Pages

Tuesday, June 25, 2019

ਚੇਅਰਮੈਨ ਮਾਓ ਜੇ ਤੁੰਗ ਅਤੇ ਚੇ ਗੁਵਾਰਾ ਵਿਚਕਾਰ ਵਾਰਤਾਲਾਪ -2


ਚੇਅਰਮੈਨ : ਘਰੇਲੂ ਹਾਲਤ ਦੇ ਸੰਦਰਭ ਵਿੱਚ ਕੀ ਇਹਨਾਂ ਲਾਤੀਨੀ ਅਮਰੀਕੀ ਮੁਲਕਾਂ ਵਿੱਚ ਕੋਈ ਅੰਤਰ ਹੈ

ਚੇ ਗੁਵਾਰਾ : ਸਿਆਸੀ ਤੌਰ ਤੇ ਮੱਤਭੇਦ ਹਨ ਪਰ ਸਮਾਜਿਕ ਤੌਰ ਤੇ ਕਹਿ ਸਕਦੇ ਹਾਂ, ਇਹ ਸਾਰੇ ਦੇਸ਼ ਦੋ ਜਾਂ ਤਿੰਨ ਸ਼੍ਰੇਣੀਆਂ ' ਵੰਡੇ ਹੋਏ ਹਨ ਤਿੰਨ ਦੇਸ਼ਾਂ ਵਿੱੱਚ ਫੌਜੀ ਸੰਘਰਸ਼ ਚੱਲ ਰਿਹਾ ਹੈ ਇਹ ਹਨ : ਨਿਕਾਰਾਗੁਆ, ਪਰਾਗੁਏ ਅਤੇ ਗੁਆਟੇਮਾਲਾ 
ਚੇਅਰਮੈਨ : ਹੁਣ ਗੁਆਟੇਮਾਲਾ ਵਿੱਚ ਅਮਰੀਕਾ ਨੇ ਆਪਣਾ ਵਾਰ ਬਦਲਿਆ ਹੈ
ਚੇ ਗੁਵਾਰਾ : ਕੋਲੰਬੀਆ ਅਤੇ ਪੇਰੂ ਵਿੱਚ, ਲੋਕਾਂ ਦੀ ਮਹਾਨ ਇਨਕਲਾਬੀ ਲਹਿਰ ਦੀ ਸੰਭਾਵਨਾ ਹੈ
ਚੇਅਰਮੈਨ : ਪੇਰੂ ਵਿੱਚ ਜਿਵੇਂ ਮੈਂ ਕਿਹਾ, ਬਹੁਤੇ ਲੋਕਾਂ ਨੂੰ ਜ਼ਮੀਨ ਦੀ ਲੋੜ ਹੈ, ਕੋਲੰਬੀਆ ਵਿੱਚ ਵੀ
ਚੇ ਗੁਵਾਰਾ : ਪੇਰੂ ਦਾ ਮਾਮਲਾ ਦਿਲਚਸਪ ਹੈ ਇਸ ਵਿੱਚ ਹਮੇਸ਼ਾਂ ਪ੍ਰਾਚੀਨ ਕਮਿਊਨਿਜ਼ਮ ਦੀ ਰਵਾਇਤ ਰਹੀ ਹੈ ਸਪੇਨੀ ਸਾਮਰਾਜ ਆਪਣੇ ਨਾਲ ਜਾਗੀਰਦਾਰੀ ਅਤੇ ਗੁਲਾਮਦਾਰੀ ਲਿਆਇਆ ਪਰੰਤੂ ਇਸ ਸਮੇਂ ਵੀ ਪ੍ਰਾਚੀਨ ਕਮਿਊਨਿਜਮ ਖਤਮ ਨਹੀਂ ਹੋਇਆ ਇਸਦੇ ਉਲਟ ਇਹ ਹੁਣ ਤੱਕ ਜਿਉਂਦਾ ਹੈ ਕਮਿਊਨਿਸਟ ਪਾਰਟੀ ਨੇ ਕੁਜ਼ਕੋ ਵਿੱਚ ਚੋਣ ਜਿੱਤੀ ਇਹ ਸੰਘਰਸ਼, ਨਸਲੀ ਸੰਘਰਸ਼ਾਂ ਨਾਲ ਜੁੜਿਆ ਹੋਇਆ ਹੈ ਕਈ ਮੂਲ ਇੰਡੀਅਨ ਪੇਰੂ ਵਿੱਚ ਰਹਿੰਦੇ ਹਨ ਪਰ ਸਿਰਫ ਗੋਰੇ ਅਤੇ ਗੋਰੇ ਇੰਡੀਅਨ ਜ਼ਮੀਨ ਦੇ ਮਾਲਕ ਹੋ ਸਕਦੇ ਹਨ 
ਚੇਅਰਮੈਨ : ਸਥਾਨਕ ਲੋਕਾਂ ਦੀ ਵਸੋਂ 9 ਤੋਂ 10 ਲੱਖ ਹੈ, ਜਦਕਿ ਸਪੈਨਿਸ਼ ਜਨਸੰਖਿਆ ਉੱਥੇ ਸਿਰਫ ਦਸ ਹਜ਼ਾਰ ਮਾਪੀ ਜਾਂਦੀ ਹੈ 
ਚੇ ਗੁਵਾਰਾ : ਇਹ ਅੰਕੜੇ ਸ਼ਾਇਦ ਅਸਧਾਰਨ ਹੋ ਸਕਦੇ ਹਨ ਪੇਰੂ ਵਿੱਚ 12 ਲੱਖ ਲੋਕ ਹਨ ਜਿਨ੍ਹਾਂ ਵਿਚੋਂ 10 ਲੱਖ ਮੂਲ ਹਨ ਅਤੇ ਦੋ ਲੱਖ ਗੋਰੇ ਹਨ
ਚੇਅਰਮੈਨ : ਪੇਰੂ ਦੱਖਣੀ ਅਫਰੀਕਾ ਦੇ ਸਮਾਨ ਹੈ ਦੱਖਣੀ ਅਫਰੀਕਾ ਵਿੱਚ ਸਿਰਫ ਲੱਖ ਬ੍ਰਿਟਿਸ਼ ਹਨ
ਚਾਓ ਇਨ ਲਾਈ : 3 ਲੱਖ ਬ੍ਰਿਟਿਸ਼,1 ਲੱਖ ਡੱਚ, 1 ਲੱਖ ਮਿਲੇ-ਜੁਲੇ, 8 ਲੱਖ ਕਾਲੇ ਅਤੇ ਪੰਜ ਲੱਖ ਇੰਡੀਅਨ ਹਨ ਬਾਅਦ ਦੀਆਂ ਦੋ ਸ਼੍ਰੇਣੀਆਂ ਵਾਲੇ ਲੋਕ ਸਭ ਤੋਂ ਵੱਧ ਮੁਸ਼ਕਲ ਹਾਲਤਾਂ ਵਿੱਚ ਰਹਿੰਦੇ ਹਨ ਕੇਵਲ ਗੋਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਹਾਸਲ ਹੈ
ਚੇ ਗੁਵਾਰਾ : ਪੇਰੂ ਵਿੱਚ ਹਾਲੇ ਵੀ ਗੁਲਾਮੀ ਹੈ ਜ਼ਮੀਨ ਆਮ ਤੌਰ ਤੇ ਇਨਸਾਨਾਂ ਨਾਲ ਵਟਾਂਦਰਾ ਕਰਕੇ ਵੇਚੀ ਜਾਂਦੀ ਹੈ
ਚਾਓ ਇਨ ਲਾਈ : ਅਤੀਤ ' ਤਿੱਬਤ ਵਾਂਗ
ਚੇ ਗੁਵਾਰਾ : ਪਛੜੇ ਖੇਤਰਾਂ ਦੇ ਵਸਨੀਕ ਪੈਸੇ ਦੀ ਵਰਤੋਂ ਨਹੀਂ ਕਰਦੇ ਜਦੋਂ ਵੇਚਣ ਦੀ ਗੱਲ ਆਉਂਦੀ ਹੈ ਤਾਂ ਵਿਕਰੇਤਾ ਵੇਚਣ ਲਈ ਵਸਤੂਆਂ ਅਤੇ ਤਾਂਬੇ ਦੇ ਸਿੱਕੇ ਨਾਲ ਉਹਨਾਂ ਨੂੰ ਮਾਪਦਾ ਹੈ ਇੱਥੇ ਨੋਟ ਨਹੀਂ ਵਰਤੇ ਜਾਂਦੇ
ਚੇਅਰਮੈਨ : ਕੋਲੰਬੀਆ ਵਿੱਚ ਹਾਲਤ ਕੁੱਝ ਵੱਖਰੀ ਹੈ ਜਾਂ ਨਹੀਂ
ਚੇ ਗੁਵਾਰਾ : ਕੋਲੰਬੀਆ ਵਿੱਚ ਕਮਜੋਰ ਜਗੀਰਦਾਰੀ ਹੈ ਪਰ ਕੈਥੋਲਿਕ ਦਾ ਮਜਬੂਤ ਅਧਾਰ ਹੈ ਭੂਮੀਪਤੀ ਅਤੇ ਕੈਥੋਲਿਕ ਚਰਚ ਦਾ ਅਮਰੀਕਾ ਨਾਲ ਗੈਂਗ ਬਣਿਆ ਹੋਇਆ ਹੈ ਮੂਲ ਇੰਡੀਅਨ ਗਰੀਬ ਹਨ ਪਰ ਗੁਲਾਮ ਨਹੀਂ ਗੁਰੀਲਾ ਤਾਕਤਾਂ ਕੋਲੰਬੀਆਂ ਵਿੱਚ ਮੌਜੂਦ ਸਨ, ਪਰ ਹੁਣ ਉਹਨਾਂ ਨੇ ਲੜਾਈ ਬੰਦ ਕਰ ਦਿੱਤੀ ਹੈ
ਚੇਅਰਮੈਨ : ਕੀ ਕਿਊਬਾ ਦੇ ਹੋਰ ਲਾਤੀਨੀ ਮੁਲਕਾਂ ਨਾਲ ਕੂਟਨੀਤਿਕ ਸਬੰਧ ਹਨ
