Search This Blog

Thursday, June 27, 2019

ਉਹ ਆਉਣਗੇ


ਉਹ ਆਉਣਗੇ,
ਚਰਚ ਜਲਾਉਣ ਤੋਂ ਬਾਅਦ,
ਯੀਸ਼ੂ ਉੱਤੇ ਚਰਚਾ ਕਰਨ !
ਕ੍ਰਿਸਮਿਸ ਦਾ ਰੁੱਖ ਸਜਾਉਣ !

ਉਹ ਵਾਪਸ ਆਉਣਗੇ,
ਮਸਜਿਦਾਂ ਢਾਹੁਣ ਤੋਂ ਬਾਅਦ,
ਈਦ ਉੱਤੇ ਗਲੇ ਮਿਲਣ।

ਫਿਰ ਪਰਤ ਆਉਣਗੇ, 
ਆਪਣੇ ਮਿਸ਼ਨ ਉੱਤੇ,
ਨਿੱਕਰਾਂ ਪਹਿਣਕੇ, ਡਾਂਗਾਂ ਸੰਭਾਲਕੇ!
ਜਿਊਂਦੇ ਸਾੜੇ ਬੱਚੇ, 
ਸਮੂਹਿਕ ਬਲਾਤਕਾਰ, 
ਗਵਾਹੀ ਦੇਣਗੇ, 
ਉਸ 'ਧਰਮਯੁੱਧ' ਦੀ, 
ਜਿਸਨੇ ਛੱਡਿਆ ਹੈ, 
ਫਰੇਬੀ ਸ਼ਿਖੰਡਿਆਂ ਨੂੰ,
ਮਨੁੱਖਤਾ ਦੇ ਖਿਲਾਫ !

ਐ ਸ਼ਰੀਫ ਲੋਕੋ,
ਇਸ ਜਲੂਸ ਤੋਂ ਬਚੋ!
ਇਹ ਮਜ਼ਮਾ,
ਹੋਰ ਕੁਝ ਨਹੀਂ,
ਨਵੇਂ ਜਨਾਜ਼ਿਆਂ ਦੀ ਤਿਆਰੀ ਹੈ!
- ਰਾਜੇਸ਼ ਤਿਆਗੀ

