Pages

Saturday, August 3, 2019

ਪਾਰਟੀ ਜੀਵਨ ਦੇ ਲੈਨਿਨੀ ਮਿਆਰ (2)


LENINIST STANDARDS
OF
PARTY LIFE
RONIN, M. STEPICHEV
1976

ਪਾਰਟੀ ਜੀਵਨ ਦੇ ਲੈਨਿਨੀ ਮਿਆਰ
v.i.-Lenin.revolution
V.I. Lenin

ਜਿਵੇਂ ਲੈਨਿਨ ਨੇ ਸਿਖਾਇਆ

(2) 

ਮੁਖਬੰਦ : ਨਵੇਂ ਢੰਗ ਦੀ ਪਾਰਟੀ-ਸੋਵੀਅਤ ਕਮਿਊਨਿਸਟ ਪਾਰਟੀ ਦਾ ਵਧ ਰਿਹਾ ਰੋਲਪਾਰਟੀ ਜੀਵਨ ਦੇ ਮਿਆਰ

ਜਨਤਕ ਕਿਰਤੀ ਪਾਰਟੀ ਦੀ ਬਣਤਰ ਰਸਡਲਪ ਦੀ 1898 ਵਿੱਚ ਹੋਈ ਪਹਿਲੀ ਕਾਂਗਰਸ ਸਮੇਂ ਵੀ ਪ੍ਰਾਪਤ ਨਹੀਂ ਕੀਤੀ ਗਈ ਸੀ ਇਹ ਸੱਚ ਹੈ ਕਿ ਕਾਂਗਰਸ ਨੇ ਪਾਰਟੀ ਸਿਰਜਣਾ ਦਾ ਐਲਾਨ ਕੀਤਾ ਸੀ ਜਿਹੜੀ ਮਹਾਨ ਸਿਆਸੀ ਅਤੇ ਇਨਕਲਾਬੀ ਪਰਚਾਰਕ ਮਹੱਤਤਾ ਰੱਖਦੀ ਸੀ ਪਰ ਅਸਲ ਵਿੱਚ ਕੋਈ ਪਾਰਟੀ ਨਹੀਂ ਬਣਾਈ ਗਈ ਸੀ ਸਮਾਜਕ ਜਮਹੂਰੀ ਜਥੇਬੰਦੀਆਂ ਵਿੱਚ ਕੇਂਦਰੀਕਰਨ, ਯੋਗ ਆਗੂਆਂ, ਇਕਸਾਰ ਦਾਅਪੇਚਾਂ, ਪ੍ਰੋਗਰਾਮ ਅਤੇ ਪਾਰਟੀ ਨਿਯਮਾਂ ਦੀ ਘਾਟ ਸੀ ਉਹਨਾਂ ਵਿੱਚ ਕਿਸੇ ਕਿਸਮ ਦੀ ਵਿਚਾਰਧਾਰਕ ਜਾਂ ਜਥੇਬੰਦਕ ਏਕਤਾ ਨਹੀਂ ਸੀ, ਫੇਰ ਵੀ ਜਦੋਂ ਲੈਨਿਨ ਦੀ ਅਗਵਾਈ ਵਾਲੇ ਇਨਕਲਾਬੀ ਮਾਰਕਸਵਾਦੀਆਂ ਦੇ ਮਗਜ਼ ਨੂੰ ਜਲਾਵਤਨ ਕੀਤਾ ਗਿਆ ਤਾਂ ਰਸਡਲਪ ਦੀਆਂ ਜਥੇਬੰਦੀਆਂ ਵਿੱਚ ਵਿਚਾਰਧਾਰਕ ਡਾਵਾਂਡੋਲਪਣ ਅਤੇ ਮੌਕਾਤਾੜੂ ਅਨਸਰਾਂ ਦਾ ਵਾਧਾ ਹੋਇਆ

