Pages

Tuesday, July 30, 2019

ਦਸਤਾਵੇਜ-5 1965 ਦਾ ਸਾਲ ਕਿਹੜੀਆਂ ਸੰਭਾਵਨਾਵਾਂ ਵੱਲ ਸੰਕੇਤ ਕਰ ਰਿਹਾ ਹੈ ?

(ਪੰਜ ਕੁ ਸਾਲ ਪਹਿਲਾਂ ਇਕ ਕਿਤਾਬ ਦੇ ਸਿਲਸਿਲੇ 'ਚ ਚਾਰੂ ਮਜੂਮਦਾਰ ਦੇ ਅੱਠ ਦਸਤਵੇਜ ਅਨੁਵਾਦ ਕੀਤੇ ਸਨ। ਬਾਅਦ 'ਚ ਇਹ ਕੰਮ ਠੱਪ ਹੋ ਗਿਆ। ਇਤਿਹਾਸਕ ਦਸਤਾਵੇਜ ਹੋਣ ਦੇ ਕਰਕੇ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਤੁਹਾਡੇ ਤੇ ਹੈ ਕਿ ਤੁਸੀਂ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਸਨੂੰ ਕਿਵੇਂ ਵਾਚਦੇ ਓ।)



ਦਸਤਾਵੇਜ-51965 ਦਾ ਸਾਲ ਕਿਹੜੀਆਂ ਸੰਭਾਵਨਾਵਾਂ ਵੱਲ ਸੰਕੇਤ ਕਰ ਰਿਹਾ ਹੈ ?

ਕੁੱਝ ਕਾਮਰੇਡ ਹਨ ਜੋ ਹਥਿਆਰਬੰਦ ਜੱਦੋਜਹਿਦ ਦੀ ਗੱਲ ਸੁਣਕੇ ਬੁਖਲਾ ਉੱਠਦੇ ਹਨ ਅਤੇ 'ਹੱਠਵਾਦ' ਦਾ ਭੂਤ ਵੇਖਣ ਲੱਗਦੇ ਹਨ ਉਹ ਪਾਰਟੀ ਦੀ ਸੱਤਵੀਂ ਕਾਂਗਰਸ ' ਪਾਸ ਪ੍ਰੋਗਰਾਮ, ਭਾਵ, ਸਿਆਸੀ ਦਸਤਾਵੇਜ (strategic document) ਦੇ ਪਾਸ ਹੋਣ ਦੇ ਨਾਲ ਹੀ ਇਨਕਲਾਬੀ ਪਾਰਟੀ ਜੱਥੇਬੰਦੀ ਦੇ ਕੰਮ ਨੂੰ ਖਤਮ ਹੋਇਆ ਸਮਝਦੇ ਹਨ ਪਾਰਟੀ ਕਾਂਗਰਸ ' ਪਾਸ ਸੰਘਰਸ਼ ਬਾਰੇ ਕਈ ਪ੍ਰਸਤਾਵ ਲਏ ਜਾਣ ਤੇ ਹੀ ਉਹ ਇਸ ਸਿੱਟੇ ਤੇ ਪਹੁੰਚਦੇ ਹਨ ਕਿ ਸੱਤਵੀਂ ਕਾਂਗਰਸ ਰਾਹੀਂ ਉਹ ਇਨਕਲਾਬ ਦੇ ਦਰ ਤੇ ਪਹੁੰਚ ਗਏ ਹਨ ਉਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਸ਼ਾਂਤੀਪੂਰਨ ਰਾਹ ਤੋਂ ਸਮਾਜਵਾਦ ' ਪਹੁੰਚਣ ਦੀ ਵਿਧੀ ਨੂੰ ਉਨ੍ਹਾਂ ਰਾਹੀਂ ਖੁੱਲ੍ਹੇਆਮ ਨਾ ਕਹੇ ਜਾਣ ਤੇ ਵੀ ਉਹ ਜੋ ਕਹਿਣਾ ਚਾਹੁੰਦੇ ਹਨ ਉਹ ਲਗਪਗ ਉਹੀ ਗੱਲ ਹੈ
Charu-Mazumdar.india.naxalbai.,maoist

