Pages

Thursday, August 8, 2019

ਨੌਜਵਾਨ ਲਹਿਰ ਦੀ ਮਾਰਗ ਸੇਧ - ਮਾਓ-ਜ਼ੇ-ਤੁੰਗ -2

ਨੌਜਵਾਨ ਲਹਿਰ ਦੀ ਮਾਰਗ ਸੇਧ

ਮਾਓ-ਜ਼ੇ-ਤੁੰਗ
ਮਈ, 1939


ਇੱਥੇ ਮੈ ਇਕ ਪੈਮਾਨਾ ਪੇਸ਼ ਕੀਤਾ ਹੈ ਜਿਸਨੂੰ ਮੈ ਸਮਝਦਾ ਹਾਂ ਕਿ ਇਕੋ ਇਕ ਮੰਨਣਯੋਗ ਪੈਮਾਨਾ ਹੈ ਅਸੀਂ ਕਿਵੇਂ ਨਿਰਖ ਕਰੀਏ ਕਿ ਕੋਈ ਨੌਜਵਾਨ ਇਨਕਲਾਬੀ ਹੈ ਜਾਂ ਨਹੀਂ? ਅਸੀ ਕਿਵੇਂ ਦੱਸ ਸਕਦੇ ਹਾਂ? ਸਿਰਫ ਇਕ ਹੀ ਪੈਮਾਨਾ ਹੋ ਸਕਦਾ ਹੈ, ਯਾਨੀ ਕਿ ਉਹ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਿਸ਼ਾਲ ਜਨਤਾ ਨਾਲ ਘਿਓ-ਖਿਚੜੀ ਹੋਣ ਦਾ ਇਛੁੱਕ ਹੈ ਜਾਂ ਨਹੀਂ ਅਤੇ ਅਭਿਆਸ ' ਅਜਿਹਾ ਕਰਦਾ ਹੈ ਜਾਂ ਨਹੀਂ ਜੇ ਉਹ ਘਿਓ-ਖਿਚੜੀ ਹੋਣ ਲਈ ਰਜ਼ਾਮੰਦ ਹੈ ਅਤੇ ਅਭਿਆਸ ' ਘਿਓ-ਖਿਚੜੀ ਹੁੰਦਾ ਹੈ, ਉਹ ਇਨਕਲਾਬੀ ਹੈ ਇਸਦੇ ਉਲਟ, ਉਹ ਗੈਰ ਇਨਕਲਾਬੀ ਜਾਂ ਉਲਟ ਇਨਕਲਾਬੀ ਹੈ ਜੇ ਉਹ ਅੱਜ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਿਸ਼ਾਲ ਜਨਤਾ ਨਾਲ ਘਿਓ-ਖਿਚੜੀ ਹੁੰਦਾ ਹੈ ਤਾਂ ਉਹ ਅੱਜ ਇਨਕਲਾਬੀ ਹੈ ਜੇ ਕੱਲ੍ਹ ਨੂੰ ਉਹ ਘਿਓ-ਖਿਚੜੀ ਹੋਣਾ ਬੰਦ ਕਰ ਦਿੰਦਾ ਹੈ ਜਾਂ ਆਮ ਲੋਕਾਂ ਨੂੰ ਦਬਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਗੈਰ ਇਨਕਲਾਬੀ ਜਾਂ ਉਲਟ ਇਨਕਲਾਬੀ ਬਣ ਜਾਂਦਾ ਹੈ ਕੁਝ ਨੌਜਵਾਨ ਲੋਕ, ਤਿੰਨ ਲੋਕਪਖੀ ਅਸੂਲਾਂ ਜਾਂ ਮਾਰਕਸਵਾਦ ' ਆਪਣੇ ਅਕੀਦੇ ਬਾਰੇ ਬੜੀਆਂ ਚਿਕਨੀਆਂ-ਚੋਪੜੀਆਂ ਗੱਲਾਂ ਮਾਰਦੇ ਹਨ, ਪਰ ਇਸ ਨਾਲ ਕੁਝ ਵੀ ਸਾਬਤ ਨਹੀਂ ਹੁੰਦਾ ਹਿਟਲਰਸਮਾਜਵਾਦਵਿਚ ਭਰੋਸਾ ਪ੍ਰਗਟਾਉਂਦਾ ਹੈ? ਵੀਹ ਵਰ੍ਹੇ ਪਹਿਲਾਂ ਮੁਸੋਲਿਨੀ ਵੀਸਮਾਜਵਾਦੀਸੀ ਇਨ੍ਹਾਂ ਦੇਸਮਾਜਵਾਦਦਾ ਕੀ ਬਣਿਆ? ਫਾਸ਼ੀਵਾਦ! ਕੀ ਇਕ ਵਾਰ ਚੇਨ ਤੂ ਸਿਓ ਦਾ ਮਾਰਕਸਵਾਦ ਵਿਚਵਿਸ਼ਵਾਸ਼ਨਹੀਂ ਸੀ ? ਹੁਣ ਉਹ ਕਿੱਥੇ ਹੈ? ਉਹ ਭਗੌੜਾ ਹੋ ਗਿਆ ਅਤੇ ਦਲਦਲ ' ਫਸ ਗਿਆ ਕੁਝ ਲੋਕ ਆਪਣੇ ਆਪ ਨੂੰਤਿੰਨ ਲੋਕਪੱਖੀ ਅਸੂਲਾਂ ਦੇ ਪੈਰੋਕਾਰ ਹੋਣਵਜੋਂ ਜਾਂ ਇਨ੍ਹਾਂ ਅਸੂਲਾਂ ਦੇ ਪੁਰਾਣੇ ਦ੍ਰਿੜ ਹਮਾਇਤੀ ਹੋਣ ਵਜੋਂ ਵੀ ਪੇਸ਼ ਕਰਦੇ ਹਨ ਪਰ ਇਹਨਾਂ ਨੇ ਕੀਤਾ ਕੀ ਹੈ? ਸਾਹਮਣੇ ਇਹ ਆਇਆ ਹੈ ਕਿ ਇਹਨਾਂ ਦੇ ਰਾਸ਼ਟਰਵਾਦ ਦੇ ਅਸੂਲ ਦਾ ਅਰਥ ਸਾਮਰਾਜਵਾਦ ਨਾਲ ਰਲਕੇ ਸਾਜਿਸ਼ ਰਚਨਾ ਹੈ, ਇਨ੍ਹਾਂ ਦੇ ਜਮਹੂਰੀਅਤ ਦੇ ਅਸੂਲ ਦਾ ਅਰਥ ਆਮ ਲੋਕਾਂ ਨੂੰ ਲਤਾੜਨਾ ਹੈ, ਇਨ੍ਹਾਂ ਦੇ ਲੋਕਾਂ ਦੇ ਗੁਜਾਰੇ ਦੇ ਅਸੂਲ ਦਾ ਅਰਥ ਲੋਕਾਂ ਦਾ ਲਹੂ ਚੂਸਣਾ ਹੈ ਇਹ ਮੂੰਹ ਨਾਲ ਤਿੰਨ ਲੋਕਪੱਖੀ ਅਸੂਲਾਂ ਨੂੰ ਦ੍ਰਿੜਾਉਂਦੇ ਹਨ ਪਰ ਮਨੋਂ ਇਸ ਤੋਂ ਮੁਨਕਰ ਹੁੰਦੇ ਹਨ ਇਸ ਤਰ੍ਹਾਂ ਜਦੋਂ ਅਸੀਂ ਕਿਸੇ ਮਨੁੱਖ ਬਾਰੇ ਜਾਇਜਾ ਬਣਾਉਂਦੇ ਹਾਂ ਤੇ ਨਿਰਣਾ ਕਰਦੇ ਹਾਂ ਕਿ ਉਹ ਤਿੰਨ ਲੋਕਪੱਖੀ ਅਸੂਲਾਂ ਦਾ ਸੱਚਾ ਜਾਂ ਝੂਠਾ ਮਾਰਕਸਵਾਦੀ ਹੈ, ਤਾਂ ਸਾਨੂੰ ਸਿਰਫ ਇਹ ਜਾਨਣ ਦੀ ਲੋੜ ਹੈ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਿਸ਼ਾਲ ਜਨਤਾ ਦੇ ਸਬੰਧ ' ਉਹ ਕਿੱਥੇ ਖੜ੍ਹਾ ਹੈ ਫਿਰ ਅਸੀਂ ਜਾਣ ਜਾਵਾਂਗੇ ਕਿ ਉਹ ਅਸਲ ' ਕੀ ਹੈ ਇਹੀ ਇਕੋ-ਇੱਕ ਪੈਮਾਨਾ ਹੈ, ਹੋਰ ਕੋਈ ਨਹੀਂ ਹੈ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਮੁਲਕ ਦੇ ਨੌਜਵਾਨ ਇਸ ਮਨਹੂਸ ਉਲਟ ਧਾਰਾ ਦੇ ਵਹਾਅ ' ਨਹੀਂ ਵਹਿਣਗੇ ਸਗੋਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਪਣੇ ਮਿੱਤਰਾਂ ਵਜੋਂ ਸਪੱਸ਼ਟ ਪਛਾਣ ਕਰਨਗੇ ਅਤੇ ਸੁਨਹਿਰੇ ਭਵਿੱਖ ਲਈ ਅੱਗੇ ਵੱਧਣਗੇ
ਪੰਜਵਾਂ, ਜਪਾਨ ਵਿਰੋਧੀ ਟਾਕਰੇ ਦੀ ਮੌਜੂਦਾ ਜੰਗ ਚੀਨੀ ਇਨਕਲਾਬ ਅੰਦਰ ਨਵੇਂ ਪੜਾਅ-ਸਭ ਤੋਂ ਮਹਾਨ, ਸਭ ਤੋਂ ਗਤੀਮਾਨ, ਅਤੇ ਸਭ ਤੋਂ ਜਾਨਦਾਰ ਪੜਾਅ-ਨੂੰ ਉਲੀਕਦੀ ਹੈ ਇਸ ਪੜਾਅ ਅੰਦਰ ਨੌਜਵਾਨ ਅਥਾਹ ਜੁੰਮੇਵਾਰੀਆਂ ਉਠਾ ਰਹੇ ਹਨ ਸਾਡੀ ਇਨਕਲਾਬੀ ਲਹਿਰ ਪਿਛਲੇ ਦਹਾਕਿਆਂ ' ਘੋਲ ਦੇ ਕਈ ਪੜਾਵਾਂ ਵਿਚੋਂ ਦੀ ਲੰਘੀ ਹੈ ਪਰ ਕਿਸੇ ਵੀ ਪੜਾਅ ' ਇਹ ਟਾਕਰੇ ਦੀ ਮੌਜੂਦਾ ਜੰਗ ਜਿੰਨ੍ਹੀ ਵਿਸ਼ਾਲ ਨਹੀਂ ਸੀ ਜਦੋਂ ਅਸੀਂ ਦਾਅਵਾ ਕਰਦੇ ਹਾਂ ਕਿ ਹੁਣ ਚੀਨੀ ਇਨਕਲਾਬ ਦੇ ਅਜਿਹੇ ਲੱਛਣ ਹਨ ਜੋ ਇਸ ਨੂੰ ਬੀਤੇ ਦੇ ਇਨਕਲਾਬ ਨਾਲੋਂ ਨਿਖੇੜਦੇ ਹਨ ਕਿ ਇਨਕਲਾਬ ਨਾਕਾਮੀਆਂ ਤੋਂ ਜਿੱਤ ਵੱਲ ਮੋੜਾ ਕੱਟੇਗਾ ਤਾਂ ਸਾਡਾ ਅਰਥ ਹੁੰਦਾ ਹੈ ਕਿ ਚੀਨੀ ਲੋਕ ਅੱਗੇ ਵੱਧੇ ਹਨ, ਜਿੰਨ੍ਹਾ ਵਿਚੋਂ ਨੌਜਵਾਨਾਂ ਦਾ ਅੱਗੇ ਵੱਧਣਾ ਸਪੱਸ਼ਟ ਸਬੂਤ ਹੈ ਇਸ ਲਈ ਜਪਾਨ ਵਿਰੋਧੀ ਜੰਗ ਲਾਜ਼ਮੀ ਅਤੇ ਪੱਕ ਨਾਲ ਹੀ ਜਿੱਤ ਹਾਸਲ ਕਰੇਗੀ ਜਿਵੇ ਹਰੇਕ ਸਖਸ਼ ਜਾਣਦਾ ਹੈ ਕਿ ਇਸ ਜੰਗ ਅੰਦਰ ਬੁਨਿਆਦੀ ਨੀਤੀ ਜਪਾਨ ਵਿਰੋਧੀ ਕੌਮੀ ਸਾਂਝੇ ਮੋਰਚੇ ਦੀ ਨੀਤੀ ਹੈ ਜਿਸਦਾ ਉਦੇਸ਼ ਜਪਾਨੀ ਸਾਮਰਾਜਵਾਦੀਆਂ ਅਤੇ ਇਨ੍ਹਾਂ ਦੇ ਚੀਨੀ ਭਿਆਲਾਂ ਨੂੰ ਉਲਟਾਉਣਾ ਹੈ, ਪੁਰਾਣੇ ਚੀਨ ਨੂੰ ਨਵੇਂ ਚੀਨ ' ਪਲਟਣਾ ਹੈ ਅਤੇ ਸਮੁੱਚੀ ਕੌਮ ਨੂੰ ਇਸ ਦੀ ਅਰਧ-ਬਸਤੀਵਾਦੀ ਅਤੇ ਅਰਧ-ਜਾਗੀਰੂ ਹੈਸੀਅਤ ਤੋਂ ਮੁਕਤ ਕਰਾਉਣਾ ਹੈ ਚੀਨੀ ਨੌਜਵਾਨ ਲਹਿਰ ਅੰਦਰ ਏਕਤਾ ਦੀ ਮੌਜੂਦਾ ਘਾਟ ਗੰਭੀਰ ਕਮਜ਼ੋਰੀ ਹੈ ਤੁਹਾਨੂੰ ਏਕਤਾ ਖਾਤਰ ਹੰਭਲਾ ਮਾਰਨਾ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਏਕੇ ' ਹੀ ਬਲ ਹੈ ਤੁਹਾਨੂੰ ਸਮੁੱਚੇ ਮੁਲਕ ਦੇ ਨੌਜਵਾਨਾਂ ਦੀ ਮੌਜੂਦਾ ਹਾਲਤ ਨੂੰ ਸਮਝਣ ', ਏਕਤਾ ਹਾਸਲ ਕਰਨ ' ਅਤੇ ਧੁਰ ਅੰਤ ਤੱਕ ਜਪਾਨ ਦਾ ਟਾਕਰਾ ਕਰਨ ' ਮਦਦ ਕਰਨੀ ਚਾਹੀਦੀ ਹੈ
ਛੇਵਾਂ ਅਤੇ ਆਖਰੀ, ਮੈਂ ਯੇਨਾਨ ਅੰਦਰ ਨੌਜਵਾਨ ਲਹਿਰ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ ਇਹ ਮੁਲਕ ਭਰ ਅੰਦਰ ਨੌਜਵਾਨ ਲਹਿਰ ਲਈ ਨਮੂਨਾ ਹੈ ਜੋ ਸੇਧ ਇਹ ਅਖਤਿਆਰ ਕਰ ਰਹੀ ਹੈ, ਅਸਲ ' ਇਹ ਸਮੁੱਚੇ ਮੁਲਕ ਦੇ ਨੌਜਵਾਨ ਲਹਿਰ ਲਈ ਮਾਰਗ ਸੇਧ ਹੈ ਅਜਿਹਾ ਕਿਉਂ ਹੈ? ਕਿਉਂਕਿ ਇਹ ਦਰੁਸਤ ਮਾਰਗ ਸੇਧ ਹੈ ਏਕਤਾ ਦੇ ਮਾਮਲੇ ', ਤੁਸੀਂ ਦੇਖਦੇ ਹੋ ਕਿ ਯੇਨਾਨ ਦੇ ਨੌਜਵਾਨਾਂ ਨੇ ਕਮਾਲ ਕਰ ਦਿਖਾਈ ਹੈ, ਨਿਰਸੰਦੇਹ ਬਹੁਤ ਹੀ ਵਧੀਆ ਕਮਾਲ ਯੇਨਾਨ ਦੇ ਨੌਜਵਾਨਾਂ ਨੇ ਇਕਮੁੱਠਤਾ ਅਤੇ ਏਕਤਾ ਹਾਸਲ ਕਰ ਲਈ ਹੈ ਯੇਨਾਨ ਅੰਦਰ ਨੌਜਵਾਨ, ਬੁੱਧੀਜੀਵੀ ਅਤੇ ਵਿਦਿਆਰਥੀ, ਨੌਜਵਾਨ ਮਜ਼ਦੂਰ ਅਤੇ ਕਿਸਾਨ ਸਭ ਇਕਜੁੱਟ ਹੋ ਗਏ ਹਨ ਸਾਰੇ ਮੁਲਕ 'ਚੋਂ ਵੱਡੀ ਗਿਣਤੀ ' ਇਨਕਲਾਬੀ ਨੌਜਵਾਨ ਅਤੇ ਇੱਥੋਂ ਤੱਕ ਕਿ ਪ੍ਰਵਾਸੀ ਚੀਨੀ ਵੀ, ਯੇਨਾਨ ਵਿੱਚ ਅਧਿਐਨ ਕਰਨ ਆਉਂਦੇ ਹਨ ਅੱਜ ਇਸ ਬੈਠਕ ' ਸ਼ਾਮਲ ਤੁਹਾਡੇ ਚੋਂ ਬਹੁਤੇ ਹਜ਼ਾਰਾਂ ਮੀਲ ਦੂਰ ਤੋਂ ਯੇਨਾਨ ਆਏ ਹਨ ਭਾਵੇਂ ਤੁਹਾਡਾ ਗੋਤ ਚਾਂਗ ਜਾਂ ਲੀ, ਭਾਵੇਂ ਤੁਸੀਂ ਮਰਦ ਹੋ ਜਾਂ ਔਰਤ, ਮਜ਼ਦੂਰ ਹੋ ਜਾਂ ਕਿਸਾਨ, ਤੁਹਾਡੀ ਸਭ ਦੀ ਸੁਰ ਸਾਂਝੀ ਹੈ ਕੀ ਇਸ ਨੂੰ ਸਮੁੱਚੇ ਮੁਲਕ ਲਈ ਨਮੂਨਾ ਨਹੀਂ ਸਮਝਿਆ ਜਾਣਾ ਚਾਹੀਦਾ? ਯੇਨਾਨ ਦੇ ਨੌਜਵਾਨਾਂ ਨੇ ਨਾ ਸਿਰਫ ਆਪਣੀ ਏਕਤਾ ਹਾਸਲ ਕੀਤੀ ਹੈ ਅਤੇ ਸਭ ਤੋਂ ਵੱਧ ਕੇ ਇਹੀ ਗੱਲ ਹੈ, ਜਿਹੜੀ ਤੁਹਾਨੂੰ ਸਮੁੱਚੇ ਮੁਲਕ ਲਈ ਨਮੂਨਾ ਬਣਾਉਂਦੀ ਹੈ ਤੁਸੀਂ ਕੀ ਕਰਦੇ ਰਹੇ ਹੋ? ਤੁਸੀਂ ਇਨਕਲਾਬ ਦਾ ਸਿਧਾਂਤ ਸਿੱਖਦੇ ਅਤੇ ਜਪਾਨ ਦਾ ਟਾਕਰਾ ਕਰਨ ਦੇ ਅਸੂਲਾਂ ਅਤੇ ਢੰਗਾ ਦਾ ਅਧਿਐਨ ਕਰਦੇ ਅਤੇ ਕੌਮ ਦੀ ਰਾਖੀ ਕਰਦੇ ਰਹੇ ਹੋ ਤੁਸੀਂ ਪੈਦਾਵਾਰ ਲਈ ਮੁਹਿੰਮ ਚਲਾਉਂਦੇ ਰਹੇ ਹੋ ਅਤੇ ਹਜ਼ਾਰਾਂ ਮਊ ਬੰਜ਼ਰ ਜ਼ਮੀਨ ਨੂੰ ਅਬਾਦ ਕੀਤਾ ਹੈ ਕਨਫ਼ੂਸ਼ੀਅਸ ਨੇ ਕਦੇ ਵੀ ਜ਼ਮੀਨ ਅਬਾਦ ਨਹੀਂ ਕੀਤੀ ਜਾਂ ਕਦੇ ਵੀ ਇਸ ਨੂੰ ਵਾਹਿਆ ਨਹੀਂ ਜਦੋਂ ਉਹ ਆਪਣਾ ਸਕੂਲ ਚਲਾਉਂਦਾ ਸੀ, ਉਸਦੇ ਵਾਹਵਾ ਗਿਣਤੀ ' ਵਿਦਿਆਰਥੀ ਸਨ, “ਸੱਤਰ ਸ਼੍ਰੇਸ਼ਟ ਮਨੁੱਖ ਅਤੇ ਤਿੰਨ ਹਜ਼ਾਰ ਚੇਲੇਸਨ, ਇਹ ਵੱਧ ਫੁੱਲ ਰਿਹਾ ਸਕੂਲ ਸੀ! ਫਿਰ ਉਸ ਕੋਲ ਯੇਨਾਨ ਦੇ ਵਿਦਿਆਰਥੀਆਂ ਨਾਲੋਂ ਕਿਤੇ ਘੱਟ ਵਿਦਿਆਰਥੀ ਸਨ ਅਤੇ ਇਸ ਤੋਂ ਵੀ ਅੱਗੇ, ਉਹਨਾਂ ਨੇ ਪੈਦਾਵਰ ਮੁਹਿੰਮਾਂ ਨੂੰ ਪਸੰਦ ਨਹੀਂ ਕਰਨਾ ਸੀ ਜਦੋਂ ਇਕ ਵਿਦਿਆਰਥੀ ਨੇ ਉਸਨੂੰ ਪੁੱਛਿਆ ਕਿ ਹਲ ਕਿਵੇਂ ਵਾਹੀਦਾ ਹੈ ਤਾਂ ਕਨਫ਼ੂਸ਼ੀਅਸ ਦਾ ਜਵਾਬ ਸੀ , “ਮੈਨੂੰ ਨਹੀਂ ਪਤਾ, ਮੈਂ ਕਿਸਾਨ ਜਿੰਨ੍ਹਾਂ ਚੰਗਾ ਨਹੀਂ ਵਾਹ ਸਕਦਾਕਨਫ਼ੂਸ਼ੀਅਸ ਨੂੰ ਫਿਰ ਪੁੱਛਿਆ ਕਿ ਸਬਜੀਆਂ ਕਿਵੇਂ ਉਗਾਈ ਦੀਆਂ ਹਨ ਤਾਂ ਉਸਨੇ ਜਵਾਬ ਦਿੱਤਾ, “ਮੈ ਨਹੀਂ ਜਾਣਦਾ, ਮੈਂ ਮਾਲੀ ਜਿੰਨੀ ਚੰਗੀ ਸਬਜ਼ੀ ਨਹੀਂ ਉਗਾ ਸਕਦਾਪੁਰਾਣੇ ਸਮਿਆਂ ' ਰਿਸ਼ੀਆਂ ਕੋਲ ਪੜ੍ਹਦੇ ਚੀਨੀ ਨੌਜਵਾਨਾਂ ਨੇ ਨਾ ਹੀ ਇਨਕਲਾਬੀ ਸਿਧਾਂਤ ਸਿੱਖਿਆ ਅਤੇ ਨਾ ਹੀ ਮਿਹਨਤ ' ਹਿੱਸਾ ਲਿਆ ਅੱਜ, ਸਾਡੇ ਮੁਲਕ ਦੇ ਵਿਸ਼ਾਲ ਖਿੱਤਿਆਂ ' ਸਕੂਲਾਂ ਅੰਦਰ ਨਾ ਹੀ ਭੋਰਾ-ਭਰ ਇਨਕਲਾਬੀ ਸਿਧਾਂਤ ਪੜ੍ਹਾਇਆ ਜਾਂਦਾ ਹੈ, ਨਾ ਹੀ ਪੈਦਾਵਰ ਮੁਹਿੰਮਾਂ ਵਰਗੀ ਕੋਈ ਚੀਜ਼ ਵੇਖਣ ਨੂੰ ਮਿਲਦੀ ਹੈ ਸਿਰਫ ਯੇਨਾਨ ਅਤੇ ਦੁਸ਼ਮਣ ਪਿਛਵਾੜਿਆਂ ' ਜਪਾਨ ਵਿਰੋਧੀ ਅਧਾਰ ਇਲਾਕਿਆਂ ਵਿਖੇ ਨੌਜਵਾਨ ਲੋਕ ਬੁਨਿਆਦੀ ਤੌਰ ਤੇ ਵੱਖਰੇ ਹਨ ਇਹ ਜਪਾਨ ਦਾ ਟਾਕਰਾ ਕਰਨ ਅਤੇ ਕੌਮ ਦੀ ਰੱਖਿਆ ਕਰਨ ' ਸੱਚੀਓਂ ਹੀ ਆਗੂ ਹਨ ਕਿਉਂਕਿ ਇਨ੍ਹਾਂ ਦੀ ਸਿਆਸੀ ਸੇਧ ਮਾਰਗ ਅਤੇ ਕੰਮ ਤਰੀਕੇ ਸਹੀ ਹਨ ਇਸ ਕਰਕੇ ਮੈਂ ਕਹਿੰਦਾ ਹਾਂ ਕਿ ਯੇਨਾਨ ਦੀ ਨੌਜਵਾਨ ਲਹਿਰ ਸਾਰੇ ਮੁਲਕ ਦੀ ਨੌਜਵਾਨ ਲਹਿਰ ਲਈ ਨਮੂਨਾ ਹੈ
ਸਾਡੀ ਅੱਜ ਦੀ ਬੈਠਕ ਬਹੁਤ ਹੀ ਮਹੱਤਵਪੂਰਨ ਹੈ ਮੈਂ ਜੋ ਕਹਿਣਾ ਸੀ ਕਹਿ ਦਿੱਤਾ ਮੈਂ ਉਮੀਦ ਕਰਦਾਂ ਹਾਂ ਕਿ ਤੁਸੀਂ ਸਾਰੇ ਪਿਛਲੇ ਪੰਜਾਹ ਸਾਲਾਂ ਅੰਦਰ ਚੀਨੀ ਇਨਕਲਾਬ ਦੇ ਸਬਕਾਂ ਦਾ ਅਧਿਐਨ ਕਰੋਗੇ, ਇਸਦੇ ਚੰਗੇ ਨੁਕਤਿਆਂ ਨੂੰ ਵਿਕਸਿਤ ਕਰੋਗੇ ਅਤੇ ਇਸ ਦੀਆਂ ਗਲਤੀਆਂ ਨੂੰ ਰੱਦ ਕਰੋਗੇ ਤਾਂ ਕਿ ਨੌਜਵਾਨ ਸਾਰੇ ਮੁਲਕ ਦੇ ਲੋਕਾਂ ਨਾਲ ਇਕਸੁਰ ਹੋ ਜਾਣ ਅਤੇ ਇਨਕਲਾਬ ਨਾਕਾਮੀਆਂ ਤੋਂ ਜਿੱਤ ਵੱਲ ਪਾਸਾ ਪਲਟੇ ਜਦ ਨੌਜਵਾਨ ਅਤੇ ਲੋਕ ਲਾਮਬੰਦ, ਜੱਥੇਬੰਦ ਅਤੇ ਇਕਮੁੱਠ ਹੋ ਗਏ, ਜਪਾਨੀ ਸਾਮਰਾਜਵਾਦ ਨੂੰ ਉਲਟਾ ਦਿੱਤਾ ਜਾਵੇਗਾ ਹਰੇਕ ਨੌਜਵਾਨ ਨੂੰ ਆਪਣੀ ਜ਼ੰਮੇਵਾਰੀ ਸੰਭਾਲਣੀ ਚਾਹੀਦੀ ਹੈ ਹਰ ਇਕ ਜਣਾ ਪਹਿਲਾਂ ਨਾਲੋਂ ਵੱਖਰਾ ਬਣੇ ਅਤੇ ਜਪਾਨੀ ਸਾਮਰਾਜਵਾਦ ਨੂੰ ਉਲਟਾਉਣ ਲਈ ਸਮੁੱਚੇ ਮੁਲਕ ਦੇ ਨੌਜਵਾਨਾਂ ਨੂੰ ਇਕਮੁੱਠ ਕਰਨ ਅਤੇ ਲੋਕਾਂ ਨੂੰ ਜੱਥੇਬੰਦ ਕਰਨ ਦਾ ਅਤੇ ਪੁਰਾਣੇ ਚੀਨ ਨੂੰ ਨਵੇਂ ਚੀਨ ਵਿਚ ਪਲਟਣ ਦਾ ਦ੍ਰਿੜ ਇਰਾਦਾ ਧਾਰੇ ਅਜਿਹਾ ਕਰਨ ਦੀ ਮੈਂ ਤੁਹਾਡੇ ਸਾਰਿਆਂ ਤੋਂ ਆਸ ਕਰਦਾ ਹਾਂ

ਸਮਾਪਤ

No comments:

Post a Comment