(ਚੇ ਗੁਵਾਰਾ ਦੋ ਵਾਰ ਚੀਨ ਦੇ ਦੌਰੇ ਤੇ ਗਏ ਸਨ। ਪਹਿਲੀ ਵਾਰ ਨਵੰਬਰ 1960 'ਚ ਅਤੇ ਦੂਸਰੀ ਵਾਰ ਫਰਵਰੀ 1965 ਵਿੱਚ। ਚੀਨ ਦੇ ਪਹਿਲੇ ਦੌਰੇ ਦੌਰਾਨ ਉਹਨਾਂ ਨੇ ਚੀਨੀ ਇਨਕਲਾਬ ਦੇ ਆਗੂ ਚੇਅਰਮੈਨ ਮਾਓ ਜੇ ਤੁੰਗ ਨਾਲ ਕਿਊਬਾ ਦੀ ਘਰੇਲੂ ਆਰਥਿਕ-ਸਿਆਸੀ ਹਾਲਤ, ਲਾਤੀਨੀ ਮੁਲਕਾਂ ਦੀ ਸਥਿਤੀ, ਅਮਰੀਕੀ ਪ੍ਰਭਾਵ ਅਤੇ ਉਲਟ ਇਨਕਲਾਬ ਆਦਿ ਵਿਸ਼ਿਆਂ ਤੇ ਵਾਰਤਾਲਾਪ ਕੀਤੀ। ਇਹ ਦੌਰ ਸੋਵੀਅਤ ਇਨਕਲਾਬ, ਦੋ ਸੰਸਾਰ ਜੰਗਾਂ ਤੋਂ ਬਾਅਦ ਅਤੇ ਸ਼ੀਤ ਯੁੱਧ ਦੇ ਅੰਤਲੇ ਪੜਾਅ ਦਾ ਦੌਰ ਸੀ। ਇਸ ਸਮੇਂ ਅਮਰੀਕਾ ਅਤੇ ਸਾਮਰਾਜੀ ਰੂਸ ਅਜਿਹੇ ਦੋ ਬਲਾਕ ਸਨ ਜੋ ਸੰਸਾਰ ਭਰ ਦੇ ਮੁਲਕਾਂ ਨੂੰ ਆਪਣੇ ਕਲਾਵੇ ਵਿਚ ਲੈਣ ਲਈ ਹੱਥ-ਪੈਰ ਮਾਰ ਰਹੇ ਸਨ। ਅਮਰੀਕਾ ਆਪਣੀ ਸਿਸ਼ਤ ਲਾਤੀਨੀ ਅਮਰੀਕਾ ਅਤੇ ਯੂਰਪੀ ਮੁਲਕਾਂ ਵੱਲ ਬੰਨ੍ਹ ਰਿਹਾ ਸੀ। ਏਸ਼ੀਆ ਵਿਚ ਚੀਨੀ ਇਨਕਲਾਬ ਦਾ ਪ੍ਰਭਾਵ ਸੀ। ਚੇ ਦੇ ਇਨਕਲਾਬੀ ਆਦਰਸ਼, ਸਟਾਲਿਨ ਦੁਨੀਆ ਤੇ ਨਹੀਂ ਰਹੇ ਸਨ। ਸੰਸਾਰ ਭਰ ਵਿਚ ਉੱਥਲਾ-ਪੁਥਲਾਂ ਦਾ ਦੌਰ ਚੱਲ ਰਿਹਾ ਸੀ। ਕਿਊਬਾ ਆਪਣਾ
"ਸਮਾਜਵਾਦੀ" ਇਨਕਲਾਬ ਕਰ ਚੁੱਕਾ ਸੀ ਅਤੇ ਇਸ ਦੌਰਾਨ ਫੀਦਲ ਸਾਮਰਾਜੀ ਰੂਸ ਅਤੇ ਚੇ ਗੁਵਾਰਾ ਚੀਨੀ ਇਨਕਲਾਬੀ ਮਾਡਲ ਵੱਲ ਝੁਕਾਅ ਰੱਖਦਾ ਸੀ। ਕਿਊਬਾ ਦੇ ਇਨਕਲਾਬ ਨੂੰ ਪਕੇਰਾ ਕਰਨ ਲਈ ਚੇ ਦੁਨੀਆਂ ਭਰ ਦੇ ਦੇਸ਼ਾਂ ਨਾਲ ਮਿਲਵਰਣ ਅਤੇ ਸਹਿਯੋਗ ਦੇ ਯਤਨ ਕਰ ਰਿਹਾ ਸੀ। ਚੇ ਵਿਸ਼ੇਸ਼ ਤੌਰ ਤੇ ਚੀਨ ਦੇ ਸਬਕ ਗ੍ਰਹਿਣ ਕਰ ਰਿਹਾ ਸੀ। ਇਹ ਵਾਰਤਾਲਾਪ ਚੇ ਗੁਵਾਰਾ ਦੀ ਸ਼ਖਸ਼ੀਅਤ ਦੇ 'ਹਿੰਸਕ' ਤੇ 'ਦਬੰਗੀ' ਵਿਅਕਤੀਤਵ ਦੇ ਮਿੱਥ ਨੂੰ ਤੋੜ ਕੇ ਉਸਦੇ ਚਿੰਤਨਸ਼ੀਲ ਇਨਕਲਾਬੀ ਦੇ ਪੱਖ ਨੂੰ ਦਰਸਾਉਂਦੀ ਹੈ।)
ਸਮਾਂ : :30-6:30, 19 ਨਵੰਬਰ 1960 ਸਥਾਨ : ਹਾਨਜੂਆ ਹਾਲ ਹਾਨਗਨਾਹੀ
ਕਿਊਬਾ ਵੱਲੋਂ ਸ਼ਾਮਲ : ਕਿਊਬਾ ਦੀ ਨੈਸ਼ਨਲ ਬੈਂਕ ਦੇ ਪ੍ਰਧਾਨ ਅਤੇ ਡੈਲੀਗੇਸ਼ਨ ਦੇ ਮੁੱਖੀ ਅਰਨੈਸਤੋ ਚੇ ਗੁਵਾਰਾ, ਅਤੇ ਡੈਲੀਗੇਸ਼ਨ ਦੇ ਹੋਰ ਮੈਂਬਰ।
