Pages

Sunday, August 4, 2019

ਪਾਰਟੀ ਜੀਵਨ ਦੇ ਲੈਨਿਨੀ ਮਿਆਰ (4)


LENINIST STANDARDS

OF
PARTY LIFE
RONIN, M. STEPICHEV
1976

ਪਾਰਟੀ ਜੀਵਨ ਦੇ ਲੈਨਿਨੀ ਮਿਆਰ
v.i.-Lenin.revolution
V.I. Lenin

ਜਿਵੇਂ ਲੈਨਿਨ ਨੇ ਸਿਖਾਇਆ


(4) 

ਮੁਖਬੰਦ : ਨਵੇਂ ਢੰਗ ਦੀ ਪਾਰਟੀ-ਸੋਵੀਅਤ ਕਮਿਊਨਿਸਟ ਪਾਰਟੀ ਦਾ ਵਧ ਰਿਹਾ ਰੋਲਪਾਰਟੀ ਜੀਵਨ ਦੇ ਮਿਆਰ



ਕਮਿਊਨਿਸਟ ਪਾਰਟੀ ਦੀ ਤਾਕਤ ਲੋਕਾਂ ਨਾਲ ਨੇੜਲੇ ਅਤੇ ਅਭੰਗ ਰਿਸ਼ਤਿਆਂ ਵਿੱਚ ਲੁਕੀ ਹੋਈ ਹੈ ਇਹ ਕਿਰਤੀ ਸ਼੍ਰੇਣੀ ਦੇ ਵਧੀਆ ਹਿੱਸੇ ਨੂੰ ਸ਼ਾਮਲ ਕਰਦੀ ਹੈ ਪਾਰਟੀ ਦੀ ਸ਼ਕਤੀ ਇਸ ਤੱਥ ਤੋਂ ਉਪਜਦੀ ਹੈ ਕਿ ਇਹ ਇਤਿਹਾਸਕ ਪਰਗਤੀ ਦੀਆਂ ਲੋੜਾਂ ਦਾ ਵਿਗਿਆਨਕ ਤੌਰ 'ਤੇ ਵਰਨਣ ਕਰਦੀ ਹੈ ਅਤੇ ਇਹ ਮਾਰਕਸਵਾਦ-ਲੈਨਿਨਵਾਦ ਦੀ ਵਫਾਦਾਰ ਰਹਿੰਦੀ ਹੈ; ਇਸ ਮਹਾਨ ਇਨਕਲਾਬੀ ਸਿਧਾਂਤ ਨੂੰ ਰਚਨਾਤਮਕ ਤੌਰ ਉਤੇ ਲਾਗੂ ਕਰਦੀ ਹੈ ਅਤੇ ਇਸ ਖਜ਼ਾਨੇ ਨੂੰ ਭਰਦੀ ਹੈ ਪਾਰਟੀ ਦੀ ਤਾਕਤ, ਇਸਦੀ ਸਫਲਤਾ ਦੀ ਗਰੰਟੀ ਲੈਨਿਨਵਾਦੀ ਜਥੇਬੰਦਕ ਅਸੂਲਾਂ ਨਾਲ ਵਫ਼ਾਦਾਰੀ, ਸਾਰੀਆਂ ਪਾਰਟੀ ਜਥੇਬੰਦੀਆਂ ਦੀ ਰਚਨਾਤਮਕ ਸਰਗਰਮੀ ਅਤੇ ਪਹਿਲ ਕਦਮੀ ਪਾਰਟੀ ਮਕਸਦ ਵਾਸਤੇ ਹਰ ਇੱਕ ਕਮਿਊਨਿਸਟ ਦੀ ਉੱਚੀ ਜ਼ੁੰਮੇਵਾਰੀ ਵਿੱਚ ਲੁਕੀ ਹੋਈ ਹੈ

