Welcome to social concerns, a crossroads of geopolitics, literature, philosophy, poetry, economics, social science etc. Here, deep ideas meet current realities. Whether you're drawn to the rhythm of words or the pulse of world affairs, this space offers thoughtful analysis, reflective essays, and creative expressions that explore how human thought, power, and emotion shape our world. Here, curiosity leads the way, and every post invites deeper questions over simple answers.
Pages
Saturday, December 4, 2021
ਦੱਖਣੀ ਕੋਰੀਆ ਦੇ ਕਾਮਿਆਂ ਦਾ ਵਿਸ਼ਾਲ, ਸਾਂਝਾ ਤੇ ਲੰਮਾ ਸੰਘਰਸ਼
Friday, November 19, 2021
2015-19 ਵਿੱਚ ਯੂਏਪੀਏ ਤਹਿਤ ਗ੍ਰਿਫਤਾਰ ਕੀਤੇ ਲੋਕਾਂ ਵਿੱਚੋਂ ਸਿਰਫ 2% ਤੋਂ ਘੱਟ ਦੋਸ਼ੀ: ਐਨਸੀਆਰਬੀ (ਅਨੁਵਾਦ-ਮਨਦੀਪ)
ਕੌਮੀ ਅਪਰਾਧ ਰਿਕਾਰਡ ਬਿਉਰੋ ਐਨਸੀਆਰਬੀ ਦੇ ਅਨੁਸਾਰ, 2015-2019 ਵਿੱਚ ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਦੋ ਪ੍ਰਤੀਸ਼ਤ ਤੋਂ ਘੱਟ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ| ਇਸ ਤੋਂ ਇਲਾਵਾ, ਅੱਤਵਾਦ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ 7,840 ਲੋਕਾਂ ਵਿੱਚੋਂ ਸਿਰਫ 155 ਨੂੰ ਹੇਠਲੀਆਂ ਅਦਾਲਤਾਂ ਨੇ ਦੋਸ਼ੀ ਠਹਿਰਾਇਆ ਹੈ|
2015 ਅਤੇ 2019 ਵਿਚਕਾਰ, ਦਿੱਲੀ ਪੁਲਿਸ ਨੇ ਯੂਏਪੀਏ ਦੇ ਤਹਿਤ 17 ਮਾਮਲੇ ਦਰਜ ਕੀਤੇ ਅਤੇ 41 ਸ਼ੱਕੀ ਵਿਅਕਤੀਆਂ ਨੂੰ ਨਾਮਜ਼ਦ ਕੀਤਾ| ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ਦੰਗਿਆਂ ਤੋਂ ਬਾਅਦ, ਦਿੱਲੀ ਪੁਲਿਸ ਨੇ 763 ਐਫਆਈਆਰਜ਼ (ਪਹਿਲੀ ਸੂਚਨਾ ਰਿਪੋਰਟ) ਦਰਜ ਕੀਤੀਆਂ, ਜਿਸ ਵਿੱਚ ਆਰਮਜ਼ ਐਕਟ ਦੇ ਅਧੀਨ 51 ਕੇਸ ਸ਼ਾਮਲ ਸਨ ਅਤੇ 3,300 ਤੋਂ ਵੱਧ ਸ਼ੱਕੀ ਵਿਅਕਤੀਆਂ ਦੇ ਨਾਮ ਸ਼ਾਮਲ ਸਨ| ਇਨ੍ਹਾਂ ਵਿੱਚੋਂ ਬਹੁਤ ਸਾਰੇ ਸ਼ੱਕੀ ਲੋਕਾਂ ਨੂੰ ਦਿੱਲੀ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਨੇ ਜ਼ਮਾਨਤ ਦੇ ਦਿੱਤੀ ਸੀ|
ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਦੰਗਿਆਂ ਦੇ ਮੁਲਜ਼ਮਾਂ ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ ਅਤੇ ਆਸਿਫ ਇਕਬਾਲ ਦੇ ਖਿਲਾਫ ਯੂਏਪੀਏ ਦੇ ਤਹਿਤ ਕੋਈ ਮੁੱਢਲਾ ਮਾਮਲਾ ਨਹੀਂ ਹੈ ਅਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ| ਹਾਲਾਂਕਿ, ਦਿੱਲੀ ਪੁਲਿਸ ਨੇ ਇਸ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ| ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਦੇ 100 ਪੰਨਿਆਂ ਦੇ ਫੈਸਲੇ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਜੋ ਫਰਵਰੀ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸੰਬੰਧਤ ਸੀ, ਜਿਸ ਵਿੱਚ 53 ਲੋਕਾਂ ਦੀ ਜਾਨ ਗਈ ਸੀ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ| ਇਸ ਵੱਡੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਤਿੰਨ ਵਿਦਿਆਰਥੀ ਕਾਰਕੁਨਾਂ ਵਿੱਚੋਂ ਇੱਕ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ|
ਇਸ ਤੋਂ ਪਹਿਲਾਂ ਹਾਈਕੋਰਟ ਨੇ ਲਿਆਕਤ ਅਲੀ, ਅਰਸ਼ਦ ਕਯੂਮ ਉਰਫ ਮੋਨੂੰ, ਗੁਲਫਾਮ, ਇਰਸ਼ਾਦ ਅਹਿਮਦ ਅਤੇ ਜਾਮੀਆ ਮਿਲੀਆ ਇਸਲਾਮੀਆ ਦੀ ਵਿਦਿਆਰਥਣ ਸਫੂਰਾ ਜ਼ਰਗਰ ਦੀ ਰਿਹਾਈ ਦੇ ਆਦੇਸ਼ ਵੀ ਦਿੱਤੇ ਸਨ|
ਐਨਸੀਆਰਬੀ ਦੇ ਅੰਕੜਿਆਂ ਦੇ ਅਨੁਸਾਰ, ਯੂਏਪੀਏ ਦੇ ਤਹਿਤ ਗ੍ਰਿਫਤਾਰ ਕੀਤੇ ਗਏ 1,948 ਲੋਕਾਂ ਵਿੱਚੋਂ 2019 ਵਿੱਚ ਸਿਰਫ 34 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ| ਮਣੀਪੁਰ ਵਿੱਚ ਯੂਏਪੀਏ ਦੇ ਸਭ ਤੋਂ ਵੱਧ ਮਾਮਲੇ ਸਨ- 386 ਗ੍ਰਿਫਤਾਰੀਆਂ ਨਾਲ306 ਮਾਮਲੇ| ਉੱਤਰ ਪ੍ਰਦੇਸ਼ ਨੇ 2019 ਵਿੱਚ 81 ਮਾਮਲੇ ਦਰਜ ਕੀਤੇ ਅਤੇ 498 ਸ਼ੱਕੀ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ|
ਇਕਨਾਮਿਕ ਟਾਈਮਜ਼ ਨੇ ਨਾਂ ਨਾ ਛਾਪਣ ਦੀ ਸ਼ਰਤ ਤੇ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ਯੂਏਪੀਏ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਉਣਾ ਇੱਕ ਵਿਸਤ੍ਰਿਤ ਨਿਆਂਇਕ ਪ੍ਰਕਿਰਿਆ ਦਾ ਨਤੀਜਾ ਹੈ ਅਤੇ ਇਹ ਵੱਖ-ਵੱਖ ਕਾਰਕਾਂ ਜਿਵੇਂ ਕਿ ਸੁਣਵਾਈ ਦੀ ਮਿਆਦ, ਸਬੂਤਾਂ ਦਾ ਮੁਲਾਂਕਣ ਅਤੇ ਗਵਾਹਾਂ ਦੀ ਜਾਂਚ ’ਤੇ ਨਿਰਭਰ ਕਰਦਾ ਹੈ|
ਯੂਏਪੀਏ ਕਾਨੂੰਨ, ਜੋ ਕਿ 1967 ਵਿੱਚ ਬਣਾਇਆ ਗਿਆ ਸੀ, ਨੂੰ 2008, 2012 ਅਤੇ 2019 ਵਿੱਚ ਸੋਧਿਆ ਗਿਆ ਹੈ ਤਾਂ ਜੋ ਵਿਅਕਤੀਆਂ ਦੇ ਅਹੁਦੇ ਨੂੰ ਸ਼ਾਮਲ ਕੀਤਾ ਜਾ ਸਕੇ| ਜਦੋਂ ਮੁੰਬਈ ਹਮਲੇ ਤੋਂ ਬਾਅਦ 2008 ਵਿੱਚ ਕਾਨੂੰਨ ਵਿੱਚ ਸੋਧ ਕੀਤੀ ਗਈ ਸੀ, ਇਸ ਨੇ ਆਰਥਿਕ ਸੁਰੱਖਿਆ, ਭਾਰਤੀ ਮੁਦਰਾ ਦੀ ਜਾਅਲੀ ਵਰਤੋਂ ਅਤੇ ਹਥਿਆਰਾਂ ਦੀ ਖਰੀਦ ਨੂੰ ਸ਼ਾਮਲ ਕਰਨ ਲਈ ਅੱਤਵਾਦੀ ਕਾਰਵਾਈ ਦੀ ਪਰਿਭਾਸ਼ਾ ਦਾ ਵਿਸਥਾਰ ਕੀਤਾ ਅਤੇ ਇਸ ਨੇ ਅਦਾਲਤਾਂ ਨੂੰ ਜਾਅਲੀ ਕਰੰਸੀ ਦੇ ਬਰਾਬਰ ਜਾਇਦਾਦ ਜ਼ਬਤ ਕਰਨ ਦੇ ਅਧਿਕਾਰ ਦੇ ਦਿੱਤੇ|
ਫਰਵਰੀ 2021 ਵਿੱਚ, ਵਕੀਲ ਅਬੂ ਬਕਰ ਸਬਾਕ ਨੇ ਨਿਊਜ਼ਕਲਿੱਕ ਨੂੰ ਦੱਸਿਆ ਕਿ ਕੇਸ ਦੀ ਪ੍ਰਕਿਰਿਆ ਖੁਦ ਹੀ ਹੁਣ ਸਜ਼ਾ ਬਣ ਗਈ ਹੈ| ਉਸਨੇ ਅੱਗੇ ਕਿਹਾ, ਅਸਹਿਮਤੀ ਵਾਲੀਆਂ ਅਵਾਜ਼ਾਂ ਨੂੰ ਚੁੱਪ ਕਰਾਉਣ ਲਈ ਕਾਨੂੰਨ ਦੀ ਵਰਤੋਂ ਸ਼ੱਕੀ ਲੋਕਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨਾਲੋਂ ਭੈੜੀ ਹੈ|
ਨੈਸ਼ਨਲ ਹੈਰਲਡ, 18 ਜੂਨ 2021
Thursday, November 4, 2021
( ਗੁਏਰਨਿਕਾ) A German officer: "Did you do that?", Picasso : "No, you did.
