(33)
ਅਤੇ ਕਿਉਂ ਹੁੰਦਾ ਹੈ ਸੂਰਜ ਐਨਾ ਬੁਰਾ ਹਮਸਫਰ
ਰੇਗਿਸਤਾਨ ਅਤੇ ਮੁਸਾਫਿਰ ਲਈ ?
ਅਤੇ ਕਿਉਂ ਹੁੰਦਾ ਹੈ ਸੂਰਜ ਐਨਾ ਬੇਰਹਿਮ
ਹਸਪਤਾਲ ਦੇ ਬਗੀਚੇ ਖਾਤਰ ?
ਪੰਛੀ ਹੁੰਦੇ ਹਨ ਜਾਂ ਮੱਛੀਆਂ
ਚੰਨ ਦੀ ਰੌਸ਼ਨੀ ਦੇ ਜਾਲ 'ਚ ?
ਕੀ ਉਹਨਾਂ ਨੇ ਗੁਆ ਦਿੱਤਾ ਸੀ ਮੈਨੂੰ ਇੱਥੇ
ਜਾਂ ਆਖਿਰਕਾਰ ਮੈਂ ਲੱਭ ਲਿਆ ਸੀ ਖੁਦ ਨੂੰ ?
(34)
ਚੰਗਿਆਈਆਂ ਜੋ ਮੈਂ ਭੁੱਲ ਗਿਆ ਹਾਂ
ਉਨ੍ਹਾਂ ਨਾਲ ਕੀ ਸਿਉਂ ਸਕਦਾ ਹਾਂ ਮੈ ਇਕ ਨਵੀਂ ਪੁਸ਼ਾਕ ?
ਕੀ ਸਭ ਤੋਂ ਚੰਗੀਆਂ ਨਦੀਆਂ
ਵਹਿਣ ਚਲੀਆਂ ਜਾਂਦੀਆਂ ਹਨ ਫਰਾਂਸ 'ਚ ?
ਕਿਉਂ ਨਹੀਂ ਹੋਈ ਬੋਲੀਵੀਆ 'ਚ ਸਵੇਰ
ਗੁਵਾਰਾ ਦੀ ਰਾਤ ਦੇ ਬਾਅਦ ?
ਅਤੇ ਉਸਦਾ ਕਤਲ ਕਰ ਦਿੱਤਾ ਗਿਆ ਦਿਲ
ਕੀ ਉੱਥੇ ਕਰਦਾ ਹੈ ਕਾਤਲਾਂ ਦੀ ਤਲਾਸ਼ ?
ਰੇਗਿਸਤਾਨ ਦੇ ਕਾਲੇ ਅੰਗੂਰਾਂ ਨੂੰ
ਕੀ ਲੱਗਦੀ ਹੈ ਹੰਝੂਆਂ ਦੀ ਪਿਆਸ ?
(35)
ਕੀ ਸਾਡੀ ਜਿੰਦਗੀ ਵਿਚ ਨਹੀਂ ਹੋਵੇਗੀ ਇਕ ਸੁਰੰਗ
ਦੋ ਧੁੰਦਲੀਆਂ ਵਜਾਹਤਾਂ ਵਿਚਕਾਰ ?
ਅਤੇ ਕੀ ਨਹੀਂ ਹੋਵੇਗੀ ਇਕ ਅਜਿਹੀ ਵਜਾਹਤ
ਦੋ ਹਨੇਰੇ ਤਿਕੋਣਾ ਵਿਚਕਾਰ?
ਅਤੇ ਕੀ ਜਿੰਦਗੀ ਨਹੀਂ ਹੋਵੇਗੀ ਇਕ ਮੱਛੀ ਵਾਂਗ
ਜੋ ਬਣੀ ਸੀ ਇਕ ਪੰਛੀ ਬਣਨ ਲਈ ?
ਕੀ ਵਜੂਦ ਤੋਂ ਖਾਲੀ ਹੁੰਦੀ ਹੈ ਮੌਤ
ਜਾਂ ਹੁੰਦੀਆਂ ਹਨ ਇਸ ਵਿਚ ਖਤਰਨਾਕ ਚੀਜਾਂ ?
