Pages

Monday, July 29, 2019

ਦਸਤਾਵੇਜ-2 ਸੋਧਵਾਦ ਵਿਰੁੱਧ ਲੜਦਿਆਂ ਲੋਕ ਜਮਹੂਰੀ ਇਨਕਲਾਬ ਨੂੰ ਸਫਲ ਬਣਾਓ


(ਪੰਜ ਕੁ ਸਾਲ ਪਹਿਲਾਂ ਇਕ ਕਿਤਾਬ ਦੇ ਸਿਲਸਿਲੇ 'ਚ ਚਾਰੂ ਮਜੂਮਦਾਰ ਦੇ ਅੱਠ ਦਸਤਵੇਜ ਅਨੁਵਾਦ ਕੀਤੇ ਸਨ। ਬਾਅਦ 'ਚ ਇਹ ਕੰਮ ਠੱਪ ਹੋ ਗਿਆ। ਇਤਿਹਾਸਕ ਦਸਤਾਵੇਜ ਹੋਣ ਦੇ ਕਰਕੇ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਤੁਹਾਡੇ ਤੇ ਹੈ ਕਿ ਤੁਸੀਂ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਸਨੂੰ ਕਿਵੇਂ ਵਾਚਦੇ ਓ।)

ਦਸਤਾਵੇਜ-2ਸੋਧਵਾਦ ਵਿਰੁੱਧ ਲੜਦਿਆਂ ਲੋਕ ਜਮਹੂਰੀ ਇਨਕਲਾਬ ਨੂੰ ਸਫਲ ਬਣਾਓ


ਪਾਰਟੀ ' ਲੰਮੇ ਸਮੇਂ ਤੋਂ ਸੋਧਵਾਦੀ ਵਿਚਾਰਧਾਰਾ ਦੇ ਘਰ ਕਰ ਜਾਣ ਕਾਰਨ ਅਸੀਂ ਸਹੀ ਇਨਕਲਾਬੀ ਪਾਰਟੀ ਨਹੀਂ ਬਣਾ ਸਕੇ ਇਸੇ ਸੋਧਵਾਦੀ ਵਿਚਾਰਧਾਰਾ ਦੇ ਖਿਲਾਫ ਸਮਝੋਤਾਹੀਣ ਜੱਦੋ ਜਹਿਦ ਕਰਦਿਆਂ ਇੱਕ ਸੱਚੀ ਇਨਕਲਾਬੀ ਉਸਾਰਨਾ ਹੀ ਸਾਡਾ ਬੁਨਿਆਦੀ ਕਾਰਜ ਹੈ 

1. ਸੋਧਵਾਦੀ ਵਿਚਾਰਾਂ ਵਿੱਚ ਪਹਿਲਾ ਹੈ ਕਿਸਾਨ ਸਭਾ ਅਤੇ ਟਰੇਡ ਯੂਨੀਅਨ ਨੂੰ ਪਾਰਟੀ ਦਾ ਇੱਕੋ-ਇੱਕ ਕੰਮ ਸਮਝਣਾ ਪਾਰਟੀ ਕਾਮਰੇਡ ਅਕਸਰ ਕਿਸਾਨ ਸਭਾ ਤੇ ਟਰੇਡ ਯੂਨੀਅਨ ਦੇ ਕੰਮ ਨਾਲ ਪਾਰਟੀ ਦੇ ਸਿਆਸੀ ਕਾਜ਼ ਨੂੰ ਮਿਲਾ ਦਿੰਦੇ ਹਨ ਉਹ ਇਹ ਨਹੀਂ ਸੋਦੇ ਹਨ ਕਿ ਪਾਰਟੀ ਦਾ ਸਿਆਸੀ ਕੰਮ ਕਿਸਾਨ ਸਭਾ ਅਤੇ ਟਰੇਡ ਯੂਨੀਅਨ ਦੇ ਰਾਹੀਂ ਨਹੀਂ ਕੀਤਾ ਜਾ ਸਕਦਾ ਪਰ ਨਾਲ ਦੀ ਨਾਲ ਇਸ ਉਦੇਸ਼ ਦੀ ਪੂਰਤੀ ਲਈ ਅਨੇਕਾਂ ਹਥਿਆਰਾਂ ਵਿੱਚ ਇੱਕ ਹੈ ਇਸਦੇ ਉਲਟ ਟਰੇਡ ਯੂਨੀਅਨ ਅਤੇ ਕਿਸਾਨ ਸਭਾ ਨੂੰ ਪਾਰਟੀ ਦਾ ਇੱਕੋ-ਇੱਕ ਕੰਮ ਸਮਝਣ ਦਾ ਮਤਲਬ ਹੈ ਕਿ ਪਾਰਟੀ ਨੂੰ ਆਰਥਿਕਤਾਵਾਦ ਦੇ  ਚਲਾਉਣ ਤੋਂ ਬਿਨਾਂ ਪ੍ਰੋਲੇਤਾਰੀ ਇਨਕਲਾਬ ਸਫ਼ਲ ਨਹੀਂ ਹੋ ਸਕਦਾ ਇਹੀ ਸਿੱਖਿਆ ਕਾਮਰੇਡ ਲੈਨਿਨ ਨੇ ਸਾਨੂੰ ਦਿੱਤੀ ਹੈ 
charo_mazumdar.naxalbari.party
                                                                            ਚਾਰੂ ਮਜੂਮਦਾਰ


2
.
ਕੁੱਝ ਸਾਥੀ ਸੋਚਦੇ ਹਨ ਅਤੇ ਅੱਜ ਵੀ ਸੋ ਰਹੇ ਹਨ ਕਿ ਕੁੱਝ ਮੰਗਾਂ ਲਈ ਸੰਘਰਸ਼ ਸ਼ੁਰੂ ਕਰਨ ਨਾਲ ਹੀ ਪਾਰਟੀ ਦਾ ਸਿਆਸੀ ਕੰਮ ਪੂਰਾ ਹੋ ਜਾਂਦਾ ਹੈ ਅਤੇ ਇਨ੍ਹਾਂ ਸੰਘਰਸ਼ਾਂ ਵਿਚਲੀ ਕਿਸੇ ਇੱਕ ਜਿੱਤ ਨੂੰ ਉਹ ਪਾਰਟੀ ਦੀ ਸਿਆਸੀ ਜਿੱਤ ਸਮਝਦੇ ਹਨ ਸਿਰਫ ਇਹੀ ਨਹੀਂ, ਉਹ ਸਾਰੇ ਸਾਥੀ ਪਾਰਟੀ ਦਾ ਸਿਆਸੀ ਕੰਮ ਪੂਰਾ ਕਰਨ ਦੀ ਜਿੰਮੇਵਾਰੀ ਨੂੰ ਇਸ ਸੰਘਰਸ਼ ਦੇ ਦਾਇਰੇ ' ਹੀ ਰੋਕ ਕੇ ਰੱਖਣਾ ਚਾਹੁੰਦੇ ਹਨ ਪਰ ਅਸੀਂ ਸੱਚੇ ਮਾਰਕਸਵਾਦੀ ਜਾਣਦੇ ਹਾਂ ਕਿ ਪਾਰਟੀ ਦੀ ਸਿਆਸੀ ਜਿੰਮੇਵਾਰੀ ਨੂੰ ਪੂਰਾ ਕਰਨ ਦਾ ਮਤਲਬ ਹੈ ਸਾਡੇ ਸਾਰੇ ਪ੍ਰਚਾਰ, ਸਾਰੇ ਸੰਘਰਸ਼ ਅਤੇ ਜੱਥੇਬੰਦੀ ਦਾ ਅੰਤਿਮ ਨਿਸ਼ਾਨਾ ਪ੍ਰੋਲੇਤਾਰੀ ਦੀ ਰਾਜਸੀ ਸੱਤਾ ਸਥਾਪਿਤ ਕਰਨਾ ਇਹ ਗੱਲ ਹਮੇਸ਼ਾ ਚੇਤੇ ਰੱਖਣੀ ਹੋਵੇਗੀ ਕਿ "ਸਿਆਸੀ ਸੱਤਾ ਦਖਲ" ਦੀ ਗੱਲ ਛੱਡ ਦੇਣ ਨਾਲ ਪਾਰਟੀ ਇਨਕਲਾਬੀ ਪਾਰਟੀ ਨਹੀਂ ਰਹਿ ਜਾਂਦੀ ਉਦੋਂ ਉਸਦਾ ਨਾਮ ਇਨਕਲਾਬੀ ਪਾਰਟੀ ਹੋਣ ਦੇ ਬਾਵਯੂਦ ਦਰਅਸਲ ਉਹ ਬੁਰਜੂਆ ਵਰਗ ਦੀ ਸੁਧਾਰਵਾਦੀ ਪਾਰਟੀ ' ਬਦਲ ਜਾਂਦੀ ਹੈ 

3. ਸਿਆਸੀ ਸੱਤਾ ਦਖਲ ਦਾ ਅਰਥ ਕੁੱਝ ਲੋਕ ਕੇਂਦਰ ਨੂੰ ਸਮਝ ਲੈਂਦੇ ਹਨ ਉਹ ਸੋਚਦੇ ਹਨ ਕਿ ਸੰਘਰਸ਼ ਦਾ ਦਾਇਰਾ ਹੌਲੀ-ਹੌਲੀ ਵਧਾਉਂਦੇ ਹੋਏ, ਸਾਡਾ ਇੱਕੋ-ਇੱਕ ਨਿਸ਼ਾਨਾ ਕੇਂਦਰੀ ਪੱਧਰ ਤੇ ਸਿਆਸੀ ਸੱਤਾ ਹਥਿਆਉਣਾ ਹੈ 1953 ' ਸੰਸਾਰ ਟਰੇਡ ਯੂਨੀਅਨ ਕਾਂਗਰਸ ਸਮੇਂ, ਚੀਨ ਦੇ ਚੰਗੀ ਤਰ੍ਹਾਂ ਪਰਤਿਆਏ, ਮਾਰਕਸਵਾਦੀ ਨੇਤਾ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੇਂਦਰ ਕਮੇਟੀ ਦੇ ਮੈਂਬਰ, ਨੇ ਦ੍ਰਿੜਤਾ ਨਾਲ ਐਲਾਨ ਕੀਤਾ ਕਿ ਭਵਿੱਖ ' ਏਸ਼ੀਆ, ਅਫਰੀਕਾ ਦੇ ਅਧੂਰੇ ਇਨਕਲਾਬ ਦੀ ਯੁੱਧਨੀਤੀ ਤੇ ਦਾਅਪੇਚ ਚੀਨ ਦੇ ਕਦਮਾਂ ਤੇ ਚੱਲਣਗੇ ਦੂਸਰੇ ਸ਼ਬਦਾਂ ', ਜੱਦੋ ਜਹਿਦ ਦੀ ਯੁੱਧਨੀਤੀ ਅਤੇ ਦਾਅਪੇਚ ਸੱਤਾ ਤੇ ਇਲਾਕਾਵਾਰ ਕਬਜਾ ਹੋਵੇਗੀ ਕੇਵਲ ਉਸ ਕਾਮਰੇਡ ਤੇ ਚੀਨੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਨੇ ਹੀ ਨਹੀਂ, ਬਲਕਿ ਕਾਮਰੇਡ ਲੈਨਿਨ ਨੇ ਵੀ ਆਪਣੇ ਲੇਖ ' ਇਲਾਕੇ ਦੇ ਅਧਾਰ 'ਤੇ ਸੱਤਾ ਕਬਜੇ ਦੀ ਗੱਲ ਦਾ ਜਿਕਰ ਕੀਤਾ ਹੈ ਸਭ ਤੋਂ ਵੱਧ ਕੇ ਰੂਸ ਦੇ ਮਜ਼ਦੂਰ ਤਿੰਨ ਦਿਨਾਂ ਤੱਕ ਕ੍ਰਾਂਸਟੇਡ ਨੂੰ ਕਬਜੇ ' ਰੱਖਕੇ ਲੈਨਿਨ ਦੇ ਸਿਧਾਂਤ ਦਾ ਜਿਉਂਦਾ-ਜਾਗਦਾ ਸਬੂਤ ਛੱਡ ਗਏ 