ਲੋਕ, ਪਾਰਟੀ ਨੀਤੀ ਦਾ ਠੀਕ ਹੋਣਾ, ਇਸ ਨੂੰ ਸਮਝਦੇ ਹਨ ਕਿ ਉਹ ਆਪਣੀ ਸਾਰੀ ਸ਼ਕਤੀ ਨੂੰ ਜੀਵਨ ਵਿੱਚ ਢਾਲ ਕੇ ਕੁਰਬਾਨੀ ਕਰ ਸਕਣ ਇਹ ਹੋਰ ਗੱਲਾਂ ਨਾਲੋਂ ਲੋਕਾਂ ਦੀ ਸਮਾਜੀ ਰਾਜਨੀਤਕ ਜਥੇਬੰਦੀ ਦੇ ਉੱਚਤਰ ਰੂਪ ਵਜੋਂ ਪਾਰਟੀ ਦੇ ਵਧ ਰਹੇ ਰੋਲ ਅਤੇ ਦੇਸ਼ ਦੇ ਸਮਾਜੀ ਜੀਵਨ ਦੇ ਸਾਰੇ ਪੱਖਾਂ 'ਤੇ ਇਸ ਦੇ ਵੱਧ ਰਹੇ ਪ੍ਰਭਾਵ ਨੂੰ ਵੀ ਵਧੇਰੇ ਮੰਨਣਯੋਗ ਪੱਕਿਆਂ ਕਰਦੀ ਹੈ ਰੂਸੀ ਕਮਿਊਨਿਸਟ ਪਾਰਟੀ ਦਾ ਪ੍ਰੋਗਰਾਮ ਪਾਰਟੀ ਦੇ ਇਸ ਵਧ ਰਹੇ ਰੋਲ ਦੀ ਵਿਆਖਿਆ ਕਰਦਾ ਹੈ ਇਸ ਤੋਂ ਹੇਠ ਲਿਖੇ ਸਿੱਟੇ ਨਿਕਲਦੇ ਹਨ :-

- ਕਮਿਊਨਿਸਟ ਉਸਾਰੀ ਦੇ ਕੰਮਾਂ ਦੀ ਜਟਿਲਤਾ ਅਤੇ ਰਾਜਨੀਤਕ ਤੇ ਜਥੇਬੰਦਕ ਲੀਡਰਸ਼ਿਪ ਦੇ ਵਧਦੇ ਅਕਾਰ ਦੀ ਮੰਗ ਕਰਦਾ ਹੈ

- ਜਨਤਾ ਦੀ ਰਚਨਾਤਮਕ ਸਰਗਰਮੀ ਵਿੱਚ ਉਭਾਰ ਅਤੇ ਲੱਖਾਂ ਲੋਕਾਂ ਨੂੰ ਰਾਜ-ਪ੍ਰਬੰਧ ਦੇ ਮਸਲਿਆਂ ਤੇ ਉਪਜ ਵੱਲ ਖਿੱਚਣਾ ਹੈ

- ਸਮਾਜਵਾਦੀ ਜਮਹੂਰੀਅਤ ਦੀ ਅਗਲੀ ਉੱਨਤੀ, ਸਮਾਜੀ ਜਥੇਬੰਦੀਆਂ ਦੇ ਰੋਲ ਵਿੱਚ ਵਾਧਾ, ਸੰਘੀ ਗਣਰਾਜਾਂ ਅਤੇ ਸਥਾਨਕ ਜਥੇਬੰਦੀਆਂ ਦੇ ਹੱਕਾਂ ਦਾ ਵਿਸਥਾਰ ਕਰਨਾ ਹੈ

- ਵਿਗਿਆਨਕ ਕਮਿਊਨਿਜ਼ਮ ਦੇ ਸਿਧਾਂਤਾਂ ਦੀ ਵਧ ਰਹੀ ਮਹੱਤਤਾ, ਇਸ ਦੀ ਰਚਨਾਤਮਕ ਉੱਨਤੀ ਅਤੇ ਪ੍ਰਚਾਰ, ਕਿਰਤੀ ਲੋਕਾਂ ਦੀ ਕਮਿਊਨਿਸਟ ਤਾਲੀਮ ਨੂੰ ਤਿੱਖਿਆਂ ਕਰਨ ਦੀ ਲੋੜ, ਅਤੇ ਮਨੁੱਖੀ ਸੂਝ ਵਿੱਚ ਭੂਤ ਦੀ ਰਹਿੰਦ ਖੂੰਹਦ ਦੇ ਵਿਰੁੱਧ ਘੋਲ ਕਰਨਾ ਹੈ
ਮੌਜੂਦਾ ਸਟੇਜ ਤੇ ਰੂਸੀ ਕਮਿਊਨਿਸਟ ਪਾਰਟੀ ਦੇ ਰੋਲ ਦੀ ਵਡੋਤਰੀ ਦਾ, ਜਟਲ ਕੌਮਾਂਤਰੀ ਪਰਸਥਿਤੀ, ਸਮਾਜੀ ਪਰਗਤੀ ਅਤੇ ਸ਼ਾਂਤੀ ਨੂੰ ਸ਼ਕਤੀਸ਼ਾਲੀ ਬਣਾਉਣ, ਅਤੇ ਮਹਾਨ ਸਮਾਜਵਾਦੀ ਕੈਂਪ ਦੀ ਮਜਬੂਤੀ ਤੇ ਸੁਰੱਖਿਆ ਨੂੰ ਯਕੀਨੀ ਬਨਾਉਣ ਵਾਸਤੇ ਦੇਸ਼ ਅਤੇ ਪਾਰਟੀ ਦੀ ਵਿਸ਼ੇਸ਼ ਜ਼ੁੰਮੇਵਾਰੀ ਵੀ, ਇੱਕ ਕਾਰਨ ਹੈ

