Pages

Wednesday, July 31, 2019

ਦਸਤਾਵੇਜ-8 ਸੋਧਵਾਦ ਵਿਰੁਧ ਲੜਦਿਆਂ ਹੀ ਕਿਸਾਨ ਜੱਦੋਜਹਿਦ ਨੂੰ ਅੱਗੇ ਵਧਾਉਣਾ ਹੋਵੇਗਾ।


ਦਸਤਾਵੇਜ-8
ਸੋਧਵਾਦ ਵਿਰੁਧ ਲੜਦਿਆਂ ਹੀ ਕਿਸਾਨ ਜੱਦੋਜਹਿਦ ਨੂੰ ਅੱਗੇ ਵਧਾਉਣਾ ਹੋਵੇਗਾ 


ਚੋਣਾਂ ਤੋਂ ਬਾਅਦ ਪਾਰਟੀ ਲੀਡਰਸ਼ਿਪ ਸਾਡੀ ਸ਼ੰਕਾ ਨੂੰ ਸੱਚ ਸਿੱਧ ਕਰਨ ' ਜੀਅ ਜਾਨ ਨਾਲ ਲੱਗ ਗਈ ਪੀ. ਬੀ. (ਪੋਲਿਟ ਬਿਊਰੋ) ਨੇ ਸਾਡਾ ਕੰਮ ਨਿਰਧਾਰਤ ਕੀਤਾ ਹੈ "ਗੈਰ ਕਾਂਗਰਸੀ ਮੰਤਰੀ ਮੰਡਲ ਨੂੰ ਖਿਲਾਫ਼ਤ ਹੱਥੋਂ ਬਚਾਉਣ ਦਾ ਸੰਘਰਸ਼ ਕਰਨਾ ਹੋਵੇਗਾ," ਭਾਵ ਜਮਾਤੀ-ਸੰਘਰਸ਼ ਨੂੰ ਤੇਜ ਕਰਨਾ ਨਹੀਂ, ਮੰਤਰੀ ਮੰਡਲ ਦੇ ਪੱਖ ' ਵਕਾਲਤ ਕਰਨਾ ਹੀ ਮਾਰਕਸਵਾਦੀਆਂ ਦਾ ਮੁੱਖ ਕੰਮ ਹੋਵੇਗਾ ਇਸ ਲਈ ਮਜਦੂਰ ਜਮਾਤ ਦੇ ਅੰਦਰ ਆਰਥਿਕਤਾਵਾਦ ਨੂੰ ਸਥਾਪਿਤ ਕਰਨ ਲਈ ਪਾਰਟੀ ਮੈਂਬਰਾਂ ਦੀ ਸੰਮੇਲਨ ਕਨਵੈਨਸ਼ਨ ਬੁਲਾਈ ਗਈ ਅਤੇ ਇਸਦੇ ਬਾਅਦ ਹੀ ਮੰਤਰੀ ਮੰਡਲ ਦੀ ਅਗਵਾਈ ' ਉਦਯੋਗ ' ਸ਼ਾਂਤੀ-ਸੰਧੀ ਪੂਰੀ ਹੋਈ ਮਜਦੂਰਾਂ ਨੂੰ ਘਿਰਾਉ ਕਰਨ ਤੋਂ ਮਨ੍ਹਾ ਕੀਤਾ ਗਿਆ, ਜਮਾਤੀ-ਸਮਝੌਤੇ ਦਾ ਇਸਤੋਂ ਨੰਗਾ ਚਿਹਰਾ ਹੋਰ ਕੀ ਹੋ ਸਕਦਾ ਹੈ? ਮਾਲਕ ਪੱਖ ਨੂੰ ਸ਼ੋਸ਼ਣ ਕਰਨ ਦਾ ਪੂਰਾ ਅਧਿਕਾਰ ਦੇ ਕੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਸੰਘਰਸ਼ ਨਾ ਕਰਨ ਨੂੰ ਕਿਹਾ ਜਾ ਰਿਹਾ ਹੈ ਵਿਰਾਟ ਲੋਕ-ਸੰਘਰਸ਼ ਦੇ ਫਲਸਰੂਪ ਜੋ ਸਰਕਾਰ ਕਾਇਮ ਹੋਈ ਉਸ ਸਰਕਾਰ ' ਕਮਿਊਨਿਸਟ ਪਾਰਟੀ ਦੇ ਭਾਗ ਲੈਣ ਦੇ ਨਾਲ ਹੀ ਨਾਲ ਉਸਨੇ ਜਮਾਤੀ-ਸਹਿਯੋਗ ਦਾ ਰਾਹ ਚੁਣਿਆ ਹੈ ਚੀਨੀ ਨੇਤਾਵਾਂ ਨੇ ਬਹੁਤ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਜੋ ਅੰਤਰਰਾਸ਼ਟਰੀ ਮੱਤਭੇਦਾਂ ਬਾਰੇ ਨਿਰਪੱਖ ਨੀਤੀ ਅਪਣਾਅ ਰਹੇ ਹਨ, ਉਹ ਬਹੁਤ ਜਲਦੀ ਹੀ ਅਵਸਰਵਾਦੀ ਰਾਹ ਅਪਣਾਉਣਗੇ ਅਤੇ ਹੁਣ ਚੀਨੀ ਨੇਤਾਵਾਂ ਨੇ ਕਿਹਾ ਹੈ ਕਿ ਇਹ ਨਿਰਪੱਖ ਨੀਤੀ ਵਾਲੇ ਦਰਅਸਲ ਸੋਧਵਾਦੀ ਹਨ, ਜੋ ਬਹੁਤ ਜਲਦੀ ਹੀ ਉਲਟ ਇਨਕਲਾਬੀ ਖੇਮੇ ' ਚਲੇ ਜਾਣਗੇ' ਅਸੀਂ ਇਸ ਸਚਾਈ ਨੂੰ ਆਪਣੇ ਦੇਸ਼ ' ਪ੍ਰਤੱਖ ਰੂਪ ' ਦੇਖਿਆ ਹੈ ਮਜਦੂਰ ਜਮਾਤ ਪ੍ਰਤੀ ਗਦਾਰੀ ਅਸੀਂ ਆਪਣੀਆਂ ਅੱਖਾਂ ਨਾਲ ਵੇਖੀ ਹੈ ਅਤੇ ਹੁਣ ਇਸਦੇ ਨਾਲ ਕਮਿਊਨਿਸਟ ਪਾਰਟੀ ਦੇ ਨੇਤਾ ਹਰੇਕ੍ਰਿਸ਼ਨ ਕੋਵਾਰ ਦਾ ਐਲਾਨ ਜੋੜ ਦੇਵੋ ਪਹਿਲਾਂ ਉਸਨੇ ਵਾਅਦਾ ਕੀਤਾ ਸੀ ਕਿ ਸਾਰੀ ਗੈਰ ਮਰਜੂਆ ਜ਼ਮੀਨ (ਜੋ ਜ਼ਮੀਨ ਸਰਕਾਰ ਨੇ ਲੈ ਲਈ ਹੋਵੇ-ਅਨੁ:) ਬੇਜਮੀਨੇ ਕਿਸਾਨਾਂ ' ਵੰਡ ਦੇਣਗੇ ਇਸ ਦੇ ਬਾਅਦ ਉਸਦੀ ਮਾਤਰਾ ਘੱਟ ਗਈ ਆਖਿਰਕਾਰ ਉਸਨੇ ਐਲਾਨ ਕੀਤਾ ਕਿ ਇਹ ਜਿਉਂ ਦੀ ਤਿਉਂ ਰਹੇਗੀ ਟੈਕਸ ਮਾਫ ਕਰਨ ਦਾ ਮਾਮਲਾ ਜੇ ਐਲ.ਐਲ.. ਜੂਨੀਅਰ ਲੈਡ ਰੈਵੀਨਿਊ ਅਫਸਰ ਦੇ ਰਹਿਮ ਤੇ ਛੱਡ ਦਿੱਤਾ ਗਿਆ ਕਿਸਾਨਾਂ ਨੂੰ ਏਕਤਾਬੱਧ ਹੋਣ ਦੀ ਲੋੜ ਹੈ ਇਹ ਏਕਤਾ ਤਾਂ ਹੀ ਮਜਬੂਤ ਹੋਵੇਗੀ, ਜਦੋਂ ਮਾਰਕਸਵਾਦੀ-ਲੈਨਿਨਵਾਦੀ ਕਾਰਕੁੰਨ ਇਨਕਲਾਬੀ ਟਾਕਰਾ ਲਹਿਰ ਦੇ ਦਾਅਪੇਚਾਂ ਨੂੰ ਲੈ ਕੇ ਮਜਦੂਰਾਂ ਅਤੇ ਕਿਸਾਨਾਂ ਵਿੱਚ ਇਨਕਲਾਬੀ ਪਾਰਟੀ ਜੱਥੇਬੰਦ ਕਰਨ ਦੇ ਕੰਮ ' ਅੱਗੇ ਵੱਧਣਗੇ ਕਿਸਾਨ ਸੰਘਰਸ਼ ਸਾਹਮਣੇ ਇਨਕਲਾਬੀ ਮਜਦੂਰ ਜਮਾਤ ਅਤੇ ਮਾਰਕਸਵਾਦੀ ਲੈਨਿਨਵਾਦੀ ਕਾਰਕੁੰਨਾਂ ਨੂੰ ਕਿਸਾਨ ਸੰਘਰਸ਼ ' ਸਰਗਰਮ ਅਗਵਾਈ ਦੇਣ ਲਈ ਪਾਰਟੀ ਗੁਰੀਲਿਆਂ ਦੇ ਰੋਹ ਭਰਪੂਰ ਸੰਘਰਸ਼ ਜਰੀਏ ਅੱਗੇ ਵੱਧਣਾ ਹੋਵੇਗਾ ਭਾਰਤ ਦੀ ਪਿਛਾਖੜੀ ਸਰਕਾਰ ਨੇ ਲੋਕਾਂ ਦੀ ਹੱਤਿਆ ਕਰਨ ਦੀ ਨੀਤੀ ਅਪਣਾਈ ਹੈ ਉਹ ਹੱਤਿਆ ਕਰ ਰਹੀ ਹੈ, ਭੁੱਖੇ ਮਾਰਕੇ, ਬਾਦੂੰਕ ਦੀ ਗੋਲੀ ਮਾਰਕੇ ਚੇਅਰਮੈਨ ਮਾਓ ਨੇ ਕਿਹਾ ਹੈ- ਇਹੀ ਹੈ ਉਨ੍ਹਾਂ ਦਾ ਜਮਾਤੀ ਚਰਿੱਤਰ ਉਹ ਖਤਰਾ ਲੈ ਕੇ ਲੋਕਾਂ ਉੱਪਰ ਹਮਲਾ ਕਰਨਗੇ 
charu-mazumdar.india.naxalbari