4. ਸਮਾਜਵਾਦੀ ਇਨਕਲਾਬ ਦੇ ਦੌਰ ' ਇਲਾਕੇ ਦੇ ਅਧਾਰ 'ਤੇ ਸੱਤਾ ਤੇ ਕਬਜੇ ਦੇ ਸਾਰੇ ਤੱਤ ਸਾਡੇ ਢਾਂਚੇ ਦੇ ਅੰਦਰ ਮੌਜੂਦਾ ਹਨ ਇਹ ਸੰਭਵ ਹੈ-ਇਸਦਾ ਜਿਉਂਦਾ-ਜਾਗਦਾ ਸਬੂਤ ਹੈ ਨਾਗਾ ਵਿਦਰੋਹ ਇਸ ਇਲਾਕੇ ਦੇ ਅਧਾਰ ਤੇ ਸੱਤਾ ਤੇ ਕਬਜੇ ਦੀ ਮੁੱਖ ਸ਼ਰਤ ਹੈ ਇਨਕਲਾਬੀ ਸ਼ਕਤੀ ਦੇ ਹੱਥਾਂ ' ਹਥਿਆਰ ਹਥਿਆਰ ਦੇ ਬਿਨਾਂ ਸੱਤਾ ਤੇ ਕਬਜਾ ਕਰਨ ਦੀ ਗੱਲ ਸੋਚਣਾ ਆਦਰਸ਼ਕ ਸੁਪਨੇ ਲੈਣ ਤੋਂ ਵੱਧ ਕੁੱਝ ਨਹੀਂ ਸਾਡੀ ਪਾਰਟੀ ਦੇ ਸੰਘਰਸ਼ ਦਾ ਬਹੁਤ ਲੰਮਾ ਇਤਿਹਾਸ ਹੈ ਉੱਤਰ ਬੰਗਾਲ ਦੇ ਵਿਸ਼ਾਲ ਪੇਂਡੂ ਇਲਾਕਿਆਂ ' ਅਸੀਂ ਕਿਸਾਨ ਅਤੇ ਮਜ਼ਦੂਰ ਸੰਘਰਸ਼ਾਂ ਦੀ ਅਗਵਾਈ ਕੀਤੀ ਹੈ ਸੁਭਾਵਿਕ ਤੌਰ ਤੇ ਬੀਤੇ ਦੀਆਂ ਲਹਿਰਾਂ ਤੇ ਵਿਚਾਰ ਅਤੇ ਵਿਸ਼ਲੇਸ਼ਣ ਕਰਦਿਆਂ, ਉਨ੍ਹਾਂ ਤੋਂ ਸਬਕ ਲੈਂਦਿਆਂ ਮੌਜੂਦਾ ਇਨਕਲਾਬੂ ਦੌਰ ' ਨਵੇਂ ਰੂਪ ਨਾਲ ਅੱਗੇ ਵੱਧਣਾ ਹੋਵੇਗਾ 

Ø 1945 ਅਤੇ 1947 ਦੀ ਤਿਭਾਗਾ ਲਹਿਰ ਦੀਆਂ ਘਟਨਾਵਾਂ ਦਾ ਠੋਸ ਵਿਸ਼ਲੇਸ਼ਣ ਅਤੇ ਅਨੁਭਵ

ਇਸ ਲਹਿਰ ' ਹਿੱਸਾ ਲੈਣ ਵਾਲੇ ਕਿਸਾਨਾਂ ਦੀ ਗਿਣਤੀ 60 ਲੱਖ ਸੀ ਇਹ ਯਾਦ ਕਰਨਾ ਚਾਹੀਦਾ ਹੈ ਕਿ ਸਮੁੱਚੀ ਕਿਸਾਨ ਲਹਿਰ ਵਿੱਚ ਇਹ ਗੱਲ ਇੱਕ ਸੁਨਹਿਰੀ ਦੌਰ ਸੀ ਲਹਿਰ ਦੀ ਵਿਸ਼ਾਲਤਾ ', ਜ਼ਜਬਾਤਾਂ ਦੀ ਤਿੱ ', ਜਮਾਤੀ ਨਫਰਤ ਦੇ ਪ੍ਰਗਟਾਵੇ ', ਇਹ ਲਹਿਰ ਜਮਾਤੀ ਜੱਦੋ ਜਹਿਦ ਦੀ ਉਚਤਮ ਅਵਸਥਾ ਸੀ

ਉਹ ਅਵਸਥਾ ਨੂੰ ਸਮਝਣ ਲਈ ਉਸ ਲਹਿਰ ਦੇ ਕੁੱਝ ਉਘੜਵੇਂ ਉਦਾਹਰ ਪੇਸ਼ ਕਰ ਰਿਹਾ ਹਾਂ 


ਲਹਿਰ ਦੇ ਹਿੱਤ ਲਈ ਮੈਂ ਉਸ ਸਮੇਂ ਰੂਪੋਸ਼ ਸੀ ਇਨਕਲਾਬੀ ਲਹਿਰ ਦਾ ਜਲੌਅ ਮੈਂ ਪ੍ਰਤੱਖ ਵੇਖਿਆ ਮੈਂ ਦੇਖਿਆ ਇੱਕ ਛੋਟੇ ਜਿਹੇ ਨੋਟ 'ਤੇ ਦਸ ਮੀਲ ਦੂਰ ਤੋਂ ਲੋਕਾਂ ਦਾ ਪਾਗਲਾਂ ਵਾਂਗ ਦੌੜ ਕੇ ਆਉਣਾ ਦੂਜੇ ਪਾਸੇ, ਮੈਂ ਆਪਣੇ ਪਤੀ ਕੋਲ ਖੜੀ ਇੱਕ ਨਵ-ਵਿਆਹੁਤਾ ਮੁਸਲਿਮ ਮੁਟਿਆਰ ਵੀ ਵੇਖੀ, ਜਿਹੜੀ ਜਮਾਤੀ ਦੁਸ਼ਮਣ ਦੇ ਸ਼ੈਤਾਨੀ ਤੇ ਨਿਰਦਈ ਹਮਲੇ ਦਾ ਸ਼ਿਕਾਰ ਬਣ ਚੁੱਕੀ ਸੀ, ਮੈਂ ਬੇਹਥਿਆਰੇ ਪਤੀ ਦੀ ਦਰਦਨਾਕ ਅਪੀਲ ਸੁਣੀ, ਸਾਥੀ, ਕੀ ਤੁਸੀਂ ਬਦਲਾ ਨਹੀਂ ਲੈ ਸਕਦੇ ਅਗਲੇ ਹੀ ਪਲ ਮੈਂ ਲੁਟੇਰੇ ਵਿਰੁੱਧ ਲੁੱਟੇ ਜਾਂਦਿਆਂ ਦੀ ਤਿੱਖੀ ਨਫ਼ਰਤ ਵੇਖੀ, ਵੇਖਿਆ ਕਿ ਜਿਉਂਦੇ ਆਦਮੀ ਦੀ ਧੋਣ ਮਰੋੜ ਕੇ ਬੇਰਹਿਮੀ ਨਾਲ ਮਾਰਨ ਦਾ ਨਿਰਦਈ ਤਮਾਸ਼ਾ 