ਪਾਰਟੀ ਆਪਣੇ ਰੋਲ ਵਿੱਚ ਵਾਧੇ ਨੂੰ ਤੱਕਦੀ ਹੈ ਜਿਉਂ-ਜਿਉਂ ਲੋਕਾਂ ਪ੍ਰਤੀ ਉਸ ਦੀ ਜ਼ੁੰਮੇਵਾਰੀ ਵਧਦੀ ਜਾ ਰਹੀ ਹੈ ਜਦੋਂ ਪਾਰਟੀ ਉਹਨਾਂ ਦੀ ਰਾਜਸੀ ਤੇ ਵਿਚਾਰਧਾਰ ਆਗੂ ਗੁਰੂ ਬਣੀ ਹੈ 

ਲੋਕ ਆਪਣੇ ਤਜਰਬੇ ਨਾਲ ਇਸ ਗੱਲ ਦੇ ਕਾਇਲ ਹੋ ਗਏ ਹਨ ਕਿ ਰੂਸੀ ਕਮਿਊਨਿਸਟ ਪਾਰਟੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਲੋਕ ਭਲਾਈ ਇਸ ਦਾ ਮੁੱਖ ਕੰਮ ਹੈ ਪਾਰਟੀ ਆਪਣੀ ਨੀਤੀ ਅਤੇ ਅਭਿਆਸ ਸਰਗਰਮੀ ਨੂੰ ਜਨਤਾ ਦੇ ਤਜਰਬੇ ਅਤੇ ਉਹਨਾਂ ਦੇ ਸਾਂਝੇ ਤਰਕ ਨੂੰ ਧਿਆਨ ਗੋਚਰ ਕਰਕੇ ਵਿਗਿਆਨਕ ਅਧਾਰ ਉਤੇ ਘੜਦੀ ਹੈ ਇਹ ਕਮਿਊਨਿਜ਼ਮ ਦੀ ਉਸਾਰੀ ਦੇ ਚੁੱਕੇ ਕੰਮ ਦੀ ਸਹੀ ਅਗਵਾਈ ਨੂੰ ਯਕੀਨੀ ਬਣਾਉਂਦੀ ਹੈ

ਕਮਿਊਨਿਸਟ ਪਾਰਟੀ ਦਾ ਪ੍ਰੋਗਰਾਮ ਅਤੇ ਤੇਈਵੀਂ ਕਾਂਗਰਸ ਦੇ ਫੈਸਲੇ ਸਮਾਜਵਾਦ ਤੋਂ ਸਾਂਝੀਵਾਲਤਾ ਵੱਲ ਤਬਦੀਲੀ ਦੇ ਸਹੀ ਰਾਹ ਨੂੰ ਰੁਸ਼ਨਾਉਂਦੇ ਹਨ ਇਹ ਸਮਾਜਵਾਦੀ ਰਿਸ਼ਤਿਆਂ ਤੋਂ ਕਮਿਊਨਿਸਟ ਰਿਸ਼ਤਿਆਂ ਵੱਲ ਤਬਦੀਲੀ ਲਈ ਕਮਿਊਨਿਜ਼ਮ ਦੇ ਭੌਤਕੀ ਤੇ ਤਕਨੀਕੀ ਆਧਾਰ ਦੀ ਰਚਨਾ ਵਾਸਤੇ ਸਹੀ 'ਤੇ ਪ੍ਰੀਭਾਸ਼ਤ ਕਰਦੇ ਹਨ

ਕਮਿਊਨਿਸਟ ਉਸਾਰੀ ਦੇ ਕੰਮ ਪਾਰਟੀ ਲੀਡਰਸ਼ਿਪ ਦੇ ਢੰਗ ਤਰੀਕੇ ਦੀ ਚੰਗੀ ਮੁਹਾਰਤ, ਜਨਤਾ ਵਿੱਚ ਹੋਰ ਤਿੱਖੇ ਜਥੇਬੰਦ ਅਤੇ ਵਿਚਾਰਧਾਰਕ ਕੰਮ ਦੀ ਮੰਗ ਕਰਦੇ ਹਨ ਅਰਥਚਾਰੇ, ਵਿਗਿਆਨ ਅਤੇ ਸਭਿਆਚਾਰ ਦੇ ਹਰ ਪੱਖੋਂ ਵਾਧੇ ਨਿਸ਼ਚਿਤ ਕਰਨ ਲਈ ਸਮਾਜਵਾਦੀ ਪ੍ਰਬੰਧ ਦੇ ਅਸੂਲਾਂ ਅਤੇ ਪੈਦਾਵਾਰ ਦੀ ਆਰਥਕ ਉਤੇਜਨਾ ਅਤੇ ਵਿਉਂਤਬੰਦੀ ਦੇ ਨਵੇਂ ਤਰੀਕਿਆਂ ਜਿਹਨਾਂ ਦੀ ਰੂਸੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਕਮੇਟੀ ਦੀ ਮਾਰਚ ਅਤੇ ਸਤੰਬਰ 1965 ਵਾਲੀ ਪਲੈਨਰੀ ਮੀਟਿੰਗ ਵਿੱਚ ਵਿਆਖਿਆ ਕੀਤੀ ਗਈ ਹੈ, ਦੀ ਲਗਾਤਾਰ ਪੂਰਤੀ ਦੀ ਖਾਤਰ ਪਾਰਟੀ ਦੇ ਕੰਮ ਨੂੰ ਨਵੀਨ ਤੇ ਉਚੀ-ਪੱਧਰ ਤੱਕ ਲੈ ਜਾਣਾ ਜ਼ਰੂਰੀ ਹੋ ਜਾਂਦਾ ਹੈ

ਆਰਥਕ ਤੇ ਸਭਿਆਚਾਰਕ ਸਮੱਸਿਆਵਾਂ ਦੇ ਹੱਲ ਲਈ ਸਮਰੱਥ, ਵਪਾਰ ਵਰਗੀ ਪਹੁੰਚ ਪਾਰਟੀ ਕੰਮ ਵਿੱਚ ਦਿਨ-ਬ-ਦਿਨ ਪੈਰ ਜਮਾਉਂਦੀ ਜਾ ਰਹੀ ਹੈ ਪਹਿਲਾਂ ਇਹ ਲੋੜ ਕਦੇ ਨਹੀਂ ਭਾਸਰੀ ਸੀ ਕਿ ਮੰਤਵ ਦੇ ਇਕਹਿਰੇਪਨ ਨੂੰ ਬਣਾਈ ਰੱਖਣ ਲਈ ਸਾਧਨੀਕਰਣ ਅਤੇ ਨਿਰਣੇ ਦੇ ਢੰਗਾਂ ਦੀ ਚੇਤੰਨ ਵਰਤੋਂ ਕੀਤੀ ਜਾਵੇ ਕੇਵਲ ਠੋਸ ਹਾਲਤਾਂ ਦੇ ਸਾਧਨੀਕਰਣ ਅਤੇ ਡੂੰਘੇ ਨਿਰਣੇ, ਪ੍ਰਕਿਰਿਆਵਾਂ ਅਤੇ ਸਮਾਜੀ ਜੀਵਨ ਦੇ ਘਟਨ-ਪਰਵਾਹਾਂ ਦੇ ਆਧਾਰ ਉਤੇ ਪਾਰਟੀ ਜਥੇਬੰਦੀਆਂ, ਬਾਹਰਮੁਖੀ ਹਾਲਤਾਂ ਦੇ ਮੁਲੰਕਣ ਅਤੇ ਮੁੱਖ ਕੰਮ ਨੂੰ ਠੀਕ ਤਰ੍ਹਾਂ ਨਿਸਚਿਤ ਕਰਨ, ਸਾਰੇ ਕਿਰਤੀ ਲੋਕਾਂ ਅਤੇ ਕਮਿਊਨਿਸਟਾਂ ਦੇ ਜਨਤਾ ਨੂੰ ਕੇਂਦਰਿਤ ਕਰਨ ਵਿੱਚ ਸਫ਼ਲ ਹੋ ਸਕਦੀਆਂ ਹਨ ਆਧੁਨਿਕ ਯੁੱਗ ਵਿੱਚ ਕਾਫ਼ੀ ਨਹੀਂ ਹੈ ਕਿ ਭਾਵਾਂ ਅਤੇ ਸੰਸਥਾਵਾਂ ਉਤੇ ਭਰੋਸਾ ਕੀਤਾ ਜਾਵੇ ਇਹ ਨਿਸਚਿਤ ਕਰਨ ਦੇ ਯੋਗ ਹੋਣਾ ਜ਼ਰੂਰੀ ਹੈ ਕਿ ਕਿਸੇ ਪ੍ਰਸਥਿਤੀ ਦੀ ਅਸਲੀ ਮਹੱਤਤਾ ਅਤੇ ਆਧਾਰ ਕੀ ਹੈ, ਸਿੱਧੇ ਕੰਮ ਦੇ ਹੱਲ ਲਈ, ਸਹੀ ਤੇ ਸਿੱਧਾ ਰਾਹ ਕਿਹੜਾ ਹੈ ਲੀਡਰਸ਼ਿਪ ਦੀ ਪੱਧਰ ਨੂੰ ਹੋਰ ਉੱਚਾ ਕਰਨ ਦੀ ਇੱਛਾ ਕਰਨਾ ਹੀ ਕਾਫ਼ੀ ਨਹੀਂ ਹੈ, ਰਾਜਸੀ ਤੇ ਆਰਥਕ ਲੀਡਰਸ਼ਿਪ ਨੂੰ ਇਹ ਮਿਥੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਪ੍ਰਭਾਵਸ਼ਾਲੀ ਤਰੀਕੇ ਤੇ ਸਾਧਨਾਂ ਦੀ ਘੋਖ ਕਰਨੀ ਜ਼ਰੂਰੀ ਹੈ