ਚਾਰੂ ਮਜੂਮਦਾਰ



ਇਸ
ਅੰਧਾਧੁੰਦ ਹੱਤਿਆ ਸਾਹਮਣੇ ਕੁੱਝ ਨੇਤਾ ਅਜਿਹੇ ਹਨ, ਜੋ ਡਰ ਜਾਂਦੇ ਹਨ, ਆਸਰਾ ਭਾਲਦੇ ਹਨ ਉਨ੍ਹਾਂ ਬਾਰੇ ਚੇਅਰਮੈਨ ਮਾਓ ਨੇ ਕਿਹਾ ਹੈ- "ਉਹ ਡਰਪੋਕ ਹਨ ਅਤੇ ਇਨਕਲਾਬ ਦੀ ਅਗਵਾਈ ਦੇ ਕਾਬਲ ਨਹੀਂ ਹਨ" ਅਤੇ ਇੱਥੇ ਲੋਕਾਂ ਦਾ ਇੱਕ ਅਜਿਹਾ ਸਮੂਹ ਹੈ, ਜੋ ਨਿਡਰ ਹੋ ਕੇ ਮੌਤ ਦਾ ਮੁਕਾਬਲਾ ਕਰਦਾ ਹੈ, ਹਰ ਹੱਤਿਆ ' ਬਦਲਾ ਲੈਣ ਦੀ ਕੋਸ਼ਿਸ ਕਰਦਾ ਹੈ ਉਹ ਹੀ ਹੈ ਇਨਕਲਾਬੀ, ਉਹ ਹੀ ਲੋਕਾਂ ਨੂੰ ਰਾਹ ਦਿਖਾਉਣ ਦੇ ਸਮਰੱਥ ਹੈ 

ਉਪਰੀ ਤੌਰ ਤੇ ਸਰਕਾਰ ਤਾਕਤਵਾਰ ਲਗਦੀ ਹੈ, ਕਿਉਂਕਿ ਉਸਦੇ ਹੱਥ ' ਖੁਰਾਕ ਹੈ ਅਤੇ ਉਸਦੇ ਹੱਥ ' ਹਥਿਆਰ ਹਨ ਲੋਕਾਂ ਦੇ ਹੱਥ ' ਖਾਦ ਨਹੀਂ ਹੈ, ਉਹ ਨਿਹੱਥੇ ਹਨ ਪਰ ਇਸ ਨਿਹੱਥੀ ਜਨਤਾ ਦੀ ਏਕਤਾ ਅਤੇ ਮਨੋਬਲ ਬਦਲੇ ਦੇ ਸਾਰੇ ਘੁਮੰਡ ਨੂੰ ਚਕਨਾਚੂਨ ਕਰਕੇ ਇਨਕਲਾਬ ਨੂੰ ਜੇਤੂ ਬਣਾਉਣਗੇ ਇਸ ਲਈ ਚੇਅਰਮੈਨ ਮਾਓ ਨੇ ਕਿਹਾ ਹੈ- ਪਿਛਾਖੜੀ ਦਰਅਸਲ ਕਾਗਜੀ ਸ਼ੇਰ ਹਨ "ਅੱਜ ਦੇ ਦੌਰ ਸਾਡੇ ਮੁੱਖ ਕੰਮ ਤਿੰਨ ਨਾਅਰਿਆਂ ਤੇ ਅਧਾਰਿਤ ਹੋਣਗੇ:-