ਚੇ ਗੁਵਾਰਾ : ਕਈ ਦੇਸ਼ ਇੱਕ ਦੂਜੇ ਨਾਲ ਮਿਲਕੇ ਚੱਲਦੇ ਹਨ ਅਤੇ ਕਿਊਬਾ ਨਾਲ ਆਪਣੇ ਸਬੰਧ ਕੱਟ ਦਿੱਤੇ ਹਨ ਇਹ ਦੇਸ਼ ਹਨ : ਹੈਤੀ, ਡੋਮੀਨੀਅਨ ਰੀਪਬਲਿਕ, ਗੁਆਟੇਮਾਲਾ, ਐਲ ਸਲਵਾਦੋਰ, ਹੌਂਡੂਰਸ, ਕੋਲੰਬੀਆ, ਇਹਨਾਂ ਨੇ ਕਿਊਬਨ ਰਾਜਦੂਤ ਨੂੰ ਅਸਵੀਕਾਰ ਘੋਸ਼ਿਤ ਕਰ ਦਿੱਤਾ ਹੈ ਬਰਾਜ਼ੀਲ ਨੇ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ, ਭਾਵੇਂ ਕਿਸੇ ਹੋਰ ਕਾਰਨ ਕਰਕੇ
ਚਾਓ ਇਨ ਲਾਈ : ਤਾਂ ਫਿਰ ਦੇਸ਼ ਹਨ
ਚੇਅਰਮੈਨ : ਇਸ ਮਾਮਲੇ ਵਿੱਚ ਕਿਊਬਾ ਦੇ ਕਈ ਦੇਸ਼ਾਂ ਨਾਲ ਸਬੰਧ ਹਨ : 19 (ਕੁੱਲ ਲਾਤੀਨੀ ਅਮਰੀਕੀ ਦੇਸ਼) ਦੇਸ਼, ਵਿੱਚੋਂ ਸੱਤ ਕੱਢੇ ਤਾਂ ਬਾਕੀ ਰਹਿ ਗਏ 12
ਚੇ ਗੁਵਾਰਾ : ਕਿਊਬਾ ਦੇ ਪਹਿਲੇ ਤਿੰਨਾਂ (ਹੈਤੀ, ਡੋਮੀਨੀਅਨ ਰੀਪਬਲਿਕ, ਗੁਆਟੇਮਾਲਾ) ਨਾਲ ਕੋਈ ਸਬੰਧ ਨਹੀਂ ਬਾਅਦ ਵਾਲੇ ਚਾਰ ਦੇਸ਼ਾਂ (ਐਲ ਸਲਵਾਦੋਰ, ਹੌਂਡੂਰਸ, ਕੋਲੰਬੀਆ, ਬਰਾਜ਼ੀਲ) ' ਡਿਪਟੀ ਰਾਜਦੂਤ ਹਨ, ਹਾਲਾਂਕਿ ਕਿਊਬਾ ਦੇ ਰਾਜਦੂਤ ਨਹੀਂ ਜਦੋਂ ਕੋਈ ਕਿਊਬਨ ਬਰਾਜ਼ੀਲ ਜਾਂਦਾ ਹੈ ਤਾਂ ਉਸਨੂੰ ਕਹਿੰਦੇ ਨੇ ਕਿ ਉਹ ਲੋਹੇ ਦੇ ਪਰਦੇ ਦੇ ਪਰਲੇ ਪਾਰ ਜਾ ਰਿਹਾ ਹੈ
ਚੇਅਰਮੈਨ : ਗੁਆਟੇਮਾਲਾ ਅਤੇ ਨਿਕਾਰਾਗੁਆ ਦੀ ਜੰਗ ਦਾ ਮਿਜ਼ਾਜ ਕੀ ਹੈ ? ਕੀ ਇਹ ਲੋਕ ਯੁੱਧ ਹੈ ?
ਚੇ ਗੁਵਾਰਾ : ਮੈਂ ਸਹੀ ਜਵਾਬ ਨਹੀਂ ਦੇ ਸਕਦਾ ਪ੍ਰਭਾਵ ਇਹ ਹੈ ਕਿ ਗੁਆਟੇਮਾਲਾ ਦੀ ਜੰਗ ਲੋਕ ਯੁੱਧ ਹੈ ਜਦਕਿ ਨਿਕਾਰਾਗੁਆ ਦਾ ਯੁੱਧ ਆਮ ਕਿਸਮ ਦਾ ਹੈ ਉਹ ਕਿਊਬਾ ਤੋਂ ਦੂਰ ਹਨ ਸਾਨੂੰ ਇਸਦੇ ਮਿਜ਼ਾਜ ਦਾ ਕੋਈ ਅੰਦਾਜਾ ਨਹੀਂ ਹੈ, ਇਹ ਕੇਵਲ ਵਿਅਕਤੀਗਤ ਉੱਤਰ ਹੈ 
ਚੇਅਰਮੈਨ : ਗੁਆਟੇਮਾਲਾ ਵਿੱਚ ਅਰਬੈਂਜ਼ ਨਾਲ ਜੁੜੀ ਘਟਨਾ ਕੀ ਹੈ ?