ਗੁਏਰਨਿਕਾ
1936 ਵਿੱਚ ਸਪੇਨ ਦੇ ਡੈਮੋਕਰੇਟਿਕ ਰਿਪਬਲੀਕਨਾਂ (ਕਮਿਊਨਿਸਟ, ਅਰਾਜਕਤਾਵਾਦੀ, ਸਮਾਜਵਾਦੀ ਆਦਿ ਦਾ ਸਾਂਝਾ ਫਰੰਟ) ਅਤੇ ਸਪੇਨ ਦੇ ਫਾਸੀਵਾਦੀ ਜਨਰਲ ਫਰਾਂਸਿਸਕੋ ਫਰੈਂਕੋ ਦੀ ਅਗਵਾਈ ਵਾਲੀ ਫੌਜ ਵਿਚਕਾਰ ਘਰੇਲੂ ਜੰਗ ਛਿੜ ਗਈ ਸੀ। 26 ਅਪ੍ਰੈਲ 1937 ਨੂੰ ਫਰੈਂਕੋ ਦੇ ਹੱਕ ’ਚ ਹਿਟਲਰ ਦੇ ਸ਼ਕਤੀਸ਼ਾਲੀ ਜਰਮਨ ਹਵਾਈ ਜਹਾਜ਼ਾਂ ਅਤੇ ਇਟਲੀ ਦੀਆਂ ਫਾਸੀ ਤਾਕਤਾਂ ਨੇ ਉੱਤਰੀ ਸਪੇਨ ’ਚ ਸਥਿਤ ਬਾਸਕ ਦੇ ਗੁਏਰਨਿਕਾ ਕਸਬੇ ਨੂੰ ਬੰਬਾਂ ਨਾਲ ਤਬਾਹ ਕਰ ਦਿੱਤਾ। ਇਸ ਕਸਬੇ ਦੀ ਇੱਕ-ਤਿਹਾਈ ਅਬਾਦੀ ਇਸ ਭਿਆਨਕ ਬੰਬਾਰੀ ਵਿੱਚ ਮਾਰੀ ਗਈ ਜਿਸ ਵਿੱਚ ਜਿਆਦਾ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਸੀ।
ਕਾਤਲਾਂ ਦੀ ਪਛਾਣ - ਲੈਸਲੀ ਪਿੰਕਨੀ ਹਿੱਲ
21 ਦਸੰਬਰ, 1919 ਨੂੰ ਸਮਿੱਥਵਿਲ, ਗਾ. ਵਿਖੇ ਇੱਕ ਨੀਗਰੋ ਦੀ ਕੁੱਟਮਾਰ ਬਾਰੇ ‘ਨਿਊਯਾਰਕ ਟਾਈਮਜ਼’ ’ਚ ਇੱਕ ਖਬਰ ਛਪੀ ਕਿ : “ਰੇਲ ਗੱਡੀ ਵਿੱਚ ਚੁੱਪਚਾਪ ਬੈਠੀ ਭੀੜ ਉਕਤਾ ਗਈ ਸੀ …ਕਸਬੇ ਚੋਂ ਰੇਲ ਗੱਡੀ ਦੇ ਨਿਕਲਣ ਤੋਂ ਬਾਅਦ ਜਦੋਂ ਤੱਕ ਕੈਦੀ ਦੇ ਸੁਰੱਖਿਆ ਕਰਮੀ ਨੇ ਦੱਸਿਆ ਨਹੀਂ ਸੀ ਉਦੋਂ ਤੱਕ ਰੇਲਵੇ ਦੇ ਅਮਲੇ ਨੂੰ ਪਤਾ ਨਹੀਂ ਸੀ ਕਿ ਭੀੜ ਨੇ ਨੀਗਰੋ ਨੂੰ ਫੜ ਲਿਆ ਸੀ।... ਇੱਕ ਪੁੱਛਗਿੱਛ ਅਧਿਕਾਰੀ ਨੇ ਤੁਰੰਤ ਇਹ ਫੈਸਲਾ ਦਿੱਤਾ ਕਿ ਯਾਤਰੀ ਦੀ ਅਣਪਛਾਤੇ ਆਦਮੀਆਂ ਹੱਥੋਂ ਮੌਤ ਹੋ ਗਈ "
Wednesday, September 22, 2021
ਅਫਗਾਨਿਸਤਾਨ ’ਚ ਅਮਰੀਕੀ ਚੌਧਰ ਦਾ ਕਿਲਾ ਢਹਿ ਢੇਰੀ ੦ ਮਨਦੀਪ
ਕੌਮਾਂਤਰੀ ਝਰੋਖੇ ’ਚੋਂ
ਤਾਲਿਬਾਨ ਨੇ ਅਫਗਾਨਿਸਤਾਨ ’ਚ ਕਾਬਜ਼ ਅਮਰੀਕੀ ਸਾਮਰਾਜ ਅਤੇ ਉਸਦੀ ਕੱਠਪੁਤਲੀ ਅਸ਼ਰਫ ਗਨੀ ਹਕੂਮਤ ਖਿਲਾਫ ਅਫਗਾਨ ਲੋਕਾਂ ਦੇ ਵਿਰੋਧ ਨੂੰ ਵਰਤਦਿਆਂ ਫੌਜੀ ਅਤੇ ਸਿਆਸੀ ਜਿੱਤ ਹਾਸਲ ਕਰ ਲਈ ਹੈ। ਅਮਰੀਕਾ ਵੱਲੋਂ ‘ਦਹਿਸ਼ਤਵਾਦ ਵਿਰੁੱਧ ਜੰਗ’ ਦੇ ਨਾਂ ਹੇਠ ਦੋ ਦਹਾਕੇ ਤੋਂ ਅਫਗਾਨਿਸਤਾਨ ਵਿੱਚ ਕੀਤੀ ਕਤਲੋਗਾਰਦ, ਤਬਾਹੀ ਅਤੇ ਜੁਲਮ ਦੇ ਰਾਜ ਦਾ ਅੰਤ ਹੋ ਗਿਆ ਹੈ।ਭਾਵੇਂ ਨਵੇਂ ਰੂਪ’ਚ ਵੱਡੇ ਖਤਰੇ ਮੌਜੂਦ ਹਨ। ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੀ ਇਤਿਹਾਸਕ ਅਤੇ ਨਮੋਸ਼ੀਜਨਕ ਹਾਰ ਹੋ ਚੁੱਕੀ ਹੈ।ਅਮਰੀਕਾ ਦੀ ਇਹ ਹਾਰ ਸਾਬਤ ਕਰਦੀ ਹੈ ਕਿ ਤਕੜੇ ਤੋਂ ਤਕੜੀ ਸਾਮਰਾਜੀ ਮਹਾਂਸ਼ਕਤੀ ਵੀ ਕੌਮਾਂ ਨੂੰ ਲੰਬਾ ਸਮਾਂ ਗੁਲਾਮ ਨਹੀਂ ਰੱਖ ਸਕਦੀ। ਵੀਅਤਨਾਮ ਜੰਗ ਤੋਂ ਬਾਅਦ ਇਹ ਅਮਰੀਕਨ ਸਾਮਰਾਜ ਦੀ ਇੱਕ ਹੋਰ ਕਰਾਰੀ ਹਾਰ ਹੈ।
ਭਾਵੇਂ ਤਾਲਿਬਾਨੀ ਸੱਤਾ ਵੇਲੇ ਵੀ ਉਹਨਾਂ ਉੱਪਰ ਔਰਤਾਂ ਦੇ ਅਧਿਕਾਰਾਂ ਦਾ ਹਨਨ ਕਰਨ, ਇਸਲਾਮਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਬੇਰਹਿਮੀ ਨਾਲ ਸਜਾ ਦੇਣ, ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦੇਣ,ਔਰਤਾਂ ਨੂੰ ਆਪਣਾ ਚਿਹਰਾ ਨਕਾਬਾਂ ਨਾਲ ਢੱਕ ਕੇ ਰੱਖਣ, ਔਰਤਾਂ ਦੇ ਘਰਾਂ ਵਿਚੋਂ ਬਾਹਰ ਨਿਕਲਣ ਸਮੇਂ ਉਨ੍ਹਾਂ ਨਾਲ ਇੱਕ ਰਿਸ਼ਤੇਦਾਰ ਪੁਰਸ਼ ਦਾ ਹੋਣਾ ਜਰੂਰੀ, ਲੜਕੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਾ ਦੇਣਾ ਅਤੇ ਟੀਵੀ, ਸੰਗੀਤ, ਪੇਂਟਿੰਗ ਅਤੇ ਫੋਟੋਗ੍ਰਾਫੀ 'ਤੇ ਪਾਬੰਦੀ ਲਾਉਣ ਦੇ ਦੋਸ਼ ਲੱਗਦੇ ਰਹੇ ਹਨ। ਪਰ ਹੁਣ ਤਾਲਿਬਾਨ ਵੱਲੋਂ ਔਰਤਾਂ ਨੂੰ ਕੰਮ ਕਰਨ ਅਤੇ ਲੜਕੀਆਂ ਨੂੰ ਸਕੂਲਾਂ ਵਿੱਚ ਪੜ੍ਹਨ ਦੀ ਇਜਾਜ਼ਤ ਦੇਣ ਬਾਰੇ ਕਿਹਾ ਜਾ ਰਿਹਾ ਹੈ। ਫਿਰ ਵੀ ਤਾਲਿਬਾਨ ਦੇ ਕਬਜੇ ਬਾਅਦ ਇਹ ਖਦਸ਼ੇ ਜਤਾਏ ਜਾ ਰਹੇ ਹਨ ਕਿ ਔਰਤਾਂ ਉੱਪਰ ਦਾਬੇ ਦਾ ਦੌਰ ਹਾਲੇ ਖਤਮ ਨਹੀਂ ਹੋਵੇਗਾ। ਦੂਜੇ ਪਾਸੇ ਤਾਲਿਬਾਨਨੇ ਭਰੋਸਾ ਦਿਵਾਇਆ ਹੈ ਕਿ ਔਰਤਾਂ ਦੇ ਅਧਿਕਾਰਾਂ ਦਾਖਿਆਲ ਰੱਖਿਆ ਜਾਵੇਗਾ, ਪਰ ਸ਼ਰੀਅਤ ਦੇ ਅਕੀਦੇ ਮੁਤਾਬਕ। ਇਸ ਤੋਂ ਇਹ ਸਾਫ ਹੈ ਕਿ ਅਫਗਾਨੀ ਔਰਤਾਂਲਈ ਮੱਧਯੁੱਗੀ ਕਦਰਾਂ-ਕੀਮਤਾਂ ਦੀ ਤਲਵਾਰ ਹਾਲੇ ਲਟਕਦੀ ਰਹੇਗੀ।
ਅਫ਼ਗਾਨਿਸਤਾਨ ਦੇ ਇਸ ਘਟਨਾਕ੍ਰਮ ਨਾਲ ਅਮਰੀਕਨ ਮਹਾਂ ਸ਼ਕਤੀ ਨੂੰ ਹੋਰ ਖੋਰਾ ਲੱਗਿਆ ਹੈ ਜਿਸਦਾ ਅਸਰ ਭਾਰਤ ਉੱਤੇ ਵੀ ਪਿਆ ਹੈ। ਭਾਰਤ ਪਹਿਲਾਂ ਹੀ ਆਪਣੇ ਗੁਆਂਢੀ ਮੁਲਕਾਂ ਵਿੱਚੋਂ ਨਿਖੜਿਆ ਹੋਇਆ ਹੈ ਪਰ ਅਮਰੀਕਾ ਦੀ ਹਾਰ ਨਾਲ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਦਿਵਾਲਾ ਨਿੱਕਲ ਗਿਆ ਹੈ।ਅਮਰੀਕਾ ਸ਼ਰਮਿੰਦਗੀ ਤੋਂ ਆਪਣੇ ਬਚਾਅ ਵਿੱਚ ਕਹਿ ਰਿਹਾ ਹੈ ਕਿ ਉਸ ਦਾ ਅਲ-ਕਾਇਦਾ ਨੂੰ ਹਰਾਉਣ ਦਾ ਰਣਨੀਤਕ ਮਿਸ਼ਨ ਪੂਰਾ ਹੋ ਗਿਆ ਹੈ। ਹੁਣ ਤਾਲਿਬਾਨ ਚੀਨੀ ਅਤੇ ਰੂਸੀ ਸਾਮਰਾਜਵਾਦ ਨਾਲ ਸਾਂਝ ਪਾ ਰਹੇ ਹਨ।ਜਿੱਥੇ ਇੱਕ ਪਾਸੇ ਚੀਨ ਅਤੇ ਰੂਸ ਦੇ ਅਫਗਾਨਿਸਤਾਨ ਵਿੱਚ ਹਿੱਤ ਹਨ ਉੱਥੇ ਅਫਗਾਨਿਸਤਾਨ ਦੇ ਨਵੇਂ ਬਣੇ ਤਾਲਿਬਾਨ ਰਹਿਬਰਾਂ ਦਾ ਫਿਲਹਾਲ ਇਹ ਕੋਈ ਪ੍ਰੋਗਰਾਮ ਨਹੀਂ ਹੈ ਕਿ ਉਹ ਆਤਮ-ਨਿਰਭਰ ਅਫਗਾਨਿਸਤਾਨ ਦੀ ਉਸਾਰੀ ਕਰਨਗੇ। ਪਾਕਿਸਤਾਨ ਖੁੱਲ੍ਹ ਕੇ ਇਸ ਜਿੱਤ ਦੇ ਜਸ਼ਨਾਂ ਵਿੱਚ ਸ਼ਾਮਲ ਹੈ।ਭਾਰਤ ਦੀ ਅਮਰੀਕਾ ਦੇ ਲੜ ਲੱਗਣ ਨਾਲ ਵੱਡੀ ਦੁਰਗਤ ਹੋਈ ਹੈ।ਤਾਲਿਬਾਨ ਚੀਨ ਅਤੇ ਰੂਸ ਵਰਗੇ ਵੱਡੇ ਸਾਮਰਾਜੀ ਮੁਲਕਾਂ ਦਾ ਤਾਬਿਆਦਾਰ ਬਣਨ ਜਾ ਰਿਹਾ ਹੈ।ਅਫਗਾਨਿਸਤਾਨ ਦੇ ਨਿਰਮਾਣ ਕਰਨ ਦੇ ਨਾਂ 'ਤੇ ਅਫ਼ਗਾਨਿਸਤਾਨ ਦੀ ਤਬਾਹੀ ਕਰਕੇ ਅਮਰੀਕਾ ਜੰਗ ਦੇ ਮੈਦਾਨ 'ਚੋਂ ਭੱਜ ਗਿਆ ਹੈ।ਅਮਰੀਕਾ, ਅਫਗਾਨਿਸਤਾਨ ਵਿੱਚ ਸ਼ਾਤੀ ਦੂਤ ਦੇ ਨਾਂ’ਤੇ ਹਮਲਾਵਰ ਆਇਆ ਸੀ ਅਤੇ ਜੰਗੀ ਤਬਾਹੀ ਦੇ ਕਾਲੇ ਧੱਬੇ ਅਫਗਾਨੀ ਲੋਕਾਂ ਦੇ ਪਿੰਡੇ ਉੱਤੇ ਛੱਡਕੇ ਨਿਕਲ ਗਿਆ ਹੈ।
ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜੇ ਪਿੱਛੇ ਤਾਜਾ ਘਟਨਾਕ੍ਰਮ ਇਹ ਹੈ ਕਿ ਪਿਛਲੇ ਲਗਭਗ ਵੀਹ ਸਾਲ ਤੋਂ ਇੱਥੋਂ ਦੇ ਲੋਕ ਅਮਰੀਕੀ ਅਤੇ ਉਸਦੀ ਕੱਠਪੁੱਤਲੀ ਸਰਕਾਰ ਦੀ ਫੌਜ ਵੱਲੋਂ ਕੀਤੀ ਤਬਾਹੀ ਅਤੇ ਕਤਲੋਗਾਰਦ ਤੋਂ ਅੱਕੇ ਹੋਏ ਸਨ ਅਤੇ ਕੌਮੀ ਭਾਵਨਾ ਨਾਲ ਲਬਰੇਜ਼ ਅਫਗਾਨੀ ਲੋਕਾਂ ਲਈ ਵਕਾਰ ਦਾ ਇਹ ਇੱਕ ਵੱਡਾ ਸਵਾਲ ਸੀ ਕਿ ਕੋਈ ਬਾਹਰਲਾ ਹਮਲਾਵਰ ਉਹਨਾਂ ਉੱਪਰ ਧੌਂਸ ਜਮਾ ਰਿਹਾ ਹੈ। ਭਾਵੇਂ ਅਫਗਾਨਿਸਤਾਨ ਬਹੁਕੌਮੀ ਦੇਸ਼ ਹੋਣ ਕਰਕੇ ਘਰੇਲੂ ਯੁੱਧ ਵਿੱਚ ਵੀ ਬੁਰੀ ਤਰ੍ਹਾਂ ਉਲਝਿਆ ਚੱਲਿਆ ਆ ਰਿਹਾ ਸੀ ਪਰੰਤੂ ਅਮਰੀਕੀ ਸਾਮਰਾਜ ਖਿਲਾਫ ਕੌਮੀ ਭਾਵਨਾਵਾਂ ਨੂੰ ਤਾਲਿਬਾਨ ਵਰਤਣ’ਚ ਕਾਮਯਾਬ ਰਿਹਾ।ਅਫਗਾਨ ਸਰਕਾਰ ਦੇ ਵਜ਼ੀਰ ਜਿਆਦਾਤਰ ਪੁਰਾਣੇ ਯੁੱਧ ਸਰਦਾਰ ਘਰਾਣਿਆਂ ਵਿੱਚੋਂ ਸਨ ਅਤੇ ਉਹਨਾਂ ਨੂੰ ਅਮਰੀਕਾ ਕੋਲੋਂ ਵੱਖ-ਵੱਖ ਢੰਗਾਂ ਨਾਲ ਸਹਾਇਤਾ ਮਿਲਦੀ ਆ ਰਹੀ ਸੀ। ਪਰੰਤੂ ਆਮ ਗਰੀਬ ਕਿਸਾਨ ਜੋ ਇਹਨਾਂ ਦੋਵਾਂ ਤਾਕਤਾਂ ਦੇ ਜ਼ੁਲਮ ਤੋਂ ਅੱਕੇ ਹੋਏ ਸਨ।ਇਹਨਾਂ ਦੇ ਵੱਡੇ ਹਿੱਸੇ ਨੂੰ ਤਾਲਿਬਾਨ ਨੇ ਆਪਣੇ ਨਾਲ ਜੋੜ ਲਿਆ। ਅਫਗਾਨਿਸਤਾਨ ਅੰਦਰ ਕਮਿਊਨਿਸਟ ਤਾਕਤਾਂ ਦਾ ਵੀ ਚੰਗਾ ਰਸੂਖ ਰਿਹਾ ਹੈ , ਪਰੰਤੂ ਕੌਮਾਂਤਰੀ ਪੱਧਰ ਤੇ ਕਮਿਊਨਿਸਟ ਤਾਕਤਾਂ ਦੀ ਕਮਜੋਰ ਹਾਲਤ ਦੇ ਅੰਗ ਵਜੋਂ ਅਫਗਾਨਿਸਤਾਨ ਅੰਦਰ ਖਰੀਆਂ ਕਮਿਊਨਿਸਟ ਤਾਕਤਾਂ ਦੀ ਹਾਲਤ ਬਹੁਤੀ ਮਜ਼ਬੂਤ ਨਹੀਂ ਹੈ। ਭਾਵ ਉਹ ਸਾਮਰਾਜ ਵਿਰੁੱਧ ਇਸ ਲੜਾਈ ਨੂੰ ਜਮਾਤੀ ਨਜ਼ਰੀਏ ਤੋਂ ਲੜਣ ਲਈ ਅਫਗਾਨੀ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੇ। ਜਿਸਦੇ ਸਿੱਟੇ ਵਜੋਂ ਤਾਲਿਬਾਨ ਜਿਹੀ ਇਸਲਾਮਿਕ ਕੱਟੜਪੰਥੀ ਜਥੇਬੰਦੀ ਨੇ ਲੋਕਾਂ ਨੂੰ ਆਪਣੇ ਨਾਲ ਜੋੜਣ ਲਈ ਸਫਲਤਾ ਅਸਾਨੀ ਨਾਲ ਹਾਸਲ ਕਰ ਲਈ। ਜਦੋਂ ਅਮਰੀਕੀ ਸਾਮਰਾਜ ਅਤੇ ਉਸਦੀ ਪਿੱਠੂ ਗਨੀ ਸਰਕਾਰ ਉਹਨਾਂ ਉਪਰ ਅੱਤਿਆਚਾਰ ਕਰ ਰਹੀ ਸੀ ਤਦ ਤਾਲਿਬਾਨ ਨੇ ਅਫਗਾਨਿਸਤਾਨ ਦੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਦੇ ਪਿੰਡਾਂ ਵਿੱਚ ਬਦਲਵੀਂ ਨਿਆਂ ਵਿਵਸਥਾ ਖੜੀ ਕੀਤੀ ਜੋ ਗਰੀਬ ਲੋਕਾਂ ਦੀ ਪਹੁੰਚ ਵਿੱਚ ਸੀ। ਉਹਨਾਂ ਨੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਅਮਰੀਕੀ ਸਾਮਰਾਜਵਾਦ ਅਤੇ ਉਸ ਨਾਲ ਜੁੜੇ ਜੰਗੀ ਸਰਦਾਰਾਂ ਖਿਲਾਫ ਲੋਕ ਰੋਹ ਨੂੰ ਪ੍ਰਚੰਡ ਕਰਕੇ ਆਪਣਾ ਚੰਗਾ ਅਧਾਰ ਕਾਇਮ ਕੀਤਾ। ਜਦੋਂ ਅਮਰੀਕੀ ਤੇ ਨਾਟੋ ਗੁੱਟ ਦੀਆਂ ਫੌਜਾਂ, ਉਹਨਾਂ ਦੇ ਪਿੰਡਾਂ-ਸ਼ਹਿਰਾਂ ਉੱਤੇ ਬੰਬ ਸੁੱਟ ਰਹੀਆਂ ਸਨ ਤਦ ਅਫਗਾਨਿਸਤਾਨ ਵਿੱਚ ਲੋਕਾਂ ਦੇ ਵੱਡੇ ਹਿੱਸੇ ਲਈ ਤਾਲਿਬਾਨ ਹੀ ਇੱਕੋ ਤਾਕਤ ਸੀ ਜੋ ਇਸ ਸਾਮਰਾਜੀ ਹਮਲੇ ਦਾ ਹਥਿਆਰਬੰਦ ਵਿਰੋਧ ਕਰ ਰਹੀ ਸੀ। ਤਾਲਿਬਾਨ ਚਾਹੇ ਆਪਣੀ । ਤਾਲਿਬਾਨ ਬਿਨ੍ਹਾਂ ਸ਼ੱਕ ਵਿਚਾਰਧਾਰਕ ਤੌਰ ਤੇ ਪਿਛਾਖੜੀ ਧਾਰਮਿਕ ਕੱਟੜਪੰਥੀ ਤਾਕਤ ਹੈ ਪਰ ਅਫਗਾਨਿਸਤਾਨ ਦੀ ਸਮਾਜਿਕ ਸਥਿਤੀ ਵਿੱਚ ਉਹਨਾਂ ਨੂੰ ਵੱਡੇ ਪੱਧਰ’ਤੇ ਲੋਕਾਈ ਦੀ ਮਾਨਤਾ ਹਾਸਲ ਹੈ।
ਅਫਗਾਨਿਸਤਾਨ ਪ੍ਰਮੁੱਖ ਤੌਰ ਤੇ ਪਿਛਲੀ ਲੱਗਭਗ ਅੱਧੀ ਸਦੀ ਤੋਂ ਵੱਖ-ਵੱਖ ਯੁੱਧ ਸਰਦਾਰਾਂ, ਇਸਲਾਮਿਕ ਕੱਟੜਪੰਥੀ ਗਰੁੱਪਾਂ ਅਤੇ ਸਾਮਰਾਜੀ ਦੇਸ਼ਾਂ ਦੀ ਪਸਾਰਵਾਦੀ ਅਤੇ ਕਬਜਾਕਰੂ ਨੀਤੀ ਦਾ ਅਖਾੜਾ ਬਣਿਆ ਰਿਹਾ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਹਕੂਮਤ ਤੋਂ ਪਹਿਲਾਂ ਨਜੀਬਉੱਲਾ ਦੀ ਅਗਵਾਈ ’ਚ ਜੋ ਸਰਕਾਰ ਚੱਲ ਰਹੀ ਸੀ, ਉਸ ਦੀ ਸਰਪ੍ਰਸਤੀ ਉਸ ਸਮੇਂ ਦੀ ਇੱਕ ਹੋਰ ਵੱਡੀ ਸਾਮਰਾਜੀ ਤਾਕਤ ਸੋਵੀਅਤ ਰੂਸ ਵੱਲੋਂ ਕੀਤੀ ਜਾ ਰਹੀ ਸੀ। ਉਦੋਂ ਸੰਸਾਰ ਦੀਆਂ ਦਿਓ ਤਾਕਤਾਂ ਰੂਸ ਅਤੇ ਅਮਰੀਕਾ ਸੰਸਾਰ ਚੌਧਰ ਅਤੇ ਦੁਨੀਆਂ ਦੇ ਮਾਲ ਖਜ਼ਨਿਆਂ ਉਪਰ ਆਪਣਾ ਗਲਬਾ ਜਮਾਉਣ ਲਈ ਆਪਸ ਵਿੱਚ ਖਹਿ ਰਹੀਆਂ ਸਨ। ਇਸ ਕਰਕੇ ਅਮਰੀਕਾ ਨੇ ਪਾਕਿਸਤਾਨ ਦੀ ਮੱਦਦ ਨਾਲ ਓਸਾਮਾਬਿਨ ਲਾਦੇਨ ਦੀ ਅਗਵਾਈ ਵਾਲੀ ਅਲਕਾਇਦਾ, ਤਾਲਿਬਾਨ ਅਤੇ ਹੋਰ ਇਸਲਾਮਿਕ ਕੱਟੜ ਪੰਥੀਆਂ ਨੂੰ ਹਰ ਤਰ੍ਹਾਂ ਦੀ ਆਰਥਿਕ ਅਤੇ ਫੌਜੀ ਸਹਾਇਤਾ ਦੇ ਕੇ ਰੂਸ ਪੱਖੀ ਨਜੀਬਉੱਲਾ ਦੀ ਸਰਕਾਰ ਦੇ ਖਿਲਾਫ਼ ਜਹਾਦ ਕਰਨ ਲਈ ਪ੍ਰੇਰਿਤ ਕੀਤਾ ਸੀ। ਸੰਕਟ ’ਚ ਫਸੀ ਨਜੀਬਉੱਲਾ ਸਰਕਾਰ ਨੂੰ ਠੁੰਮਣਾ ਦੇਣ ਅਤੇ ਆਪਣੇ ਸਾਮਰਾਜੀ ਹਿੱਤਾਂ ਦੀ ਹਿਫ਼ਾਜਤ ਲਈ ਉਸ ਸਮੇਂ ਰੂਸੀ ਸਮਾਜਿਕ ਸਾਮਰਾਜਵਾਦ ਨੇ ਆਪਣੀਆਂ ਫੌਜਾਂ ਨਾਲ ਅਫਗਾਨਿਸਤਾਨ ਉਪਰ ਚੜ੍ਹਾਈ ਕਰ ਦਿੱਤੀ ਸੀ। ਲੰਮੀ ਜੰਗ ਤੋਂ ਬਾਅਦ ਆਖਰ ਵਿੱਚ ਰੂਸੀ ਸਾਮਰਾਜ ਨੂੰ ਅਫਗਾਨਿਸਤਾਨ ਛੱਡਣਾ ਪਿਆ ਜਿਸ ਕਰਕੇ ਤਾਲਿਬਾਨ ਰਾਜ ਭਾਗ ’ਤੇ ਕਾਬਜ਼ ਹੋ ਗਿਆ। ਉਸ ਵੱਲੋਂ ਨਾਜੀਬਉੱਲਾ ਅਤੇ ਉਸਦੀ ਸਰਕਾਰ ਦੇ ਵਜ਼ੀਰਾਂ ਅਤੇ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਅਫਗਾਨੀ ਲੋਕਾਂ ਨੂੰ ਧਾਰਮਕ ਕੱਟੜਵਾਦੀ ਰਾਜ ਦੇ ਜੂਲੇ ਨਾਲ ਨਰੜ ਦਿੱਤਾ ਗਿਆ। ਤਾਲਿਬਾਨ ਦੀ ਇਸਲਾਮਕ ਮੂਲਵਾਦੀ ਹਕੂਮਤ ਨੇ ਰੂੜ੍ਹੀਵਾਦੀ ਕਦਰਾਂ ਕੀਮਤਾਂ ਨੂੰ ਦੇਸ਼ ਅੰਦਰ ਪੱਕਿਆਂ ਕਰਨ ਲਈ ਪੁਰਾਤਨ ਸਮੇਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਧਰੋਹਰਾਂ ਨੂੰ ਮਲੀਆਮੇਟ ਕੀਤਾ, ਅਸਹਿਮਤੀ ਦੀ ਹਰ ਆਵਾਜ਼ ਨੂੰ ਬੁਰੀ ਤਰ੍ਹਾਂ ਕੁਚਲਿਆ ਅਤੇ ਖਾਸ ਤੌਰ ’ਤੇ ਔਰਤਾਂ ਉੱਤੇਵਹਿਸ਼ੀਆਨਾ ਅੱਤਿਆਚਾਰ ਕੀਤੇ ਅਤੇ ਉਨ੍ਹਾਂ ਨੂੰ ਮੱਧਯੁੱਗੀ ਗੁਲਾਮੀ ਹੇਠ ਜ਼ਿੰਦਗੀ ਜੀਣ ਲਈ ਮਜ਼ਬੂਰ ਕੀਤਾ। ਉਸ ਸਮੇਂ ਯੁੱਧ ਸਰਦਾਰਾਂ ਦੇ ਇੱਕ ਹੋਰ ਧੜੇ ਜਿਸਨੂੰ ਉਤਰੀ ਗੱਠਜੋੜ ਕਿਹਾ ਜਾਂਦਾ ਸੀ, ਨਾਲ ਵੀ ਤਾਲਿਬਾਨ ਦੀਆਂ ਹਥਿਆਰਬੰਦ ਟੱਕਰਾਂ ਜਾਰੀ ਰਹੀਆਂ। ਹਾਲਤ ਅਜਿਹੀ ਬਣ ਗਈ ਸੀ ਕਿ ਤਾਲਿਬਾਨ ਦੀਆਂ ਲੋਕ ਦੁਸ਼ਮਣ ਕਾਰਵਾਈਆਂ ਅਤੇ ਉੱਤਰੀ ਗੱਠਜੋੜ ਨਾਲ ਉਸਦੀ ਖੂਨੀ ਲੜਾਈ ਸਦਕਾ ਅਫਗਾਨਿਸਤਾਨ ਅਤੇ ਪੂਰੀ ਦੁਨੀਆਂ ਅੰਦਰ ਉਸਦਾ ਸਿਆਸੀ ਵਕਾਰ ਹੇਠਾਂ ਜਾ ਰਿਹਾ ਸੀ ਅਤੇ ਜੇਕਰ ਅਮਰੀਕੀ ਸਾਮਰਾਜ ਉੱਥੇ ਕਬਜ਼ਾ ਨਾ ਕਰਦਾ ਤਾਂ ਹੁਣ ਤੱਕ ਅਫਗਾਨਿਸਤਾਨ ਦੇ ਲੋਕਾਂ ਨੇ ਆਪਣੀ ਕਿਸਮਤ ਦਾ ਆਪ ਫੈਸਲਾ ਕਰਦੇ ਹੋਏ ਬਿਹਤਰ ਹਾਲਤ ਵਿੱਚ ਹੋਣਾ ਸੀ। ਅਮਰੀਕਾ ਅਤੇ ਉਸਦੇ ਪਿਠੂਆਂ ਦੀ ਅਗਵਾਈ ਵਿੱਚ ਬਣੀਆਂ ਸਰਕਾਰਾਂ ਤੋਂ ਤੰਗ ਆਏ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤਕੇ ਹੁਣ ਫਿਰ ਤਾਲਬਾਨੀ ਅਫਗਾਨਿਸਤਾਨ ਉਪਰ ਮੁੜ ਕਾਬਜ ਹੋਣ ਵਿੱਚ ਸਫ਼ਲ ਹੋਏ ਹਨ। ਅਮਰੀਕੀ ਸਾਮਰਾਜ ਨੇ ਦੁਨੀਆਂ ਦੇ ਕੱਚੇ ਮਾਲ ਦੇ ਸੋਮਿਆਂ ਦੀ ਲੁੱਟ ਕਰਨ ਲਈ ਇਰਾਕ, ਲਿਬੀਆ, ਸੀਰੀਆ ਅਤੇ ਅਫਗਾਨਿਸਤਾਨ ਵਰਗੇ ਮੁਲਕਾਂ ਉਪਰ ਨਿਹੱਕੀ ਜੰਗ ਮੜ੍ਹਕੇ ਲੱਖਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਅਤੇ ਲੋਕਾਂ ਦਾ ਉਜਾੜਾ ਕਰਕੇ ਵੱਡਾ ਸ਼ਰਨਾਰਥੀ ਸੰਕਟ ਖੜ੍ਹਾਕੀਤਾ।
ਦਰਅਸਲ ਅਫਗਾਨੀ ਲੋਕਾਂ ਦਾ ਇਹ ਦੁਖਾਂਤ ਹੈ ਕਿ ਉਹ ਪਹਿਲਾਂ ਰੂਸ ਤੇ ਉਸਦੇ ਪਿੱਠੂਆਂ ਅਤੇ ਬਾਅਦ ਵਿੱਚ ਅਮਰੀਕੀ ਸਾਮਰਾਜਵਾਦ ਤੇ ਉਸਦੇ ਪਿੱਠੂਆਂ ਤੋਂ ਬਿਨ੍ਹਾਂ ਭਾਂਤ ਸੁਭਾਂਤੇ ਯੁੱਧ ਸਰਦਾਰਾਂ ਅਤੇ ਤਾਲਿਬਾਨੀ ਮੂਲਵਾਦੀ ਤਾਕਤਾਂ ਦੇ ਮਨਸੂਬਿਆਂ ਹੇਠ ਬੁਰੀ ਤਰ੍ਹਾਂ ਕੁਚਲੇ ਗਏ ਹਨ। ਇਹ ਸਾਰੀਆਂ ਤਾਕਤਾਂ ਅਫਗਾਨੀ ਲੋਕਾਂ ਦੀਆਂ ਦੁਸ਼ਮਣ ਹਨ ਜਿਹਨਾਂ ਤੋਂ ਛੁਟਕਾਰਾ ਪਾਏ ਬਿਨਾਂ ਉਨ੍ਹਾਂ ਦੀ ਮੁਕਤੀ ਨਹੀਂ ਹੋ ਸਕਦੀ। ਅਮਰੀਕਾ ਅਤੇ ਉਸਦੇ ਪਿੱਠੂਆਂ ਦੀ ਹਾਰ ਲੋਕਾਂ ਲਈ ਸ਼ੁਭ ਸ਼ਗਨ ਹੈ ਜੋ ਲੋਕਾਂ ਦੀਆਂ ਅਮਰੀਕੀ ਸਾਮਰਾਜਵਾਦ ਵਿਰੋਧੀ ਕੌਮੀ ਭਾਵਨਾਵਾਂ ਅਤੇ ਉਨ੍ਹਾਂ ਦੀ ਜੱਦੋਜਹਿਦ ਦਾ ਸਿੱਟਾ ਹਨ ਪਰ ਰਾਜ ਭਾਗ ਉਪਰ ਮੁੜ ਤਾਲਿਬਾਨ ਦਾ ਕਬਜ਼ਾ ਇਹ ਦਰਸਾਉਂਦਾ ਹੈ ਕਿ ਲੋਕਾਂ ਦੀ ਅਸਲ ਮੁਕਤੀ ਦਾ ਦਰਵਾਜ਼ਾ ਅਜੇ ਕਾਫੀ ਦੂਰ ਹੈ, ਅਜੇ ਉਨ੍ਹਾਂ ਦੀ ਲੜਾਈ ਕਾਫੀ ਲੰਬੀ ਹੈ। ਅਮਰੀਕਾ ਵੱਲੋਂ ਆਪਣੀ ਕਰਾਰੀ ਹਾਰ ਦਾ ਠੀਕਰਾ ਅਸਰਫ ਗਨੀ ਦੀ ਹਕੂਮਤ ਉਪਰ ਸੁੱਟਣ ਦੀ ਮਕਾਰੀ ਦਰਸਾਉਂਦੀ ਹੈ ਕਿ ਸਾਮਰਾਜੀ ਕਿਸੇ ਦੇ ਸਕੇ ਨਹੀਂ। ਇਹ ਆਪਣੇ ਹਿੱਤਾਂ ਲਈ ਭੈੜੇ ਤੋਂ ਭੈੜੇ ਤਾਨਾਸ਼ਾਹ ਦੀ ਹਕੂਮਤ ਸਥਾਪਤ ਕਰਵਾ ਸਕਦੇ ਹਨ ਅਤੇ ਜਦੋਂ ਉਹ ਰਾਸ ਨਾ ਬੈਠੇ ਤਾਂ ਉਸ ਨੂੰ ਜਦੋਂ ਮਰਜ਼ੀ ਬਲੀ ਦਾ ਬੱਕਰਾ ਬਣਾ ਸਕਦੇ ਹਨ। ਅਫਗਾਨਿਸਤਾਨ ਵਿੱਚ ਜੋ ਕੁੱਝ ਵਾਪਰ ਰਿਹਾ ਹੈ ਉਸਦਾ ਇੱਕ ਪੱਖ ਇਹ ਵੀ ਹੈ ਕਿ ਇਹ ਵੱਖ ਵੱਖ ਤਾਕਤਾਂ ਵਿਚਕਾਰ ਹੋਏ ਗੁਪਤ ਸਮਝੌਤੇ ਦਾ ਹਿੱਸਾ ਹੈ।ਇਸ ਸਮਝੌਤੇ ਦੀਆਂ ਕੀ ਸ਼ਰਤਾਂ ਹਨ ਉਨ੍ਹਾਂ ਦਾ ਬਾਹਰ ਆਉਣਾ ਅਜੇ ਬਾਕੀ ਹੈ ਪਰ ਆਪਸੀ ਸਹਿਮਤੀ ਦੀਆਂ ਝਲਕਾਂ ਜਰੂਰ ਪ੍ਰਤੱਖ ਹਨ।
ਅਮਰੀਕਾ ਨੇ ਅਫਗਾਨਿਸਤਾਨ ’ਚੋਂ ਬੇਆਬਰੂ ਹੋ ਕੇ ਨਿੱਕਲਣ ਦੀ ਬਜਾਇ ਆਪਣੀ ਇੱਜ਼ਤ ਰੱਖਣ ਲਈ ਤਾਲਿਬਾਨ ਨਾਲ ਸਮਝੌਤੇ ਦੀ ਗੱਲਬਾਤ ਚਲਾਈ। ਕਤਰ ਵਿੱਚ ਚੱਲੀ ਇਸ ਗੱਲਬਾਤ ਵਿੱਚ ਅਮਰੀਕਾ ਨੇ ਰੂਸ, ਚੀਨ ਅਤੇ ਪਾਕਿਸਤਾਨ ਨੂੰ ਵੀ ਸ਼ਾਮਲ ਕੀਤਾ ਪਰ ਭਾਰਤ ਸਰਕਾਰ ਨੂੰ ਇਸ ਤੋਂ ਪਾਸੇ ਰੱਖਿਆ ਗਿਆ। ਅਮਰੀਕਾ ਦੀ ਚੱਕ ਵਿੱਚ ਆ ਕੇ ਭਾਰਤ ਸਰਕਾਰ ਤਾਲਿਬਾਨ ਵਿਰੋਧੀ ਪੈਂਤਰੇ ਲੈਂਦੀ ਰਹੀ ਸੀ ਪਰ ਸਮਝੌਤੇ ਮੌਕੇ ਇਸ ਦੀ ਕੋਈ ਸੱਦ ਪੁੱਛ ਨਾ ਹੋਣ ਕਰਕੇ ਇਸ ਨੂੰ ਅੱਜ ਪੂਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਸਮੇਂ ਇਸ ਦੇ ਸਿੱਟੇ ਭਾਰਤੀ ਹਾਕਮਾਂ ਲਈ ਹੋਰ ਵੀ ਮਾਰੂ ਹੋਣਗੇ। ਅਫਗਾਸਿਤਾਨ ’ਚੋਂ ਅੱਜ ਭਾਵੇਂ ਅਮਰੀਕੀ ਸਾਮਰਾਜ ਨਿਕਲ ਗਿਆ ਹੈ ਪਰ ਇਸ ਦੀ ਜਗ੍ਹਾ ਲੈਣ ਲਈ ਰੂਸ, ਚੀਨ ਵਰਗੀਆਂ ਗਿਰਝਾਂ ਮੰਡਰਾ ਰਹੀਆਂ ਹਨ। ਇਹ ਤਾਕਤਾਂ ਸਮੇਤ ਪਾਕਿਸਤਾਨੀ ਹਾਕਮ ਤਾਲਿਬਾਨ ਨਾਲ ਆਪਣੀਆਂ ਪਿਆਰ ਪੀਘਾਂ ਪਾਕੇ ਅਫਗਾਨਿਸਤਾਨ ਅੰਦਰ ਆਵਦਾ ਅਸਰ ਰਸੂਖ ਵਧਾਉਣ ਲਈ ਕਮਰਕੱਸੇ ਕਰੀ ਬੈਠੀਆਂ ਹਨ। ਅਜਿਹੀ ਹਾਲਤ ’ਚ ਅਫਗਾਨਿਤਸਾਨ ਦੇ ਲੋਕਾਂ ਅੱਗੇ ਵੰਨਸੁਵੰਨੀਆਂ ਸਾਮਰਾਜੀ ਅਤੇ ਪਿਛਾਂਹਖਿੱਚੂ ਤਾਕਤਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਦੇ ਹੋਏ ਸੱਚੀ ਅਜ਼ਾਦੀ ਅਤੇ ਖਰੀ ਜਮਹੂਰੀਅਤ ਵਾਲਾ ਅਫਗਾਨਿਸਤਾਨ ਸਿਰਜਣ ਲਈ ਆਪਣੀ ਲੜਾਈ ਜਾਰੀਰੱਖਣੀ ਚਾਹੀਦੀ ਹੈ। ਇਸ ਸਮੇਂ ਸਾਰੀਆਂ ਅਗਾਂਹਵਧੂ ਸ਼ਕਤੀਆਂ ਅਤੇ ਲੋਕਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਾਰੇ ਸਾਮਰਾਜੀ ਦੇਸ਼ਾਂ ਵੱਲੋਂ ਅਫਗਾਨਿਸਤਾਨ ਅੰਦਰ ਦਖਲ ਬੰਦ ਕੀਤਾ ਜਾਵੇ। ਲੋਕ ਆਪਣੇ ਦੇਸ਼ ਦੀ ਧਰਮ ਨਿਰਪੱਖ, ਲੋਕ ਜਮਹੂਰੀ ਅਤੇ ਖੁਦਮੁਖਤਿਆਰ ਪ੍ਰਬੰਧ ਨਾਲ ਸਿਰਜਣਾ ਕਰਨ।੦
Tuesday, March 23, 2021
ਸ਼ਹੀਦ ਭਗਤ ਸਿੰਘ : ਇੱਕ ਚਿੰਤਨਸ਼ੀਲ ਵਿਚਾਰਵਾਨ
