਾਉਣਾ ਮੁਸ਼ਕਲ ਹੈਸ਼ੋਸ਼ਲ ਸਾਇਟਾਂ (ਗੂਗਲ, ਫੇਸਬੁੱਕ, ਯੂਟਿਊਬ ਆਦਿ) ਤੇ ਇਸਦੇ ਦਰਜਨਾਂ ਲਿੰਕ ਮਿਲ ਜਾਂਦੇ ਹਨਦੁਨੀਆਂ ਭਰ ' ਹਰ ਵਰਗ ਦੇ ਪਾਠਕ ਇਸ ਪ੍ਰਭਾਵਸ਼ਾਲੀ ਕਵਿਤਾ ਦੇ ਮੁਰੀਦ ਹੋ ਰਹੇ ਹਨ ਸਭ ਤੋਂ ਪਹਿਲਾਂ ਇਹ ਕਵਿਤਾ ਸਪੈਨਿਸ਼ ਭਾਸ਼ਾ ਵਿੱਚ ਸ਼ੋਸ਼ਲ ਮੀਡੀਆ 'ਤੇ ਫੈਲੀ ਸ਼ੁਰੂ ' ਇਹ ਕਵਿਤਾ ਸਪੈਨਿਸ਼ ਭਾਸ਼ਾ ਵਿਚ ਹੀ ਪਾਬਲੋ ਨੈਰੂਦਾ ਦੇ ਨਾਂ ਹੇਠ ਲਾਤੀਨੀ ਅਤੇ ਯੁਰਪੀ ਦੇਸ਼ਾਂ ਵਿਚ ਵਾਇਰਲ ਹੋਈ ਉਸ ਤੋਂ ਬਾਅਦ ਇਸਦਾ ਅੰਗਰੇਜੀ ਅਨੁਵਾਦ ਦੁਨੀਆਂ ਭਰ ' ਸ਼ੋਸ਼ਲ ਮੀਡੀਆ ਉੱਪਰ ਰਾਤੋ-ਰਾਤ ਛਾਅ ਗਿਆ ਇਸਦੇ ਅੰਗਰੇਜੀ ਅਨੁਵਾਦ ਤੋਂ ਇਹ ਕਵਿਤਾ ਦੁਨੀਆਂ ਭਰ ਦੀਆਂ ਵੱਖ-ਵੱਖ ਭਸ਼ਾਵਾਂ ਵਿਚ ਤੇਜੀ ਨਾਲ ਅਨੁਵਾਦ ਕੀਤੀ ਜਾਣ ਲੱਗੀ ਇਹ ਸਿਲਸਿਲਾ ਹਾਲੇ ਤੱਕ ਵੀ ਜਾਰੀ ਹੈ ਸਾਲ 2017 ਦੇ ਬੀਤ ਜਾਣ ਅਤੇ ਸਾਲ 2018 ਦੀ ਆਮਦ ਤੇ ਇਹ ਕਵਿਤਾ ਹਿੰਦੀ ਵਿੱਚ ਅਨੁਵਾਦ ਹੋਈ ਹਿੰਦੀ ਭਾਸ਼ਾ ' ਅਨੁਵਾਦ ਹੋਣ ਤੋਂ ਬਾਅਦ ਇਹ ਭਾਰਤ ਦੀਆਂ ਹੋਰ ਖੇਤਰੀ ਭਸ਼ਾਵਾਂ ਵਿਚ ਅਨੁਵਾਦ ਹੋਣ ਲੱਗੀ ਇਨ੍ਹੀ ਦਿਨੀਂ ਹੀ ਇਸ ਕਵਿਤਾ ਦਾ ਪੰਜਾਬੀ ਅਨੁਵਾਦ ਵੀ ਵੇਖਣ ਨੂੰ ਮਿਲਿਆ ਇਸਦੇ ਅਨੁਵਾਦਕ (ਅਮਰਜੀਤ ਕੌਂਕੇ) ਨੇ ਵੀ ਅਨੁਵਾਦਕ ਵਜੋਂ ਆਪਣੇ ਨਾਮ ਦੇ ਨਾਲ ਇਸ ਕਵਿਤਾ ਦਾ ਮੂਲ ਰਚਨਾਕਾਰ ਪਾਬਲੋ ਨੈਰੂਦਾ ਨੂੰ ਹੀ ਦੱਸਿਆ ਇਕ ਪ੍ਰਭਾਵਸ਼ਾਲੀ ਕਾਵਿ ਰਚਨਾ ਹੋਣ ਕਰਕੇ ਅਤੇ ਪਾਬਲੋ ਨੈਰੂਦਾ ਦਾ ਕਾਵਿ ਖੇਤਰ ' ਵੱਡਾ ਨਾਂ ਹੋਣ ਕਰਕੇ ਪਾਠਕ ਨੂੰ ਇਕ ਪਲ ਲਈ ਵੀ ਇਹ ਸ਼ੰਕਾ ਖੜਾ ਨਹੀਂ ਹੁੰਦਾ ਕਿ ਇਹ ਕਵਿਤਾ ਕਿਸੇ ਹੋਰ ਕਵੀ ਜਾਂ ਕਵਿਤਰੀ ਦੀ ਰਚਨਾ ਵੀ ਹੋ ਸਕਦੀ ਹੈ ਇਸਦਾ ਪੰਜਾਬੀ ਅਨੁਵਾਦ ਪੜ੍ਹਦਿਆਂ ਮੈਂ ਵੀ ਇਸ ਕਵਿਤਾ ਦਾ ਕਾਇਲ ਹੋ ਗਿਆ ਮੈਨੂੰ ਪਾਬਲੋ ਨੈਰੂਦਾ ਦਾ ਕੱਦ ਹੋਰ ਵੀ ਵੱਧ ਉੱਚਾ ਜਾਪਣ ਲੱਗਾ ਪਾਬਲੋ ਦੇ ਗਵਾਂਢੀ ਦੇਸ਼ ' ਬੈਠਿਆਂ ਮੈਨੂੰ ਤਿੰਨ ਵਰ੍ਹੇ ਬੀਤ ਚੱਲੇ ਸਨ ਇਹ ਕਵਿਤਾ ਪੜ੍ਹਕੇ ਮਨ ਨੇ ਲਾਹਨਤਾਂ ਪਾਈਆਂ ਕਿ ਮੈਂ ਐਡੇ ਵੱਡੇ ਕਵੀ ਦੀ ਮਾਤ ਭੂਮੀ ਦੀ ਬਗਲ ' ਬੈਠ ਕੇ, ਉਸਦੀ ਮਾਤ ਭਾਸ਼ਾ ਦਾ ਮੁੱਢਲਾ ਗਿਆਨ ਹਾਸਲ ਕਰਕੇ, ਉਸਦੀ ਮਾਤ ਭਾਸ਼ਾ ਦੇ ਸੱਭਿਆਚਾਰ ਨੂੰ ਜਾਣ ਕੇ, ਮਾਣ ਕੇ ਅਤੇ ਉਸਦੇ ਸਭ ਤੋਂ ਵੱਧ ਪਿਆਰੇ ਮਿਹਨਤਕਸ਼ ਲੋਕਾਂ ' ਰਹਿਕੇ ਉਹਨਾਂ ਦੇ ਮਹਿਬੂਬ ਕਵੀ ਦੀ ਮਾਤ-ਭੂਮੀ, ਉਸਦੀਆਂ ਪੈੜਾਂ ਤੇ ਯਾਦਾਂ ਤੋਂ ਅਭਿੱਜ ਕਿਉਂ ਰਹਿ ਰਿਹਾਂ ਹਾਂ? ਮਨ ' ਉਸਦੀ ਮਾਤ ਭੂਮੀ ਅਤੇ ਉਸਦੇ ਘਰ ਜਾਣ ਦੀ ਤਾਂਘ ਹੋਰ ਵੱਧ ਗਈ ਮਨ ਵਿਚ ਪਾਬਲੋ ਨੈਰੂਦਾ ਨੂੰ ਹੋਰ ਜਾਨਣ-ਪੜਨ ਦੀ ਲਾਲਸਾ ਪੈਦਾ ਹੋ ਗਈਜਲਦ ਹੀ ਮੇਰਾ ਇਹ ਸੁਪਨਾ ਪੂਰਾ ਹੋ ਗਿਆ ਉਸਦੇ ਦੇਸ਼, ਉਸਦੇ ਘਰ, ਉਸਦੇ ਲੋਕਾਂ ਕੋਲ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਪਾਬਲੋ ਨੈਰੂਦਾ ਹਾਲੇ ਵੀ ਜਿੰਦਾ ਹੈ ਉਸਤੋਂ ਕਿਤੇ ਵੱਧ ਜਿਸਦਾ ਅਹਿਸਾਸ ਉਸਦੀਆਂ ਕਵਿਤਾਵਾਂ, ਉਸਦੀਆਂ ਰਚਨਾਵਾਂ ਪੜ੍ਹਕੇ ਮਨ ਵਿਚ ਪੈਦਾ ਹੁੰਦਾ ਹੈ