ਚੀਨ ਵੱਲੋਂ : ਚਾਓ ਇਨ ਲਾਈ, ਸੀਆਂ ਜੇਨ, ਗਿੰਗ ਬਾਈਓ, ਸ਼ੇਨ ਜੈਨ, ਲਿਨ ਪਿੰਗ
ਲਿੱਪੀਅੰਕਣ : ਸਾਈ ਤੋਂਗੋ, ਲੂ ਸ਼ੇਂਗ
ਰਿਕਾਰਡ : ਸ਼ਾਂਗ ਜਾਈ
ਚੇਅਰਮੈਨ (ਮਾਓ ਜ਼ੇ ਤੁੰਗ) : ਕਿਊਬਨ ਡੈਲੀਗੇਸ਼ਨ, ਜੀ ਆਇਆਂ ਨੂੰ।
ਚੇ ਗੁਵਾਰਾ : ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਵਿਅਕਤੀਗਤ ਤੌਰ ਤੇ ਚੇਅਰਮੈਨ ਮਾਓ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਸਾਡੇ ਸੰਘਰਸ਼ ਦੌਰਾਨ ਅਸੀਂ ਹਮੇਸ਼ਾਂ ਚੇਅਰਮੈਨ ਮਾਓ ਦਾ ਆਦਰ ਕੀਤਾ ਹੈ। ਅਸੀਂ ਕਿਊਬਾ ਦੀ ਨੁਮਾਇੰਦਗੀ ਕਰ ਰਿਹਾ ਸਰਕਾਰੀ ਵਫਦ ਹਾਂ ਅਤੇ ਇਸ ਵਿੱਚ ਸ਼ਾਮਲ ਮੈਂਬਰ ਚਾਰ ਦੇਸ਼ਾਂ ਵਿੱਚ ਪੈਦਾ ਹੋਏ ਹਨ।
ਚੇਅਰਮੈਨ : ਤੁਸੀਂ ਅਰਜਨਟੀਨੋ ਹੋ ?
ਚੇ ਗੁਵਾਰਾ : ਅਰਜਨਟੀਨਾ ਵਿੱਚ ਜੰਮਿਆਂ ਹਾਂ।
ਚੇਅਰਮੈਨ : ਵਫਦ ਦੇ ਦੂਜੇ ਮੈਂਬਰਾਂ ਦੀ ਜਨਮ ਭੂਮੀ ਕਿਹੜੀ ਹੈ ?
ਚੇ ਗੁਵਾਰਾ : ਰਾਮੀਰੋ ਫਰਨਾਦੋ ਮਾਲਦੋਨਾਦੋ (ਜਨਰਲ ਸਕੱਤਰ, ਰੈਵੋਲਿਊਸ਼ਨਰੀ ਸ਼ੋਸ਼ਲਿਸਟ ਪਾਰਟੀ, ਐਕੂਆਦੋਰ) ਐਕੂਆਦੋਰੀਅਨ ਹਨ, ਲਾਤਾਸਤੇ (ਅਰਥਸ਼ਾਸ਼ਤਰੀ) ਚੀਲੇਨੋ ਹਨ, ਮੇਰਾ ਜਨਮ ਅਰਜਨਟੀਨਾ ਵਿੱਚ ਹੋਇਆ, ਬਾਕੀ ਸਾਰੇ ਕਿਊਬਨ ਜੰਮਪਲ ਹਨ। ਹਾਲਾਂਕਿ ਸਾਡੇ ਵਿਚੋਂ ਕੁਝ ਲੋਕ ਕਿਊਬਾ ਦੇ ਜੰਮਪਲ ਨਹੀਂ ਹਨ,ਪਰ ਕਿਊਬਾ ਦੇ ਲੋਕ ਇਸ ਗੱਲੋਂ ਸਾਡਾ ਵਿਰੋਧ ਜਾਂ ਬੁਰਾ ਨਹੀਂ ਮਨਾਉਂਦੇ ਕਿ ਅਸੀਂ ਕਿਊਬਾ ਦੇ ਜੰਮਪਲ ਨਹੀਂ ਹਾਂ। ਅਸੀਂ ਕਿਊਬਨ ਇਨਕਲਾਬ ਦੇ ਰਾਖੇ ਹਾਂ। ਫੀਦਲ ਲਾਤੀਨੀ ਅਮਰੀਕੀ ਲੋਕਾਂ ਦੀਆਂ ਇੱਛਾਵਾਂ ਦਾ ਨੁਮਾਇੰਦਾ ਹੈ।
ਚੇਅਰਮੈਨ : ਤੁਸੀਂ ਤਾਂ ਅੰਤਰਰਾਸ਼ਟਰੀ ਹੋ।
ਚੇ ਗੁਵਾਰਾ : ਲਾਤੀਨੀ ਅਮਰੀਕਾ ਦੇ ਅੰਤਰਰਾਸ਼ਟਰੀ ਆਗੂ।
ਚੇਅਰਮੈਨ : ਏਸ਼ੀਆ, ਅਫਰੀਕਾ ਅਤੇ ਸਮੁੱਚਾ ਸ਼ੋਸ਼ਲਿਸਟ ਕੈਂਪ ਤੁਹਾਡਾ ਸਮਰਥਨ ਕਰਦਾ ਹੈ। ਪਿਛਲੇ ਸਾਲ ਤੁਸੀਂ ਕੁੱਝ ਏਸ਼ੀਅਨ ਮੁਲਕਾਂ ਵਿੱਚ ਗਏ ਸੀ, ਕਿ ਨਹੀਂ ?
