Pages

Sunday, September 23, 2018

ਸਭ ਤੋਂ ਹਨੇਰੇ ਦੌਰ ਅੰਦਰ ਉਹ ਕਿਉਂ ਲਿਖਦੇ ਹਨ, ਅਦਿੱਖ ਸਿਆਹੀ ਨਾਲ ?


(9)
ਅੱਜ ਦਾ ਸੂਰਜ ਕੀ ਕੱਲ ਦਾ ਸੂਰਜ ਹੈ
ਜਾਂ ਇਹ ਅੱਗ ਉਸ ਅੱਗ ਤੋਂ ਅਲੱਗ ਹੈ ?

ਉਹਨਾਂ ਦੀ ਅਨੰਤ ਭਰਪੂਰਤਾ ਲਈ
ਅਸੀਂ ਬੱਦਲਾਂ ਦੇ ਸ਼ੁਕਰਗੁਜਾਰ ਕਿਵੇਂ ਹੁੰਦੇ ਹਾਂ ?

ਆਪਣੇ ਸੂਹੇ ਹੰਝੂਆਂ ਦੀ ਝੋਲੀ ਭਰਕੇ
ਕਿੱਥੋਂ ਆਉਂਦੇ ਹਨ ਤੂਫਾਨੀ ਬੱਦਲ ?

ਬੀਤੇ ਵਰ੍ਹਿਆਂ ਦੇ ਮਿੱਠੇ ਕੇਕਾਂ ਵਰਗੇ
ਉਹ ਸਾਰੇ ਨਾਂ ਕਿੱਥੇ ਹਨ ?

ਕਿੱਥੇ ਗਏ ਡੋਨਲਡਜ
ਕੋਲੋਰੀਨਦਾਜ, ਏਦੋਵੀਖੇਇਸ ਵਰਗੇ ਨਾਮ ?

(10)


ਸੌ ਸਾਲ ਬਾਅਦ, ਮੇਰੀ ਗੋਲ ਟੋਪੀ ਦੇ ਬਾਰੇ '
ਕੀ ਸੋਚਣਗੇ ਪੋਲੈਂਡ ਦੇ ਲੋਕ ?

ਕੀ ਕਹਿਣਗੇ ਉਹ ਮੇਰੀਆਂ ਨਜਮਾਂ ਬਾਰੇ
ਜਿੰਨ੍ਹਾਂ ਨੇ ਕਦੇ ਨਹੀਂ ਛੋਹਿਆ ਮੇਰਾ ਲਹੂ ?

ਉਸ ਝੱਗ ਨੂੰ ਅਸੀਂ ਕਿਵੇਂ ਮਾਪੀਏ
ਜੋ ਡਿੱਗ ਕੇ ਖਿੱਲਰ ਜਾਂਦੀ ਹੈ ਬੀਅਰ ਤੋਂ ?

ਕੀ ਕਰਦੀ ਹੋਵੇਗੀ
ਪੇਟ੍ਰਾਰਿਕ* ਦੇ ਇਕ ਸੈਨਿਟ ' ਕੈਦ ਮੱਖੀ ?

*ਇਟਲੀ ਦੇ ਕੈਥੋਲਿਕ ਧਰਮ ਨਾਲ ਸਬੰਧਿਤ ਸਤਾਰਵੀਂ-ਅਠ੍ਹਾਰਵੀਂ ਸਦੀ ਦਾ ਇਕ ਪੋਪ ਪਰਿਵਾਰ


(11)

ਜੇਕਰ ਅਸੀਂ ਗੱਲਾਂ ਕਰ ਚੁੱਕੇ ਹਾਂ
ਤਾਂ ਕਿੰਨੀ ਦੇਰ ਤੱਕ ਗੱਲਾਂ ਕਰ ਸਕਦੇ ਹਨ ਦੂਸਰੇ ਲੋਕ ?

ਕੀ ਕਹਿੰਦੇ ਹਨ ਖੋਸੇ ਮਾਰਤੀ
ਤਾਲੀਮ ਦੇ ਉਸਤਾਦ ਮਾਰੀਨਿਜੋ* ਦੇ ਬਾਰੇ ' ?

ਵੈਸੇ ਨਵੰਬਰ ਕਿੰਨਾ ਪੁਰਾਣਾ ਹੈ ?

ਢੇਰ ਸਾਰੇ ਪੀਲੇ ਨੋਟਾਂ ਨਾਲ
ਕਿਸਦੀ ਕੀਮਤ ਚੁਕਾਉਂਦਾ ਰਹਿੰਦਾ ਹੈ ਬਸੰਤ ?

ਕੀ ਨਾਮ ਹੈ ਉਸ ਕਾਕਟੇਲ ਦਾ
ਜੋ ਬਣਦਾ ਹੈ ਵੋਦਕਾ ਅਤੇ ਅਸਮਾਨੀ ਬਿਜਲੀ ਨੂੰ ਮਿਲਾਕੇ ?

*Marnilloਲਾਤੀਨੀ ਅਮਰੀਕੀ ਸਿੱਖਿਆ-ਸ਼ਾਸ਼ਤਰੀ


(12)

ਐਨੇ ਬੇਸ਼ੁਮਾਰ ਚਿੱਟੇ ਦੰਦਾਂ ਨਾਲ
ਕਿਸ ਉੱਤੇ ਮੁਸਕਰਾਉਂਦੇ ਹਨ ਚੌਲ ?

ਸਭ ਤੋਂ ਹਨੇਰੇ ਦੌਰ ਅੰਦਰ ਉਹ 
ਕਿਉਂ ਲਿਖਦੇ ਹਨ, ਅਦਿੱਖ ਸਿਆਹੀ ਨਾਲ ?

ਕੀ ਕਾਰਾਕਾਸ* ਦੇ ਹੁਸਨ ਨੂੰ ਪਤਾ ਹੈ
ਕਿ ਗੁਲਾਬ ਕੋਲ ਕਿੰਨ੍ਹੇ ਲਹਿੰਗੇ ਹਨ ?

ਕਿਉਂ ਕੱਟਦੇ ਹਨ ਮੈਨੂੰ
ਪਿੱਸੂ ਅਤੇ ਅਦਬੀ ਦੁਨੀਆਂ ਦੇ ਹਵਲਦਾਰ ?

* Santiago de León de Caracasਵੈਨਜੂਏਲਾ ਦਾ ਇੱਕ ਵੱਡਾ ਸ਼ਹਿਰ


(13)

ਕੀ ਇਹ ਸੱਚ ਹੈ ਕਿ ਸਿਰਫ ਆਸਟ੍ਰੇਲੀਆ ਵਿਚ ਹੀ ਰਹਿੰਦੇ ਹਨ
ਅਯਾਸ਼ ਮੱਗਰਮੱਛ ?

ਕਿਵੇਂ ਵੰਡਦੇ ਹਨ ਧੁੱਪ ਨੂੰ
ਸੰਤਰਿਆਂ ਦੇ ਬੂਟੇ ਸੰਤਰਿਆਂ ਵਿਚਕਾਰ ?

ਕੀ ਇਕ ਕੁਸੈਲੇ ਮੂੰਹ ਚੋਂ ਉੱਗਦੇ ਹਨ
ਲੂਣ ਦੇ ਦੰਦ ?

ਕੀ ਇਹ ਸੱਚ ਹੈ ਕਿ ਮੰਡਰਾਉਂਦੀ ਹੈ ਰਾਤਾਂ ਨੂੰ
ਮੇਰੇ ਮੁਲਕ 'ਤੇ ਇਕ ਕਾਲੀ ਗਿਰਝ ?

(14)


ਕੀ ਕਹਿੰਦੇ ਹਨ ਲਾਲ ਰਤਨ
ਅਨਾਰ ਦੇ ਸ਼ਰਬਤ ਦੇ ਸਾਹਮਣੇ ਖੜੇ ਹੋ ਕੇ ?

ਪਰ ਕਿਉਂ ਨਹੀਂ ਦਿੰਦਾ ਵੀਰਵਾਰ ਖੁਦ ਨੂੰ
ਸ਼ੁਕਰਵਾਰ ਦੇ ਬਾਅਦ ਆਉਣ ਦਾ ਮਸ਼ਵਰਾ ?

ਖੁਸ਼ੀ ਨਾਲ ਕੌਣ ਚੀਖਿਆ ਸੀ
ਜਦ ਜਨਮਿਆ ਸੀ ਨੀਲਾ ਰੰਗ ?

ਧਰਤੀ ਕਿਉਂ ਮਨਾਉਂਦੀ ਹੈ ਸੋਗ
ਜਦੋਂ ਉਗਮਦੇ ਹਨ ਜਾਮਨੀ ਰੰਗ ?

(15)

ਕੀ ਇਹ ਸੱਚ ਹੈ
ਕਿ ਬਗਾਵਤ ਦੀ ਤਿਆਰੀ ਕਰ ਰਹੇ ਹਨ ਵਸਤਰ ?

ਫਿਰ ਤੋਂ ਕਿਉਂ ਪਹਿਣ ਲੈਂਦਾ ਹੈ
ਬਸੰਤ ਆਪਣੇ ਹਰਿਆਲੇ ਚੋਲੇ ?

ਕਿਉਂ ਹੱਸਦੇ ਹਨ ਖੇਤ
ਫਿੱਕੇ ਅਸਮਾਨੀ ਹੰਝੂਆਂ ਉੱਤੇ ?

ਕਿਵੇਂ ਹਾਸਲ ਕਰਦੀ ਹੈ ਆਪਣੀ ਅਜਾਦੀ
ਇਕ ਕਬਾੜ ਸਾਇਕਲ ?

(16)

ਕੀ ਖੰਡ ਅਤੇ ਲੂਣ ਕਰਦੇ ਹਨ ਮਿਹਨਤ
ਸਫੈਦ ਮੀਨਾਰ ਬਣਾਉਣ ਲਈ ?

ਕੀ ਇਹ ਸੱਚ ਹੈ ਕਿ ਕੀੜੀਆਂ ਦੇ ਭੋਣ '
ਸੁਪਨੇ ਮਹਿਜ ਇਕ ਫਰਜ ਹਨ ?

ਕੀ ਤੁਸੀਂ ਜਾਣਦੇ ਹੋ ਕਿ ਪੱਤਝੜ '
ਧਿਆਨ ਧਰਦੀ ਹੈ ਧਰਤੀ ?

ਕਿਉਂ ਨਾ ਦਿੱਤਾ ਜਾਵੇ ਤਮਗਾ
ਉਸ ਸੁਨਹਿਰੀ ਪੱਤੀ ਨੂੰ, ਜੋ ਉੱਗਦੀ ਹੈ ਸਭ ਤੋਂ ਪਹਿਲਾਂ ?

-      ਪਾਬਲੋ ਨੈਰੂਦਾ
ਅਨੁਵਾਦ - ਮਨਦੀਪ

No comments:

Post a Comment