ਭਾਰਤ-ਪਾਕਿਸਤਾਨ ਮੁਲਕਾਂ ਵਿਚਕਾਰ ਚੱਲੇ ਜੰਗੀ ਤਣਾਅ ਨੇ ਦੱਖਣੀ ਏਸ਼ੀਆਈ ਖਿੱਤੇ ਦੀ ਪੂਰੀ ਭੂ-ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੈ। ਦੋ ਖੇਤਰੀ ਤੇ ਪਿਛਾਖੜੀ ਤਾਕਤਾਂ ਦੇ ਆਪਸੀ ਝਗੜੇ ਵਿੱਚ ਵੱਡੀਆਂ ਸਾਮਰਾਜੀ ਤਾਕਤਾਂ ਦੀ ਦਖਲਅੰਦਾਜ਼ੀ ਨੇ ਇਸਦਾ ਘੇਰਾ ਕੌਮਾਂਤਰੀ ਹਿੱਤਾਂ ਦੇ ਪਸਾਰ ਤੱਕ ਫੈਲਾਅ ਦਿੱਤਾ ਹੈ। ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਨਿਰਦੋਸ਼ ਸੈਲਾਨੀਆਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਬੇਹੱਦ ਅਫ਼ਸੋਸਨਾਕ ਘਟਨਾ ਨੇ ਭਾਰਤ, ਪਾਕਿਸਤਾਨ ਤੇ ਕਸ਼ਮੀਰ ਦੇ ਆਮ ਲੋਕਾਂ ਦੇ ਹਿਰਦੇ ਨੂੰ ਦੁੱਖ ਪਹੁੰਚਾਇਆ ਹੈ। ਇਸ ਸਬੰਧੀ ਭਾਰਤ ਦੀ ਫੌਜੀ ਪ੍ਰਤੀਕਿਰਿਆ ‘ਚ ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ ’ਤੇ ਹਵਾਈ ਹਮਲੇ ਕੀਤੇ ਗਏ ਤੇ ਪਾਕਿਸਤਾਨ ਨੇ ਪਹਿਲਗਾਮ ਦੀ ਘਟਨਾ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਜਵਾਬੀ ਫੌਜੀ ਕਾਰਵਾਈ ਕੀਤੀ। ਸੀਮਿਤ ਫੌਜ਼ੀ ਤਕਰਾਰ ਬਾਅਦ ਹੋਈ ਅਸਥਾਈ ਜੰਗਬੰਦੀ ਤੋਂ ਬਾਅਦ ਦੋਵੇਂ ਮੁਲਕਾਂ ਵਿੱਚ ਜੰਗੀ ਤਣਾਅ ਸਬੰਧੀ ਬਹੁਪਸਾਰੀ ਚਰਚਾ ਛਿੜ ਗਈ ਹੈ। ਭਾਰਤ ਅੰਦਰ ਟਰੰਪ ਦੀ ਭੂਮਿਕਾ ਭਾਜਪਾ ਅਤੇ ਕਾਂਗਰਸ ਵਿਚਕਾਰ ਵਾਦ-ਵਿਵਾਦ ਦਾ ਮੁੱਦਾ ਬਣੀ ਹੋਈ ਹੈ ਅਤੇ ਇਸ ਨੂੰ ਭਾਰਤ-ਪਾਕਿ ਵਿਚਕਾਰ ਜੰਗ ਰੋਕਣ ਦੇ ਕਾਰਨ ਨੂੰ ਲੈਕੇ ਭਾਜਪਾ ਦੀ ਕਿਰਕਿਰੀ ਹੋ ਰਹੀ ਹੈ। ਇਸ ਕਰਕੇ ਜੰਗ ਦੀ ਘਟਾ ਉਤਰਣ ਬਾਅਦ ਦੋ ਗੁਆਂਢੀ ਮੁਲਕਾਂ ਵਿਚਕਾਰ ਬਣੇ ਤਣਾਅ ਦੇ ਪ੍ਰਮੁੱਖ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਹੀ ਭਵਿੱਖੀ ਜੰਗੀ ਖਤਰਿਆਂ ਨਾਲ ਨਜਿੱਠਿਆ ਜਾ ਸਕਦਾ ਹੈ। ਇਹ ਸਮਝ ਲੈਣਾ ਬੇਹੱਦ ਜਰੂਰੀ ਹੈ ਕਿ ਪਹਿਲਗਾਮ ਪਹਿਲਾ ਜਾਂ ਆਖਰੀ ਅੱਤਵਾਦੀ ਹਮਲਾ ਨਹੀਂ ਹੈ। ਕਸ਼ਮੀਰ ਦੀ ਧਰਤੀ ਉੱਤੇ ਵਾਪਰੇ ਇਸ ਕਤਲੇਆਮ ਦਾ ਸਬੰਧ ਕਸ਼ਮੀਰ ਮਸਲੇ ਨਾਲ ਅਟੁੱਟ ਤੌਰ ਤੇ ਜੁੜਿਆ ਹੋਇਆ ਹੈ।
Welcome to social concerns, a crossroads of geopolitics, literature, philosophy, poetry, economics, social science etc. Here, deep ideas meet current realities. Whether you're drawn to the rhythm of words or the pulse of world affairs, this space offers thoughtful analysis, reflective essays, and creative expressions that explore how human thought, power, and emotion shape our world. Here, curiosity leads the way, and every post invites deeper questions over simple answers.