ਪਹਿਲਾ-ਮਜਦੂਰ-ਕਿਸਾਨ ਏਕਤਾ ਇਸ ਏਕਤਾ ਦਾ ਮਤਲਬ ਇਹ ਨਹੀਂ ਹੈ ਕਿ ਮਜਦੂਰ ਅਤੇ ਮੱਧਵਰਗੀ ਲੋਕ ਕਿਸਾਨ ਸੰਘਰਸ਼ ਨੂੰ ਸਿਰਫ ਨੈਤਿਕ ਸਹਿਯੋਗ ਦੇਣਗੇ ਇਸ ਅਵਾਜ ਦਾ ਅਰਥ ਹੈ ਭਾਰਤ ਜਿਹੇ ਅਰਧ-ਬਸਤੀਵਾਦੀ ਅਤੇ ਅਰਧ-ਜਗੀਰੂ ਪ੍ਰਬੰਧ ' ਕਿਸਾਨ ਲੋਕ ਹੀ ਇਨਕਲਾਬ ਦੀ ਮੁੱਖ ਤਾਕਤ ਹਨ- ਇਸ ਅਨੁਭਵ ਨਾਲ ਮਜਦੂਰ ਕਿਸਾਨ ਏਕਤਾ ਇੱਕੋ-ਇੱਕ ਜਮਾਤੀ ਘੋਲਦੇ ਅਧਾਰ ਤੇ ਜੱਥੇਬੰਦ ਹੋ ਸਕਦੀ ਹੈ ਰਾਜਸੱਤਾ ਦੇ ਦਖਲ ਦੇ ਸਵਾਲ ਤੇ ਇਸੇ ਲਈ ਚੇਅਰਮੈਨ ਮਾਓ ਨੇ ਕਿਹਾ ਹੈ- ਪੇਂਡੂ ਇਲਾਕੇ ' ਮੁਕਤ ਏਰੀਆ ਹੀ ਹੈ, ਇਸ ਮਜਦੂਰ-ਕਿਸਾਨ ਏਕਤਾ ਦਾ ਠੋਸ ਅਧਾਰ ਹੈ ਇਸ ਲਈ ਮਜਦੂਰ ਅਤੇ ਖਾਸਕਰ ਮੱਧਵਰਗ ਦੀ ਜਿੰਮੇਵਾਰੀ ਹੈ ਇਸ ਮੁਕਤ ਇਲਾਕੇ ਨੂੰ ਜੱਥੇਬੰਦ ਕਰਨ ਦੇ ਉਦੇਸ਼ ਨਾਲ ਕਿਸਾਨ ਸੰਘਰਸ਼ ਜੱਥੇਬੰਦ ਕਰਨਾ ਇਸ ਲਈ ਮੱਧਵਰਗੀ ਵਿਦਿਆਰਥੀ ਅਤੇ ਨੌਜਵਾਨ ਸੰਘਰਸ਼ ' ਸ਼ਾਮਿਲ ਹੋਏ ਹਨ ਇਸੇ ਅਧਾਰ ਤੇ ਉਹ ਇਨਕਲਾਬੀ ਹੈ ਜਾਂ ਨਹੀਂ ਇਹ ਤੈਅ ਹੋਵੇਗਾ ਜੋ ਇਸ ਸੰਘਰਸ਼ ' ਹਿੱਸਾ ਨਹੀਂ ਲੈਂਦੇ, ਉਹ ਇਨਕਲਾਬੀ ਨਹੀਂ ਹਨ ਜੋ ਇਸ ਸੰਘਰਸ਼ ' ਹਿੱਸੇ ਨਹੀਂ ਲੈਂਦੇ, ਉਨ੍ਹਾਂ ਦੇ ਉਲਟ ਇਨਕਲਾਬੀ ਹੋ ਜਾਣ ਦੀ ਸ਼ੰਕਾ ਹੈ 

ਦੂਸਰਾ, ਇਨਕਲਾਬੀ ਟਾਕਰਾ ਲਹਿਰ-ਹਥਿਆਰਬੰਦ ਸੰਘਰਸ਼ ਭਾਰਤ ਦੀ ਪਿਛਾਖੜੀ ਸਰਕਾਰ ਨੂੰ ਲੋਕਾਂ ਦੀ ਹਰ ਜਮਹੂਰੀ ਮੰਗ ਦੇ ਸੰਘਰਸ਼ ਦੇ ਖਿਲਾਫ ਯੁੱਧ ਦਾ ਐਲਾਨ ਕਰਦੀ ਹੈ, ਭਾਰਤ ਨੂੰ ਸਾਮਰਾਜਵਾਦ ਅਤੇ ਜਗੀਰਦਾਰੀ ਸੋਧਵਾਦ ਦੇ ਸਹਿਯੋਗ ਨਾਲ ਭਾਰਤ ਨੂੰ ਟਾਕਰੇ ਦਾ ਅਧਾਰ ਬਣਾ ਦਿੱਤਾ ਹੈ ਇਸ ਅਸਹਿ ਹਾਲਤ ਦੇ ਖਿਲਾਫ ਭਾਰਤ ਦੇ ਲੋਕ ਵਿਦਰੋਹੀ ਬਣ ਗਏ ਹਨ 

ਇਸ ਹਾਲਤ ' ਵਿਰੋਧ ਦੇ ਖਿਲਾਫ ਅਤੇ ਸੋਧਵਾਦੀ ਪਾਰਟੀ ਦੇ ਬੇਸਿੱਟਾ ਵਿਰੋਧੀ ਸੰਘਰਸ਼ ਦੇ ਖਾਲਫ ਇਨਕਲਾਬੀ ਮਾਰਕਸਵਾਦੀਆਂ ਦਾ ਹਥਿਆਰਬੰਦ ਗੁਰੀਲਾ ਸੰਘਰਸ਼ ਅੱਜ ਪਾਰਟੀ ਦਾ ਮੁੱਖ ਅੰਗ ਬਣ ਗਿਆ ਹੈ ਇਸ ਤਰ੍ਹਾਂ ਹਰ ਪਾਰਟੀ ਮੈਂਬਰ ਅਤੇ  ਇਨਕਲਾਬੀ ਕਾਰਕੁੰਨ ਨੂੰ ਇਹ ਦਾਅਪੇਚ ਆਤਮਸ਼ਾਤ ਕਰਨੇ ਹੀ ਹੋਣਗੇ, ਅਮਲ ' ਲਿਆਉਣਾ ਸਿੱਖਣਾ ਹੀ ਹੋਵੇਗਾ ਅਤੇ ਲੋਕਾਂ ਵਿੱਚ ਪ੍ਰਚਾਰ ਰਾਹੀਂ ਲੋਕਾਂ ਦੇ ਲੜਾਕੂ ਮਨੋਬਲ ਨੂੰ ਦ੍ਰਿੜ ਕਰਨਾ ਹੋਵੇਗਾ ਹਥਿਆਰਬੰਦ ਘੋਲ ਦੀ ਸਿਆਸਤ ਨੂੰ ਲੋਕਾਂ ਵਿੱਚ ਪ੍ਰਚਾਰ ਰਾਹੀਂ ਲੋਕਪ੍ਰਿਅ ਬਣਾਉਣਾ ਹੋਵੇਗਾ ਹਥਿਆਰਬੰਦ ਘੋਲ ਦੀ ਸਿਆਸਤ ਨੂੰ ਲੋਕਾਂ ਵਿੱਚ ਪ੍ਰਚਾਰ ਰਾਹੀਂ ਕਿਸ ਹੱਦ ਤੱਕ ਲੋਕਪ੍ਰਿਆ ਬਣਾਇਆ ਜਾ ਸਕਦਾ ਹੈ ਸੰਘਰਸ਼ ਦੀ ਸਫਲਤਾ ਇਸ ਉੱਪਰ ਨਿਰਭਰ ਕਰਦੀ ਹੈ 

ਤੀਸਰਾ, ਇਨਕਲਾਬੀ ਪਾਰਟੀ ਜੱਥੇਬੰਦ ਕਰਨਾ ਭਾਰਤ ਦੀ ਇਸ ਮੌਜੂਦਾ ਇਨਕਲਾਬੀ ਸਥਿਤੀ ਤੇ ਸਾਡੀ ਪਾਰਟੀ-ਜੱਥੇਬੰਦੀ ਅਗਵਾਈ ਦੇਣ ਦੇ ਕਾਬਲ ਨਹੀਂ ਹੈ ਸਿਧਾਂਤਕ ਤੌਰ ਤੇ ਦ੍ਰਿੜ, ਸਿਆਸੀ ਰੂਪ ਤੋਂ "ਸਪੱਸ਼ਟ ਅਤੇ ਜੱਥੇਬੰਦ ਮਾਮਲੇ ' ਲੋਕ ਅਧਾਰ ਨੂੰ ਛੱਡਕੇ ਅੱਜ ਦੇ ਇਸ ਇਨਕਲਾਬੀ ਦੌਰ ' ਅਗਵਾਈ ਦੇਣਾ ਅਸੰਭਵ ਹੈ

