Pages

Sunday, August 4, 2019

ਪਾਰਟੀ ਜੀਵਨ ਦੇ ਲੈਨਿਨੀ ਮਿਆਰ (5)



LENINIST STANDARDS
OF
PARTY LIFE
RONIN, M. STEPICHEV
1976

ਪਾਰਟੀ ਜੀਵਨ ਦੇ ਲੈਨਿਨੀ ਮਿਆਰ
v.i.-Lenin.revolution
V.I. Lenin

ਜਿਵੇਂ ਲੈਨਿਨ ਨੇ ਸਿਖਾਇਆ

(5) 

ਮੁਖਬੰਦ : ਨਵੇਂ ਢੰਗ ਦੀ ਪਾਰਟੀ-ਸੋਵੀਅਤ ਕਮਿਊਨਿਸਟ ਪਾਰਟੀ ਦਾ ਵਧ ਰਿਹਾ ਰੋਲਪਾਰਟੀ ਜੀਵਨ ਦੇ ਮਿਆਰ

ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰ ਅਤੇ ਅਸੂਲ ਕੀ ਹਨ?


ਰੂਸ ਵਿੱਚ ਬਾਲਸ਼ਵਿਜ਼ਮ ਦੀ ਉਸਾਰੀ ਸਮੇਂ ਲੈਨਿਨ ਨੇ ਲਿਖਿਆ ਸੀ ਕਿ ਪਾਰਟੀ ਦੀ ਸਧਾਰਨ ਸਰਗਰਮੀ ਅਤੇ ਜੀਵਨ ਵਿੱਚ ਇਸਦੀਆਂ ਨੀਤੀਆਂ ਨੂੰ ਪਲਟਣ ਵਾਲਾ ਸਫਲ ਘੋਲ ''ਕੰਮ ਚਲਾਉਣ ਖਾਸ ਰੂਪ ਅਤੇ ਨੇਮਾਂ ਦੇ ਸਮੂਹਕ ਹੰਭਲੇ ਤੋਂ ਬਿਨਾਂ, ਅਤੇ ਸਾਰੀ ਪਾਰਟੀ ਧਰਤੀ ਹਰ ਪਾਰਟੀ ਮੈਂਬਰ ਦੀ ਜ਼ੁੰਮੇਵਾਰੀ ਸਥਾਪਤ ਕਰਨ ਤੋਂ ਬਿਨਾਂ ਅਸੰਭਵ ਹੈ ਪਾਰਟੀ ਦੇ ਕੰਮ ਨੂੰ ਚਲਾਊਣ ਨਾਲ ਅਜਿਹੇ ਰੂਪ ਅਤੇ ਨੇਮ ਲੈਨਿਨ ਅਤੇ ਉਸ ਦੇ ਸਾਥੀਆਂ ਨੇ ਪਾਰਟੀ ਦੀ ਬਣਤਰ ਦੇ ਦੌਰਾਨ ਤਿਆਰ ਕੀਤੇ ਸਨ, ਰਸਡਲਪ ਦੀ ਦੂਜੀ ਕਾਂਗਰਸ ਸਮੇਂ ਅਪਣਾਏ ਗਏ ਪਾਰਟੀ ਨੇਮਾਂ ਵਿੱਚ ਸ਼ਾਮਲ ਕੀਤੇ ਗਏ ਹਨ

ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰ ਮੁੱਖ ਅਗਵਾਈ ਵਾਲੇ ਨੇਮ ਹਨ ਜਿਹੜੇ ਪਾਰਟੀ ਜਥੇਬੰਦੀ ਦੇ ਰੂਪ, ਇਸ ਦੀ ਅੰਦਰਲੀ ਜ਼ਿੰਦਗੀ ਅਤੇ ਇਸ ਦੀ ਸਰਗਰਮੀ ਦੇ ਤਰੀਕਿਆਂ ਦੀ ਪਰੀਭਾਸ਼ਾ ਕਰਦੇ ਹਨ ਉਹ ਉਸ ਸਭ ਕੁਝ ਨੂੰ ਜਿਹੜਾਂ ਪਾਰਟੀ ਮੈਂਬਰਾਂ ਅਤੇ ਪਾਰਟੀ ਜਥੇਬੰਦੀਆਂ ਦੇ ਅਧਿਕਾਰਾਂ ਤੇ ਬੰਧੇਜਾਂ ਨਾਲ ਜੁੜਿਆ ਹੋਇਆ ਹੈ, ਪਾਰਟੀ ਕਮੇਟੀ ਅਤੇ ਕਮਿਊਨਿਸਟਾਂ ਵਿਚਕਾਰ ਪਰਸਪਰ ਸੰਬੰਧਾਂ ਦੇ ਸੁਭਾ, ਮੁੱਖ ਪਾਰਟੀ ਅੰਗਾਂ ਦੀ ਬਣਤਰ ਦੀਆਂ ਪ੍ਰਕਿਰਿਆਵਾਂ, ਪਾਰਟੀ ਦੀ ਜਥੇਬੰਦਕ ਸੰਰਚਨਾ ਅਤੇ ਪਾਰਟੀ ਜੀਵਨ ਦੇ ਦੂਜੇ ਪੱਖਾਂ ਆਦਿ ਨੂੰ ਨਜਿੱਠਦੇ ਹਨ ਉਹ ਇਨਕਲਾਬੀ ਪਾਰਟੀ ਉੱਤੇ ਮਾਰਕਸਵਾਦੀ ਲੈਨਿਨਵਾਦੀ ਸਿੱਖਿਆ-ਵਿਗਿਆਨਕ ਅਸੂਲਾਂ ਉੱਤੇ ਆਧਾਰਤ ਹਨ ਪਾਰਟੀ ਦੇ ਮੰਤਵਾਂ ਤੇ ਕੰਮਾਂ ਨਾਲ ਚੰਗੀ ਤਰ੍ਹਾਂ ਗੰਢੇ ਹੋਏ ਹਨ

ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੇ ਨੇਮਾ ਵਿੱਚ ਗਰੰਥ ਕੀਤੇ ਹੋਏ ਇਹ ਮਿਆਰ ਕਾਨੂੰਨ ਦਾ ਰੂਪ ਧਾਰਨ ਕਰਦੇ ਹਨ ਜਿਹੜੇ ਸਾਰੀਆਂ ਪਾਰਟੀਆਂ ਜਥੇਬੰਦੀਆਂ ਅਤੇ ਸਾਰੇ ਕਮਿਊਨਿਸਟਾਂ ਨੂੰ ਪਾਲਣੇ ਪੈਂਦੇ ਹਨ ਲੈਨਿਨ ਨੇ ਲਿਖਿਆ ਹੈ, ਕਿ ਪਾਰਟੀ ਨੇਮ ''ਪਾਰਟੀ ਜਥੇਬੰਦੀ ਦੇ ਰੂਪ ਅਤੇ ਅਗਵਾਈ ਕਰਨ ਵਾਲੇ ਨੇਮ ਸੰਬੰਧੀ ਜਨ-ਸਧਾਰਨ ਫ਼ੈਸਲੇ-ਸਮੂਹਕ ਤੌਰ 'ਤੇ ਅਪਣਾਏ ਗਏ ਜਥੇਬੰਦੀ ਦੇ ਨੇਮ ਹਨ''

ਪਾਰਟੀ ਲੀਡਰਸ਼ਿਪ ਦੇ ਅਸੂਲ ਵਿਗਿਆਨ ਅਧਾਰਤ ਉਕਤੀਆਂ ਜਿਹਨਾਂ ਵਿੱਚ ਕਮਿਊਨਿਸਟ ਪਾਰਟੀ ਦੇ ਮੁੱਖ ਰੋਲ ਬਾਰੇ ਲੈਨਿਨ ਦੀ ਸਿੱਖਿਆ ਦਾ ਨਚੋੜ ਸ਼ਾਮਲ ਹੈ ਉਹਨਾਂ ਨੇ ਜਮਹੂਰੀ ਕੇਂਦਰਵਾਦ ਨੂੰ ਪਾਰਟੀ ਉਸਾਰੀ ਦੇ ਜਥੇਬੰਦਕ ਅਸੂਲਾਂ ਵਜੋਂ ਸਮੂਹਕ ਲੀਡਰਸ਼ਿਪ ਨੂੰ ਪਾਰਟੀ ਲੀਡਰਸ਼ਿਪ ਉਚਰਤ ਅਸੂਲ ਵਜੋਂ, ਕਾਡਰ ਦੀ ਚੋਣ ਅਤੇ ਕੰਮ ਦੀ ਪੂਰਤੀ ਦੀ ਪ੍ਰੋੜ੍ਹਤਾ ਨੂੰ ਪਾਰਟੀ ਦੇ ਜਥੇਬੰਦਕ ਕੰਮ ਦੀ ਮੁੱਖ ਵਿਸ਼ੇਸ਼ਤਾ ਵਜੋਂ, ਸਿਧਾਂਤ ਦੇ ਅਭਿਆਸ ਦੀ ਏਕਤਾ, ਜਥੇਬੰਦਕ ਅਤੇ ਵਿਚਾਰਧਾਰਕ ਕੰਮ, ਕਿਰਤੀ ਲੋਕਾਂ ਦੀ ਜਨਤਕ ਜਥੇਬੰਦੀ ਅਤੇ ਹੋਰਾਂ ਨੂੰ ਸ਼ਾਮਲ ਕੀਤਾ ਹੈ

ਪਾਰਟੀ ਜੀਵਨ ਦਾ ਲੈਨਿਨਵਾਦੀ ਮਿਆਰ ਸਮੇਂ ਦੀ ਕਸਵੱਟੀ 'ਤੇ ਪੂਰਾ ਉਤਰਿਆ ਹੈ ਪਾਰਟੀ ਦੀ ਉੱਨਤੀ ਦੀ ਪ੍ਰਕਿਰਿਆ ਵਿੱਚ ਉਹਨਾਂ ਨੂੰ ਬਿਹਤਰ, ਧਨੀ, ਪਰਸਥਿਤੀਆਂ ਦੇ ਅਨੁਕੂਲ ਬਣਾਇਆ ਗਿਆ ਹੈ, ਅਤੇ ਕੰਮ ਜਿਹੜੇ ਇਸ ਵਿੱਚੋਂ ਨਿਕਲਦੇ ਹਨ, ਉੱਤੇ ਅਮਲ ਕਰਨ ਲਈ ਪਾਰਟੀ ਵਚਨਵੱਧ ਹੈ ਪਾਰਟੀ ਦੇ ਬੁਨਿਆਦੀ ਜਥੇਬੰਦਕ ਅਸੂਲ ਅਤੇ ਉਹਨਾਂ ਦੀ ਵਿਚਾਰਧਾਰਕ ਅਸੂਲਾਂ ਨਾਲ ਅੰਗਕ (organic) ਏਕਤਾ ਅਬਦਲ ਰਹੀ ਹੈ

ਇਹਨਾਂ ਅਸੂਲਾਂ ਦਾ ਸਹੀਪਨ ਅਤੇ ਉਹਨਾਂ ਦੀ ਮਹਾਨ ਸਜੀਵਤਾ ਪਾਰਟੀ ਦੇ ਸਮੁੱਚੇ ਤਜਰਬੇ ਰਾਹੀਂ ਪੱਕੀ ਕੀਤੀ ਜਾ ਚੁੱਕੀ ਹੈ ਲੈਨਿਨਵਾਦੀ ਅਸੂਲ ਅਤੇ ਅੰਤਰ ਪਾਰਟੀ ਦੇ ਜੀਵਨ ਦੇ ਮਿਆਰ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਨੂੰ ਖਾੜਕੂ ਸ਼ਕਤੀ, ਨਿਤਾਪਰਤੀ ਦੀ ਸਰਗਰਮੀ ਵਿੱਚ ਵਿਚਾਰਧਾਰਕ, ਜਥੇਬੰਦਕ ਅਤੇ ਦਾਅਪੇਚ ਦੇ ਤੌਰ 'ਤੇ ਇੱਕਮੁੱਠ ਬਣਾਉਂਦੀ ਹੈ
ਲੈਨਿਨਵਾਦੀ ਮਿਆਰ ਅਤੇ ਪ੍ਰੋੜ੍ਹਤਾ ਅਤੇ ਪਾਰਟੀ ਜੀਵਨ ਦੇ ਅਸੂਲ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੇ ਨੇਮਾਂ ਵਿੱਚ ਗਰੰਥ ਕੀਤੇ ਗਏ ਹਨ ਪਾਰਟੀ ਨੇਮ ਅਤੇ ਪਾਰਟੀ ਪ੍ਰੋਗਰਾਮ ਪਾਰਟੀ ਦੀਆਂ ਮਹੱਤਵਪੂਰਨ ਦਸਤਾਵੇਜ਼ਾਂ ਹਨ ਕਿ ਪਾਰਟੀ ਪ੍ਰੋਗਰਾਮ, ਪਾਰਟੀ ਮੁੱਖ ਕੰਮ ਤੇ ਨਿਸ਼ਾਨੇ ਲਈ ਇਤਿਹਾਸਕ ਉੱਨਤੀ ਦੀ ਸਮਕਾਲੀ ਸਟੇਜ ਦੇ ਦੌਰਾਨ ਆਪਣੇ ਦਾਅਪੇਚਾਂ ਲਈ ਵਿਗਿਆਨ ਆਧਾਰ ਜੁਟਾਉਂਦਾ ਹੈ ਅਤੇ ਪਾਰਟੀ ਵਿਚਾਰਧਾਰਕ ਏਕਤਾ ਅਤੇ ਨੀਂਹ ਹੈ ਪਾਰਟੀ ਨੇਮ ਪਾਰਟੀ ਉਸਾਰੀ ਦੇ ਜਥੇਬੰਦਕ ਅਸੂਲਾਂ, ਅੰਤਰ ਪਾਰਟੀ ਜੀਵਨ ਦੇ ਮਿਆਰ ਅਤੇ ਅਭਿਆਸਕ ਸਰਗਰਮੀ ਦੇ ਤੌਰ ਤਰੀਕਿਆਂ ਦੀ ਪ੍ਰੀਭਾਸ਼ਾ ਕਰਦਾ ਹੈ ਇਹ ਪਾਰਟੀ ਰੈਂਕ ਦੀ ਇੱਕਤਾ ਤੇ ਜਥੇਬੰਦਕ ਏਕਤਾ ਦੀ ਨੀਂਹ ਹਨ

ਪਾਰਟੀ ਨੇਮ ਦੱਸਦੇ ਹਨ ਕਿ ਕਮਿਊਨਿਸਟ ਪਾਰਟੀ ਕੀ ਹੈ; ਦੇਸ਼ ਦੇ ਜੀਵਨ ਵਿੱਚ ਇਸ ਦਾ ਕੀ ਰੋਲ ਹੈ; ਪਾਰਟੀ ਵਿੱਚ ਕਿਸ ਨੂੰ ਅਤੇ ਕਿਵੇਂ ਦਾਖਲ ਕਰਨਾ ਹੈ; ਪਾਰਟੀ ਮੈਂਬਰਾਂ ਦੀਆਂ ਜ਼ੁੰਮੇਵਾਰੀਆਂ ਅਤੇ ਅਧਿਕਾਰ ਕੀ ਹਨ; ਪਹਿਲੀਆਂ ਪਾਰਟੀ ਜਥੇਬਦੀਆਂ ਤੋਂ ਕੇਂਦਰੀ ਕਮੇਟੀ ਤੇ ਕਾਂਗਰਸ ਤੱਕ ਪਾਰਟੀ ਦਾ ਢਾਂਚਾ ਕੀ ਹੈ; ਅਤੇ ਪਾਰਟੀ ਨੂੰ ਸਮਾਜਕ ਤੇ ਰਾਜਸੀ ਜਥੇਬੰਦੀਆਂ ਦੀ ਆਪਣੀ ਲੀਡਰਸ਼ਿਪ ਨੂੰ ਕਿਵੇਂ ਨੇਪਰੇ ਚਾੜ੍ਹਨਾ ਚਾਹੀਦਾ ਹੈ

