Pages

Friday, August 2, 2019

ਵਿਚਾਰ


ਵਿਚਾਰ 


ਮੁਕਤੀਬੋਧ

ਵਿਚਾਰ 
ਲਿਖਦੇ ਸਮੇਂ ਨਹੀਂ ਆਉਂਦੇ
ਇਹ ਆਉਂਦੇ ਹਨ
ਸਿਰ ਉੱਤੇ ਭਾਰ ਉਠਾਉਂਦੇ ਸਮੇਂ
ਕੰਮ ਤੇ ਹੁੰਦਿਆਂ
ਚੰਨ ਉੱਗਦਾ ਹੈ ਤੇ
ਪਾਣੀ ' ਚਮਕਣ ਲੱਗਦਾ ਹੈ
ਜੀਅੜੇ ਦੇ ਪਾਣੀ '

ਵਿਚਾਰ 
ਲਿਖਦੇ ਸਮੇਂ ਨਹੀਂ ਆਉਂਦੇ
ਇਹ ਆਉਂਦੇ ਹਨ
ਪੱਥਰ ਢੋਂਦੇ ਵਕਤ
ਪਿੱਠ ਤੇ ਬੋਝ ਉਠਾਉਂਦੇ ਵਕਤ
ਘਰ ਦੇ ਪਿਛਵਾੜੇ ਵਿੱਚ
ਸੱਪ ਮਾਰਦੇ ਸਮੇਂ 
ਬੱਚਿਆਂ ਦੀਆਂ ਨਿੱਕਰਾਂ ਖਿੱਚਦੇ ਹੋਏ

ਪੱਥਰ ਪਹਾੜ ਬਣ ਜਾਂਦੇ ਹਨ
ਨਕਸ਼ੇ ਬਣ ਜਾਂਦੇ ਨੇ ਭੂਗੋਲ
ਪਿੱਠ ਕੱਛੂਕੁੰਮਾ ਬਣ ਜਾਂਦੀ ਹੈ
ਸਮਾਂ ਧਰਤ ਬਣ ਜਾਂਦਾ ਹੈ



-
ਗਜਾਨਨ ਮਾਧਵ ਮੁਕਤੀਬੋਧ
-   ਅਨੁਵਾਦ - ਮਨਦੀਪ 


No comments:

Post a Comment