Pages
Friday, May 23, 2025
ਭਾਰਤ-ਪਾਕਿ ਤਣਾਅ ਤੇ ਸਾਮਰਾਜੀ ਹਿੱਤ
ਭਾਰਤ-ਪਾਕਿਸਤਾਨ ਮੁਲਕਾਂ ਵਿਚਕਾਰ ਚੱਲੇ ਜੰਗੀ ਤਣਾਅ ਨੇ ਦੱਖਣੀ ਏਸ਼ੀਆਈ ਖਿੱਤੇ ਦੀ ਪੂਰੀ ਭੂ-ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੈ। ਦੋ ਖੇਤਰੀ ਤੇ ਪਿਛਾਖੜੀ ਤਾਕਤਾਂ ਦੇ ਆਪਸੀ ਝਗੜੇ ਵਿੱਚ ਵੱਡੀਆਂ ਸਾਮਰਾਜੀ ਤਾਕਤਾਂ ਦੀ ਦਖਲਅੰਦਾਜ਼ੀ ਨੇ ਇਸਦਾ ਘੇਰਾ ਕੌਮਾਂਤਰੀ ਹਿੱਤਾਂ ਦੇ ਪਸਾਰ ਤੱਕ ਫੈਲਾਅ ਦਿੱਤਾ ਹੈ। ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਨਿਰਦੋਸ਼ ਸੈਲਾਨੀਆਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਬੇਹੱਦ ਅਫ਼ਸੋਸਨਾਕ ਘਟਨਾ ਨੇ ਭਾਰਤ, ਪਾਕਿਸਤਾਨ ਤੇ ਕਸ਼ਮੀਰ ਦੇ ਆਮ ਲੋਕਾਂ ਦੇ ਹਿਰਦੇ ਨੂੰ ਦੁੱਖ ਪਹੁੰਚਾਇਆ ਹੈ। ਇਸ ਸਬੰਧੀ ਭਾਰਤ ਦੀ ਫੌਜੀ ਪ੍ਰਤੀਕਿਰਿਆ ‘ਚ ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ ’ਤੇ ਹਵਾਈ ਹਮਲੇ ਕੀਤੇ ਗਏ ਤੇ ਪਾਕਿਸਤਾਨ ਨੇ ਪਹਿਲਗਾਮ ਦੀ ਘਟਨਾ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਜਵਾਬੀ ਫੌਜੀ ਕਾਰਵਾਈ ਕੀਤੀ। ਸੀਮਿਤ ਫੌਜ਼ੀ ਤਕਰਾਰ ਬਾਅਦ ਹੋਈ ਅਸਥਾਈ ਜੰਗਬੰਦੀ ਤੋਂ ਬਾਅਦ ਦੋਵੇਂ ਮੁਲਕਾਂ ਵਿੱਚ ਜੰਗੀ ਤਣਾਅ ਸਬੰਧੀ ਬਹੁਪਸਾਰੀ ਚਰਚਾ ਛਿੜ ਗਈ ਹੈ। ਭਾਰਤ ਅੰਦਰ ਟਰੰਪ ਦੀ ਭੂਮਿਕਾ ਭਾਜਪਾ ਅਤੇ ਕਾਂਗਰਸ ਵਿਚਕਾਰ ਵਾਦ-ਵਿਵਾਦ ਦਾ ਮੁੱਦਾ ਬਣੀ ਹੋਈ ਹੈ ਅਤੇ ਇਸ ਨੂੰ ਭਾਰਤ-ਪਾਕਿ ਵਿਚਕਾਰ ਜੰਗ ਰੋਕਣ ਦੇ ਕਾਰਨ ਨੂੰ ਲੈਕੇ ਭਾਜਪਾ ਦੀ ਕਿਰਕਿਰੀ ਹੋ ਰਹੀ ਹੈ। ਇਸ ਕਰਕੇ ਜੰਗ ਦੀ ਘਟਾ ਉਤਰਣ ਬਾਅਦ ਦੋ ਗੁਆਂਢੀ ਮੁਲਕਾਂ ਵਿਚਕਾਰ ਬਣੇ ਤਣਾਅ ਦੇ ਪ੍ਰਮੁੱਖ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਹੀ ਭਵਿੱਖੀ ਜੰਗੀ ਖਤਰਿਆਂ ਨਾਲ ਨਜਿੱਠਿਆ ਜਾ ਸਕਦਾ ਹੈ। ਇਹ ਸਮਝ ਲੈਣਾ ਬੇਹੱਦ ਜਰੂਰੀ ਹੈ ਕਿ ਪਹਿਲਗਾਮ ਪਹਿਲਾ ਜਾਂ ਆਖਰੀ ਅੱਤਵਾਦੀ ਹਮਲਾ ਨਹੀਂ ਹੈ। ਕਸ਼ਮੀਰ ਦੀ ਧਰਤੀ ਉੱਤੇ ਵਾਪਰੇ ਇਸ ਕਤਲੇਆਮ ਦਾ ਸਬੰਧ ਕਸ਼ਮੀਰ ਮਸਲੇ ਨਾਲ ਅਟੁੱਟ ਤੌਰ ਤੇ ਜੁੜਿਆ ਹੋਇਆ ਹੈ।
Wednesday, May 21, 2025
ਟਰੰਪ ਦੇ ਅਮਰੀਕੀ ਯੂਨੀਵਰਸਿਟੀਆਂ ‘ਤੇ ਹੱਲੇ ਦੇ ਮਾਇਨੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਸ਼ਾਸਨ ਕਾਲ ਸ਼ੁਰੂ ਹੋਣ ਦੇ ਨਾਲ ਜਿੱਥੇ ਉਸ ਦੁਆਰਾ ਐਲਾਨੀ ਟੈਰਿਫ ਜੰਗ ਨੇ ਦੁਨੀਆਂ ਭਰ ਦੀ ਆਰਥਿਕਤਾ ਨੂੰ ਦਹਿਸ਼ਤਜਦਾ ਕੀਤਾ ਹੋਇਆ ਹੈ ਉਥੇ ਹੀ ਉਸਨੇ ਆਪਣੇ ਦੇਸ਼ ਦੀਆਂ ਉੱਚ ਅਕਾਦਮਿਕ ਯੂਨੀਵਰਸਿਟੀਆਂ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਭਾਂਵੇ ਬਹਾਨਾ ਉਸ ਨੇ ਸਾਲ ਵਿਦਿਆਰਥੀਆਂ ਦੇ 7 ਅਕਤੂਬਰ 2023 ਤੋਂ ਹਮਾਸ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਗਾਜ਼ਾ ਦੇ ਲੋਕਾਂ ਖਿਲਾਫ ਵਿੱਢੀ ਜੰਗ ਦੇ ਵਿਰੋਧ ਵਿੱਚ ਹੋ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਨੂੰ ਬਣਾਇਆ ਹੈ ।ਟਰੰਪ ਪਰਸ਼ਾਸ਼ਨ ਇਹਨਾਂ ਵਿਰੋਧ ਪਰਦਰਸ਼ਨਾਂ ਨੂੰ ਜੰਗ ਖਿਲਾਫ ਹੋਣ ਦੀ ਬਜਾਏ ਯਹੂਦੀਆਂ ਖਿਲਾਫ ਤੁਅਸੱਬਾਂ ਨਾਲ ਗ੍ਰਸਿਤ ਗਰਦਾਨ ਰਿਹਾ ਹੈ। ਜਿਸ ਲਈ ਉਸਨੇ ਯਹੂਦੀ ਖਿਲਾਫ ਨਫਰਤ ਵਿਰੋਧੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਜੋ ਅਮਰੀਕੀ ਯੂਨੀਵਰਸਿਟੀਆਂ ਨੂੰ ਹਦਾਇਤਾਂ ਜਾਰੀ ਕਰ ਰਹੀ ਹੈ। ਯੂਨੀਵਰਸਿਟੀਆਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਖੋਜ ਕਾਰਜਾਂ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਮੱਧ ਪੂਰਬ ਨਾਲ ਸਬੰਧਤ ਵਿਭਾਗਾਂ ਵਿੱਚ ਪੜ੍ਹਨ ਅਤੇ ਪੜਾਉਣ ਵਾਲ਼ਿਆਂ ਦੀ ਵਿਚਾਰਧਾਰਕ ਪਹੁੰਚਾਂ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ।