ਚਾਰੂ ਮਜੂਮਦਾਰ



ਉਹ
ਕਹਿਣਾ ਚਾਹੁੰਦੇ ਹਨ ਕਿ ਭਾਰਤ ' ਇਨਕਲਾਬ ਦੀ ਸੰਭਾਵਨਾ ਨੇੜੇ ਭਵਿੱਖ ' ਨਹੀਂ ਹੈ-ਇਸ ਲਈ ਹੁਣ ਸਾਨੂੰ ਸ਼ਾਂਤੀਪੂਰਨ ਰਾਹ ਤੇ ਚੱਲਣਾ ਹੋਵੇਗਾ ਵਿਸ਼ਵ-ਵਿਆਪੀ ਸੋਧਵਾਦ ਦੇ ਵਿਰੁੱਧ ਸੰਘਰਸ਼ ਦੇ ਦੌਰ ' ਉਹ ਖੁੱਲ੍ਹੇਆਮ ਸੋਧਵਾਦੀ ਸਿਧਾਂਤ ਦੀ ਗੱਲ ਤੇ ਨਹੀਂ ਆਉਂਦੇ ਪਰ, ਜੋ ਵੀ ਹਥਿਆਰਬੰਦ ਸੰਘਰਸ਼ ਦੀ ਗੱਲ ਕਹਿ ਰਹੇ ਹਨ, ਉਨ੍ਹਾਂ ਨੂੰ ਉਹ 'ਘੁਮੰਡੀ' 'ਪੁਲਿਸ ਦੇ ਆਦਮੀ' ਆਦਿ ਵਿਸ਼ੇਸਣਾਂ ਨਾਲ ਸੰਬੋਧਿਤ ਹੁੰਦੇ ਹਨ ਜਦਕਿ ਸਰਕਾਰ ਨੇ, ਕਸ਼ਮੀਰ ਦੇ ਲੋਕ-ਸੰਘਰਸ਼ ਤੋਂ ਇਲਾਵਾ, ਪਿਛਲੇ ਅੱਠ ਮਹੀਨਿਆਂ ' ਘੱਟੋ-ਘੱਟ 300 ਲੋਕਾਂ ਦੀ ਹੱਤਿਆ ਕੀਤੀ ਹੈ ਬੰਦੀਆਂ ਦੀ ਗਿਣਤੀ ਤਾਂ ਕਈ ਹਜਾਰ ਤੱਕ ਪਹੁੰਚ ਗਈ ਹੈ ਅਤੇ ਇੱਕ ਦੋ ਰਾਜਾਂ ਦਾ ਲੋਕ ਰੋਹ ਸੰਘਰਸ਼ ਦੇ ਰਾਹ ਪੈ ਗਿਆ ਇਨ੍ਹਾਂ ਸਾਰੇ ਪ੍ਰਦਰਸ਼ਕਾਰੀਆਂ ਦੇ ਸਾਹਮਣੇ ਅਸੀਂ ਕੀ ਪ੍ਰਗਰਾਮ ਰੱਖਦੇ ਹਾਂ ? ਕੁੱਝ ਵੀ ਨਹੀਂ ਅਤੇ ਦੂਜੇ ਪਾਸੇ ਸੁਪਨਾ ਵੇਖ ਰਹੇ ਹਾਂ ਕਿ ਸਾਡੀ ਅਗਵਾਈ ' ਜੱਥੇਬੰਦਕ ਸ਼ਾਂਤੀਪੂਰਨ ਲੋਕ-ਸੰਘਰਸ਼ ਦਾ ਗਠਨ ਹੋ ਜਾਵੇਗਾ ਇਹ ਹੈ ਸੋਧਵਾਦ ਦਾ ਬੇਸ਼ਰਮ ਨਮੂਨਾ ਇਹ ਗੱਲ ਅੱਜ ਹੀ ਸਾਡੇ ਦਿਮਾਗ ' ਨਹੀਂ ਵੜਦੀ ਕਿ ਅੱਜ ਦੇ ਦੌਰ ' ਅਸੀਂ ਸਾਂਤੀਪੂਰਨ ਲੋਕ-ਸੰਘਰਸ਼ ਜੱਥੇਬੰਦ ਨਹੀਂ ਕਰ ਪਾਵਾਂਗੇ, ਕਿਉਂਕਿ ਸ਼ਾਸ਼ਕ ਵਰਗ ਉਸ ਤਰ੍ਹਾਂ ਦਾ ਕੋਈ ਮੌਕਾ ਨਹੀਂ ਦੇਵੇਗਾ ਇਸਤੋਂ ਸਾਨੂੰ ਸਬਕ ਲੈਣਾ ਚਾਹੀਦਾ ਸੀ ਪਰ ਅਸੀਂ ਇਹ ਸਬਕ ਨਹੀਂ ਲੈ ਰਹੇ, ਅਸੀਂ ਸੱਤਿਆਗ੍ਰਹਿ ਅੰਦੋਲਨ ' ਲੱਗ ਗਏ ਹਾਂ ਸਮਝ ਨਹੀਂ ਰਹੇ ਹਾਂ ਕਿ ਇਸ ਦੌਰ ' ਸੱਤਿਆਗ੍ਰਹਿ ਸੰਘਰਸ਼ ਖਿੰਡ ਜਾਣ ਲਈ ਸਰਾਪਿਆ ਹੋਇਆ ਹੈ ਇਸਦਾ ਮਤਲਬ ਇਹ ਨਹੀਂ ਹੈ ਕਿ ਸੱਤਿਆਗ੍ਰਹਿ ਸੰਘਰਸ਼ ਇਸ ਦੌਰ ' ਬਿਲਕੁੱਲ ਹੀ ਬੇਕਾਰ ਹੈ, ਹਰ ਦੌਰ ' ਹੀ ਹਰ ਤਰ੍ਹਾਂ ਦੀ ਲਹਿਰ ਬਣਾਉਂਣੀ ਪੈਂਦੀ ਹੈ ਪਰ ਮੁੱਖ ਤੌਰ ਤੇ ਲਹਿਰ ਦਾ ਰੂਪ ਨਿਰਭਰ ਕਰਦਾ ਹੈ ਹਾਕਮ ਜਮਾਤ ਉੱਪਰ ਸਾਡੇ ਦੌਰ ਦੀ ਮੌਜੂਦਾ ਵਿਸ਼ੇਸਤਾ ਇਹ ਹੈ ਕਿ ਸਰਕਾਰ ਹਰ ਲਹਿਰ ਦਾ ਮੁਕਾਬਲਾ ਖੂੰਖਾਰ ਹਮਲਿਆਂ ਨਾਲ ਕਰ ਰਹੀ ਹੈ ਇਸ ਲਈ ਲੋਕਾਂ ਲਈ, ਹਥਿਆਰਬੰਦ ਟਾਕਰਾ ਲਹਿਰ ਸਭ ਤੋਂ ਵੱਧ ਅਹਿਮ ਜਰੂਰਤ ਵਜੋਂ ਪ੍ਰਗਟ ਹੋ ਰਹੀ ਹੈ ਇਸ ਲਈ ਅੱਜ ਲੋਕ-ਲਹਿਰਾਂ ਦੇ ਹਿੱਤ ' ਮਜਦੂਰ ਜਮਾਤ, ਲੜਾਕੂ ਕਿਸਾਨ ਜਮਾਤ ਅਤੇ ਹੋਰ ਲੜਾਕੂ ਲੋਕਾਂ ਨੂੰ ਅਵਾਜ ਦੇਣੀ ਹੋਵੇਗੀ :-

1. ਹਥਿਆਰਬੰਦ ਹੋ ਜਾਓ 
2. ਟਾਕਰੇ ਲਈ ਹਥਿਆਰਬੰਦ ਇਕਾਈਆਂ ਬਣਾਓ 
3. ਹਰ ਹਥਿਆਰਬੰਦ ਯੂਨਿਟ ਨੂੰ ਸਿਆਸੀ ਤੌਰ ਤੇ ਸਿੱਖਿਅਤ ਕਰੋ ਇਹ ਅਵਾਜ ਨਾ ਦੇਣ ਦਾ ਅਰਥ ਹੈ ਨਿਹੱਥੇ ਲੋਕਾਂ ਨੂੰ ਬਿਨਾਂ ਸੋਚੇ-ਸਮਝੇ ਮੌਤ ਦੇ ਮੂੰਹ ਧੱਕਣਾ 

ਹਾਕਮ ਜਮਾਤ ਇਹੀ ਚਾਹੁੰਦੀ ਹੈ, ਕਿਉਂਕਿ ਇਸੇ ਤਰ੍ਹਾਂ ਉਹ ਖਾੜਕੂ ਲੋਕਾਂ ਦੇ ਮਨੋਬਲ ਨੂੰ ਤੋੜ ਸੁੱਟੇਗੀ ਸੰਘਰਸ਼ਸੀਲ ਲੋਕ ਅੱਜ ਰੇਲਵੇ ਸ਼ਟੇਸ਼ਨ, ਥਾਣਿਆ ਆਦਿ ਤੇ ਹਮਲਾ ਕਰ ਰਹੇ ਹਨ ਅਣਗਿਣਤ ਬੇਚੈਨੀ ਸਰਕਾਰੀ ਘਰਾਂ, ਬੱਸਾਂ, ਟਰੇਨਾਂ, ਟਰਾਮਾਂ ਆਦਿ ਉੱਪਰ ਫੁੱਟ ਪਈ ਹੈ ਜਿਵੇਂ ਮਸ਼ੀਨਾਂ ਖਿਲਾਫ ਲੜਾਈ ਦੀ ਬੇਚੈਨੀ ਹੋਵੇ ਇਨਕਲਾਬੀਆਂ ਨੂੰ ਸੁਚੇਤ ਅਗਵਾਈ ਦੇਣੀ ਹੋਵੇਗੀ ਘ੍ਰਿਣਤ ਨੌਕਰਸ਼ਾਹੀ ਉੱਤੇ ਪੁਲਿਸ ਕਰਮਚਾਰੀਆਂ ਉੱਤੇ, ਮਿਲਟਰੀ ਅਫਸਰਾਂ ਉੱਤੇ ਚੋਟ ਕਰਨੀ ਚਾਹੀਦੀ ਹੈ ਲੋਕਾਂ ਨੂੰ ਸਿੱਖਿਅਤ ਕਰਨਾ ਹੋਵੇਗਾ-ਜਬਰ ਥਾਣਾ ਨਹੀਂ ਕਰਦਾ ਬਲਕਿ ਥਾਣੇ ਦਾ ਥਾਣੇਦਾਰ ਕਰਦਾ ਹੈ ਹਮਲਿਆਂ ਦੀ ਵਿਊਂਤ ਸਰਕਾਰੀ ਮਕਾਨ ਜਾਂ ਗੱਡੀ ਨਹੀਂ ਬਲਕਿ ਸਰਕਾਰੀ ਜਬਰ-ਤੰਤਰ ਦੇ ਲੋਕ ਬਣਾਉਂਦੇ ਹਨ ਅਤੇ ਸਾਡਾ ਹਮਲਾ ਉਨ੍ਹਾਂ ਖਿਲਾਫ ਹੈ ਮਜਦੂਰ ਅਤੇ ਇਨਕਲਾਬੀ ਲੋਕਾਂ ਨੂੰ ਸਿੱਖਿਅਤ ਕਰਨਾ ਹੋਵੇਗਾ ਕਿ ਸਿਰਫ ਚੋਟ ਕਰਨ ਲਈ ਚੋਟ ਨਾ ਕਰੋ, ਜਿਸ ਉੱਤੇ ਚੋਟ ਕਰੋ, ਉਸਨੂੰ ਖਤਮ ਕਰੋ, ਕਿਉਂਕਿ ਸਿਰਫ ਚੋਟ ਕਰਨ ਨਾਲ ਪ੍ਰਭਾਵਿਤ ਵਿਭਾਗ ਬਦਲਾ ਲਵੇਗਾ, ਲਈ ਕਾਮਰੇਡ ਮਾਓ ਦਾ ਕਥਨ ਯਾਦ ਰੱਖਣਾ ਹੋਵੇਗਾ - "ਦੁਸ਼ਮਣ ਦੇ ਹਥਿਆਰ ਘਰ ਸਾਡੇ ਹਥਿਆਰ ਘਰ ਹਨ ਇਸ ਸ਼ਾਸ਼ਤਰ ਘਰ ਦਾ ਨਿਰਮਾਣ ਕਰਨ ਲਈ ਮਜਦੂਰ ਜਮਾਤ ਨੂੰ ਅੱਗੇ ਵਧਾਉਣਾ ਹੋਵੇਗਾ, ਅਗਵਾਈ ਦੇਣੀ ਹੋਵੇਗੀ ਪਿੰਡਾਂ ਦੇ ਕਿਸਾਨਾਂ ਨੂੰ ਅਤੇ ਹਥਿਆਰਬੰਦ ਇਕਾਈਆਂ ਹੀ ਭਵਿੱਖ ' ਗੁਰੀਲਾ ਸੈਨਾ ' ਬਦਲ ਜਾਣਗੀਆਂ ਇਨ੍ਹਾਂ ਹਥਿਆਰਬੰਧ ਯੂਨਿਟਾਂ ਨੂੰ ਸਿਆਸੀ ਸਿੱਖਿਆ ਨਾਲ ਸਿੱਖਿਅਤ ਕਰਨ ਤੇ ਹੀ ਪੇਂਡੂ ਇਲਾਕਿਆਂ ' ਲਹਿਰ ਲਈ ਅਧਾਰ ਇਲਾਕੇ (base area) ਬਣਨਗੇ ਇੱਕੋ-ਇੱਕ ਇਸੇ ਢੰਗ ਨਾਲ ਅਸੀਂ  ਲੋਕਾਂ ਦੇ ਲੋਕ ਜਮਹੂਰੀ ਇਨਕਲਾਬ ਨੂੰ ਸਫਲ ਬਣਾਉਣ ਦੇ ਕੰਮ ' ਜੁੱਟ ਸਕਾਂਗੇ ਮਜਦੂਰ ਜਮਾਤ ਅਤੇ ਇਨਕਲਾਬੀ ਵਰਗ ਵਿੱਚ ਇਨ੍ਹਾਂ ਲੜਾਕੂ ਯੂਨਿਟਾਂ ਨੂੰ ਤਿਆਰ ਕਰਨ ਦੇ ਰਾਹੀਂ ਹੀ ਅਸੀਂ ਉਹ ਇਨਕਲਾਬੀ ਪਾਰਟੀ ਜੱਥੇਬੰਦ ਕਰ ਸਕਾਂਗੇ, ਜੋ ਪਾਰਟੀ ਇਨਕਲਾਬੀ ਮਾਰਕਸਵਾਦ-ਲੈਨਿਨਵਾਦ 'ਤੇ ਦ੍ਰਿੜਤਾ ਨਾਲ ਖੜੀ ਹੋ ਸਕੇਗੀ ਅਤੇ ਅਗਾਮੀ ਦੌਰ ਦੀ ਜਿੰਮੇਵਾਰੀ ਦਾ ਪਾਲਣ ਕਰ ਸਕੇਗੀ ਸਰਕਾਰ ਲੋਕਾਂ ਦੀ ਖਾਦ ਦੀ ਪੂਰਤੀ ਨਹੀਂ ਕਰ ਪਾਉਂਦੀ ਇਸ ਤਰ੍ਹਾਂ ਲੋਕ ਬੇਚੈਨ ਹੋ ਉੱਠੇ ਹਨ ਇਸ ਭਾਰਤ ਦੀ ਪਿਛਾਖੜੀ ਬੁਰਜੂਆਜੀ ਦੇ ਸਵਰਥ ' ਹੀ ਭਾਰਤ ਸਰਕਾਰ ਪਕਿਸਤਾਨ ਉੱਤੇ ਹਮਲਾ ਕਰ ਰਹੀ ਹੈ ਇਸ ਯੁੱਧ ਪਿੱਛੇ ਅਮਰੀਕੀ ਸਾਮਰਾਜਵਾਦ ਦੇ ਵਿਸ਼ਵ-ਯੁੱਧ ਦੀ ਯੋਜਨਾ ਵੀ ਕੰਮ ਕਰ ਰਹੀ ਹੈ ਪਾਕਿਸਤਾਨ ਤੇ ਹਮਲਾ ਕਰਕੇ ਹਾਕਮ ਧਿਰ ਫਿਰ ਬੁਰਜੂਆ ਰਾਸ਼ਟਰਵਾਦ ਦਾ ਸਵਾਲ ਪੈਦਾ ਕਰਨਾ ਚਾਹੁੰਦੀ ਹੈ ਪਰ ਇਸ ਵਾਰ ਭਾਰਤ ਹਮਲਾਵਰ ਹੈ, ਇਹ ਚਿੱਟੇ ਦਿਨ ਵਾਂਗ ਸਾਫ ਹੈ ਇਸ ਤਰ੍ਹਾਂ ਭਾਰਤੀ ਸੈਨਾ ਦੀ ਹਾਰ ਦੇ ਕਾਰਨ ਲੋਕਾਂ ਵਿੱਚ ਤੇਜੀ ਨਾਲ ਸਰਕਾਰ ਵਿਰੋਧੀ ਸੰਘਰਸ਼ ਪੈਦਾ ਹੋਵੇਗਾ ਇਸ ਲਈ ਮਾਰਕਸਵਾਦੀ ਅੱਜ ਚਾਹੁੰਦੇ ਹਨ ਕਿ ਭਾਰਤੀ ਹਮਲਾਵਰ ਫੌਜ ਹਾਰੇ ਇਹ ਹਾਰ ਨਵੀਂ ਲੋਕ ਬੇਚੈਨੀ ਪੈਦਾ ਕਰੇਗੀ, ਹਾਰ ਹੋਵੇ, ਸਿਰਫ ਇਸਦੀ ਇੱਛਾ ਹੀ ਨਹੀਂ ਕਰਨੀ, ਨਾਲ ਦੀ ਨਾਲ ਮਾਰਕਸਵਾਦੀਆਂ ਨੂੰ ਇਸ ਹਾਰ ਨੂੰ ਹੋਰ ਵੱਧ ਨੇੜੇ ਲਿਆਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਕਸ਼ਮੀਰ ਦੀ ਲੋਕ ਬੇਚੈਨੀ ਜਿਹੜੇ ਰਾਹ ਤੇ ਵੱਧ ਰਹੀ ਹੈ, ਉਸੇ ਰਾਹ ਤੇ ਭਾਰਤ ਦੇ ਹਰ ਸੂਬੇ ' ਵਿਦਰੋਹ ਪੈਦਾ ਕਰਨਾ ਹੋਵੇਗਾ 
Charu_naxalbari.india