ਕਾਮਰੇਡ, ਉੱਪਰ ਜ਼ਿਕਰ ਕੀਤੀਆਂ ਘਟਨਾਵਾਂ ਕਾਰਨ ਸਨ ਜਿਨ੍ਹਾਂ ਕਰਕੇ ਉਨ੍ਹਾਂ ਦਿਨਾਂ ' ਉਸ ਅੰਦੋਲਨ ਦੇ ਵਿਸ਼ਾਲ ਰੂਪ ਧਾਰਨ ਅਤੇ ਦੁਸ਼ਮਣ ਦੇ ਖਿਲਾਫ ਤਿੱਖੀ ਨਫਰਤ ਦਾ ਜਨਮ ਹੋਇਆ ?

ਦੂਸਰਾ, ਕਿਹੜੇ  ਸੀ  ਕਾਰਨ, ਜਿਨ੍ਹਾਂ ਨੇ ਦਿਨਾਂ ' ਉਸ ਵਿਸ਼ਾਲ ਅੰਦੋਲਨ ਨੂੰ ਅਸਫਲ ਕਰ ਦਿੱਤਾ ਸੀ ?

ਪਹਿਲਾ, ਸਿਆਸੀ ਸੱਤਾ ਤੇ ਕਬਜਾ ਕਰਨ ਦੀ ਅਵਾਜ ਹੀ ਉਨ੍ਹਾਂ ਦਿਨਾਂ ਦੀ ਉਸ ਲਹਿਰ ਦੇ ਵਿਸ਼ਾਲ ਰੂਪ ਧਾਰਨ ਅਤੇ ਦੁਸ਼ਮਣ ਦੇ ਖਿਲਾਫ ਤਿੱਖੀ ਨਫਰਤ ਨੂੰ ਜਨਮ ਦੇਣ ਦਾ ਕਾਰਨ ਸੀ ਇਸਦੇ ਉਲਟ ਇਸੇ ਅਵਾਜ ਨੇ ਜਮਾਤੀ ਦੁਸ਼ਮਣ ਨੂੰ ਉਸਦੀ ਜਮਾਤੀ ਭੂਮਿਕਾ ' ਲਿਆ ਖੜ੍ਹਾ ਕੀਤਾ ਸੀ ਇਸਦੇ ਪ੍ਰਗਟਾਵੇ ਇੱਕ ਕਿਸਾਨ ਮੁਟਿਆਰ ਉੱਤੇ ਵਹਿਸ਼ਆਣਾ ਬਲਾਤਕਾਰ ਅਤੇ ਲਹਿਰ ਨੂੰ ਕੁਚਲਣ ਲਈ ਸ਼ੈਤਾਨੀ ਹਿੰਸਕ ਕਾਰਵਾਈ ਵਿੱਚ ਵੇਖਦੇ ਹਾਂ ਦੂਜੇ ਪਾਸੇ ਜਮਾਤੀ ਦੁਸ਼ਮਣ ਉੱਤੇ ਹਮਲਾ ਕਰਨ ' ਕਿਸਾਨ ਵੀ ਪਿੱਛੇ ਨਹੀਂ ਰਹੇ ਇੱਥੇ ਸਵਾਲ ਉੱਠਦਾ ਹੈ, ਉਦੋਂ ਵੀ ਸੱਤਾ ਤੇ ਕਬਜਾ ਕਿਉਂ ਨਹੀਂ ਹੋਇਆ ? ਨਹੀਂ ਹੋਇਆ ਇਸਦਾ ਇੱਕ ਮਾਤਰ ਕਾਰਨ ਹੈ, ਉਨ੍ਹਾਂ ਦਿਨਾਂ ' ਲੜਾਕੂ ਲੋਕਾਂ ਹਥਿਆਰਾਂ ਲਈ ਕੇਂਦਰ ਵੱਲ ਵੇਖਦੇ ਰਹੇ-ਅਸੀਂ ਉਦੋਂ ਲੈਨਿਨ ਵੱਲੋਂ ਦਰਸਾਏ ਰਾਹ ਵਿੱੱਚ ਵਿਸ਼ਵਾਸ ਗੁਆ ਦਿੱਤਾ ਅਸੀਂ ਉਹਨਾਂ ਦਿਨਾਂ ' ਲੈਨਿਨ ਦੇ ਸਥਾਨਕ ਤੌਰ ਤੇ ਹਥਿਆਰ ਇਕੱਠੇ ਕਰਕੇ ਇਨਕਲਾਬ ਅੱਗੇ ਵਧਾਉਣ ਅਤੇ ਇਲਾਕਾਵਾਰ ਸੱਤਾ ਤੇ ਕਬਜਾ ਕਰਨ ਦੇ ਦਲੇਰਾਨਾ ਐਲਾਨ ਨੂੰ ਪ੍ਰਵਾਨ ਕਰਨ ਤੋਂ ਆਨਾਕਾਨੀ ਕੀਤੀ ਫਲਸਰੂਪ, ਹਥਿਆਰਾਂ ਸਾਹਮਣੇ ਨਿਹੱਥੇ ਕਿਸਾਨ ਡਟੇ ਨਹੀਂ ਰਹਿ ਸਕੇ ਮੌਤ ਦਾ ਸਾਹਮਣਾ ਕਰਦੇ ਹੋਵੇ ਵੀ ਜੋ ਲੜ ਰਹੇ ਸੀ, ਅਖੀਰ ਉਹ ਵੀ ਪਿੱਛੇ ਹਟਣ ਲਈ ਮਜਬੂਰ ਹੋਏ ਉਨ੍ਹਾਂ ਦਿਨਾਂ ਦੀ ਉਸ ਗਲਤੀ ਤੋਂ ਸਬਕ ਸਿੱਖਣਾ ਹੋਵੇਗਾ ਕਿ ਹਥਿਆਰ ਜਮ੍ਹਾ ਕਰਨ ਦੀ ਜਿੰਮੇਵਾਰੀ ਸਥਾਨਕ ਜੱਥੇਬੰਦੀ ਦੀ ਹੈ, ਕੇਂਦਰ ਦੀ ਨਹੀਂ ਇਸ ਲਈ ਹੁਣ ਤੋਂ ਹੀ ਇੱਕ ਸਰਗਰਮ ਗਰੁੱਪ ਦੇ ਸਹਾਮਣੇ ਹਥਿਆਰ ਜਮ੍ਹਾ ਕਰਨ ਦੀ ਗੱਲ ਰੱਖਣੀ ਹੋਵੇਗੀ ਦਾਹ, ਛੁਰੀ, ਡਾਂਗ ਇਹ ਸਾਰੇ ਹਥਿਆਰ ਹਨ ਇਨ੍ਹਾਂ ਰਾਹੀਂ ਮੌਕੇ ਤੇ ਬਾਰੂਦੀ ਹਥਿਆਰਾਂ ਨੂੰ ਖੋਹਣਾ ਹੋਵੇਗਾ 