Tuesday, May 13, 2025
ਵਿਸ਼ਵ ਭੁੱਖਮਰੀ ਨੂੰ ਖਤਮ ਕਰਨ ਲਈ ਸਿਰਫ਼ 48 ਬਿਲੀਅਨ ਡਾਲਰ ਦੀ ਲੋੜ ਹੈ, ਜੋ ਕਿ ਫੌਜੀ ਖਰਚੇ ਦਾ 2% ਵੀ ਨਹੀਂ।
2024 ਵਿੱਚ ਵਿਸ਼ਵ ਭਰ ਦੇ ਫੌਜੀ ਖਰਚੇ ਰਿਕਾਰਡ ਤੌਰ ’ਤੇ 2.7 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਏ ਹਨ। ਇਹ ਖ਼ਰਚੇ 2023 ਦੇ ਮੁਕਾਬਲੇ 9.4% ਵੱਧ ਹਨ ਜੋ ਕਿ ‘ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ’ (SIPRI) ਵੱਲੋਂ ਜਾਰੀ ਕੀਤੇ ਗਏ ਹਨ। ਜੰਗੀ ਤਿਆਰੀਆਂ ਅਤੇ ਹਥਿਆਰਾਂ ਦੀ ਦੌੜ ਲਈ ਇਹ ਵਾਧਾ 1988 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।
ਇਸ ਜੰਗੀ ਖ਼ਰਚੇ ‘ਚ ਅਮਰੀਕਾ ਅੱਵਲ ਹੈ, ਜਿਸਨੇ 997 ਬਿਲੀਅਨ ਡਾਲਰ ਖਰਚ ਕਰਕੇ ਵਿਸ਼ਵ ਪੱਧਰ ਤੇ ਕੁੱਲ 37% ਦਾ ਯੋਗਦਾਨ ਪਾਇਆ ਹੈ । 314 ਬਿਲੀਅਨ ਡਾਲਰ ਦੇ ਖ਼ਰਚ ਨਾਲ ਚੀਨ ਦੂਜੇ ਸਥਾਨ ’ਤੇ ਹੈ। ਰੂਸ, ਜਰਮਨੀ, ਅਤੇ ਭਾਰਤ ਸਮੇਤ ਟੌਪ 5 ਦੇਸ਼ ਦੁਨੀਆਂ ਦੇ ਕੁੱਲ ਫੌਜੀ ਖਰਚਿਆਂ ਦਾ 60% ਹਿੱਸਾ ਪਾਉਂਦੇ ਹਨ। ਆਸਟ੍ਰੇਲੀਆ ਸਮੇਤ ਚੋਟੀ ਦੇ 15 ਦੇਸ਼ਾਂ ਨੇ ਵੀ ਆਪਣੇ ਫੌਜੀ ਖਰਚੇ ਵਧਾਏ ਹਨ ਜੋ ਕਿ 2.1 ਟ੍ਰਿਲੀਅਨ ਡਾਲਰ ਹੋ ਕੇ ਦੁਨੀਆ ਦੇ ਚੌਥੇ-ਪੰਜਵੇਂ ਹਿੱਸੇ ਦੇ ਬਰਾਬਰ ਬਣਦੇ ਹਨ।
ਅਮਰੀਕਾ ਦਾ ਖਰਚਾ ਹਾਲਾਂਕਿ ਚੀਨ ਨਾਲੋਂ ਤਿੰਨ ਗੁਣਾ ਵੱਧ ਹੈ ਪਰ ਚੀਨ ਦੇ ਪਿਛਲੇ ਦਹਾਕੇ ਦੇ ਅਸਲ ਖਰਚੇ ਵਿੱਚ 60% ਵਾਧਾ ਹੋਇਆ ਹੈ। ਜਦਕਿ ਅਮਰੀਕਾ ਵਿੱਚ ਇਹ ਵਾਧਾ ਸਿਰਫ਼ 19% ਹੈ। ਜਿਵੇਂ-ਜਿਵੇਂ ਇਹ ਦੋ ਵੱਡੀਆਂ ਤਾਕਤਾਂ ਆਪਸੀ ਸਾਮਰਾਜੀ ਮੁਕਾਬਲੇਬਾਜ਼ੀ ਤੇ ਵਿਸ਼ਵ ਭਰ ‘ਚ ਜੰਗੀ ਤੇ ਵਪਾਰਕ ਤਣਾਅ ਵਧਾਉਂਦੀਆਂ ਜਾ ਰਹੀਆਂ ਹਨ ਤਿਉਂ-ਤਿਉਂ ਹੋਰ ਦੇਸ਼ ਵੀ ਆਪਣੇ ਇਲਾਕਿਆਂ ਦੀ ਰਾਖੀ ਲਈ ਹਥਿਆਰਾਂ ਦੀ ਦੌੜ ਵੱਲ ਰੁਝਾਨ ਕਰ ਰਹੇ ਹਨ।