ਇੱਕ ਔਸਤ ਮਨੁੱਖੀ ਉਮਰ ਦੇ ਤਕਾਜੇ ਵਜੋਂ ਸ਼ਹੀਦ ਭਗਤ ਸਿੰਘ ਦਾ ਇਨਕਲਾਬੀ ਜੀਵਨ ਗਿਣਤੀ ਦੇ ਕੁਝ ਕੁ ਵਰ੍ਹੇ ਹੀ ਬਣਦਾ ਹੈ। ਆਪਣੇ ਇਨਕਲਾਬੀ ਜੀਵਨ ਦੇ ਕੁਝ ਕੁ ਵਰਿ੍ਹਆਂ ’ਚੋਂ ਭਗਤ ਸਿੰਘ ਨੇ ਲਗਭਗ ਦੋ ਸਾਲ ਜੇਲ੍ਹ 'ਚ ਬਿਤਾਏ। 1927 'ਚ ਹੋਈ ਪਹਿਲੀ ਗਿ੍ਰਫਤਾਰੀ ਸਮੇਂ ਉਹ 20 ਕੇਵਲ ਵਰਿ੍ਹਆਂ ਦੇ ਸਨ। ਜੇਲ੍ਹਵਾਸ ਤੋਂ ਪਹਿਲਾਂ ਉਹ ਕੁਝ ਰੁਮਾਂਚਿਕ ਇਨਕਲਾਬੀ ਕਾਰਵਾਈਆਂ 'ਚ ਸ਼ਾਮਲ ਰਹੇ। ਜੇਲ੍ਹਵਾਸ ਦੌਰਾਨ ਕੀਤੇ ਡੂੰਘੇ ਚਿੰਤਨ-ਮਨਨ ਕਾਰਨ ਉਹ ਲਹਿਰ ਦੇ ਬਾਕੀ ਇਨਕਲਾਬੀ ਨੌਜਵਾਨਾਂ 'ਚੋਂ ਸਿਰਕੱਢ ਵਿਚਾਰਵਾਨ ਬਣ ਗਏ। ਗੁਪਤਵਾਸ, ਗਿ੍ਰਫਤਾਰੀਆਂ ਤੇ ਜੇਲ੍ਹ ਜੀਵਨ ਦੀਆਂ ਮੁਸ਼ਕਲਾਂ ਅਤੇ ਪੜ੍ਹਨ-ਲਿਖਣ ਦੇ ਸੀਮਿਤ ਵਸੀਲਿਆਂ ਦੇ ਬਾਵਜੂਦ ਭਗਤ ਸਿੰਘ ਆਪਣੀ ਤਿੱਖੀ ਸੂਝ-ਬੂਝ ਕਾਰਨ ਕੌਮੀ ਤੇ ਕੌਮਾਂਤਰੀ ਲਹਿਰਾਂ ਦੇ ਅਹਿਮ ਵਰਤਾਰਿਆਂ ਨੂੰ ਸਮਝਣ ਅਤੇ ਸਹੀ ਨਿਰਣੇ 'ਤੇ ਪਹੁੰਚਣ ਦੀ ਮਿਸਾਲੀ ਸਮਰੱਥਾ ਤੇ ਮੁਹਾਰਤਾ ਰੱਖਦੇ ਸਨ।
ਭਗਤ ਸਿੰਘ ਉਪਰ ਅੱਠ-ਨੌਂ ਸਾਲ ਦੀ ਉਮਰ 'ਚ ਹੀ ਗ਼ਦਰ ਲਹਿਰ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ। ਦੇਸ਼ ਭਗਤ ਪਰਿਵਾਰਕ ਪਿਛੋਕੜ 'ਚੋਂ ਮਿਲੀ ਦੇਸ਼ ਭਗਤੀ ਦੀ ਸਿੱਖਿਆ ਕਾਰਨ ਦਸ-ਗਿਆਰਾਂ ਸਾਲ ਦੀ ਉਮਰ 'ਚ ਹੀ ਉਹ ਜਨਤਕ ਲਹਿਰਾਂ ਦਾ ਅਨੁਭਵ ਹਾਸਲ ਕਰਨ ਲੱਗੇੇ। 12 ਸਾਲਾ ਭਗਤ ਸਿੰਘ ਦੇ ਮਨ 'ਚ 1919 'ਚ ਜਲਿਆਂਵਾਲੇ ਬਾਗ ਦੇ ਨਿਰਦੋਸ਼ ਲੋਕਾਂ ਦੇ ਅੱਖੀਂ ਡਿੱਠੇ ਕਤਲੇਆਮ ਤੋਂ ਬਸਤੀਵਾਦੀ ਹਾਕਮਾਂ ਦੇ ਅਣਮਨੁੱਖੀ ਜਬਰ ਖਿਲਾਫ ਰੋਹ ਦੀ ਚਿਣਗ ਸੁਲਗ ਉੱਠੀ। ਇਸ ਸਮੇਂ ਭਗਤ ਸਿੰਘ ਨੇ ਨਿਰਦੋਸ਼ ਲੋਕਾਂ ਦੇ ਹੱਕ 'ਚ ਤੇ ਅੰਗਰੇਜੀ ਸਰਕਾਰ ਦੇ ਵਿਰੁੱਧ ਤਕਰੀਰ ਕੀਤੀ। 1921 'ਚ ਭਗਤ ਸਿੰਘ ਦਸਵੀਂ ਦੀ ਪੜ੍ਹਾਈ ਛੱਡ ਕੇ ਨਾ-ਮਿਲਵਰਤਨ ਅੰਦੋਲਨ 'ਚ ਸ਼ਾਮਲ ਹੋ ਗਏ। 1922 'ਚ ਨੈਸ਼ਨਲ ਕਾਲਜ ਲਾਹੌਰ 'ਚ ਦਾਖਲ ਹੋ ਕੇ ਇਨਕਲਾਬੀ ਵਿਚਾਰਾਂ ਤੇ ਕ੍ਰਾਂਤੀਕਾਰੀ ਨੌਜਵਾਨਾਂ ਨਾਲ ਸਰਗਰਮ ਤਾਲਮੇਲ 'ਚ ਆ ਗਏ। 1923-24 ਦੇ ਅਰਸੇ 'ਚ ਭਗਤ ਸਿੰਘ 'ਪ੍ਰਤਾਪ' ਅਖਬਾਰ 'ਚ ਕੰਮ ਕਰਨ, ਜੈਤੋ ਦੇ ਮੋਰਚੇ ਦੇ ਜੱਥੇ ਦਾ ਸਾਥ ਦੇਣ, ਕਾਨਪੁਰ ਹੜ੍ਹ ਪੀੜਤਾਂ ਦੀ ਮੱਦਦ ਕਰਨ ਤੇ ਕ੍ਰਾਂਤੀਕਾਰੀ-ਸਮਾਜਿਕ ਲਹਿਰਾਂ ਬਾਰੇ ਜਾਣਨ-ਸਮਝਣ 'ਚ ਲੱਗੇ ਰਹੇ। ਭਗਤ ਸਿੰਘ ਨੇ 1924 'ਚ ਜਦੋਂ ਉਨ੍ਹਾਂ ਦੀ ਉਮਰ ਕੇਵਲ 17 ਵਰਿ੍ਹਆਂ ਦੀ ਹੀ ਸੀ ਲੇਖਣੀ ਦੇ ਖੇਤਰ ’ਚ ਪੈਰ ਰੱਖ ਲਿਆ ਸੀ। 1925 'ਚ ਹੋਏ ਕਾਕੋਰੀ ਕਾਂਡ ਤੋਂ ਬਾਅਦ ਭਗਤ ਸਿੰਘ ਨੇ ਅਧਿਐਨ ਨਾਲ ਆਪਣਾ ਗੂੜਾ ਰਿਸ਼ਤਾ ਬਣਾ ਲਿਆ। ਇਸਤੋਂ ਬਾਅਦ ਲਗਾਤਾਰ ਅਧਿਐਨ, ਅਨੁਵਾਦ ਕਰਨ ਅਤੇ 'ਕਿਰਤੀ' ਤੇ 'ਚਾਂਦ ਫਾਂਸੀ ਅੰਕ' ਦਾ ਸੰਪਾਦਨ ਕਰਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ ਬਣਾਉਣ ਆਦਿ ਦੇ ਮਹੱਤਤਵਪੂਰਨ ਕੰਮਾਂ ਵਿਚ ਲੱਗੇ ਰਹੇ। 1928 'ਚ ਸਾਈਮਨ ਕਮੀਸ਼ਨ ਦੇ ਵਿਰੋਧ ਦੌਰਾਨ ਲਾਲਾ ਲਾਜਪਤ ਰਾਏ ਦੀ ਹੋਈ ਮੌਤ ਦਾ ਬਦਲਾ ਲੈਣ ਅਤੇ ਆਪਣੇ ਸੰਗਠਨ ਦਾ ਉਦੇਸ਼ ਲੋਕਾਂ ਤੱਕ ਲਿਜਾਣ ਲਈ ਸਾਂਡਰਸ ਦੇ ਕਤਲ ’ਚ ਸ਼ਾਮਲ ਰਹੇ। 1929 'ਚ ਦੋ ਦਮਨਕਾਰੀ ਕਾਲੇ ਕਾਨੂੰਨਾਂ ਖਿਲਾਫ ਅਸੰਬਲੀ 'ਚ ਬੰਬ ਸੁੱਟਕੇ ਬਸਤੀਵਾਦੀ ਹਾਕਮਾਂ ਨੂੰ ਭੈਅਭੀਤ ਕਰ ਦਿੱਤਾ। 8 ਅਪ੍ਰੈਲ 1929 ਤੋਂ 23 ਮਾਰਚ 1931 ਤੱਕ ਭਗਤ ਸਿੰਘ ਨੇ ਜੇਲ੍ਹ 'ਚ ਰਹਿੰਦਿਆਂ ਭੁੱਖ ਹੜਤਾਲਾਂ, ਆਪਣੇ ਤੇ ਆਪਣੇ ਸਾਥੀਆਂ ਦੇ ਮੁਕੱਦਮੇ ਦੀ ਪੈਰਵਾਈ, ਚਿੰਤਨ ਤੇ ਲੇਖਣ ਦਾ ਅਣਮੁੱਲਾ ਕੰਮ ਕੀਤਾ। ਇਹ ਹੈ ਉਹਨਾਂ ਦੇ ਕੁਝ ਕੁ ਵਰਿ੍ਹਆਂ ਦੇ ਸਿਆਸੀ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ ਦਾ ਵੇਰਵਾ।
ਭਗਤ ਸਿੰਘ ਦੇ ਸਿਆਸੀ ਜੀਵਨ ਦੌਰਾਨ ਉਹਨਾਂ ਦੇ ਵਿਚਾਰਾਂ 'ਚ ਵਧੇਰੇ ਸ਼ਪੱਸ਼ਟਤਾ ਜੇਲ੍ਹਵਾਸ ਦੌਰਾਨ ਕੀਤੇ ਅਧਿਐਨ ਤੋਂ ਬਾਅਦ ਹੀ ਆਉਣੀ ਸ਼ੁਰੂ ਹੋਈ। ਜੇਲ੍ਹ ਦੀ ਬੇਹੱਦ ਮੁਸ਼ਕਲਾਂ ਭਰੀ ਜ਼ਿੰਦਗੀ, ਜਦੋਂ ਉਨ੍ਹਾਂ ਨੂੰ ਸਾਥੀਆਂ ਸਮੇਤ ਲੰਮੀਆਂ ਭੁੱਖ-ਹੜਤਾਲਾਂ ਕਰਨੀਆਂ ਪੈਂਦੀਆਂ ਸਨ ਤੇ ਨਾਲ ਹੀ ਆਪਣੇ ਮੁਕੱਦਮੇ ਸਬੰਧੀ ਕਾਨੂੰਨੀ ਲੜਾਈ ਲੜਨੀ ਪੈਂਦੀ ਸੀ ਤਾਂ ਉਦੋਂ ਅਜਿਹੀਆਂ ਹਾਲਤਾਂ 'ਚ ਡੂੰਘਾ ਚਿੰਤਨ-ਮਨਨ ਤੇ ਲੇਖਣ ਦਾ ਕੰਮ ਕਰਨਾ ਉਸ ਨੌਜਵਾਨ ਸ਼ਹੀਦ ਨੂੰ ਅੱਜ ਸਾਡਾ ਰਾਹ ਦਰਸਾਵਾ ਤੇ ਪ੍ਰੇਰਨਾ ਸ੍ਰੋਤ ਹੋਣ ਦਾ ਮਾਣ ਦਿੰਦਾ ਹੈ। ਜੇਲ੍ਹ ਵਿਚ ਜੇਕਰ ਉਹਨਾਂ ਨੂੰ ਇਕ ਵੱਡੀ ਤੰਗੀ ਸੀ ਤਾਂ ਉਹ ਸੀ ਕਿਤਾਬਾਂ ਦੇ ਸਮੇਂ ਸਿਰ ਨਾ ਮਿਲਣ ਦੀ ਤੰਗੀ। ਪੱਗੜੀ ਸੰਭਾਲ ਜੱਟਾ ਲਹਿਰ, ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਨਾ-ਮਿਲਵਰਤਨ ਅੰਦੋਲਨ, ਗ਼ਦਰ ਲਹਿਰ, ਬੰਗਾਲ, ਮਹਾਂਰਾਸ਼ਟਰ ਦੀਆਂ ਕੌਮੀ ਇਨਕਲਾਬੀ ਲਹਿਰਾਂ ਤੋਂ ਲੈ ਕੇ ਫਰਾਂਸ ਦੀ ਕ੍ਰਾਂਤੀ, ਆਇਰਲੈਂਡ ਤੇ ਇਟਲੀ ਦੇ ਮੁਕਤੀ ਸੰਘਰਸ਼ ਅਤੇ ਰੂਸ ਦੇ ਇਨਕਲਾਬ ਦੀਆਂ ਕ੍ਰਾਂਤੀਕਾਰੀ ਲਹਿਰਾਂ ਦਾ ਉਹਨਾਂ ਦੇ ਨੌਜਵਾਨ ਜਗਿਆਸੂ ਮਨ ਤੇ ਡੂੰਘਾ ਪ੍ਰਭਾਵ ਸੀ। ਹਰ ਕੌਮੀ ਤੇ ਕੌਮਾਂਤਰੀ ਹਲਚਲ ਦਾ ਉਹ ਸਰਗਰਮੀ ਤੇ ਪਹਿਲਕਦਮੀ ਨਾਲ ਗੰਭੀਰ ਨੋਟਿਸ ਲੈਣ ਵਾਲੇ ਬੁੱਧੀਮਾਨ ਨੌਜਵਾਨ ਸਨ। 'ਨਾ ਮਿਲਵਰਤਨ ਅੰਦੋਲਨ' ਤੋਂ ਲੈ ਕੇ ਸਮਾਜਵਾਦੀ ਵਿਚਾਰਧਾਰਾ ਵਿਚ ਪ੍ਰਪੱਕਤਾ ਹਾਸਲ ਕਰਨ ਦੇ ਸਫਰ ਦੌਰਾਨ ਭਗਤ ਸਿੰਘ ਦਾ ਬਿੰਬ ਇਕ ਪ੍ਰਬੁੱਧ ਵਿਚਾਰਵਾਨ ਤੇ ਕੁਰਬਾਨੀ ਦੇ ਪੁੰਜ ਦੇ ਰੂਪ 'ਚ ਉਭਰਕੇ ਸਾਹਮਣੇ ਆਉਂਦਾ ਹੈ। ਉਹਨਾਂ ਦੀ ਇਨਕਲਾਬੀ ਜ਼ਿੰਦਗੀ ਦਾ ਇਹ ਸਫਰ ਸਮੇਂ ਪੱਖੋਂ ਛੋਟਾ ਪਰ ਆਪਣੇ ਉੱਚੇ ਅਰਥਾਂ-ਆਦਰਸ਼ਾਂ, ਮਹੱਤਤਾ ਤੇ ਉਦੇਸ਼ ਦੀ ਵਿਸ਼ਾਲਤਾ ਪੱਖੋਂ ਇਤਿਹਾਸ 'ਚ ਵੱਡੀ ਮਹੱਤਤਾ ਰੱਖਦਾ ਹੈ।
ਅਧਿਐਨ ਨੇ ਭਗਤ ਸਿੰਘ ਨੂੰ ਰੁਮਾਂਚਿਕ ਇਨਕਲਾਬੀ ਤੋਂ ਸਮਾਜਵਾਦੀ ਇਨਕਲਾਬੀ ਅਤੇ ਇਕ ਆਦਰਸ਼ਵਾਦੀ ਤੋਂ ਯਥਾਰਥਵਾਦੀ ਬਣਾ ਦਿੱਤਾ। ਭਗਤ ਸਿੰਘ ਨੇ ਆਪਣੇ ਸਮੇਂ ਦੇ ਲੱਗਭਗ ਹਰ ਚਲੰਤ ਕੌਮੀ ਤੇ ਕੌਮਾਂਤਰੀ ਵਰਤਾਰੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ। ਉਹਨਾਂ ਨੇ ਧਰਮ, ਹੜਤਾਲਾਂ, ਰਾਜਨੀਤੀ, ਅਛੂਤ ਦਾ ਸਵਾਲ, ਫਿਰਕਾਪ੍ਰਸਤੀ ਆਦਿ ਵਰਗੇ ਅਨੇਕਾਂ ਸਮਾਜਿਕ ਤੇ ਰਾਜਨੀਤਿਕ ਮਸਲਿਆਂ ਦੇ ਨਾਲ-ਨਾਲ ਅਨਾਰਕਿਜ਼ਮ ਵਰਗੇ ਕੌਮਾਂਤਰੀ ਵਰਤਾਰਿਆਂ ਤੇ ਇਨਕਲਾਬੀ ਲਹਿਰਾਂ ਬਾਰੇ ਵੀ ਆਪਣੇ ਲੇਖਾਂ, ਪਰਚਿਆਂ ਤੇ ਭਾਸ਼ਣਾਂ 'ਚ ਵਿਚਾਰ ਪੇਸ਼ ਕੀਤੇ। ਭਗਤ ਸਿੰਘ ਦੀ ਸਿਆਸੀ ਸੂਝ-ਬੂਝ ਦਾ ਪ੍ਰਭਾਵ ਉਨ੍ਹਾਂ ਘਟਨਾਵਾਂ ਤੋਂ ਵੀ ਮਿਲਦਾ ਹੈ ਜਦੋਂ ਉਹ ਜੇਲ੍ਹਵਾਸ ਦੌਰਾਨ ਭੁੱਖ ਹੜਤਾਲ ਨੂੰ ਤੇ ਮੁਕਦਮੇ ਦੌਰਾਨ ਅਦਾਲਤ ਨੂੰ ਆਪਣੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਇਕ ਸਿਆਸੀ ਮੰਚ ਵਜੋਂ ਵਰਤਕੇ ਅੰਗਰੇਜ਼ ਹਾਕਮਾਂ ਨੂੰ, ਉਨ੍ਹਾਂ ਦੇ ਮਨਸੂਬਿਆਂ ਨੂੰ ਹਾਰੇ ਹੋਏ ਸਿੱਧ ਕਰਦੇ ਹਨ ਅਤੇ ਕੈਦਖਾਨੇ 'ਚ ਬੰਦ ਰਹਿਕੇ ਵੀ ਆਪਣੇ ਆਪ ਨੂੰ, ਆਪਣੀ ਵਿਚਾਰਧਾਰਾ ਨੂੰ, ਭਵਿੱਖ 'ਚ ਲੋਕਾਂ ਦੇ ਹੱਕੀ ਸੰਘਰਸ਼ਾਂ ਦੀ ਨਿਰੰਤਰਤਾ ਦੇ ਬਣੇ ਰਹਿਣ ਨੂੰ ਆਖਰੀ ਸਾਹ ਤੱਕ ਜਿੱਤ ਵਜੋਂ ਪੇਸ਼ ਕਰਦੇ ਰਹੇ।
ਭਗਤ ਸਿੰਘ ਨੇ ਹਿੰਦੋਸਤਾਨ ਰਿਪਬਲਿਕ ਪਾਰਟੀ ਨੂੰ ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕ ਪਾਰਟੀ ਬਣਾਉਣ 'ਚ ਮੋਹਰੀ ਭੂਮਿਕਾ ਅਦਾ ਕੀਤੀ। ਇਹੀ ਨਹੀਂ ਬਲਕਿ ਪਾਰਟੀ ਉਸਾਰੀ ਦੇ ਕਾਜ਼ ਨੂੰ ਸਮਾਜਵਾਦੀ ਵਿਚਾਰਧਾਰਾ ਅਨੁਸਾਰ ਅੱਗੇ ਵਧਾਉਂਦਿਆਂ ਇਸਦੇ ਉਦੇਸ਼ਾਂ ਦਾ ਸਪੱਸ਼ਟ ਭਵਿੱਖ ਨਕਸ਼ਾ ਪੇਸ਼ ਕੀਤਾ। ਅਜ਼ਾਦੀ ਸੰਗਰਾਮ 'ਚ ਕਾਂਗਰਸ ਅਤੇ ਐਚ.ਐਸ.ਆਰ.ਏ. ਦੇ ਉਦੇਸ਼ਾਂ 'ਚ ਸਪੱਸ਼ਟ ਨਿਖੇੜਾ ਕੀਤਾ। ਪਾਰਟੀ ਮੈਨੀਫੈਸਟੋ 'ਚ ਭਾਰਤ 'ਚ ਇਨਕਲਾਬ ਲਈ ਹਥਿਆਰਬੰਦ ਇਨਕਲਾਬ ਦੇ ਪੜਾਅ 'ਚੋਂ ਗੁਜਰਨ ਦੇ ਸੰਕਲਪ ਨੂੰ ਕਲਮਬੱਧ ਕੀਤਾ ਗਿਆ। ਕਿਰਤੀ ਲੋਕਾਂ ਦੀ ਮੱਦਦ ਨਾਲ ਰਾਜਸੱਤਾ ਨੂੰ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੇ ਹੱਥਾਂ 'ਚ ਦੇਣ ਦੀ ਗੱਲ ਕੀਤੀ। ਉਹ ਇਨਕਲਾਬੀ ਫਲਸਫੇ ਦੇ ਮਨੁੱਖਤਾਪੱਖੀ, ਇਕ ਨਿਯਮ, ਇਕ ਉਦੇਸ਼ ਤੇ ਇਕ ਸੱਚ ਹੋਣ ਦਾ ਵਿਚਾਰ ਲੋਕਾਂ ਤੱਕ ਲੈ ਕੇ ਗਏ। ਉਨ੍ਹਾਂ ਨੂੰ ਸਾਮਵਾਦ ਦੀ ਅਟੱਲ ਜਿੱਤ 'ਚ ਪੂਰਨ ਵਿਸ਼ਵਾਸ਼ ਸੀ। ਉਹ ਕੌਮੀ ਮੁਕਤੀ ਲਹਿਰ ਦੇ ਇਨਕਲਾਬੀ ਨੌਜਵਾਨਾਂ 'ਚੋਂ ਸਭ ਤੋਂ ਪਹਿਲਾਂ ਸਮਾਜਵਾਦੀ ਵਿਚਾਰਾਂ ਨੂੰ ਗ੍ਰਹਿਣ ਕਰਨ ਵਾਲੇ, ਸਭ ਤੋਂ ਪਹਿਲਾਂ ਇਨਕਲਾਬ ਦਾ ਨਾਅਰਾ ਦੇਣ ਵਾਲੇ ਅਤੇ ਇਨਕਲਾਬ ਦੇ ਨਾਅਰੇ ਨੂੰ ਭਾਰਤੀ ਲੋਕਾਂ ਦੀ ਵਿਸ਼ਾਲ ਵਸੋਂ ਤੱਕ ਲਿਜਾਣ ਵਾਲੇ ਚਿੰਤਨਸ਼ੀਲ ਨੌਜਵਾਨ ਸਨ। ਉਹਨਾਂ ਨੇ ਸਰਵਵਿਆਪੀ ਰੱਬ ਤੇ ਹੋਰ ਦੈਵੀ ਸ਼ਕਤੀਆਂ ਦੀ ਹੋਂਦ ਉੱਤੇ ਤਰਕਸ਼ੀਲ ਵਿਸ਼ਲੇਸ਼ਣ ਕਰਕੇ ਉਸ ਅੱਗੇ ਵੱਡਾ ਚੈਲੰਜ ਖੜਾ ਕੀਤਾ ਤੇ ਲੋਕਾਂ ਨੂੰ ਧਰਮ ਦੇ ਚੁੰਗਲ ਤੋਂ ਮੁਕਤ ਹੋਣ ਦੇ ਵਿਚਾਰ ਪ੍ਰਤੀ ਸਪੱਸ਼ਟਤਾ ਦੇਣ ਦੀ ਚੰਗੀ ਤੇ ਵੱਡੀ ਕੋਸ਼ਿਸ਼ ਕੀਤੀ। ਉਹਨਾਂ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖਤਮ ਕਰਨ ਲਈ ਲੋਕਾਂ ਲਈ ਲੋਕਾਂ ਵੱਲੋਂ ਰਾਜਸੀ ਤਾਕਤ ਤੇ ਕਬਜਾ ਕਰਕੇ ਇਨਕਲਾਬ ਦੇ ਕਾਜ਼ ਨੂੰ ਨੇਪਰੇ ਚਾੜਨ੍ਹ ਬਾਰੇ ਦੇਸ਼ ਦੇ ਲੋਕਾਂ ਨੂੰ ਦੱਸਿਆ।ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ, ਜਬਰ ਤੇ ਦਾਬੇ ਤੋਂ ਮੁਕਤੀ ਲਈ ਇਨਕਲਾਬੀ ਪਾਰਟੀ ਦੀ ਅਗਵਾਈ 'ਚ ਬਸਤੀਵਾਦੀ ਸਾਮਰਾਜਵਾਦ ਖਿਲਾਫ ਜੱਦੋਜਹਿਦ ਕਰਨ ਲਈ ਕਿਹਾ। ਉਹਨਾਂ ਬਰਤਾਨਵੀਂ ਸਾਮਰਾਜਵਾਦੀਆਂ ਦੇ ਬਸਤੀਵਾਦੀ ਕਬਜਿਆਂ ਨੂੰ ਜਾਬਰ ਤੇ ਨਿਹੱਕੇ ਕਿਹਾ ਤੇ ਇਸਦੇ ਉਲਟ ਲੋਕਾਂ ਸੰਘਰਸ਼ਾਂ ਤੇ ਇਨਕਲਾਬ ਦੇ ਸੰਗਰਾਮ ਨੂੰ ਹੱਕੀ ਤੇ ਨਿਆਈਂ ਕਿਹਾ।
ਸਦਾ ਉਦੇਸ਼ਾਂ 'ਤੇ ਪਹਿਰਾ ਦੇਣ ਵਾਲੇ ਇਨਕਲਾਬੀ ਨੌਜਵਾਨ ਭਗਤ ਸਿੰਘ ਇਕ ਅਜ਼ਾਦ ਅਲੋਚਨਾਤਮਿਕ ਵਿਚਾਰਵਾਨ ਸਨ। ਉਹ ਇਸ ਵਿਚਾਰ ਦੇ ਪੱਕੇ ਧਾਰਨੀ ਸਨ ਕਿ ਇਨਕਲਾਬ ਮਹਿਜ ਬੰਬਾਂ-ਪਿਸਤੌਲਾਂ ਨਾਲ ਨਹੀਂ ਆਉਂਦਾ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ। ਇਨਕਲਾਬੀ ਸਾਥੀਆਂ ਨਾਲ ਅਗਾਂਹਵਧੂ ਸਾਹਿਤ ਦਾ ਗੰਭੀਰ ਅਧਿਐਨ ਕਰਦਿਆਂ ਵਿਚਾਰ-ਵਟਾਂਦਰਾ ਤੇ ਬਹਿਸ ਕਰਨ ਦਾ ਭਗਤ ਸਿੰਘ ਦਾ ਆਪਣਾ ਇਕ ਹੁਨਰ ਸੀ ਜੋ ਉਹਨਾਂ ਦੇ ਸਾਥੀ ਇਨਕਲਾਬੀਆਂ ਨੂੰ ਮਾਰਕਸਵਾਦ ਦਾ ਅਧਿਐਨ ਲਈ ਪ੍ਰੇਰਿਤ ਕਰਨ ਵਾਲਾ ਹੁੰਦਾ ਸੀ।