ਇਹਨਾਂ ਮੁਸ਼ਕਲ ਘੜੀਆਂ ਸਮੇਂ ਲੈਨਿਨ ਨੇ ਮਾਰਕਸੀ ਪਾਰਟੀ ਦੀ ਜਥੇਬੰਦੀ ਵਾਸਤੇ ਕੰਮ ਕੀਤਾ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਉਸ ਨੇ ਸਰਬ ਰੂਸੀ ਸਿਆਸੀ ਪੱਤਰਕਾ ਇਸਕਰਾ (ਚੰਗਿਆੜੀ) ਦੇ ਮਹਾਨ ਰੋਲ ਨੂੰ ਵਡਿਆਇਆ ਇਸ ਪੱਤਰਕਾ ਦੇ ਪਹਿਲੇ ਅੰਕ ਵਿੱਚ ਲੈਨਿਨ ਨੇ ਲਿਖਿਆ ਸੀ ਕਿ ਰੂਸੀ ਮਾਰਕਸਵਾਦੀ ਇੱਕ ਪੁਰਖੀ ਜ਼ਾਰ ਦੇ ਕਿਲਿਆਂ ਨੂੰ, ਜੋ ਉਹਨਾਂ ਦੇ ਸਾਹਮਣੇ ਹਨ ਹਥਿਆ ਸਕਦੇ ਹਨ ਕੇਵਲ ਜੇ ਜਾਗ ਰਹੇ ਨਥਾਵਿਆਂ (ਪ੍ਰੋਲੇਤਾਰੀਆਂ) ਦੀਆਂ ਸਾਰੀਆਂ ਸ਼ਕਤੀਆਂ ਇੱਕਮੁੱਠ ਹੋ ਜਾਣ...... ''ਰੂਸੀ ਇਨਕਲਾਬੀਆਂ ਦੀਆਂ ਸਾਰੀਆਂ ਸ਼ਕਤੀਆਂ ਨਾਲ, ਇੱਕ ਪਾਰਟੀ ਵਿੱਚ ਜਿਹੜੀ ਉਹਨਾਂ ਸਾਰਿਆਂ ਨੂੰ ਜੋ ਜਿਉਂਦੇ ਤੇ ਇਮਾਨਦਾਰ ਹਨ ਆਪਣੇ ਵੱਲ ਖਿੱਚ ਸਕੇਗੀ''3

ਆਰਥਕਵਾਦੀਆਂ ਦੇ ਮੌਕਾ ਤਾੜੂਪੁਣੇ, ਜਿਹੜੇ ਕਿਰਤੀ ਸ਼੍ਰੇਣੀ ਦੇ ਅੰਦੋਲਨ ਵਿੱਚ ਆਪ ਮੁਹਾਰਤਾ ਦੇ ਸਹਿਯੋਗੀਆਂ ਵਜੋਂ ਅੱਗੇ ਆਏ ਸਨ, ਦੇ ਚੁਰਾਹੇ ਵਿੱਚ ਭਾਂਡਾ ਭੰਨ ਕੇ ਲੈਨਿਨ ਨੇ ਆਪਣੀ ਪੁਸਤਕ, ''ਕੀ ਕਰਨਾ ਲੋੜੀਏ?'' ਵਿੱਚ ਦਰਸਾ ਦਿੱਤਾ ਸੀ ਕਿ ਮੁਹਰੈਲ ਲੜਾਕੂਆਂ ਦਾ ਰੋਲ ਕੇਵਲ ਪਾਰਟੀ ਹੀ ਨਿਭਾ ਸਕਦੀ ਹੈ, ਜਿਹੜੀ ਬਹੁਤ ਅੱਗੇ ਵਧੂ ਸਿਧਾਂਤ ਨਾਲ ਪਰਨਾਈ ਹੋਈ ਹੈ ਸਾਰੀ ਪੁਸਤਕ ਪਾਰਟੀ ਸਿਰਜਣਾ ਦੀ ਲੋੜ ਦੇ ਵਿਚਾਰ ਨਾਲ ਭਰੀ ਹੋਈ ਹੈ, ਜਿਹੜੀ ਕਿਰਤੀ ਸ਼੍ਰੇਣੀ ਦੇ ਅੰਦੋਲਨ ਵਿੱਚ ਆਗੂ ਅਤੇ ਜਥੇਬੰਦਕ ਸ਼ਕਤੀ ਵਜੋਂ ਕੰਮ ਕਰੇਗੀ