1. ਸਿਧਾਂਤਕ ਸਵਾਲ-ਧਿਆਨ ਰੱਖਣਾ ਹੋਵੇਗਾ, ਦੁਨੀਆ ਦੇ ਪਹਿਲੇ ਸਮਾਜਵਾਦੀ ਦੇਸ਼ ਸੋਵੀਅਤ ਯੂਨੀਅਨ ਦੀ ਪਾਰਟੀ ਅਗਵਾਈ ਇੱਕ ਸੋਧਵਾਦੀ ਲੀਡਰਸ਼ਿੱਪ ਦੇ ਹੱਥ ' ਗਈ ਹੈ ਫਲਸਰੂਪ ਅੱਜ ਦੁਨੀਆਂ ਦੀਆਂ ਵਿਭਿੰਨ ਕਮਿਊਨਿਸਟ ਪਾਰਟੀਆਂ ਤੇ ਸੋਧਵਾਦੀ ਪ੍ਰਭਾਵ ਪਿਆ ਹੈ ਸਾਡੇ ਦੇਸ਼ ' ਵੀ ਇਸ ਸੋਧਵਾਦ ਦਾ ਪ੍ਰਭਾਵ ਮਹਿਸੂਸ ਹੋਣ ਦੇ ਫਲਸਰੂਪ ਹੀ ਅਲੱਗ ਪਾਰਟੀ ਜੱਥੇਬੰਦ ਕਰਨ ਦੀ ਜਰੂਰਤ ਮਹਿਸੂਸ ਹੋਈ ਸੀ ਅਤੇ ਉਸਦੇ ਫਲਸਰੂਪ ਸੱਤਵੀਂ ਕਾਂਗਰਸ ' ਇੱਕ ਅਲੱਗ ਪਾਰਟੀ ਜੱਥੇਬੰਦ ਹੋਈ ਅਲੱਗ ਪਾਰਟੀ ਜੱਥੇਬੰਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸੋਧਵਾਦ ਦੇ ਖਿਲਾਫ ਸੰਘਰਸ਼ ਖਤਮ ਹੋ ਗਿਆ ਹੈ ਸੋਧਵਾਦ ਸਾਮਰਾਜਵਾਦ, ਜਗੀਰਦਾਰੀ ਅਤੇ ਪਿਛਾਖੜੀ ਸ਼ਕਤੀਆਂ ਦੇ ਨਾਲ ਸਹਿਯੋਗ ਦਾ ਰਾਹ ਹੀ ਸ਼੍ਰੇਸ਼ਠ ਹੈ ਮਾਰਕਸਵਾਦ ਲੈਨਿਨਵਾਦ ਦ੍ਰਿੜ ਤੌਰ ਤੇ ਇਨ੍ਹਾਂ ਸ਼ਕਤੀਆਂ ਦਾ ਵਿਰੋਧ ਕਰਦਾ ਹੈ, ਇਨ੍ਹਾਂ ਦੇ ਹਰ ਹਮਲੇ ਦਾ ਬਦਲਾ ਲੈਂਦਾ ਹੈ ਅਤੇ ਲਮਕਵੇਂ ਸ਼ਖਤ ਸੰਘਰਸ਼ ਰਾਹੀਂ ਹੀ ਲੋਕਾਂ ਨੂੰ ਗੋਲਬੰਦ ਕਰਕੇ ਇਨ੍ਹਾਂ ਪਿਛਾਖੜੀ ਸ਼ਕਤੀਆਂ ਨੂੰ ਖਤਮ ਕਰਦਾ ਹੈ ਪੁਰਾਣੇ ਵਿਚਾਰ ਸਾਫ-ਸਾਫ ਪ੍ਰਗਟ ਹੁੰਦੇ ਹਨ:-

(a) ਕੌਮਾਂਤਰੀ ਸੋਧਵਾਦ ਖਿਲਾਫ ਮਾਹਨ ਚੀਨੀ ਪਾਰਟੀ ਦੀ ਅਗਵਾਈ ਨੂੰ ਮਨਜੂਰ ਨਾ ਕਰਨਾ;
() ਨਵੀਂ ਵਿਕਾਸਮਾਨ ਸ਼ਕਤੀਆਂ ਨੂੰ ਮਨਜੂਰ ਨਾ ਕਰਨਾ;
(e) ਮਜਦੂਰ ਜਮਾਤ ਨੂੰ ਇਸ ਨਵੀਂ ਅਨੁਭਵ ਤੋਂ ਸੁਚੇਤ ਨਾ ਕਰਨਾ ਅਤੇ
() ਮਜਦੂਰ ਵਰਗ ਦਾ ਜੋ ਮੁੱਖ ਮਿੱਤਰ ਹੈ- ਕਿਸਾਨ, ਉਸਦੇ ਸੰਘਰਸ਼ ' ਮਹੱਤਤਾ ਨਾ ਕਰਨਾ 