ਪਾਬਲੋ ਦੇ ਘਰ ਜਾਣ ਤੋਂ ਪਹਿਲਾਂ ਉਸਦੀਆਂ ਜਿੰਨੀਆਂ ਕੁ ਰਚਨਾਵਾਂ ਨੂੰ ਖੰਗਾਲਿਆ ਮੈਨੂੰ ਕਿਤੇ ਵੀ ਇਹ ਸ਼ਾਨਦਾਰ ਕਵਿਤਾ (ਜਿਸਦਾ ਅਨੁਵਾਦ ਦੁਨੀਆਂ ਭਰ ' ਫੈਲ ਰਿਹਾ ਹੈ) ਨਹੀਂ ਮਿਲੀ ਪਰੰਤੂ ਇੰਟਰਨੈੱਟ ਉੱਤੇ ਸਪੈਨਿਸ਼ ਭਾਸ਼ਾ ਵਿਚ ਇਸ ਕਵਿਤਾ ਨੂੰ ਭਾਲਣ ਤੇ ਇਸ ਕਵਿਤਾ ਦੇ ਦੋ ਰਚਨਾਕਾਰ ਮੇਰੇ ਸਾਹਮਣੇ ਖੜੇ ਹੋਏ ਦੋਨਾਂ ਦੀ ਦਾਅਵੇਦਰੀ ਚੋਂ ਮੇਰਾ ਭਾਵੁਕ ਤੇ ਕਾਲਪਨਿਕ ਮਨ ਪਾਬਲੋ ਵੱਲ ਵਾਰ-ਵਾਰ ਝੁਕ ਰਿਹਾ ਸੀ ਇਹ ਮੇਰੇ ਮਨ ਉੱਤੇ ਉਸਦੀ ਜਾਦੂਈ ਸ਼ਖਸ਼ੀਅਤ ਦੇ ਪ੍ਰਭਾਵ ਕਰਕੇ ਸੀ ਪਰ ਸ਼ੰਕਾ, ਪ੍ਰਭਾਵ ਤੋਂ ਉਚਤਮ ਹੈ ਸ਼ੰਕਾ, ਸੱਚ ਤਲਾਸ਼ਣ ਲਈ ਮੇਰੇ ਵਾਸਤੇ ਇਕ ਕਾਰਜ ਲੈ ਕੇ ਆਇਆ ਦੋ ਦਾਅਵੇਦਾਰ ਤੇ ਦੋਵੇਂ ਹੀ ਆਪਣੇ-ਆਪਣੇ ਸਾਹਿਤਕ ਖੇਤਰ ਦੇ ਜਾਣੇ-ਪਛਾਣੇ ਚਿਹਰੇ ਸਨ ਇਕ ਪਾਸੇ ਨੋਬਲ ਪੁਰਸਕਾਰ ਵਿਜੇਤਾ ਪਾਬਲੋ ਨੈਰੂਦਾ ਅਤੇ ਦੂਜੇ ਪਾਸੇ ਬਰਾਜੀਲ ਦੀ ਲੇਖਿਕਾ ਤੇ 'ਸੇਰੋ ਓਰਾ' (Zero Hora –Zero hours) ਅਖਬਾਰ ਦੀ ਰਿਪੋਰਟਰ ਮਾਰਥਾ ਮੇਦੇਰੋਸ (Martha Medeiros) ਮੈਂ ਉਸੇ ਵਕਤ ਇਸ ਤੱਥ ਦੀ ਪੁਸ਼ਟੀ ਕਰਨ ਲਈ ਮਾਰਥਾ ਦੇ ਨਾਂ ਉਸਦੀ ਮਾਤ ਭਾਸ਼ਾ ਅਤੇ ਅੰਗਰੇਜੀ ' ਇਕ ਰੁੱਕਾ ਭੇਜਿਆ ਜਿਸਦਾ ਇਹ ਲਿਖਤ ਲਿਖਣ ਤੱਕ ਕੋਈ ਜਵਾਬ ਨਹੀਂ ਆਇਆ ਇਨ੍ਹੀਂ ਹੀ ਦਿਨੀਂ ਮੈਂ ਚਿੱਲੀ ' ਪਾਬਲੋ ਦੇ ਉਸ ਘਰ ਸਾਂ ਜਿੱਥੇ ਉਸਨੇ ਆਪਣੀ ਤੀਸਰੀ ਪਤਨੀ ਨਾਲ ਜਿੰਦਗੀ ਦੇ ਆਖਰੀ ਸੋਲ੍ਹਾਂ ਵਰ੍ਹੇ ਬਿਤਾਏ ਪਾਬਲੋ ਨੈਰੂਦਾ ਦੇ ਉਸ ਘਰ (ਇਸ ਤੋਂ ਇਲਾਵਾ ਪਾਬਲੋ ਨੈਰੂਦਾ ਦੇ ਦੋ ਹੋਰ ਘਰ ਹਨ- ਲਾ ਕਸਕੋਨਾ (ਵਾਲਪਰੇਸੋ) ਤੇ ਲਾ ਸਿਬਆਸਤੀਆਨਾ (ਸਾਂਤਿਆਗੋ)) ਜਿਸਨੂੰ 'ਈਲਾ ਨੇਗਰਾ ਦਾ ਘਰ' (casa de Isla Negra-house of Black Island) ਨਾਂ ਨਾਲ ਜਾਣਿਆ ਜਾਂਦਾ ਹੈ ਇਸ ਘਰ ਵਿਚ ਦਾਖਲ ਹੋਣ ਸਮੇਂ ਮੇਰੇ ਸਹਾਇਕ ਦਨੀਅਲ ਨੂੰ ਮੇਰਾ ਦੁਆ ਸਲਾਮ ਤੋਂ ਬਾਅਦ ਪਹਿਲਾ ਸਵਾਲ ਇਸ ਕਵਿਤਾ ਦੇ ਵਿਵਾਦਤ ਰਚਨਾਕਾਰ ਨੂੰ ਲੈ ਕੇ ਹੀ ਸੀ ਦਨੀਅਲ ਨੂੰ ਵੀ ਇਸ ਬਾਰੇ ਪੂਰੀ ਸਪੱਸ਼ਟ ਤੇ ਠੋਸ ਜਾਣਕਾਰੀ ਨਹੀਂ ਸੀ ਉਸਨੇ ਪਾਬਲੋ ਨੈਰੂਦਾ ਫਾਊਡੇਸ਼ਨ ਦੇ ਅਹੁਦੇਦਾਰਾਂ ਨਾਲ ਫੋਨ ਤੇ ਫੌਰੀ ਰਾਬਤਾ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਕਵਿਤਾ ਪਾਬਲੋ ਨੈਰੂਦਾ ਦੀ ਰਚਨਾ ਨਹੀਂ ਹੈ ਬਲਕਿ ਬਰਾਜੀਲ ਦੀ ਲੇਖਿਕਾ ਤੇ ਪੱਤਰਕਾਰ ਮਾਰਥਾ ਮੇਦੇਰੋਸ ਦੀ ਹੈ ਉਸਨੇ ਸਾਲ 2000 ' ਇਹ ਕਵਿਤਾ ਲਿਖੀ ਸੀ  ਮੇਰੇ ਮਨ ' ਇਹ ਰਚਨਾ ਮੇਰੇ ਮਹਿਬੂਬ ਕਵੀ ਦੀ ਨਾ ਹੋਣ ਕਾਰਨ ਥੋੜੀ ਨਿਰਾਸ਼ਾ ਜਰੂਰ ਪੈਦਾ ਹੋਈ ਪਰ ਮੇਰੇ ਮਨ ਉੱਤੇ ਇਸ ਕਵਿਤਾ ਦੇ ਪ੍ਰਭਾਵ ' ਕੋਈ ਕਮੀ ਨਹੀਂ ਆਈ ਅਗਲੇ ਹੀ ਪਲ ਮਨ ਹੀ ਮਨ ਮੈਂ ਆਪਣੇ ਆਪ ਨੂੰ ਇਸ ਕਵਿਤਾ ਦੇ ਅਸਲੀ ਰਚੇਤਾ ਨੂੰ ਇਨਸਾਫ ਦਿਵਾਉਣ ਦਾ ਦਾਅਵੇਦਾਰ ਘੋਸ਼ਿਤ ਕਰਕੇ ਖੁਸ਼ ਹੋ ਰਿਹਾਂ ਸਾਂ ਮੈਨੂੰ ਜਾਪਦਾ ਸੀ ਜਿਵੇਂ ਮਾਰਥਾ ਮੈਨੂੰ ਦੇਖਕੇ ਅਹਿਸਾਨ ਭਰੀਆਂ ਨਜਰਾਂ ਨਾਲ ਮੁਸਕਰਾ ਰਹੀ ਹੋਵੇ ਅਤੇ ਪਾਬਲੋ ਨੈਰੂਦਾ ਦੀ ਖਿੱਚ ਭਰੀ ਤੱਕਣੀ ' ਖੁਸ਼ੀਆਂ ਤੇ ਧੰਨਵਾਦ ਦੇ ਕਿੰਨੇ ਹੀ ਸਿਜਦੇ ਦੌੜ ਰਹੇ ਹੋਣ ਜਾਪਦਾ ਸੀ ਜਿਵੇਂ ਕਹਿ ਰਹੇ ਹੋਣ ਕਿ 'ਆਪਣੀ ਮਾਤ ਭਾਸ਼ਾ ਦੇ ਪਾਠਕਾਂ ਨੂੰ ਦੱਸੀਂ ਕਿ ਇਹ ਕਵਿਤਾ ਪਾਬਲੋ ਨੈਰੂਦਾ ਦੀ ਰਚਨਾ ਨਹੀਂ ਹੈ ਬਲਕਿ ਇਸ ਪ੍ਰਸਿੱਧ ਕਵਿਤਾ ਦੀ ਅਸਲੀ ਰਚੇਤਾ ਮਾਰਥਾ ਹੈ ਦੁਨੀਆਂ ' ਕੇਵਲ ਪ੍ਰਸਿੱਧ ਕਵੀ ਹੀ ਪ੍ਰਸਿੱਧ ਕਵਿਤਾ ਲਿਖਣ ਲਈ ਬਾਧਕ ਨਹੀਂ ਹਨ ਅਸਲ ਕਵਿਤਾ ਤਾਂ ਲੋਕ ਲਿਖ ਰਹੇ ਹਨ ਅਸੀਂ ਤਾਂ ਉਹਨਾਂ ਨੂੰ ਇਕ ਜੁਬਾਨ ਦੇ ਰਹੇ ਹਾਂ ਧੰਨਵਾਦ ਤੇਰੀ ਭਾਸ਼ਾ ਦੇ ਪਾਠਕਾਂ ਦਾ ਜਿਨ੍ਹਾਂ ਨੇ ਇਸ ਕਵਿਤਾ ਨੂੰ ਸਿਰ-ਅੱਖਾਂ ਤੇ ਬਿਠਾਇਆ
ਬਾਅਦ ' ਮੈਨੂੰ ਪਤਾ ਲੱਗਾ ਕਿ ਪੰਜਾਬੀ ' ਅਨੁਵਾਦ ਹੋਈ ਇਹ ਕਵਿਤਾ ਇਨਕਲਾਬੀ ਰਸਾਲੇ 'ਲਲਕਾਰ' ਦੇ ਕਿਸੇ ਅੰਕ ' ਮਹਿਮਾਨ ਕਵਿਤਾ ਵਜੋਂ ਪ੍ਰਕਾਸ਼ਿਤ ਹੋਈ ਸੀ ਕਈ ਵਾਰ ਅਨੁਵਾਦਕ ਵੀ ਟਪਲਾ ਖਾ ਜਾਂਦੇ ਹਨ ਇਹ ਜੋਖਮ ਉਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਸ਼ੋਸ਼ਲ ਸਾਇਟਾਂ ਉੱਤੇ ਤੱਥਹੀਣ ਸਮੱਗਰੀ ਦੀ ਭਰਮਾਰ ਹੋਵੇ ਕਿਸੇ ਅਨੁਵਾਦਿਤ ਲਿਖਤ ਦੇ ਅਸਲੀ ਲੇਖਕ ਦੀ ਸ਼ਨਾਖਤ ਕਰਨ ਦੀ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਸੰਪਾਦਕਾਂ ਦੀ ਵੀ ਇਕ ਸੀਮਾ ਹੁੰਦੀ ਹੈ ਬਹੁਤੀ ਵਾਰ ਬਹੁਤੀਆਂ ਲਿਖਤਾਂ ਲੇਖਕਾਂ ਅਤੇ ਅਨੁਵਾਦਕਾਂ ਦੀ ਭਰੋਸੇਯੋਗਤਾ ਦੇ ਅਧਾਰ ਤੇ ਹੀ ਪ੍ਰਕਾਸ਼ਿਤ ਕਰ ਦਿੱਤੀਆਂ ਜਾਂਦੀਆਂ ਹਨ ਸੰਭਵ ਹੱਦ ਤੱਕ ਵਿਚਾਰਗੋਚਰੀ ਕਵਿਤਾ ਦੇ ਸੰਦਰਭ ' ਵੀ ਇੰਝ ਹੀ ਵਾਪਰਿਆ ਹੋ ਸਕਦਾ ਹੈਪਰ 'ਫੇਕ ਵਾਇਰਲ' ਦੇ ਇਸ ਦੌਰ ' ਲਿਖਤ ਦੇ ਅਸਲੀ ਰਚੇਤਾ ਨਾਲ ਅਕਸਰ ਬੇਇਨਸਾਫੀ ਹੋ ਜਾਂਦੀ ਹੈ ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਇਹੋ ਜਿਹੀਆਂ 'ਵਾਇਰਲ' ਰਚਨਾਵਾਂ ਦੀ ਭਰੋਸੇਯੋਗਤਾ ਦੀ ਪਰਖ ਕਰ ਲਈ ਜਾਣੀ ਚਾਹੀਦੀ ਹੈ
