(1)
ਇਹ ਭਾਰੀ ਭਰਕਮ ਜਹਾਜ
ਕਿਉਂ ਨਹੀਂ ਉੱਡਦੇ ਆਪਣੇ ਬੱਚਿਆਂ ਸੰਗ ?
ਕਿਹੜਾ ਪੀਲਾ ਪੰਛੀ
ਭਰਦਾ ਹੈ ਆਪਣਾ ਆਲ੍ਹਣਾ ਨਿੰਬੂਆਂ ਨਾਲ?
ਕਿਉਂ ਨਹੀਂ ਉਹ ਸਿਖਾਉਂਦੇ ਹੈਲੀਕਪਟਰਾਂ ਨੂੰ
ਧੁੱਪ ਚੋਂ ਸ਼ਹਿਦ ਚੂਸਣਾ?
ਪੁੰਨਿਆਂ ਦਾ ਚੰਨ ਕਿੱਥੇ ਛੱਡ ਆਇਆ
ਆਟੇ ਦੀ ਬੋਰੀ, ਅੱਜ ਦੀ ਰਾਤ ?
(2)
ਜੇਕਰ ਮੈਂ ਮਰ ਜਾਵਾਂ ਅਤੇ ਮੈਨੂੰ ਪਤਾ ਨਾ ਲੱਗੇ
ਤਾਂ ਮੈਂ ਕਿਸ ਤੋਂ ਪੁੱਛਾਂਗਾ ਵਕਤ ?
ਫਰਾਂਸ 'ਚ, ਐਨੀਆਂ ਕਰੂੰਬਲਾਂ
ਕਿੱਥੋਂ ਲਿਆਂਉਂਦਾ ਹੈ ਬਸੰਤ ?
ਕਿੱਥੇ ਜਾ ਕੇ ਰਹਿ ਸਕਦਾ ਹੈ ਇਕ ਅੰਨਾ ਆਦਮੀ
ਜਿਸਦੇ ਪਿੱਛੇ ਪਈਆਂ ਹੋਣ ਮੱਧੁਮੱਖੀਆਂ ?
ਜੇਕਰ ਪੀਲਾ ਰੰਗ ਖਤਮ ਹੋ ਜਾਵੇ
ਤਾਂ ਅਸੀਂ ਕਿਸਤੋਂ ਬਣਾਵਾਂਗੇ ਰੋਟੀ ?
(3)
ਮੈਨੂੰ ਦੱਸੋ, ਗੁਲਾਬ ਨੰਗਾ ਹੈ
ਜਾਂ ਉਸਦੀ ਇਹੀ ਪੁਸ਼ਾਕ ਹੈ ?
ਰੁੱਖ ਕਿਉਂ ਛੁਪਾਉਂਦੇ ਹਨ
ਆਪਣੀਆਂ ਜੜਾਂ ਦੀ ਸ਼ਾਨੋ-ਸ਼ੌਕਤ ?
ਕੌਣ ਸੁਣਦਾ ਹੈ
ਇੱਕ ਮੁਜਰਿਮ ਗੱਡੀ ਦਾ ਪਛਤਾਵਾ ?
ਬਾਰਿਸ਼ 'ਚ ਖੜੀ ਭਿੱਜਦੀ ਹੋਈ ਰੇਲਗੱਡੀ ਤੋਂ ਵੀ ਉਦਾਸ
ਕੀ ਹੈ ਇਸ ਦੁਨੀਆਂ 'ਚ ?
(4)
ਸਵਰਗ 'ਚ ਕਿੰਨੇ ਗਿਰਜੇ ਹਨ ?
ਬੇਖੌਫ ਜਲਪਰੀਆਂ 'ਤੇ
ਹਮਲਾ ਕਿਉਂ ਨਹੀਂ ਕਰਦੀ ਸ਼ਾਰਕ ?
ਕੀ ਧੂੰਆਂ ਬੱਦਲਾਂ ਨਾਲ ਗੱਲਾਂ ਕਰਦਾ ਹੈ ?
ਕੀ ਇਹ ਸੱਚ ਹੈ ਕਿ ਸਾਡੀਆਂ ਉਮੀਦਾਂ ਨੂੰ
ਨਹਾਉਣਾ ਚਾਹੀਦਾ ਹੈ ਤ੍ਰੇਲਾਂ 'ਚ ?
(5)
ਇਕ ਊਠ ਨੇ ਇਕ ਕੱਛੂਏ ਨੂੰ ਪੁੱਛਿਆ
ਆਪਣੇ ਕੁੱਬ 'ਚ ਤੂੰ ਕੀ ਸਮੋਅ ਰੱਖਿਆ ਹੈ ?
ਅਤੇ ਕੱਛੂਏ ਨੇ ਜਵਾਬ ਦਿੱਤਾ
ਤੂੰ ਸੰਤਰਿਆਂ ਨੂੰ ਕੀ ਆਖਦਾ ਰਹਿੰਦਾਂ ਏਂ ?
ਕੀ ਪੁਰਾਣੀਆਂ ਯਾਦਾਂ ਤੋਂ ਜਿਆਦਾ ਹੁੰਦੀਆਂ ਹਨ ਪੱਤੀਆਂ
ਇਕ ਨਾਸ਼ਪਾਤੀ ਦੇ ਦਰੱਖਤ 'ਤੇ ?
ਪੱਤੀਆਂ ਜਦ ਪੀਲੱਤਣ ਮਹਿਸੂਸ ਕਰਦੀਆਂ ਹਨ
ਤਾਂ ਕਿਉਂ ਕਰ ਲੈਂਦੀਆਂ ਹਨ ਉਹ ਖੁਦਕਸ਼ੀ ?
(6)
ਰਾਤ ਦੀ ਟੋਪੀ 'ਚ
ਕਿਉਂ ਹੁੰਦੇ ਹਨ ਐਨੇ ਸਾਰੇ ਸੁਰਾਖ ?
ਕੀ ਕਹਿੰਦੀ ਹੈ ਪੁਰਾਣੀ ਰਾਖ
ਜਦ ਗੁਜਰਦੀ ਹੈ ਉਹ ਅੱਗ ਕੋਲੋਂ ?
ਬੱਦਲ ਕਿਉਂ ਰੋਂਦੇ ਹਨ ਐਨਾ
ਜਦ ਹੁੰਦੇ ਹਨ ਉਹ ਚੋਖੇ ਖੁਸ਼ ?
ਗ੍ਰਹਿਣ ਦੇ ਸਾਏ 'ਚ ਵੀ
ਕਿਸ ਲਈ ਸੜਦੇ ਹਨ ਧੁੱਪ ਦੇ ਪਰਾਗ ?
ਇਕ ਦਿਨ ਕੋਲ ਕਿੰਨੀਆਂ ਮੱਧੁਮੱਖੀਆਂ ਹੁੰਦੀਆਂ ਹਨ ?
(7)
ਸ਼ਾਂਤੀ ਕੀ ਕਬੂਤਰ ਦੀ ਸ਼ਾਂਤੀ ਹੈ ?
ਕੀ ਚੀਤੇ ਥੋਪਦੇ ਹਨ ਜੰਗ ?
ਪ੍ਰੋਫੈਸਰ ਕਿਉਂ ਪੜਾਉਂਦੇ ਹਨ
ਮੌਤ ਦਾ ਭੂਗੋਲ ?
ਕੀ ਹੁੰਦਾ ਹੈ ਸਕੂਲ 'ਚ ਦੇਰ ਤੱਕ
ਪਹੁੰਚਣ ਵਾਲੀਆਂ ਅਬਾਬੀਲਾਂ ਨਾਲ ?
ਕੀ ਇਹ ਸੱਚ ਹੈ ਕਿ ਪੂਰੇ ਅਸਮਾਨ 'ਚ
ਖਿਲਾਰੀਆਂ ਜਾਂਦੀਆਂ ਹਨ ਪਾਰਦਰਸ਼ੀ ਚਿੱਠੀਆਂ ?
(8)
ਕਿਸ ਗੱਲ ਤੇ ਬੇਚੈਨ ਹੁੰਦੇ ਹਨ ਜਵਾਲਾਮੁੱਖੀ
ਕੀ ਉਹ ਉਗਲਦੇ ਹਨ ਅੱਗ, ਠੰਡ ਅਤੇ ਗੁੱਸਾ ?
ਕ੍ਰਿਸਟੋਫਰ ਕੋਲੰਬਸ ਕਿਉਂ ਨਹੀਂ
ਲੱਭ ਸਕਿਆ, ਸਪੇਨ ?
ਇੱਕ ਬਿੱਲੀ ਕੋਲ ਕਿੰਨੇ ਸਵਾਲ ਹੁੰਦੇ ਹਨ ?
ਜੋ ਅੱਥਰੂ ਹਾਲੇ ਵਹੇ ਨਾ ਹੋਣ
ਕੀ ਉਹ ਇਕ ਛੋਟੀ ਜਿਹੀ ਝੀਲ 'ਚ ਉਡੀਕ ਕਰਦੇ ਹਨ ?
ਕੀ ਉਹ ਅਦ੍ਰਿਸ਼ ਨਦੀਆਂ ਹਨ
ਜੋ ਉਦਾਸੀ ਵੱਲ ਵਗਦੀਆਂ ਹਨ ?