ਉੱਪਰ ਦੀਆਂ ਘਟਨਾਵਾਂ ਸਿਧਾਂਤਕ ਰੂਪ ' ਸੋਧਵਾਦੀ ਵਿਚਾਰਧਾਰਾ ਤੋਂ ਬਹਾਰੀ ਪ੍ਰਗਰਾਵੇ ਹਨ ਹੁਣ ਉਨ੍ਹਾਂ ਨੂੰ ਜੱਥੇਬੰਦਕ ਤੌਰ ਤੇ ਲੱਭਣਾ ਹੋਵੇਗਾ ਪਾਰਟੀ ਦੇ ਅੰਦਰਲੀਆਂ ਉਨ੍ਹਾਂ ਸਾਰੀਆਂ ਗਲਤੀਆਂ ਨੂੰ ਚਕਨਾਚੂਰ ਕਰਨਾ ਹੋਵੇਗਾ, ਜਿਸ ਨਾਲ ਪਾਰਟੀ ' ਫਿਰ ਨਵੇਂ ਰੂਪ ਨਾਲ ਗਲਤੀਆਂ ਘਰ ਨਾ ਕਰ ਜਾਣ 

ਗਲਤੀਆਂ ਤੋਂ ਛੁਟਕਾਰਾ ਹਾਸਲ ਕਰਨ ਲਈ ਪਾਰਟੀ ਨੂੰ ਸਭ ਤੋਂ ਪਹਿਲਾਂ ਜਨਤਕ ਜੱਥੇਬੰਦੀਆਂ 'ਤੇ ਆਪਣੀ ਅਗਵਾਈ ਕਾਇਮ ਕਰਨੀ ਹੋਵੇਗੀ, ਕਿਉਂਕਿ ਪਾਰਟੀ ਦੇ ਲੰਮੇ ਅਰਸੇ ਦੇ ਇਤਿਹਾਸ 'ਤੇ ਵਿਚਾਰ ਕਰਨ ਤੇ ਦੇਖਿਆ ਜਾਵੇਗਾ ਟਰੇਡ ਯੂਨੀਅਨ ਅਤੇ ਕਿਸਾਨ ਸਭਾ ਦੇ ਆਗੂਆਂ ਨੂੰ ਲੋਕਾਂ ਦੇ ਸੱਚੇ ਪ੍ਰਤੀਨਿਧ ਸਮਝ ਲੈਣ ਦੇ ਸੋਧਵਾਦੀ ਵਿਚਾਰ ਦੇ ਕਾਰਨ ਹੀ ਪਾਰਟੀ ਕੁੱਝ ਵਿਅਕਤੀ-ਵਿਸ਼ੇਸ ਦੀ ਪਾਰਟੀ ' ਬਦਲ ਗਈ ਸੀ ਇਸ ਵਿਚਾਰਧਾਰਾ ਦੇ ਕਾਰਨ ਹੀ ਪਾਰਟੀ ਦਾ ਸਿਆਸੀ ਕਾਜ਼ ਬੇਸਿੱਟਾ ਹੋ ਗਿਆ ਸੀ ਸਾਰੇ ਦੇ ਸਾਰੇ ਸੰਘਰਸ਼ ਮੰਗਾਂ ਦੇ ਸੰਘਰਸ਼ ' ਸਮਿਤ ਹੋ ਗਏ ਸੀ ਫਸਲਰੂਪ, ਪਾਰਟੀ ਮੈਂਬਰ ਇੱਕ ਜਿੱਤ 'ਤੇ ਉਤਸ਼ਾਹਿਤ ਅਤੇ ਇੱਕ ਹਾਰ 'ਤੇ ਹਤਾਸ਼ ਹੋ ਜਾਂਦੇ ਸੀ ਦੂਸਰਾ ਐਸੀਆਂ ਜੱਥੇਬੰਦੀਆਂ ਦੇ ਮਹੱਤਵ ਨੂੰ ਵਧਾਕੇ ਦੇਖਣ ਕਾਰਨ ਅਤੇ ਇੱਕ ਕਿਸਮ ਦਾ ਇਲਾਕਾਵਾਦ ਪੈਦਾ ਹੁੰਦਾ ਹੈ ਕਾਮਰੇਡ ਸੋਚਦੇ ਹਨ ਕਿ ਉਸਦੇ ਇਲਾਕੇ ' ਦੂਸਰੇ ਕਾਮਰੇਡ ਨੂੰ ਹਟਾ ਲਏ ਜਾਣ 'ਤੇ ਪਾਰਟੀ ਨੂੰ ਗੰਭੀਰ ਨੁਕਸਾਨ ਹੋਵੇਗਾ ਅਤੇ ਇਸਨੂੰ ਉਹ ਵਿਅਕਤੀਗਤ ਨੁਕਸਾਨ ਦੇ ਰੂਪ ' ਸੋਚਦੇ ਹਨ ਇਸ ਇਲਾਕਾਵਾਦ ਨਾਲ ਇੱਕ ਕਿਸਮ ਦਾ ਅਵਸਰਵਾਦ ਜਨਮ ਲੈਂਦਾ ਹੈ ਕਾਮਰਡੇ ਸੋਚਦੇ ਹਨ ਕਿ ਉਨ੍ਹਾਂ ਦਾ ਇਲਾਕਾ ਸਭ ਤੋਂ ਜਿਆਦਾ ਇਨਕਲਾਬੀ ਹੈ ਸੁਭਾਵਿਕ ਉੱਥੇ ਅਜਿਹਾ ਕੁੱਝ ਵੀ ਕਰਨਾ ਉਚਿਤ ਨਹੀਂ ਹੈ, ਜਿਸ ਨਾਲ ਕਿ ਪੁਲਿਸ ਦਾ ਹਮਲਾ ਹੋ ਜਾਏ ਇਸ ਦ੍ਰਿਸ਼ਟੀਕੋਣ ਦੇ ਕਾਰਨ ਉਹ ਸਮੁੱਚੇ ਦੇਸ਼ ਦੀ ਰਾਜਨੀਤਿਕ ਸਥਿਤੀ ਦਾ ਵਿਸ਼ਲੇਸ਼ਣ ਨਹੀਂ ਕਰਦੇ ਹਨ ਇਸ ਨਾਲ ਫੁਰਮਾਨਸ਼ਾਹੀ ਪੈਦਾ ਹੁੰਦੀ ਹੈ ਅਤੇ ਜੱਥੇਬੰਦਕ ਅਤੇ ਰੋਜਮਰ੍ਹਾ ਦੇ ਪ੍ਰਚਾਰ ਕਾਰਜ ਵਿੱਚ ਰੁਕਾਵਟ ਆਉਂਦੀ ਹੈ ਫਲਸਰੂਪ, ਜਦ ਕਿਸੇ ਸੰਘਰਸ਼ ਦਾ ਸੱਦਾ ਦਿੱਤਾ ਜਾਂਦਾ ਹੈ, ਤਦ ਉਹ, ਛੋਟਾ ਕੰਮ ਨਹੀਂ ਕਰਦੇ ਹਾਂ ਕਹਿਕੇ, ਅਵਸਰਵਾਦੀ ਹੋ ਜਾਂਦੇ ਹਨ ਸਵਾਲ ਉਠਦਾ ਹੈ, ਉਹ ਕਿਹੜਾ ਰਾਹ ਹੈ ਜਿਸਦੀ ਸਹਾਇਤਾ ਨਾਲ ਇਨ੍ਹਾਂ ਸਾਰੇ ਭਟਕਾਵਾਂ ਤੋਂ ਛੁਟਕਾਰਾ ਪਾਇਆ ਜਾਵੇ ਉਹ ਕਿਹੜਾ ਮਾਰਕਸਵਾਦੀ ਨਿਰਦੇਸ਼ ਹੈ ਜਿਸਦਾ ਪਾਲਣ ਕਰਨਾ ਇਨਕਲਾਬੀ ਪਾਰਟੀ ਦਾ ਗਠਨ ਕਰਨ ਦੇ ਲਈ ਲਾਜਮੀ ਕਰਤੱਵ ਬਣ ਜਾਂਦਾ ਹੈ ?