ਚੇ ਗੁਵਾਰਾ : ਮੈਂ ਚੀਨ ਲਈ ਰਵਾਨਾ ਹੋਣ ਤੋਂ ਪਹਿਲਾਂ ਅਰਬੈਂਜ਼ ਦਾ ਐਲਾਨਨਾਮਾ ਦੇਖਿਆ ਸੀ ਉੱਥੇ ਇਨਕਲਾਬ ਚਰਚਾ ' ਹੈ
ਚੇਅਰਮੈਨ : ਸੋ ਅਰਬੈਂਜ਼ ਹੁਣ ਕਿਊਬਾ ਵਿੱਚ ਹੈ
ਚੇ ਗੁਵਾਰਾ : ਹਾਂ, ਕਿਊਬਾ ' ਹੀ ਹੈ
ਚੇਅਰਮੈਨ : ਉਹ ਚੀਨ ਅਤੇ ਸੋਵੀਅਤ ਯੂਨੀਅਨ ਵਿੱਚ ਵੀ ਰਹੇ ਹਨ ਚੰਗੇ ਇਨਸਾਨ ਹਨ
ਚੇ ਗੁਵਾਰਾ : ਅਸੀਂ ਉਹਨਾਂ ਤੇ ਵਿਸ਼ਵਾਸ਼ ਕਰਦੇ ਹਾਂ ਉਹਨਾਂ ਨੇ ਪਹਿਲਾਂ ਗਲਤੀਆਂ ਕੀਤੀਆਂ ਸਨ, ਪਰ ਉਹ ਨੇਕ, ਦ੍ਰਿੜ ਅਤੇ ਭਰੋਸੇਮੰਦ ਹੋ ਸਕਦੇ ਹਨ
(ਚੇਅਰਮੈਨ ਨੇ ਵਫਦ ਦੇ ਸਾਰੇ ਮੈਂਬਰਾਂ ਨੂੰ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਜਿਸ ਦੌਰਾਨ ਵੀ ਉਹਨਾਂ ਨੇ ਗੱਲਬਾਤ ਕੀਤੀ
ਚੇ ਗੁਵਾਰਾ : ਚੀਨ ਅਤੇ ਕਿਊਬਾ ਵਿਚਕਾਰ ਦੋ ਗੱਲਾਂ ਇਕੋ ਜਿਹੀਆਂ ਹਨ, ਜਿਹੜੀਆਂ ਮੈਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ, ਜਦੋਂ ਤੁਸੀਂ ਇਨਕਲਾਬ ਕਰ ਰਹੇ ਸੀ ਤੁਹਾਡੇ ਉੱਤੇ ਚਿਆਂਗ ਦਾ ਹਮਲਾ, 'ਘੇਰੋ ਅਤੇ ਦਮਨ ਕਰੋ' ਦੋ ਸ਼ਬਦ ਹਮੇਸ਼ਾ ਪਿਛਾਖੜੀ ਵਰਤਦੇ ਸਨ ਉਹਨਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਰਣਨੀਤੀਆਂ ਇਕੋ ਜਿਹੀਆਂ ਹਨ 
ਚੇਅਰਮੈਨ : ਜਦੋਂ ਬਾਹਰਲੇ ਇੰਦਰਾਜ** (alien entities) ਸਰੀਰ ਵਿੱਚ ਦਾਖਲ ਹੁੰਦੇ ਹਨ, ਤਾਂ ਚਿੱਟੇ ਸੈੱਲ ਉਹਨਾਂ ਨੂੰ ਘੇਰਨਗੇ ਅਤੇ ਦਬਾਉਣਗੇ ਚਿਆਂਗ ਨੇ ਸਾਨੂੰ ਬੈਕਟੀਰੀਆ ਸਮਝਿਆ ਅਤੇ ਸਾਨੂੰ ਤਬਾਹ ਕਰਨਾ ਚਾਹਿਆ ਅਸੀਂ ਉਸ ਖਿਲਾਫ 22 ਸਾਲ ਲੜਾਈ ਲੜੀ ਜਿਸ ਨਾਲ ਦੋ ਸਹਿਕਾਰਤਾਵਾਂ ਅਤੇ ਦੋ ਨਿਖੇੜੇ ਸਨ ਜਿਹੜੇ ਲੰਮੇ ਸਮੇਂ ਤੱਕ ਚੱਲੇ ਪਹਿਲੇ ਸਹਿਯੋਗ ', ਅਸੀਂ ਸੱਜੂ ਮੌਕਾਪ੍ਰਸਤੀ ਨਾਲ ਬੱਝੇ ਹੋਏ ਸਾਂ ਪਾਰਟੀ ਅੰਦਰ ਸੱਜੂ ਗਰੁੱਪ ਸ਼ਾਮਲ ਹੋ ਗਿਆ ਸੀ ਨਤੀਜੇ ਵਜੋਂ ਚਿਆਂਗ ਨੇ ਪਾਰਟੀ ਨੂੰ ਖੋਰਾ ਲਾਇਆ, ਕਮਿਊਨਿਯਮ ਦਾ ਵਿਰੋਧ ਕੀਤਾ, ਅਤੇ ਯੁੱਧ ਨੂੰ ਦਬਾਇਆ, ਜੋ ਉੱਤਰੀ ਮੁਹਿੰਮਾਂ ਸਮੇਂ ਵਾਪਰਿਆ ਦੂਜੀ ਮਿਆਦ 1924 ਤੋਂ 1927 ਤੱਕ, ਜੰਗ ਤੋਂ ਸਿਵਾਏ ਕੁੱਝ ਵੀ ਨਹੀਂ ਸੀ, ਜਿਵੇਂ ਬਾਤੀਸਤਾ ਤੁਹਾਡੇ ਲਈ ਕੋਈ ਰਾਹ ਨਹੀਂ ਛੱਡਦਾ ਅਤੇ ਲੋਕਾਂ ਨੂੰ ਮਾਰਦਾ ਹੈ ਚਿਆਂਗ ਨੇ ਸਾਨੂੰ ਅਤੇ ਚੀਨੀ ਲੋਕਾਂ ਨੂੰ ਸਿਖਾਇਆ ਹੈ, ਜਿਵੇਂ ਕਿ ਬਾਤਿਸਤਾ ਨੇ ਤੁਹਾਨੂੰ ਅਤੇ ਕਿਊਬਾ ਦੇ ਲੋਕਾਂ ਨੂੰ ਸਿਖਾਇਆ, ਹਥਿਆਰ ਚੁੱਕਣ ਅਤੇ ਜੱਦੋਜਹਿਦ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਨਹੀ ਸੀ ਕਿ ਕਿਵੇਂ ਲੜ੍ਹਨਾ ਹੈ, ਨਾ ਹੀ ਅਸੀਂ ਲੜ੍ਹਨ ਲਈ ਤਿਆਰ ਸੀ ਪ੍ਰਧਾਨ ਅਤੇ ਮੈਂ ਬੁੱਧੀਜੀਵੀ ਹਾਂ, ਉਹ (ਲੀ ਚਿਆਂਗ, ਉੱਪ ਪ੍ਰਧਾਨ) ਇੱਕ ਕਾਰਕੁੰਨ ਸੀ, ਪਰ ਸਾਡੇ ਕੋਲ ਹੋਰ ਕੀ ਵਿਕਲਪ ਸੀ ? ਉਹ ਚਿਆਂਗ ਨੂੰ ਮਾਰਨਾ ਚਾਹੁੰਦਾ ਸੀ
(ਚੇਅਰਮੈਨ ਨੇ ਕਿਊਬਨ ਇਨਕਲਾਬ ਦੀ ਸਫਲਤਾ ਅਤੇ ਪ੍ਰਤੀਨਿਧ ਮੰਡਲ ਦੇ ਸਾਰੇ ਮੈਂਬਰਾਂ ਦੀ ਸਿਹਤ ਲਈ ਗਲਾਸ ਨੂੰ ਉਪਰ ਖੜਾ ਕੀਤਾ
ਚੇਅਰਮੈਨ : ਇੱਕ ਵਾਰ ਜੰਗ ਸ਼ੁਰੂ ਹੋ ਗਈ, ਇਹ ਅਗਲੇ ਦਸ ਸਾਲਾਂ ਤੱਕ ਜਾਰੀ ਰਿਹਾ ਅਸੀਂ ਅਧਾਰ ਇਲਾਕੇ ਖੜੇ ਕੀਤੇ, ਪਰ ਸੱਜ ਮੌਕਾਪ੍ਰਸਤੀ ਦੀ ਗਲਤੀ, ਜਦੋਂ ਨੀਤੀ ਜਿਆਦਾ ਖੱਬੂ ਝੁਕਾਅ ਵਾਲੀ ਸੀ, ਅਸੀਂ ਅਧਾਰ ਇਲਾਕੇ ਗੁਆ ਬੈਠੇ ਅਤੇ ਇਸਤੋਂ ਦੂਰ ਜਾਣ ਲਈ ਮਜਬੂਰ ਹੋ ਗਏ, ਲੰਮੇ ਮਾਰਚ ਵੇਲੇ ਇਹਨਾਂ ਗਲਤੀਆਂ ਨੇ ਸਾਨੂੰ ਸਿਖਾਇਆਬੁਨਿਆਦੀ ਤੌਰ ਤੇ ਅਸੀਂ ਦੋ ਗਲਤੀਆਂ ਕੀਤੀਆਂ, ਇਕ ਸੱਜੇਪੱਖੀ ਅਤੇ ਦੂਜੀ ਖੱਬੇਪੱਖੀਅਤੇ ਸਬਕ ਸਿੱਖਿਆ ਗਿਆ ਜਦੋਂ ਜਪਾਨ ਜੰਗ ਵਿੱਚ ਚੀਨ ਟੁੱਟ ਗਿਆ ਸੀ, ਅਸੀਂ ਫਿਰ ਚਿਆਂਗ ਨਾਲ ਮਿਲਵਰਤਣ ਕੀਤਾ, ਜਿਹੜਾ ਮੌਕਾ ਤੁਹਾਡੇ ਕੋਲ ਨਹੀਂ ਹੈ 
ਚੇ ਗੁਵਾਰਾ : ਇਹ ਖੁਸ਼ਕਿਸਮਤੀ ਹੈ ਕਿ ਇਹ ਸਾਡੇ ਕੋਲ ਨਹੀਂ ਹੈ