ਸਪੱਸ਼ਟ ਤੌਰ 'ਤੇ ਪਾਰਟੀ ਨੇਮ ਕੇਵਲ ਅੰਤਰ ਪਾਰਟੀ ਜੀਵਨ ਦੇ ਬਹੁਤ ਮਹੱਤਵਪੂਰਨ ਨੇਮਾ ਨੂੰ ਸਾਹਮਣੇ ਰੱਖਦੇ ਹਨ ਪਾਰਟੀ ਨੇਮ ਸਾਰੀਆਂ ਲੋੜਾਂ, ਪਾਰਟੀ ਜਥੇਬੰਦੀਆਂ ਦੇ ਕੰਮ ਦੇ ਸਾਰੇ ਵੇਰਵਿਆਂ ਨੂੰ ਅਗਾਊਂ ਹੀ ਨਹੀਂ ਭਾਂਪ ਸਕਦੇ, ਉਹ ਕੇਵਲ ਮੁੱਖ ਬੁਨਿਆਦੀ ਨੇਮਾ ਨੂੰ ਸਥਾਪਤ ਕਰਦੇ ਹਨ ਜਦੋਂ ਕਿ ਪਾਰਟੀ ਦੀਆਂ ਹੋਰ ਦਸਤਾਵੇਜ਼ਾਂ ਅਤੇ ਫ਼ੈਸਲਿਆਂ ਰਾਹੀਂ ਅਭਿਆਸੀ ਕੰਮ ਦੇ ਵੇਰਵੇ ਨਿਸ਼ਚਿਤ ਕੀਤੇ ਜਾਂਦੇ ਹਨ ਤਾਂ ਵੀ ਸਾਰੀਆਂ ਦਸਤਾਵੇਜ਼ਾਂ ਅਤੇ ਫ਼ੈਸਲੇ ਪਾਰਟੀ ਪ੍ਰੋਗਰਾਮ ਅਤੇ ਪਾਰਟੀ ਨੇਮਾ ਉੱਤੇ ਹੀ ਅਧਾਰਤ ਹੁੰਦੇ ਹਨ

ਸੋਵੀਅਤ ਕਮਿਊਨਿਸਟ ਪਾਰਟੀ ਦੇ ਨੇਮ ਪਾਰਟੀ ਜਥੇਬੰਦੀ ਦੇ ਸਾਰੇ ਬੁਨਿਆਦੀ ਰੂਪਾਂ ਵਿੱਚੋਂ ਪ੍ਰਤੀਬਿੰਬਤ ਹੁੰਦੇ ਹਨ ਉਹ ਪਾਰਟੀ ਦੇ ਬੁਨਿਆਦੀ ਕਾਨੂੰਨ ਪਾਰਟੀ ਦੇ ਬਹੁਤ ਹੀ ਸ਼ਕਤੀਸ਼ਾਲੀ ਵਿਚਾਰਧਾਰਕ ਤੇ ਜਥੇਬੰਦਕ ਸ਼ਸਤਰ ਹਨ ਜਿਸ ਰਾਹੀਂ ਸਾਰੀਆਂ ਪਾਰਟੀਆਂ ਜਥੇਬੰਦੀਆਂ ਅਤੇ ਸਾਰੇ ਕਮਿਊਨਿਸਟਾਂ ਨੂੰ ਆਪਣੀਆਂ ਨਿਤਾਪਰਤੀ ਸਰਗਰਮੀਆਂ ਵਿੱਚ ਚਲਾਇਆ ਜਾਂਦਾ ਹੈ ਇਸ ਕਾਨੂੰਨ ਦੀ ਘੋਖਵੀਂ ਨੀਝ ਪਾਰਟੀ ਦੀ ਸਹੀ ਜਥੇਬੰਦੀ ਦਾ ਯਕੀਨ ਕਰਾਉਂਦੀ ਹੈ, ਅਤੇ ਸਾਰੇ ਕਮਿਊਨਿਸਟਾਂ ਦੇ ਕਾਰਜ ਦੀ ਉਹ ਏਕਤਾ ਜਿਸ ਬਿਨਾਂ ਪਾਰਟੀ ਜਨਤਕ ਜਥੇਦਾਰ ਤੇ ਆਗੂ ਦੇ ਰੋਲ ਨੂੰ ਪੂਰਿਆਂ ਕਰਨ ਦੇ ਅਯੋਗ ਹੁੰਦੀ ਹੈ, ਦੀ ਸਿਰਜਨਾ ਕਰਦੀ ਹੈ

ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰ ਅਬਦਲ ਅਤੇ ਅਚੱਲ ਨਹੀਂ ਹਨ ਜਦੋਂ ਠੋਸ ਇਤਿਹਾਸਕ ਪ੍ਰਸਥਿਤੀ ਨਾਲ ਵਾਹ ਪੈਂਦਾ ਹੈ ਤਾਂ ਪਾਰਟੀ ਸਿਧਾਂਤ ਅਤੇ ਜਥੇਬੰਦੀ ਦੇ ਸਾਰੇ ਪਰਸ਼ਨਾ ਪਰਤੀ ਮਾਰਕਸਵਾਦ-ਲੈਨਿਨਵਾਦ ਨਾਲ ਅਡੋਲ ਵਫ਼ਾਦਾਰ ਰਹਿ ਕੇ ਸਾਹਸਪੂਰਵਕ ਜਥੇਬੰਦੀ ਦੇ ਰੂਪਾਂ ਵਿੱਚ ਤਬਦੀਲ ਕਰਦੀ ਹੈ ਉਸ ਨੂੰ ਨਵਾਂ ਵਿਸ਼ਾ ਵਸਤੂ ਬਖ਼ਸ਼ਦੀ ਹੈ ਅਤੇ ਉਹਨਾਂ ਨੂੰ ਨਵੇਂ ਰਾਜਸੀ ਕੰਮਾਂ ਦੇ ਹੱਲ ਦੇ ਅਧੀਨ ਕਰ ਦਿੰਦੀ ਹੈ

ਪਾਰਟੀ ਲੈਨਿਨਵਾਦੀ ਪਾਰਟੀ ਅਸੂਲਾਂ ਨੂੰ ਲਾਗੂ ਕਰ ਕੇ ਆਪਣੇ ਜਥੇਬੰਦਕ ਰੂਪਾਂ ਨੂੰ ਵਿਗਿਆਨਕ ਢੰਗਾਂ ਨਾਂਲ ਤੋੜ ਪਹੁੰਚਾਉਂਦੀ ਹੈ ਜਥੇਬੰਦਕ ਕੰਮ ਦੇ ਰੂਪਾਂ ਅਤੇ ਯੁਗਤਾਂ ਵਿੱਚ ਤਬਦੀਲੀਆਂ ਆਰਥਕ ਅਤੇ ਰਾਜਸੀ ਲੋੜ ਅਤੇ ਰਾਜਸੀ ਚੁਸਤੀ ਰਾਹੀਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਉਹ ਉਦੋਂ ਬਣਾਏ ਜਾਂਦੇ ਹਨ ਜਦੋਂ ਜੀਵਨ ਇਹ ਸਿੱਧ ਕਰ ਦੇਵੇ ਕਿ ਪੁਰਾਣੇ ਰੂਪ ਹਾਰ ਹੁੱਟ ਗਏ ਹਨ ਅਤੇ ਇਹ ਨਵੀਆਂ ਹਾਲਤਾਂ ਲਈ ਸੁਖਾਵੇਂ ਨਹੀਂ ਰਹੇ

ਨਿਰਸੰਦੇਹ, ਨਵੇਂ ਅਤੇ ਬਿਹਤਰ ਜਥੇਬੰਦਕ ਰੂਪਾਂ ਦੀ ਯਥਾਰਥਕ ਰਚਨਾਤਮਿਕ ਭਾਵ ਦੀ ਵਿਚਾਰ ਰਹਿਤ, ਅੰਤਰਮੁਖੀ ਫ਼ੈਸਲਿਆਂ, ਅਨਿਆਪੂਰਨ ਪੁਨਰ ਸੰਗਠਨਾਂ ਨਾਲ ਕੋਈ ਸਾਂਝ ਨਹੀਂ ਹੈ ਇਹ ਗੱਲ ਤਰਕਹੀਣ ਨਹੀਂ ਹੈ ਕਿ ਲੈਨਿਨ ਅਜਿਹੇ ਪੁਨਰ ਸੰਗਠਨਾ ਲਈ ਭਾਵ ਨੂੰ ਬਹੁਤ ਖ਼ਤਰਨਾਕ ਤਸੱਵਰ ਕਰਦਾ ਸੀ ਉਸ ਨੇ ਜ਼ੋਰ ਦਿੱਤਾ ਸੀ ਕਿ ਮਾਮਲੇ ਦਾ ਮਗ਼ਜ਼ ਅਦਾਰਿਆਂ ਦੇ ਨਵੇਂ ਇੰਤਜ਼ਾਰ ਦਾ ਨਵੇਂ ਆਦੇਸ਼ਾਂ ਵਿੱਚ ਲੁਕਿਆ ਹੋਇਆ ਨਹੀਂ ਸਗੋਂ ਮਨੁੱਖਾਂ, ਕਾਡਰ ਦੀ ਸਹੀ ਚੋਣ ਤੇ ਟਿੱਕੇ ਕੰਮ ਦੀ ਪੂਰਤੀ ਦੀ ਤਸਦੀਕ ਵਿੱਚ ਹੈ