ਆਸਟ੍ਰੇਲੀਆ ਨੇ 2015 ਨਾਲੋਂ ਆਪਣੇ ਫੌਜੀ ਖਰਚੇ 25% ਵਧਾਏ ਹਨ।
ਯੂਰਪ ਖਾਸ ਕਰਕੇ NATO ਦੇ ਮੈਂਬਰ, ਆਪਣੀ ਜੰਗੀ ਤਾਕਤ ਨੂੰ ਵਧਾਉਣ ਵਿੱਚ ਲੱਗੇ ਹੋਏ ਹਨ। ਜਰਮਨੀ ਨੇ ਸਿਰਫ਼ 2024 ਵਿੱਚ ਹੀ ਆਪਣੇ ਫੌਜੀ ਬਜਟ ਵਿੱਚ 28% ਵਾਧਾ ਕਰਕੇ 88.5 ਬਿਲੀਅਨ ਡਾਲਰ ਕਰ ਦਿੱਤਾ, ਜਿਸ ਨਾਲ ਉਹ ਪੱਛਮੀ ਯੂਰਪ ਵਿੱਚ ਸਭ ਤੋਂ ਵੱਡਾ ਖਰਚ ਕਰਨ ਵਾਲਾ ਦੇਸ਼ ਬਣ ਗਿਆ ਹੈ।
ਇਹ ਵਾਧੂ ਖਰਚੇ ਕਿਸੇ ਅਮੀਰ ਕਾਰਪੋਰੇਟ ਲੌਬੀ ਜਾਂ ਰਾਸ਼ਟਰਵਾਦੀ ਸ਼ੌਕ ਲਈ ਨਹੀਂ ਹੋ ਰਹੇ ਬਲਕਿ ਇਹਨਾਂ ਦੀ ਭਾਰੀ ਕੀਮਤ ਆਮ ਲੋਕਾਂ ਨੂੰ ਚੁਕਾਉਣੀ ਪਵੇਗੀ। ਜੰਗੀ ਖਰਚੇ ਵਧਣ ਦੇ ਨਾਲ-ਨਾਲ ਜਨਤਕ ਸੈਕਟਰ ਨੂੰ ਖਤਮ ਕੀਤਾ ਜਾ ਰਿਹਾ ਹੈ।
ਵਿਸ਼ਵ ਭੁੱਖਮਰੀ ਨੂੰ ਖਤਮ ਕਰਨ ਲਈ ਸਿਰਫ਼ 48 ਬਿਲੀਅਨ ਡਾਲਰ ਦੀ ਲੋੜ ਹੈ, ਜੋ ਕਿ ਫੌਜੀ ਖਰਚੇ ਦਾ 2% ਵੀ ਨਹੀਂ। 140 ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਨੂੰ ਸਾਫ਼ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਮੁਹੱਈਆ ਕਰਵਾਉਣ ਲਈ 138 ਬਿਲੀਅਨ ਡਾਲਰ ਦੀ ਲੋੜ ਹੈ। ਇਹ ਵੀ ਸਾਲਾਨਾ ਫੌਜੀ ਖਰਚੇ ਦੇ ਹਿਸਾਬ ਨਾਲ ਇਕ ਨਾਂ-ਮਾਤਰ ਰਕਮ ਹੈ।
ਹਰ ਨਵਾਂ ਹਥਿਆਰ, ਹਰ ਟੈਂਕ, ਹਰ ਜੰਗੀ ਜਹਾਜ਼ ਜ਼ਮੀਨੀ ਹਕੀਕਤ ਵਿੱਚ ਮਜ਼ਦੂਰ-ਕਿਸਾਨ ਵਰਗ ਦੀਆਂ ਲੋੜਾਂ ’ਤੇ ਸਿੱਧਾ ਹਮਲਾ ਹੈ। ਇਹ ਖਰਚੇ ਜਨਤਕ ਸੁਵਿਧਾਵਾਂ ਦੀ ਕਮੀ, ਘੱਟ ਮਜ਼ਦੂਰੀਆਂ ਅਤੇ ਬੇਰੁਜ਼ਗਾਰੀ ਦਾ ਰੂਪ ਧਾਰ ਲੈਂਦੇ ਹਨ।
ਮਜ਼ਦੂਰ ਵਰਗਾਂ ਨੂੰ ਜੰਗੀ ਰਣਨੀਤੀਆਂ ਦੇ ਵਿਰੁੱਧ ਖੜ੍ਹਾ ਹੋਣਾ ਹੋਵੇਗਾ। ਜੰਗਾਂ ਨਹੀਂ, ਭਲਾਈ ਲਈ ਬਜਟ ਬਣਾਏ ਜਾਣ।