ਇਹ ਭਾਰੀ ਭਰਕਮ ਜਹਾਜ
ਕਿਉਂ ਨਹੀਂ ਉੱਡਦੇ ਆਪਣੇ ਬੱਚਿਆਂ ਸੰਗ ?
ਕਿਹੜਾ ਪੀਲਾ ਪੰਛੀ
ਭਰਦਾ ਹੈ ਆਪਣਾ ਆਲ੍ਹਣਾ ਨਿੰਬੂਆਂ ਨਾਲ?
ਕਿਉਂ ਨਹੀਂ ਉਹ ਸਿਖਾਉਂਦੇ ਹੈਲੀਕਪਟਰਾਂ ਨੂੰ
ਧੁੱਪ ਚੋਂ ਸ਼ਹਿਦ ਚੂਸਣਾ?
ਪੁੰਨਿਆਂ ਦਾ ਚੰਨ ਕਿੱਥੇ ਛੱਡ ਆਇਆ
ਆਟੇ ਦੀ ਬੋਰੀ, ਅੱਜ ਦੀ ਰਾਤ ?
(2)
ਜੇਕਰ ਮੈਂ ਮਰ ਜਾਵਾਂ ਅਤੇ ਮੈਨੂੰ ਪਤਾ ਨਾ ਲੱਗੇ
ਤਾਂ ਮੈਂ ਕਿਸ ਤੋਂ ਪੁੱਛਾਂਗਾ ਵਕਤ ?
ਫਰਾਂਸ 'ਚ, ਐਨੀਆਂ ਕਰੂੰਬਲਾਂ
ਕਿੱਥੋਂ ਲਿਆਂਉਂਦਾ ਹੈ ਬਸੰਤ ?
ਕਿੱਥੇ ਜਾ ਕੇ ਰਹਿ ਸਕਦਾ ਹੈ ਇਕ ਅੰਨਾ ਆਦਮੀ
ਜਿਸਦੇ ਪਿੱਛੇ ਪਈਆਂ ਹੋਣ ਮੱਧੁਮੱਖੀਆਂ ?
ਜੇਕਰ ਪੀਲਾ ਰੰਗ ਖਤਮ ਹੋ ਜਾਵੇ
ਤਾਂ ਅਸੀਂ ਕਿਸਤੋਂ ਬਣਾਵਾਂਗੇ ਰੋਟੀ ?
(3)
ਮੈਨੂੰ ਦੱਸੋ, ਗੁਲਾਬ ਨੰਗਾ ਹੈ
ਜਾਂ ਉਸਦੀ ਇਹੀ ਪੁਸ਼ਾਕ ਹੈ ?
ਰੁੱਖ ਕਿਉਂ ਛੁਪਾਉਂਦੇ ਹਨ
ਆਪਣੀਆਂ ਜੜਾਂ ਦੀ ਸ਼ਾਨੋ-ਸ਼ੌਕਤ ?
ਕੌਣ ਸੁਣਦਾ ਹੈ
ਇੱਕ ਮੁਜਰਿਮ ਗੱਡੀ ਦਾ ਪਛਤਾਵਾ ?
ਬਾਰਿਸ਼ 'ਚ ਖੜੀ ਭਿੱਜਦੀ ਹੋਈ ਰੇਲਗੱਡੀ ਤੋਂ ਵੀ ਉਦਾਸ
ਕੀ ਹੈ ਇਸ ਦੁਨੀਆਂ 'ਚ ?
(4)
ਸਵਰਗ 'ਚ ਕਿੰਨੇ ਗਿਰਜੇ ਹਨ ?
ਬੇਖੌਫ ਜਲਪਰੀਆਂ 'ਤੇ
ਹਮਲਾ ਕਿਉਂ ਨਹੀਂ ਕਰਦੀ ਸ਼ਾਰਕ ?
ਕੀ ਧੂੰਆਂ ਬੱਦਲਾਂ ਨਾਲ ਗੱਲਾਂ ਕਰਦਾ ਹੈ ?
ਕੀ ਇਹ ਸੱਚ ਹੈ ਕਿ ਸਾਡੀਆਂ ਉਮੀਦਾਂ ਨੂੰ
ਨਹਾਉਣਾ ਚਾਹੀਦਾ ਹੈ ਤ੍ਰੇਲਾਂ 'ਚ ?
(5)
ਇਕ ਊਠ ਨੇ ਇਕ ਕੱਛੂਏ ਨੂੰ ਪੁੱਛਿਆ
ਆਪਣੇ ਕੁੱਬ 'ਚ ਤੂੰ ਕੀ ਸਮੋਅ ਰੱਖਿਆ ਹੈ ?
ਅਤੇ ਕੱਛੂਏ ਨੇ ਜਵਾਬ ਦਿੱਤਾ
ਤੂੰ ਸੰਤਰਿਆਂ ਨੂੰ ਕੀ ਆਖਦਾ ਰਹਿੰਦਾਂ ਏਂ ?