ਲੈਨਿਨ ਨੇ ਸੰਕੇਤ ਕੀਤਾ ਸੀ ਕਿ ਕਿਰਤੀ ਸ਼੍ਰੇਣੀ ਲੋਟੂਆਂ ਉੱਤੇ ਜਿੱਤ ਪ੍ਰਾਪਤ ਕਰ ਸਕਦੀ ਹੈ ਅਤੇ ਨਥਾਵਿਆਂ ਦੀ ਪ੍ਰਭੂਸੱਤਾ ਸਥਾਪਤ ਕਰਨ ਦੇ ਇਤਿਹਾਸਕ ਨਿਸ਼ਾਨਿਆਂ ਨੂੰ ਫੁੰਡ ਸਕਦੀ ਹੈ ਅਤੇ ਕੇਵਲ ਕਮਿਊਨਿਸਟਾਂ ਦੀ ਪਾਰਟੀ ਅਗਵਾਈ ਵਿੱਚ ਸਮਾਜਵਾਦ ਤੇ ਕਮਿਊਨਿਜ਼ਮ ਦੀ ਉਸਾਰੀ ਕਰਦੀ ਹੈ ਇੱਕ ਨਵੇਂ ਢੰਗ ਦੀ ਪਾਰਟੀ ਹੈ ਜਿਹੜੀ ਦੂਜੀ ਕੌਮਾਂਤਰੀ ਦੀਆਂ ਵਿਚੋਲਣ ਪਾਰਟੀਆਂ ਤੋਂ ਭਿੰਨ ਹੋਵੇ ਅਜਿਹੀ ਪਾਰਟੀ ਬਣਾਉਣਾ ਬਹੁਤ ਜ਼ਰੂਰੀ ਹੈ, ਜਿਹੜੀ ਕਿਰਤੀ ਸ਼੍ਰੇਣੀ ਦਾ ਮੁਹਰੈਲ, ਕਿਰਤੀ ਲੋਕਾਂ ਨੂੰ ਸੰਗਠਨ ਕਰਨ ਵਾਲੀ, ਤਾਕਤ ਪ੍ਰਾਪਤ ਕਰਨ ਲਈ ਘੋਲ ਵਿੱਚ ਉਹਨਾਂ ਦੀ ਰਾਜਸੀ ਆਗੂ ਬਣਨ ਵਾਲੀ, ਨਵੇਂ ਸਮਾਜ ਦੀ ਉਸਾਰੀ ਕਰਨ ਸਮੇਂ ਜਨਤਾਂ ਦੀਆਂ ਸਾਰੀਆਂ ਸ਼ਕਤੀਆਂ ਤੇ ਬਲ ਨੂੰ ਦੇਣ ਵਾਲੀ ਇੱਕ ਪਾਰਟੀ ਜਿਹੜੀ ਸ਼ਤਰੂਆਂ ਨਾਲ ਸਮਝੌਤਾ ਕਰਨ, ਮੌਕਾ ਤਾੜੂਪੁਣਾ ਅਤੇ ਕੱਟੜ ਸਿਧਾਂਤਵਾਦ ਤੋਂ ਮੁਕਤ ਹੋਵੇ

ਅਜਿਹੀ ਪਾਰਟੀ ਦੀ ਸਿਰਜਣਾ ਕਰਨਾ ਅਤੇ ਉਸ ਨੂੰ ਸ਼ਕਤੀਸ਼ਾਲੀ ਬਣਾਉਣ ਵੱਲ ਲੈਨਿਨ ਨੇ ਇੱਕ ਇਨਕਲਾਬੀ ਅਤੇ ਮਾਰਕਸਵਾਦੀ ਸਿਧਾਂਤਕਾਰ ਵਜੋਂ ਆਪਣੀ ਸਾਰੀ ਸ਼ਕਤੀ ਅਤੇ ਪ੍ਰਤਿਭਾ, ਨਿਥਾਵਿਆਂ ਦੇ ਜਥੇਦਾਰ ਦੇ ਤੌਰ 'ਤੇ ਸਾਰੀ ਸੂਝ ਅਰਪਣ ਕਰ ਦਿੱਤੀ ਸੀ ਮਾਰਕਸ ਤੇ ਐਂਗਲਜ਼ ਵਲੋਂ ਕੱਢੇ ਸਿੱਟਿਆਂ ਨੂੰ ਆਧਾਰ ਮੰਨ ਕੇ, ਨਵੇਂ ਦੌਰ ਵਿੱਚ ਇਨਕਲਾਬੀ ਲਹਿਰਾਂ ਦੇ ਤਜਰਬੇ ਨੂੰ ਵਿਚਾਰ ਅਧੀਨ ਰੱਖ ਕੇ ਲੈਨਿਨ ਨੇ ਪਾਰਟੀ ਲਈ ਸੋਚ ਨੂੰ ਪੂਰਨ ਤੌਰ 'ਤੇ ਇਕਾਗਰ ਕੀਤਾ ਉਸ ਨੇ ਕਮਿਊਨਿਸਟ ਪਾਰਟੀ ਦੀ ਵਿਗਿਆਨਕੀ ਤੇ ਧਿਆਨ ਰਖੇ, ਜਥੇਬੰਦਕ ਆਧਾਰ ਉੱਤੇ ਕੰਮ ਕੀਤਾ