ਚੇ ਗੁਵਾਰਾ : ਭਾਰਤ, ਸਿਆਮ (ਥਾਈਲੈਂਡ), ਇੰਡੋਨੇਸ਼ੀਆ, ਬਰਮਾ, ਜਪਾਨ, ਪਾਕਿਸਤਾਨ, ਵਰਗੇ ਕੁਝ ਦੇਸ਼ਾਂ 'ਚ।
ਚੇਅਰਮੈਨ : ਸਿਵਾਏ ਚੀਨ ਦੇ ਤੁਸੀਂ ਸਾਰੇ ਵੱਡੇ ਦੇਸ਼ਾਂ ਵਿੱਚ ਗਏ ਹੋ।
ਚੇ ਗੁਵਾਰਾ : ਇਹੀ ਕਾਰਨ ਹੈ ਕਿ ਮੈਂ ਹੁਣ ਚੀਨ ਵਿੱਚ ਹਾਂ।
ਚੇਅਰਮੈਨ : ਤੁਹਾਡਾ ਸੁਆਗਤ ਹੈ।
ਚੇ ਗੁਵਾਰਾ : ਸਾਡੀ ਅੰਦਰੂਨੀ ਹਾਲਤ ਹਾਲੇ ਵੀ ਸਥਿਰ ਨਹੀਂ ਹੋਈ, ਜਦੋਂ ਮੈਂ ਪਿਛਲੇ ਸਾਲ ਕਿਊਬਾ ਛੱਡਿਆ ਸੀ, ਜਦੋਂ ਅਸੀਂ, ਹੁਣ ਨਾਲੋਂ,ਬਾਹਰੀ ਦੁਨੀਆਂ ਨਾਲ ਸੰਜਮੀ ਵਿਵਹਾਰ ਕਰਦੇ ਸਾਂ। ਹੁਣ ਘਰੇਲੂ ਹਾਲਤ ਕੁਝ ਮਜਬੂਤ ਹੈ ਅਤੇ ਅਸੀਂ ਪੱਕੇ ਪੈਰੀਂ ਹੋ ਰਹੇ ਹਾਂ।
ਚੇਅਰਮੈਨ : ਮੌਜੂਦਾ ਸਾਲ ਪਿਛਲੇ ਸਾਲ ਨਾਲੋਂ ਬਿਹਤਰ ਹੈ।
ਚੇ ਗੁਵਾਰਾ : ਸਾਰਾ ਦੇਸ਼ ਇਕਜੁੱਟ ਹੈ, ਪਰ ਸਾਮਰਾਜੀ ਹਰ ਰੋਜ ਸਾਨੂੰ ਵੰਡਣਾ ਚਾਹੁੰਦੇ ਹਨ।
ਚੇਅਰਮੈਨ : ਕਿਸਾਨਾਂ ਅਤੇ ਮਜਦੂਰਾਂ ਤੋਂ ਇਲਾਵਾ ਤੁਸੀਂ ਹੋਰ ਕਿਸ ਨਾਲ ਇਕਜੁੱਟ ਹੋ ?
ਚੇ ਗੁਵਾਰਾ : ਸਾਡੀ ਸਰਕਾਰ ਮਜਦੂਰਾਂ ਅਤੇ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਹੈ। ਸਾਡੇ ਦੇਸ਼ ਵਿੱਚ ਹਾਲੇ ਵੀ ਪੈਟੀ ਬੁਰਜੂਆਜੀ (ਨਿਮਨ ਮੱਧ ਵਰਗ) ਹੈ ਜਿਸਦੇ ਸਾਡੇ ਨਾਲ ਦੋਸਤਾਨਾ ਸਬੰਧ ਹਨ ਅਤੇ ਉਹ ਸਾਡਾ ਸਹਿਯੋਗ ਕਰਦੀ ਹੈ।
ਚੇਅਰਮੈਨ : ਕੀ ਇੱਥੇ ਕੋਈ ਕੌਮੀ ਬੁਰਜੁਆਜੀ ਨਹੀਂ ?
ਚੇ ਗੁਵਾਰਾ : ਕੌਮੀ ਬੁਰਜੁਆਜ਼ੀ ਮੂਲ ਰੂਪ 'ਚ ਅਯਾਤਕ (importers) ਸੀ। ਉਹਨਾਂ ਦੇ ਹਿੱਤ ਸਾਮਰਾਜਵਾਦ ਨਾਲ ਗੁੰਝਲਦਾਰ ਬਣੇ ਹੋਏ ਸਨ। ਇਸ ਲਈ ਅਸੀਂ ਉਹਨਾਂ ਨੂੰ ਆਰਥਿਕ ਅਤੇ ਸਿਆਸੀ ਤੌਰ ਤੇ ਖਤਮ ਕਰ ਦਿੱਤਾ।
ਚੇਅਰਮੈਨ : ਉਹ ਦਲਾਲ ਬੁਰਜੂਆਜੀ ਸੀ, ਉਹਨਾਂ ਨੂੰ ਕੌਮੀ ਬੁਰਜੂਆਜੀ ਵਜੋਂ ਨਹੀਂ ਗਿਣਿਆ ਜਾਣਾ ਚਾਹੀਦਾ।
ਚੇ ਗੁਵਾਰਾ : ਕੁਝ ਲੋਕ ਪੂਰੀ ਤਰ੍ਹਾਂ ਸਾਮਰਾਜਵਾਦ ਉੱਤੇ ਨਿਰਭਰ ਸਨ। ਸਾਮਰਾਜਵਾਦ ਨੇ ਉਹਨਾਂ ਨੂੰ ਪੂੰਜੀ, ਤਕਨੀਕ, ਪੇਟੈਂਟ ਅਤੇ ਮੰਡੀ ਦਿੱਤੀ। ਭਾਵੇਂ ਕਿ ਉਹ ਆਪਣੇ ਹੀ ਦੇਸ਼ ਵਿੱਚ ਰਹਿੰਦੇ ਸਨ, ਉਹਨਾਂ ਦੇ ਹਿੱਤ ਸਾਮਰਾਜਵਾਦ ਨਾਲ ਉਲਝੇ ਹੋਏ ਸਨ। ਮਿਸਾਲ ਵਜੋਂ ਖੰਡ ਦੇ ਵਪਾਰੀ।
ਚੇਅਰਮੈਨ : ਖੰਡ ਦੇ ਉਦਯੋਗਪਤੀ।
ਚੇ ਗੁਵਾਰਾ : ਕਦੇ ਉਹ ਸੀ, ਪਰ ਹੁਣ ਤਾਂ ਖੰਡ ਦੇ ਵਪਾਰ ਦਾ ਕੌਮੀਕਰਨ ਕਰ ਦਿੱਤਾ ਗਿਆ ਹੈ।
ਚੇਅਰਮੈਨ : ਤੁਸੀਂ ਅਸਲ ਵਿੱਚ ਅਮਰੀਕੀ ਸੰਪਤੀ ਨੂੰ ਜਬਤ ਕਰ ਲਿਆ ਹੈ।
ਚੇ ਗੁਵਾਰਾ : ਅਸਲ 'ਚ ਸਾਰੀ ਨਹੀਂ, ਸ਼ਾਇਦ ਕੁੱਝ ਪੂੰਜੀ ਜਬਤ ਕਰਨ ਤੋਂ ਬਚ ਸਕਦੀ ਹੈ। ਪਰ ਇਹ ਨਹੀਂ ਕਿ ਅਸੀਂ ਇਹ ਕਰਨਾ ਨਹੀਂ ਚਾਹੁੰਦੇ।
ਚੇਅਰਮੈਨ : ਕੀ ਤੁਸੀਂ ਬਰਾਮਦਗੀ ਬਾਅਦ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਸੀ ?
ਚੇ ਗੁਵਾਰਾ : ਜੇਕਰ ਖੰਡ ਦੀ ਕੰਪਨੀ ਨੇ ਸਾਡੇ ਕੋਲੋਂ ਤੀਹ ਲੱਖ ਟਨ ਖੰਡ ਖਰੀਦੀ (ਬਰਾਮਦਗੀ ਤੋਂ ਪਹਿਲਾਂ) ਅਸੀਂ ਖੰਡ ਦੀ ਕੀਮਤ ਦੇ 5% -
25% (ਖੰਡ ਦੀ ਕੀਮਤ ਦਾ) ਮੁਆਵਜ਼ਾ ਦੇਵਾਂਗੇ। ਕਿਊਬਾ ਦੀ ਸਥਿਤੀ ਤੋਂ ਅਣਜਾਣ ਲੋਕਾਂ ਲਈ ਇਸ ਨੀਤੀ ਦੀ ਡੂੰਘਾਈ ਨੂੰ ਸਮਝਣਾ ਮੁਸ਼ਕਲ ਹੋਵੇਗਾ।
ਚੇਅਰਮੈਨ : ਖਬਰਾਂ ਮੁਤਾਬਕ, ਤੁਸੀਂ ਇੱਕ ਸਾਲ ਦੀ ਸਲਾਨਾ ਵਿਆਜ਼ ਦਰ ਦੇ ਹਿਸਾਬ ਨਾਲ ੪੭ ਕਾਬਾਜ਼ੇਰੀਆ (ਜ਼ਮੀਨ ਦੀ ਇਕ ਇਕਾਈ) ਪ੍ਰਤੀ ਸਾਲ ਪੂੰਜੀ ਅਤੇ ਮੁਨਾਫਾ ਵਾਪਸ ਕਰ ਦਿੱਤਾ।
ਚੇ ਗੁਵਾਰਾ : ਸਿਰਫ (ਕੰਪਨੀਆਂ) ਜੋ ਤਿੰਨ ਮਿਲੀਅਨ ਟਨ ਤੋਂ ਵੱਧ ਖੰਡ ਖਰੀਦਦੀਆਂ ਸਨ, ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਕੋਈ ਖਰੀਦ ਨਹੀਂ, ਕੋਈ ਮੁਆਵਜ਼ਾ ਨਹੀਂ। ਇੱਥੇ ਦੋ ਕੈਨੇਡੀਅਨ ਬੈਂਕਾਂ ਸਨ, ਮੁਕਾਬਲਤਨ ਵੱਡੀਆਂ। ਅਸੀਂ ਉਹਨਾਂ ਦਾ ਕੌਮੀਕਰਨ ਨਹੀਂ ਕੀਤਾ। ਜੋ ਸਾਡੀਆਂ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਨਾਲ ਮੇਲ ਖਾਂਦਾ।
ਚੇਅਰਮੈਨ : ਕੁਝ ਸਾਮਰਾਜੀ ਕੰਪਨੀਆਂ ਨੂੰ ਅਸਥਾਈ ਤੌਰ ਤੇ ਬਰਦਾਸ਼ਤ ਕਰਨਾ ਰਣਨੀਤਿਕ ਤੌਰ ਤੇ ਪ੍ਰਵਾਨਯੋਗ ਹੈ। ਸਾਡੇ ਕੋਲ ਵੀ ਕੁਝ ਸਾਮਰਾਜੀ ਕੰਪਨੀਆਂ ਹਨ।
ਚਾਓ ਇਨ ਲਾਈ : ਐਚ. ਐਸ. ਬੀ. ਸੀ. (ਹਾਂਗਕਾਂਗ ਅਤੇ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ), ਜਿਸਦੀ ਮੌਜੂਦਗੀ ਸੰਕੇਤਕ ਹੈ।
ਚੇ ਗੁਵਾਰਾ : ਕਿਊਬਾ ਵਿੱਚ ਇਹ ਕੈਨੇਡੀਅਨ ਬੈਂਕਾਂ ਐਚ. ਐਸ. ਬੀ. ਸੀ. ਬਰਾਬਰ ਹਨ।
ਚੇਅਰਮੈਨ : ਤੁਹਾਨੂੰ ਬਹੁਗਿਣਤੀ ਕਿਸਾਨਾਂ ਅਤੇ ਮਜਦੂਰਾਂ ਨੂੰ ਇਕਜੁੱਟ ਕਰਨਾ ਚਾਹੀਦਾ ਹੈ।
ਚੇ ਗੁਵਾਰਾ : ਬੁਰਜੂਆ (ਪੂੰਜੀਪਤੀ ਜਮਾਤ) ਹਿੱਸਿਆਂ ਦੇ ਕੁੱਝ ਲੋਕ ਸਾਡੇ ਖਿਲਾਫ ਗਏ ਅਤੇ ਦੁਸ਼ਮਣ ਕੈਂਪ ਵਿੱਚ ਸ਼ਾਮਲ ਹੋ ਗਏ।
ਚੇਅਰਮੈਨ : ਜਿਹੜੇ ਤੁਹਾਡੇ ਵਿਰੁੱਧ ਜਾਂਦੇ ਹਨ, ਤੁਹਾਡੇ ਦੁਸ਼ਮਣ ਹਨ। ਤੁਸੀਂ ਉਲਟ ਇਨਕਲਾਬ ਨੂੰ ਦਬਾਉਣ ਲਈ ਵਧੀਆ ਕੰਮ ਕੀਤਾ ਹੈ।