ਤਰਜ਼ਮਾ – ਮਨਦੀਪ


Tuesday, June 25, 2019

ਇਨਕਲਾਬੀ ਗੁਰੀਲੇ ਦਾ ਘਰ



ਇਨਕਲਾਬੀ ਗੁਰੀਲੇ ਦਾ ਘਰ

Posted On June - 16 - 2019

ਮਨਦੀਪ
ਸੈਰ ਸਫ਼ਰ

ਚੀ ਗਵੇਰਾ ਦੀ ਸ਼ਖ਼ਸੀਅਤ ਦਾ ਹਿੰਸਕ ਨੌਜਵਾਨ ਵਾਲਾ ਪ੍ਰਭਾਵ ਦੁਨੀਆਂ ਭਰ ਦੇ ਨੌਜਵਾਨਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ, ਜਿਵੇਂ ਸ਼ਹੀਦ ਭਗਤ ਸਿੰਘ ਦਾ ਬੰਬਾਂ-ਪਿਸਤੌਲਾਂ ਵਾਲਾ ਬਿੰਬ ਨੌਜਵਾਨਾਂ ਉੱਤੇ ਆਪਣਾ ਜਾਦੂਈ ਅਸਰ ਕਰਦਾ ਹੈ। ਇਹ ਇਨਕਲਾਬੀ ਰੁਮਾਂਸਵਾਦ ਕਈ ਵਾਰ ਇਨਕਲਾਬ ਦੇ ਚਿੰਨ੍ਹ ਸ਼ਹੀਦਾਂ ਨੂੰ ਮਿੱਥ ਬਣਾ ਦਿੰਦਾ ਹੈ। ਇਸ ਭੈੜੀ ਵਬਾਅ ਤੋਂ ਇਨਕਲਾਬੀ ਲਹਿਰਾਂ ਵਿਚ ਕੰਮ ਕਰਨ ਵਾਲੇ ਬਹੁਤੇ ਨੌਜਵਾਨ ਕਾਮੇ ਤੇ ਆਗੂ ਵੀ ਅਛੂਤੇ ਨਹੀਂ ਰਹਿੰਦੇ। ਘੋੜੇ ’ਤੇ ਬੈਠਾ, ਪਿਸਤੌਲ ਨਾਲ ਨਿਸ਼ਾਨਾ ਸਾਧਦਾ, ਕਿਊਬਨ ਸਿਗਾਰ ਦਾ ਧੂੰਆਂ ਹਵਾ ਵਿਚ ਖਿਲਾਰਦਾ, ਮੋਢੇ ’ਤੇ ਟੰਗੀ ਐੱਮ-12, ਮੋਟਰਸਾਈਕਲ ਉੱਤੇ ਧੂੜਾਂ ਪੁੱਟਦਾ ਜਾਂਦਾ, ਗਰਾਨਮਾ (ਕਿਸ਼ਤੀ) ਉੱਤੇ ਪੋਜ਼ ਬਣਾਈ ਖੜ੍ਹਾ ਚੀ ਗਵੇਰਾ ਪੁਰਾਣੇ ਫੈਸ਼ਨ ਦਾ ਬਰੈਂਡ ਅਬੈਂਸਡਰ ਨਹੀਂ। ਇਨ੍ਹਾਂ ਮਿੱਥਾਂ ਤੋਂ ਪਾਰ ਵੀ ਉਸ ਦਾ ਆਪਣਾ ਵਿਅਕਤੀਤਵ ਹੈ। ਉਸ ਦੇ ਦੇਸ਼ ਅਤੇ ਉਸ ਦੇ ਘਰ (ਚੀ ਮਿਊਜ਼ੀਅਮ) ਜਾ ਕੇ ਉਸ ਦੀ ਜ਼ਿੰਦਗੀ ਦੇ ਪਹਿਲੂ ਦੇਖੇ। ਉਨ੍ਹਾਂ ਵਿਚੋਂ ਕੁਝ ਦਾ ਸੰਖੇਪ ਵੇਰਵਾ ਇਉਂ ਹੈ:
ਚੀ ਗਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿਚ ਹੋਇਆ ਜੋ ਮੁੱਖ ਵਪਾਰਕ ਕੇਦਰਾਂ ਵਿਚੋਂ ਇਕ ਹੈ। ਇਸ ਦੀ ਭੂਗੋਲਿਕ ਤੇ ਵਪਾਰਕ ਮਹੱਤਤਾ ਕਾਰਨ ਇਹ ਸ਼ਹਿਰ ਮੁੱਢ ਤੋਂ ਹੀ ਵਿਦੇਸ਼ੀ ਵਪਾਰੀਆਂ ਅਤੇ ਸੈਲਾਨੀਆਂ ਦੀ ਆਵਾਜਾਈ ਦਾ ਕੇਂਦਰ ਰਿਹਾ ਹੈ। ਗਵੇਰਾ ਪਰਿਵਾਰ ਇੱਥੋਂ ਦੀ ਇਕ ਵੱਡਆਕਾਰੀ ਅਤੇ ਆਲੀਸ਼ਾਨ ਇਮਾਰਤ ਵਿਚ ਕਿਰਾਏ ’ਤੇ ਰਹਿੰਦਾ ਸੀ ਜਿਸ ਵਿਚ ਦਰਜਨਾਂ ਹੋਰ ਫਲੈਟ ਸਨ। ਇੱਥੇ ਹੀ ਚੀ ਦਾ ਜਨਮ ਹੋਇਆ। ਗਵੇਰਾ ਦੇ ਘਰ ਜਾਣ ’ਤੇ ਪਤਾ ਲੱਗਾ ਕਿ ਇਸ ਆਲੀਸ਼ਾਨ ਇਮਾਰਤ ਵਿਚ ਚੀ ਨਾਲ ਸਬੰਧਿਤ ਕੋਈ ਯਾਦਗਰ ਨਹੀਂ ਹੈ, ਸਿਵਾਏ ਇਮਾਰਤ ਦੇ ਬਾਹਰ ਚੀ ਗਵੇਰਾ ਦੇ ਨਾਂ ਦੀ ਲੱਗੀ ਇਕ ਤਖਤੀ ਤੋਂ। ਚੀ ਗਵੇਰਾ ਦੇ ਜਨਮ ਵਾਲਾ ਕਮਰਾ ਹੁਣ ਕਿਸੇ ਨਵੇਂ ਕਿਰਾਏਦਾਰ ਕੋਲ ਕਿਰਾਏ ’ਤੇ ਹੈ। ਕਈ ਕਿਰਾਏਦਾਰ ਆਏ ਅਤੇ ਇਸ ਕਮਰੇ ਵਿਚ ਰਹਿ ਕੇ ਚਲੇ ਗਏ। ਇਮਾਰਤ ਦੇ ਮਾਲਕ ਅਤੇ ਅਰਜਨਟੀਨਾ ਦੀਆਂ ਸਰਕਾਰਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਇੱਥੇ ਮਹਾਨ ਇਨਕਲਾਬੀ ਦਾ ਜਨਮ ਹੋਇਆ ਸੀ। ਚੀ ਦੇ ਜਨਮ ਅਸਥਾਨ ਤੋਂ ਪਰਤਦਿਆਂ ਉਸ ਦੇ ਗਰਾਈਆਂ ਤੋਂ ਪਤਾ ਲੱਗਾ ਕਿ ਰੋਸਾਰੀਓ ਵਿਚ ਉਸ ਦੀ ਯਾਦ ਵਿਚ ਇਕ ਅਜਾਇਬਘਰ ਬਣਿਆ ਹੋਇਆ ਹੈ।