ਜੇਲ੍ਹਵਾਸ ਦੌਰਾਨ ਭਗਤ ਸਿੰਘ ਦੁਆਰਾ 'ਆਤਮ ਕਥਾ', 'ਸਮਾਜਵਾਦ ਦਾ ਆਦਰਸ਼', 'ਭਾਰਤ ਵਿਚ ਇਨਕਲਾਬੀ ਸੰਘਰਸ਼', ਤੇ 'ਮੌਤ ਦੇ ਦਰਵਾਜੇ ਤੇ' ਚਾਰ ਪੁਸਤਕਾਂ ਦੀ ਰਚਨਾ ਕਰਨ ਦੇ ਹਵਾਲੇ ਵੀ ਮਿਲਦੇ ਹਨ ਅਤੇ ਇਨ੍ਹਾਂ ਇਤਿਹਾਸਕ ਦਸਤਾਵੇਜਾਂ ਦੇ ਖਰੜੇ ਅੱਜ ਤੱਕ ਉਪਲਬਦ ਨਹੀਂ ਹੋ ਸਕੇ। ਇਹ ਦਸਤਾਵੇਜ਼ ਭਗਤ ਸਿੰਘ ਦੇ ਚਿੰਤਕੀ ਪੱਖ ਨੂੰ ਉਨ੍ਹਾਂ ਦੁਆਰਾ ਇਨ੍ਹਾਂ ਪੁਸਤਕਾਂ ਦੀ ਤਿਆਰੀ ਲਈ ਲਏ ਗਏ ਨੋਟਿਸਾਂ ਵਾਲੀ 'ਜੇਲ੍ਹ ਡਾਇਰੀ' ਨਾਲੋਂ ਵੀ ਵੱਧ ਉਜਾਗਰ ਕਰਨ ਵਿਚ ਸਹਾਈ ਹੋ ਸਕਦੇ ਸਨ। ਇਸ ਤੋਂ ਇਲਾਵਾ ਭਗਤ ਸਿੰਘ ਵਾਈਲਡ, ਸਿੰਕਲੇਅਰ, ਗੋਰਕੀ, ਪ. ਕਰੋਪੋਟਿਕਨ, ਪੈਟਰਿਕ ਹੈਨਰੀ, ਟਾਮਸ ਪੇਨ, ਰੂਸੋ, ਫਿਕਸ, ਮਾਕਰਸ, ਏਂਗਲਜ਼ ਤੇ ਲੈਨਿਨ ਦੀਆਂ ਲਿਖਤਾਂ ਦਾ ਅਧਿਐਨ ਕਰਨ ਵਿੱਚ ਜਿਆਦਾ ਰੁਚਿਤ ਸਨ। ਆਖਰੀ ਵਰਿ੍ਹਆਂ ਦੌਰਾਨ ਭਗਤ ਸਿੰਘ, ਲੈਨਿਨ ਰਚਿਤ 'ਦੂਜੀ ਕੌਮਾਂਤਰੀ ਦਾ ਪਤਨ', 'ਖੱਬੇਪੱਖੀ ਕਮਿਊਨਿਜ਼ਮ ਇਕ ਬਚਕਾਨਾ ਰੋਗ', 'ਮਜ਼ਦੂਰ ਇਨਕਲਾਬ ਤੇ ਗਦਾਰ ਕਾਊਟਸਕੀ', 'ਰਾਜ ਤੇ ਇਨਕਲਾਬ', ਮਾਰਕਸ ਰਚਿਤ ' ਫਰਾਂਸ ਦੀ ਘਰੇਲੂ ਜੰਗ' ਏਂਗਲਜ਼ ਰਚਿਤ 'ਜਰਮਨੀ 'ਚ ਇਨਕਲਾਬ ਤੇ ਉਲਟ ਇਨਕਲਾਬ' ਆਦਿ ਮਹੱਤਵਪੂਰਨ ਮਾਰਕਸਵਾਦੀ ਕਿਰਤਾਂ ਦਾ ਅਧਿਐਨ ਕਰਦੇ ਰਹੇ।
ਭਗਤ ਸਿੰਘ ਸਰੀਰ ਨੂੰ ਨਾਸ਼ਵਾਨ ਮੰਨਦੇ ਹੋਏ ਵਿਚਾਰਾਂ ਤੇ ਭਾਵਨਾਵਾਂ ਦੀ ਅਮਰਤਾ 'ਚ ਵਿਸ਼ਵਾਸ਼ ਰੱਖਦੇ ਹੋਏ ਜਮਾਤੀ ਜੰਗ ਦੇ ਉਦੋਂ ਤੱਕ ਚਲਦੇ ਰਹਿਣ ਦੀ ਗੱਲ ਕਰਦੇ ਰਹੇ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖਤਮ ਨਹੀਂ ਹੋ ਜਾਂਦੀ। ਉਨ੍ਹਾਂ ਦੀ ਲੜਾਈ ਇਕ ਬਰਾਬਰਤਾ ਅਧਾਰਿਤ ਚੰਗੇ ਸਮਾਜ ਦੀ ਉਸਾਰੀ ਲਈ ਸੀ। ਅੱਜ ਵੀ ਸਮਾਜਿਕ ਗੈਰ-ਬਰਾਬਰੀ ਦੇ ਪਾੜੇ ਨੂੰ ਖਤਮ ਕਰਨ ਲਈ ਉਹਨਾਂ ਦੀ ਵਿਗਿਆਨਕ ਸੋਚ ਮਾਰਗ-ਦਰਸ਼ਕ ਬਣਨ ਦੇ ਸਮਰੱਥ ਹੈ।
- ਮਨਦੀਪ
Sunday, March 7, 2021
ਐੱਚਐੱਸਆਰਏ ਦਾ ਬਹਾਦਰ ਸੈਨਾਪਤੀ ਚੰਦਰ ਸ਼ੇਖਰ
ਬਰਤਾਨਵੀ ਸਾਮਰਾਜ ਖਿਲਾਫ ਚੱਲੇ ਸੰਗਰਾਮ ਵਿਚ ਦੇਸ਼ ਦੇ ਅਨੇਕਾਂ ਦੇਸ਼ ਭਗਤਾਂ ਨੇ ਆਪਣੀਆਂ ਜਿ਼ੰਦਗੀਆਂ ਕੁਰਬਾਨ ਕੀਤੀਆਂ ਸਨ। ਭਾਰਤ ਦੇ ਮੁਕਤੀ ਸੰਗਰਾਮ ਦੇ ਇਤਿਹਾਸ ਵਿਚ ਬਰਤਾਨਵੀ ਹਕੂਮਤ ਖਿਲਾਫ ਵਿਰੋਧ ਦੀਆਂ ਸੁਧਾਰਵਾਦੀ ਇਨਕਲਾਬੀ ਲਹਿਰਾਂ ਦਾ ਤੇਜ਼ ਪ੍ਰਤੱਖ ਤੌਰ ਤੇ ਦੇਖਣ ਨੂੰ ਮਿਲਦਾ ਹੈ ਪਰ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਮਾਰਕਸੀ ਵਿਚਾਰਧਾਰਾ ਨਾਲ ਲੈਸ ਨੌਜਵਾਨਾਂ ਦੀ ਛੋਟੀ ਜਿਹੀ ਟੁਕੜੀ ਭਾਰਤੀ ਮੁਕਤੀ ਸੰਗਰਾਮ ਦੇ ਮੰਚ ਉੱਤੇ ਬੜੀ ਤੇਜ਼ੀ ਨਾਲ ਦਾਖਲ ਹੁੰਦੀ ਹੈ ਅਤੇ ਬਿਜਲੀ ਦੀ ਰਫਤਾਰ ਨਾਲ ਭਾਰਤ ਦੇ ਮੁਕਤੀ ਸੰਗਰਾਮ ਦੀ ਅਗਵਾਨੂੰ ਬਣ ਕੇ ਪੂਰੇ ਦੇਸ਼ ਅੰਦਰ ਆਪਣੇ ਜਲੌਅ ਦਾ ਲੋਹਾ ਮਨਵਾਉਂਦੀ ਹੈ।
ਮੁਕਤੀ
ਸੰਗਰਾਮ ਦੇ ਇਨ੍ਹਾਂ ਨੌਜਵਾਨ ਸੰਗਰਾਮੀਆਂ ਦੇ ਜੀਵਨ ਬਿਰਤਾਂਤ ਦਾ ਜਿ਼ਕਰ ਇਕ-ਦੂਜੇ ਤੋਂ ਬਿਨਾਂ
ਅਧੂਰਾ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਭਗਵਤੀ ਚਰਨ ਵੋਹਰਾ, ਦੁਰਗਾ ਵੋਹਰਾ, ਜਤਿਨ ਦਾਸ ਆਦਿ ਸੂਰਵੀਰਾਂ ਦੀ ਟੋਲੀ ਸੀ
ਜਿਨ੍ਹਾਂ ਦੀ ਜਿ਼ੰਦਗੀ ਦਾ ਹਰ ਤਸੱਵੁਰ ਉਨ੍ਹਾਂ ਦੇ ਉਦੇਸ਼ ਵਾਂਗ ਅਟੁੱਟ ਰੂਪ ਵਿਚ ਇਕ-ਦੂਜੇ ਨਾਲ
ਜੁੜਿਆ ਹੋਇਆ ਸੀ। ਇਹ ਨੌਜਵਾਨ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ (ਐੱਚਐੱਸਆਰਏ) ਦੇ ਨਿਧੜਕ
ਅਤੇ ਚੇਤੰਨ ਵਿਚਾਰਵਾਨ ਯੋਧੇ ਸਨ, ਤੇ ਇਨ੍ਹਾਂ ਵਿਚੋਂ ਹੀ ਸੀ ਆਰਮੀ ਦਾ ਬਹਾਦਰ ਸੈਨਾਪਤੀ ਚੰਦਰ ਸ਼ੇਖਰ ਆਜ਼ਾਦ।
ਮੱਧ ਭਾਰਤ
ਦੀ ਅਲੀਰਾਜਪੁਰ ਰਿਆਸਤ ਦੀ ਝਾਬੂਆ ਤਹਿਸੀਲ ਦੇ ਪਿੰਡ ਭਾਵਰਾ ਵਿਚ ਇਕ ਬ੍ਰਾਹਮਣ ਪਰਿਵਾਰ ਵਿਚ
ਪੰਡਿਤ ਸੀਤਾ ਰਾਮ ਤਿਵਾਰੀ ਅਤੇ ਜਗਰਾਣੀ ਦੇਵੀ ਦੇ ਘਰ 23 ਜੁਲਾਈ 1906 ਨੂੰ ਚੰਦਰ ਸ਼ੇਖਰ ਦਾ ਜਨਮ ਹੋਇਆ। ਉਹ ਬਚਪਨ
ਤੋਂ ਹੀ ਪਰਿਵਾਰਕ ਪਿਛੋਕੜ ਤੋਂ ਉਲਟ ਬਾਗੀਆਨਾ ਤਬੀਅਤ ਦੇ ਮਾਲਕ ਸਨ। ਪੜ੍ਹਾਈ ਨਾਲੋਂ ਤੀਰ-ਕਮਾਨ
ਵਰਗੀਆਂ ਖੇਡਾਂ ਵਿਚ ਜਿ਼ਆਦਾ ਰੁਚੀ ਰੱਖਦੇ ਸਨ। ਪਿਤਾ ਜੀ ਨੇ ਸਕੂਲੋਂ ਹਟਾ ਕੇ ਤਹਿਸੀਲ ਵਿਚ ਹੀ
ਕੰਮ ਉਤੇ ਲਵਾ ਦਿੱਤਾ ਪਰ ਚੰਦਰ ਸ਼ੇਖਰ ਨੌਕਰੀ ਛੱਡ ਕੇ ਬੰਬਈ ਚਲੇ ਗਏ ਅਤੇ ਇੱਥੇ ਕਈ ਵਰ੍ਹੇ ਰਹੇ।
ਕੁਝ ਸਮਾਂ ਜਹਾਜ਼ਾਂ ਦੇ ਰੰਗ-ਰੋਗਨ ਦਾ ਕੰਮ ਵੀ ਕੀਤਾ। ਅਖੀਰ ਬੰਬਈ ਦੀ ਮਸ਼ੀਨੀ ਜਿ਼ੰਦਗੀ ਅਤੇ
ਬੰਦਰਗਾਹਾਂ ਉੱਤੇ ਫਟੇਹਾਲ ਖੜ੍ਹੇ ਜਹਾਜ਼ਾਂ ਨੂੰ ਅਲਵਿਦਾ ਆਖ ਆਪਣੀ ਜਿ਼ੰਦਗੀ ਦੇ ਮਲਾਹ ਬਣਨ ਦਾ
ਫੈਸਲਾ ਕੀਤਾ। ਬੰਬਈ ਛੱਡ ਕੇ ਉਹ ਬਨਾਰਸ ਸੰਸਕ੍ਰਿਤ ਦੀ ਪੜ੍ਹਾਈ ਕਰਨ ਚਲੇ ਗਏ। ਇੱਥੇ ਹੀ ਉਨ੍ਹਾਂ
ਨੇ ਸੰਸਕ੍ਰਿਤ ਦੇ ਨਾਲ ਨਾਲ ਦੇਸ਼ ਭਗਤੀ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ। 1920-21 ਦੇ ਸੱਤਿਆਗ੍ਰਹਿ ਵਿਚ ਭਾਗ ਲਿਆ ਅਤੇ ਬੈਂਤਾਂ
ਦੀ ਸਜ਼ਾ ਮਿਲੀ। ਇਸ ਨੇ ਉਨ੍ਹਾਂ ਨੂੰ ਪਹਿਲੀ ਵਾਰ ਅੰਗੇਰਜ਼ੀ ਹਕੂਮਤ ਦੇ ਜਬਰ ਦਾ ਨੇੜਿਓਂ ਅਹਿਸਾਸ
ਕਰਵਾਇਆ। ਉਨ੍ਹਾਂ ਮਹਿਸੂਸ ਕੀਤਾ ਕਿ ਕਿਵੇਂ ਦੇਸ਼ ਦੇ ਮਜ਼ਦੂਰ ਕਿਸਾਨ ਬਰਤਾਨਵੀ ਜੂਲੇ ਹੇਠ ਨਰਕ
ਵਾਲੀ ਜਿ਼ੰਦਗੀ ਬਤੀਤ ਕਰ ਰਹੇ ਹਨ। ਇਸ ਦਿਨ ਤੋਂ ਹੀ ਤਿਵਾਰੀ ਜੀ ‘ਆਜ਼ਾਦ’ ਹੋ ਗਏ।
ਉਹ ਰਾਮ
ਪ੍ਰਸ਼ਾਦ ਬਿਸਮਿਲ ਦੀ ਅਗਵਾਈ ਹੇਠ ਇਨਕਲਾਬੀਆਂ ਸੰਗ ਮਿਲ ਗਏ ਜਿੱਥੇ ਉਨ੍ਹਾਂ ਆਪਣੇ ਕੱਟੜ ਹਿੰਦੂ
ਵਿਚਾਰਾਂ ਅਤੇ ਕਰਮ-ਕਾਂਡ ਛੱਡ ਕੇ ਆਰੀਆ ਸਮਾਜੀ ਵਿਚਾਰਾਂ ਦਾ ਪ੍ਰਭਾਵ ਕਬੂਲਿਆ। ਉਨ੍ਹਾਂ ਦੀ ਹੀ
ਅਗਵਾਈ ਹੇਠ 9 ਅਗਸਤ 1925 ਨੂੰ ਕਾਕੋਰੀ ਰੇਲ ਕਾਂਡ ਵਿਚ ਅਹਿਮ ਯੋਗਦਾਨ
ਪਾਇਆ। ਇਸ ਕਾਂਡ ਬਾਅਦ ਜਦੋਂ ਹਕੂਮਤੀ ਜਬਰ ਤਿੱਖਾ ਹੋਇਆ ਤਾਂ ਉਹ ਫਰਾਰ ਹੋ ਕੇ ਝਾਂਸੀ ਆ ਗਏ ਅਤੇ
ਇੱਥੇ ਹਰੀਸ਼ੰਕਰ ਬ੍ਰਹਮਚਾਰੀ ਬਣ ਕੇ ਰਹਿਣ ਲੱਗੇ। ਇੱਥੇ ਹੀ ਉਹ ਭਗਤ ਸਿੰਘ ਨਾਲ ਮਿਲ ਕੇ ਇਨਕਲਾਬੀ
ਗਤੀਵਿਧੀਆਂ ਕਰਦੇ ਰਹੇ। ਭਗਤ ਸਿੰਘ ਦੀ ਸੰਗਤ ਵਿਚ ਹੀ ਆਜ਼ਾਦ ਨੇ ਸਮਾਜਵਾਦੀ ਵਿਚਾਰਾਂ ਤੇ ਪਕੜ
