Pages

Monday, August 12, 2019

ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?


ਕਿਸਦੀ ਹੈ ਜਨਵਰੀਕਿਸਦਾ ਅਗਸਤ ਹੈ ?


15-august.india



ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?
ਕੌਣ ਹੈ ਇੱਥੇ ਸੁਖੀ, ਕੌਣ ਇੱਥੇ ਮਸਤ ਹੈ ?

ਸੇਠ ਹੈ, ਸ਼ਾਹੂਕਾਰ ਹੈ, ਪੈਸੇ ਵਾਲੇ ਗਲ ਵੱਡਦੇ ਨੇ
ਗਾਲਾਂ ਵੀ ਸੁਣਦੇ ਨੇ, ਤੇ ਉੱਤੋਂ ਥੁੱਕ ਚੱਟਦੇ ਨੇ
ਚੋਰ ਹੈ, ਡਾਕੂ ਹੈ, ਝੂਠਾ-ਮਕਾਰ ਹੈ
ਕਾਤਲ ਹੈ, ਕਪਟੀ ਹੈ, ਲੁੱਚਾ-ਲਚਾਰ ਹੈ

ਜਿਵੇਂ ਵੀ ਟਿਕਟ ਮਿਲੀ, ਜਿੱਥੇ ਵੀ ਟਿਕਟ ਮਿਲੀ
ਸੱਤਾ ਦੇ ਘੋੜੇ ਉੱਤੇ ਉਹ ਵੀ ਸਵਾਰ ਹੈ

ਉਸਦੀ ਹੀ ਜਨਵਰੀ ਛੱਬੀ
ਤੇ ਉਸਦਾ ਹੀ ਪੰਦਰਾ ਅਗਸਤ ਹੈ!!
ਬਾਕੀ ਸਭ ਦੁੱਖੀ ਨੇ, ਬਾਕੀ ਸਭ ਪਸਤ ਹੈ
ਕੌਣ ਹੈ ਖਿੜਿਆ-ਖਿੜਿਆ, ਬੁਝਿਆ-ਬੁਝਿਆ ਕੌਣ ਹੈ
ਕੌਣ ਹੈ ਬੁਲੰਦ ਅੱਜ, ਕੌਣ ਅੱਜ ਮਸਤ ਹੈ
ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?


ਸੇਠ ਹੈ ਖਿੜਿਆ-ਖਿੜਿਆ, ਕਿਰਤੀ-ਕਾਮਾ ਬੁਝਿਆ-ਬੁਝਿਆ
ਮਾਲਕ ਬੁਲੰਦ ਹੈ, ਕੁਲੀ-ਮਜਦੂਰ ਪਸਤ ਹੈ
ਸੇਠ ਇੱਥੇ ਸੁਖੀ ਹੈ, ਸੇਠ ਇੱਥੇ ਮਸਤ ਹੈ
ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?

ਪਟਨਾ ਹੈ, ਦਿੱਲੀ ਹੈ, ਇੱਥੇ ਸਭ ਜੁਗਾੜ ਹੈ
ਮੇਲਾ ਹੈ, ਠੇਲਾ ਹੈ, ਭਾਰੀ ਭੀੜ-ਭਾੜ ਹੈ
ਫਰਿੱਜ ਹੈ, ਸੋਫਾ ਹੈ, ਬਿਜਲੀ ਦਾ ਝਾੜ ਹੈ
ਫੈਸ਼ਨ ਦੀ ਓਟ ਹੈ, ਸਭ ਕੁਝ ਉਜਾੜ ਹੈ
ਜਨਤਾ ਦੀ ਪਿੱਠ ਉੱਤੇ ਬਜ਼ਟ ਦਾ ਪਹਾੜ ਹੈ

ਗਿਣ ਲੋ ਜੀ, ਗਿਣ ਲੋ ਜੀ
ਗਿਣ ਲੋ
ਮਾਸਟਰ ਦੀ ਛਾਤੀ ' ਕਿੰਨੇ ਹੱਡ ਨੇ

ਗਿਣ ਲੋ ਜੀ, ਗਿਣ ਲੋ ਜੀ
ਗਿਣ ਲੋ
ਮਜਦੂਰ ਦੀ ਛਾਤੀ ' ਕਿੰਨੇ ਹੱਡ ਨੇ


ਗਿਣ ਲੋ ਜੀ, ਗਿਣ ਲੋ ਜੀ
ਗਿਣ ਲੋ
ਘਰਵਾਲੀ ਦੀ ਛਾਤੀ ' ਕਿੰਨੇ ਹੱਡ ਨੇ


ਗਿਣ ਲੋ ਜੀ, ਗਿਣ ਲੋ ਜੀ
ਗਿਣ ਲੋ
ਬੱਚੇ ਦੀ ਛਾਤੀ ' ਕਿੰਨੇ ਹੱਡ ਨੇ

ਦੇਖ ਲੋ ਜੀ, ਦੇਖ ਲੋ ਜੀ, ਦੇਖ ਲੋ ਜੀ,
ਦੇਖ ਲੋ ਜੀ,
ਜਨਤਾ ਦੀ ਪਿੱਠ ਉੱਤੇ ਬਜ਼ਟ ਦਾ ਪਹਾੜ ਹੈ
ਮੇਲਾ ਹੈ, ਠੇਲਾ ਹੈ, ਭਾਰੀ ਭੀੜ-ਭਾੜ ਹੈ
ਪਟਨਾ ਹੈ, ਦਿੱਲੀ ਹੈ, ਇੱਥੇ ਸਭ ਜੁਗਾੜ ਹੈ
ਫਰਿੱਜ ਹੈ, ਸੋਫਾ ਹੈ, ਬਿਜਲੀ ਦਾ ਝਾੜ ਹੈ
ਫੈਸ਼ਨ ਦੀ ਓਟ ਹੈ, ਸਭ ਕੁਝ ਉਜਾੜ ਹੈ
ਮਹਿਲ ਅਬਾਦ ਹੈ, ਝੌਂਪੜੀ ਉਝਾੜ ਹੈ
ਗਰੀਬਾਂ ਦੀ ਬਸਤੀ ਵਿਚ ਉਖਾੜ ਹੈ, ਪਛਾੜ ਹੈ

ਧੱਤ ਤੇਰੀ, ਧੱਤ ਤੇਰੀ, ਕੁਝ ਨਹੀਂ
ਕੁਝ ਵੀ ਨਹੀਂ!!

ਤਾੜ (ਖਜੂਰ) ਦਾ ਤਿਲ ਹੈ, ਤਿਲ ਦੀ ਤਾੜ ਹੈ
ਖਜੂਰ ਦੇ ਪੱਤੇ ਹਨ, ਪਤਿਆਂ ਦੇ ਪੱਖੇ ਹਨ
ਪੱਖਿਆ ਦੀ ਓਟ ਹੈ, ਪੱਖਿਆ ਦੀ ਆੜ ਹੈ
ਕੁਝ ਨਹੀਂ, ਕੁਝ ਨਹੀਂ
ਤਾੜ (ਖਜੂਰ) ਦਾ ਤਿਲ ਹੈ, ਤਿਲ ਦੀ ਤਾੜ ਹੈ
ਜਨਤਾ ਦੀ ਪਿੱਠ ਉੱਤੇ ਬਜ਼ਟ ਦਾ ਪਹਾੜ ਹੈ

ਕਿਸਦੀ ਹੈ ਜਨਵਰੀ, ਕਿਸਦਾ ਅਗਸਤ ਹੈ ?

ਕੌਣ ਹੈ ਇੱਥੇ ਸੁਖੀ, ਕੌਣ ਇੱਥੇ ਮਸਤ ਹੈ ?

ਸੇਠ ਇੱਥੇ ਸੁਖੀ ਹੈ, ਸੇਠ ਇੱਥੇ ਮਸਤ ਹੈ
ਮੰਤਰੀ ਹੀ ਸੁਖੀ ਹਨ, ਮੰਤਰੀ ਹੀ ਮਸਤ ਹੈ
ਉਸਦੀ ਹੈ ਜਨਵਰੀ, ਉਸਦਾ ਹੀ ਅਗਸਤ ਹੈ

-
ਨਾਗਾਰੁਜਨ
ਅਨੁਵਾਦ-ਮਨਦੀਪ

No comments:

Post a Comment