ਲੈਨਿਨ ਅਕਸਰ ਸੰਕੇਤ ਕੀਤਾ ਹੈ ਕਿ ਰਾਜਨੀਤੀ ਤੋਂ ਅਰਥਚਾਰੇ ਦੀ ਲੀਡਰਸ਼ਿਪ ਨਿਖੇੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਚਲੰਤ ਅਭਿਆਸ ਸਮੱਸਿਆਵਾਂ ਨਾਲ ਬੁਨਿਆਦੀ ਰਾਜਸੀ ਕੰਮ ਛੰਡਣ ਦੀ ਆਯੋਗਤਾ ਅਟੱਲ ਤੇ ਸੌੜੀ ਸੋਚ ਅਤੇ ਵਿਥ ਸੋਝੀ (perspective) ਦੇ ਘਾਟੇ ਵੱਲ ਲੈ ਜਾਵੇਗੀ ਅਰਥਚਾਰੇ ਨੂੰ ਅੱਗੇ ਖੜ੍ਹਨ ਲਈ ਇਹ ਜ਼ਰੂਰੀ ਹੈ ਕਿ ਆਰਥਕ ਸਮੱਸਿਆਵਾਂ ਨੂੰ ਸੁਲਝਾਊਣ ਵਾਸਤੇ ਸਾਨੂੰ ਪਾਰਟੀ ਨੀਤੀ, ਪਰਤੱਖ ਉਨਤੀ ਦੇ ਦ੍ਰਿਸ਼ਟ ਮਾਨ ਖੇਤਰ ਤੋਂ ਆਰੰਭ ਕਰਨਾ ਚਾਹੀਦਾ ਹੈ ਸਾਨੂੰ ਦੇਸ਼ ਦੇ ਸਮੁੱਚੇ ਹਿੱਤਾਂ ਨੂੰ ਮੁੱਖ ਰੱਖਦਿਆਂ ਸੌੜ ਵਿਭਾਗੀ ਅਤੇ ਸੀਮਤ (Prochial) ਰੁਚੀਆਂ ਵਿਰੁਧ ਸਿਰੜੀ ਲੜਾਈ ਲੜਦਿਆਂ ਅੱਗੇ ਵੱਲ ਤੱਕਣਾ ਚਾਹੀਦਾ ਹੈ, ਪਿੱਛੇ ਵੱਲ ਨਹੀਂ

ਜੀਵਨ ਸਿਖਾਉਂਦਾ ਹੈ ਕਿ ਆਰਥਕ ਸਫਲਤਾਵਾਂ ਦੀ ਸਥਿਰਤਾ ਰਾਜਸੀ ਪਾਰਟੀ ਦੇ ਕੰਮ ਦੇ ਮਹੌਲ ਉੱਤੇ ਨਿਰਭਰ ਹੈ ਅਤੇ ਪਿੱਛੋਂ ਆਪਣੀ ਵਾਰ ਇਹ ਹਾਂ-ਪੱਖੀ ਸਿੱਟੇ ਕੱਢਦੀ ਹੈ ਜਦੋਂ ਇਹ ਜੀਵਨ ਨਾਲ ਆਰਥਕ ਉਸਾਰੀ ਦੇ ਅਭਿਆਸਕ ਕੰਮ ਦੇ ਹੱਲ ਕਰਨ ਕਰਕੇ ਇੱਕ ਜਾਨ ਹੋ ਜਾਂਦੀ ਹੈ

