Pages

Wednesday, January 2, 2019

ਲਾਤੀਨੀ ਅਮਰੀਕੀ ਮਹਾਂਦੀਪ - ਸਪੇਨੀ ਤੇ ਅਮਰੀਕੀ ਸਾਮਰਾਜੀਆਂ ਦੀ ਲੁੱਟ-ਖਸੁੱਟ ਦਾ ਸਾਂਝਾ ਸ਼ਿਕਾਰ - 2


------- ਲਾਤੀਨੀ ਹਾਕਮਾਂ ਦੇ ਵੱਡੇ ਹਿੱਸੇ ਨੇ ਪਰੰਪਰਾਗਤ ਆਰਥਿਕ ਨੀਤੀਆਂ ਨੂੰ ਭੰਡਦੇ ਹੋਏ ਸਾਮਰਾਜੀ ਵਿੱਤੀ ਪੂੰਜੀ ਨਿਵੇਸ਼ ਦੇ ਖੂਬ ਸੋਹਲੇ ਗਾਏ ਉਹਨਾਂ ਨੇ ਇਕ ਦੂਜੇ ਤੋਂ ਵੱਧਕੇ ਆਪਣੇ ਮੁਲਕ ' ਵਿਦੇਸ਼ੀ ਵਿੱਤੀ ਪੂੰਜੀ ਦੇ ਦਰਵਾਜੇ ਖੋਲਣੇ ਸ਼ੁਰੂ ਕਰ ਦਿੱਤੇ ਇਸਦੇ ਨਾਲ-ਨਾਲ ਉਹਨਾਂ ਨੇ ਸਾਮਰਾਜੀ ਪੂੰਜੀ ਦੀ ਸੇਵਾ ' ਪੇਟੈਂਟ ਕਾਨੂੰਨਾਂ ' ਸੋਧਾਂ, ਟੈਕਸ ਛੋਟਾਂ, ਕਿਰਤ ਕਾਨੂੰਨਾਂ ' ਸੁਧਾਰ ਆਦਿ ਕਦਮ ਚੁੱਕੇ ਸਪੇਨੀ ਸਾਮਰਾਜੀ ਲੁੱਟ ਖਿਲਾਫ ਲੜਨ ਵਾਲੇ ਨਾਇਕਾਂ ਦੀ ਅਹੂਤੀ ਦੇ ਕੇ ਲਾਤੀਨੀ ਮਹਾਂਦੀਪ ਦੇ ਜਗੀਰਦਾਰ ਘਰਾਣੇ ਨਵੇਂ ਅਜਾਦ ਮੁਲਕਾਂ ਦੀਆਂ ਹਾਕਮ ਜਮਾਤਾਂ ' ਤਬਦੀਲ ਹੋ ਚੁੱਕੇ ਸਨ ਸੰਸਦਵਾਦ ਲਤੀਨੀ ਅਮਰੀਕਾ ਦੀ ਸਰਮਾਏਦਾਰ ਜਮਾਤ ਅਤੇ ਅਮਰੀਕੀ ਸਾਮਰਾਜ ਲਈ ਲੋਕਤੰਤਰਿਕ ਤੇ ਨਿਆਂਇਕ ਲੁੱਟ-ਖਸੁੱਟ ਦਾ ਨਵਾਂ ਅਧਿਆਇ ਬਣਕੇ ਸਾਹਮਣੇ ਆਇਆ ਭਾਵੇਂ ਨਵ ਅਜਾਦ ਲਾਤੀਨੀ ਮੁਲਕਾਂ ' ਕਈ ਸੁਧਾਰ (ਚੋਣਵੇਂ ਉਦਯੋਗਾਂ ਦਾ ਰਾਸ਼ਟਰੀਕਰਨ, ਭੂਮੀ ਸੁਧਾਰ ਆਦਿ) ਕੀਤੇ ਗਏ ਪਰੰਤੂ ਕੱੁਲ ਰੂਪ ' ਵੱਡੀਆਂ ਜੋਤਾਂ ਦੀ ਨਿੱਜੀ ਮਾਲਕੀ, ਕਾਰਪੋਰੇਟ ਲੁੱਟ-ਖਸੁੱਟ ਤੇ ਪੂੰਜੀਵਾਦੀ ਆਰਥਿਕ ਮਾਡਲ ਨੂੰ ਹੀ ਅੱਗੇ ਵਧਾਇਆ ਗਿਆ ਜਿਸਦੇ ਫਲਸਰੂਪ ਵੈੱਲਫੇਅਰ ਸਟੇਟ ਦਾ ਅਖੌਤੀ ਮਖੌਟਾ ਹੌਲੀ-ਹੌਲੀ ਲਹਿਣਾ ਸ਼ੁਰੂ ਹੋ ਗਿਆ ਅਤੇ ਪੂੰਜੀਵਾਦ ਆਪਣੇ ਅਸਲੀ ਰੂਪ ਭਾਵ ਫਾਸ਼ੀਵਾਦੀ ਰੂਪ ' ਸਾਹਮਣੇ ਆਉਣਾ ਸ਼ੁਰੂ ਹੋ ਗਿਆ ਚਿੱਲੀ ਦਾ ਪਿਨੋਚੇ ਮਾਡਲ ਇਸਦੀ ਸਭ ਤੋਂ ਵੱਡੀ ਮਿਸਾਲ ਹੈ 

ਸਪੇਨੀ ਸਾਮਰਾਜ ਦੀ ਗੁਲਾਮੀ ਤੋਂ ਮੁਕਤ ਹੋਏ ਲਾਤੀਨੀ ਮਹਾਂਦੀਪੀ ਮੁਲਕ ਬੁਰਜੂਆ ਜਮਹੂਰੀਅਤ ਦੇ ਲਬਾਦੇ ਹੇਠ ਸਾਮਰਾਜੀ ਪੂੰਜੀਵਾਦੀ ਮਾਡਲ ਨੂੰ ਤੇਜੀ ਨਾਲ ਲਾਗੂ ਕਰਨ ਲੱਗੇ ਉਹਨਾਂ ਨੇ ਉਤਪਾਦਨ ਦੀਆਂ ਜਗੀਰੂ ਵਿਧੀਆਂ ਦਾ ਭੋਗ ਪਾ ਕੇ ਇਸਨੂੰ ਪੂੰਜੀਵਾਦੀ ਲੀਹਾਂ ਤੇ ਲਿਆਦਾਂ ਖੇਤੀ ਖੇਤਰ ਅੰਦਰ ਛੋਟੇ ਅਤੇ ਸੀਮਾਂਤ ਕਿਸਾਨਾਂ (ਜੋਤਾਂ) ਦਾ ਖਾਤਮਾ ਕਰਕੇ ਵੱਡੇ ਨਿੱਜੀ ਫਾਰਮ (ਬਹੁਰਾਸ਼ਟਰੀ ਕੰਪਨੀਆਂ ਅਤੇ ਸਰਮਾਏਦਾਰ ਮਾਲਕੀ ਤਹਿਤ) ਸਥਾਪਿਤ ਕੀਤੇ ਗਏ ਘਰੇਲੂ ਸਨਅਤ ਦੀ ਸਾਮਰਾਜੀ ਪੂੰਜੀ ਦੁਆਰਾ ਸੰਘੀ ਘੁੱਟੀ ਗਈ ਸਰਵਿਸ ਅਤੇ ਸੇਵਾਵਾਂ ਦੇ ਖੇਤਰ ਵਿਚ ਨਿੱਜੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਇਸੇ ਦੌਰਾਨ ਹੀ ਸਾਮਰਾਜੀ ਰੂਸ ਤੇ ਚੀਨ ਨੇ ਅਮਰੀਕੀ ਸਾਮਰਾਜੀ ਵਿਰੋਧੀ ਸੁਰ ਦਾ ਲਾਹਾ ਲੈਂਦਿਆਂ ਲਾਤੀਨੀ ਅਮਰੀਕਾ ਦੇ ਕਈ ਦੇਸ਼ਾਂ ਦੇ ਸੰਸਦੀ ਖੱਬੇਪੱਖੀਆਂ ਨਾਲ ਹੱਥ ਮਿਲਾਕੇ ਆਪਣੇ ਸਾਮਰਾਜੀ ਹਿੱਤਾਂ ਦੀ ਪੂਰਤੀ ਕੀਤੀ  ਪੂੰਜੀਵਾਦੀ ਨੀਤੀਆਂ ਜਰੀਏ ਜਿੰਨੀ ਤੇਜੀ ਨਾਲ ਇਸ ਪੂਰੇ ਮਹਾਂਦੀਪ ਅੰਦਰ ਸਾਮਰਾਜੀ-ਸਰਮਾਏਦਾਰੀ ਪੱਖੀ ਪੂੰਜੀਵਾਦੀ ਮਾਡਲ ਆਪਣੇ ਪੈਰ ਪਸਾਰ ਰਿਹਾ ਸੀ ਉਨੀ ਹੀ ਤੇਜੀ ਨਾਲ ਇਸ ਮਹਾਂਦੀਪ ' ਥਾਂ-ਥਾਂ ਤੇ ਇਨਕਲਾਬੀ ਅਤੇ ਕਮਿਊਨਿਸਟ ਲਹਿਰਾਂ ਦਾ ਉਥਾਨ ਹੋਣਾ ਸ਼ੁਰੂ ਹੋਇਆ ਭਾਵੇਂ ਇਸ ਲਈ ਬਾਹਰਮੁੱਖੀ ਸੰਸਾਰ ਹਾਲਤਾਂ ਵੀ ਸਹਾਈ ਸਨ (ਖਾਸਕਰ ਰੂਸ ਦੇ ਇਨਕਲਾਬ ਦਾ ਪ੍ਰਭਾਵ) ਲਾਤੀਨੀ ਅਮਰੀਕਾਂ ਦੀ ਇਹ ਬੈੱਲਟ ਆਪਣੇ ਸਪੇਨੀ ਸਾਮਰਾਜੀ ਵਿਰੋਧੀ ਲੋਕ ਨਾਇਕਾਂ ਤੇ ਉਹਨਾਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਵੀ ਕਾਰਲ ਮਾਰਕਸ ਦੀ ਵਿਚਾਰਧਾਰਾ ਅਤੇ ਯੂਰਪੀ ਕ੍ਰਾਂਤੀਆਂ ਤੋਂ ਲੰਮਾ ਸਮਾਂ ਅਛੂਤੀ ਹੀ ਰਹੀ ਇਸ ਬੈੱਲਟ ' ਮਾਰਕਸਵਾਦੀ ਲੀਹਾਂ ਤੇ ਉਸਰੇ ਵਿਚਾਰਧਾਰਕ ਸਿਆਸੀ ਸੰਘਰਸ਼ ਦਾ ਦੌਰ ਖਾਸ ਤੌਰ ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ' ਵੇਖਣ ਨੂੰ ਮਿਲਦਾ ਹੈ ਇਸ ਖਿੱਤੇ ਦੇ ਮਾਰਕਸਵਾਦੀ ਨਾਇਕਾਂ ਨੂੰ ਸਟਾਲਿਨ ਦੇ ਫਾਸ਼ੀਵਾਦ ਵਿਰੁੱਧ ਸੰਘਰਸ਼ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਇਹਨਾਂ ਲਈ ਮਾਰਕਸਵਾਦ ਅਤੇ ਖਾਸ ਤੌਰ ਤੇ ਲੈਨਿਨਵਾਦ ਅਤੇ ਉਸਦੇ ਸੋਵੀਅਤ ਯੂਨੀਅਨ ਅੰਦਰ ਸਮਾਜਵਾਦੀ ਵਿਚਾਰਧਾਰਾ ਤੇ ਮਾਡਲ ਨੂੰ ਸਮਝਣ ਲਈ ਸਟਾਲਿਨ ਹੀ ਮੁੱਖ ਜਰੀਆ ਬਣਿਆ ਇਸ ਦੌਰ ਅੰਦਰ ਲਾਤੀਨੀ ਮਹਾਂਦੀਪ ਦੇ ਅਨੇਕਾਂ ਮੁਲਕਾਂ ' ਸਮਾਜਵਾਦੀ ਵਿਚਾਰਧਾਰਾ ਦਾ ਪਸਾਰਾ ਹੋਇਆ ਉਸ ਸਮੇਂ ਲਾਤੀਨੀ ਅਮਰੀਕਾ ਵਿਚ ਕਈ ਨੌਜਵਾਨ (ਫੀਦਲ ਕਾਸਤਰੋ, ਹੂਗੋ ਚਾਵੇਜ, ਚੇ ਗੁਵਾਰਾ ਅਦਿ) ਮਾਰਕਸੀ ਵਿਚਾਰਧਾਰਾ ਦੀ ਸੇਧ ਅਤੇ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਸਹਾਇਤਾ ਪ੍ਰਾਪਤ ਕਰਕੇ ਲਾਤੀਨੀ ਲੋਕਾਂ ਦੇ ਨਾਇਕ ਬਣਕੇ ਸਾਹਮਣੇ ਆਏ ਭਾਵੇਂ ਲਾਤੀਨੀ ਅਮਰੀਕੀ ਕਮਿਊਨਿਸਟ ਲਹਿਰ ਤੇ ਉਸਦੀ ਵਿਚਾਰਧਾਰਾ ਦੇ ਅਨੇਕਾਂ ਅਪਵਾਦ ਹਨ (ਇਹ ਅਪਵਾਦ ਇਸ ਲੇਖ ਦਾ ਵਿਸ਼ਾ ਨਹੀਂ) ਪਰ ਇਸ ਮਹਾਂਦੀਪ ਵਿਚ ਸਮਾਜਵਾਦ ਪੱਖੀ ਲਹਿਰ/ਖੱਬੇਪੱਖੀ ਲਹਿਰ ਦਾ ਲੰਮਾ-ਚੌੜਾ ਤੇ ਮਹੱਤਵਪੂਰਨ ਰੋਲ ਰਿਹਾ ਹੈ ਇਸਨੇ ਕਈ ਦਹਾਕਿਆਂ ਤੱਕ ਸਾਮਰਾਜੀ ਲੁੱਟ-ਖਸੁੱਟ ਖਿਲਾਫ ਲਹੂ-ਹੂਲਵਾਂ ਸੰਘਰਸ਼ ਲੜਿਆ ਹੈ ਇਸਨੇ ਕੁਝ ਸੌ ਸਾਲ ਪਹਿਲਾਂ ਜਾਂਗਲੀ ਸੱਭਿਅਤਾ ਦੇ ਲੋਕਾਂ ਨੂੰ ਸਮਾਜ ਦੀ ਸਭ ਤੋਂ ਉੱਨਤ ਤੇ ਅਗਾਂਹਵਧੂ ਵਿਚਾਰਧਾਰਾਂ ਨਾਲ ਰੂਬਰੂ ਕਰਵਾਇਆ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀ ਨਿਹਚਾ ਦਾ ਸਬੂਤ ਹਨ ਇਸ ਮਹਾਂਦੀਪ ਦੀ ਕਮਿਊਨਿਸਟ ਤੇ ਸਮਾਜਵਾਦ ਪੱਖੀ ਲਹਿਰ ਨੇ ਕਈ ਦਹਾਕਿਆਂ ਤੱਕ ਖੂਨੀ ਤੇ ਲੁਟੇਰੇ ਸਾਮਰਾਜ ਦਾ ਟਾਕਰਾ ਕੀਤਾ ਹੈ 60ਵਿਆਂ ਤੋਂ 70ਵਿਆਂ ਤੱਕ ਦਾ ਦੌਰ ਇਸਦੀਆਂ ਕੁਰਬਾਨੀਆਂ ਦਾ ਸ਼ਾਨਾਮੱਤਾ ਦੌਰ ਰਿਹਾ ਹੈ ਭਾਵੇਂ ਬਾਅਦ ' ਇਸ ਲਹਿਰ ਦਾ ਵੱਡਾ ਹਿੱਸਾ ਸੰਸਦਵਾਦ ਦੀ ਗਾਰ ਵਿਚ ਧਸ ਗਿਆ ਪ੍ਰੰਤੂ ਕੁਝ ਪਰਤਾਂ ' ਵਿਦਰੋਹ ਦਾ ਲਾਵਾ ਕਦੇ ਠੰਡਾ ਨਹੀਂ ਪਿਆ 
ਸਾਮਰਾਜ ਖਿਲਾਫ ਸੰਘਰਸ਼ਾਂ ਦੀ ਲੜੀ ਵਿਚੋਂ ਕਿਊਬਾ ਦਾ ਇਨਕਲਾਬ (1959) ਪ੍ਰਮੁੱਖ ਹੈ ਇਸਨੇ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਮੱਦਦ ਨਾਲ (ਇਨਕਲਾਬ ਦੇ ਸ਼ੁਰੂਆਤੀ ਸਾਲਾਂ ' ਖਾਸ ਕਰਕੇ) ਬਾਕੀ ਲਾਤੀਨੀ ਮੁਲਕਾਂ ਵਿਚ ਇਨਕਲਾਬੀ ਲਹਿਰ ਦੇ ਉਥਾਨ ' ਮਹੱਤਵਪੂਰਨ ਰੋਲ ਅਦਾ ਕੀਤਾ 1973 ' ਚਿੱਲੀ ਅੰਦਰ ਐਲ ਸਲਵਾਦੋਰ ਦੀ ਅਗਵਾਈ ਵਿਚ ਅਮਰੀਕੀ ਪਿੱਠੂ ਅਗਸਤ ਪਿਨੋਚੇ ਖਿਲਾਫ ਕੀਤੀ ਜੱਦੋਜਹਿਦ ਨੇ ਲਾਤੀਨੀ ਅਮਰੀਕਾ ਅੰਦਰ ਸਾਮਰਾਜੀ ਅਤੇ ਸਮਾਜਵਾਦੀ ਤਾਕਤਾਂ ਵਿਚਕਾਰ ਸੰਘਰਸ਼ ਨੂੰ ਸਿਖਰ ਤੇ ਪਹੁੰਚਾ ਦਿੱਤਾ ਅਮਰੀਕੀ ਸਾਮਰਾਜ ਨੇ ਨਵਉਦਾਰਵਾਦ ਦੇ ਏਜੰਡੇ ਨੂੰ ਐਲਾਨੀਆ ਤੌਰ ਤੇ ਲਾਗੂ ਕਰਨ ਲਈ 'ਸ਼ਿਕਾਗੋ ਸਕੂਲ਼ ਆਫ ਅਕਨਾਮਿਕਸ' ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪੂਰੀ ਟੀਮ (ਸ਼ਿਕਾਗੋ ਬੁਆਏਜ) ਅਗਸਤ ਪਿਨੋਚੇ ਦੀ ਪਿੱਠ 'ਤੇ ਲਿਆ ਖੜੀ ਕੀਤੀ ਉਸ ਸਮੇਂ ਚਿੱਲੀ, ਸਾਮਰਾਜ ਅਤੇ ਸਮਾਜਵਾਦੀ ਸ਼ਕਤੀਆਂ ਲਈ ਆਰ-ਪਾਰ ਦੀ ਲੜਾਈ ਦਾ ਕੇਂਦਰ ਬਣਿਆ ਹੋਇਆ ਸੀ ਇੱਥੋਂ ਹੀ ਬਾਕੀ ਲਾਤੀਨੀ ਮੁਲਕਾਂ ਦੀ ਹੋਣੀ ਤੈਅ ਹੋਣੀ ਸੀ ਪੂਰੇ ਮਹਾਂਦੀਪ ਅੱਗੇ ਚੋਣ ਦਾ ਸਵਾਲ ਸੀ : ਪੂੰਜੀਵਾਦੀ ਨਵਉਦਾਰਵਾਦ ਜਾਂ ਸਮਾਜਵਾਦੀ ਆਰਥਿਕ ਮਾਡਲ ਲੋਕਾਂ ਨੇ ਵੋਟਾਂ ਰਾਹੀਂ ਐਲ ਸਲਵਾਦੋਰ ਦੀ 'ਸਮਾਜਵਾਦੀ'/ਖੱਬੇਪੱਖੀ ਸਰਕਾਰ ਦੀ ਚੋਣ ਕੀਤੀ ਐਲ ਸਲਵਾਦੋਰ ਦੀ ਅਗਵਾਈ ਵਾਲੀ ਸਰਕਾਰ ਨੇ ਅਨੇਕਾਂ ਇਨਕਲਾਬੀ ਸੁਧਾਰ ਵੀ ਕੀਤੇ ਪਰੰਤੂ ਜਲਦੀ ਹੀ ਐਲ ਸਲਵਾਦੋਰ ਸਮੇਤ ਹਜ਼ਾਰਾਂ ਕਮਿਊਨਿਸਟਾਂ, ਕਲਾਕਾਰਾਂ, ਬੁੱਧੀਜੀਵੀਆਂ, ਕਾਰਕੁੰਨਾਂ ਦਾ ਕਤਲੇਆਮ ਕਰਕੇ ਚਿੱਲੀ ਦੀ ਇਨਕਲਾਬੀ/ਖੱਬੇਪੱਖੀ ਲਹਿਰ ਨੂੰ ਖੂਨ ' ਡੁਬੋ ਦਿੱਤਾ ਗਿਆ ਪਿਨੋਚੇ ਨੇ ਸ਼ਿਕਾਗੋ ਬੁਆਏਜ ਦੀ ਮੱਦਦ ਨਾਲ ਪੁਰਾਣੇ ਸਮਾਜਵਾਦ ਪੱਖੀ ਸੁਧਾਰਾਂ ਨੂੰ ਬਦਲਕੇ ਚਿੱਲੀ ਅੰਦਰ ਖੁੱਲੇਆਮ ਪੂੰਜੀਵਾਦੀ ਨਵਉਦਾਰਵਾਦੀ ਆਰਥਿਕ ਮਾਡਲ ਲਾਗੂ ਕੀਤਾ ਚਿੱਲੀ ਦੇ ਲੋਕਾਂ ਨੇ ਬਾਅਦ ' ਕਈ ਦਹਾਕਿਆਂ ਤੱਕ ਇਸ ਮਾਡਲ ਦੀਆਂ ਮਾਰੂ ਨੀਤੀਆਂ ਦਾ ਸੰਤਾਪ ਭੋਗਿਆ ਮੌਜੂਦਾ ਸਮੇਂ ' ਜਦੋਂ ਪੂੰਜੀਵਾਦੀ ਪ੍ਰਬੰਧ ਦਾ ਸੰਕਟ, ਖਾਸ ਤੌਰ ਤੇ 2008 ਦੇ ਵਿਸ਼ਵ ਆਰਥਿਕ ਸੰਕਟ ਤੋਂ ਬਾਅਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਤਾਂ ਇਕ ਵਾਰ ਫਿਰ ਚਿੱਲੀ ਦਾ ਪਿਨੋਚੇ ਮਾਡਲ ਜਾਂ ਪੂੰਜੀਵਾਦੀ ਨਵਉਦਾਰਵਾਦੀ ਮਾਡਲ (ਜਿਸਨੂੰ ਲਾਤੀਨੀ ਲੋਕ ਪਿਨੋਚੇ ਮਾਡਲ ਦੇ ਤੌਰ ਦੇਖਦੇ ਹਨ) ਲਾਤੀਨੀ ਅਮਰੀਕੀ ਮੁਲਕਾਂ ਅੰਦਰ ਸਖਤੀ ਨਾਲ ਦੁਹਰਾਉਣ ਦੀ ਮਸ਼ਕ ਤੇਜ ਕੀਤੀ ਜਾ ਰਹੀ ਹੈ ਲਾਤੀਨੀ ਮਹਾਂਦੀਪ ' ਨਵਉਦਾਰਵਾਦ ਦਾ ਫਾਸ਼ੀ ਰੰਗ ਮੁੜ ਉਘੜ ਰਿਹਾ ਹੈ ਖੱਬਿਆਂ ਦੀ ਦਹਾਕਿਆਂ ਤੱਕ ਰਹੀ ਸਰਦਾਰੀ ਤੋਂ ਬਾਅਦ ਸੱਜੇਪੱਖੀ ਤਾਕਤਾਂ ਲਾਤੀਨੀ ਅਮਰੀਕਾ ' ਇਕ ਵਾਰ ਫਿਰ ਤੇਜੀ ਨਾਲ ਆਪਣੇ ਪੈਰ ਪਸਾਰ ਰਹੀਆਂ ਹਨ ਪਿਛਲੇ ਚਾਰ ਸਾਲਾਂ ਦੇ ਅਰਸੇ ਦੌਰਾਨ ਅਰਜਨਟੀਨਾ, ਚਿੱਲੀ, ਕੋਲੰਬੀਆ ਤੇ ਬਰਾਜ਼ੀਲ ਵਿਚ ਸੱਜਪਿਛਾਖੜੀ ਫਾਸ਼ੀ ਤਾਕਤਾਂ ਦਾ ਸੱਤਾ ਤੇ ਕਾਬਜ ਹੋਣਾ ਅਤੇ ਇਹਨਾਂ ਮੁਲਕਾਂ ਅੰਦਰ ਤੇਜੀ ਅਤੇ ਸਖਤੀ ਨਾਲ ਨਵਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਦੀਆਂ ਮਸ਼ਕਾਂ ਲਾਤੀਨੀ ਦੁਨੀਆਂ ਦੇ ਆਰਥਿਕ-ਸਿਆਸੀ ਮੰਚ ਤੇ ਇਕ ਵੱਡੀ ਤੇ ਇਤਿਹਾਸਕ ਹਲਚਲ ਹੈ ਪਿਨੋਚੇ ਦੇ ਸਹਾਇਕ 'ਸ਼ਿਕਾਗੋ ਬੁਆਏਜ' ਪਾਊਲੋ ਗੁਏਦੇਜ (ਬਰਾਜ਼ੀਲ ਦਾ ਨਵਾਂ ਵਿੱਤ ਮੰਤਰੀ) ਦਾ ਬਰਾਜ਼ੀਲ ਦੀ ਨਵੀਂ ਸਰਕਾਰ ' ਸਿੱਧੇ ਤੌਰ ਤੇ ਦਖਲ ਦੇਣਾ ਅਤੇ ਐਲਾਨੀਆ ਤੌਰ ਤੇ ਪਿਨੋਚੇ ਮਾਡਲ ਨੂੰ ਲਾਗੂ ਕਰਨ ਦੇ ਬਿਆਨ ਦੇਣੇ ਅਤੇ ਅਮਲੀ ਤੌਰ ਤੇ ਸਰਕਾਰੀ ਸੇਵਾਵਾਂ ਤੇ ਕੱਟ ਲਾਉਣੇ ਅਤੇ ਐਮਾਜੌਨ ਦੇ ਵੱਡੇ ਇਲਾਕੇ ਨੂੰ ਨਿੱਜੀ ਹੱਥਾਂ ' ਦੇਣਾ, ਆਦਿਵਾਸੀਆਂ ਦੇ ਸੰਘਰਸ਼ ਨੂੰ ਫੌਜੀ ਬਲ ਅਤੇ ਅੱਤਵਾਦੀ ਵਿਰੋਧੀ ਕਾਨੂੰਨਾਂ ਤੇ ਨਿਆਂਇਕ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਕੁਚਲਨਾਂ, ਗਲੀਆਂ-ਸੜਕਾਂ ਤੇ ਫੌਜ ਨੂੰ ਉਤਾਰ ਦੇਣਾ ਆਦਿ ਇਸਦੇ ਘਾਤਕ ਮਨਸੂਬਿਆਂ ਦਾ ਪ੍ਰਤੱਖ ਨਮੂਨਾ ਹਨ ਇਸੇ ਤਰਾਂ ਅਰਜਨਟੀਨਾ ਦੀ ਆਰਥਿਕਤਾ ਨੂੰ ਆਈਐਮਐਫ ਨੂੰ ਸੌਂਪ ਦੇਣਾ ਸਿੱਧੀ ਸਾਮਰਾਜੀ ਦਖਲਅੰਦਾਜੀ ਦੇ ਵੱਧਦੇ ਪ੍ਰਭਾਵ ਦਾ ਸਬੂਤ ਹੈ ਆਈਐਮਐਫ ਅਰਜਨਟੀਨਾ ਲਈ ਮਹਿਜ ਫੰਡ ਹੀ ਨਹੀਂ ਬਲਕਿ ਪ੍ਰਸ਼ਾਸ਼ਨ ਅਤੇ ਨੀਤੀਆਂ ਵੀ ਨਾਲ ਹੀ ਲੈ ਕੇ ਦਾਖਲ ਹੋਈ ਹੈ ਇਸ ਤਰਾਂ ਲਗਾਤਾਰ ਡੂੰਘੀ ਹੁੰਦੀ ਜਾ ਰਹੀ ਆਰਥਿਕ ਨਾ-ਬਰਾਬਰੀ ਖਿਲਾਫ ਉੱਠ ਰਹੀ ਅਵਾਜ ਨੂੰ ਠੱਲਣ ਲਈ ਅਗਾਊਂ ਹੀ ਹਿੰਸਕ ਰਾਜਨੀਤਿਕ ਇਜਾਰੇਦਾਰੀ ਦਾ ਚੌਖਟਾ ਤਿਆਰ ਕੀਤਾ ਜਾ ਰਿਹਾ ਹੈ ਸਾਮਰਾਜੀ-ਸਰਮਾਏਦਾਰ ਤਾਕਤਾਂ ਲੋਕਤੰਤਰੀ ਵਿਵਸਥਾ ਤਹਿਤ ਨਵਉਦਾਰਵਾਦ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਹਿੰਸਕ ਰਾਜਨੀਤਿਕ ਇਜਾਰੇਦਾਰੀ ਦਾ ਜੋ ਤਰੀਕਾ ਅਪਣਾ ਰਹੀਆਂ ਹਨ ਇਹ ਉਹ ਮੈਕਸੀਕੋ (1910), ਬੋਲੀਵੀਆਂ (1952), ਕਿਊਬਾ (1959), ਨਿਕਾਰਾਗੂਆ (1979) ਦੇ ਇਨਕਲਾਬ ਦੇ ਸਬਕਾਂ ਨੂੰ ਪੱਲੇ ਬੰਨਕੇ ਅਪਣਾਅ ਰਹੀਆਂ ਹਨ ਉਹਨਾਂ ਦੇ ਯਤਨ ਹਨ ਕਿ ਅਤੀਤ ਦੀਆਂ ਗਲਤੀਆਂ ਤੇ ਘਾਟਾਂ ਨੂੰ ਵਰਤਮਾਨ ' ਨਾ ਦੁਹਰਾਇਆ ਜਾਵੇ ਲਾਤੀਨੀ ਮਹਾਂਦੀਪ ਸਮੇਤ ਦੁਨੀਆਂ ਭਰ ' ਜਿਸ ਤਰਾਂ ਪੂੰਜੀਵਾਦੀ ਲੋਕਤੰਤਰਕ ਢਾਂਚੇ ਦਾ ਥੋਥ ਨੰਗਾ ਹੋ ਰਿਹਾ ਹੈ ਅਤੇ ਇਸਦਾ ਢਾਂਚਾਗਤ ਸੰਕਟ ਵੱਧ ਰਿਹਾ ਹੈ, ਇਹ ਸੰਸਾਰ ਸਾਮਰਾਜੀ-ਸਰਮਾਏਦਾਰ ਤਾਕਤਾਂ ਲਈ ਫਿਕਰਮੰਦੀ ਦਾ ਵੱਡਾ ਸਵਾਲ ਹੈ ਪੂੰਜੀਵਾਦ ਸਿਧਾਂਤਕਾਰ ਲੱਖ ਯਤਨਾਂ ਦੇ ਬਾਵਜੂਦ ਇਸ ਵੱਧਦੇ ਹੋਏ ਮਰਜ਼ ਦੀ ਦਵਾ ਤਿਆਰ ਨਹੀਂ ਕਰ ਪਾ ਰਹੇ ਉਲਟਾ ਅੱਜ ਤੋਂ ਛੱਬੀ ਸਾਲ ਪਹਿਲਾਂ 'ਇਤਿਹਾਸ ਦੇ ਅੰਤ' ਦਾ ਦਾਅਵਾ ਕਰਨ ਵਾਲੇ ਫਰਾਂਸਿਸ ਫੁਕੂਯਾਮਾ ਵਰਗੇ ਬੁਰਜੂਆ ਸਿਧਾਂਤਕਾਰਾਂ ਨੂੰ ਵੀ 'ਸਮਾਜਵਾਦ ਦੀ ਵਾਪਸੀ' ਦੇ ਬਿਆਨ ਦੇਣੇ ਪੈ ਰਹੇ ਹਨ 