(36)
ਅੰਤ ਵਿਚ ਕੀ ਮੌਤ ਨਹੀਂ ਹੋਵੇਗੀ
ਇਕ ਅੰਤਹੀਣ ਰਸੋਈ ?
ਕੀ ਕਰਨਗੀਆਂ ਤੁਹਾਡੀਆਂ ਕੰਗਰੋਡ ਹੱਡੀਆਂ
ਕੀ ਤਲਾਸ਼ਣਗੀਆਂ ਫਿਰ ਤੋਂ ਤੁਹਾਡਾ ਜਿਸਮ ?
ਕੀ ਤੁਹਾਡੀ ਮੌਤ ਮਿਲ ਜਾਂਦੀ ਹੈ
ਕਿਸੇ ਹੋਰ ਅਵਾਜ ਅਤੇ ਕਿਸੇ ਹੋਰ ਰੌਸ਼ਨੀ 'ਚ ?
ਕੀ ਤੁਹਾਡੇ ਕੀੜੇ ਬਣ ਜਾਣਗੇ
ਕੁੱਤੇ ਅਤੇ ਤਿਤਲੀਆਂ ਦਾ ਹਿੱਸਾ ?
(37)
ਕੀ ਤੁਹਾਡੀ ਰਾਖ ਵਿਚ ਜਨਮ ਲੈਣਗੇ
ਚੈਕੋਸਲਵਾਕੀਆਂ ਦੇ ਲੋਕ ਜਾਂ ਕੱਛੂਏ ?
ਕੀ ਤੁਹਾਡਾ ਮੁੱਖ ਗੁਲਨਾਰ ਨੂੰ
ਚੁੰਮੇਗਾ, ਕਿਸੇ ਹੋਰ ਨਜਦੀਕੀ ਬੁੱਲਾਂ ਨਾਲ ?
ਪਰ ਕੀ ਤੁਸੀਂ ਜਾਣਦੇ ਹੋ ਕਿ ਕਿੱਥੋਂ ਆਉਂਦੀ ਹੈ ਮੌਤ
ਉਪਰੋਂ ਜਾਂ ਥੱਲੀਓਂ ?
ਬੀਮਾਰੀ ਦੇ ਬੈਕਟੀਰੀਆਂ ਤੋਂ ਜਾਂ ਕੰਧਾਂ ਤੋਂ
ਜੰਗਾਂ ਤੋਂ ਜਾਂ ਸਰਦੀਆਂ ਤੋਂ ?
(38)
ਕੀ ਯਕੀਨ ਨਹੀਂ ਤੁਹਾਨੂੰ
ਕਿ ਮੌਤ ਰਹਿੰਦੀ ਹੈ ਚੋਰੀ ਦੇ ਸੂਰਜ ਦੇ ਨਜਦੀਕ ?
ਕੀ ਬਸੰਤ ਦਾ ਇਕ ਚੁੰਮਣ
ਮਾਰ ਵੀ ਨਹੀਂ ਸਕਦਾ ਤੁਹਾਨੂੰ ?
ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡੇ ਅੱਗੇ-ਅੱਗੇ
ਸੋਗ ਚੱਲਦਾ ਹੈ ਤੁਹਾਡੀ ਕਿਸਮਤ ਦਾ ਪਰਚਮ ਲੈ ਕੇ ?
ਅਤੇ ਆਪਣੀ ਖੋਪੜੀ 'ਚ ਮਿਲਦੇ ਹਨ ਕੀ ਤੁਹਾਨੂੰ
ਹੱਡੀਆਂ 'ਚ ਕੈਦ ਤੁਹਾਡੇ ਪੁਰਖੇ?
(39)
ਸਮੁੰਦਰ ਦੇ ਹਾਸੇ 'ਚ
ਕੀ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਖਤਰਾ ?
ਅਫੀਮ ਦੇ ਖੂਨੀ ਰੇਸ਼ਮ 'ਚ
ਕੀ ਤੁਹਾਨੂੰ ਨਹੀਂ ਦਿਖਦਾ ਇਕ ਜੋਖਿਮ ?