ਪਹਿਲਾ, ਭਵਿੱਖ ਵਿੱਚ ਜੱਥੇਬੰਦੀ ਦੇ ਸਾਰੇ ਕੰਮ ਪਾਰਟੀ ਦੇ ਪੂਰ ਵਜੋਂ ਕਰਨੇ ਹੋਣਗੇ ਦੂਜੇ ਸ਼ਬਦਾਂ ' ਜਨਤਕ ਜੱਥੇਬੰਦੀਆਂ ਨੂੰ ਪਾਰਟੀ ਦੇ ਇੱਕ ਮੁੱਖ ਉਦੇਸ਼ ਦੀ ਸੇਵਾ ਕਰਨ ਦੇ ਹਿੱਸੇ ਵਜੋਂ ਵਰਤਣਾ ਹੋਵੇਗਾ ਇਸੇ ਕਾਰਨ, ਕੁਦਰਤੀ ਤੌਰ ਤੇ, ਜੱਥੇਬੰਦੀਆਂ ਉੱਤੇ ਪਾਰਟੀ ਦੀ ਅਗਵਾਈ ਸਥਾਪਿਤ ਕਰਨੀ ਹੋਵੇਗੀ 

ਦੂਸਰਾ, ਹੁਣੇ ਤੋਂ ਹੀ ਪਾਰਟੀ ਦੀ ਸਾਰੀ ਤਾਕਤ ਨਵੇਂ ਤੋਂ ਨਵੇਂ ਕਾਡਰਾਂ ਨੂੰ ਭਰਤੀ ਕਰਨ ਅਤੇ ਉਨ੍ਹਾਂ ਵਿੱਚੋਂ ਅਣਗਿਣਤ ਸਰਗਰਮਾਂ ਦੇ ਗਰੁੱਪ ਬਨਾਉਣ ਵੱਲ ਲਾਉਣਾ ਹੋਵੇਗਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੱਦੋ ਜਹਿਦ ਦੇ ਰਹੇ ਦੌਰ ਵਿੱਚ, ਲੋਕਾਂ  ਨੂੰ ਗੈਰ ਕਾਨੂੰਨੀ ਮਸ਼ੀਨਰੀ ਰਾਹੀਂ ਸਿੱਖਿਅਤ ਕਰਨਾ ਪਵੇਗਾ ਇਸ ਲਈ ਹਰੇਕ ਪਾਰਟੀ ਮੈਂਬਰ ਨੂੰ ਹੁਣ ਤੋਂ ਹੀ ਗੈਰ ਕਾਨੂੰਨੀ ਕੰਮ ਦਾ ਆਦੀ ਬਨਾਉਣਾ ਹੋਵੇਗਾ ਗੈਰ ਕਾਨੂੰਨੀ ਕੰਮ ਮਾਹੁਰ ਹੋਣ ਲਈ ਗੈਰ ਕਾਨੂੰਨੀ ਪੋਸਟਰ ਲਾਉਣ ਹਰ ਸਰਗਰਮ ਗਰੁੱਪ ਦਾ ਜਾਰੂਈ ਕਰਤੱਵ ਹੈ ਮਾਤਰ ਇਨ੍ਹਾਂ ਯਤਨਾਂ ਦੇ ਦੁਆਰਾ ਹੀ ਇਸ ਸੰਘਰਸ਼ ਦੇ ਦੌਰ ' ਸੰਘਰਸ਼ ਚਲਾਉਣ ਦੇ ਸੰਚਾਲਕ ਦੇ ਰੂਪ ' ਕੰਮ ਕਰ ਸਕਾਂਗੇ ਨਹੀਂ ਤਾਂ, ਇਨਕਲਾਬ ਮੱਧਵਰਗੀ ਅਦਰਸ਼ਕ ਸੁਪਨਾ ਬਣਕੇ ਰਹਿ ਜਾਵੇਗਾ 