ਇਸ ਸਬੰਧੀ ਲੈਨਿਨ ਨੇ ਕਿਹਾ ਸੀ, ''ਸਾਨੂੰ ਆਪਣਾ ਸਾਰਾ ਧਿਆਨ ਮਤਿਆਂ ਵੱਲ ਨਹੀਂ ਸਗੋਂ ਰੁਝੇਵਿਆਂ ਲਾਉਣਾ ਚਾਹੀਦਾ ਹੈ ਬੁਰਜੂਆ ਪ੍ਰਬੰਧ ਅਧੀਨ ਵਪਾਰਕ ਮਾਮਲਿਆਂ ਦਾ ਇੰਤਜ਼ਾਮ ਨਿੱਜੀ ਮਾਲਕਾਂ ਵੱਲੋਂ ਕੀਤਾ ਜਾਂਦਾ ਸੀ ਨਾਂ ਕਿ ਸਰਕਾਰੀ ਏਜੰਸੀਆਂ ਰਾਹੀਂ, ਪਰ ਹੁਣ ਵਪਾਰਕ ਮਾਮਲੇ ਸਾਡੇ ਜਨਸਾਧਾਰਨ ਨਾਲ ਸੰਬੰਧ ਰੱਖਦੇ ਹਨ ਇਹ ਰਾਜਨੀਤੀ ਹੈ ਜਿਸ ਵਿੱਚ ਸਾਨੂੰ ਦਿਲਚਸਪੀ ਲੈਣੀ ਚਾਹੀਦੀ ਹੈ''8

ਪਾਰਟੀ ਕਮੇਟੀਆਂ ਰਾਜਨਤੀਕ ਲੀਡਰਸ਼ਿਪ ਦਾ ਅੰਗ ਹਨ ਆਰਥਕ ਅਤੇ ਹੋਰ ਮਾਮਲਿਆਂ ਨੂੰ ਸੁਲਝਾਉਣ ਲਈ ਪਾਰਟੀ ਦੀਆਂ ਅਵਾਮੀ ਜਥੇਬੰਦੀਆਂ ਵੱਲੋਂ ਅਪਣਾਏ ਗਏ ਤਰੀਕੇ ਉਹਨਾਂ ਤਰੀਕਿਆਂ ਨਾਲੋਂ ਵੱਖਰੇ ਹਨ ਜਿਹੜੇ ਸੋਵੀਅਤ ਜਾਂ ਆਰਥਕ ਸੰਗਠਨਾ ਦਾ ਪ੍ਰਬੰਧਕੀ ਕਾਰਜ ਆਪਣੇ ਹੱਥ ਨਹੀਂ ਲੈਂਦੀਆਂ ਪਰ ਨਾ ਹੀ ਉਹ ਆਰਥਕ ਉਸਾਰੀ ਦੀ ਅਗਵਾਈ ਤੋਂ ਵੱਖ ਹੋ ਕੇ ਹੱਥ ਉੱਤੇ ਹੱਥ ਧਰੀ ਬੈਠੀਆਂ ਰਹਿੰਦੀਆਂ ਹਨ ਉਹਨਾਂ ਨੂੰ ਇਸ ਦੀ ਜ਼ੁੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਆਪਣੇ ਪਾਰਟੀ ਤਰੀਕੇ ਵਰਤ ਕੇ ਕਾਰਜ ਕਰਨਾ ਚਾਹੀਦਾ ਹੈ