ਇਸ ਕਵਿਤਾ ਦੇ ਅਨੁਵਾਦ ਦੀ ਦੂਸਰੀ ਵੱਡੀ ਖਾਮੀ ਇਹ ਹੈ ਕਿ ਮੂਲ ਸਪੈਨਿਸ਼ ਭਾਸ਼ਾ ਵਿਚ ਰਚੀ ਕਵਿਤਾ ਤੋਂ ਅੰਗਰੇਜੀ, ਹਿੰਦੀ ਅਤੇ ਪੰਜਾਬੀ ਦਾ ਅਨੁਵਾਦ ਸੌਖ ਤੇ ਰੌਚਿਕਤਾ ਪੈਦਾ ਕਰਨ ਲਈ ਕਾਫੀ ਸ਼ਾਂਗਿਆਂ-ਤਰਾਸ਼ਿਆ ਹੋਇਆ ਹੈ ਕਵਿਤਾ ਦੀ ਇਹ ਕਾਂਟ-ਛਾਂਟ ਸਭ ਤੋਂ ਪਹਿਲਾਂ ਸਪੈਨਿਸ਼ ਭਾਸ਼ਾ ਤੋਂ ਅੰਗਰੇਜੀ ਭਾਸ਼ਾ ਵਿਚ ਹੋਏ ਅਨੁਵਾਦ ਵਿਚ ਕੀਤੀ ਮਿਲਦੀ ਹੈ ਅੱਗੋਂ ਹਿੰਦੀ, ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਅਨੁਵਾਦਕਾਂ ਨੇ ਅੰਗਰੇਜੀ ਵਾਲੇ ਅਨੁਵਾਦ ਨੂੰ ਅਧਾਰ ਬਣਾਕੇ ਇਸ ਕਵਿਤਾ ਦਾ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ ਇਕ ਭਾਸ਼ਾ, ਖਾਸ ਕਰ ਕਵੀ ਦੀ ਮਾਤ-ਭਾਸ਼ਾ ' ਰਚੀ ਕਵਿਤਾ ਨੂੰ ਦੂਸਰੀ ਭਾਸ਼ਾ ' ਅਨੁਵਾਦ ਕਰਨ ਦੇ ਮਾਮਲੇ ' ਅਕਸਰ ਤਰੁੱਟੀਆਂ ਅਤੇ ਸੀਮਤਾਈਆਂ ਰਹਿ ਜਾਂਦੀਆਂ ਹਨ ਕਵਿਤਾ ਦਾ ਅਨੁਵਾਦ ਕਰਦਿਆਂ ਕਈ ਵਾਰ ਕਵਿਤਾ ਦਾ ਮੂਲ਼ ਭਾਸ਼ਾ ਵਾਲਾ ਭਾਵ ਤੇ ਤੱਤ ਖਤਮ ਹੋ ਜਾਂਦਾ ਹੈ ਖੁਦ ਪਾਬਲੋ ਨੈਰੂਦਾ ਵੀ ਆਪਣੀਆਂ ਕਵਿਤਾਵਾਂ ਦੇ ਅੰਗਰੇਜੀ ਅਨੁਵਾਦ ਤੋਂ ਖੁਸ਼ ਨਹੀਂ ਸਨ ਕਵਿਤਾ ਦੇ ਅਨੁਵਾਦ ਦਾ ਵਿਸ਼ਾ ਹਮੇਸ਼ਾਂ ਪੇਚੀਦਾ ਤੇ ਵਿਵਾਦਤ ਰਿਹਾ ਹੈਕੀ ਕਵਿਤਾ ਦਾ ਸ਼ੁੱਧ ਅਨੁਵਾਦ ਸੰਭਵ ਹੈ? ਇਹ ਅੜਾਉਣੀ ਹਾਲੇ ਤੱਕ ਵੀ ਅਣਸੁਲਝੀ ਹੀ ਪਈ ਹੈ ਪਰੰਤੂ ਫਿਰ ਵੀ ਮੂਲ ਭਾਸ਼ਾਈ ਕਵਿਤਾ ਦੇ ਬਿਹਤਰ ਅਨੁਵਾਦ ਨੂੰ ਹੀ ਦੂਸਰੀ ਭਾਸ਼ਾ ' ਮਾਨਤਾ ਦਿੱਤੀ ਜਾਂਦੀ ਹੈ ਅਨੁਵਾਦਤ ਕਵਿਤਾ ਦੀ ਰੌਚਿਕਤਾ ਬਰਕਰਾਰ ਰੱਖਣ ਲਈ ਭਾਵੇਂ ਅਨੁਵਾਦਕ ਆਪਣੀਆਂ ਮੌਲਿਕ ਅਨੁਵਾਦਤ ਜੁਗਤਾਂ ਦੀ ਵਰਤੋਂ ਅਕਸਰ ਕਰ ਲੈਂਦੇ ਹਨ ਪਰੰਤੂ ਕਵਿਤਾ ਖਾਸਕਰ ਸਿਆਸੀ ਤੇ ਸਿਧਾਂਤਕ ਮੱਸ ਵਾਲੀ ਕਵਿਤਾ ਦੇ ਮਾਮਲੇ ' ਇਸਦਾ ਮੂਲ ਤੱਤ ਖਤਮ ਨਹੀਂ ਹੋਣ ਦੇਣਾ ਚਾਹੀਦਾ ਪਾਬਲੋ ਦੇ ਨਾਂ ਹੇਠ ਵਾਇਰਲ ਹੋ ਰਹੀ ਮਾਰਥਾ ਦੀ ਇਸ ਕਵਿਤਾ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਵਾਪਰਿਆ ਸਪੈਨਿਸ਼ ਭਾਸ਼ਾ ਤੋਂ ਵਾਇਆ ਅੰਗਰੇਜੀ, ਹਿੰਦੀ ਭਾਸ਼ਾ ਰਾਹੀਂ ਹੁੰਦੀ ਹੋਈ ਪੰਜਾਬੀ ਭਾਸ਼ਾ ਤੱਕ ਅੱਪੜਦੀ-ਅੱਪੜਦੀ ਇਸ ਕਵਿਤਾ ਦੇ ਪੀਲੇ ਪੱਤਿਆਂ ਦੇ ਨਾਲ-ਨਾਲ ਕਈ ਹਰੇ-ਕਚੂਰ ਵੀ ਝਾੜ ਦਿੱਤੇ ਗਏ ਇਸਦੀ ਹਰਿਆਵਲ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਜੋਂ ਪੇਸ਼ ਹੈ Muere lentamente (ਹੌਲੀ-ਹੌਲੀ ਮਰਨਾ) ਕਵਿਤਾ ਦਾ ਮੂਲ ਸਪੈਨਿਸ਼ ਤੋਂ ਪੰਜਾਬੀ ਅਨੁਵਾਦ

ਹੌਲੀ-ਹੌਲੀ ਮਰਨਾ

ਹੌਲੀ-ਹੌਲੀ ਮਰਨ ਲੱਗਦੇ ਹਨ
ਜੋ ਆਦਤਾਂ ਦੇ ਗੁਲਾਮ ਹੋ ਜਾਂਦੇ ਹਨ
ਜੋ ਰੋਜ ਇਕੋ ਹੀ ਸਫਰ ਤੇ ਨਿਕਲਦੇ ਹਨ
ਜੋ ਤਰਤੀਬ ਨਹੀਂ ਬਦਲਦੇ
ਜੋ ਰੰਗ-ਬਰੰਗੀਆਂ ਪੁਸ਼ਾਕਾਂ ਨਹੀਂ ਪਹਿਨਦੇ
ਅਤੇ
ਜਿਹੜੇ ਅਜਨਬੀਆਂ ਨਾਲ ਗੱਲਾਂ ਨਹੀਂ ਕਰਦੇ
ਉਹ ਹੌਲੀ-ਹੌਲੀ ਮਰਨਾ ਸ਼ੁਰੂ ਕਰ ਦਿੰਦੇ ਹਨ

ਉਹ ਮਰਨਾ ਸ਼ੁਰੂ ਕਰ ਦਿੰਦੇ ਹਨ
ਜਿਨ੍ਹਾਂ ਨੇ ਟੈਲੀਵਿਜਨ ਨੂੰ ਹੀ ਗੁਰੂ ਧਾਰ ਲਿਆ ਹੈ

ਉਹ ਮਰਦੇ ਹਨ
ਹੌਲੀ-ਹੌਲੀ
ਜੋ ਜਾਨੂੰਨ ਤੋਂ ਬਚਦੇ ਹਨ
ਜੋ ਸਿਰਫ ਕਾਲਾ ਤੇ ਸਫੈਦ ਰੰਗ ਹੀ ਪਸੰਦ ਕਰਦੇ ਹਨ
ਜੋ 'ਮੈਂ ਹਾਂ' ਦੀ ਭਾਵਨਾ ਦੇ ਭੰਵਰ ਚੱਕਰ ' ਫਸੇ ਰਹਿੰਦੇ ਹਨ
ਜਿਹੜੇ ਬਚਦੇ ਹਨ ਅੱਖਾਂ ਦੀ ਚਮਕ 
ਤੇ ਉਬਾਸੀ ਦੀ ਮੁਸਕਰਾਹਟ ਤੋਂ
ਜੋ ਨਹੀਂ ਸਮਝਦੇ
ਦਿਲ ਦੀ ਤੀਖਣਤਾ ਤੇ ਭਾਵਨਾਵਾਂ ਨੂੰ

