"ਮਾਰਾ ਇਹ ਇਨਜ਼ੂਆਏ ਕਰੇਗੀ ਕਿ ਮੈਂ ਉਸਦੇ ਮੂੰਹ ਤੇ ਮੁੱਕਾ ਮਾਰਾਂ। 'ਮਾਰਾ ਦੀ ਮੌਤ' ਇਹ ਮੇਰਾ ਸਲੋਗਨ ਹੈ, ਮੇਰੇ ਸਾਰੇ ਚੇਲਿਆਂ ਨੂੰ ਇਸਨੂੰ ਦੁਹਰਾਉਣਾ ਚਾਹੀਦਾ ਹੈ, "ਮੈ ਉਸ ਬੁੱਢੀ ਢੇਡ ਨੂੰ ਮਾਰਨ ਜਾ ਰਿਹਾ ਹਾਂ, ਉਹ ਜਾਣਦੀ ਹੈ ਕਿ ਮੇਰੇ ਅੰਦਰਲੇ ਹਿਟਲਰ ਨੂੰ ਕਿਵੇਂ ਜਗਾਉਣਾ ਹੈ।" "ਮੈਂ ਘਰੇ ਇੱਕ ਗੈਸ ਤਿਆਰ ਕਰ ਰਿਹਾ ਹਾਂ, ਉਸਦੇ ਮਗਰ ਉਸਦੇ ਘਰ ਜਾਵਾਂਗਾ ਅਤੇ ਇਸਨੂੰ ਬਿਲਡਿੰਗ ਅੰਦਰ ਲੀਕ ਕਰ ਦੇਵਾਂਗਾ। ਜਦੋਂ ਉਹ ਘਰੋਂ ਨਿਕਲੇਗੀ ਮੈਂ ਉਸਦਾ ਕੁਹਾੜੀ ਨਾਲ ਇੰਤਜਾਰ ਕਰ ਰਿਹਾ ਹੋਵਾਂਗਾ।", "ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਬੋਲੇ ਬੱਚੇ ਅਤੇ ਉਸਨੂੰ ਗੈਸ ਚੈਂਬਰ ਵਿਚ ਸੁੱਟ ਦੇਈਏ", "ਮੈਂ ਆਪਣੇ ਮੱਥੇ ਤੇ 'ਫਾਈਲਡ' ਸ਼ਬਦ ਖੁਣਵਾ ਰਿਹਾ ਹਾਂ ਤਾਂ ਜੋ ਉਹਨੂੰ ਪਤਾ ਲੱਗ ਸਕੇ ਕਿ ਬੰਦੀ ਕੈਂਪ ਕਿਸ ਤਰ੍ਹਾਂ ਦਾ ਸੀ", "ਪਹਿਲਾਂ ਤਾਂ ਸਾਰੀਆਂ ਬੇਕਾਰ ਕਿਤਾਬਾਂ ਜਾਣ ਢੱਠੇ ਖੂਹ 'ਚ ਜਿਹੜੀਆਂ ਇੱਕ ਚੰਗੇ ਅਧਿਆਪਕ ਵਾਂਗ ਅਸਲ ਕੋਰਸ ਵਿਚ ਸਾਨੂੰ ਸਿਖਾਉਣ ਦੀ ਬਜਾਏ ਸਾਨੂੰ ਪੜ੍ਹਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਅਤੇ ਇੱਕ ਵੱਡਾ ਡੰਡਾ ਤੇਰੇ ਪਿਛਵਾੜੇ 'ਚ ਬਚਕਾਨਾ ਸਮਾਜ-ਸ਼ਾਸ਼ਤਰ ਰਿਪੋਰਟ ਲਈ ਜਿਹੜੀ ਸਾਨੂੰ ਸਾਨੂੰ ਦਿੱਤੀ ਗਈ। ਇਹ ਪੂਰੇ ਸਾਲ ਵਿਚ ਸਭ ਤੋਂ ਵੱਧ ਮੰਗੀ ਗਈ ਬੇਕਾਰ ਚੀਜ਼ ਸੀ, ਤੂੰ ਬੁੱਢੀ ਮੋਟੀ ਚੁਤੀਆ ਔਰਤ ਹੁਣ ਸਾਨੂੰ ਸਾਲ ਦੇ ਅੰਤ ਵਿਚ ਚੁਤੀਆ ਮਾਡਲ ਨੂੰ ਕਹਿ ਰਹੀਂ ਹੈਂ, ਜੇਕਰ ਇਸ ਕ੍ਰਿਸਮਿਸ ਤੇ ਕੁਝ ਕਰਨ ਨੂੰ ਹੈ ਤਾਂ ਉਹ ਹੈ ਕਿ ਤੂੰ ਦਰਦਨਾਕ ਮੌਤ ਮਰ ਜਾਵੇਂ, ਤਾਂ ਕਿ ਸਾਨੂੰ ਤੇਰੇ ਡਰਾਵਣੇ ਪੜਾਉਣ ਢੰਗਾਂ ਨਾਲ ਸਿੱਝਣ ਦੀ ਲੋੜ ਨਾ ਪਵੇ, ਜਿਸਨੇ ਸਾਰਾ ਸਾਲ ਸਾਡੀ ਕੋਈ ਮੱਦਦ ਨਹੀਂ ਕੀਤੀ।"
ਇਹ 'ਇਨਕਲਾਬ ਜਿੰਦਾਬਾਦ! ਮਾਰਾ ਦੀ ਮੌਤ'
ਵਟਸਐਪ
ਗਰੁੱਪ ਦਾ ਇਕ ਮੈਸਜ ਹੈ ਜਿਸਨੂੰ ਬਰਾਜ਼ੀਲ ਦੇ ਸਾਓ ਪਾਓਲੋ ਦੇ ਫਰਾਂਕੋ ਦਾ ਰੋਚਾ ਨਾਮ ਦੇ
ਵਿਦਿਆਰਥੀ ਨੇ ਆਪਣੀ ਅਧਿਆਪਕ ਪ੍ਰੋਫੈਸਰ ਮਾਰਾ ਲਈ ਲਿਖਿਆ। ਇਹ ਗਰੁੱਪ 2018 ਵਿਚ
ਬਣਾਇਆ ਗਿਆ ਸੀ ਅਤੇ ਮਾਮਲਾ ਅਪ੍ਰੈਲ 2019 ਵਿਚ ਮਾਰਾ ਦੇ ਧਿਆਨ 'ਚ ਆਇਆ ਜਦੋ ਉਸਨੂੰ ਇਸ ਗਰੁੱਪ ਵਿਚ ਸ਼ਾਮਲ ਕੀਤਾ ਗਿਆ। ਉਸਨੇ ਸਵੈ-ਸੁਰੱਖਿਆ ਵਜੋਂ
ਕਾਨੂੰਨੀ ਐਕਸ਼ਨ ਲੈਂਦਿਆਂ ਸਕੂਲ ਬੋਰਡ ਨੂੰ ਉਸ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਤੇ ਗਾਲੀ-ਗਲੋਚ
ਕਰਨ ਵਾਲੇ ਵਿਦਿਆਰਥੀਆਂ ਉੱਤੇ ਐਕਸ਼ਨ ਲੈਣ ਲਈ ਲਿਖਿਆ ਪਰੰਤੂ ਉਹਨਾਂ ਨੇ ਇਸਤੇ ਕੋਈ ਐਕਸ਼ਨ ਨਹੀਂ
ਲਿਆ। ਉਲਟਾ ਜਿਹਨਾਂ ਵਿਦਿਆਰਥੀਆਂ ਨੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਮਾਰਾ ਨੂੰ