ਭਾਰਤ ਦੇ ਹਾਕਮ ਸਾਮਰਾਜਵਾਦੀ ਢੰਗ ਨਾਲ ਆਪਣੇ ਸੰਕਟ ਨੂੰ ਹੱਲ ਕਰਨਾ ਚਾਹੁੰਦੇ ਹਨ ਸਾਮਰਾਜਵਾਦੀ ਯੁੱਧ ਨੂੰ ਹੱਲ ਕਰਨ ਲਈ ਸਾਨੂੰ ਲੈਨਿਨ ਦੇ ਤੈਅ ਕੀਤੇ ਰਾਹ ਤੇ ਅੱਗੇ ਵੱਧਣਾ ਹੋਵੇਗਾ "ਸਾਮਰਾਜੀ ਜੰਗ ਨੂੰ ਘਰੇਲੂ ਜੰਗ ਵਿੱਚ ਬਦਲ ਦਿਓ;" ਇਸ ਅਵਾਜ਼ ਦੇ ਮਹੱਤਵ ਨੂੰ ਸਾਨੂੰ ਸਮਝਣਾ ਹੋਵੇਗਾ ਭਾਰਤ ਦਾ ਇਨਕਲਾਬ ਲਾਜਮੀ ਤੌਰ ਤੇ ਘਰੇਲੂ ਯੁੱਧ ਦਾ ਰੂਪ ਲਵੇਗਾ, ਇਸ ਸਚਾਈ ਨੂੰ ਜੇਕਰ ਅਸੀਂ ਸਮਝ ਸਕੇ ਤਾਂ ਅਧਾਰ ਇਲਾਕੇ ਉੱਤੇ ਸੱਤਾ ਤੇ ਕਬਜੇ ਦਾ ਦਾਅਪੇਚ ਹੀ ਇੱਕੋ-ਇੱਕ ਦਾਅਪੇਚ ਹੋ ਸਕਦਾ ਹੈ ਚੀਨ ਦੇ ਮਹਾਨ ਨੇਤਾ ਮਾਓ ਨੇ ਜੋ ਦਾਅਪੇਚ ਅਪਣਾਏ ਸੀ, ਉਹੀ ਦਾਅਪੇਚ ਭਾਰਤ ਦੇ ਮਾਰਕਸਵਾਦੀਆਂ ਨੂੰ ਅਪਣਾਉਣੇ ਹੋਣਗੇ ਇਸ ਸਾਲ ਦੇ ਅਨੁਭਵ ਨਾਲ ਕਿਸਾਨਾਂ ਨੇ ਦੇਖਿਆ ਹੈ ਕਿ ਸਰਕਾਰ ਨੇ ਗਰੀਬ ਕਿਸਾਨਾਂ ਲਈ ਖਾਦ ਦੀ ਕੋਈ ਜਿੰਮੇਵਾਰੀ ਨਹੀਂ ਲਈ, ਉਲਟਾ ਜਦੋਂ ਵੀ ਆਮ ਕਿਸਾਨਾਂ ਨੇ ਕਿਸੇ ਸੰਘਰਸ਼ ਦਾ ਰਾਹ ਫੜ੍ਹਿਆ ਤਦ ਹੀ ਸਰਕਾਰੀ ਦਮਨ-ਤੰਤਰ ਸ਼ੁਰੂ ਹੋਇਆ ਉਪਰੋਂ ਪਾਕਿਸਤਾਨ ਤੇ ਹਮਲਾ ਕਰਕੇ ਇਸਦਾ ਬੋਝ ਕਿਸਾਨਾਂ ਤੇ ਲੱਦ ਦਿੱਤਾ ਇਸ ਲਈ ਗਰੀਬ ਕਿਸਾਨਾਂ ਨੂੰ ਅਗਲੇ ਸਾਲ ਦੇ ਲਈ ਤਿਆਰ ਹੋਣਾ ਹੋਵੇਗਾ ਖੇਤ ਦੀ ਫਸਲ ਹੱਥ 'ਚੋਂ ਨਿਕਲ ਜਾਣ ਤੇ ਉਨ੍ਹਾਂ ਨੂੰ ਅਗਲੇ ਸਾਲ ਭੁੱਖਾ ਮਰਨਾ ਪੈਂਦਾ ਹੈ ਇਸ ਤਰ੍ਹਾਂ ਹੁਣੇ ਤੋਂ ਤਿਆਰ ਹੋ ਜਾਓ 