- Social Concerns
(ਸਿਪਰੀ ਦੀ ਰਿਪੋਰਟ ਅਧਾਰਿਤ ਸੰਖੇਪ ਟਿੱਪਣੀ)
Saturday, May 10, 2025
ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦਾ ਫੌਜੀ ਹਮਲਿਆਂ ਬਾਰੇ ਬਿਆਨ
ਮਾਰਕਸਵਾਦੀ-ਲੈਨਿਨੀ ਪਰੰਪਰਾ ਦੇ ਆਧਾਰ 'ਤੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਭਾਰਤੀ ਬੁਰਜੂਆ ਰਾਜ ਦੁਆਰਾ ਸ਼ੁਰੂ ਕੀਤੇ ਗਏ ਫੌਜੀ ਹਮਲੇ ਅਤੇ ਪਾਕਿਸਤਾਨੀ ਹਾਕਮ ਵਰਗ ਦੁਆਰਾ ਕੀਤੇ ਗਏ ਜਵਾਬੀ ਹਮਲੇ ਦੀ ਸਖ਼ਤ ਨਿੰਦਾ ਕਰਦੀ ਹੈ। ਇਹ ਮੁਕਤੀ ਯੁੱਧ ਨਹੀਂ ਹਨ। ਇਹ ਪ੍ਰੋਲੇਤਾਰੀ ਦੇ ਹਿੱਤਾਂ ਲਈ ਯੁੱਧ ਨਹੀਂ ਹਨ। ਇਹ ਮਜ਼ਦੂਰ ਵਰਗ ਦੀ ਕੀਮਤ 'ਤੇ ਖੇਤਰੀ ਸਰਦਾਰੀ ਲਈ ਮੁਕਾਬਲਾ ਕਰਨ ਵਾਲੇ ਬੁਰਜੂਆ ਫੌਜੀ ਹਮਲੇ ਦੀਆਂ ਜੰਗਾਂ ਹਨ।
Friday, May 9, 2025
ਜੰਗ ਬਾਰੇ ਕੁਝ ਕਵਿਤਾਵਾਂ
ਖੂਨ ਅਪਨਾ ਹੋ ਯਾ ਪਰਾਇਆ ਹੋ
ਨਸਲ-ਏ-ਆਦਮ ਕਾ ਖੂਨ ਹੈ ਆਖਿਰ
ਜੰਗ ਮਸ਼ਰਿਕ ਮੇਂ ਹੋ ਯਾ ਮਗਰਿਬ ਮੇਂ
ਅਮਨ-ਏ-ਆਲਮ ਕਾ ਖੂਨ ਹੈ ਆਖਿਰ
ਬੰਬ ਘਰੋਂ ਪਰ ਗਿਰੇਂ ਯਾ ਸਰਹੱਦ ਪਰ
ਰੂਹ-ਏ-ਤਾਮੀਰ ਜਖ਼ਮ ਖਾਤੀ ਹੈ
ਖੇਤ ਅਪਨੇ ਜਲੇਂ ਕਿ ਔਰੋਂ ਕੇ
ਜ਼ੀਸਤ ਫਾਕੋਂ ਸੇ ਤਿਲਮਿਲਾਤੀ ਹੈ
ਟੈਂਕ ਆਗੇ ਬੜੇਂ ਯਾ ਪੀਛੇ ਹਟੇਂ
ਕੋਖ ਧਰਤੀ ਕੀ ਬਾਂਝ ਹੋਤੀ ਹੈ
ਫਤਿਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ
ਜ਼ਿੰਦਗੀ ਮਯੱਤੋਂ ਪੇ ਰੋਤੀ ਹੈ
ਜੰਗ ਤੋਂ ਖੁਦ ਹੀ ਏਕ ਮਸਲਾ ਹੈ
ਜੰਗ ਕਯਾ ਮਸਲੋਂ ਕਾ ਹਲ ਦੇਗੀ
ਆਗ ਔਰ ਖ਼ੂਨ ਆਜ ਬਖ਼ਸ਼ੇਗੀ
ਭੂਖ ਔਰ ਇਹਤਿਆਜ ਕੱਲੵ ਦੇਗੀ
ਇਸ ਲੀਏ ਐ ਸ਼ਰੀਰ ਇਨਸਾਨੋਂ
ਜੰਗ ਟਲਤੀ ਰਹੇ ਤੋ ਬਿਹਤਰ ਹੈ
ਆਪ ਔਰ ਹਮ ਸਭੀ ਕੇ ਆਂਗਨ ਮੇਂ
ਸ਼ਮਾ ਜਲਦੀ ਰਹੇ ਤੋ ਬਿਹਤਰ ਹੈ
- ਸਾਹਿਰ ਲੁਧਿਆਣਵੀ
ਜੰਗ: ਕੁਝ ਪ੍ਰਭਾਵ
(1)
ਝੂਠ ਬੋਲਦੇ ਨੇ
ਇਹ ਜਹਾਜ਼ ਬੱਚਿਓ !