ਉਹਨਾਂ ਵਿਦਿਆਰਥੀਆਂ ਨੂੰ ਪੜਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਹ ਐਪ੍ਰਲ 2019 ਤੋਂ ਹੁਣ
ਤੱਕ ਉਹਨਾਂ ਨੂੰ ਪੜਾਉਣ ਲਈ ਮਜ਼ਬੂਰ ਹੈ।
ਇਸ ਵਕਤ
ਬਰਾਜੀਲ ਅੰਦਰ ਜਾਇਰ ਬੋਲਸੋਨਾਰੋ ਦੀ ਅਗਵਾਈ ਵਾਲੀ ਫਾਸੀਵਾਦੀ ਹਕੂਮਤ ਸੱਤਾਸੀਨ ਹੈ। ਬੋਲਸੋਨਾਰੋ
ਬਰਾਜੀਲ ਦਾ ਸਾਬਕਾ ਫੌਜੀ ਅਫਸਰ ਹੈ ਅਤੇ ਉਸਦੇ ਪੜਦਾਦਾ ਹਿਟਲਰ ਦੀ ਨਾਜ਼ੀ ਫੌਜ ਦੇ ਸਿਪਾਹੀ ਸਨ ਅਤੇ
ਨਾਜ਼ੀ ਵਿਚਾਰਧਾਰਾ ਦੇ ਪੱਕੇ ਸਮਰਥੱਕ ਵੀ। ਬੋਲਸੋਨਾਰੋ ਖੁਦ ਵੀ ਫਾਸੀਵਾਦੀ ਵਿਚਾਰਧਾਰਾ ਦਾ ਸਮਰਥੱਕ
ਹੈ ਅਤੇ ਇਸ ਲਈ ਉਸਦੇ ਤਾਨਾਸ਼ਾਹ ਰਵੱਈਏ ਕਰਕੇ ਉਸਨੂੰ ਕੌਮਾਂਤਰੀ ਪੱਧਰ ਤੇ ਬਰਾਜੀਲ ਦਾ ਡੋਨਲਡ
ਟਰੰਪ ਤੇ ਹਿਟਲਰ ਕਿਹਾ ਜਾਂਦਾ ਹੈ। ਉਸਨੇ ਸਾਲ 2018 ਵਿਚ ਰਾਸ਼ਟਰਪਤੀ ਪਦ ਸੰਭਾਲਣ ਤੋਂ ਤੁਰੰਤ ਬਾਅਦ
ਪਹਿਲਾ ਹਮਲਾ ਐਮਾਜ਼ੋਨ ਦੇ ਖੇਤਰ ਉੱਤੇ ਕੀਤਾ। ਉਸਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਐਮਾਜ਼ੋਨ
ਦੇ ਬੇਸਕੀਮਤੀ ਖੇਤਰ ਨੂੰ ਕਾਰਪੋਰੇਟ ਹੱਥਾਂ ਵਿਚ ਵੇਚਣਾ ਸ਼ੁਰੂ ਕਰ ਦਿੱਤਾ। ਇਸਦੇ ਵਿਰੋਧ ਵਿਚ
ਨਿੱਤਰੇ ਆਦਿਵਾਸੀਆਂ ਨੂੰ ਬਾਦੂੰਕ ਦੇ ਜੋਰ ਉੱਤੇ ਚੁੱਪ ਕਰਾਇਆ ਜਾਣ ਲੱਗਾ। ਦੂਜਾ ਵੱਡਾ ਹਮਲਾ
ਉਸਨੇ ਸਰਕਾਰੀ ਸਹੂਲਤਾਂ ਉੱਤੇ ਵੱਡੇ ਕੱਟ ਲਾ ਕੇ ਕੀਤਾ। ਫਿਰ ਸਿਹਤ, ਸਿੱਖਿਆ ਅਤੇ ਜਨਤਕ ਫੰਡਾਂ ਵਿਚ ਭਾਰੀ ਕਟੌਤੀ ਕਰ ਦਿੱਤੀ ਗਈ। ਪਰਿਵਾਰਕ ਭੱਤਾ ਘਟਾ ਦਿੱਤਾ
