Pages

Thursday, August 8, 2019

ਯੁਵਕ ਲੀਗਾਂ ਦੇ ਕਾਰਜ਼- ਵੀ.ਆਈ. ਲੈਨਿਨ -4


ਯੁਵਕ ਲੀਗਾਂ ਦੇ ਕਾਰਜ਼- ਵੀ.ਆਈ. ਲੈਨਿਨ -4






ਮੈਂ ਇਨਾਂ ਸਵਾਲਾਂ ਦਾ ਜਵਾਬ ਦਿੱਤਾ ਹੈ ਕਿ ਸਾਨੂੰ ਕੀ ਸਿੱਖਣਾ ਚਾਹੀਦਾ ਹੈ, ਸਾਨੂੰ ਪੁਰਾਣੇ ਸਕੂਲਾਂ ਤੋਂ ਤੇ ਪੁਰਾਣੇ ਵਿਗਿਆਨ ਤੋਂ ਕੀ ਲੈਣਾ ਚਾਹੀਦਾ ਹੈ ਮੈਂ ਹੁਣ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਕਿਵੇਂ ਸਿੱਖਿਆ ਜਾਣਾ ਚਾਹੀਦਾ ਹੈ ਇਸਦਾ ਜਵਾਬ ਹੈ : ਸਿਰਫ਼ ਸਕੂਲਾਂ ਦੀ ਸਰਗਰਮੀ ਵਿਚਲੇ ਹਰ ਕਦਮ ਨੂੰ, ਸਿਖਲਾਈ, ਵਿੱਦਿਆ ਤੇ ਪੜਾਈ ਵਿਚਲੇ ਹਰ ਕਦਮ ਨੂੰ ਲੋਟੂਆਂ ਦੇ ਖਿਲਾਫ਼ ਸਾਰੇ ਕਿਰਤੀ ਲੋਕਾਂ ਦੇ ਘੋਲ ਨਾਲ ਅਨਿੱਖੜ ਤੌਰ 'ਤੇ ਜੋੜ ਕੇ ਮੈਂ ਕੁਝ ਯੁਵਕ ਜਥੇਬੰਦੀਆਂ ਦੇ ਕੰਮ ਦੇ ਤਜ਼ਰਬੇ ਤੋਂ ਕੁਝ ਮਿਸਾਲਾਂ ਦੇਵਾਂਗਾ, ਇਸ ਗੱਲ ਦੀ ਵਿਆਖਿਆ ਕਰਨ ਲਈ ਕਿ ਕਮਿਊਨਿਜ਼ਮ ਦੀ ਇਹ ਸਿਖਲਾਈ ਕਿਵੇਂ ਚੱਲਣੀ ਚਾਹੀਦੀ ਹੈ ਹਰ ਕੋਈ ਅਨਪੜਤਾ ਖ਼ਤਮ ਕਰਨ ਦੀ ਗੱਲ ਕਰ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਅਨਪੜ ਦੇਸ਼ ਵਿਚ ਕਮਿਊਨਿਸਟ ਸਮਾਜ ਨਹੀਂ ਉਸਾਰਿਆ ਜਾ ਸਕਦਾ ਸੋਵੀਅਤ ਸਰਕਾਰ ਲਈ ਸਿਰਫ਼ ਹੁਕਮ ਜਾਰੀ ਕਰ ਦੇਣਾ, ਜਾਂ ਪਾਰਟੀ ਵੱਲੋਂ ਕੋਈ ਖਾਸ ਨਾਅਰਾ ਜਾਰੀ ਕਰ ਦੇਣਾ, ਜਾਂ ਆਪਣੇ ਕੁਝ ਕੁ ਸਭ ਤੋਂ ਚੰਗੇ ਕਾਰਕੁੰਨਾਂ ਨੂੰ ਇਸ ਕੰਮ 'ਤੇ ਲਾ ਦੇਣਾ ਕਾਫ਼ੀ ਨਹੀਂ ਜਵਾਨ ਪੀੜੀ ਨੂੰ ਖ਼ੁਦ ਇਹ ਕੰਮ ਹੱਥ ਲੈਣਾ ਚਾਹੀਦਾ ਹੈ ਕਮਿਊਨਿਜ਼ਮ ਦਾ ਮਤਲਬ ਹੈ ਕਿ ਨੌਜਵਾਨ, ਯੁਵਕ ਲੀਗ ਨਾਲ ਸੰਬੰਧ ਰੱਖਦੇ ਗੱਭਰੂ ਤੇ ਮੁਟਿਆਰਾਂ ਇਹ ਕਹਿਣਾ : ਇਹ ਸਾਡਾ ਕੰਮ ਹੈ; ਅਸੀਂ ਇਕੱਠੇ ਹੋਵਾਂਗੇ ਤੇ ਅਨਪੜਤਾ ਨੂੰ ਖ਼ਤਮ ਕਰਨ ਲਈ ਪਿੰਡਾਂ ਵਿਚ ਜਾਵਾਂਗੇ ਤਾਂ ਕਿ ਸਾਡੇ ਨੌਜਵਾਨਾਂ ਵਿਚ ਕੋਈ ਅਨਪੜ ਨਾ ਰਹੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਵਾਨ ਹੋ ਰਹੀ ਪੀੜੀ ਨੂੰ ਆਪਣੀਆਂ ਸਰਗਰਮੀਆਂ ਇਸ ਕੰਮ 'ਤੇ ਲਾਉਣ ਵੱਲ ਪ੍ਰੇਰੀਏ ਤੁਸੀਂ ਜਾਣਦੇ ਹੋ ਕਿ ਅਸੀਂ ਜਾਹਲ ਤੇ ਅਨਪੜ ਰੂਸ ਨੂੰ ਇੱਕ ਪੜੇ ਲਿਖੇ ਦੇਸ਼ ਵਿਚ ਤੇਜ਼ੀ ਨਾਲ ਨਹੀਂ ਬਦਲ ਸਕਦੇ ਪਰ ਜੇ ਯੁਵਕ ਲੀਗ ਇਸ ਕੰਮ ਵਿਚ ਜੁੱਟ ਜਾਏ ਤੇ ਜੇ ਸਾਰੇ ਨੌਜਵਾਨ ਸਾਰਿਆਂ ਦੇ ਭਲੇ ਲਈ ਕੰਮ ਕਰਨ ਤਾਂ ਚਾਰ ਲੱਖ ਮੁੰਡਿਆਂ-ਕੁੜੀਆਂ ਦੀ ਮੈਂਬਰਸ਼ਿਪ ਵਾਲੀ ਇਹ ਲੀਗ ਆਪਣੇ ਆਪ ਨੂੰ ਯੁਵਕ ਕਮਿਊਨਿਸਟ ਲੀਗ ਅਖਵਾਉਣ ਦੀ ਹੱਕਦਾਰ ਹੋਵੇਗੀ ਇਹ ਵੀ ਲੀਗ ਦਾ ਇੱਕ ਕਰਤੱਵ ਹੈ ਕਿ ਸਿਰਫ਼ ਆਪ ਹੀ ਗਿਆਨ ਪ੍ਰਾਪਤ ਨਾ ਕਰੇ, ਸਗੋਂ ਉਨਾਂ ਨੌਜਵਾਨਾਂ ਦੀ ਸਹਾਇਤਾ ਵੀ ਕਰੇ ਜਿਹੜੇ ਖ਼ੁਦ ਆਪਣੇ ਯਤਨਾਂ ਨਾਲ ਆਪਣੇ ਆਪ ਨੂੰ ਅਨਪੜਤਾ ਦੇ ਜੰਜਾਲ ਵਿਚੋਂ ਨਹੀਂ ਕੱਢ ਸਕਦੇ ਯੁਵਕ ਲੀਗ ਦਾ ਮੈਂਬਰ ਹੋਣ ਦਾ ਮਤਲਬ ਹੈ ਕਿ ਆਪਣੀ ਕਿਰਤ ਤੇ ਘਾਲਣਾ ਸਾਂਝੇ ਉਦੇਸ਼ 'ਤੇ ਲਾਈ ਜਾਏ ਇਹ ਹੈ ਮਤਲਬ ਕਮਿਊਨਿਸਟ ਵਿੱਦਿਆ ਦਾ ਸਿਰਫ਼ ਇਹੋ ਜਿਹੇ ਕੰਮ ਦੇ ਦੌਰਾਨ ਹੀ ਨੌਜਵਾਨ ਮੁੰਡੇ-ਕੁੜੀਆਂ ਅਸਲੀ ਕਮਿਊਨਿਸਟ ਬਣਦੇ ਹਨ ਇਸ ਕੰਮ ਵਿਚ ਜੇ ਉਹ ਅਮਲੀ ਸਿੱਟੇ ਪ੍ਰਾਪਤ ਕਰ ਲੈਣਗੇ ਤਾਂ ਹੀ ਸਿਰਫ਼ ਉਹ ਕਮਿਊਨਿਸਟ ਬਨਣਗੇ
ਉਦਾਹਰਣ ਵਜੋਂ ਉਪ-ਨਗਰੀ ਸਬਜ਼ੀਆਂ ਦੇ ਬਾਗ਼ਾਂ ਨੂੰ ਹੀ ਲਵੋ ਕੀ ਇਹ ਠੋਸ ਕੰਮ ਨਹੀਂ? ਇਹ ਯੁਵਕ ਕਮਿਊਨਿਸਟ ਲੀਗ ਦੇ ਕਰਤੱਵਾਂ ਵਿਚੋਂ ਇੱਕ ਹੈ ਲੋਕ ਭੁੱਖ ਨਾਲ ਮਰ ਰਹੇ ਹਨ; ਫੈਕਟਰੀਆਂ ਵਿਚ ਭੁੱਖ ਫੈਲੀ ਹੋਈ ਹੈ ਭੁੱਖ ਤੇ ਆਪਣੇ ਆਪ ਨੂੰ ਬਚਾਉਣ ਲਈ, ਸਬਜ਼ੀਆਂ ਦੇ ਬਾਗ਼ਾਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ ਪਰ ਖੇਤੀ ਪੁਰਾਣੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਇਸ ਵਾਸਤੇ ਵਧੇਰੇ ਜਮਾਤੀ ਚੇਤੰਨਤਾ ਵਾਲੇ ਅਨਸਰਾਂ ਨੂੰ ਇਸ ਕੰਮ ਵਿਚ ਜੁੱਟਣਾ ਚਾਹੀਦਾ ਹੈ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਬਜ਼ੀਆਂ ਦੇ ਬਾਗ਼ਾਂ ਦੀ ਗਿਣਤੀ ਵਧ ਜਾਏਗੀ, ਉਨਾਂ ਦਾ ਰਕਬਾ ਵਧ ਜਾਏਗਾ ਤੇ ਸਿੱਟੇ ਚੰਗੇ ਨਿਕਲਣ ਲੱਗ ਪੈਣਗੇ ਯੁਵਕ ਕਮਿਉਨਿਸਟ ਲੀਗ ਨੂੰ ਇਸ ਕੰਮ ਵਿਚ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ ਪਰ ਲੀਗ ਤੇ ਲੀਗ ਦੀ ਹਰ ਸ਼ਾਖਾ ਨੂੰ ਇਹ ਆਪਣਾ ਫਰਜ਼ ਸਮਝਣਾ ਚਾਹੀਦਾ ਹੈ
ਯੁਵਕ ਕਮਿਊਨਿਸਟ ਲੀਗ ਨੂੰ ਛਾਪਾਮਾਰ ਫ਼ੌਜ ਬਣਨਾ ਚਾਹੀਦਾ ਹੈ, ਜਿਹੜੀ ਹਰ ਕੰਮ ਵਿਚ ਸਹਾਇਤਾ ਕਰੇ ਤੇ ਪਹਿਲਕਦਮੀ ਤੇ ਉਦਮ ਵਿਖਾਏ ਲੀਗ ਨੂੰ ਇੱਕ ਐਸੀ ਜਥੇਬੰਦੀ ਬਣਨਾ ਚਾਹੀਦਾ ਹੈ, ਜਿਹੜੀ ਹਰ ਮਜ਼ਦੂਰ ਨੂੰ ਇਹ ਵੇਖਣ ਦੇ ਯੋਗ ਬਣਾਏ ਕਿ ਇਸ ਵਿਚ ਉਹ ਲੋਕ ਹਨ ਜਿਨਾਂ ਦੀ ਸਿੱਖਿਆ ਨੂੰ ਉਹ ਸ਼ਾਇਦ ਨਹੀਂ ਸਮਝਦਾ ਤੇ ਜਿਨਾਂ ਦੀ ਸਿੱਖਿਆ ਉੱਤੇ ਹੋ ਸਕਦਾ ਹੈ, ਉਹ ਇਕਦਮ ਯਕੀਨ ਨਾ ਕਰੋ, ਪਰ ਜਿਨਾਂ ਦੇ ਅਮਲੀ ਕੰਮ ਤੇ ਸਰਗਰਮੀ ਤੋਂ ਉਹ ਵੇਖ ਸਕਦਾ ਹੈ ਕਿ ਉਹ ਸਚਮੁੱਚ ਐਸੇ ਲੋਕ ਹਨ, ਜਿਹੜੇ ਉਸਨੂੰ ਠੀਕ ਰਸਤਾ ਵਿਖਾ ਰਹੇ ਹਨ
ਜੇ ਯੁਵਕ ਕਮਿਊਨਿਸਟ ਲੀਗ ਸਾਰੇ ਖੇਤਰਾਂ ਵਿਚ ਆਪਣੇ ਕੰਮ ਨੂੰ ਇਸ ਤਰੀਕੇ ਨਾਲ ਜਥੇਬੰਦ ਕਰਨ ਤੋਂ ਅਸਮਰੱਥ ਰਹਿੰਦੀ ਹੈ ਤਾਂ ਇਸਦਾ ਮਤਲਬ ਹੋਵੇਗਾ ਕਿ ਇਹ ਪੁਰਾਣੇ ਬੁਰਜੂਆ ਰਸਤੇ ਵੱਲ ਮੁੜ ਰਹੀ ਹੈ ਸਾਨੂੰ ਆਪਣੀ ਵਿੱਦਿਆ ਲੋਟੂਆਂ ਦੇ ਖਿਲਾਫ਼ ਮਜ਼ਦੂਰ ਲੋਕਾਂ ਦੇ ਘੋਲ ਨਾਲ ਜੋੜਨੀ ਚਾਹੀਦੀ ਹੈ, ਤਾਂ ਕਿ ਕਮਿਊਨਿਜ਼ਮ ਦੀ ਸਿੱਖਿਆ ਵੱਲੋਂ ਸਾਹਮਣੇ ਰੱਖੇ ਗਏ ਕਾਰਜ ਨੇਪਰੇ ਚੜਾਉਣ ਵਿਚ ਉਨਾਂ ਦੀ ਸਹਾਇਤਾ ਕੀਤੀ ਜਾ ਸਕੇ
ਲੀਗ ਦੇ ਮੈਂਬਰਾਂ ਨੂੰ ਆਪਣਾ ਸਾਰਾ ਵਿਹਲਾ ਸਮਾਂ ਸਬਜ਼ੀ ਦੇ ਬਾਗ਼ਾਂ ਨੂੰ ਸੁਧਾਰਨ 'ਤੇ ਜਾਂ ਕਿਸੇ ਫੈਕਟਰੀ ਵਿਚ ਨੌਜਵਾਨਾਂ ਦੀ ਵਿੱਦਿਆ ਜਥੇਬੰਦ ਕਰਨ ਆਦਿ 'ਤੇ ਲਾਉਣਾ ਚਾਹੀਦਾ ਹੈ ਅਸੀਂ ਰੂਸ ਨੂੰ ਕੰਗਾਲੀ ਮਾਰੇ ਤੇ ਮੰਦਹਾਲ ਦੇਸ਼ ਤੋਂ ਇੱਕ ਅਮੀਰ ਦੇਸ਼ ਵਿਚ ਬਦਲਣਾ ਚਾਹੁੰਦੇ ਹਾਂ ਯੁਵਕ ਕਮਿਊਨਿਸਟ ਲੀਗ ਨੂੰ ਆਪਣੀ ਵਿੱਦਿਆ, ਪੜਾਈ ਤੇ ਸਿਖਲਾਈ ਨੂੰ ਮਜ਼ਦੂਰਾਂ ਤੇ ਕਿਸਾਨਾਂ ਦੀ ਕਿਰਤ ਦੇ ਨਾਲ ਮੇਲਣਾ ਚਾਹੀਦਾ ਹੈ ਤਾਂ ਕਿ ਇਹ ਆਪਣੇ ਆਪ ਨੂੰ ਸਕੂਲਾਂ ਤੱਕ ਜਾਂ ਕਮਿਊਨਿਸਟ ਕਿਤਾਬਾਂ ਤੇ ਪੈਂਮਫਲਟ ਪੜਨ ਤੱਕ ਸੀਮਤ ਨਾ ਰੱਖੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਨ ਨਾਲ ਹੀ ਬੰਦਾ ਸੱਚਾ ਕਮਿਊਨਿਸਟ ਬਣ ਸਕਦਾ ਹੈ
ਇਹ ਗੱਲ ਆਮ ਤੌਰ 'ਤੇ ਸਮਝ ਲਈ ਜਾਣੀ ਚਾਹੀਦੀ ਹੈ ਕਿ ਯੁਵਕ ਲੀਗ ਦੇ ਸਾਰੇ ਮੈਂਬਰ ਪੜੇ-ਲਿਖੇ ਬੰਦੇ ਹੁੰਦੇ ਹਨ ਤੇ ਇਸਦੇ ਨਾਲ ਹੀ ਆਪਣੇ ਕੰਮ ਵਿਚ ਵੀ ਤੇਜ਼ ਹੁੰਦੇ ਹਨ ਜਦੋਂ ਹਰ ਕੋਈ ਦੇਖੇਗਾ ਕਿ ਅਸੀਂ ਪੁਰਾਣੇ ਕੰਮ ਵਿਚੋਂ ਪੁਰਾਣੇ ਡਰਿੱਲ-ਸਾਰਜੰਟ ਢੰਗ ਕੱਢ ਮਾਰੇ ਹਨ ਤੇ ਉਨਾਂ ਦੀ ਥਾਂ ਚੇਤੰਨ ਜ਼ਬਤ ਨੂੰ ਲੈ ਆਂਦਾ ਹੈ ਕਿ ਸਾਰੇ ਨੌਜਵਾਨ ਮੁੰਡੇ-ਕੁੜੀਆਂ ਸੁਬੋਤਨਿਕ ਵਿਚ ਹਿੱਸਾ ਲੈਂਦੇ ਹਨ ਤੇ ਹਰ ਉਪ-ਨਗਰੀ ਫਾਰਮ ਨੂੰ ਲੋਕਾਂ ਦੀ ਸਹਾਇਤਾ ਕਰਨ ਲਈ ਵਰਤਦੇ ਹਨ- ਤਾਂ ਲੋਕ ਕਿਰਤ ਨੂੰ ਪੁਰਾਣੇ ਤਰੀਕੇ ਨਾਲ ਲੈਣਾ ਛੱਡ ਦੇਣਗੇ
ਇਹ ਯੁਵਕ ਕਮਿਊਨਿਸਟ ਲੀਗ ਦਾ ਕਰਤੱਵ ਹੈ ਕਿ ਇਹੋ ਜਿਹੇ ਮਾਮਲਿਆਂ, ਜਿਵੇਂ ਕਿ - ਤੇ ਮੈਂ ਇੱਥੇ ਛੋਟੀ ਜਿਹੀ ਮਿਸਾਲ ਲਵਾਂਗਾਂ- ਜਨਤਕ ਸਫ਼ਾਈ ਜਾਂ ਖੁਰਾਕ ਦੀ ਵੰਡ ਵਿਚ ਹਰ ਥਾਂ, ਪਿੰਡਾਂ ਵਿਚ ਤੇ ਸ਼ਹਿਰ ਦੇ ਹਿੱਸਿਆਂ ਵਿਚ, ਸਹਾਇਤਾ ਜਥੇਬੰਦ ਕਰੇ ਪੁਰਾਣੇ, ਸਰਮਾਏਦਾਰ ਸਮਾਜ ਵਿਚ ਇਹ ਕਿਵੇਂ ਕੀਤਾ ਜਾਂਦਾ ਸੀ? ਹਰ ਕੋਈ ਆਪਣੇ ਲਈ ਕੰਮ ਕਰਦਾ ਸੀ ਤੇ ਬੁੱਢਿਆਂ ਤੇ ਬੀਮਾਰਾਂ ਦੀ, ਜਾਂ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ ਕਰਦਾ ਕਿ ਕੀ ਘਰ ਦਾ ਕੰਮ ਸਿਰਫ਼ ਔਰਤਾਂ ਦੀ ਸਿਰਦਰਦੀ ਹੈ, ਜਿਹੜੀਆਂ ਸਿੱਟੇ ਵਜੋਂ ਜ਼ਬਰ ਸਹਿਣ ਤੇ ਦਾਸਤਾਂ ਦੀਆਂ ਹਾਲਤਾਂ ਵਿਚ ਰਹਿੰਦੀਆਂ ਸਨ ਇਸਦਾ ਮੁਕਾਬਲਾ ਕਰਨਾ ਕਿਸਦਾ ਕੰਮ ਹੈ? ਇਹ ਯੁਵਕ ਲੀਗਾਂ ਦਾ ਕੰਮ ਹੈ, ਜਿਨਾਂ ਨੂੰ ਇਹ ਕਹਿਣਾ ਚਾਹੀਦਾ ਹੈ : ਅਸੀਂ ਇਹ ਸਭ ਕੁਝ ਬਦਲ ਦੇਵਾਂਗੇ; ਅਸੀਂ ਨੌਜਵਾਨਾਂ ਦੇ ਦਸਤੇ ਜਥੇਬੰਦ ਕਰਾਂਗੇ, ਜਿਹੜੇ ਜਨਤਕ ਸਫ਼ਾਈ ਨੂੰ ਯਕੀਨੀ ਕਰਾਉਣ ਵਿਚ ਸਹਾਇਤਾ ਦੇਣਗੇ ਜਾਂ ਖੁਰਾਕ ਵੰਡਣਗੇ, ਜਿਹੜੇ ਬਾਕਾਇਦਾ ਤੌਰ 'ਤੇ ਘਰੋ-ਘਰੀ ਮੁਆਇਨੇ ਕਰਨਗੇ ਤੇ ਸਾਰੇ ਸਮਾਜ ਦੇ ਭਲੇ ਲਈ ਸੰਗਠਤ ਤਰੀਕੇ ਨਾਲ ਕੰਮ ਕਰਨਗੇ, ਆਪਣੀਆਂ ਸ਼ਕਤੀਆਂ ਨੂੰ ਠੀਕ ਤਰਾਂ ਨਾਲ ਵੰਡਦੇ ਹੋਏ ਤੇ ਇਹ ਦਿਖਾਉਂਦਿਆਂ ਕਿ ਕਿਰਤ ਜਥੇਬੰਦ ਕੀਤੀ ਜਾਣੀ ਚਾਹੀਦੀ ਹੈ
ਉਨਾਂ ਲੋਕਾਂ ਦੀ ਪੀੜੀ, ਜਿਹੜੇ ਇਸ ਵੇਲੇ ਪੰਜਾਹ ਸਾਲਾਂ ਦੀ ਉਮਰ ਦੇ ਹਨ, ਕਮਿਊਨਿਸਟ ਸਮਾਜ ਨੂੰ ਦੇਖਣ ਦੀ ਆਸ ਨਹੀਂ ਰੱਖ ਸਕਦੀ ਇਹ ਪੀੜੀ ਉਸ ਤੋਂ ਪਹਿਲਾਂ ਹੀ ਚਲਾਣਾ ਕਰ ਚੁੱਕੀ ਹੋਵੇਗੀ ਪਰ ਉਨਾਂ ਦੀ ਪੀੜੀ, ਜਿਹੜੇ ਇਸ ਵੇਲੇ ਪੰਦਰਾਂ ਸਾਲਾਂ ਦੇ ਹਨ, ਕਮਿਊਨਿਸਟ ਸਮਾਜ ਦੇਖੇਗੀ, ਤੇ ਖ਼ੁਦ ਇਸ ਸਮਾਜ ਨੂੰ ਉਸਾਰੇਗੀ ਇਸ ਪੀੜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨਾਂ ਦੀਆਂ ਜ਼ਿੰਦਗੀਆਂ ਦਾ ਕੁੱਲ ਮੰਤਵ ਕਮਿਊਨਿਸਟ ਸਮਾਜ ਉਸਾਰਨਾ ਹੈ ਪੁਰਾਣੇ ਸਮਾਜ ਵਿਚ, ਹਰ ਪ੍ਰਵਾਰ ਵੱਖੋ-ਵੱਖ ਰਹਿ ਕੇ ਕੰਮ ਕਰਦਾ ਸੀ ਤੇ ਕਿਰਤ ਨੂੰ, ਸਿਵਾਏ ਭੂਮੀਪਤੀਆਂ ਤੇ ਸਰਮਾਏਦਾਰਾਂ ਦੇ, ਹੋਰ ਕੋਈ ਜਥਬੰਦ ਨਹੀਂ ਸੀ ਕਰਦਾ, ਤੇ ਉਹ ਲੋਕਾਂ ਦੇ ਜਨ-ਸਮੂਹਾਂ 'ਤੇ ਜ਼ਬਰ ਕਰਦੇ ਸਨ ਸਾਨੂੰ ਸਾਰੀ ਕਿਰਤ, ਭਾਵੇਂ ਇਹ ਕਿੰਨੀ ਵੀ ਮੁਸ਼ੱਕਤ-ਭਰੀ ਜਾਂ ਖਲਜਗਣ ਵਾਲੀ ਕਿਉਂ ਨਾ ਹੋਵੇ, ਇਸ ਤਰੀਕੇ ਨਾਲ ਜਥੇਬੰਦ ਕਰਨੀ ਚਾਹੀਦੀ ਹੈ ਕਿ ਹਰ ਮਜ਼ਦੂਰ ਤੇ ਕਿਸਾਨ ਇਹ ਕਹਿ ਸਕੇ : ਮੈਂ ਆਜ਼ਾਦ ਕਿਰਤ ਦੀ ਮਹਾਨ ਫੌਜ ਦਾ ਹਿੱਸਾ ਹਾਂ, ਤੇ ਆਪਣਾ ਜੀਵਨ ਭੂਮੀਪਤੀਆਂ ਤੇ ਸਰਮਾਏਦਾਰਾਂ ਤੋਂ ਬਿਨਾਂ ਉਸਾਰ ਸਕਾਂਗਾ, ਕਮਿਊਨਿਸਟ ਪ੍ਰਬੰਧ ਸਥਾਪਤ ਕਰਨ ਵਿਚ ਸਹਾਇਤਾ ਕਰ ਸਕਾਂਗਾ ਯੁਵਕ ਕਮਿਊਨਿਸਟ ਲੀਗ ਨੂੰ ਚਾਹੀਦਾ ਹੈ ਕਿ ਹਰ ਨੌਜਵਾਨ ਨੂੰ ਛੋਟੀ ਉਮਰ ਤੋਂ ਹੀ ਚੇਤਨ ਤੇ ਜ਼ਬਤ ਵਾਲੀ ਕਿਰਤ ਵਿਚ ਜੁੱਟਣਾ ਸਿਖਾਏ ਇਸ ਤਰੀਕੇ ਨਾਲ ਸਾਨੂੰ ਯਕੀਨ ਹੋ ਸਕਦਾ ਹੈ ਕਿ ਇਸ ਵੇਲੇ ਸਾਡੇ ਸਾਹਮਣੇ ਖੜੇ ਮਸਲੇ ਹੱਲ ਕਰ ਲਏ ਜਾਣਗੇ ਸਾਨੂੰ ਇਹ ਫਰਜ਼ ਕਰ ਲੈਣਾ ਚਾਹੀਦਾ ਹੈ ਕਿ ਦੇਸ਼ ਦੇ ਬਿਜਲਈਕਰਨ ਲਈ ਘੱਟੋ-ਘੱਟ ਦਸ ਸਾਲ ਚਾਹੀਦੇ ਹੋਣਗੇ ਤਾਂ ਕਿ ਸਾਡਾ ਕੰਗਾਲੀ-ਮਾਰਿਆ ਦੇਸ਼ ਟੈਕਨਾਲੌਜੀ ਦੀਆਂ ਨਵੀਨਤਮ ਪ੍ਰਾਪਤੀਆਂ ਤੋਂ ਲਾਭ ਉਠਾ ਸਕੇ ਤੇ ਇਸ ਲਈ, ਉਨਾਂ ਲੋਕਾਂ ਦੀ ਪੀੜੀ ਨੂੰ, ਜਿਹੜੇ ਇਸ ਵੇਲੇ ਪੰਦਰਾਂ ਸਾਲਾਂ ਦੀ ਉਮਰ ਦੇ ਹਨ ਤੇ ਦਸ ਜਾਂ ਵੀਹ ਸਾਲਾਂ ਦੇ ਸਮੇਂ ਵਿਚ ਕਮਿਊਨਿਸਟ ਸਮਾਜ ਵਿਚ ਰਹਿ ਰਹੇ ਹੋਣਗੇ, ਆਪਣੇ ਸਾਰੇ ਵਿੱਦਿਅਕ ਅਮਲੇ ਇਸ ਤਰੀਕੇ ਨਾਲ ਨਜਿੱਠਣੇ ਚਾਹੀਦੇ ਹਨ ਕਿ ਹਰ ਰੋਜ਼ ਹਰ ਪਿੰਡ ਤੇ ਸ਼ਹਿਰ ਵਿਚ, ਨੌਜਵਾਨ ਕਿਰਤ ਦੇ ਕਿਸੇ ਸਾਂਝੇ ਮਸਲੇ ਦਾ, ਭਾਵੇਂ ਇਹ ਛੋਟੇ ਤੋਂ ਛੋਟਾ ਜਾਂ ਸਾਦੇ ਤੋਂ ਸਾਦਾ ਹੀ ਕਿਉਂ ਨਾ ਹੋਵੇ, ਅਮਲੀ ਹੱਲ ਲੱਭਣ ਵਿਚ ਜੁਟੇ ਹੋਣਗੇ ਕਮਿਊਨਿਸਟ ਉਸਾਰੀ ਦੀ ਸਫ਼ਲਤਾ ਯਕੀਨੀ ਹੋ ਜਾਏਗੀ, ਜਦੋਂ ਇਹ ਕੰਮ ਹਰ ਪਿੰਡ ਵਿਚ ਕੀਤਾ ਜਾਏਗਾ, ਜਿਉਂ-ਜਿਉਂ ਕਮਿਊਨਿਸਟ ਮੁਕਾਬਲਾ ਵਿਕਾਸ ਕਰਦਾ ਹੈ, ਤੇ ਨੌਜਵਾਨ ਸਿੱਧ ਕਰ ਦੇਂਦੇ ਹਨ ਕਿ ਉਹ ਆਪਣੀ ਕਿਰਤ ਨੂੰ ਇਕਮੁੱਠ ਕਰ ਸਕਦੇ ਹਨ ਉਸ ਉਸਾਰੀ ਦੀ ਸਫ਼ਲਤਾ ਦੇ ਦ੍ਰਿਸ਼ਟੀਕੋ ਤੋਂ ਆਪਣੇ ਹਰ ਕਦਮ ਨੂੰ ਦੇਖਣ ਨਾਲ ਹੀ ਤੇ ਆਪਣੇ-ਆਪ ਨੂੰ ਇਹ ਪੁੱਛਣ ਨਾਲ ਹੀ, ਕਿ ਅਸੀਂ ਇਕਮੁੱਠ ਤੇ ਰਾਜਸੀ ਚੇਤਨਤਾ ਵਾਲੇ ਮਜ਼ਦੂਰ ਬਨਣ ਲਈ ਜੋ ਕੁਝ ਕਰ ਸਕਦੇ ਹਾਂ, ਕੀਤਾ ਹੈ ਜਾਂ ਨਹੀਂ, ਯੁਵਕ ਕਮਿਊਨਿਸਟ ਲੀਗ ਆਪਣੇ ਪੰਜ ਲੱਖ ਮੈਂਬਰਾਂ ਨੂੰ ਕਿਰਤ ਦੀ ਇੱਕੋ-ਇੱਕ ਫੌਜ ਵਿਚ ਇਕਮੁੱਠ ਕਰਨ ਵਿਚ ਤੇ ਸਾਰਿਆਂ ਦਾ ਸਤਿਕਾਰ ਜਿੱਤਣ ਵਿਚ ਸਫ਼ਲ ਹੋਵੇਗੀ
''ਪਰਾਵਦਾ''
ਨੰ: 221, 222 ਤੇ 223
5, 6 ਤੇ 7 ਅਕਤੂਬਰ, 1920 
ਸਮਾਪਤ

No comments:

Post a Comment