ਇਨ੍ਹਾਂ ਦਾ ਸੱਚ ਨਾ ਮੰਨਣਾ
ਤੁਸੀਂ ਖੇਡਦੇ ਰਹੋ
ਘਰ ਬਨਾਉਣ ਬਨਾਉਣ………
(2)
ਠੰਡਾ ਚੰਨ ਪਿਆ ਬਿੱਟ ਬਿੱਟ ਤੱਕੇ
ਧੁੰਦ 'ਚ ਉੱਤਰਦੀ ਹਵਾਈ-ਛਤਰੀ
ਡੋਰਾਂ 'ਚ ਫਸੀ ਹੋਈ ਲਾਸ਼
ਆਓ ਦੇਖੋ-
ਉਨ੍ਹਾਂ ਨੇ ਮੁੱਲ ਪਾਇਆ ਹੈ
ਪੋਹ ਦੀ ਚਾਂਨਣੀ ਦਾ
ਆਓ ਦੇਖੋ-
ਉਨ੍ਹਾਂ ਦੇ ਕੰਮ ਆਈ ਹੈ
ਗ਼ਰੀਬ ਦੀ ਜਵਾਨੀ………
(3)
ਰੇਡੀਓ ਨੂੰ ਆਖੋ
ਸੁਹੰ ਖਾ ਕੇ ਤਾਂ ਕਹੇ
ਧਰਤੀ ਜੇ ਮਾਂ ਹੁੰਦੀ ਤਾਂ' ਕਿਸ ਦੀ ?
ਇਹ ਪਾਕਿਸਤਾਨੀਆਂ ਦੀ ਕੀ ਹੋਈ ?
ਤੇ 'ਭਾਰਤ' ਵਾਲਿਆਂ ਦੀ ਕੀ ਲੱਗੀ ?
(4)
ਚੋਰੋ, ਵੇ ਚੋਰੋ !
ਆਪਣਾ ਮਾਲ ਵੰਡਣ ਲਈ
ਕਿਤੇ ਬਾਹਰ ਜਾ ਕੇ ਲੜੋ
ਜਾਗ ਹੀ ਨਾ ਉੱਠਣ ਮਤਾਂ ਘਰ ਵਾਲੇ
ਸੁਣਿਆ
ਬੁਰੀ ਹੁੰਦੀ ਹੈ ਵਾਹਰ ਦੀ ਕੁੱਟ…
(5)
ਉਹ ਰੇਡੀਓ ਨਹੀਂ ਸੁਣਦੇ
ਅਖ਼ਬਾਰਾਂ ਨਹੀਂ ਪੜ੍ਹਦੇ
ਜਹਾਜ਼ ਖੇਤਾਂ ਵਿਚ ਹੀ ਦੇ ਜਾਂਦੇ ਹਨ ਖ਼ਬਰ ਸਾਰ
ਮੁੰਨੇ ਨੂੰ ਮੁੱਠ ਵਿਚ ਘੁੱਟ ਕੇ
ਉਹ ਕੇਵਲ ਹੱਸ ਛੱਡਦੇ ਹਨ
ਕਿਉਂਕਿ ਉਹ ਸਮਝਦੇ ਹਨ
ਕਿ ਹਲ ਦੀ ਵੇਲ ਕਮਲੀ ਨਹੀਂ
ਕਮਲੀ ਤਾਂ ਤੋਪ ਹੁੰਦੀ ਹੈ
(6)
ਅਸੀਂ ਹਨ੍ਹੇਰੀ ਨੁੱਕਰ ਦੇ ਵਿਚ
ਗੁੰਮ ਸੁੰਮ ਬੈਠੇ ਸੋਚ ਰਹੇ ਹਾਂ
ਹੋਰ ਘੜੀ ਤਾਈਂ ਚੰਨ ਚੜ੍ਹੇਗਾ
ਭੁਰਿਆ ਭੁਰਿਆ
ਖੁੱਸਿਆ ਖੁੱਸਿਆ
ਤਾਂ ਬੱਚਿਆਂ ਨੂੰ ਆਖਾਂਗੇ
ਐਸ ਤਰ੍ਹਾਂ ਦਾ ਚੰਨ ਹੁੰਦਾ ਏ ?