ਫਸਲ ਤੇ ਕਬਜੇ ਦਾ ਸੰਘਰਸ਼ ਕਿਸ ਤਰ੍ਹਾਂ ਕੀਤਾ ਜਾਵੇ ?

1. ਪਿੰਡ-ਪਿੰਡ ਹਥਿਆਰਬੰਦ ਦਲ ਜੱਥੇਬੰਦ ਕਰੋ 
2. ਅਜਿਹਾ ਇੰਤਜਾਰ ਕਰੋ, ਜਿਸ ਨਾਲ ਇਹ ਦਲ ਹਥਿਆਰ ਇਕੱਠੇ ਕਰ ਸਕੇ ਅਤੇ ਹਥਿਆਰ ਰੱਖਣ ਦੀ ਗੁਪਤ ਜਗ੍ਹਾ ਠੀਕ ਹੋਵੇ 
3. ਫਸਲ ਲੁਕਾਕੇ ਰੱਖਣ ਦੀ ਗੁਪਤ ਜਗ੍ਹਾ ਤਿਆਰ ਕਰੋ ਪਿਛਲੇ ਦਿਨੀਂ, ਫਸਲ ਲੁਕਾਕੇ ਰੱਖਣ ਦਾ ਅਸੀਂ ਕੋਈ ਪੁਖਤਾ ਇੰਤਜਾਮ ਨਹੀਂ ਕੀਤਾ ਸੀ ਇਸ ਲਈ ਫਸਲ ਦਾ ਜਿਆਦਾਤਰ ਹਿੱਸਾ ਜਾਂ ਤਾਂ ਬਰਬਾਦ ਹੈ ਗਿਆ ਜਾਂ ਦੁਸ਼ਮਣ ਦੇ ਹੱਥਾਂ ਵਿੱਚ ਚਲਾ ਗਿਆ ਅਸਲ ' ਇਸਨੂੰ ਕਿੱਥੇ ਲੁਕਾਇਆ ਜਾਵੇ ? ਦੁਨੀਆਂ ਦੇ ਹਰ ਦੇਸ਼ ਜਿੱਥੇ ਕਿਤੇ ਵੀ ਕਿਸਾਨ ਲੜਾਈ ਲੜਦੇ ਹਨ, ਉੱਥੇ ਹੀ ਫਸਲ ਲੁਕੋਣੀ ਪੈਂਦੀ ਹੈ ਕਿਸਾਨਾਂ ਲਈ ਫਸਲ ਲੁਕੋਣ ਦੀ ਇੱਕੋ-ਇੱਕ ਜਗ੍ਹਾ ਮਿੱਟੀ ਦੇ ਥੱਲੇ ਹੋ ਸਕਦੀ ਹੈ ਹਰ ਇਲਾਕੇ ' ਹਰ ਕਿਸਾਨ ਨੂੰ ਫਸਲ ਮਿੱਟੀ ਦੇ ਥੱਲੇ ਲੁਕਾਕੇ ਰੱਖਣ ਦੀ ਜਗ੍ਹਾ ਤਿਆਰ ਕਰਨੀ ਹੋਵੇਗੀ, ਇਸਦੇ ਇਲਾਵਾ ਫਸਲ ਨੂੰ ਕਿਸੇ ਵੀ ਤਰ੍ਹਾਂ ਦੁਸ਼ਮਣ ਦੇ ਹੱਥਾਂ ਤੋਂ ਨਹੀਂ ਬਚਾਇਆ ਜਾ ਸਕਦਾ 
4. ਹਥਿਆਰਬੰਦ ਯੂਨਿਟਾਂ ਤੋਂ ਇਲਾਵਾ ਵੀ ਕਿਸਾਨਾਂ ਦੇ ਛੋਟੇ-ਛੋਟੇ ਦਲ ਤਿਆਰ ਕਰਨੇ ਹੋਣਗੇ-ਪਹਿਰਾ ਦੇਣ, ਸੰਪਰਕ ਰੱਖਣ ਆਦਿ ਕੰਮਾਂ ਲਈ 
5. ਹਰ ਯੂਨਿਟ ਨੂੰ ਰਾਜਨੀਤਿਕ ਸਿੱਖਿਆ ਦੇਣੀ ਹੋਵੇਗੀ ਅਤੇ ਹਰ ਯੂਨਿਟ ਨੂੰ ਲਾਜਮੀ ਹੀ ਸਿਆਸੀ ਪ੍ਰਚਾਰ ਚਲਾਉਣਾ ਹੋਵੇਗਾ ਧਿਆਨ ਰੱਖਣਾ ਹੋਵੇਗਾ ਕਿ ਇੱਕੋ-ਇੱਕ ਸਿਆਸੀ ਪ੍ਰਚਾਰ ਦਾ ਸੰਘਰਸ਼ ਹੀ ਇਸ ਸੰਘਰਸ਼ ਨੂੰ ਹੋਰ ਵਿਆਪਕ ਬਣਾ ਸਕਦਾ ਹੈ ਅਤੇ ਕਿਸਾਨਾਂ ਦੇ ਲੜਾਕੂ ਮਨੋਬਲ ਨੂੰ ਵਧਾ ਸਕਦਾ ਹੈ, ਹੁਣ ਵੀ ਫਸਲ ਕੱਟਣ ' ਦੋ-ਤਿੰਨ ਮਹੀਨੇ ਦੀ ਦੇਰ ਹੈ ਇਸ ਸਮੇਂ ਦੇ ਅੰਦਰ ਹੀ ਕਿਸਾਨ ਇਲਾਕਿਆਂ ਦੇ ਪਾਰਟੀ ਯੂਨੀਟਾਂ ਨੂੰ ਇਨ੍ਹਾਂ ਕੰਮਾਂ ਨੂੰ ਕਰਦੇ ਜਾਣ ਦੀ ਸਿਆਸੀ ਅਤੇ ਜੱਥੇਬੰਦਕ ਤਿਆਰੀ ਚਲਾਉਣੀ ਹੋਵੇਗੀ ਅਤੇ ਗੁਪਤ ਰੂਪ ਨਾਲ ਕੰਮ ਕਰਨ ਦੇ ਦਾਅਪੇਚਾਂ ਨੂੰ ਆਮਤਸ਼ਾਤ ਕਰਨਾ ਹੋਵੇਗਾ 