ਲੈਨਿਨ ਨੇ ਦਰਸਾਇਆ ਸੀ ਕਿ ਮਾਰਕਸਵਾਦੀ ਪਾਰਟੀ ਕਿਰਤੀ ਸ਼੍ਰੇਣੀ ਦੇ ਇੱਕ ਹਿੱਸੇ ਦਾ - ਇਸ ਦਾ ਮੁਹਰੈਲ ਦਸਤਾ ਹੈ ਲੈਨਿਨ ਨੇ ਕਿਹਾ ਸੀ, ''ਸਾਡੀ ਪਾਰਟੀ ਕਿਰਤੀ ਸ਼੍ਰੇਣੀ ਦੀ ਮੁਕਤੀ ਲਈ ਚੇਤੰਨ ਮੁਹਰੈਲ ਲੜਾਕੂਆਂ ਦੀ ਜਥੇਬੰਦੀ ਹੈ'' ਪਰ ਪਾਰਟੀ ਨੂੰ ਸਮੁੱਚੀ ਕਿਰਤੀ ਸ਼੍ਰੇਣੀ ਲਈ ਦੁਚਿੱਤੀ ਵਿੱਚ ਨਹੀਂ ਪੈਣਾ ਚਾਹੀਦਾ ਪਾਰਟੀ ਕੇਵਲ ਕਿਰਤੀ ਸ਼੍ਰੇਣੀ ਦੀ ਮੁਹਰੈਲ ਹੈ, ਜਿਹੜੀ ਕਿਰਤੀ ਸ਼੍ਰੇਣੀ ਦੇ ਵਧੀਆ ਪੁੱਤਾਂ ਦੀਆਂ ਬਣੀ ਹੋਈ ਹੋਵੇ ਅਰਥਾਤ ਬਹੁਤ ਹੀ ਅਨੁਸ਼ਾਸਤ ਅਤੇ ਨਿਰਸੁਆਰਥ ਲੜਾਕੂਆਂ ਜਿਹੜੇ ਇਨਕਲਾਬੀ ਮਕਸਦ ਲਈ ਪਹਿਲਾਂ ਪੂਰ ਚੜ੍ਹਨ ਪਾਰਟੀ ਲੜਾਕੂਆਂ ਦੀ ਬਣੀ ਹੋਈ ਹੁੰਦੀ ਹੈ ਨਾ ਕਿ ਉਹਨਾਂ ਦੀ ਜਿਹੜੇ ਇਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋਣ ਕਿਰਤੀ ਜਨਸਮੂਹ ਅਤੇ ਮੁਹਰੈਲ ਵਿਚਕਾਰ ਇਹ ਨਿਖੇੜਾ ਅਟੱਲ ਹੈ

ਆਪਣੀ ਬਣਤਰ ਵਿੱਚ ਕਿਰਤੀ ਸ਼੍ਰੇਣੀ ਮਿਲਗੋਭਾ ਹੁੰਦੀ ਹੈ ਇਹ ਉਹਨਾਂ ਮਨੁੱਖਾਂ ਤੋਂ ਬਣਦੀ ਹੈ ਜੋ ਅੱਡ-ਅੱਡ ਪੱਧਰ ਦੀ ਜਮਾਤੀ ਸੂਝ ਰੱਖਦੇ ਹਨ ਅਤੇ ਜਿਹਨਾਂ ਨੂੰ ਵੱਖ-ਵੱਖ ਪੱਧਰ ਦੀ ਸਿਆਸੀ ਪ੍ਰੋੜ੍ਹਤਾ ਪਰਾਪਤ ਹੁੰਦੀ ਹੈ ਇਸ ਲਈ ਜੇ ਇਸ ਦੇ ਰੈਂਕ ਨੂੰ ਜੋ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਪਾਰਟੀ ਵਿੱਚ ਸ਼ਾਮਲ ਕਰਨਾ ਸੀ ਤਾਂ ਇਹ ਆਪਣੇ ਆਪ ਕਿਰਤੀ ਲੋਕਾਂ ਦੀ ਜਨਤਾ ਵਿੱਚ ਖਿੰਡ ਜਾਵੇਗੀ ਅਤੇ ਉਹ ਮੁਹਰੈਲ ਰੋਲ ਵੀ ਨਿਭਾਉਣ ਦੇ ਯੋਗ ਨਹੀਂ ਰਹੇਗੀ ਜਿਸਨੇ ਸਾਰੀ ਕਿਰਤੀ ਸ਼੍ਰੇਣੀ ਨੂੰ ਇਸ ਪਿੱਛੇ ਲਾਮਬੰਦ ਕਰਨਾ ਹੈ

ਸੱਚਾ ਮੁਹਰੈਲ ਬਣਨ ਦੀ ਖਾਤਰ ਪਾਰਟੀ ਨੂੰ ਆਪਣੇ ਵਿੱਚ ਕਿਰਤੀ ਸ਼੍ਰੇਣੀ ਦੇ ਸੁਚੇਤ ਮੁਹਰੈਲ ਦਸਤੇ ਹੀ ਸ਼ਾਮਲ ਕਰਨੇ ਚਾਹੀਦੇ ਹਨ ਇਸ ਨੂੰ ਸਮਾਜਕ ਉੱਨਤੀ ਦੇ ਬਾਹਰਮੁਖੀ ਨਿਯਮ ਗੰਭੀਰਤਾ ਨਾਲ ਸਮਝਣੇ ਚਾਹੀਦੇ ਹਨ ਇਸ ਨੂੰ ਸਿਰਜਨਾਤਮਕ ਤੌਰ ਉੱਤੇ ਮਾਰਕਸਵਾਦੀ ਸਿੱਖਿਆ ਨੂੰ ਲਾਗੂ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਕਮਿਊਨਿਜ਼ਮ ਦੀ ਆਤਮਾ ਵਿੱਚ ਆਪਣੇ ਮੈਂਬਰਾਂ ਨੂੰ ਸਿਖਸ਼ਤ ਕਰਨਾ ਚਾਹੀਦਾ ਹੈ

ਪਾਰਟੀ ਨਾ ਕੇਵਲ ਕਿਰਤੀ ਸ਼੍ਰੇਣੀ ਦੀ ਅੱਗੇਵਧੂ ਸੁਚੇਤ ਦਸਤਾ ਹੀ ਹੈ ਸਗੋਂ ਇਹ ਇਸ ਦਾ ਜਥੇਬੰਦ ਦਸਤਾ ਵੀ ਹੈ ਇਹ ਕਿਰਤੀ ਸ਼੍ਰੇਣੀ ਦੀ ਏਕਤਾ  ਨੂੰ ਉਸਾਰਦਾ ਹੈ ਜਿਸ ਵਿੱਚ ਇਸ ਦੇ ਸਾਰੇ ਮੈਂਬਰ ਸਮੂਹਕ ਏਕੇ ਵਿੱਚ ਜਥੇਬੰਦ ਹੁੰਦੇ ਹਨ ਹਰ ਕਮਿਊਨਿਸਟ, ਪਾਰਟੀ ਦੇ ਨਿਅੰਤਰਣ ਵਿੱਚ ਕੰਮ ਕਰਦਾ ਹੈ ਅਤੇ ਸਮੁੱਚੇ ਪਾਰਟੀ ਦੇ ਕਾਰਜਾਂ ਲਈ ਵਿਅਕਤੀਗਤ ਜ਼ੁੰਮੇਵਾਰੀ ਨਿਭਾਉਂਦਾ ਹੈ

ਲੈਨਿਨ ਨੇ ਆਪਣੇ ਦ੍ਰਿਸ਼ਟੀਕੋਣ ਦਾ ਉੱਕਾ ਹੀ ਸਫਾਈ ਅਤੇ ਸਪਸ਼ਟਤਾ ਨਾਲ ਪ੍ਰਗਟਾਵਾ ਕੀਤਾ ਹੈ ਕਿ ਪਾਰਟੀ ਨਾਲੋਂ ਵੱਧ ਹੋਰ ਕੋਈ ਬਿਹਤਰ ਜਥੇਬੰਦੀ ਨਹੀਂ ਹੈ ਸਾਰੀ ਪਾਰਟੀ ਨੂੰ ਸਵੀਕਾਰ ਕਰੇ ਅਤੇ ਜਥੇਬੰਦਕ ਵਿਚਾਰ ਦੀ ਸਧਾਰਨ ਤੌਰ 'ਤੇ ਸੁਚੇਤ ਅੱਗੇਵਧੂ ਧੜਾ ਹੈ, ਇਹ ਇਸ ਦਾ ਹਰ ਅੱਵਲ ਦਸਤਾ ਹੈ ਇਸ ਮੁਹਰੈਲ ਦੀ ਸ਼ਕਤੀ ਆਪਣੀ ਸੰਖਿਆ ਨਾਲੋਂ ਵੀ ਦਸ ਗੁਣਾ, ਸੌ ਗੁਣਾ ਅਤੇ ਹਜ਼ਾਰ ਗੁਣਾ ਤੋਂ ਵੀ ਕਿਤੇ ਜ਼ਿਆਦਾ ਹੈ

''
ਕੀ ਇਹ ਸੰਭਵ ਹੈ? ਕੀ ਸੈਂਕੜਿਆਂ ਦੀ ਸ਼ਕਤੀ ਹਜ਼ਾਰਾਂ ਨਾਲੋਂ ਵੱਧ ਹੋ ਸਕਦੀ ਹੈ?''
''ਇਹ ਹੋ ਸਕਦੀ ਹੈ ਅਤੇ ਹੈ, ਜਦੋਂ ਸੈਂਕੜੇ ਜਥੇਬੰਦ ਹੋ ਜਾਂਦੇ ਹਨ''
''ਜਥੇਬੰਦੀ ਸ਼ਕਤੀ ਨੂੰ ਦਸ ਗੁਣਾ ਵਧਾ ਦਿੰਦੀ ਹੈ''