- ਪਾਸ਼
ਮੰਟੋ ਦਾ ਪਾਗਲਖਾਨਾ
ਇੱਕ ਸਾਡਾ ਤੁਸੀਂ ਮਾਰਿਆ
ਇੱਕ ਤੁਹਾਡਾ ਅਸੀਂ ਮਾਰਿਆ
ਜੇਲ ਦੇ ਅੰਦਰ
ਜੇਲ ਦੇ ਬਾਹਰ
ਉਹੀ ਮੌਸਮ
ਉਹੀ ਨਜ਼ਾਰਾ
ਮੰਟੋ ਦੇ ਪਾਗਲਖਾਨੇ ਤੋਂ
ਨਿਕਲਿਆ ਨਹੀਂ
ਹਾਲੇ ਬਟਵਾਰਾ
- ਨਿਦਾ ਫਾਜ਼ਲੀ
ਜੰਗ ਨਹੀਂ ਚਾਹੀਦੀ
ਜੰਗ ਨਹੀਂ ਚਾਹੀਦੀ,
ਰੋਟੀ, ਕਪੜਾ, ਮਕਾਨ ਚਾਹੀਦਾ।
ਬੰਦੂਕ ਨਹੀਂ,
ਕਿਤਾਬਾਂ ਦੀ ਲੋੜ ਹੈ।
ਹੱਤਿਆ ਨਹੀਂ,
ਇਨਸਾਫ਼ ਚਾਹੀਦਾ।
— ਸੁਖਿੰਦਰ
⸻
ਆਉ ਕਿ ਕੋਈ ਖ਼ਵਾਬ ਬੁਨੀਂਏ
ਜਿਹੜੇ ਨੀਲੇ ਅਸਮਾਨ ਹੇਠਾਂ
ਰੋਟੀ ਅਤੇ ਅਮਨ ਲਈ ਹੋਣ।
- ਫੈਜ਼ ਅਹਮਦ ਫੈਜ਼
—————
“ਜਿੱਥੇ ਵੀ ਜੰਗ ਹੁੰਦੀ ਹੈ,
ਓਥੇ ਮਜ਼ਦੂਰ ਮਰਦਾ ਹੈ,
ਰਾਜ ਨਹੀਂ।”
— ਸੰਤ ਸਿੰਘ ਸੇਖੋਂ
ਮਾਵਾਂ
ਮਾਵਾਂ ਕਰ ਰਹੀਆਂ ਇੰਤਜ਼ਾਰ
ਸਰਹੱਦਾਂ ਤੋਂ ਪਾਰ ਗਏ ਬੱਚਿਆਂ ਦਾ
ਦੁਆਵਾਂ ਮੰਗ ਰਹੀਆਂ ਮਾਵਾਂ
ਉਨ੍ਹਾਂ ਦੇ ਸਹੀ ਸਲਾਮਤ ਮੁੜ ਆਉਣ ਲਈ
ਮਾਵਾਂ ਲੀਰੋ ਲੀਰ ਤੰਬੂਆਂ ਵਿੱਚ
ਝਿੜਕ ਰਹੀਆਂ ਭੁੱਖੇ ਬੱਚਿਆਂ ਨੂੰ
ਉਨ੍ਹਾਂ ਨੂੰ ਲਾਉਂਦੀਆਂ ਸੁੱਕੀਆਂ ਛਾਤੀਆਂ ਨਾਲ
ਡੁਸਕਦੀਆਂ ਮਾਵਾਂ
ਉਜਾੜੇ ਵਿੱਚ ਮਾਵਾਂ
ਮਾਵਾਂ ਤੱਕ ਰਹੀਆਂ
ਹੱਦਾਂ ’ਤੇ ਤਾਇਨਾਤ ਬੱਚਿਆਂ ਦੀਆਂ ਰਾਹਵਾਂ
ਵਗ ਰਿਹਾ ਖ਼ੂਨ ਆਰ ਵੀ ਪਾਰ ਵੀ
ਵਿਲਕ ਰਹੀਆਂ ਮਾਵਾਂ
ਘਾਹ ਵਾਂਗ ਲਤਾੜੀਆਂ ਜਾ ਰਹੀਆਂ
ਦੋਹਾਂ ਵਿਚਕਾਰ
ਕੋਈ ਨਹੀਂ ਚੁੱਕਦਾ
ਮਾਵਾਂ ਦੇ ਹੱਕਾਂ ਦੀ ਗੱਲ।
- ਅਗਨੀ ਸ਼ੇਖਰ
ਜੰਗ
ਜੰਗ ਕੁਝ ਲੋਕਾਂ ਲਈ
ਨਾਮ, ਸਨਮਾਨ ਹੈ
ਇੱਕ ਤਮਗਾ ਹੈ
ਬੱਸ ਅਖ਼ਬਾਰ ਦੀ ਇਕ ਸੁਰਖੀ ਹੈ
ਜਾਂ ਫ਼ਿਰ
ਰੋਕ ਕੇ ਵੇਚੀਆਂ ਚੀਜ਼ਾਂ ਦੇ
ਮੁਨਾਫ਼ੇ ਦਾ ਹਿਸਾਬ;
ਜੰਗ ਪਰ ਹੋਰਾਂ ਲਈ
ਮੌਤ ਹੈ, ਗੁਮਨਾਮੀ ਹੈ
ਕਟ ਗਏ ਅੰਗਾਂ ਦੀ ਲਾਚਾਰੀ ਹੈ
ਰੂਹ 'ਤੇ ਵਰਤੇ ਹੋਏ ਕਹਿਰ ਦਾ
ਇੱਕ ਅਨੁਭਵ ਹੈ
ਜਾਂ ਫ਼ਿਰ
ਸੁਹਾਗ ਦੇ ਕੇ ਮਿਲੀ
ਸਸਤੀ ਸਿਲਾਈ ਦੀ ਮਸ਼ੀਨ।
- ਨਿਰਮਲ ਦੱਤ






