Pages

Sunday, July 28, 2019

ਜੂਝਦੇ ਲੋਕ

ਪਾਬਲੋ ਨੈਰੂਦਾ ਦੇ ਜਨਮ ਦਿਨ ਤੇ
12 ਜੁਲਾਈ 1904
Pablo_chile-poet
Pablo Neruda

ਜੂਝਦੇ ਲੋਕ
ਮੈਂ ਦਿਲੋਂ ਲੋਕ ਜੱਦੋਜਹਿਦ ਦੇ ਅੰਗ-ਸੰਗ ਹਾਂ
ਮੇਰੇ ਲੋਕ ਜਿੱਤਣਗੇ
ਵਾਰੀ-ਵਾਰੀ ਸਭ ਜਿੱਤਣਗੇ
ਨਿਚੋੜ ਦਿੱਤੇ ਜਾਣਗੇ ਸਭ ਦੁੱਖ
ਉਦਾਸੀ ਭਿੱਜੇ ਰੁਮਾਲ ਵਾਂਗ
ਰੇਗਿਸਤਾਨਾਂ 'ਤੇ
ਕਬਰਾਂ ਉੱਤੇ ਡੁੱਲ੍ਹੇ ਹੰਝੂ
ਪੂੰਝ ਦਿੱਤੇ ਜਾਣਗੇ
ਜਿੱਤ ਦੇ ਪਲ ਨੇੜੇ ਹਨ
ਇਸ ਲਈ ਨਫ਼ਰਤਾਂ ਨੂੰ ਪਲਣ ਦਿਓ
ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦੇਣ ਵੇਲੇ ਹੱਥ ਨਾ ਕੰਬਣ
ਸਮੇਂ ਦੀ ਘੜੀ ਨੂੰ ਆਪਣੇ ਟੀਚੇ ਤੱਕ ਪਹੁੰਚਣ ਦਿਓ
ਆਪਣੀ ਪੂਰੀ ਗਤੀ 'ਚ
ਅਤੇ ਲੋਕਾਂ ਨੂੰ ਭਰਨ ਦਿਓ ਖਾਲੀ ਸੜਕਾਂ
ਨਵੀਆਂ ਸੰਭਾਵਨਾਵਾਂ ਨਾਲ਼
ਇਹੋ ਮੇਰੀ ਚਾਹਤ ਦਾ
ਇੱਕ-ਨੁਕਾਤੀ ਏਜੰਡਾ ਹੈ
- ਪਾਬਲੋ ਨੈਰੂਦਾ
ਤਰਜਮਾ - ਮਨਦੀਪ

No comments:

Post a Comment