ਹਾਸਲ ਕੀਤੀ ਅਤੇ ਧਾਰਮਿਕ ਕੱਟੜਤਾ ਛੱਡਦਿਆਂ ਧਰਮ ਨਿਰਪੱਖਤਾ ਦੇ ਵਿਚਾਰ ਧਾਰਨ ਕੀਤੇ। ਬ੍ਰਹਮਚਾਰੀ
ਜੀਵਨ ਗੁਜ਼ਾਰਨ ਦੇ ਬਾਵਜੂਦ ਆਜ਼ਾਦ ਔਰਤ ਪ੍ਰਤੀ ਆਪਣੇ ਪੁਰਾਣੇ ਵਿਚਾਰਾਂ ਨੂੰ ਤਿਆਗ ਕੇ ਪਾਰਟੀ
ਅੰਦਰ ਔਰਤ ਕਾਡਰ ਦੀ ਹਿੱਸੇਦਾਰੀ ਨੂੰ ਅਹਿਮ ਮੰਨਦੇ ਸਨ। ਪਾਰਟੀ ਨੂੰ ਜੱਥੇਬੰਦ ਕਰਨ ਦੇ ਅਹਿਮ
ਕਾਰਜ ਤੋਂ ਇਲਾਵਾ ਉਹ ਸਾਂਡਰਸ ਕਤਲ ਕਾਂਡ, ਅਸੈਂਬਲੀ ਵਿਚ ਬੰਬ ਸੁੱਟਣ ਅਤੇ ਵਾਇਸਰਾਏ ਦੀ
ਗੱਡੀ ਤੇ ਹਮਲਾ ਕਰਨ ਦੀਆਂ ਕਾਰਵਾਈਆਂ ਵਿਚ ਵੀ ਸ਼ਾਮਲ ਰਹੇ। ਆਜ਼ਾਦ ਦੀ ਸ਼ਖ਼ਸੀਅਤ ਜਿੱਥੇ ਬੇਹੱਦ
ਅਨੁਸ਼ਾਸਨੀ ਅਤੇ ਇਨਕਲਾਬੀ ਜਨੂਨ ਨਾਲ ਲਬਾਲਬ ਸੀ, ਉੱਥੇ ਉਹ ਕੋਮਲ ਮਨੁੱਖੀ ਭਾਵਨਾਵਾਂ ਦੀ ਕਦਰ
ਕਰਨ ਵਾਲਾ ਸੰਵੇਦਨਸ਼ੀਲ ਇਨਸਾਨ ਵੀ ਸੀ। ਉਨ੍ਹਾਂ ਦਾ ਆਜ਼ਾਦੀ ਪ੍ਰਾਪਤੀ ਦਾ ਆਦਰਸ਼ ਅਤੇ ਮਨੁੱਖ
ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਉਸਾਰੀ ਦਾ ਸੁਪਨਾ ਹੀ ਉਨ੍ਹਾਂ ਦੀ ਊਰਜਾ ਦਾ ਸਰੋਤ ਸੀ। 27 ਫਰਵਰੀ 1931 ਨੂੰ ਅਲਾਹਾਬਾਦ ਦੇ ਐਲਫਰੈੱਡ ਪਾਰਕ ਵਿਚ
ਅੰਗਰੇਜ਼ ਹਕੂਮਤ ਨਾਲ ਲੜਦਿਆਂ ਜੋ ਮਾਣਮੱਤੀ ਸ਼ਹਾਦਤ ਉਨ੍ਹਾਂ ਪਾਈ, ਉਸ ਕੁਰਬਾਨੀ ਦੀ ਲਾਟ ਕਦੇ ਵੀ ਮੱਧਮ ਨਹੀਂ
ਪਵੇਗੀ।
ਆਜ਼ਾਦ
ਕੌਮੀ ਮੁਕਤੀ ਲਹਿਰ ਦਾ ਨਿੱਡਰ ਸੈਨਾਪਤੀ ਸੀ, ਇਸ ਦੀਆਂ ਬਾਤਾਂ ਸਦੀਆਂ ਤੱਕ ਪੈਂਦੀਆਂ
ਰਹਿਣਗੀਆਂ। ਉਹ ਬਾਗੀ ਅਤੇ ਆਜ਼ਾਦ ਵਿਚਾਰਾਂ ਵਾਲੇ ਨੌਜਵਾਨਾਂ ਲਈ ਊਰਜਾ ਦਾ ਸਰੋਤ ਬਣਿਆ ਰਹੇਗਾ।
ਤੇਰੀ ਲਾਸਾਨੀ ਸ਼ਹਾਦਤ ਨੂੰ ਸਲਾਮ ‘ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ’ (ਐੱਚਐੱਸਆਰਏ) ਦੇ ਬਹਾਦਰ
ਕਮਾਂਡਰ!
-ਮਨਦੀਪ
ਸੰਪਰਕ: +1-438-924-2052
Wednesday, January 20, 2021
ਦੁਨੀਆਂ ਦੇ ਕੋਨੇ-ਕੋਨੇ ਤੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਉੱਠੀ ਅਵਾਜ
ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਉੱਠਿਆ ਕਿਸਾਨ ਸੰਘਰਸ ਵਿਸ਼ਾਲ ਲੋਕ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਾ ਹੈ। ਪਿਛਲੇ ਅਰਸੇ ’ਚ ਸੱਤਾ ਦੇ ਨਸ਼ੇ ’ਚ ਨਸ਼ਿਆਈ ਹੋਈ ਮੋਦੀ ਹਕੂਮਤ ਨੇ ਪੂਰੇ ਦੇਸ਼ ਦੇ ਲੋਕਾਂ ਉੱਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੱਖੇ ਹਮਲੇ ਕੀਤੇ ਹਨ। ਪਰ ਤਿੰਨ ਖੇਤੀ ਕਾਨੂੰਨਾਂ ਰਾਹੀਂ ਵੱਡਾ ਕਿਸਾਨ ਮਾਰੂ ਹਮਲਾ ਕਰਕੇ ਜੋ ਚੈਲੰਜ ਦੇਸ਼ ਦੀ ਕਿਸਾਨੀ ਅੱਗੇ ਭਾਜਪਾ ਹਕੂਮਤ ਨੇ ਰੱਖਿਆ ਸੀ ਉਸ ਚੈਲੰਜ ਨੂੰ ਪੰਜਾਬ ਦੇ ਸੰਘਰਸ਼ਸੀਲ ਲੋਕਾਂ ਨੇ ਫੜ ਲਿਆ। ਸੂਬਾ ਪੰਜਾਬ ਤੋਂ ਉੱਠੀ ਮੌਜੂਦਾ ਕਿਸਾਨ ਲਹਿਰ ਦਿਨ ਦੁੱਗਣੀ ਰਾਤ ਚੌਗੁਣੀ ਹੁੰਦੀ ਜਾ ਰਹੀ ਹੈ ਅਤੇ ਇਸਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦਾ ਸਾਂਝਾ ਥੜਾ ਵਿਸ਼ਾਲ ਹੁੰਦਾ ਗਿਆ ਅਤੇ ਇਸਨੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀਆਂ ਕਿਸਾਨ ਜੱਥੇਬੰਦੀਆਂ ਦੀ ਪਹਿਲਾਂ ਹੀ ਬਣੀ ਤਾਲਮੇਲ ਕਮੇਟੀ ਨਾਲ ਮਿਲਕੇ ਸੰਘਰਸ਼ ਦਾ ਵੱਡਾ ਮੰਚ ਤਿਆਰ ਕੀਤਾ। ਵੱਖ-ਵੱਖ ਵਿਚਾਰਾਂ ਵਾਲੇ ਲੋਕਾਂ ਨੇ ਭਾਜਪਾ ਸਰਕਾਰ ਦੇ ਲੋਕਮਾਰੂ ਕਾਨੂੰਨਾਂ ਖਿਲਾਫ ਮੁੱਦਾ ਅਧਾਰਿਤ ਇੱਕਜੁੱਟਤਾ ਦਿਖਾਉਦਿਆਂ ਇਸ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਤੋਂ ਹਰਿਆਣਾ, ਰਾਜਸਥਾਨ, ਕਰਨਾਟਕਾ, ਤਾਮਿਲਨਾਡੂ ਆਦਿ ਸੂਬਿਆਂ ਤੱਕ ਫੈਲਦਾ ਇਹ ਸੰਘਰਸ਼ ਜਲਦ ਹੀ ਦੇਸ਼ਵਿਆਪੀ ਸੰਘਰਸ਼ ਦਾ ਰੂਪ ਧਾਰਨ ਕਰ ਗਿਆ ਹੈ। ਪੰਜਾਬ ਦੇ ਨੌਜਵਾਨਾਂ, ਕਲਾਕਾਰਾਂ ਅਤੇ ਔਰਤਾਂ ਦੀ ਸ਼ਮੂਲੀਅਤ ਨੇ ਇਸਨੂੰ ਹੋਰ ਵੱਧ ਵੇਗ ਦਿੱਤਾ। ਦੇਸ਼ ਦੇ ਹਾਕਮਾਂ ਅਤੇ ਉਹਨਾਂ ਦੀਆਂ ਮਾਰੂ ਨੀਤੀਆਂ ਤੋਂ ਤੰਗ ਆਏ ਵਿਦੇਸ਼ੀਂ ਵਸੇ ਪੰਜਾਬੀ ਭਾਈਚਾਰੇ ਨੇ ਆਪਣੀ ਧਰਤੀ ਦੇ ਜਾਇਆਂ ਤੇ ਮਾਣ ਕਰਦਿਆਂ ਉਹਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਆਪਣੀ ਮਿੱਟੀ ਨਾਲ ਮੋਹ ਜਾਗਿਆ ਅਤੇ ਉਹਨਾਂ ਦੇ ਮਨ ਅੰਦਰਲੀਆਂ ਸੱਧਰਾਂ ਨਵੀਂ ਉਮੰਗ ਅਤੇ ਮੋਦੀ ਹਕੂਮਤ ਖਿਲਾਫ ਗੁੱਸੇ ਦੇ ਰੂਪ ਵਿਚ ਫੁੱਟਣੀਆਂ ਸ਼ੁਰੂ ਹੋ ਗਈਆਂ। ਰੋਜੀ-ਰੋਟੀ, ਰੁਜਗਾਰ-ਪਰਿਵਾਰ ਲਈ ਰੋਟੀ ਦੀ ਗੁਲਾਈ ਨਾਪਦਿਆਂ, ਵਰਿ੍ਹਆਂਬੱਧੀ ਘੋਰ ਮੁਸ਼ੱਕਤ ਕਰਦੇ ਪ੍ਰਵਾਸੀਆਂ ਦੇ ਵਲਵਲੇ ਕਿਸਾਨ ਲਹਿਰ ਦੇ ਵੇਗ ਨੂੰ ਦੇਖਦਿਆਂ ਹੋਰ ਵੱਧ ਬੁਲੰਦ ਹੋ ਗਏ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੇ ਵੱਖ-ਵੱਖ ਸ਼ਕਲਾਂ ਵਿਚ ਕਿਸਾਨ ਲਹਿਰ ਦੀ ਹਮਾਇਤ ਵਿਚ ਆਪਣਾ ਤਨ-ਮਨ-ਧਨ ਝੋਕ ਦਿੱਤਾ। ਉਹਨਾਂ ਦੇਸ਼ ਦੇ ਸੰਘਰਸ਼ਸ਼ੀਲ ਲੋਕਾਂ ੳੱੁਤੇ ਮਾਣ ਕੀਤਾ ਅਤੇ ਆਪ ਇਸ ਸੰਘਰਸ਼ ਵਿੱਚ ਵੱਖ-ਵੱਖ ਰੂਪਾਂ ਵਿਚ ਆਪਣਾ ਹਰ ਸੰਭਵ ਯੋਗਦਾਨ ਪਾਇਆ। ਕੋਈ ਵੀ ਇਸ ਸੰਘਰਸ਼ ਤੋਂ ਅਛੂਤਾ ਨਹੀਂ ਰਿਹਾ। ਦੁਨੀਆਂ ਭਰ ਦੇ ਵੱਖ-ਵੱਖ ਮੁਲਕਾਂ ਅੰਦਰ ਦੇਸ਼ ਦੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਕਾਰ ਰੈਲੀਆਂ, ਪੈਦਲ ਮਾਰਚ ਕੀਤੇ ਗਏ ਅਤੇ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਾਵਾਸ ਸਾਹਮਣੇ ਰੋਸ ਪ੍ਰਦਰਸ਼ਨ, ਮਤਿਆਂ ਆਦਿ ਰਾਹੀਂ ਕੌਮਾਂਤਰੀ ਪੱਧਰ ਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਮੋਦੀ ਹਕੂਮਤ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।