ਲੈਨਿਨ ਨੇ ਵਾਰ ਵਾਰ ਚਿਤਾਵਨੀ ਦਿੱਤੀ ਸੀ ਕਿ ਸਰਕਾਰੀ ਵਿਭਾਗਾਂ ਦੇ ਕੰਮਾਂ ਨੂੰ ਪਾਰਟੀ ਸਮੂਹਾਂ ਦੇ ਕਾਰਜਾਂ ਨੂੰ ਰਲਗੱਡ ਕਰਨ ਅਤੇ ਸੋਵੀਅਤ ਅੰਗਾਂ ਨੂੰ ਉਹਨਾਂ ਦੀ ਵਿਅਕਤੀਗਤ ਜ਼ੁੰਮੇਵਾਰੀ ਤੋਂ ਵਿਰਵੇ ਕਰਕੇ ਉੁਹਨਾਂ ਦੀ ਥਾਂ ਮਲਣ ਦੇ ਯਤਨਾਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਪਾਰਟੀ ਦੇ ਵੱਖ-ਵੱਖ ਫੈਸਲਿਆਂ ਵਿੱਚ ਇਹ ਵਿਚਾਰ ਲਕੀਰਿਆ ਜਾਂਦਾ ਹੈ ਤੁਸੀਂ ਇਹੀ ਮਤਾ ਪਾਰਟੀ ਦੀ ਯਾਰ੍ਹਵੀਂ ਕਾਂਗਰਸ ਵਿੱਚ ਵੀ ਵੇਖ ਸਕਦੇ ਹੋ ਜਿਸ ਦੀ ਕਾਰਵਾਈ ਨੂੰ ਲੈਨਿਨ ਨੇ ਆਪ ਚਲਾਇਆ ਸੀ ਉਥੇ ਇਹ ਅੰਕਿਤ ਕੀਤਾ ਗਿਆ ਹੈ, ''ਕਿਸੇ ਹਾਲਤ ਵਿੱਚ ਵੀ ਪਾਰਟੀ ਦੀਆਂ ਜਥੇਬੰਦੀਆਂ ਨੂੰ ਚਲੰਤ ਆਰਥਕ ਦੇਹਾਂ ਦੇ ਨਿਤ ਦਿਹਾੜੀ ਦੇ ਕੰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਅਤੇ ਸੋਵੀਅਤ ਦੇ ਕੰਮ ਦੇ ਖੇਤਰਾਂ ਵਿੱਚ ਪ੍ਰਬੰਧਕੀ ਹੁਕਮ ਦੇਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਹਾਲਤ ਵਿੱਚ ਉਹਨਾਂ ਦੀ ਥਾਂ ਲੈਣ ਅਤੇ ਉਹਨਾਂ ਨੂੰ ਉਹਨਾਂ ਦੇ ਕਾਰਜਾਂ ਤੋਂ ਵਿਰਵੇ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਾਰਜਾਂ ਦੀ ਕਰੜੀ ਅਸੀਮਤੀ ਦਾ ਅਭਾਵ ਅਤੇ ਅਨਅਧਿਕਾਰਤ ਮੁਦਾਖ਼ਲ ਟਿੱਕੇ ਕੰਮ ਵਾਸਤੇ ਹਰ ਇੱਕ ਦੀ ਠੋਸ ਸਹੀ ਜ਼ੁੰਮੇਵਾਰੀ ਦੇ ਅਭਾਵ ਨੂੰ ਜਨਮ ਦਿੰਦੀ ਹੈ ਖ਼ੁਦ ਪਾਰਟੀ ਜਥੇਬੰਦੀ ਅੰਦਰ ਦਫਤਰਸ਼ਾਹੀ ਜਿਹੜੀ ਹਰ ਗੱਲ ਕਰਨ ਦੀ ਪਰ ਸਫਲ ਹੋਣ ਦੀ ਕੋਸ਼ਿਸ਼ ਨਹੀਂ ਕਰਦੀ, ਨੂੰ ਵਧਾਉਂਦੀ ਹੈ''
ਪਾਰਟੀ ਲੀਡਰਸ਼ਿਪ ਪ੍ਰਬੰਧਕੀ ਨਹੀਂ, ਰਾਜਨੀਤੀ ਤੇ ਜਥੇਬੰਦਕ ਕਰਜ ਕਰਨ ਵਿੱਚ ਲੁਕੀ ਹੋਈ ਹੈ

ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੇ ਨੇਮ ਇਸ ਗੱਲ ਦੀ ਹੇਠ ਲਿਖੇ ਆਦੇਸ਼ ਵਿੱਚ ਪ੍ਰੋੜ੍ਹਤਾ ਕਰਦੇ ਹਨ, ''ਪਾਰਟੀ ਜਥੇਬੰਦੀਆਂ ਨੂੰ ਸਰਕਾਰ, ਟਰੇਡ ਯੂਨੀਅਨ, ਸਹਿਕਾਰੀ ਜਾਂ ਹੋਰ ਜਨਤਕ ਜਥੇਬੰਦੀਆਂ ਦੀ ਥਾਂ ਕੰਮ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਦੂਜੀਆਂ ਦੇਹਾਂ ਜਾਂ ਕੰਮ ਵਿੱਚ ਅਯੋਗ ਸਮਾਨੰਤਰਵਾਦ ਦੇ ਕਾਰਜਾਂ ਦੀ ਆਗਿਆ ਨਹੀਂ ਹੋਣੀ ਚਾਹੀਦੀ
ਪਾਰਟੀ ਆਪਣੀ ਜਥੇਬੰਦਕ ਤੇ ਰਾਜਸੀ ਸਿੱਖਿਆ ਦੇ ਕੰਮ ਵਿੱਚ ਨਿਪੁੰਨ ਬਣਾਉਣ ਦੇ ਯਤਨ ਕਰਨ, ਕਾਡਰ ਨੂੰ ਸਹੀ ਤੌਰ 'ਤੇ ਚੁਣਨ ਦੀ ਸਿੱਖਿਆ ਦੇਣ, ਰਦੇਦਾਰ ਕੰਮ ਨੂੰ ਨਿਅੰਤਿਰਨ ਵਿੱਚ ਚਲਾਉਣ, ਪੜਚੋਲ ਤੇ ਆਪਾ ਪੜਚੋਲ ਨੂੰ ਉੱਨਤ ਕਰਨ ਅਤੇ ਕਿਸੇ ਅਜਿਹੀ ਸ਼ੈਅ ਨੂੰ ਥਾਂ ਦੇਣ ਜਿਹੜੀ ਲਹਿਰ ਦੇ ਅੱਗੇ ਵਧਣ ਵਿੱਚ ਅੜਚਨ ਰੋਕ, ਅਤੇ ਬੋੜ੍ਹ ਬਣਦੀ ਹੋਵੇ, ਅਤੇ ਆਰਥਕ ਤੇ ਸਭਿਆਚਾਰਕ ਪ੍ਰਸ਼ਨਾਂ ਵੱਲ ਆਪਣਾ ਧਿਆਨ ਕੇਂਦਰਤ ਕਰਦੀ ਹੈ

ਸਾਰਿਆਂ ਨੂੰ ਟਿੱਕੇ ਕੰਮਾਂ ਦੇ ਸਫ਼ਲ ਹਲ ਵਾਸਤੇ ਜ਼ੁੰਮੇਵਾਰੀ ਲੈਣ, ਵਪਾਰਕ ਮਨ ਬਣਾਉਣ, ਸਥਿਤੀ ਨੂੰ ਗੂੰਜਵੇਂ ਵਾਕਾਂਸ਼ਾਂ ਤੋਂ ਪ੍ਰਭਾਵਤ ਹੋਣੋਂ ਬਿਨਾਂ ਯਥਾਰਥਕ ਅਤੇ ਸ਼ਾਂਤਮਈ ਚਿੱਤ ਨਾਲ ਪਰਖਣ, ਔਂਕੜਾਂ ਤੇ ਅਸਲੀ ਸੰਭਾਵਨਾਵਾਂ, ਸਫਲਤਾਵਾਂ ਤੇ ਊਣਤਾਈਆਂ ਨੂੰ ਹਾੜਨ ਦੇ ਯੋਗ ਹੋਣਾ ਚਾਹੀਦਾ ਹੈ ਕਿਸੇ ਸਮੱਸਿਆ ਵੱਲ ਵਿਚਾਰਨ ਅਤੇ ਸਿੱਧੀ ਪਹੁੰਚ ਸਰਬਸੰਮਤੀ ਨਿਰਣੇ ਤੋਂ ਅਗਵਾਈ ਲੈਣ ਦੀ ਯੋਗਤਾ, ਆਪਣੀ ਸਰਗਰਮੀ ਦੇ ਸਿੱਟਿਆਂ ਦਾ ਆਲੋਚਨਾਤਮਕ ਮੁਲੰਕਣ, ਲੋਕਾਂ ਪ੍ਰਤੀ ਵਿਚਾਰ ਪੂਰਵਕ ਤੇ ਧਿਆਨ ਪੂਰਵਕ ਵਤੀਰਾ ਧਾਰਨ ਕਰਨਾ-ਇਹ ਗੱਲਾਂ ਸਾਰੇ ਕਮਿਊਨਿਸਟਾਂ, ਪਾਰਟੀ ਦੀਆਂ ਜਥੇਬੰਦੀਆਂ ਦੇ ਕੰਮ ਦੇ ਢੰਗ ਨੂੰ ਨਿਰੂਪਨ ਕਰਦੀਆਂ ਹਨ

ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲੇ ਰੋਲ ਦੇ ਸਫਲ ਨਿਭਾਅ ਵਾਸਤੇ ਸਭ ਤੋਂ ਮਹੱਤਵਪੂਰਨ ਸ਼ਰਤ, ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰਾਂ ਅਤੇ ਸਮੂਹਕ ਲੀਡਰਸ਼ਿਪ ਦੇ ਅਸੂਲਾਂ ਦੀ ਕੁਰਾਹੇ ਨਾ ਜਾਣ ਵਾਲੀ ਪੂਰਤੀ ਹੈ

(ਚੱਲਦਾ)

No comments:

Post a Comment