ਕੀ ਪੁਰਾਣੀਆਂ ਯਾਦਾਂ ਤੋਂ ਜਿਆਦਾ ਹੁੰਦੀਆਂ ਹਨ ਪੱਤੀਆਂ
ਇਕ ਨਾਸ਼ਪਾਤੀ ਦੇ ਦਰੱਖਤ 'ਤੇ ?
ਪੱਤੀਆਂ ਜਦ ਪੀਲੱਤਣ ਮਹਿਸੂਸ ਕਰਦੀਆਂ ਹਨ
ਤਾਂ ਕਿਉਂ ਕਰ ਲੈਂਦੀਆਂ ਹਨ ਉਹ ਖੁਦਕਸ਼ੀ ?
(6)
ਰਾਤ ਦੀ ਟੋਪੀ 'ਚ
ਕਿਉਂ ਹੁੰਦੇ ਹਨ ਐਨੇ ਸਾਰੇ ਸੁਰਾਖ ?
ਕੀ ਕਹਿੰਦੀ ਹੈ ਪੁਰਾਣੀ ਰਾਖ
ਜਦ ਗੁਜਰਦੀ ਹੈ ਉਹ ਅੱਗ ਕੋਲੋਂ ?
ਬੱਦਲ ਕਿਉਂ ਰੋਂਦੇ ਹਨ ਐਨਾ
ਜਦ ਹੁੰਦੇ ਹਨ ਉਹ ਚੋਖੇ ਖੁਸ਼ ?
ਗ੍ਰਹਿਣ ਦੇ ਸਾਏ 'ਚ ਵੀ
ਕਿਸ ਲਈ ਸੜਦੇ ਹਨ ਧੁੱਪ ਦੇ ਪਰਾਗ ?
ਇਕ ਦਿਨ ਕੋਲ ਕਿੰਨੀਆਂ ਮੱਧੁਮੱਖੀਆਂ ਹੁੰਦੀਆਂ ਹਨ ?
(7)
ਸ਼ਾਂਤੀ ਕੀ ਕਬੂਤਰ ਦੀ ਸ਼ਾਂਤੀ ਹੈ ?
ਕੀ ਚੀਤੇ ਥੋਪਦੇ ਹਨ ਜੰਗ ?
ਪ੍ਰੋਫੈਸਰ ਕਿਉਂ ਪੜਾਉਂਦੇ ਹਨ
ਮੌਤ ਦਾ ਭੂਗੋਲ ?
ਕੀ ਹੁੰਦਾ ਹੈ ਸਕੂਲ 'ਚ ਦੇਰ ਤੱਕ
ਪਹੁੰਚਣ ਵਾਲੀਆਂ ਅਬਾਬੀਲਾਂ ਨਾਲ ?
ਕੀ ਇਹ ਸੱਚ ਹੈ ਕਿ ਪੂਰੇ ਅਸਮਾਨ 'ਚ
ਖਿਲਾਰੀਆਂ ਜਾਂਦੀਆਂ ਹਨ ਪਾਰਦਰਸ਼ੀ ਚਿੱਠੀਆਂ ?
(8)
ਕਿਸ ਗੱਲ ਤੇ ਬੇਚੈਨ ਹੁੰਦੇ ਹਨ ਜਵਾਲਾਮੁੱਖੀ
ਕੀ ਉਹ ਉਗਲਦੇ ਹਨ ਅੱਗ, ਠੰਡ ਅਤੇ ਗੁੱਸਾ ?
ਕ੍ਰਿਸਟੋਫਰ ਕੋਲੰਬਸ ਕਿਉਂ ਨਹੀਂ
ਲੱਭ ਸਕਿਆ, ਸਪੇਨ ?
ਇੱਕ ਬਿੱਲੀ ਕੋਲ ਕਿੰਨੇ ਸਵਾਲ ਹੁੰਦੇ ਹਨ ?
ਜੋ ਅੱਥਰੂ ਹਾਲੇ ਵਹੇ ਨਾ ਹੋਣ
ਕੀ ਉਹ ਇਕ ਛੋਟੀ ਜਿਹੀ ਝੀਲ 'ਚ ਉਡੀਕ ਕਰਦੇ ਹਨ ?
ਕੀ ਉਹ ਅਦ੍ਰਿਸ਼ ਨਦੀਆਂ ਹਨ
ਜੋ ਉਦਾਸੀ ਵੱਲ ਵਗਦੀਆਂ ਹਨ ?
- ਪਾਬਲੋ ਨੈਰੂਦਾ
ਅਨੁਵਾਦ – ਮਨਦੀਪ
No comments:
Post a Comment