ਚੇਅਰਮੈਨ : ਤੁਹਾਡੇ ਕੋਲ ਬਾਤਿਸਤਾ ਨਾਲ ਸਹਿਯੋਗ ਦੀ ਸੰਭਾਵਨਾ ਹੈ
ਚੇ ਗੁਵਾਰਾ : ਅਮਰੀਕੀਆਂ ਨਾਲ ਬਾਤਿਸਤਾ ਦਾ ਕੋਈ ਟਕਰਾਅ ਨਹੀਂ ਹੈ
ਚੇਅਰਮੈਨ : ਚਿਆਂਗ ਅਮਰੀਕਾ ਅਤੇ ਬ੍ਰਿਟੇਨ ਦਾ ਕੁੱਤਾ ਹੈ ਜਦੋਂ ਜਪਾਨ ਨੇ ਚੀਨ ਤੇ ਹਮਲਾ ਕੀਤਾ, ਤਾਂ ਚਿਆਂਗ ਨੇ ਇਸਨੂੰ ਸਵੀਕਾਰ ਨਹੀਂ ਕੀਤਾ ਤੀਜੀ ਵਾਰ (1937-45) ਅੱਠ ਸਾਲ ਅਸੀਂ ਚਿਆਂਗ ਨਾਲ ਜਪਾਨ ਖਿਲਾਫ ਲੜ੍ਹਨ ਲਈ ਸਹਿਯੋਗ ਕੀਤਾ ਇਹ ਸਾਥ ਚੰਗਾ ਨਹੀਂ ਸੀ,ਚਿਆਂਗ ਦਲਾਲ ਪੂੰਜੀਪਤੀ ਜਮਾਤ ਦਾ ਨੁਮਾਇੰਦਾ ਸੀ, ਬ੍ਰਿਟੇਨ ਅਤੇ ਅਮਰੀਕਾ ਦੇ ਦਲਾਲ ਵਜੋਂ ਚੌਥੇ ਪੜਾਅ ਤੇ, ਜਪਾਨ ਦੇ ਪਛੜ ਜਾਣ ਤੋਂ ਬਾਅਦ, ਚਿਆਂਗ ਨੇ ਹਮਲਾ ਕੀਤਾ, ਸਾਨੂੰ ਬਚਾਅ ਅਤੇ ਪਿੱਛੇ ਹਟਣ ਲਈ ਇੱਕ ਸਾਲ ਲੱਗਿਆ, ਕੁੱਲ ਮਿਲਾਕੇ ਸਾਢੇ ਤਿੰਨ ਸਾਲ ਲੱਗੇ 1949 ਵਿਚ ਅਸੀਂ ਕਾਮਯਾਬੀ ਹਾਸਲ ਕੀਤੀ ਅਤੇ ਚਿਆਂਗ ਤਾਈਵਾਨ ਭੱਜ ਗਿਆ ਤੁਹਾਡੇ ਕੋਲ ਤਾਈਵਾਨ ਟਾਪੂ ਨਹੀਂ ਹੈ 
ਚਾਓ ਇਨ ਲਾਈ : ਤੁਹਾਡੇ ਕੋਲ ਬਿਨਾਓ ਟਾਪੂ (ਪਾਇਨਸ ਆਈਲੈਂਡ) ਹੈ ਪਰ ਬਾਤਿਸਤਾ ਨੂੰ ਇਸ ਟਾਪੂ ਤੇ ਭੱਜਣ ਤੋਂ ਪਹਿਲਾਂ ਹੀ ਉਸਨੂੰ ਫੜ ਲਿਓ 
ਚੇਅਰਮੈਨ : ਉਸਨੂੰ ਫੜਨਾ ਬਹੁਤ ਚੰਗੀ ਗੱਲ ਹੈ
ਚੇ ਗੁਵਾਰਾ : ਅਮਰੀਕੀ ਹਮਲੇ ਦੀ ਸੰਭਾਵਨਾ ਪਈ ਹੈ
ਚਾਓ ਇਨ ਲਾਈ : ਅਮਰੀਕੀਆਂ ਨੇ 'ਪਾਇਨਸ ਆਈਲੈਂਡ' ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ
ਚੇਅਰਮੈਨ : ਤਾਂ ਅਮਰੀਕਾ ਸਾਮਰਾਜ ਸਾਡਾ ਸਾਂਝਾ ਦੁਸ਼ਮਣ ਹੈ, ਦੁਨੀਆਂ ਭਰ ਦੇ ਲੋਕਾਂ ਦਾ ਵੀ ਤੁਸੀਂ ਸਾਰੇ ਨੌਜਵਾਨ ਦਿਖਦੇ ਹੋ
ਚੇ ਗੁਵਾਰਾ : ਜਦੋਂ ਤੁਸੀਂ ਇਨਕਲਾਬ ਲਿਆਉਣਾ ਸ਼ੁਰੂ ਕੀਤਾ ਸੀ ਤਾਂ ਅਸੀਂ ਪੈਦਾ ਵੀ ਨਹੀਂ ਸੀ ਹੋਏ ਉਹ (ਸੀਨਲ) ਪੈਦਾ ਹੋ ਗਿਆ ਸੀ ਉਹ ੩੫ ਸਾਲ ਦਾ ਸਾਡੇ ਵਿਚਕਾਰ ਬੁੱਢਾ ਬੰਦਾ 
ਚੇਅਰਮੈਨ : ਅਤੀਤ ਵਿੱਚ, ਅਸੀਂ ਯੁੱਧ ਵਿੱਚ ਸੰਘਰਸ਼ ਕੀਤਾ ਹੁਣ ਉਸਾਰੀ ਲਈ ਸੰਘਰਸ਼ ਕਰਨਾ ਚਾਹੀਦਾ ਹੈ ਕਮਾਂਡਰ ਐਦੀ ਸੀਨਲ, ਇਨਕਲਾਬ ਦੀ ਰਾਖੀ ਕਰੋ