ਲਾਤੀਨੀ ਅਮਰੀਕਾ ' ਨਵਉਦਾਰਵਾਦੀ ਨੀਤੀਆਂ ਦੀਆਂ ਝੰਡਾਬਰਦਾਰ ਨਵ ਫਾਸ਼ੀਵਾਦੀ ਤਾਕਤਾਂ (ਆਪਣੇ ਕੱੁਲ ਰੂਪ ' ਸੰਸਾਰ ਮੰਚ 'ਤੇ) ਤੇਜੀ ਨਾਲ ਉੱਭਰ ਕੇ ਸਾਹਮਣੇ ਰਹੀਆਂ ਹਨ ਉਹਨਾਂ ਦੇ ਫਾਸ਼ੀਵਾਦੀ ਚਿਹਰੇ ਦਾ ਰੰਗ, ਪੂੰਜੀਵਾਦੀ ਨਵਉਦਾਰਵਾਦੀ ਨੀਤੀਆਂ ਨੂੰ ਬੇਰੋਕ-ਟੋਕ ਅੱਗੇ ਲਿਜਾਣ ਲਈ ਦਿਨ--ਦਿਨ ਤੇਜੀ ਨਾਲ ਉਘੜ ਰਿਹਾ ਹੈ ਇਸਦੇ ਨਾਲ ਹੀ ਬੁਰਜੂਆ ਜਮਹੂਰੀ ਅਤੇ ਪਾਰਲੀਮਾਨੀ ਖੱਬੇਪੱਖੀ ਇਸ ਫਾਸ਼ੀਵਾਦੀ ਵਰਤਾਰੇ ਦਾ ਵਿਰੋਧ ਬੁਰਜੂਆ ਢਾਂਚੇ ਦੀ ਬੁਨਿਆਦੀ ਇਨਕਲਾਬੀ ਆਰਥਿਕ-ਸਿਆਸੀ ਤਬਦੀਲੀ ਦੀ ਬਜਾਏ ਪਾਰਲੀਮਾਨੀ ਬੁਰਜੂਆ ਢਾਂਚੇ ਦੇ ਅੰਤਰਗਤ ਹੀ ਵੇਖਦੇ ਹਨ ਉਹਨਾਂ ਦਾ ਵਿਰੋਧ ਵੱਧ ਰਹੇ ਫਾਸ਼ੀ ਰੁਝਾਨ ਚੋਂ ਜਮਹੂਰੀ ਸਪੇਸ ਹਾਸਲ ਕਰਨ ਤੱਕ ਹੀ ਸੀਮਿਤ ਹੈ ਦੂਜੇ ਪਾਸੇ ਸੰਸਾਰ ਦੀਆਂ ਸਾਮਰਾਜੀ ਤਾਕਤਾਂ (ਬਹੁ-ਧਰੁੱਵੀ ਸਾਮਰਾਜੀ ਤਾਕਤਾਂ ਦੇ ਅੰਤਰਵਿਰੋਧਾਂ ਦੇ ਬਾਵਜੂਦ ) ਵੱਖ-ਵੱਖ ਵਿਸ਼ਵ ਸੰਮੇਲਨਾਂ ਅਤੇ ਮਿਲਣੀਆਂ ਕਰਕੇ ਪੂੰਜੀਵਾਦੀ ਸੰਕਟ ਦਾ ਬੋਝ ਗਰੀਬ ਮੁਲਕਾਂ ਅਤੇ ਵਿਸ਼ਵ ਦੀ ਕਿਰਤੀ ਜਮਾਤ ਦੇ ਸਿਰ ਪਾਉਣ ਲਈ ਸਿਰ ਜੋੜਨ ਦੇ ਯਤਨ ਕਰ ਰਹੀਆਂ ਹਨ ਅਜਿਹੇ ', ਸੰਸਾਰ ਮੰਚ ਤੇ ਉੱਠ ਰਹੇ ਆਪਮੁਹਾਰੇ ਵਿਦਰੋਹਾਂ ਅਤੇ ਵਿਸਫੋਟਕ ਇਨਕਲਾਬੀ ਹਾਲਾਤਾਂ 'ਚੋਂ ਅਤੇ ਸਾਮਰਾਜੀ ਲੁੱਟ-ਖਸੁੱਟ ਦੇ ਲਾਤੀਨੀ ਅਮਰੀਕੀ ਮਾਡਲ ਤੋਂ ਸਬਕ ਲੈਂਦਿਆਂ ਸੰਸਾਰ ਭਰ ਦੀਆਂ ਕਮਿਊਨਿਸਟ ਤਾਕਤਾਂ ਨੂੰ ਇਸ ਨਵ-ਫਾਸ਼ੀਵਾਦੀ ਹਮਲੇ ਖਿਲਾਫ ਬਹੁਤ ਵੱਡੇ ਤੇ ਸਾਂਝੇ ਯਤਨ ਜੁਟਾਉਣ ਦੀ ਬੇਹੱਦ ਲੋੜ ਹੈ


ਮਨਦੀਪ

No comments:

Post a Comment