ਤੀਸਰਾ, ਇਨ੍ਹਾਂ ਸਰਗਰਮ ਜੱਥੇਬੰਦੀਆਂ ਰਾਹੀਂ ਹੀ ਪਾਰਟੀ ਜਨਤਕ ਜੱਥੇਬੰਦੀਆਂ ਉੱਪਰ ਆਪਣੀ ਅਗਵਾਈ ਸਥਾਪਤ ਕਰਨ ਵਿੱਚ ਸਫਲ ਹੋਵੇਗੀ ਇਸ ਲਈ ਸਰਗਰਮ ਗਰੁੱਪ ਦੇ ਕਾਰਕੁੰਨਾ ਨੂੰ ਆਪਣੇ ਆਗੂਆਂ ਅਤੇ ਆਗੂਆਂ ਦੇ ਕੰਮ ਦੀ ਅਲ਼ੋਚਨਾ ਨਿੱਡਰ ਹੋ ਕੇ ਕਰਨ ਲਈ ਹੁਣੇ ਤੋਂ ਉਨ੍ਹਾਂ ਦੀ ਮਦਦ ਕਰਨੀ ਹੋਵੇਗੀ 

ਚੌਥਾ, ਲੋਕ ਜੱਥੇਬੰਦੀਆਂ ਦੇ ਕੰਮ-ਕਾਜ਼ ਪਾਰਟੀ ' ਬਹਿਸ ਕਰ ਲੈਣ ਅਤੇ ਫੈਸਲਾ ਲੈਣ ਦੇ ਬਾਅਦ ਹੀ ਲੋਕ ਜੱਥੇਬੰਦੀਆਂ ' ਲਾਗੂ ਹੋਣਗੇ ਇੱਥੇ ਧਿਆਨ ਰੱਖਣਾ ਹੋਵੇਗਾ ਕਿ ਲੋਕ ਜੱਥੇਬੰਦੀਆਂ ਦੀ ਨੀਤੀ ਪਾਰਟੀ ' ਐਨੇ ਦਿਨਾਂ ਤੱਕ ਗਲਤ ਤਰੀਕੇ ਨਾਲ ਸੰਚਾਲਿਤ ਨਹੀਂ ਕਹਿੰਦੇ ਹਨ ਇਹ ਵਿਚਾਰਧਾਰਾਵਾਂ ਤੋਂ ਇਸ ਨਤੀਜੇ ਤੇ ਆਉਣਾ ਪੈਂਦਾ ਹੈ ਕਿ ਪਾਰਟੀ ਦਾ ਪ੍ਰਗਰਾਮ ਹੇਠਾਂ ਤੋਂ ਤੈਅ ਹੋਏਗਾ ਪਰ ਹੇਠਾਂ ਤੋਂ ਤੈਅ ਹੋਣ ਤੇ ਉਸਨੂੰ ਸਹੀ ਮਾਰਕਸਵਾਦੀ ਤਰੀਕੇ ਨਾਲ ਲਾਗੂ ਕਰਨਾ ਸੰਭਵ ਨਹੀਂ ਹੈ ਇਨ੍ਹਾਂ ਸਾਰੇ ਕੰਮਾਂ ਦੇ ਅੰਦਰ ਲਾਜ਼ਮੀ ਰੂਪ ' ਬੁਰਜੂਆ ਭਟਕਾਅ ਰਹਿੰਦੇ ਹਨ ਜਮਹੂਰੀ-ਕੇਂਦਰੀਵਾਦ ਦੀ ਮਾਰਕਸਵਾਦੀ ਸਚਾਈ ਇਹ ਹੈ ਕਿ ਪਾਰਟੀ ਦੇ ਉਪਰਲੇ ਨੇਤਾ ਦੇ ਨਿਰਦੇਸ਼ਾਂ ਦਾ ਜਰੂਰ ਪਾਲਣ ਕਰਨਾ ਚਾਹੀਦਾ ਹੈ, ਕਿਉਂਕਿ, ਪਾਰਟੀ ਦੇ ਉਪਰਲੇ ਨੇਤਾ ਉਹ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਲੰਮੇ ਸਮੇਂ ਤੋਂ ਸੰਘਰਸ਼ਾਂ ਅਤੇ ਸਿਧਾਂਤਕ ਵਾਦ-ਵਿਵਾਦ ਦੇ ਰਾਹੀਂ, ਇੱਕ ਮਾਰਕਸਵਾਦੀ ਦੇ ਰੂਪ ' ਸਥਾਪਿਤ ਕੀਤਾ ਹੈ 