ਚੇ ਗੁਵਾਰਾ : ਚੀਨ ਕਿਊਬਾ ਨਾਲ ਇੱਕ ਹੋਰ ਚੀਜ ਸਾਂਝੀ ਕਰਦਾ ਹੈ 1945 ਦੀ ਸੀ. ਸੀ. ਪੀ. ਪਾਰਟੀ ਕਾਂਗਰਸ ਵਿੱਚ ਹਾਲਤਾਂ ਦਾ ਮੁਲਾਂਕਣ ਪੜ੍ਹਦਾ ਹਾਂ : ਕੁੱਝ ਸ਼ਹਿਰੀ ਲੋਕ ਪਿੰਡਾਂ ਨੂੰ ਤੁੱਛ ਸਮਝਦੇ ਹਨ, ਸਾਡਾ ਸੰਘਰਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ : ਇੱਕ ਪਹਾੜੀ ਖੇਤਰਾਂ ਵਿੱਚ ਗੁਰੀਲਾ ਯੁੱਧ ਕਰਨਾ ਸੀ ਅਤੇ ਦੂਜਾ ਸ਼ਹਿਰਾਂ ਵਿੱਚ ਹੜਤਾਲ ਉਹ ਲੋਕ ਜਿਹੜੇ ਪਹਾੜੀ ਇਲਾਕਿਆਂ ਵਿੱਚ ਗੁਰੀਲਾ ਲੜਾਈ ਲੜਨ ਨਾਲੋਂ ਹੜਤਾਲਾਂ ਨੂੰ ਮਹੱਤਵ ਦਿੰਦੇ ਸਨ, ਅੰਤ ਵਿੱਚ, ਉਹ ਅਸਫਲ ਹੋਏ 
ਚਾਓ ਇਨ ਲਾਈ : ਬਹੁਤ ਸਮਾਨਤਾ ਹੈ
ਚੇਅਰਮੈਨ : ਸਕੈਡਰਿੰਗ ਫੌਜਾਂ ਤੋਂ ਅਰਾਮ ਹਾਸਲ ਕਰਨਾਇਹ ਸਾਹਸੀ ਕੰਮ ਹੈ ਜਦੋਂ ਉਹ ਪਿੰਡਾਂ ਵੱਲ ਧਿਆਨ ਦੇਣ ਤੋਂ ਅਸਮਰੱਥ ਹੁੰਦੇ ਹਨ, ਤਾਂ ਸ਼ਹਿਰੀ ਲੋਕਾਂ ਨੂੰ ਕਿਸਾਨਾਂ ਦੇ ਸਹਿਯੋਗੀ ਬਣਾਉਣਾ ਸੌਖਾ ਨਹੀਂ ਹੁੰਦਾ
ਚਾਓ ਇਨ ਲਾਈ : 5 ਅਕਤੂਬਰ ਦੇ ਤੁਹਾਡੇ ਲੇਖ ਨੂੰ ਪੜ੍ਹਕੇ ਮੈਂ ਇਸ ਵਿੱਚ ਖੁੱਭ ਗਿਆ ਸੀ ('ਕਿਊਬਾ ਦੀ ਇਨਕਲਾਬੀ ਵਿਚਾਰਧਾਰਾ' ਤੇ ਖੋਜ ਬਾਰੇ ਚੇ ਦਾ 'ਵੇਰਦੇ ਓਲੀਵੋ' (ਹਿਰਾਵਲ ਦਸਤਾ) ਵਿੱਚ ਪ੍ਰਕਾਸ਼ਿਤ ਲੇਖ) ਮੈਂ ਇਸ ਲੇਖ ਦੇ ਸੰਖੇਪ ਅਤੇ ਉਹਨਾਂ ਮਸਲਿਆਂ ਨੂੰ ਪੜ੍ਹਿਆ, ਜਿਹੜੇ ਤੁਸੀਂ ਉਠਾਏ ਤੁਹਾਨੂੰ ਬੌਧਿਕ ਤੌਰ ਤੇ ਸਮਝਿਆ ਜਾ ਸਕਦਾ ਹੈ
ਚੇ ਗੁਵਾਰਾ : ਮੈਂ ਹਾਲੇ ਬੌਧਿਕਤਾ ਦੇ ਪੜਾਅ ਤੇ ਨਹੀਂ ਪਹੁੰਚਿਆ 
ਚੇਅਰਮੈਨ : ਤੁਸੀਂ ਲੇਖਕ ਬਣ ਗਏ ਹੋ ਮੈਂ ਵੀ ਇਸ ਲੇਖ ਦਾ ਸਾਰ ਪੜ੍ਹਿਆ ਹੈ, ਅਤੇ ਬਹੁਤ ਹੱਦ ਤੱਕ ਤੁਹਾਡੇ ਨਾਲ ਸਹਿਮਤੀ ਹੈ ਸ਼ਾਇਦ ਇਹ ਲੇਖ ਲਾਤੀਨੀ ਅਮਰੀਕਾ ਨੂੰ ਪ੍ਰਭਾਵਿਤ ਕਰ ਸਕਦਾ ਹੈ
ਚਾਓ ਇਨ ਲਾਈ : ਕੀ ਤੁਸੀਂ ਆਪਣੇ ਨਾਲ ਪੂਰੀ ਲਿਖਤ ਲਿਆਏ ਹੋ ?