(2) ਸਿਆਸੀ:- ਲੋਕਾਂ ਦੇ ਲੋਕ ਜਮਹੂਰੀ ਇਨਕਲਾਬ ਨੂੰ ਫੌਰੀ ਕੰਮ ਦੇ ਰੂਪ ' ਵੇਖਣਾ ਹੋਵੇਗਾ

ਚੇਅਰਮੈਨ ਮਾਓ ਨੇ ਕਿਹਾ ਹੈ- ਕੋਈ ਮਰਨਹਾਰੀ ਜਮਾਤ ਅਸਾਨੀ ਨਾਲ ਸੱਤਾ ਨਹੀਂ ਛੱਡ ਦਿੰਦੀ, ਇੱਕੋ ਇੱਕ ਬਾਦੂੰਕ ਦੀ ਨਲੀ ਨਾਲ ਹੀ ਅਜਾਦੀ ਦਾ ਜਨਮ ਹੁੰਦਾ ਹੈ ਇਸ ਲਈ ਸਾਡੀ ਸਿਆਸਤ ਦਾ ਮੁੱਖ ਅੰਗ ਹੋਵੇਗਾ ਸੱਤਾ ਤੇ ਕਬਜੇ ਲਈ ਹਥਿਆਰਬੰਦ ਘੋਲ ਇਸ ਹਥਿਆਰਬੰਦ ਘੋਲ ਨੂੰ ਆਮ ਲੋਕਾਂ ਨੇ ਆਪ ਮੁਹਾਰੇ ਢੰਗ ਨਾਲ ਸ਼ੁਰੂ ਕੀਤਾ ਹੈ ਸਾਡੀ ਸਿਆਸਤ ਦਾ ਮੁੱਖ ਉਦੇਸ਼ ਹੋਵੇਗਾ ਇਸ ਘੋਲ ਨੂੰ ਸੁਚੇਤ ਤੌਰ ਤੇ ਲੋਕ ਅਧਾਰ ਤੇ ਸਥਾਪਿਤ ਕਰਨਾ ਤਿੰਨ ਬੁਨਿਆਦੀ ਗੱਲਾਂ ਹਨ:- (a) ਮਜਦੂਰ ਜਮਾਤ ਦੀ ਅਗਵਾਈ ' ਮਜਦੂਰਾਂ-ਕਿਸਾਨਾਂ ਦੀ ਏਕਤਾ () ਹਥਿਆਰਬੰਦ ਘੋਲ ਨੂੰ ਸੁਚੇਤ ਰੂਪ ਨਾਲ ਲੋਕ ਅਧਾਰ ਤੇ ਸਥਾਪਿਤ ਕਰਨਾ (e ) ਕਮਿਊਨਿਸਟ ਪਾਰਟੀ ਦੀ ਅਗਵਾਈ ਸਥਾਪਿਤ ਕਰਨੀ ਇਨ੍ਹਾਂ ਕੰਮਾਂ 'ਚੋਂ ਕਿਸੇ ਇੱਕ ਨੂੰ ਵੀ ਛੱਡ ਦੇਣ ਨਾਲ ਕੰਮ ਨਹੀਂ ਚੱਲੇਗਾ ਇਸ ਸਿਆਸਤ ਦਾ ਲੋਕਾਂ ' ਵਿਆਪਕ ਤੌਰ ਤੇ ਪ੍ਰਚਾਰ ਹੋਵੇਗਾ 

(
3) ਜੱਥੇਬੰਦਕ:- ਜੱਥੇਬੰਦਕ ਤੌਰ ਤੇ ਪਾਰਟੀ ਦਾ ਲੋਕ ਅਧਾਰ ਵਧਾਉਣਾ ਹੋਵੇਗਾ ਪਿਛਲੇ ਕਈ ਸਾਲਾਂ ਤੋਂ ਅਸੀਂ ਵੇਖਿਆ ਹੈ ਕਿ ਵਿਭਿੰਨ ਸੰਘਰਸ਼ਾਂ ਅਤੇ ਲਹਿਰਾ ਸਮੇਂ ਹਜਾਰਾਂ-ਹਜਾਰ ਲੜਾਕੂ ਕਾਰਕੁੰਨ ਜੱਥੇਬੰਦੀ ਦੇ ਕੰਮ ' ਉਤਰ ਰਹੇ ਹਨ ਇਨ੍ਹਾਂ ਇਨਕਲਾਬੀਆਂ ਨੂੰ ਆਪਣੇ ਇਨਕਲਾਬੀ ਸਿਧਾਂਤ ਅਤੇ ਸਿਆਸਤ ਦੇ ਕੇ ਸਿੱਖਿਅਤ ਕਰਨ ਨਾਲ ਹੀ ਪਾਰਟੀ ਆਪਣਾ ਲੋਕ-ਅਧਾਰ ਪਾਵੇਗੀ ਸਾਨੂੰ ਬੁਲੰਦੀ ਨਾਲ ਇੰਨ੍ਹਾਂ ਕਾਰਕੁੰਨਾਂ ਨੂੰ ਜੁਟਾਉਣ ਅਤੇ ਉਨ੍ਹਾਂ ਦੀ ਗੁਪਤ ਜੱਥੇਬੰਦੀ (ਗਰੁੱਪ) ਤਿਆਰ ਕਰਨ ਦੇ ਕੰਮ ' ਉਤਰਨਾ ਹੋਵੇਗਾ ਇਹ ਕਾਰਕੁੰਨ ਗਰੁੱਪ ਸਿਆਸੀ ਪ੍ਰਚਾਰ ਅਤੇ ਹਥਿਆਰਬੰਦ ਸੰਘਰਸ਼ ਦੀਆਂ ਯੂਨਿਟਾਂ ਦੇ ਰੂਪ ' ਕੰਮ ਕਰਨਗੇ ਇਸ ਗਰੁੱਪ ਨੂੰ ਤਿਆਰ ਕਰਨ ਦਾ ਕੰਮ ਮਜਦੂਰਾਂ ਅਤੇ ਕਿਸਾਨਾਂ ' ਕਿੰਨੀ ਵੱਧ ਗਿਣਤੀ ' ਅਸੀਂ ਕਰ ਰਹੇ ਹਾਂ, ਇਸ ਉੱਤੇ ਹੀ ਪਾਰਟੀ ਦੀ ਹਮਲਾ ਕਰਨ ਦੀ ਤਾਕਤ ਨਿਰਭਰ ਕਰਦੀ ਹੈ ਕਿਸ-ਕਿਸ ਨੂੰ ਲੈ ਕੇ ਗਰੁੱਪ ਤਿਆਰ ਕਰ ਰਹੇ ਹਾਂ, ਇਹ ਜੱਥੇਬੰਦਕ ਬਿਊਰਾ ਭਾਵ ਆਸਰਾ, ਡੰਪ ਆਦਿ ਗੁਪਤ ਰੱਖਣੇ ਹੋਣਗੇ ਪਰ ਆਪਣੇ ਸਿਧਾਂਤ, ਸਿਆਸਤ ਅਤੇ ਪਾਰਟੀ ਜੱਥੇਬੰਦੀ ਦੀ ਅਵਾਜ ਨੂੰ ਕਿਸੇ ਤਰ੍ਹਾਂ ਵੀ ਗੁਪਤ ਨਹੀਂ ਰੱਖਣਾ ਹੋਵੇਗਾ ਹਥਿਆਰਬੰਦ ਘੋਲ ਦੇ ਦੌਰ ' ਹਰ ਪਾਰਟੀ ਯੂਨਿਟ ਨੂੰ ਹਥਿਆਰਬੰਦ ਘੋਲ ਦਾ ਹਿੱਸੇਦਾਰ ਅਤੇ ਆਤਮ ਨਿਰਭਰ ਨੇਤਾ ਹੋਣਾ ਪਵੇਗਾ 

ਆਮ ਚੋਣਾਂ ਰਹੀਆਂ ਹਨ ਚੋਣਾਂ ਦੇ ਸਮੇਂ ਬੇਚੈਨ ਲੋਕ ਸਿਆਸਤ ਸੁਣਨਾ ਚਾਹੁੰਦੇ ਹਨ ਅਤੇ ਉਹ ਸੁਣਨਗੇ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਆਪਣੀ ਸਿਆਸਤ ਦਾ ਲੋਕਾਂ ' ਪ੍ਰਚਾਰ ਕਰਨ ਦੀ ਕੋਸ਼ਿਸ ਕਰੇਗੀ ਸਾਨੂੰ ਇਨ੍ਹਾਂ ਚੋਣਾਂ ਦਾ ਲਾਹਾ ਉਠਾਕੇ ਆਪਣੀ ਸਿਆਸਤ ਦਾ ਪ੍ਰਚਾਰ ਕਰਨਾ ਹੋਵੇਗਾ ਗੈਰ-ਕਾਂਗਰਸੀ ਲੋਕ ਜਮਹੂਰੀ ਸਰਕਾਰ ਦੇ ਝੂਠੇ ਲਾਰਿਆਂ ਦੇ ਭੁਚਲਾਵੇ ' ਨਾ ਆਈਏ ਸਾਨੂੰ ਲੋਕਾਂ ਦੇ ਲੋਕ ਜਮਹੂਰੀ ਇਨਕਲਾਬ, ਭਾਵ, ਮਜਦੂਰ ਜਮਾਤ ਦੀ ਅਗਵਾਈ ' ਸਿਆਸਤ ਲੋਕਾਂ ' ਜੋਰਦਾਰ ਢੰਗ ਨਾਲ ਲੈ ਜਾਣੀ ਹੋਵੇਗੀ ਅਸੀਂ ਜੇਕਰ ਇਸ ਮੌਕੇ ਤੋਂ ਪੂਰੀ ਤਰ੍ਹਾਂ ਲਾਹਾ ਉਠਾਵਾਂਗੇ ਤਾਂ ਕਿਸੇ ਖੱਬੇਪੱਖੀ ਆਗੂ ਲਈ ਸਾਡਾ ਵਿਰੋਧ ਕਰਨਾ ਸੰਭਵ ਨਹੀਂ ਹੋਵੇਗਾ ਇਸ ਮੌਕੇ ਤੋਂ ਪੂਰਾ-ਪੂਰਾ ਲਾਹਾ ਉਠਾਉਣਾ ਹੋਵੇਗਾ 

ਤਰਜਮਾ-ਮਨਦੀਪ

No comments:

Post a Comment