ਅੱਗੇਵਧੂ ਦਲ ਦੀ ਰਾਜਸੀ ਸੂਝ ਘਟਨਾਤਮਕ ਤੌਰ 'ਤੇ ਇਹਨਾਂ ਦੀ ਜਥੇਬੰਦ ਕਰਨ ਦੀ ਯੋਗਤਾ ਵਿੱਚ ਪ੍ਰਤੱਖ ਹੁੰਦੀ ਹੈ ਇਸ ਨੂੰ ਜਥੇਬੰਦ ਕਰਕੇ ਉਹ ਦ੍ਰਿੜ੍ਹਤਾ ਦੀ ਏਕਤਾ ਪ੍ਰਾਪਤ ਕਰਦਾ ਹੈ ਅਤੇ ਅੱਗੇਵਧੂ ਹਜ਼ਾਰਾਂ, ਲੱਖਾਂ ਤੇ ਕਰੋੜਾਂ ਦੀ ਸੰਗਠਤ ਦ੍ਰਿੜ੍ਹਤਾ ਸ਼੍ਰੇਣੀ ਦੀ ਦ੍ਰਿੜ੍ਹਤਾ ਬਣ ਜਾਂਦੀ ਹੈ''4
ਨਥਾਵੇਂ ਜਥੇਬੰਦੀ ਅਤੇ ਅਨੁਸ਼ਾਸਨ ਤੋਂ ਨਹੀਂ ਡਰਦੇ ਭਾਵੇਂ ਕਿਰਤੀ ਸ਼੍ਰੇਣੀ ਦੀ ਸਾਰੀ ਜ਼ਿੰਦਗੀ, ਇਸ ਦੇ ਕੰਮ ਦੀਆਂ ਹਾਲਤਾਂ ਅਤੇ ਘੋਲਾਂ ਨੇ ਇਸ ਨੂੰ ਜਥੇਬੰਦ ਹੋਣਾ ਸਿਖਾਇਆ ਹੈ ਇਹੀ ਕਾਰਨ ਹੈ ਕਿ ਅੱਗੇਵਧੂ ਕਾਮਿਆਂ ਦੀ ਜਥੇਬੰਦੀ ਵਿੱਚ ਬਹਤ ਕਦਰ ਹੁੰਦੀ ਹੈ ਜਥੇਬੰਦੀ ਅਤੇ ਰਾਜਸੀ ਸੂਝ ਨਾਲੋ-ਨਾਲ ਅੱਗੇ ਵਧਦੀਆਂ ਹਨ

ਪਾਰਟੀ ਕੇਵਲ ਉਸ ਸਮੇਂ ਹੀ ਤਕੜੀ ਅਤੇ ਸੰਗਠਤ ਜਥੇਬੰਦੀ ਬਣ ਸਕਦੀ ਹੈ ਜਦੋਂ ਇਹ ਜਮਹੂਰੀ ਕੇਂਦਰਵਾਦ, ਇੱਕ ਨਿਯਮ, ਇੱਕ ਕੇਂਦਰ, ਇੱਕ ਅਨੁਸ਼ਾਸਨ, ਘੱਟ ਗਿਣਤੀ ਵਲੋਂ ਬਹੁ-ਮਤ ਦੇ ਫੈਸਲੇ ਨੂੰ ਮੰਨਣ, ਹੇਠਲੀ ਇਕਾਈ ਵਲੋਂ ਉਤਲੀ ਇਕਾਈ ਦੇ ਹੁਕਮ ਦੀ ਪਾਲਣਾ ਕਰਨ, ਆਦਿ ਅਨੁਸਾਰ ਉਸਾਰੀ ਜਾਂਦੀ ਹੈ

ਜਮਹੂਰੀ ਕੇਂਦਰਵਾਦ ਦਾ ਅਰਥ ਹੈ ਕਿ ਪਾਰਟੀ ਕੇਂਦਰਵਾਦ ਨੂੰ ਪਾਰਟੀ ਮੈਂਬਰਾਂ ਦੀ ਪਹਿਲਕਦਮੀ ਦੀ ਵਧ ਰਹੀ ਰੁਚੀ ਨਾਲ ਲੀਡਰਸ਼ਿਪ ਅਤੇ ਅਨੁਸ਼ਾਸਨ ਵਿੱਚ ਜੋੜਦੀ ਹੈ ਇਸ ਤੋਂ ਬਿਨਾਂ ਪਾਰਟੀ ਅਸਲ ਵਿੱਚ ਇਨਕਲਾਬੀ ਨਹੀਂ ਹੋ ਸਕਦੀ ਇਹ ਨਥਾਵਿਆਂ ਦੇ ਜਮਾਤੀ ਘੋਲ ਦੀ ਅਗਵਾਈ ਨਹੀਂ ਕਰ ਸਕਦੀ ਅਤੇ ਨਾ ਹੀ ਨਵੇਂ ਸਮਾਜ ਦੀ ਸਿਰਜਣਾ ਕਰ ਸਕਦੀ ਹੈ