ਚੇ ਗੁਵਾਰਾ : ਮੈਂ ਪਤਾ ਕਰਨ ਦੀ ਕੋਸ਼ਿਸ਼ ਕਰਾਂਗਾ
ਚੇਅਰਮੈਨ : ਤੁਸੀਂ ਆਪਣੇ ਲੇਖ ਵਿੱਚ ਤਿੰਨ ਅਸੂਲ ਉਭਾਰੇ ਲੋਕ ਪਿਛਾਖੜੀਆਂ ਨੂੰ ਹਰਾ ਸਕਦੇ ਹਨ ਉਹ ਇਨਕਲਾਬ ਦੀ ਸ਼ੁਰੂਆਤ ਕਰਨ ਲਈ ਹਾਲਤਾਂ ਦੇ ਪੱਕਣ ਦੀ ਉਡੀਕ ਨਹੀਂ ਕਰ ਸਕਦੇ ਤੀਜਾ ਅਸੂਲ ਕੀ ਸੀ ?
ਚੇ ਗੁਵਾਰਾ : ਤੀਜਾ ਇਹ ਸੀ ਕਿ ਲਾਤੀਨੀ ਅਮਰੀਕਾ ਵਿੱਚ, ਮੁੱਖ ਕੰਮ ਪੇਂਡੂ ਖੇਤਰਾਂ ਵਿੱਚ ਹੁੰਦਾ ਹੈ 
ਚਾਓ ਇਨ ਲਾਈ : ਇਨਕਲਾਬ ਨੂੰ ਦਿਹਾਤ ਨਾਲ ਜੋੜਣਾ ਬਹੁਤ ਜਰੂਰੀ ਹੈ
ਚੇ ਗੁਵਾਰਾ : ਅਸੀਂ ਇਸ ਪ੍ਰਤੀ ਬਹੁਤ ਸਖਤ ਹਾਂ
ਚਾਓ ਇਨ ਲਾਈ : ਕੁੱਝ ਲਾਤੀਨੀ ਅਮਰੀਕੀ ਦੋਸਤਾਂ ਨੇ ਕਿਸਾਨਾਂ ਵੱਲ ਧਿਆਨ ਨਹੀਂ ਦਿੱਤਾ, ਜਦਕਿ ਤੁਸੀਂ ਇਸ ਵੱਲ ਬਹੁਤ ਜਿਆਦਾ ਧਿਆਨ ਦਿੱਤਾ ਅਤੇ ਸਫਲ ਹੋਏ ਚੀਨੀ ਇਨਕਲਾਬ ਵਿੱਚ ਵੀ ਇੰਝ ਹੀ ਹੈ ਬਹੁਤ ਸਾਰੇ ਲੋਕ ਕਿਸਾਨਾਂ ਦੇ ਇਨਕਲਾਬ ਨੂੰ ਮਹੱਤਵ ਨਹੀਂ ਦਿੰਦੇ, ਜਦਕਿ ਕਾਮਰੇਡ ਮਾਓ ਜੇ ਤੁੰਗ ਨੇ ਇਸ ਗੱਲ ਵੱਲ ਬਹੁਤ ਧਿਆਨ ਦਿੱਤਾ 
ਚੇਅਰਮੈਨ : ਦੁਸ਼ਮਣ ਨੇ ਸਾਨੂੰ ਸਿਖਾਇਆ, ਸਾਨੂੰ ਸ਼ਹਿਰਾਂ ਵਿੱਚ ਰਹਿਣ ਦੀ ਇਜਾਜਤ ਨਾ ਦਿੱਤੀ ਉਹ (ਚਿਆਂਗ) ਲੋਕਾਂ ਨੂੰ ਮਾਰਨਾ ਚਾਹੁੰਦਾ ਸੀ ਤੁਸੀਂ ਹੋਰ ਕੀ ਕਰ ਸਕਦੇ ਹੋ ?
ਚੇ ਗੁਵਾਰਾ : ਚੇਅਰਮੈਨ ਮਾਓ ਦੇ ਕੰਮਾਂ ਦਾ ਇਕ ਅੰਸ਼ ਫੀਦਲ ਦੇ ਕੰਮਾਂ ਵਿੱਚ ਪਾਇਆ ਜਾਂਦਾ ਹੈ, ਜਿਸਤੇ ਮੈਂ ਸ਼ੁਰੂਆਤ ' ਧਿਆਨ ਨਹੀਂ ਦਿੱਤਾ ਇਹ ਹੈ, ਜੰਗੀ ਕੈਦੀਆਂ ਨਾਲ ਉਦਾਰਤਾ ਨਾਲ ਵਿਵਹਾਰ ਕਰਨਾ ਉਹਨਾਂ ਦੇ ਜਖਮ ਠੀਕ ਕੀਤੇ ਅਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਅਸੀਂ ਮਹਿਸੂਸ ਕੀਤਾ ਕਿ ਇਸਨੇ ਸਾਡੇ ਸੰਘਰਸ਼ ਨੂੰ ਲਾਭ ਪਹੁੰਚਾਇਆ

No comments:

Post a Comment