21 ਦਸੰਬਰ, 1919 ਨੂੰ ਸਮਿੱਥਵਿਲ, ਗਾ. ਵਿਖੇ ਇੱਕ ਨੀਗਰੋ ਦੀ ਕੁੱਟਮਾਰ ਬਾਰੇ ‘ਨਿਊਯਾਰਕ ਟਾਈਮਜ਼’ ’ਚ ਇੱਕ ਖਬਰ ਛਪੀ ਕਿ : “ਰੇਲ ਗੱਡੀ ਵਿੱਚ ਚੁੱਪਚਾਪ ਬੈਠੀ ਭੀੜ ਉਕਤਾ ਗਈ ਸੀ …ਕਸਬੇ ਚੋਂ ਰੇਲ ਗੱਡੀ ਦੇ ਨਿਕਲਣ ਤੋਂ ਬਾਅਦ ਜਦੋਂ ਤੱਕ ਕੈਦੀ ਦੇ ਸੁਰੱਖਿਆ ਕਰਮੀ ਨੇ ਦੱਸਿਆ ਨਹੀਂ ਸੀ ਉਦੋਂ ਤੱਕ ਰੇਲਵੇ ਦੇ ਅਮਲੇ ਨੂੰ ਪਤਾ ਨਹੀਂ ਸੀ ਕਿ ਭੀੜ ਨੇ ਨੀਗਰੋ ਨੂੰ ਫੜ ਲਿਆ ਸੀ।... ਇੱਕ ਪੁੱਛਗਿੱਛ ਅਧਿਕਾਰੀ ਨੇ ਤੁਰੰਤ ਇਹ ਫੈਸਲਾ ਦਿੱਤਾ ਕਿ ਯਾਤਰੀ ਦੀ ਅਣਪਛਾਤੇ ਆਦਮੀਆਂ ਹੱਥੋਂ ਮੌਤ ਹੋ ਗਈ "
Welcome to social concerns, a crossroads of geopolitics, literature, philosophy, poetry, economics, social science etc. Here, deep ideas meet current realities. Whether you're drawn to the rhythm of words or the pulse of world affairs, this space offers thoughtful analysis, reflective essays, and creative expressions that explore how human thought, power, and emotion shape our world. Here, curiosity leads the way, and every post invites deeper questions over simple answers.
Pages
▼
Thursday, November 4, 2021
ਕਾਤਲਾਂ ਦੀ ਪਛਾਣ - ਲੈਸਲੀ ਪਿੰਕਨੀ ਹਿੱਲ
ਇਹ ਕਵਿਤਾ ਇੱਕ ਨੀਗਰੋ ਦੀ ਲਿਚਿੰਗ ਸਬੰਧੀ ਲਿਖੀ ਗਈ ਸੀ। ਪਿਛਲੇ ਕੁਝ ਅਰਸੇ ਤੋਂ ਸਾਡੇ ਦੇਸ਼ ਵਿੱਚ ਵਾਪਰ ਰਹੀਆਂ ਲਿਚਿੰਗ ਦੀਆਂ ਘਟਨਾਵਾਂ ਸਬੰਧੀ ਵੀ ਇਹ ਕਵਿਤਾ ਢੁੱਕਵੀਂ ਹੈ।
ਕਾਤਲਾਂ ਦੀ ਪਛਾਣ
ਉਨ੍ਹਾਂ ਨੇ ਚੁੱਪਚਾਪ ਉਸ ਉੱਤੇ ਹਮਲਾ ਕਰ ਦਿੱਤਾ
ਅਤੇ ਉਸਨੂੰ ਘਸੀਟ ਕੇ ਲੈ ਗਏ;
ਬਹੁਤ ਦੁਹੇਲਾ ਸੀ ਉਹਨਾਂ ਦਾ ਛੜਯੰਤਰ
ਕਿ ਸਰਕਾਰ ਨੇ ਦਿਨ-ਦਿਹਾੜੇ
ਕਾਨੂੰਨ ਅਤੇ ਵਿਵਸਥਾ ਦੇ ਜਿਹਨਾਂ ਪਹਿਰੇਦਾਰਾਂ
ਦੇ ਹੱਥ ਉਸ ਨੂੰ ਸੌਂਪਿਆ ਸੀ
ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ।
ਅਤੇ ਉਹਨਾਂ ਨੇ ਡਰ ਨਾਲ ਕੰਬਦੇ ਹੋਏ
ਉਸ ਚੀਥੜੇ-ਚੀਥੜੇ ਹੋਈ ਲਾਸ਼ ਨੂੰ ਵੇਖਿਆ
ਅਤੇ ਐਨਾ ਹੀ ਆਖ ਸਕੇ-
"ਪਤਾ ਨਹੀਂ ਕਾਤਲ ਕੌਣ ਸਨ?"
ਇਸੇ ਤਰ੍ਹਾਂ, ਮੇਰਾ ਇਹ ਦੇਸ਼
ਚੁੱਪਚਾਪ ਵੱਧਦਾ ਜਾ ਰਿਹਾ ਹੈ
ਨੈਤਿਕ ਮੌਤ ਵੱਲ
ਹੱਤਿਆਵਾਂ ਵੱਲ,
ਅਪ੍ਰਵਾਨਗੀਆਂ ਨੂੰ ਦੋਸ਼ੀ ਠਹਿਰਾਅ ਕੇ
ਅਤੇ ਬਿਗੁਲ ਵਜਾ ਕੇ ਨਹੀਂ,
ਸਗੋਂ ਇਸ ਦੀ ਹੱਤਿਆ ਕੀਤੀ ਜਾ ਰਹੀ ਹੈ
ਕੁਝ ਹਨੇਰੇ ਵਿੱਚ ਅਤੇ ਕੁਝ ਚਾਨਣ ਵਿੱਚ-
ਲੁਕ-ਛਿਪ ਕੇ।
ਪਰ ਜਦੋਂ ਲਾਸ਼ ਸਾਹਮਣੇ ਦਿਖੇਗੀ
ਫਿਰ ਇਤਿਹਾਸ ਇਹ ਨਹੀਂ ਕਹਿ ਸਕੇਗਾ
"ਪਤਾ ਨਹੀਂ ਕਾਤਲ ਕੌਣ ਸਨ?"
- ਲੈਸਲੀ ਪਿੰਕਨੀ ਹਿੱਲ
(ਅਫਰੀਕਨ-ਅਮਰੀਕਨ ਕਵੀ)
ਅਨੁਵਾਦ – ਮਨਦੀਪ

No comments:
Post a Comment