ਸੋਵੀਅਤ ਕਮਿਊਨਿਸਟ ਪਾਰਟੀ ਦੀ ਬਣਤਰ ਦੇ ਮੁੱਢ ਤੋਂ ਹੀ ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰ ਅਤੇ ਅਸੂਲ ਇਸ ਦੀ ਸਰਗਰਮੀ ਦੇ ਨਿਰਵਿਵਾਦ ਨਿਯਮ ਰਹੇ ਹਨ ਪਾਰਟੀ ਨੇ ਉਨਾਂ ਨੂੰ ਵੱਡੀ ਮਹਾਨਤਾ ਦਿੱਤੀ ਤਾਂ ਵੀ ਸਟਾਲਨ ਦੀ ਸ਼ਖ਼ਸੀ ਪੂਜਾ ਦੇ ਦੌਰਾਨ ਇਹਨਾ ਬੁਨਿਆਦੀ ਮਿਆਰਾਂ ਦੀ ਅਕਸਰ ਕਦਰ ਘਟਾਈ ਗਈ ਸੀ, ਮਿਸਾਲ ਵਜੋਂ ਕਈ ਸਾਲਾਂ ਤੱਕ ਪਾਰਟੀ ਕਾਂਗਰਸ ਨਾ ਸੱਦੀਆਂ ਗਈਆਂ, ਕੇਂਦਰੀ ਮੀਟਿੰਗਾਂ ਬੇਕਾਇਦਗੀ ਨਾਲ ਬੁਲਾਈਆਂ ਜਾਂਦੀਆਂ ਸਨ, ਮਹੱਤਵਪੂਰਨ ਪਰਸ਼ਨਾ ਉੱਤੇ ਇੱਕਪੁਰਖੀ ਫ਼ੈਸਲੇ ਲਾਗੂ ਕੀਤੇ ਜਾਂਦੇ ਸਨ ਇਸ ਸਭੋ ਕੁੱਝ ਦੇ ਭਿਆਨਕ ਸਿੱਟੇ ਨਿਕਲੇ ਸਨ ਆਪਣੀ ਵੀਹਵੀਂ ਕਾਂਗਰਸ ਸਮੇਂ ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰਾਂ ਅਤੇ ਅਸੂਲਾਂ ਦੀ ਉਲੰਘਣਾ ਕਰਨ ਨੂੰ ਖੰਡਨ ਕਰਨ ਦਾ ਮਤਾ ਪਾਸ ਕਰ ਕੇ ਸੋਵੀਅਤ ਕਮਿਊਨਿਸਟ ਪਾਰਟੀ ਅਤੇ ਰਾਜ ਦੇ ਜੀਵਨ ਵਿੱਚ ਉਹਨਾਂ ਨੂੰ ਮੁੜ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ

ਵੀਹਵੀਂ ਕਾਂਗਰਸ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਖ਼ਾਤਰ ਪਾਰਟੀ ਅਤੇ ਇਸ ਦੀ ਕੇਂਦਰੀ ਕਮੇਟੀ ਨੇ ਵਿਅਕਤੀਤਵ ਦੀ ਪੂਜਾ ਦੇ ਸਿੱਟਿਆਂ ਨੂੰ ਉਖੇੜਨ ਲਈ, ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰਾਂ ਤੇ ਅਸੂਲਾਂ ਨੂੰ ਮੁੜ ਬਹਾਲ ਕਰਨ ਅਤੇ ਉੱਨਤ ਕਰਨ ਲਈ ਬਹੁਤ ਕੁੱਝ ਕੀਤਾ ਇਹ ਪ੍ਰਗਟਾਵਾ ਸੋਵੀਅਤ ਕਮਿਊਨਿਸਟ ਪਾਰਟੀ ਦੇ ਪ੍ਰੋਗਰਾਮ ਤੇ ਨੇਮਾਂ ਵਿੱਚ ਜਿਹੜੇ ਬਾਈਵੀਂ ਕਾਂਗਰਸ ਵੱਲੋਂ ਅਪਣਾਏ ਗਏ ਹਨ, ਲੱਭਿਆ ਜਾ ਸਕਦਾ ਹੈ

''ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰਾਂ ਤੇ ਸਮੂਹਕ ਲੀਡਰਸ਼ਿਪ ਦੇ ਅਸੂਲਾਂ ਦੀ ਕੁਰਾਹੇ ਨਾ ਪੈਣ ਵਾਲੀ ਨੀਝ, ਪਾਰਟੀ ਅੰਗਾਂ ਦੀ ਜ਼ੁੰਮੇਵਾਰੀ ਦੀ ਵਡੌਤਰੀ ਅਤੇ ਉਹਨਾਂ ਦਾ ਪਾਰਟੀ ਦੇ ਰੈਂਕ ਐਂਡ ਫ਼ਾਈਲ ਵੱਲ ਵਤੀਰਾ, ਸਾਰੇ ਕਮਿਊਨਿਸਟਾਂ ਦੀ ਸਰਗਰਮੀ ਅਤੇ ਪਹਿਲਕਦਮੀ ਦੀ ਪਰਮੋਸ਼ਨ, ਪਾਰਟੀ ਨੀਤੀ ਨੂੰ ਸਮਝਣ ਤੇ ਵਿਆਖਿਆ ਕਰਨ ਵਿੱਚ ਉਹਨਾਂ ਦੀ ਸ਼ਿਰਕਤ ਅਤੇ ਪੜਚੋਲ ਤੇ ਆਪਾ ਪੜਚੋਲ ਦੀ ਪ੍ਰਾਪਤੀ ਆਦਿ ਪਾਰਟੀ ਦੇ ਕਾਨੂੰਨ ਹਨ ਇਹ ਪਾਰਟੀ ਦੀ ਆਪਣੀ ਵਿਚਾਰਧਾਰਕ ਅਤੇ ਜਥੇਬੰਦਕ ਤਾਕਤ, ਪਾਰਟੀ ਸਫ਼ਾਂ ਦੀ ਏਕਤਾ ਅਤੇ ਇੱਕਤਾ, ਅੰਤਰ ਪਾਰਟੀ ਜਮਹੂਰੀਅਤ ਦੀ ਸਰਬਪੱਖੀ ਉੱਤੀ, ਪਾਰਟੀ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਸ ਆਧਾਰ ਉੱਤੇ ਸਰਗਰਮ ਕਰਨ ਅਤੇ ਜਨਤਾ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰੀ ਸ਼ਰਤ ਹੈ''

ਸੋਵੀਅਤ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਅਕਤੂਬਰ 1964 ਵਿੱਚ ਹੋਈ ਪਲੈਨਰੀ ਮੀਟਿੰਗ ਨੇ ਪਾਰਟੀ ਤੇ ਦੇਸ਼ ਦੇ ਜੀਵਨ ਵਿੱਚ ਅਹਿਮ ਸਟੇਜ ਨੂੰ ਅੰਕਤ ਕੀਤਾ ਸੀ ਇਸ ਨੇ ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰਾਂ ਤੇ ਲੀਡਰਸ਼ਿਪ ਦੇ ਅਸੂਲਾਂ ਨੂੰ ਉੱਨਤ ਕਰਨ ਅਤੇ ਘੋਖਵੀਂ ਨੀਝ ਨਾਲ ਤੱਕਣ ਲਈ ਅਝੁਕ ਇਰਾਦੇ ਦਾ ਪ੍ਰਗਟਾਵਾ ਕੀਤਾ ਸੀ ਲੈਨਿਨਵਾਦੀ ਅਸੂਲਾਂ ਦੇ ਆਧਾਰ 'ਤੇ ਪਾਰਟੀ ਸੰਬੰਧਾਂ ਦੀ ਉੱਨਤੀ ਵਿੱਚ ਤੇਈਵੀਂ ਕਾਂਗਰਸ ਨੇ ਬੜਾ ਵੱਡਾ ਹਿੱਸਾ ਪਾਇਆ ਸੀ

ਹਰ ਕਮਿਊਨਿਸਟ ਦਾ ਜੀਵਨ ਪਾਰਟੀ ਜੀਵਨ ਦੇ ਲੈਨਿਨਵਾਦੀ ਮਿਆਰਾਂ ਅਤੇ ਸੋਵੀਅਤ ਕਮਿਊਨਿਸਟ ਪਾਰਟੀ ਦੇ ਨੇਮਾਂ ਵੱਲ ਨੀਝ ਅਤੇ ਉਹਨਾਂ ਦੀ ਲਗਾਤਾਰ ਪੂਰਤੀ ਦੇ ਸੰਬੰਧ ਨਾਲ ਗੜੂੰਦ ਹੋਣਾ ਚਾਹੀਦਾ ਹੈ ਇਹ ਸਾਰੇ ਪਾਰਟੀ ਮੈਂਬਰਾਂ ਅਤੇ ਹਰ ਪਾਰਟੀ ਜਥੇਬੰਦੀ ਦਾ ਵਿਆਪਕ ਕਰਤੱਵ ਹੋਣਾ ਚਾਹੀਦਾ ਹੈ ਸਾਨੂੰ ਲੈਨਿਨ ਦੀਆਂ ਸੁਘੜ ਸਿੱਖਿਆਵਾਂ ਯਾਦ ਰੱਖਣੀਆਂ ਚਾਹੀਦੀਆਂ ਹਨ..... ''ਪਾਰਟੀ ਖ਼ੁਦ ਇਹ ਵੇਖਣ ਲਈ ਮਜਬੂਰ ਹੈ ਕਿ ਕੀ ਕਾਰਜਕਾਰੀ ਇਸ ਦੇ ਨੇਮਾਂ ਨੂੰ ਘੋਖਦੇ ਵੀ ਹਨ.... ਉਹ ਜਿਹੜਾ ਆਪਣੇ ਪਾਰਟੀ ਫ਼ਰਜ਼ਾਂ ਨੂੰ ਉਹਨਾਂ ਮਨੁੱਖਾਂ ਪਰਤੀ ਨਿਭਾਉਣ ਦੀ ਸਫ਼ਲਤਾ ਪੂਰਵਕ ਮੰਗ ਨਹੀਂ ਕਰ ਸਕਦਾ, ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ, ਪਾਰਟੀ ਮੈਂਬਰ ਅਖਵਾਉਣ ਦੇ ਅਯੋਗ ਹੈ''

ਅਜੋਕੇ ਸਾਲ ਦੇ ਤਜਰਬੇ ਦੇ ਸਾਧਨੀਕਰਨ ਕਰ ਕੇ ਤੇਈਵੀਂ ਪਾਰਟੀ ਕਾਂਗਰਸ ਨੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਨੇਮਾਂ ਵਿੱਚ ਕੁੱਝ ਤਰਮੀਮਾਂ ਕੀਤੀਆਂ ਸਨ ਇਹ ਤਰਮੀਮਾਂ ਪਾਰਟੀ ਜੀਵਨ ਦੇ ਮਿਆਰਾਂ ਦੀਆਂ ਪੂਰਕ ਹਨ ਅਤੇ ਇਹਨਾਂ ਨੂੰ ਅੱਗੇ ਵਧਾਉਂਦੀ ਹਨ ਉਹਨਾਂ ਦਾ ਇਰਾਦਾ ਪਾਰਟੀ ਦੇ ਜਥੇਬੰਦਕ ਆਧਾਰ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦਾ ਹੈ