ਜੋ ਆਪਣੇ ਨੀਰਸ ਕਿੱਤੇ ਨੂੰ ਨਹੀਂ ਬਦਲਦੇ
ਜੋ ਸੁਪਨਿਆਂ ਪਿੱਛੇ ਨਹੀਂ ਭੱਜਦੇ
ਤੇ ਖਤਰਾ ਨਹੀਂ ਸਹੇੜਦੇ
ਜੋ ਘੱਟੋ-ਘੱਟ ਜਿੰਦਗੀ ' ਇਕ ਵਾਰ
ਅਕਲਮੰਦ ਨਸੀਹਤਾਂ ਤੋਂ ਦੂਰ ਨਹੀਂ ਭੱਜਦੇ
ਹੌਲੀ-ਹੌਲੀ ਮਰਨਾ ਸ਼ੁਰੂ ਕਰ ਦਿੰਦੇ ਹਨ

ਜੋ ਸਫਰ ਨਹੀਂ ਕਰਦੇ
ਜੋ ਪੜ੍ਹਦੇ ਨਹੀਂ
ਜੋ ਸੰਗੀਤ ਨਹੀਂ ਸੁਣਦੇ
ਜੋ ਖੁਦ ਦੀ ਤਾਰੀਫ ਨਹੀਂ ਕਰਦੇ
ਹੌਲੀ-ਹੌਲੀ ਮਰਨਾ ਸ਼ੁਰੂ ਕਰ ਦਿੰਦੇ ਹਨ

ਹੌਲੀ-ਹੌਲੀ ਮਰਨਾ ਸ਼ੁਰੂ ਕਰ ਦਿੰਦੇ ਹਨ
ਜੋ ਆਤਮ-ਸਨਮਾਨ ਦਾ ਗਲਾ ਘੋਟ ਦਿੰਦੇ ਹਨ
ਜੋ ਆਪਣੇ ਆਪ ਦੀ ਮਦਦ ਨਹੀਂ ਕਰਦੇ

ਹੌਲੀ-ਹੌਲੀ ਮਰਨਾ ਸ਼ੁਰੂ ਕਰ ਦਿੰਦੇ ਹਨ
ਜੋ ਬੁਰੀ ਕਿਸਮਤ 
ਅਤੇ ਮੂਸਲਾਧਾਰ ਬਾਰਸ਼ ਨੂੰ ਕੋਸਣ ਲਈ 
ਆਪਣਾ ਸਮਾਂ ਬਰਬਾਦ ਕਰਦੇ ਹਨ

ਹੌਲੀ-ਹੌਲੀ ਮਰਨਾ ਸ਼ੁਰੂ ਕਰ ਦਿੰਦੇ ਹਨ
ਜੋ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਹੀ 
ਉਸਨੂੰ ਅੱਧ-ਵਿਚਕਾਰ ਛੱਡ ਦਿੰਦੇ ਹਨ

ਜਦੋਂ ਕੋਈ ਅਣਜਾਣ ਸਵਾਲਾਂ ਨੂੰ ਨਾ ਟੱਕਰੇ
ਜਦੋਂ ਕੋਈ ਸਭ ਕੁਝ ਜਾਣਦਿਆਂ
ਅਣਜਾਣ ਬਣ ਜਾਏ
ਤਾਂ ਉਹ ਹੌਲੀ-ਹੌਲੀ ਮਰਨਾ ਸ਼ੁਰੂ ਕਰ ਦਿੰਦਾ ਹੈ

ਆਓ 
ਕਿਸ਼ਤਾਂ ' ਮਰਨੋ ਬਚੀਏ
ਹਮੇਸ਼ਾਂ ਯਾਦ ਰੱਖੀਏ ਕਿ
ਜਿੰਦਾ ਰਹਿਣਾ 
ਸਾਹ ਲੈਣ ਨਾਲੋਂ ਵੱਡੇ ਯਤਨਾਂ ਦੀ ਮੰਗ ਕਰਦਾ ਹੈ
ਸਬਰ ਤੇ ਧੀਰਜ ਨਾਲ ਹੀ 
ਜਿੱਤ ਦੇ ਝੰਡੇ ਗੱਡੇ ਜਾ ਸਕਦੇ ਹਨ
ਤੇ ਸ਼ਾਨਦਾਰ ਖੁਸ਼ੀਆਂ ਦੇ ਦੁਆਰ ਖੋਲੇ ਜਾ ਸਕਦੇ ਹਨ
-ਮਾਰਥਾ ਮੇਦੇਰੋਸ

  ਮਨਦੀਪ
ਸੰਪਰਕ - mandeepsaddowal@gmail.com

No comments:

Post a Comment