ਅਤੇ ਸਬਸਿਡੀਆਂ ਖਤਮ ਕਰ ਦਿੱਤੀਆਂ ਗਈਆਂ। ਆਈਐਮਐਫ ਦੇ ਏਜੰਡੇ ਤਹਿਤ ਸੁਧਾਰਾਂ ਦੇ ਝੂਠ ਹੇਠ ਜਨਤਕ
ਵਿੱਤੀ ਖੇਤਰ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ। ਟੈਕਸ ਵਧਾ ਦਿੱਤੇ ਗਏ ਅਤੇ ਵਿਆਜ ਦਰਾਂ ਵਿਚ
ਵੀ ਵਡੌਤਰੀ ਕਰ ਦਿੱਤੀ ਗਈ। ਸਿੱਖਿਆ ਫੰਡਾਂ ਵਿਚ ਭਾਰੀ ਕਟੌਤੀ ਕਰ ਦਿੱਤੀ ਗਈ। ਇਹਨਾਂ 'ਸਖਤ ਸੁਧਾਰਾਂ' ਦਾ ਨਤੀਜਾ ਇਹ ਨਿਕਲਿਆ ਕਿ ਬੋਲਸੋਨਾਰੋ ਦੇ ਇਕ
ਸਾਲ ਦੇ ਕਾਰਜਕਾਲ ਵਿਚ ਹੀ ਬਰਾਜੀਲ ਦੀ ਆਰਥਿਕਤਾ ਵੱਡ ਸੰਕਟ ਵਿਚ ਘਿਰ ਗਈ।
ਉਸਨੇ
ਪਬਲਿਕ ਸਿੱਖਿਆ ਉੱਤੇ ਲਗਾਤਾਰ ਹਮਲਾ ਵਿਢਿਆ ਹੋਇਆ ਹੈ। ਜਿੱਥੇ ਉਸਨੇ ਸਿੱਖਿਆ ਦੇ ਮਿਆਰਾਂ ਉੱਤੇ
ਹਮਲਾ ਕੀਤਾ ਹੋਇਆ ਹੈ ਉੱਥੇ ਉਸਨੇ ਸਿੱਖਿਆ ਉਪਰ ਸਰਕਾਰੀ ਬਜ਼ਟ ਨੂੰ ਵੀ ਘਟਾ ਦਿੱਤਾ ਹੈ। ਵਿਦਿਅਕ
ਖੇਤਰ ਵਿਚ ਉਹ ਲਗਾਤਾਰ ਨਾਜ਼ੀ ਵਿਚਾਰ ਥੋਪਣ ਦੀਆਂ ਲੀਹਾਂ ਉੱਤੇ ਚੱਲ ਰਿਹਾ ਹੈ। ਉਸਨੇ 'ਪਾਰਟੀ-ਰਾਜਨੀਤੀ-ਮੁਕਤ ਸਕੂਲ' ਦਾ ਸਮਰੱਥਨ ਕਰਦਿਆਂ ਉਹਨਾਂ ਅਧਿਆਪਕਾਂ ਅਤੇ
ਵਿਦਿਆਰਥੀਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੋ ਸਿਆਸਤ ਦੀ ਗੱਲ ਕਰਦੇ ਹਨ ਅਤੇ ਨਾਜ਼ੀ ਵਿਚਾਰਾਂ
ਦੀ ਆਲੋਚਨਾ ਕਰਦੇ ਹਨ। ਇਸਦੇ ਉਲਟ ਬੋਲਸੋਨਾਰੋ ਸਰਕਾਰ ਨੇ ਨਾਜ਼ੀ ਵਿਚਾਰਧਾਰਾ ਵਾਲੇ ਵਿਦਿਆਰਥੀ
ਵਿੰਗਾਂ ਨੂੰ ਅਗਾਂਹਵਧੂ ਵਿਚਾਰਾਂ ਵਾਲੇ ਅਧਿਆਪਕਾਂ,
ਵਿਦਿਆਰਥੀਆਂ
ਅਤੇ ਸੰਗਠਨਾਂ ਉੱਤੇ ਹਰ ਪੱਧਰ ਤੇ ਹਮਲੇ ਕਰਨ ਦੀ ਖੁੱਲ੍ਹੀ-ਛੁੱਟੀ ਦਿੱਤੀ ਹੋਈ ਹੈ। ਇਹਨਾਂ ਨਾਜ਼ੀ
ਵਿਦਿਆਰਥੀ ਵਿੰਗਾਂ ਦੇ ਕਾਰਕੁੰਨ ਗੁੱਟ ਤੇ ਨਾਜ਼ੀ ਸਿੰਬਲ ਵਾਲੇ ਬਰੈੱਸਲੈੱਟ ਪਹਿਣਦੇ ਹਨ, ਅਗਾਂਹਵਧੂ ਵਿਚਾਰਾਂ ਵਾਲੇ ਵਿਦਿਆਰਥੀ ਸੰਗਠਨਾਂ ਤੇ ਹਮਲੇ ਕਰਦੇ ਹਨ, ਸ਼ੋਸ਼ਲ ਮੀਡੀਆ ਉੱਤੇ ਸਮੂਹਿਕ ਤੌਰ ਤੇ ਫਿਰਕੂ ਪ੍ਰਚਾਰ ਕਰਦੇ ਹਨ ਅਤੇ ਸ਼ਰੇਆਮ ਜਾਨੋ ਮਾਰਨ
ਦੀਆਂ ਧਮਕੀਆਂ ਤੱਕ ਦਿੰਦੇ ਹਨ। ਬੀਤੇ ਸਾਲ ਮਾਰਚ ਮਹੀਨੇ ਵਿਚ ਇੱਕ ਨਾਜ਼ੀ ਗਰੁੱਪ ਵੱਲੋਂ ਪੰਜ
ਵਿਦਿਆਰਥੀਆਂ, ਦੋ ਕਰਮਚਾਰੀਆਂ ਅਤੇ ਇੱਕ ਦੁਕਾਨਦਾਰ ਦਾ ਕਤਲ ਕਰ
ਦਿੱਤਾ ਗਿਆ ਸੀ।
ਪ੍ਰੋ.
ਮਾਰਾ ਦਾ ਮਾਮਲਾ ਵੀ ਬੋਲਸੋਨਾਰੋ ਸਰਕਾਰ ਦੇ ਫਾਸੀਵਾਦੀ ਵਿਚਾਰਧਾਰਕ ਏਜੰਡੇ ਦੀ ਇਕ ਅਹਿਮ ਕੜੀ ਹੈ।
ਜਾਂਚ ਕਮੇਟੀ ਅਤੇ ਸਕੂਲ ਬੋਰਡ ਵੱਲੋਂ ਇਸ ਗੰਭੀਰ ਮਾਮਲੇ ਨੂੰ ਦਰਕਿਨਾਰ ਕਰਨਾ ਬੇਹੱਦ ਸ਼ਰਮਨਾਕ ਹੈ।
ਉਹ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ। ਜਿਹੋ ਜਿਹੀ ਫਿਰਕੂ ਫਾਸੀ ਸਰਕਾਰ ਉਹੋ ਜਿਹਾ ਉਸਦਾ
ਪ੍ਰਬੰਧਕੀ ਅਮਲਾ-ਫੈਲਾ। ਅਜਿਹਾ ਵਰਤਾਰਾ ਦੁਨੀਆ ਭਰ ਦੇ ਕਈ ਮੁਲਕਾਂ ਵਿੱਚ ਵੇਖਣ ਨੂੰ ਮਿਲ ਰਿਹਾ
ਹੈ ਜਿੱਥੇ ਸੰਸਾਰ ਆਰਥਿਕ ਸੰਕਟ ਦੇ ਦੌਰ 'ਚੋਂ ਫਾਸੀਵਾਦੀ ਗ੍ਰੋਹ ਮੁੜ ਸਿਰ ਚੁੱਕ ਰਹੇ ਹਨ
ਅਤੇ ਆਪਣੇ ਤਿੱਖੇ ਫਿਰਕੂ ਦੰਦਾਂ ਨਾਲ ਹਮਲੇ ਕਰ ਰਹੇ ਹਨ।
- ਮਨਦੀਪ
No comments:
Post a Comment