Pages

Wednesday, August 7, 2019

ਜੀਣਾ ਹੈ ਜਾਂ ਮਰਨਾ ?


ਜੀਣਾ ਹੈ ਜਾਂ ਮਰਨਾ ?
Nazim-Hikmet.Nâzım Hikmet
Nâzım Hikmet


ਨਹੀਂ ਮਿਟੇਗੀ ਉਹਨਾਂ ਦੀ ਹਵਸੀ ਭੁੱਖ
ਦੁਨੀਆਂ ਭਰ ਦੇ ਦੌਲਤ-ਖਜਾਨਿਆਂ ਦੇ ਬਾਵਜੂਦ
ਉਹ ਚਾਹੁੰਦੇ ਹਨ ਉਸਾਰਨਾ
ਦੌਲਤ ਦੇ ਮਿਨਾਰ
ਉਹਨਾਂ ਲਈ ਦੌਲਤ ਦੇ ਅੰਬਾਰ ਲਗਾਉਣ ਲਈ
ਤੁਹਾਨੂੰ ਮਾਰਨਾ ਪਵੇਗਾ ਹੋਰਾਂ ਨੂੰ,
ਤੇ ਖੁਦ ਨੂੰ ਵੀ
ਮਰਨਾ ਪਵੇਗਾ ਪਲ-ਪਲ

ਉਹਨਾਂ ਦੇ ਝਾਂਸੇ ਵਿੱਚ ਆਉਣਾ ਹੈ ?
ਜਾਂ ਨਹੀਂ ?
ਦੋ ਹੀ ਹਨ ਰਾਹ
ਝਾਂਸੇ ਵਿਚ ਨਹੀਂ ਆਓਗੇ ਤਾਂ
ਜੀਓਗੇ ਤਾਉਮਰ
ਜੇਕਰ ਆ ਗਏ ਤਾਂ
ਮਰਨਾ ਹੈ ਹਰ ਹਾਲ

- ਨਾਜ਼ਿਮ ਹਿਕਮਤ
ਅਨੁਵਾਦ-ਮਨਦੀਪ

No comments:

Post a Comment