ਚੇ ਗੁਵਾਰਾ : ਉਲਟ ਇਨਕਲਾਬੀਆਂ ਨੇ ਹਮਲਾਵਰ ਕਾਰਵਾਈ ਕੀਤੀਆਂ। ਮਿਸਾਲ ਦੇ ਤੌਰ ਤੇ, ਉਹ ਕੁੱਝ ਟਾਪੂਆਂ ਉੱਤੇ ਕਬਜ਼ਾ ਕਰ ਲੈਂਦੇ ਹਨ, (ਇਸ ਕੇਸ ਵਿੱਚ) ਜਲਦੀ ਹੀ ਇਸਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਬਾਰੇ ਕਿਸੇ ਚਿੰਤਾ ਦੀ ਲੋੜ ਨਹੀਂ। ਜਦੋਂ ਵੀ ਅਸੀਂ ਉਹਨਾਂ ਨੂੰ ਫੜਿਆ ਬਸ ਗੋਲੀ ਮਾਰ ਕੇ ਉਹਨਾਂ ਦੇ ਆਗੂ ਨੂੰ ਫਾਂਸੀ ਤੇ ਲਟਕਾ ਦਿੱਤਾ। ਉਹਨਾਂ ਦਾ ਸਾਜੋ-ਸਮਾਨ ਅਮਰੀਕਾ ਤੋਂ ਆਇਆ ਹੋਇਆ ਸੀ।
ਚੇਅਰਮੈਨ : ਤੁਸੀਂ ਕਈ ਅਮਰੀਕੀਆਂ ਨੂੰ ਵੀ ਫੜ ਲਿਆ ਹੈ, ਕਿ ਨਹੀਂ।
ਚੇ ਗੁਵਾਰਾ : ਤੁਰੰਤ ਯਤਨ ਕੀਤੇ ਗਏ ਅਤੇ ਗੋਲੀ ਨਾਲ ਉਡਾ ਦਿੱਤੇ ਗਏ।
ਚਾਓ ਇਨ ਲਾਈ : ਅਮਰੀਕੀ ਸਰਕਾਰ ਨੇ ਵਿਰੋਧ ਕੀਤਾ ਅਤੇ ਤੁਸੀਂ ਜਵਾਬ ਦਿੱਤਾ।
ਚੇਅਰਮੈਨ : ਤੁਸੀਂ ਮਜਬੂਤ ਹੋ, ਅੰਤ ਤੱਕ ਦ੍ਰਿੜ ਰਹੋ, ਇਹ ਇਨਕਲਾਬ ਦੀ ਆਸ ਹੈ, ਅਤੇ ਸਾਮਰਾਜਵਾਦ ਆਪਣੇ ਆਪ ਨੂੰ ਵੱਡੀ ਮੁਸੀਬਤ ਵਿੱਚ ਫਸਿਆ ਹੋਇਆ ਪਾਏਗਾ। ਪਰ ਡਗਮਗਾਉਣ ਅਤੇ ਸਮਝੌਤੇ ਕਰਨ ਨੂੰ, ਸਾਮਰਾਜਵਾਦ ਤੁਹਾਡੇ ਨਾਲ ਨਜਿੱਠਣ ਲਈ ਇੱਕ ਰਾਹ ਬਣਾਏਗਾ।
ਚੇ ਗੁਵਾਰਾ : ਸਾਡੇ ਇਨਕਲਾਬ ਦੇ ਪਹਿਲੇ ਪੜਾਅ ਤੇ, ਫੀਦਲ ਨੇ ਜਨਤਕ ਰਿਹਾਇਸ਼ੀ ਸਮੱਸਿਆ ਨੂੰ ਹੱਲ ਕਰਨ ਦਾ ਤਰੀਕਾ ਪੇਸ਼ ਕੀਤਾ ਕਿਉਂਕਿ ਸਰਕਾਰ ਦੀ ਇਹ ਜਿੰਮੇਵਾਰੀ ਹੈ ਕਿ ਹਰ ਇੱਕ ਕੋਲ ਆਪਣਾ ਘਰ ਹੋਵੇ। ਅਸੀਂ ਵੱਡੇ ਮਕਾਨ ਮਾਲਕਾਂ ਦੀਆਂ ਜਾਇਦਾਦਾਂ ਜਬਤ ਕਰ ਲਈਆਂ ਅਤੇ ਉਹ ਲੋਕਾਂ ਵਿੱਚ ਵੰਡ ਦਿੱਤੀਆਂ ਗਈਆਂ। ਛੋਟੇ ਘਰਾਂ ਦੇ ਮਾਲਕਾਂ ਨੇ ਆਪਣੀਆਂ ਸੰਪੱਤੀਆਂ ਨੂੰ ਆਮ ਵਾਂਗ ਰੱਖ ਲਿਆ।
ਚੇਅਰਮੈਨ : ਤੇ ਫਿਰ
ਚੇ ਗੁਵਾਰਾ : ਹੁਣ ਅਸੀਂ ਇਨਕਲਾਬ ਦੇ ਦੂਜੇ ਪੜਾਅ ਤੇ ਹਾਂ, ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਵਰਤਾਰੇ ਦਾ ਖਾਤਮਾ ਕਰ ਰਹੇ ਹਾਂ। ਘਰੇਲੂ ਅਤੇ ਅੰਤਰਰਾਸ਼ਟਰੀ ਹਾਲਤਾਂ ਦੇ ਨੇੜੇ ਹੋਣ ਲਈ, ਅਸੀਂ ਸਾਡੀ ਸਰਕਾਰ ਨੂੰ ਇਕਜੁੱਟ ਕਰਨ ਲਈ ਕੰਮ ਕਰ ਰਹੇ ਹਾਂ। ਅਨਪੜਤਾ ਅਤੇ ਬੇਰੁਜਗਾਰੀ ਨੂੰ ਖਤਮ ਕਰਨਾ (ਜਿਸਦੀ ਹਾਲਤ ਗੰਭੀਰ ਹੈ), ਉਦਯੋਗਿਕ ਖੇਤਰ ਨੂੰ ਵਿਕਸਿਤ ਕਰਨਾ ਅਤੇ ਜ਼ਮੀਨੀ ਸੁਧਾਰ ਨੂੰ ਅੱਗੇ ਵਧਾਉਣਾ।
ਚੇਅਰਮੈਨ : ਸ਼ਾਨਦਾਰ, ਤੁਸੀ ਲਾਤੀਨੀ ਅਮਰੀਕਾ, ਏਸ਼ੀਆ ਅਤੇ ਅਫਰੀਕਾ ਨੂੰ ਪ੍ਰਭਾਵਿਤ ਕੀਤਾ ਹੈ। ਜਿੰਨ੍ਹਾ ਚਿਰ ਤੁਸੀਂ ਚੰਗਾ ਕੰਮ ਕਰਦੇ ਹੋ ਉਹ ਉਨਾਂ ਚਿਰ ਪ੍ਰਭਾਵਿਤ ਹੋਣਗੇ।
ਚੇ ਗੁਵਾਰਾ : ਖਾਸ ਤੌਰ ਤੇ ਲਾਤੀਨੀ ਅਮਰੀਕਾ।
ਚੇਅਰਮੈਨ : ਲਾਤੀਨੀ ਅਮਰੀਕਾ ਦੀ ਪੈਟੀ ਬੁਰਜੂਆਜੀ ਅਤੇ ਕੌਮੀ ਬੁਰਜੂਆਜੀ ਸਮਾਜਵਾਦ ਤੋਂ ਡਰਦੀ ਹੈ। ਇੱਕ ਮਹੱਤਵਪੂਰਨ ਸਮੇਂ, ਤੁਹਾਨੂੰ ਸਮਾਜਿਕ ਸੁਧਾਰ ਲਈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਇਹ ਪਹੁੰਚ ਲਾਤੀਨੀ ਅਮਰੀਕੀ ਛੋਟੀ ਅਤੇ ਕੌਮੀ ਬੁਰਜੂਆਜ਼ੀ ਨੂੰ ਜਿੱਤਣ ਲਈ ਚੰਗਾ ਕੰਮ ਕਰੇਗੀ। ਜਿੱਤ ਤੋਂ ਬਾਅਦ ਜਿਆਂਗ ਜਿਆਸ਼ੀ (ਚਿਆਂਗ ਕਾਈ ਸ਼ੇਕ) ਦੇ ਕਾਰੋਬਾਰਾਂ ਅਤੇ ਉਹ ਕਾਰੋਬਾਰ ਜੋ ਪਹਿਲਾਂ ਜਰਮਨੀ, ਇਟਲੀ ਅਤੇ ਜਪਾਨ ਦੇ ਸਨ ਪਰ ਬਾਅਦ ਵਿਚ ਚਿਆਂਗ ਦੀ ਜਾਇਦਾਦ ਵਿੱਚ ਬਦਲ ਗਏ, ਸਾਰਿਆਂ ਦਾ ਕੌਮੀਕਰਨ ਕਰ ਦਿੱਤਾ ਗਿਆ, ਜਿਸ ਨਾਲ ਸਰਕਾਰੀ ਮਾਲਕੀ ਵਾਲੀ ਪੂੰਜੀ ਨੂੰ 80 ਫੀਸਦੀ ਉਦਯੋਗਿਕ ਪੂੰਜੀ ਦੇ ਯੋਗ ਬਣਾਇਆ ਗਿਆ। ਭਾਵੇਂ ਕੌਮੀ ਬੁਰਜੂਆਜੀ 20% (ਉਦਯੋਗਿਕ ਪੂੰਜੀ) ਉੱਤੇ ਕਬਜ਼ਾ ਕਰ ਚੁੱਕੀ ਸੀ, ਉਹਨਾਂ ਨੇ 10 ਲੱਖ ਤੋਂ ਵੱਧ ਮਜਦੂਰਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਅਤੇ ਸਮੁੱਚੇ ਵਪਾਰਕ ਨੈੱਟਵਰਕ ਨੂੰ ਕੰਟਰੋਲ ਕੀਤਾ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ ਸੱਤ ਸਾਲ ਲੱਗ ਗਏ। ਅਸੀਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਉਮੀਦ ਵਿਚ ਉਹਨਾਂ ਨੂੰ ਨੌਕਰੀਆਂ, ਵੋਟ ਅਧਿਕਾਰ, ਸਾਂਝੇ ਨਿੱਜੀ ਅਤੇ ਜਨਤਕ ਪ੍ਰਬੰਧਨ ਖਰੀਦਣ ਦੇ ਅਧਿਕਾਰ ਦਿੱਤੇ। ਇਸ ਹੱਲ ਨੇ ਉਹਨਾਂ ਨੂੰ ਸੰਤੁਸ਼ਟ ਕੀਤਾ ਅਤੇ ਵਿਦੇਸ਼ਾਂ ਵਿੱਚ ਇੱਕ ਮੁਕਾਬਲਤਨ ਵਧੀਆ ਪ੍ਰਭਾਵ ਪ੍ਰਦਾਨ ਕੀਤਾ। ਇਹ ਹੱਲ ਲੱਭਣ ਤੋਂ ਬਾਅਦ, ਭਾਵੇਂ ਕਿ ਏਸ਼ੀਆਈ ਬੁਰਜੂਆਜੀ ਪੂਰੀ ਤਰ੍ਹਾਂ ਖੁਸ਼ ਨਹੀਂ ਸੀ, ਪਰ ਉਹ ਸਹਿਮਤ ਸਨ ਕਿ ਇਹ ਉਹਨਾਂ ਨੂੰ ਇਕਜੁੱਟ ਕਰਨ ਦਾ ਪ੍ਰਵਾਨਿਤ ਤਰੀਕਾ ਹੈ, ਅਤੇ ਇਹ ਖਰੀਦ-ਵੇਚ ਦੀ ਨੀਤੀ ਲਈ ਵੀ ਵਧੀਆ ਸੀ। ਸ਼ਹਿਰੀ ਦਸਤਕਾਰੀ ਸੈਕਟਰ ਦੀ ਸਮੱਸਿਆ ਅਤੇ ਪੈਟੀ ਬੁਰਜੂਆਜੀ ਦੀ ਸਮੱਸਿਆ ਦਾ ਹੱਲ ਕੀਤਾ ਗਿਆ, ਇਸੇ ਤਰ੍ਹਾਂ ਸਹਿਕਾਰੀ ਸੰਸਥਾਵਾਂ ਦਾ।
ਚੇ ਗੁਵਾਰਾ : ਚੀਨ ਅਤੇ ਹੋਰ ਸਮਾਜਵਾਦੀ ਦੇਸ਼ਾਂ ਸਮੇਤ ਅਸੀਂ ਹੋਰ ਦੇਸ਼ਾਂ ਤੋਂ ਤਜਰਬਾ ਲੈਣਾ ਹੈ। ਜਿਵੇਂ ਕਿ ਬੁਰਜੂਆਜੀ ਲਈ, ਅਸੀਂ ਉਹਨਾਂ ਨੂੰ ਸਨਮਾਨ, ਨੌਕਰੀਆਂ ਅਤੇ ਪੈਸਾ ਦੇ ਰਹੇ ਹਾਂ ਕਿ ਉਹ ਵਿਦੇਸ਼ਾਂ 'ਚ ਨਾ ਜਾਣ। ਅਸੀਂ ਤਕਨੀਸ਼ਨਾਂ ਨੂੰ ਤਨਖਾਹ ਦੇਵਾਂਗੇ। ਰਵਾਇਤੀ ਤੌਰ ਤੇ, ਸਾਡੇ ਕੋਲ ਦਸਤਕਾਰੀ ਦਾ ਉਦਯੋਗ ਨਹੀਂ ਹੈ, ਤੇ ਇਸਨੂੰ ਹਾਸਲ ਕਰਨ 'ਚ ਸਾਨੂੰ ਕੋਈ ਸਮੱਸਿਆ ਨਹੀਂ ਹੈ। ਅਸੀਂ ਬੇਰੁਜਗਾਰਾਂ ਨੂੰ ਸਹਿਕਾਰੀ ਸੰਸਥਾਵਾਂ ਵਿੱਚ ਇਕਜੁੱਟ ਕਰ ਚੁੱਕੇ ਹਾਂ, ਜਿੱਥੇ ਉਹਨਾਂ ਨੂੰ ਨੌਕਰੀਆਂ ਮਿਲੀਆਂ।
ਚੇਅਰਮੈਨ : ਅਮਰੀਕਾ ਨਹੀਂ ਚਾਹੁੰਦਾ ਕਿ ਕਿਊਬਾ 'ਚ ਕੌਮੀ ਬੁਰਜੂਆਜੀ ਹੋਵੇ। ਇਹ ਕੋਰੀਆ ਅਤੇ ਚੀਨ ਦੇ ਉੱਤਰ-ਪੂਰਬ ਵਿਚ ਜਾਪਾਨ ਲਈ ਵੀ ਇਵੇਂ ਹੀ ਹੈ, ਅਤੇ ਫਰਾਂਸ ਲਈ ਵੀਅਤਨਾਮ ਵਿੱਚ। ਉਹਨਾਂ ਨੇ ਸਥਾਨਕ ਲੋਕਾਂ ਨੂੰ ਵੱਡੇ ਪਲਾਂਟ ਲਗਾਉਣ ਦੀ ਆਗਿਆ ਨਹੀਂ ਦਿੱਤੀ।
ਚੇ ਗੁਵਾਰਾ : ਇਹ ਵਰਤਾਰਾ ਲਾਤੀਨੀ ਅਮਰੀਕਾ ਵਿੱਚ ਵੀ ਵਾਪਰਿਆ। ਜਾਗੀਰੂ ਤਾਕਤਾਂ ਨੂੰ ਖਤਮ ਕਰਨ ਲਈ, ਸਾਮਰਾਜਵਾਦ ਨੇ ਕੌਮੀ ਬੁਰਜੂਆਜੀ ਨੂੰ ਪਾਲਿਆ। ਕੌਮੀ ਬੁਰਜੂਆਜੀ ਨੇ ਵੱਧ ਅਯਾਤ ਟੈਕਸ ਦੀ ਮੰਗ ਕੀਤੀ ਹੋ ਸਕਦੀ ਹੈ। ਪਰ ਉਹ ਕੌਮੀ ਹਿੱਤਾਂ ਲਈ ਨਹੀਂ ਖੜੇ, ਉਹ ਅਸਲ ਵਿਚ ਸਾਮਰਾਜਵਾਦੀ ਹਿੱਤਾਂ ਲਈ ਹਨ।
ਚੇਅਰਮੈਨ : ਮੇਰਾ ਇਕ ਸਵਾਲ ਹੈ। ਕੀ ਬਰਾਜ਼ੀਲ ਸਟੀਲ ਉਦਯੋਗ ਪੂੰਜੀ ਲਈ ਅਮਰੀਕਾ ਨਾਲ ਜੁੜਿਆ ਹੋਇਆ ਹੈ ?