ਪਾਰਟੀ ਦੇ ਫੈਸਲੇ ਦੀ ਆਲੋਚਨਾ ਕਰਨ ਦਾ ਅਧਿਕਾਰ ਸਾਨੂੰ ਹੈ, ਪਰ ਇੱਕ ਫੈਸਲਾ ਲਏ ਜਾਣ ਦੇ ਬਾਅਦ ਉਸਨੂੰ ਲਾਗੂ ਨਾ ਕਰਕੇ ਜੇਕਰ ਕੋਈ ਉਸਦੀ ਆਲੋਚਨਾ ਕਰਦਾ ਹੈ, ਜਾਂ ਕੰਮ ' ਰੁਕਾਵਟ ਪਾਉਂਦਾ ਹੈ, ਜਾਂ ਉਸਨੂੰ ਲਾਗੂ ਕਰਨ ਤੋਂ ਹਿਚਕਿਚਾਉਂਦਾ ਹੈ ਤਾਂ ਉਹ ਪਾਰਟੀ ਅਨੁਸ਼ਾਸ਼ਨ ਭੰਗ ਕਰਨ ਦਾ ਗੰਭੀਰ ਅਪਰਾਧ ਦਾ ਅਪਰਾਧੀ ਹੋਵੇਗਾ ਪਾਰਟੀ ਦੇ ਅੰਦਰ ਜਾਸੂਸੀ ਦਾ ਰਾਸਤਾ ਖੁਲ੍ਹਾ ਜਾਂਦਾ ਹੈ ਇਸ ਤਰ੍ਹਾਂ ਪਾਰਟੀ ਦੀ ਅਗਵਾਈ ਦਿਵਾਲਿਆ ਹੋ ਜਾਂਦੀ ਹੈ ਅਤੇ ਮਜ਼ਦੂਰ ਵਰਗ ਸਹੀ ਅਗਵਾਈ ਤੋਂ ਵੰਚਿਤ ਹੋ ਜਾਂਦਾ ਹੈ ਪਾਰਟੀ ਦੇ ਅੰਦਰ ਇਹ ਮੱਧਵਰਗੀ ਵਿਚਾਰਧਾਰਾ ਪਾਰਟੀ ਨੂੰ ਵਿਨਾਸ਼ ਵੱਲ ਲੈ ਜਾਂਦੀ ਹੈ ਇਹ ਹੈ ਪਾਰਟੀ ਦੇ ਅੰਦਰ ਦੀ ਮੱਧਵਰਗੀ ਵਿਚਾਰਧਾਰਾ ਦਾ ਬਹਾਰੀ ਪ੍ਰਗਟਾਵਾ ਉਨ੍ਹਾਂ ਦੀ ਐਸ਼ੋ-ਅਰਾਮ ਦੀ ਜ਼ਿੰਦਗੀ ਅਤੇ ਅਨੁਸ਼ਾਨਹੀਣ ਅਲੋਚਨਾ ਦਾ ਮਨੋਭਾਵ ਪਾਰਟੀ ਨੂੰ ਕੇਵਲ ਵਾਦ-ਵਿਵਾਦ ਸਭਾ ' ਬਦਲ ਦਿੰਦੀ ਹੈ ਇਹ ਵਿਚਾਰਧਾਰਾ ਪ੍ਰੋਲੇਤਾਰੀ ਵਰਗ ਦੀ ਇਸ ਪਾਤੀ ਪਾਰਟੀ ਦੇ ਗਠਨ ਕਰਨ ਦੇ ਰਾਹ ' ਰੋੜਾ ਬਣਕੇ ਖੜ੍ਹ ਜਾਂਦੀ ਹੈ
ਪੰਜਵਾਂ, ਮੱਧਵਰਗ ਦੀ ਅਨੁਸਾਸ਼ਨਹੀਣ ਜ਼ਿੰਦਗੀ ਉਸਨੂੰ ਅਨੁਸਾਸ਼ਨਹੀ ਅਲੋਚਨਾ ਦੇ ਰਾਹ ਖਿੱਚ ਕੇ ਲੈ ਜਾਂਦੀ ਹੈ ਭਾਵ, ਜੱਥੇਬੰਦਕ ਚਾਰਦੀਵਾਰੀ ਦੇ ਅੰਦਰ ਉਹ ਆਲੋਚਨਾ ਕਰਨਾ ਨਹੀਂ ਚਾਹੁੰਦਾ ਇਸ ਭਟਕਾਅ ਤੋਂ ਛੁਟਕਾਰਾ ਪਾਉਣ ਦੇ ਲਈ ਅਲੋਚਨਾ ਸਬੰਧੀ ਮਾਰਕਸਵਾਦੀ ਦ੍ਰਿਸ਼ਟੀਕੋਣ ਦੇ ਬਾਰੇ ' ਸਾਨੂੰ ਚੋਕਸ ਰਹਿਣਾ ਹੋਵੇਗਾ ਮਾਰਕਸਵਾਦੀ ਆਲੋਚਨਾ ਦੀ ਵਿਸ਼ੇਸ਼ਤਾ ਹੈ-

(1) ਪਾਰਟੀ ਜੱਥੇਬੰਦੀ ਦੇ ਅੰਦਰ, ਭਾਵ, ਪਾਰਟੀ ਮੀਟੰਗ ' ਅਲੋਚਨਾ ਕਰਨੀ ਹੋਵੇਗੀ 
(2) ਆਲੋਚਨਾ ਦਾ ਉਦੇਸ਼ ਹੋਵੇਗਾ ਸਿਰਜਣਾਤਮਿਕ, ਭਾਵ, ਆਲੋਚਨਾ ਦਾ ਉਦੇਸ਼ ਹੈ, ਨੀਤੀ ਰੂਪ ਤੋਂ ਅਤੇ ਜੱਥੇਬੰਦਕ ਰੂਪ ਤੋਂ ਪਾਰਟੀ ਨੂੰ ਹੋਰ ਵੀ ਅੱਗੇ ਲੈ ਜਾਣਾ ਅਤੇ ਸਾਨੂੰ ਹਮੇਸ਼ਾ ਨਜ਼ਰ ਰੱਖਣੀ ਕਿ ਪਾਰਟੀ ਦੇ ਅੰਦਰ ਨੀਤੀਹੀਣ ਰੂਪਹੀਣ ਰੂਪ ਤੋਂ ਕੋਈ ਅਲੋਚਨਾ ਹੋਵੇ 

ਆਓ, ਕਾਮਰੇਡੋ, ਅੱਜ ਦੇ ਦੌਰ ' ਸੋਧਵਾਦ ਤੇ ਖਿਲਾਫ ਸਮਝੋਤਾਹੀਣ ਸੰਘਰਸ਼ ਕਰਦੇ ਹੋਏ ਲੋਕਾਂ ਦੇ ਜਮਹੂਰੀ ਇਨਕਲਾਬ ਨੂੰ ਪੂਰਾ ਕਰੀਏ 

ਇਨਕਲਾਬ-ਜਿੰਦਾਬਾਦ


ਤਰਜਮਾ-ਮਨਦੀਪ

No comments:

Post a Comment