ਅਨੁਸ਼ਾਸਨ ਤੋਂ ਬਿਨਾਂ ਸੰਗਠਤ ਤੇ ਕੇਂਦਰਤ ਪਾਰਟੀ ਅਕਾਲਪਨਿਕ ਹੈ ਜਥੇਬੰਦੀ ਤੇ ਅਨੁਸ਼ਾਨ ਪੀਂਡੀ ਤਰ੍ਹਾਂ ਜੁੜੇ ਹੋਏ ਹਨ, ਤਕੜੀ ਜਥੇਬੰਦੀ ਕਰੜੇ ਅਨੁਸ਼ਾਸਨ ਤੋਂ ਬਿਨਾਂ ਅਸੰਭਵ ਹੈ ਕਾਰਜ ਦੀ ਏਕਤਾ ਨਾਲ ਵਿਚਾਰ ਵਟਾਂਦਰੇ ਤੇ ਪੜਚੋਲ ਦੀ ਖੁੱਲ ਇਹ ਸੀ ਜੋ ਲੈਨਿਨ ਨੇ ਕਾਮਿਆਂ ਦੀ ਪਾਰਟੀ ਵਿੱਚ ਅਨੁਸ਼ਾਸਨ ਦੀ ਪਰਿਭਾਸ਼ਾ ਕੀਤੀ ਸੀ ਇਕੇਰਾ ਲਏ ਗਏ ਫੈਸਲੇ ਉੱਤੇ ਪਾਰਟੀ ਦੇ ਸਾਰੇ ਮੈਂਬਰ ਬਨ੍ਹੇਜ ਵਿੱਚ ਹਨ ਕਿ ਇੱਕ ਜਾਨ ਹੋ ਕੇ ਅਮਲ ਕਰਨ ਪਾਰਟੀ ਦੀ ਸਹੀ ਏਕਤਾ ਸਿਰਫ ਵਿਚਾਰਧਾਰਾ ਦੀ ਏਕਤਾ ਹੀ ਨਹੀਂ ਸਗੋਂ ਜਥੇਬੰਦਕ ਏਕਤਾ ਵੀ ਹੈ ਜਿਸ ਵਿੱਚ ਇੱਕੋ ਅਨੁਸ਼ਾਸਨ ਸਾਰਿਆਂ ਉੱਤੇ ਲਾਗੂ ਹੁੰਦਾ ਹੈ
ਪਾਰਟੀ ਜਨਤਾ ਤੇ ਨਿਖੜੀ ਹੋਈ ਇੱਕ ਰਾਜਸੀ ਜਥੇਬੰਦੀ ਨਹੀਂ ਹੈ ਇਹ ਲੋਕਾਂ ਦੇ ਸਮੂਹ ਨਾਲ ਮੁਹਰੈਲ ਦੇ ਸੰਬੰਧਾਂ ਦਾ ਇੱਕ ਮੁਜਸਮਾ ਹੈ ਪਾਰਟੀ ਦੇ ਕਿਰਤੀ ਸ਼੍ਰੇਣੀ ਅਤੇ ਸਾਰੇ ਕਿਰਤੀ ਲੋਕਾਂ ਨਾਲ ਗੂੜ੍ਹ੍ਹੇ ਸੰਬੰਧ ਹੁੰਦੇ ਹਨ, ਅਤੇ ਲਗਾਤਾਰ ਇਹਨਾਂ ਸਬੰਧਾਂ ਨੂੰ ਪ੍ਰਗਟਾਉਂਦੀ ਰਹਿਦੀ ਹੈ ਤਾਂ ਜੋ ਉਹ ਸਦਾ ਗੁਣਾ ਹੁੰਦੇ ਰਹਿਣ ਅਤੇ ਤਾਕਤ ਵਧਾਉਂਦੇ ਰਹਿਣ

ਪਾਰਟੀ ਆਪਣੀ ਨੀਤੀ ਅਤੇ ਸਰਗਰਮੀ ਵਿੱਚ ਇਸ ਯਥਾਰਥ ਤੱਕ ਅਗਾਂਹ ਵਧਦੀ ਹੈ ਕਿ ਇਤਿਹਾਸ ਦੇ ਅਸਲ ਰਚਨਹਾਰ, ਸਮਾਜੀ ਉੱਨਤੀ ਦੀਆਂ ਫੈਸਲਾਕੁੰਨ ਸ਼ਕਤੀਆਂ ਕਿਰਤੀ ਲੋਕ ਹੀ ਹਨ ਸੰਸਾਰ ਵਿੱਚ ਅਜਿਹਾ ਕੁੱਝ ਨਹੀਂ ਹੈ ਜਿਸਦੀ ਪਾਰਟੀ ਲੋਕਾਂ ਦੇ ਸਹਿਯੋਗ ਅਤੇ ਭਰੋਸੇ ਤੋਂ ਵੱਧ ਕਦਰ ਕਰਦੀ ਹੈ ਜੇ ਪਾਰਟੀ ਦੀ ਤਾਕਤ ਲੋਕਾਂ ਨਾਲ ਜੁੜੇ ਹੋਣ ਵਿੱਚ ਹੈ ਤਾਂ ਲੋਕਾਂ ਦੀ ਤਾਕਤ ਪਾਰਟੀ ਦੀ ਅਗਵਾਈ ਵਿੱਚ ਲੁਕੀ ਹੋਈ ਹੈ