ਚੇ ਗੁਵਾਰਾ : ਬਰਾਜ਼ੀਲ ਦੀਆਂ ਪ੍ਰਮੁੱਖ ਧਾਤੂ ਉਦਯੋਗਿਕ ਫੈਕਟਰੀਆਂ ਵਿੱਚ ਅਮਰੀਕੀ ਪੂੰਜੀ ਦੇਖੀ ਗਈ ਹੈ।
ਚਾਓ ਇਨ ਲਾਈ : ਅਮਰੀਕੀ ਪੂੰਜੀ ਦੀ ਕੀ ਪ੍ਰਤੀਸ਼ਤ ਹੈ ? ਬਰਾਜ਼ੀਲ ਹਰ ਸਾਲ 1.6 ਮਿਲੀਅਨ ਟਨ ਸਟੀਲ ਪੈਦਾ ਕਰਦਾ ਹੈ।
ਚੇ ਗੁਵਾਰਾ : ਬਰਾਜ਼ੀਲ ਦੀ ਸਭ ਤੋਂ ਵੱਡੀ ਫੈਕਟਰੀ ਦੀ ਕੁੱਲ ਪੂੰਜੀ ਦੀ ਰਕਮ ਸਪੱਸ਼ਟ ਨਹੀਂ ਹੈ। ਪਰ ਤਕਨੀਕ, ਇਹ ਪੂਰੀ ਤਰ੍ਹਾਂ ਅਮਰੀਕਾ ਤੇ ਨਿਰਭਰ ਹੈ। ਬਰਾਜ਼ੀਲ ਇੱਕ ਵੱਡਾ ਦੇਸ਼ ਹੈ, ਪਰ ਇਸਦਾ ਅਤੇ ਹੋਰ ਲਾਤੀਨੀ ਮੁਲਕਾਂ ਦਾ ਕੋਈ ਵੱਡਾ ਫਰਕ ਨਹੀਂ ਹੈ।
ਚੇਅਰਮੈਨ : ਮੇਰਾ ਇਕ ਹੋਰ ਸਵਾਲ ਹੈ। ਤੁਹਾਨੂੰ ਕਿਊਬਾ ਉੱਤੇ ਫਤਹਿ ਹਾਸਲ ਕਰਨ ਤੋਂ ਪਹਿਲਾਂ ਲੱਗਭਗ ਦੋ ਸਾਲ ਲੱਗ ਗਏ। ਤੁਸੀਂ ਕਿਸਾਨਾਂ ਨੂੰ ਇਕਜੁੱਟ ਕੀਤਾ ਅਤੇ ਜਿੱਤ ਹਾਸਲ ਕੀਤੀ। ਕੀ ਇੱਥੇ ਕੋਈ ਹੋਰ ਸੰਭਾਵਨਾਵਾਂ ਹਨ ਕਿ ਹੋਰ ਲਾਤੀਨੀ ਅਮਰੀਕੀ ਦੇਸ਼ ਇਸ ਮਾਡਲ ਨੂੰ ਅਪਣਾਅ ਸਕਣ ?
ਚੇ ਗੁਵਾਰਾ : ਇਕ ਤਰ੍ਹਾਂ ਨਾਲ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਦਰਅਸਲ, ਤੁਹਾਡੇ ਕੋਲ ਜਿਆਦਾ ਤਜਰਬਾ ਹੈ ਅਤੇ ਜਿਆਦਾ ਅਨੁਭਵੀ ਵਿਸ਼ਲੇਸ਼ਣ ਵੀ (ਸਾਡੇ ਨਾਲੋਂ)। ਮੇਰੀ ਰਾਇ 'ਚ, ਕਿਊਬਾ ਨੂੰ ਇਨਕਲਾਬ ਲਈ ਹੋਰ ਲਾਤੀਨੀ ਮੁਲਕਾਂ ਨਾਲੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਸਿਰਫ ਇਕ ਹਾਂ ਪੱਖੀ ਕਾਰਕ ਸੀ : ਅਸੀਂ ਸਾਮਰਾਜੀਆਂ ਦੀ ਲਾਪਰਵਾਹੀ ਦਾ ਸ਼ੋਸ਼ਣ ਕਰਕੇ ਜਿੱਤ ਹਾਸਲ ਕੀਤੀ। ਸਾਮਰਾਜੀ ਸਾਡੇ ਨਾਲ ਨਜਿੱਠਣ ਲਈ ਆਪਣੀਆਂ ਤਾਕਤਾਂ ਦਾ ਧਿਆਨ ਨਹੀਂ ਰੱਖ ਸਕੇ। ਉਹ ਸੋਚਦੇ ਸਨ ਕਿ ਫੀਦਲ ਜਿੱਤ ਹਾਸਲ ਕਰਨ ਤੋਂ ਬਾਅਦ ਲੋਨ ਮੰਗੇਗਾ ਅਤੇ ਉਹਨਾਂ ਨਾਲ ਸਹਿਯੋਗ ਕਰੇਗਾ। ਦੂਜੇ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਇਨਕਲਾਬ ਸ਼ੁਰੂ ਕਰਨ ਵੇਲੇ ਵੀ ਇਸੇ ਖਤਰੇ ਦਾ ਸਾਹਮਣਾ ਕਰਨਾ ਹੋਵੇਗਾ, ਜਿਵੇਂ ਗੁਆਟੇਮਾਲਾ – ਜਿੱਥੇ ਅਮਰੀਕਾ ਨੇ ਸਮੁੰਦਰੀ ਬੇੜੇ ਭੇਜ ਕੇ ਦਖਲਅੰਦਾਜੀ ਕੀਤੀ।
No comments:
Post a Comment