{ਨੋਟ:- ਇੱਥੋਂ ਤੱਕ ਲਿਖਣ ਦੇ ਬਾਅਦ ਕਾਮਰੇਡ ਚਾਰੂ ਮਜੂਮਦਾਰ ਭਾਰਤ ਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕਰ ਲਏ ਗਏ ਸਨ ਇਹ ਲੇਖ ਉਦੋਂ ਲਗਭਗ ਖਤਮ ਹੋਣ ਵਾਲਾ ਸੀ, ਉਸੇ ਸਮੇਂ ਭਾਰਤ ਦੀ ਖੱਬੇਪੱਖੀ ਰਾਜਨੀਤੀ ' ਇੱਕ ਵੱਡੀ ਤਵਦੀਲੀ ਦਿਖਾਈ ਦਿੱਤੀ ਇਸ ਤਬਦੀਲੀ ਦੇ ਕਾਰਨ ਉਨ੍ਹਾਂ ਨੇ ਦਸਤਾਵੇਜ ਨੂੰ ਥੋੜਾ ਦੂਸਰੇ ਰੂਪ ' ਲਿਖਣ ਬਾਰੇ ਸੋਚਿਆ ਸੀ, ਪਰ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲ ਸਕਿਆ ਉਨ੍ਹਾਂ ਨੇ ਜੋ ਜੁਬਾਨੀ ਕਿਹਾ ਉਹ ਇਸ ਤਰ੍ਹਾਂ ਹੈ:-}

ਜੋ ਸਾਰੇ ਤੱਥਹੀਣ ਮਾਰਕਸਵਾਦੀ ਨੇਤਾ ਤੇ ਪੱਤਰਕਾਵਾਂ (ਖੱਬੇਪੱਖੀ) ਸਿੱਧੇ-ਸਿੱਧੇ ਦੇਸ਼ ਰੱਖਿਆ ਦੀ ਬਲੀ-ਵੇਦੀ ਉਪਰ ਅਵਾਜ ਉਠਾ ਰਹੇ ਹਨ, ਉਹ ਮਾਰਕਸਵਾਦ ਦੇ ਪ੍ਰਤੀ ਗਦਾਰੀ ਕਰ ਰਹੇ ਹਨ ਇਸਦੇ ਖਿਲਾਫ ਸਾਨੂੰ ਸਿਧਾਂਤਕ ਸੰਘਰਸ਼ ਤਾਂ ਚਲਾਉਣਾ ਹੀ ਹੋਵੇਗਾ, ਨਾਲ ਹੀ ਨਾਲ ਜੰਗੀ ਕੰਮ ਦੇ ਰਾਹੀਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਇਨਕਲਾਬੀਆਂ ' ਸੰਘਰਸ਼ ਦਾ ਨਵਾਂ ਭਰੋਸਾ ਵੀ ਜਗਾਉਣਾ ਹੋਵੇਗਾ ਅਤੇ ਉਸ ਇੱਕ ਜਗ੍ਹਾ ਦੀ ਇੱਕ ਚਿੰਗਾਰੀ ਹੀ ਸਾਰੇ ਭਾਰਤ ਦੇ ਵੱਖ-ਵੱਖ ਰਾਜਾਂ ' ਇਨਕਲਾਬ ਦੀ ਜੰਗਲ ਦੀ ਅੱਗ ਪੈਦਾ ਕਰੇਗੀ, ਇਲਾਕਾਵਾਰ ਸੱਤਾ ਤੇ ਕਬਜੇ ਦਾ ਰਾਹ ਚੌੜੇਰਾ ਹੋ ਜਾਵੇਗਾ, ਅਤੇ ਭਾਰਤ ਦੇ ਲੋਕਾਂ ਦਾ ਜਮਹੂਰੀ ਇਨਕਲਾਬ ਅਟੱਲ ਹੈ 

ਆਓ ਕਾਮਰੇਡ, ਆਉਣ ਵਾਲੇ ਦਿਨਾਂ ' ਹਥਿਆਰਬੰਦ ਘੋਲ ਨੂੰ ਦਲੇਰਾਨਾ ਅਗਵਾਈ ਦੇਣ ਲਈ ਦ੍ਰਿੜਤਾ ਨਾਲ ਅੱਗੇ ਵਧੀਏ 

ਤਰਜਮਾ-ਮਨਦੀਪ

No comments:

Post a Comment