ਕੀ ਤੁਸੀਂ ਨਹੀਂ ਵੇਖਦੇ ਕਿ ਇਕ ਸੇਬ ਦਾ ਪੌਦਾ
ਖਿੜਦਾ ਹੈ ਸੇਬ ਵਿਚ ਦਫਨ ਹੋ ਜਾਣ ਲਈ ?
ਗੁੰਮਨਾਮੀ ਦੀਆਂ ਬੋਤਲਾਂ ਸੰਗ
ਠਹਾਕਿਆਂ ਵਿਚ ਘਿਰੇ ਹੋਏ ਕੀ ਤੁਸੀਂ ਰੋਂਦੇ ਨਹੀਂ ?
(40)
ਆਪਣੇ ਮਿਸ਼ਨ ਦੀ ਖਬਰ ਸੁਣਾਉਣ
ਕਿਸਦੇ ਕੋਲ ਜਾਂਦੀ ਹੈ ਫਟੇਹਾਲ ਗਿਰਝ ?
ਕੀ ਕਹਿੰਦੇ ਹਨ
ਇਕ ਤਨਹਾਈ ਮਾਰੀ ਭੇੜ ਦੀ ਉਦਾਸੀ ਨੂੰ ?
ਅਤੇ ਕਬੂਤਰ ਜਦ ਗਾਉਣਾ ਸਿੱਖ ਲੈਂਦੇ ਹਨ
ਤਾਂ ਕੀ ਹੁੰਦਾ ਹੈ ਉਨ੍ਹਾਂ ਦੇ ਆਲ੍ਹਣੇ 'ਚ ?
ਜੇਕਰ ਮੱਖੀਆਂ ਸ਼ਹਿਦ ਬਣਾਉਂਦੀਆਂ
ਤਾਂ ਕੀ ਮੱਧੁਮੱਖੀਆਂ ਬੁਰਾ ਮਨਾਉਂਦੀਆਂ ?
ਅਤੇ ਕਿਉਂ ਹੁੰਦਾ ਹੈ ਸੂਰਜ ਐਨਾ ਬੁਰਾ ਹਮਸਫਰ
ਰੇਗਿਸਤਾਨ ਅਤੇ ਮੁਸਾਫਿਰ ਲਈ ?
ਅਤੇ ਕਿਉਂ ਹੁੰਦਾ ਹੈ ਸੂਰਜ ਐਨਾ ਬੇਰਹਿਮ
ਹਸਪਤਾਲ ਦੇ ਬਗੀਚੇ ਖਾਤਰ ?
ਪੰਛੀ ਹੁੰਦੇ ਹਨ ਜਾਂ ਮੱਛੀਆਂ
ਚੰਨ ਦੀ ਰੌਸ਼ਨੀ ਦੇ ਜਾਲ 'ਚ ?
ਕੀ ਉਹਨਾਂ ਨੇ ਗੁਆ ਦਿੱਤਾ ਸੀ ਮੈਨੂੰ ਇੱਥੇ
ਜਾਂ ਆਖਿਰਕਾਰ ਮੈਂ ਲੱਭ ਲਿਆ ਸੀ ਖੁਦ ਨੂੰ ?
(34)
ਚੰਗਿਆਈਆਂ ਜੋ ਮੈਂ ਭੁੱਲ ਗਿਆ ਹਾਂ
ਉਨ੍ਹਾਂ ਨਾਲ ਕੀ ਸਿਉਂ ਸਕਦਾ ਹਾਂ ਮੈ ਇਕ ਨਵੀਂ ਪੁਸ਼ਾਕ ?
ਕੀ ਸਭ ਤੋਂ ਚੰਗੀਆਂ ਨਦੀਆਂ
ਵਹਿਣ ਚਲੀਆਂ ਜਾਂਦੀਆਂ ਹਨ ਫਰਾਂਸ 'ਚ ?
ਕਿਉਂ ਨਹੀਂ ਹੋਈ ਬੋਲੀਵੀਆ 'ਚ ਸਵੇਰ
ਗੁਵਾਰਾ ਦੀ ਰਾਤ ਦੇ ਬਾਅਦ ?
ਅਤੇ ਉਸਦਾ ਕਤਲ ਕਰ ਦਿੱਤਾ ਗਿਆ ਦਿਲ
ਕੀ ਉੱਥੇ ਕਰਦਾ ਹੈ ਕਾਤਲਾਂ ਦੀ ਤਲਾਸ਼ ?
ਰੇਗਿਸਤਾਨ ਦੇ ਕਾਲੇ ਅੰਗੂਰਾਂ ਨੂੰ
ਕੀ ਲੱਗਦੀ ਹੈ ਹੰਝੂਆਂ ਦੀ ਪਿਆਸ ?
(35)
ਕੀ ਸਾਡੀ ਜਿੰਦਗੀ ਵਿਚ ਨਹੀਂ ਹੋਵੇਗੀ ਇਕ ਸੁਰੰਗ
ਦੋ ਧੁੰਦਲੀਆਂ ਵਜਾਹਤਾਂ ਵਿਚਕਾਰ ?
ਅਤੇ ਕੀ ਨਹੀਂ ਹੋਵੇਗੀ ਇਕ ਅਜਿਹੀ ਵਜਾਹਤ
ਦੋ ਹਨੇਰੇ ਤਿਕੋਣਾ ਵਿਚਕਾਰ?
ਅਤੇ ਕੀ ਜਿੰਦਗੀ ਨਹੀਂ ਹੋਵੇਗੀ ਇਕ ਮੱਛੀ ਵਾਂਗ
ਜੋ ਬਣੀ ਸੀ ਇਕ ਪੰਛੀ ਬਣਨ ਲਈ ?
ਕੀ ਵਜੂਦ ਤੋਂ ਖਾਲੀ ਹੁੰਦੀ ਹੈ ਮੌਤ
ਜਾਂ ਹੁੰਦੀਆਂ ਹਨ ਇਸ ਵਿਚ ਖਤਰਨਾਕ ਚੀਜਾਂ ?
(36)
ਅੰਤ ਵਿਚ ਕੀ ਮੌਤ ਨਹੀਂ ਹੋਵੇਗੀ
ਇਕ ਅੰਤਹੀਣ ਰਸੋਈ ?
ਕੀ ਕਰਨਗੀਆਂ ਤੁਹਾਡੀਆਂ ਕੰਗਰੋਡ ਹੱਡੀਆਂ
ਕੀ ਤਲਾਸ਼ਣਗੀਆਂ ਫਿਰ ਤੋਂ ਤੁਹਾਡਾ ਜਿਸਮ ?
ਕੀ ਤੁਹਾਡੀ ਮੌਤ ਮਿਲ ਜਾਂਦੀ ਹੈ
ਕਿਸੇ ਹੋਰ ਅਵਾਜ ਅਤੇ ਕਿਸੇ ਹੋਰ ਰੌਸ਼ਨੀ 'ਚ ?
ਕੀ ਤੁਹਾਡੇ ਕੀੜੇ ਬਣ ਜਾਣਗੇ
ਕੁੱਤੇ ਅਤੇ ਤਿਤਲੀਆਂ ਦਾ ਹਿੱਸਾ ?
(37)
ਕੀ ਤੁਹਾਡੀ ਰਾਖ ਵਿਚ ਜਨਮ ਲੈਣਗੇ
ਚੈਕੋਸਲਵਾਕੀਆਂ ਦੇ ਲੋਕ ਜਾਂ ਕੱਛੂਏ ?
ਕੀ ਤੁਹਾਡਾ ਮੁੱਖ ਗੁਲਨਾਰ ਨੂੰ
ਚੁੰਮੇਗਾ, ਕਿਸੇ ਹੋਰ ਨਜਦੀਕੀ ਬੁੱਲਾਂ ਨਾਲ ?
ਪਰ ਕੀ ਤੁਸੀਂ ਜਾਣਦੇ ਹੋ ਕਿ ਕਿੱਥੋਂ ਆਉਂਦੀ ਹੈ ਮੌਤ
ਉਪਰੋਂ ਜਾਂ ਥੱਲੀਓਂ ?
