Pages

Wednesday, July 31, 2019

ਦਸਤਾਵੇਜ-7 (2) ਸੋਧਵਾਦ ਖਿਲਾਫ ਸੰਘਰਸ਼ ਕਰਦਿਆਂ ਹਥਿਆਰਬੰਦ ਪਾਰਟੀ ਜੱਦੋਜਹਿਦ ਜੱਥੇਬੰਦ ਕਰੋ।


ਇਸਦਾ ਭਾਗ ਪਹਿਲਾਂ ਪੜਂਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

ਦਸਤਾਵੇਜ-7 (2)ਸੋਧਵਾਦ ਖਿਲਾਫ ਸੰਘਰਸ਼ ਕਰਦਿਆਂ ਹਥਿਆਰਬੰਦ ਪਾਰਟੀ ਜੱਦੋਜਹਿਦ ਜੱਥੇਬੰਦ ਕਰੋ 


ਮਾਰਕਸਵਾਦ-ਲੈਨਿਨਵਾਦ-ਮਾਓ-ਜ਼ੇ-ਤੁੰਗ ਵਿਚਾਰਧਾਰਾ ਦੀਆਂ ਉੱਜਲ ਕਿਰਨਾਂ ਹਨੇਰੇ ਨੂੰ ਸਾਫ਼ ਕਰ ਦੇਣਗੀਆਂ ਸੁਭਾਵਿਕ ਤੌਰ ਤੇ ਸਵਾਲ ਉੱਠਦਾ ਹੈ ਕਿ, ਕੀ ਉਦੋਂ ਇਸ ਦੌਰ ' ਅੰਸ਼ਿਕ ਮੰਗਾਂ ਦੇ ਅਧਾਰ ਤੇ ਕਿਸਾਨਾਂ ਦੇ ਕਿਸੇ ਲੋਕ-ਸੰਘਰਸ਼ ਦੀ ਜਰੂਰਤ ਰਹੀ ਹੈ ? ਲਾਜ਼ਮੀ ਹੀ ਹੈ, ਅਤੇ ਭਵਿੱਖ ' ਵੀ ਰਹੇਗੀ, ਕਿਉਂਕਿ, ਭਾਰਤ ਇੱਕ ਵਿਸ਼ਾਲ ਦੇਸ਼ ਹੈ ਅਤੇ ਕਿਸਾਨ ਅਨੇਕਾਂ ਜਮਾਤਾਂ ' ਵੰਡੇ ਹੋਏ ਹਨ ਇਸ ਕਾਰਨ, ਰਾਜਨੀਤਿਕ ਚੇਤਨਾ ਦਾ ਮਾਣ ਹਰ ਇਲਾਕੇ ' ਅਤੇ ਹਰ ਵਰਗ ' ਇੱਕੋ ਪੱਧਰ ਤੇ ਨਹੀਂ ਰਹਿ ਸਕਦੇ ਇਸ ਤਰ੍ਹਾਂ ਅੰਸ਼ਿਕ ਮੰਗਾਂ ਦੇ ਅਧਾਰ ਤੇ ਕਿਸਾਨਾਂ ਦੇ ਲੋਕ-ਸੰਘਰਸ਼ ਦੇ ਮੌਕੇ ਅਤੇ ਉਸਦੀਆਂ ਸੰਭਾਵਨਾਵਾਂ ਹਰ ਵਕਤ ਹੀ ਰਹਿਣਗੀਆਂ ਅਤੇ ਕਮਿਊਨਿਸਟਾਂ ਨੂੰ ਇਨਾਂ ਮੌਕਿਆਂ ਦੀ ਪੂਰੀ ਵਰਤੋਂ ਹਰ ਸਮੇਂ ਕਰਨੀ ਹੋਵੇਗੀ ਅਸੀਂ ਅੰਸ਼ਿਕ ਮੰਗਾਂ ਦਾ ਸੰਘਰਸ਼ ਕਿਸ ਢੰਗ ਨਾਲ ਚਲਾਂਵਾਂਗੇ ਅਤੇ ਇਸਦਾ ਉਦੇਸ਼ ਕੀ ਹੋਵੇਗਾ ? ਸਾਡੇ ਦਾਅਪੇਚਾਂ ਦੀ ਬੁਨਿਆਦੀ ਗੱਲ ਹੈ-ਵਿਆਪਕ ਕਿਸਾਨ ਗੋਲਬੰਦ ਹੋ ਰਹੇ ਹਨ ਜਾਂ ਨਹੀਂ ਅਤੇ ਸਾਡਾ ਉਦੇਸ਼ ਹੈ-ਕਿਸਾਨਾਂ ਦੀ ਜਮਾਤੀ ਚੇਤਨਾ ਵਧੀ ਹੈ ਜਾਂ ਨਹੀਂ, ਵਿਅਪਾਕ ਹਥਿਆਰਬੰਦ ਕਿਸਾਨ ਸੰਘਰਸ਼ ਵੱਲ ਅੱਗੇ ਵੱਧਣਾ ਹੈ ਜਾਂ ਨਹੀਂ ਅੰਸ਼ਿਕ ਮੰਗਾਂ ਤੇ ਅਧਾਰਿਤ ਸੰਘਰਸ਼ ਜਮਾਤੀ-ਸੰਘਰਸ਼ ਨੂੰ ਤੇਜ ਕਰੇਗਾ, ਵਿਆਪਕ ਲੋਕਾਂ ਦੀ ਰਾਜਨੀਤਿਕ ਚੇਤਨਾ ਨੂੰ ਵਧਾਏਗਾ ਵਿਆਪਕ ਕਿਸਾਨ ਜਨਤਾ ਤਿਆਗ ਕਰਨ ਲਈ ਪ੍ਰੇਰਿਤ ਹੋਵੇਗੀ ਅਤੇ ਸ਼ੰਘਰਸ਼ ਨਵੇਂ-ਨਵੇਂ ਇਲਾਕਿਆਂ ' ਫੈਲ ਜਾਵੇਗਾ ਅੰਸ਼ਿਕ ਮੰਗਾਂ 'ਤੇ ਅਧਾਰਿਤ ਸੰਘਰਸ਼ ਦੇ ਰੂਪ ਚਾਹੇ ਕਿਸੇ ਵੀ ਤਰ੍ਹਾਂ ਹੋਣ, ਪਰ ਕਮਿਊਨਿਸਟ ਹਰ ਵਕਤ ਉੱਚੇ ਪੱਧਰ ਤੇ ਸ਼ੰਘਰਸ਼ ਦੀ ਜਰੂਰਤ ਦਾ ਪ੍ਰਚਾਰ ਆਮ ਕਿਸਾਨਾਂ ' ਕਰਨਗੇ ਕਿਸੇ ਵੀ ਹਾਲਤ ' ਕਿਸਾਨਾਂ ਨੇ ਜੋ ਤਰੀਕਾ ਅਪਣਾਇਆ ਹੋਵੇ, ਉਸਨੂੰ ਹੀ ਸਭ ਤੋਂ ਚੰਗਾ ਕਹਿਕੇ ਚਲਾਉਣ ਦੀ ਕੋਸ਼ਿਸ ਨਾ ਕਰੋ ਮੌਜੂਦਾ ਸਮੇਂ ', ਕਮਿਊਨਿਸਟ ਹਰ ਵਕਤ ਕਿਸਾਨਾਂ ਵਿੱਚ ਇਨਕਲਾਬੀ ਰਾਜਨੀਤੀ, ਭਾਵ, ਹਥਿਆਰਬੰਦ ਘੋਲ ਦੀ ਰਾਜਨੀਤੀ, ਅਤੇ ਬਾਦੂੰਕ-ਸੰਗ੍ਰਿਹ-ਮੁਹਿੰਮ ਚਲਾਉਣ ਦਾ ਪ੍ਰਚਾਰ ਕਰਨਗੇ ਇਸ ਪ੍ਰਚਾਰ-ਦੇ ਬਾਵਜੂਦ ਹੋ ਸਕਦਾ ਹੈ, ਕਿਸਾਨ ਪ੍ਰਤੀਨਿਧ ਮੰਡਲ ਦਾ ਫੈਸਲਾ ਲੈਣ, ਤਾਂ ਸਾਨੂੰ ਇਸ ਸੰਘਰਸ਼ ਨੂੰ ਚਲਾਉਣਾ ਹੋਵੇਗਾ
charu-babu.india

ਸਫੈਦ ਅੱਤਵਾਦ ਦੇ ਇਸ ਸਮੇਂ ' ਪ੍ਰਤੀਨਿੱਧ ਮੰਡਲ ਦੀ ਕਾਗਰਤਾ ਨੂੰ ਕਿਸੇ ਵੀ ਹਾਲਤ ' ਛੋਟਾ ਕਰਕੇ ਨਹੀਂ ਵੇਖਣਾ ਚਾਹੀਦਾ ਕਿਉਂਕਿ ਪ੍ਰਤੀਨਿੱਧ ਮੰਡਲ ਵੱਧ ਤੋਂ ਵੱਧ ਕਿਸਾਨਾਂ ਨੂੰ ਸੰਘਰਸ਼ ' ਖਿੱਚ ਲਿਆਵੇਗਾ ਆਰਥਿਕਤਾਵਾਦੀ ਮੰਗਾਂ 'ਤੇ ਸੰਘਰਸ਼ ਕਦੇ ਵੀ ਮੁਹਿੰਮ ਨਹੀਂ ਹੈ, ਪਰ ਆਰਥਿਕਤਾਵਾਦੀ ਢੰਗ ਨਾਲ ਇਸ ਸੰਘਰਸ਼ ਨੂੰ ਚਲਾਉਣਾ ਇੱਕ ਅਪਰਾਧ ਹੈ, ਇਹ ਪ੍ਰਚਾਰ ਕਰਨਾ ਵੀ ਅਪਰਾਧ ਹੈ ਕਿ ਆਰਥਿਕਤਾਵਾਦੀ ਮੰਗਾਂ ਦਾ ਸੰਘਰਸ਼ ਖੁਦ--ਖੁਦ ਰਾਜਨੀਤਿਕ ਸੰਘਰਸ਼ ਦਾ ਰੂਪ ਲੈ ਲਵੇਗਾ, ਕਿਉਂਕਿ ਇਹ ਆਪ-ਮੁਹਾਰਤਾ ਦੀ ਪੂਜਾ ਕਰਨਾ ਹੈ ਇਨ੍ਹਾਂ 'ਚੋਂ ਕੋਈ ਵੀ ਲੋਕਾਂ ਨੂੰ ਰਾਹ ਨਹੀਂ ਦਿਖਾ ਸਕਦਾ, ਦ੍ਰਿਸ਼ਟੀਕੋਣ ਦੀ ਸਪੱਸ਼ਟਤਾ ਨਹੀਂ ਲਿਆ ਸਕਦਾ ਅਤੇ ਸੰਘਰਸ਼ ' ਤਿਆਗ ਲਈ ਪ੍ਰੇਰਿਤ ਨਹੀਂ ਕਰ ਸਕਦਾ ਸੰਘਰਸ਼ ਦੇ ਇੱਕ ਪੱਧਰ ਤੇ ਇੱਕ ਹੀ ਕੰਮ ਰਹਿੰਦਾ ਹੈ ਅਤੇ ਉਸ ਕੰਮ ਨੂੰ ਕੀਤੇ ਬਿਨਾਂ ਸੰਘਰਸ਼ ਉੱਚੇ ਪੱਧਰ ਤੇ ਨਹੀਂ ਪਹੁੰਚ ਸਕਦਾ ਇਸ ਦੌਰ ' ਇਹ ਖਾਸ ਕੰਮ, ਹਥਿਆਰਬੰਦ ਘੋਲ ਦੀ ਸਿਆਸਤ ਅਤੇ ਬਾਦੂੰਕ-ਸੰਗ੍ਰਿਹ-ਮੁਹਿੰਮ ਹੈ ਇਸ ਕੰਮ ਦੇ ਬਿਨਾਂ ਚਾਹੇ ਹੋਰ ਕੁੱਝ ਮਰਜੀ ਕੀਤਾ ਜਾਵੇ, ਘੋਲ ਉੱਚੇ ਪੱਧਰ ਤੇ ਨਹੀਂ ਪਹੁੰਚੇਗਾ, ਸੰਘਰਸ਼ ਟੁੱਟ ਜਾਵੇਗਾ, ਜੱਥੇਬੰਦੀ ਨਹੀਂ ਬਣੇਗੀ ਠੀਕ ਇਸੇ ਤਰ੍ਹਾਂ ਭਾਰਤੀ ਇਨਕਲਾਬ ਦਾ ਇੱਕੋ-ਇੱਕ ਰਾਹ ਹੈ ਲੋਕਾਂ ਦੀ ਹਥਿਆਰਬੰਦ ਫੌਜ਼ ਅਤੇ ਲੋਕਤੰਤਰ ਦੀ ਸਥਾਪਨਾ ਕਰਨ ਦਾ ਰਾਹ, ਜੋ ਲੈਨਿਨ ਨੇ ਵਿਖਾਇਆ ਸੀ 1905 ' ਲੈਨਿਨ ਨੇ ਕਿਹਾ ਸੀ ਕਿ ਜੇਕਰ ਸਾਰੇ ਰੂਸ ' ਇਹ ਸੰਭਵ ਨਹੀਂ ਵੀ ਹੈ, ਤਾਂ ਵੀ ਜਿੱਥੇ ਵੀ ਸੰਕਟ ਹੋਵੇ, ਉੱਥੇ ਇਨ੍ਹਾਂ ਦੋਵਾਂ ਨੂੰ ਜੱਥੇਬੰਦ ਕਰੋ ਚੇਅਰਮੈਨ ਮਾਓ ਨੇ ਲੈਨਿਨ ਦੁਆਰਾ ਵਿਖਾਏ ਇਸ ਰਾਹ ਨੂੰ ਹੋਰ ਵੀ ਵਿਕਸਿਤ ਕੀਤਾ ਹੇ, ਲੋਕਯੁੱਧ ਦੀ ਧਾਰਾ ਸਿਖਾਈ ਹੈ ਅਤੇ ਇਸੇ ਰਾਹ ਤੇ ਹੀ ਚੀਨ ਮੁਕਤ ਹੋਇਆ ਹੈ ਇਹੀ ਰਾਹ ਵੀਅਤਨਾਮ, ਥਾਈਲੈਂਡ, ਮਲਾਇਆ, ਫਿਲਪੀਨ, ਬਰਮਾ, ਇੰਡੋਨੇਸ਼ਿਆ, ਯਮਨ, ਕਾਂਗੋ, ਅਫਰੀਕਾ ਤੇ ਲੈਟਿਨ ਅਮਰੀਕਾ ਦੇ ਵਿਭਿੰਨ ਦੇਸ਼ਾਂ ਨੇ ਅਪਣਾਇਆ ਹੈ ਭਾਰਤ ' ਵੀ ਨਾਗਾ, ਮਿਜ਼ੋ ਅਤੇ ਕਸ਼ਮੀਰ ਦੇ ਲੋਕਾਂ ਨੇ ਇਸੇ ਹਥਿਆਰਬੰਦ ਫੌਜ ਅਤੇ ਮੁਕਤੀ ਫਰੰਟ ਦੇ ਸ਼ਾਸ਼ਨ ਦੇ ਰਾਹ ਨੂੰ ਅਪਣਾਇਆ ਹੈ ਮਜਦੂਰ ਜਮਾਤ ਨੂੰ ਅੱਜ ਪੁਕਾਰਕੇ ਕਹਿਣਾ ਹੋਵੇਗਾ ਕਿ ਭਾਰਤ ਦੇ ਲੋਕ ਜਮਹੂਰੀ ਇਨਕਲਾਬ ' ਮਜਦੂਰ ਨੂੰ ਅਗਵਾਈ ਦੇਣੀ ਹੋਵੇਗੀ, ਅਤੇ ਇਹ ਕੰਮ ਕਰਨਾ ਹੋਵੇਗਾ ਮਜਦੂਰ ਜਮਾਤ ਨੂੰ ਆਪਣੇ ਮੁੱਖ ਮਿੱਤਰ ਕਿਸਾਨ ਜਮਾਤ ਦੇ ਸੰਘਰਸ਼ਾਂ ' ਅਗਵਾਈ ਦੇ ਕੇ, ਇਸ ਲਈ ਕਿਸਾਨ ਸੰਘਰਸਾਂ ਨੂੰ ਜੱਥੇਬੰਦ ਕਰਨ ਅਤੇ ਇਸ ਸੰਘਰਸ਼ ਨੂੰ ਹਥਿਆਰਬੰਦ ਸੰਘਰਸ਼ ਦੇ ਪੱਧਰ ਤੇ ਲੈ ਜਾਣ ਦੀ ਜਿੰਮੇਵਾਰੀ ਉਸਦੀ ਹੈ ਮਜਦੂਰ ਜਮਾਤ ਦੇ ਅਗਵਾਨੂੰ ਹਿੱਸੇ ਨੂੰ ਪੇਂਡੂ ਇਲਾਕਿਆਂ ' ਹਥਿਆਰਬੰਦ ਘੋਲ ' ਹਿੱਸਾ ਲੈਣ ਲਈ ਜਾਣਾ ਹੋਵੇਗਾ ਇਹ ਮਜਦੂਰ ਜਮਾਤ ਦਾ ਮੁੱਖ ਕੰਮ ਹੈ ਹਥਿਆਰ ਜਮ੍ਹਾ ਕਰਨਾ ਅਤੇ ਪੇਂਡੂ ਇਲਾਕਿਆਂ ' ਅਧਾਰ ਇਲਾਕੇ ਜੱਥੇਬੰਦ ਕਰਨੇ-ਇਸਨੂੰ ਹੀ ਮਜਦੂਰ ਜਮਾਤ ਦੀ ਰਾਜਨੀਤੀ ਕਹਿੰਦੇ ਹਨ ਇਹੀ ਰਾਜਨੀਤੀ ਦੇ ਕੇ ਸਾਨੂੰ ਮਜਦੂਰ ਜਮਾਤ ਨੂੰ ਪ੍ਰੇਰਿਤ ਕਰਨਾ ਹੋਵੇਗਾ ਟਰੇਡ ਯੂਨੀਅਨ ਦੇ ਅੰਤਰਗਤ ਸਾਰੇ ਮਜਦੂਰਾਂ ਨੂੰ ਜੱਥੇਬੰਦ ਕਰੋ ਦਾ ਨਆਰਾ ਮਜਦੂਰ ਜਮਾਤ ਦੀ ਸਿਆਸੀ ਚੇਤਨਾ ਨੂੰ ਤੇਜ ਕਰੇਗਾ, ਇਸਦਾ ਮਤਲਬ ਹੈ- ਪਾਰਟੀ ਦੇ ਇਨਕਲਾਬੀ ਕਾਰਕੁੰਨਾਂ ਨੂੰ ਅਸੀਂ ਲਾਜ਼ਮੀ ਹੀ ਟਰੇਡ-ਯੂਨੀਅਨ ਦੇ ਕੰਮ ' ਫਸਾਈ ਨਹੀਂ ਰੱਖਾਂਗੇ ਇਸਦਾ ਕੰਮ ਹੋਵੇਗਾ ਮਜਦੂਰ ਜਮਾਤ ' ਸਿਆਸੀ ਪ੍ਰਚਾਰਸੰਘਰਸ਼ ਚਲਾਉਣਾ, ਭਾਵ, ਹਥਿਆਰਬੰਦ ਸੰਘਰਸ਼ ਦੀ ਰਾਜਨੀਤੀ ਅਤੇ ਬਾਦੂੰਕ-ਸੁੰਗ੍ਰਿਹ-ਮੁਹਿੰਮ ਜੱਥੇਬੰਦ ਕਰਨ ਦੀ ਰਾਜਨੀਤੀ ਦਾ ਪ੍ਰਚਾਰ ਕਰਨਾ ਅਤੇ ਪਾਰਟੀ-ਜੱਥੇਬੰਦੀ ਬਣਾਉਣਾ ਮੱਧ ਵਰਗ ' ਵੀ ਸਿਆਸੀ ਪ੍ਰਚਾਰ ਕਰਨ ਦਾ ਸਾਡਾ ਮੁੱਖ ਕੰਮ ਹੈ ਕਿਸਾਨ ਸੰਘਰਸ਼ ਦੇ ਮਹੱਤਵ ਦਾ ਪ੍ਰਚਾਰ ਕਰਨਾ, ਭਾਵ ਪਾਰਟੀ ਦੇ ਹਰ ਮੋਰਚੇ (front) ਦੀ ਜਿੰਮੇਵਾਰੀ ਹੈ ਕਿਸਾਨ ਸੰਘਰਸ਼ ਦੇ ਮਹੱਤਵ ਨੂੰ ਸਮਝਣਾ ਅਤੇ ਇਸ ਸੰਘਰਸ਼ ਦੇ ਹਿੱਸੇਦਾਰ ਬਣਨ ਦਾ ਐਲਾਨ ਕਰਨਾ ਇਹ ਕੰਮ ਅਸੀਂ ਜਿੰਨਾਂ ਹੀ ਜਿਆਦਾ ਕਰ ਪਾਵਾਂਗੇ, ਉਨ੍ਹਾਂ ਹੀ ਅਸੀਂ ਲੋਕ ਜਮਹੂਰੀ ਇਨਕਲਾਬ ਦੀ ਸੁਚੇਤ ਅਗਵਾਈ ਦੇ ਪੱਧਰ ਤੇ ਜਾ ਪਹੁੰਚਾਂਗੇ ਪਾਰਟੀ ਦੇ ਇਸ ਬੁਨਿਆਦੀ ਮਾਰਕਸਵਾਦੀ-ਲੈਨਿਨਵਾਦੀ ਰਾਹ ਦਾ ਵਿਰੋਧ ਸਿਰਫ ਸੋਧਵਾਦੀਆਂ ਵੱਲੋਂ ਹੋ ਵੀ ਨਾ ਹੋ ਰਿਹਾ ਹੋਵੇ ? ਬਲਕਿ ਸੋਧਵਾਦੀ ਖੁਲ੍ਹਮ-ਖੁੱਲ੍ਹਾ ਜਮਾਤੀ-ਸਮਝੌਤੇ ਦਾ ਰਾਹ ਆਪਣਾ ਰਹੇ ਹਨ ਇਸ ਤਰ੍ਹਾਂ ਇਨ੍ਹਾਂ ਨੂੰ ਬੇਨਕਾਬ ਕਰਨਾ ਸੌਖਾ ਹੈ ਪਰ ਇੱਕ ਹੋਰ ਕਿਸਮ ਦਾ ਵਿਰੋਧ ਪਾਰਟੀ ਅੰਦਰ ਹੈ, ਜਿਸਨੂੰ ਕੱਟੜਤਾਵਾਦ ਜਾਂ ਕੱਠਮੁੱਲਾਵਾਦ ਕਹਿੰਦੇ ਹਨ ਉਹ ਇਨਕਲਾਬ ਦੀ ਲੋੜ ਸਵੀਕਾਰਦੇ ਹਨ, ਇਹ ਵੀ ਸਵੀਕਾਰਦੇ ਹਨ ਕਿ ਇੱਕੋ-ਇੱਕ ਹਥਿਆਰਬੰਦ ਸੰਘਰਸ਼ ਦੇ ਰਾਹ ਹੀ ਇਨਕਲਾਬ ਸੰਭਵ ਹੈ ਪਰ ਉਹ ਸੁਪਨੇ ਵੇਖਦੇ ਹਨ ਕਿ ਸਾਰੇ ਭਾਰਤ ' ਲੋਕ-ਸੰਘਰਸ਼ ਫੈਲਾਅ ਦੇਣ ਦੇ ਬਾਅਦ ਹੀ ਹਥਿਆਰਬੰਦ ਇਨਕਲਾਬ ਦੇ ਰਾਹ ਤੇ ਜਾਇਆ ਜਾ ਸਕਦਾ ਹੈ ਇਸਤੋਂ ਪਹਿਲਾਂ ਛੋਟੇ-ਮੋਟੇ ਇੱਥੋਂ ਤੱਕ ਕਿ ਵੱਡੇ ਸੰਘਰਸ਼ ਵੀ ਹੋ ਸਕਦੇ ਹਨ, ਪਰ ਸੱਤਾ ਤੇ ਕਬਜਾ ਕਰਨ ਸੰਭਵ ਨਹੀਂ ਹੈ ਸੱਤਾ ਤੇ ਕਬਜਾ ਕਰਨ ਬਾਰੇ ਉਹ ਇਸ ਤਰ੍ਹਾਂ ਦੀ ਆਸ ਰੱਖਦੇ ਹਨ ਕਿ ਭਾਰਤ ' ਵੀ ਹੂ--ਹੂ ਅਕਤੂਬਰ ਇਨਕਲਾਬ ਦਾ ਦੁਹਰਾਓ ਹੋਵੇਗਾ ਅਕਤੂਬਰ ਇਨਕਲਾਬ ਕਿਵੇਂ ਸਫਲ ਹੋਇਆ, ਇਸ ਨਾਲ ਸਬੰਧਿਤ ਆਪਣੇ ਕਿਤਾਬੀ ਗਿਆਨ ਨੂੰ ਉਹ ਠੀਕ ਉਸੇ ਤਰ੍ਹਾਂ ਭਾਰਤ ' ਵੀ ਲਾਗੂ ਕਰਦੇ ਹਨ ਉਹ ਭੁੱਲ ਜਾਂਦੇ ਹਨ ਕਿ ਅਕਤੂਬਰ ਇਨਕਲਾਬ ਤੋਂ ਪਹਿਲਾਂ ਫਰਵਰੀ 15 ਇਨਕਲਾਬ ਹੋਇਆ ਅਤੇ ਬੁਰਜੂਆ ਪਾਰਟੀ ਸੱਤਾ ' ਆਈ ਸੀ ਅਤੇ ਮਜਦੂਰ, ਕਿਸਾਨ ਅਤੇ ਫੌਜੀਆਂ ਦੀਆਂ ਸੋਵੀਅਤਾਂ ਦੇ ਹੱਥਾਂ ' ਵੀ ਸੱਤਾ ਸੀ ਇਹ ਦੋਹਰੀ ਸੱਤਾ ਇਨ੍ਹਾਂ ਸੋਵੀਅਤਾਂ ਦੇ ਅੰਦਰ ਜਦ ਪੈਟੀ ਬੁਰਜੂਆ ਪਾਰਟੀਆਂ ਨੀ ਸੱਤਾ ਧਨੀ ਜਮਾਤ ਦੇ ਹੱਥਾਂ ' ਸੌਂਪ ਦਿੱਤੀ, ਤਦ ਮਜਦੂਰ ਜਮਾਤ ਲਈ ਅਕਤੂਬਰ ਇਨਕਲਾਬ ਕਰਨਾ ਸੰਭਵ ਹੋਇਆ ਸੀ 

ਉਹ ਭਾਰਤ ਦੀ ਠੋਸ ਸਥਿਤੀ ਦਾ ਵਿਸ਼ਲੇਸ਼ਣ ਨਹੀਂ ਕਰਦੇ ਭਾਰਤ ' ਹੋ ਰਹੇ ਸੰਘਰਸ਼ਾਂ ਤੋਂ ਸਬਕ ਨਹੀਂ ਲੈਂਦੇ ਰੂਸੀ ਇਨਕਲਾਬ ਦੀ ਸਫਲਤਾ ਦਾ ਮੁੱਖ ਕਾਰਨ ਸੀ ਸੰਯੁਕਤ ਮੋਰਚੇ ਦੇ ਦਾਅਪੇਚਾਂ ਦਾ ਸਹੀ ਵਿਵਹਾਰ ਸੰਯੁਕਤ ਮੋਰਚੇ ਦੇ ਦਾਅਪੇਚ ਦਾ ਸਵਾਲ ਭਾਰਤ ' ਵੀ ਉਨ੍ਹਾਂ ਹੀ ਮਹੱਤਵਪੂਰਨ ਹੈ, ਪਰ ਭਾਰਤ ਦੇ ਲੋਕ ਜਮਹੂਰੀ ਇਨਕਲਾਬ ਦੇ ਦਾਅਪੇਚ ਦਾ ਰੂਪ ਦੂਸਰਾ ਹੋਵੇਗਾ ਭਾਰਤ ' ਵੀ ਨਾਗਾ, ਮਿਜੋ ਅਤੇ ਕਸ਼ਮੀਰ ਆਦਿ ਇਲਾਕਿਆਂ ' ਛੋਟੀ ਜਮਾਤ ਨੂੰ ਇਸਦੇ ਨਾਲ ਸੰਯੁਕਤ ਮੋਰਚਾ ਵਣਾਕੇ ਹੀ ਅੱਗੇ ਵੱਧਣਾ ਹੋਵੇਗਾ ਹੋਰ ਵੀ ਅਨੇਕਾਂ ਨਵੇਂ ਇਲਾਕਿਆਂ ' ਬੁਰਜੂਆ ਜਾਂ ਪੈਟੀ ਬੁਰਜੂਆ ਪਾਰਟੀਆਂ ਦੀ ਅਗਵਾਈ ' ਸੰਘਰਸ਼ ਸ਼ੁਰੂ ਹੋਣਗੇ ਇਨ੍ਹਾਂ ਦੇ ਨਾਲ ਵੀ ਮਜਦੂਰ ਜਮਾਤ ਲਾਜ਼ਮੀ ਮਿੱਤਰਤਾ ਕਰੇਗੀ ਅਤੇ ਇਸ ਮਿੱਤਰਤਾ ਦਾ ਮੁੱਖ ਅਧਾਰ ਸਾਮਰਾਜ ਵਿਰੋਧੀ ਸੰਘਰਸ਼ ਅਤੇ ਆਤਮ-ਮਾਰਗ ਨਿਰਮਾਣ ਦਾ ਅਧਿਕਾਰ ਹੋਵੇਗਾ ਮਜਦੂਰ ਜਮਾਤ ਇਸ ਅਧਿਕਾਰ ਨੂੰ ਨਿਸ਼ਚਿਤ ਰੂਪ ਨਾਲ ਸਵੀਕਾਰ ਕਰਦੀ ਹੈ, ਨਾਲ ਹੀ ਨਾਲ ਅਲੱਗ ਹੋਣ ਦੇ ਅਧਿਕਾਰ ਨੂੰ ਵੀ 