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਕਮਿਊਨਿਸਟ ਉਸਾਰੀ ਦੀ ਲੀਡਰਸ਼ਿਪ, ਸੋਵੀਅਤ ਯੂਨੀਅਨ ਦੀ ਘਰੇਲੂ ਅਤੇ ਵਿਦੇਸ਼ ਨੀਤੀ ਦੇ ਅਮੀਰ ਤਜਰਬੇ ਨਾਲ ਲੈਸ ਹੋ ਕੇ ਮਹਾਨ ਅਕਤੂਬਰ ਇਨਕਲਾਬ ਦੀ ਪੰਜਾਹਵੀਂ ਵਰ੍ਹੇ ਗੰਢ ਨੂੰ ਅਣਛੁਹਿਆ ਹੈ ਪਾਰਟੀ ਨੇ ਸ਼ਾਨਦਾਰੀ ਪੰਜਾਹ ਸਾਲਾਂ ਦਾ ਪੰਧ ਮੁਕਾ ਲਿਆ ਹੈ ਅਤੇ ਇਸ ਸਮੇਂ ਦੌਰਾਨ ਇਸ ਦੀਆਂ ਜਥੇਬੰਦੀਆਂ ਦਾ ਕੰਮ ਪਾਰਟੀ ਨੂੰ ਨਵੇਂ ਕੰਮਾਂ ਨਾਲ ਨਜਿੱਠਣ ਲਈ ਉਪਜਾਊ ਅਤੇ ਨਰੋਈ ਸਾਮਗਰੀ ਨਾਲ ਸ਼ੰਗਾਰਦੇ ਕਿਉਂਕਿ ਪਾਰਟੀ ਨਵੇਂ ਸਮਾਜ ਦੀ ਉਸਾਰੀ ਦੀਆਂ ਪ੍ਰਕਿਰਿਆਵਾਂ ਨਾਲ ਅਨਿੱਖੜ ਸੰਬੰਧਾਂ ਵਿੱਚ ਤਰੱਕੀ ਕਰਨ ਵਾਲੀ ਜਿਊਂਦੀ ਜਾਗਦੀ ਰਾਜਨੀਤਕ ਜਥੇਬੰਦੀ ਹੈ ਵਿਗਿਆਨ ਅਤੇ ਰਾਜਨੀਤੀ ਵਿਚਕਾਰ ਅੰਗਕ ਏਕਤਾ ਪਾਰਟੀ ਲੀਡਰਸ਼ਿਪ ਦੇ ਬਹੁਤ ਮਹੱਤਵਪੂਰਨ ਅਸੂਲਾਂ ਵਿੱਚੋਂ ਇੱਕ ਹੈ

ਲੈਨਿਨਵਾਦੀ ਪਾਰਟੀ ਦੇ ਘੋਲ ਅਤੇ ਪ੍ਰਾਪਤੀਆਂ ਦਾ ਸ਼ਾਨਦਾਰ ਪੰਧ ਨਵੇਂ ਸਮਾਜ ਦੀ ਉਸਾਰੀ ਲਈ ਅਗਵਾਈ ਦੇ ਇਸ ਦੇ ਵਰਿਆਮੀ ਤਜਰਬੇ ਅਤੇ ਇਸ ਦਾ ਅਮੀਰ ਅੰਤਰ ਪਾਰਟੀ ਜੀਵਨ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਕਮੇਟੀ ਦੇ ਖੋਜਪੱਤਰਾਂ ਵਿੱਚ ਪ੍ਰਤੀਬਿੰਬਤ ਹੈ ਜਿਹਨਾਂ ਦਾ ਸਿਰਲੇਖ ਹੈ, ''ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ' ਜਿਹਨਾਂ ਨੂੰ ਕੇਂਦਰੀ ਕਮੇਟੀ ਦੀ ਪਲੈਨਰੀ ਮੀਟਿੰਗ ਜੋ ਜੂਨ 1967 ਵਿੱਚ ਹੋਈ ਸੀ, ਨੇ ਅਪਣਾਇਆ ਸੀ ਇਹ ਖੋਜਪੱਤਰ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਅਗਲੇ ਕੰਮਾਂ ਦੀ ਵੱਡੀ ਮਹਾਨਤਾ ਦੀਆਂ ਰਾਜਸੀ ਦਸਤਾਵੇਜ਼ਾਂ ਹਨ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਲਈ ਪੱਥ ਦਰਸ਼ਕ ਹਨ

1 ਮਾਰਕਸ ਤੇ ਐਂਗਲਜ਼, ਚੋਣਵੀਂ ਰਚਨਾ (ਇੱਕ ਸੰਚੀ), ਮਾਸਕੋ 1968, ਪੰਨਾ 46
2 ਵੀ. ਆਈ. ਲੈਨਿਨ, ਸਮੂਹਕ ਰਚਨਾਵਾਂ, ਸੰਚੀ 5, ਪੰਨਾ 467
3 ਵੀ. ਆਈ. ਲੈਨਿਨ, ਸਮੂਹਿਕ ਰਚਨਾਵਾਂ, ਸੰਚੀ 4, ਪੰਨਾ 371
4 ਵੀ. ਆਈ. ਲੈਨਿਨ, ਸਮੂਹਕ ਰਚਨਾਵਾਂ, ਸੰਚੀ 10, ਪੰਨਾ 406 
5 ਵੀ. ਆਈ. ਲੈਨਿਨ, ਸਮੂਹਕ ਰਚਨਾਵਾਂ, ਸੰਚ 10, ਪੰਨਾ 409
6 ਵੀ. ਆਈ. ਲੈਨਿਨ, ਸਮੁੱਚੀਆਂ ਲਿਖਤਾਂ, ਸੰਚੀ 7, ਪੰਨਾ 200
7 'ਕਮਿਊਨਿਜ਼ਮ ਵੱਲ ਰਾਹ', ਮਾਸਕੋ 1961, ਪੰਨਾ 597
8 ਵੀ. ਆਈ. ਲੈਨਿਨ, ਸਮੂਹਕ ਰਚਨਾਵਾਂ, ਸੰਚੀ 32, ਪੰਨਾ 490

(ਚੱਲਦਾ)

No comments:

Post a Comment