ਬੀਮਾਰੀ ਦੇ ਬੈਕਟੀਰੀਆਂ ਤੋਂ ਜਾਂ ਕੰਧਾਂ ਤੋਂ
ਜੰਗਾਂ ਤੋਂ ਜਾਂ ਸਰਦੀਆਂ ਤੋਂ ?
(38)
ਕੀ ਯਕੀਨ ਨਹੀਂ ਤੁਹਾਨੂੰ
ਕਿ ਮੌਤ ਰਹਿੰਦੀ ਹੈ ਚੋਰੀ ਦੇ ਸੂਰਜ ਦੇ ਨਜਦੀਕ ?
ਕੀ ਬਸੰਤ ਦਾ ਇਕ ਚੁੰਮਣ
ਮਾਰ ਵੀ ਨਹੀਂ ਸਕਦਾ ਤੁਹਾਨੂੰ ?
ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡੇ ਅੱਗੇ-ਅੱਗੇ
ਸੋਗ ਚੱਲਦਾ ਹੈ ਤੁਹਾਡੀ ਕਿਸਮਤ ਦਾ ਪਰਚਮ ਲੈ ਕੇ ?
ਅਤੇ ਆਪਣੀ ਖੋਪੜੀ 'ਚ ਮਿਲਦੇ ਹਨ ਕੀ ਤੁਹਾਨੂੰ
ਹੱਡੀਆਂ 'ਚ ਕੈਦ ਤੁਹਾਡੇ ਪੁਰਖੇ?
(39)
ਸਮੁੰਦਰ ਦੇ ਹਾਸੇ 'ਚ
ਕੀ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਖਤਰਾ ?
ਅਫੀਮ ਦੇ ਖੂਨੀ ਰੇਸ਼ਮ 'ਚ
ਕੀ ਤੁਹਾਨੂੰ ਨਹੀਂ ਦਿਖਦਾ ਇਕ ਜੋਖਿਮ ?
ਕੀ ਤੁਸੀਂ ਨਹੀਂ ਵੇਖਦੇ ਕਿ ਇਕ ਸੇਬ ਦਾ ਪੌਦਾ
ਖਿੜਦਾ ਹੈ ਸੇਬ ਵਿਚ ਦਫਨ ਹੋ ਜਾਣ ਲਈ ?
ਗੁੰਮਨਾਮੀ ਦੀਆਂ ਬੋਤਲਾਂ ਸੰਗ
ਠਹਾਕਿਆਂ ਵਿਚ ਘਿਰੇ ਹੋਏ ਕੀ ਤੁਸੀਂ ਰੋਂਦੇ ਨਹੀਂ ?
(40)
ਆਪਣੇ ਮਿਸ਼ਨ ਦੀ ਖਬਰ ਸੁਣਾਉਣ
ਕਿਸਦੇ ਕੋਲ ਜਾਂਦੀ ਹੈ ਫਟੇਹਾਲ ਗਿਰਝ ?
ਕੀ ਕਹਿੰਦੇ ਹਨ
ਇਕ ਤਨਹਾਈ ਮਾਰੀ ਭੇੜ ਦੀ ਉਦਾਸੀ ਨੂੰ ?
ਅਤੇ ਕਬੂਤਰ ਜਦ ਗਾਉਣਾ ਸਿੱਖ ਲੈਂਦੇ ਹਨ
ਤਾਂ ਕੀ ਹੁੰਦਾ ਹੈ ਉਨ੍ਹਾਂ ਦੇ ਆਲ੍ਹਣੇ 'ਚ ?
ਜੇਕਰ ਮੱਖੀਆਂ ਸ਼ਹਿਦ ਬਣਾਉਂਦੀਆਂ
ਤਾਂ ਕੀ ਮੱਧੁਮੱਖੀਆਂ ਬੁਰਾ ਮਨਾਉਂਦੀਆਂ ?
ਪਾਬਲੋ ਨੈਰੂਦਾ
ਅਨੁਵਾਦ - ਮਨਦੀਪ
No comments:
Post a Comment