ਇਸ ਤੋਂ ਮਗਰੋ ਪਾਰਟੀ ਦੇ ਅਰੁਕ ਸੰਬੰਧਾਂ ਨੂੰ ਗੁਣਨ ਕਰਨ ਅਤੇ ਇਸ ਦੀਆਂ ਕੜੀਆਂ ਨੂੰ ਗੈਰ ਪਾਰਟੀ ਲੋਕਾਂ ਨਾਲ ਜੋੜਨ, ਲੋਕਾਂ ਵਿੱਚ ਭਰੋਸੇ ਦੀ ਕਦਰ ਕਰਨ, ਹਰ ਕਿਸਮ ਦੇ ਕੱਟੜ-ਪੰਥੀਆਂ ਵਿਰੁੱਧ ਦ੍ਰਿੜ੍ਹਤਾ ਨਾਲ ਲੜਨ ਜਿਹੜਾ ਪਾਰਟੀ ਨੂੰ ਲੋਕਾਂ ਨਾਲੋਂ ਵੱਖ ਕਰਦਾ ਹੈ, ਦੀ ਵਾਰੀ ਆਉਂਦੀ ਹੈ ਇਸ ਸਮੇਂ ਪਾਰਟੀ ਨੂੰ ਲੋਕਾਂ ਵਿੱਚ ਖਿੰਡਾ ਦੇਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਵਿਰੁੱਧ ਨਿਰਦਈ ਤੌਰ 'ਤੇ ਆਉਣਾ ਪੈਂਦਾ ਹੈ

ਲੋਕਾਂ ਦੀ ਮੁਹਰੈਲ ਵਜੋਂ ਪਾਰਟੀ ''ਉਹਨਾਂ ਦੇ ਹਿੱਤਾਂ ਨੂੰ ਪ੍ਰਗਟ ਕਰਕੇ, ਉਹਨਾਂ ਨੂੰ ਜਥੇਬੰਦ ਹੋਣਾ ਸਿਖਾ ਕੇ ਅਤੇ ਸਾਰੀਆਂ ਜਨਤਕ ਸਰਗਰਮੀਆਂ ਨੂੰ ਸੁਚੇਤ ਜਮਾਤੀ ਰਾਜਨੀਤੀ ਦੇ ਰਾਹੇ ਪਾ ਕੇ''5 ਲੋਕਾਂ ਨੂੰ ਸੁਰੱਖਿਅਤ ਕਰਨ ਦਾ ਸੱਦਾ ਦਿੰਦੀ ਹੈ ਇਹੀ ਕਾਰਨ ਹੈ ਕਿ ਪਾਰਟੀ ਅਰਥਾਤ ਸਾਰੇ ਕਮਿਊਨਿਸਟਾਂ ਨੂੰ ਕਿਰਤੀ ਲੋਕਾਂ ਵਿਚਕਾਰ ਵਿਚਾਰਧਾਰਕ, ਵਿਦਿਅਕ ਕੰਮ ਨੂੰ ਲਗਾਤਾਰ ਲੈ ਜਾਣਾ ਚਾਹੀਦਾ ਹੈ ਉਹਨਾਂ ਦੇ ਚਿੱਤ ਨੂੰ ਧਿਆਨ ਗੋਚਰ ਕਰਨਾ ਚਾਹੀਦਾ ਹੈ; ਉਹਨਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ; ਉਹਨਾਂ ਵਿੱਚ ਪਹਿਲਕਦਮੀ ਉਭਾਰਨੀ ਚਾਹੀਦੀ ਹੈ ਅਤੇ ਉਹਨਾਂ ਸੰਗ ਨੇਮ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਹਰ ਕਦਮ ਤੇ ਪ੍ਰੋੜ੍ਹਤਾ ਹੋ ਸਕੇ ਕਿ ਪਾਰਟੀ ਉਹਨਾਂ ਨਾਲ ਜੁੜੀ ਹੋਈ ਹੈ ਅਤੇ ਇਹ ਕੜੀ ਕਿੰਨੀ ਤਕੜੀ ਹੈ


(ਚੱਲਦਾ)


No comments:

Post a Comment