ਅਕਤੂਬਰ ਇਨਕਲਾਬ ਦੇ ਰਾਹ ਤੇ ਭਾਰਤ ' ਜੋ ਇਨਕਲਾਬ ਦਾ ਸੁਪਨਾ ਵੇਖਦੇ ਹਨ, ਉਹ ਇਨਕਲਾਬੀ ਹੁੰਦੇ ਹੋਏ ਵੀ ਆਪਣੇ ਕਿਤਾਬੀ (doctrinaire) ਦ੍ਰਿਸ਼ਟੀਕੋਣ ਦੇ ਕਾਰਨ ਸੰਘਰਸ ' ਜੋਰਦਾਰ ਅਗਵਾਈ ਨਹੀਂ ਦੇ ਸਕਦੇ ਉਹ ਕਿਸਾਨ-ਸੰਘਰਸ਼ ਦੇ ਮਹੱਤਵ ਨੂੰ ਨਹੀਂ ਸਮਝਦੇ ਹਨ ਫਲਸਰੂਪ ਉਹ ਅਣਜਾਣੇ ਹੀ ਮਜਦੂਰ ਜਮਾਤ ਵਿੱਚ ਆਰਥਿਕਤਾਵਾਦ ਦੇ ਪ੍ਰਚਾਰਕ ਬਣ ਜਾਂਦੇ ਹਨ ਉਹ ਚੇਅਰਮੈਨ ਮਾਓ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਨਹੀਂ ਕਰ ਪਾਉਂਦੇ ਗ੍ਰਹਿਣ ਨਹੀਂ ਕਰ ਪਾਉਂਦੇ ਹਨ-ਏਸ਼ੀਆਈ-ਅਫਰੀਕੀ ਅਤੇ ਲਾਤੀਨੀ ਅਮਰੀਕੀ ਲੋਕਾਂ ਦੇ ਇਨਕਲਾਬੀ ਸੰਘਰਸ਼ ਦੇ ਤਜਰਬਿਆਂ ਨੂੰ ਇਸਦਾ ਹੀ ਇੱਕ ਹਿੱਸਾ ਚੇ-ਗੁਵੇਰਾ ਦਾ ਭਾਰਤ ਬਣ ਜਾਂਦਾ ਹੈ ਅਤੇ ਭਾਰਤ ਦੇ ਲੋਕ ਜਮਹੂਰੀ ਇਨਕਲਾਬ ਦੀ ਮੁੱਖ ਤਾਕਤ ਕਿਸਾਨ ਜਮਾਤ ਨੂੰ ਜੱਥੇਬੰਦ ਕਰਨ ਦੇ ਕੰਮ ' ਜੋਰ ਨਹੀਂ ਦਿੰਦਾ ਫਲਸਰੂਪ, ਉਹ ਲਾਜ਼ਮੀ ਤੌਰ ਤੇ ਖੱਬੇ ਪੱਖੀ ਟਕਰਾਅ ਦੇ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਸਾਨੂੰ ਇਸ 'ਤੇ ਖਾਸ ਧਿਆਨ ਦੇਣਾ ਹੋਵੇਗਾ ਅਤੇ ਹੌਲੀ-ਹੌਲੀ ਤਜਰਬੇ ਰਾਹੀਂ ਸਿੱਖਿਅਤ ਕਰਨਾ ਹੋਵੇਗਾ ਕਿਸੇ ਵੀ ਹਾਲਤ ' ਇਨ੍ਹਾਂ ਬਾਰੇ ' ਬੇਸਬਰਾ ਨਹੀਂ ਹੋਣਾ ਹੋਵੇਗਾ ਇਸਦੇ ਇਲਾਵਾ ਸਾਡੇ ਵਿਚਕਾਰ ਇਨਕਲਾਬੀ ਕਾਮਰੇਡਾਂ ਦਾ ਇੱਕ ਹੋਰ ਦਲ ਹੈ, ਜੋ ਚੀਨੀ ਪਾਰਟੀ ਅਤੇ ਮਹਾਨ ਮਾਓ ਵਿਚਾਰਧਾਰਾ ਨੂੰ ਮੰਨਦਾ ਹੈ ਅਤੇ ਇਹੀ ਇੱਕੋ-ਇੱਕ ਰਾਹ ਹੈ, ਇਸਨੂੰ ਵੀ ਮਨਜੂਰ ਕਰਦਾ ਹੈ, ਪਰ ਉਹ "ਚੰਗੇ ਕਮਿਊਨਿਸਟ ਕਿਵੇਂ ਬਣੀਏ" ਨੂੰ ਆਤਮ ਸੁਧਾਰ ਦੀ ਇੱਕੋ ਇੱਕ ਪੌੜੀ ਮੰਨਦੇ ਹਨ ਅਤੇ ਇਸੇ ਕਾਰਨ ਇੱਕ ਗੰਭੀਰ ਭਟਕਾਅ ਦੇ ਸ਼ਿਕਾਰ ਹੋ ਜਾਂਦੇ ਹਨ ਆਤਮ-ਸੁਧਾਰ ਦਾ ਇੱਕੋ ਇੱਕ ਮਾਰਕਸਵਾਦੀ ਰਾਹ, ਜਮਾਤੀ-ਘੋਲ ਹੀ ਹੈ ਕਮਿਊਨਿਸਟਾਂ ਦਾ ਸੱਚਾ ਸਕੂਲ ਅਤੇ ਸਾਨੂੰ ਜਮਾਤੀ ਘੋਲ ਦੇ ਤਜਰਬਿਆਂ ਦਾ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਰੌਸ਼ਨੀ ' ਮੁਲਾਂਕਣ ਕਰਨਾ ਹੋਵੇਗਾ ਅਤੇ ਰੱਖਿਆ ਲੈਣੀ ਹੋਵੇਗੀ ਇਸ ਲਈ ਪਾਰਟੀ ਸਿੱਖਿਆ ਦੀ ਬੁਨਿਆਦੀ ਗੱਲ ਹੈ ਮਾਰਕਸਵਾਦ-ਲੈਨਿਨਵਾਦ ਦੀ ਸਿੱਖਿਆ ਨੂੰ ਜਮਾਤੀ ਘੋਲ ' ਲਾਗੂ ਕਰਨਾ ਅਤੇ ਉਸ ਅਨੁਭਵ ਤੋਂ ਫਿਰ ਆਮ ਨੀਤੀ ਗ੍ਰਹਿਣ ਕਰਨਾ ਅਤੇ ਅਨੁਭਵ ਤੋਂ ਪ੍ਰਪਾਤ ਇਸ ਨੀਤੀ ਨੂੰ ਫਿਰ ਲੋਕਾਂ ' ਲਿਜਾਣਾ ਇਸਨੂੰ ਹੀ 'ਲੋਕਾਂ ਤੋਂ ਲਵੋ, ਲੋਕਾਂ ਨੂੰ ਦੇਵੋ' ਦਾ ਸਿਧਾਂਤ ਕਿਹਾ ਜਾਂਦਾ ਹੈ ਪਾਰਟੀ ਸਿੱਖਿਆ ਦੀ ਮੁੱਖ ਗੱਲ ਇਹੀ ਹੈ ਇਹ ਤਮਾਮ ਇਨਕਲਾਬ ਕਾਮਰੇਡ ਪਾਰਟੀ ਸਿੱਖਿਆ ਦੀ ਬੁਨਿਆਦੀ ਸੱਚਾਈ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਹਨ ਫਲਸਰੂਪ ਉਹ ਪਾਰਟੀ ਸਿੱਖਿਆ ਬਾਰੇ ਆਦਰਸ਼ਵਾਦੀ ਭਟਕਾਅ ਦੇ ਸ਼ਿਕਾਰ ਹੋ ਜਾਂਦੇ ਹਨ ਚੇਅਰਮੈਨ ਮਾਓ ਨੇ ਸਾਨੂੰ ਸਿਖਾਇਆ ਹੈ ਕਿ ਵਿਵਹਾਰ ਬਿਨਾਂ ਕੋਈ ਸਿੱਖਿਆ ਸੰਭਵ ਨਹੀਂ ਹੈ ਉਨ੍ਹਾਂ ਦੀ ਭਾਸ਼ਾ ਵਿੱਚ ਕੰਮ ਕਰਨਾ ਹੀ ਸਿੱਖਿਆ ਹੈ 
ਦੁਨੀਆਂ ਭਰ ਦੇ ਇਨਕਲਾਬੀਓ ਇੱਕ ਹੋਵੋ 


ਮਜਦੂਰ-ਕਿਸਾਨਾਂ ਦੀ ਇਨਕਲਾਬੀ ਏਕਤਾ ਜ਼ਿੰਦਾਬਾਦਚੇਅਰਮੈਨ ਮਾਓ ਜਿੰਦਾਬਾਦਅਪ੍ਰੈਲ 1967


ਤਰਜਮਾ-ਮਨਦੀਪ

No comments:

Post a Comment