ਚੀ ਗਵੇਰਾ ਦੀ ਇਕ ਯਾਦਗਾਰੀ ਤਸਵੀਰ।
ਰੋਸਾਰੀਓ ’ਚ ਚੀ ਦੀ ਯਾਦਗਾਰ ਰੀਓ ਪਰਾਨਾ ਨਦੀ ਦੇ ਕੰਢੇ ਉੱਤੇ ਸੁੰਦਰ ਕੁਦਰਤੀ ਨਜ਼ਾਰਿਆਂ ਨਾਲ ਘਿਰੀ ਹੋਈ ਥਾਂ ਉੱਤੇ ਬਣੀ ਹੋਈ ਹੈ। ਰੀਓ ਦੇ ਕਿਨਾਰੇ ਦੂਰ ਤਕ ਇਕ ਲੰਮਾ ਇਕ ਪਾਰਕ ਬਣਿਆ ਹੋਇਆ ਹੈ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤਕ ਸਦਾ ਚਹਿਲ-ਪਹਿਲ ਰਹਿੰਦੀ ਹੈ। ਕਦੇ ਕਦੇ ਮਾਲ ਢੋਣ ਵਾਲੇ ਸਮੁੰਦਰੀ ਜਹਾਜ਼ਾਂ ਦੇ ਹਾਰਨ ਅਤੇ ਮਛੇਰਿਆਂ ਦੀਆਂ ਆਵਾਜ਼ਾਂ ਤੋਂ ਬਿਨਾਂ ਇਸ ਸ਼ਾਂਤ ਅਤੇ ਸੁੰਦਰ ਜਗ੍ਹਾ ਉੱਤੇ ਕੋਈ ਸ਼ੋਰ-ਸ਼ਰਾਬਾ ਨਹੀਂ। ਇਸ ਅਜਾਇਬਘਰ ਦਾ ਮਾਹੌਲ ਬੜਾ ਸਾਦਾ ਅਤੇ ਸਾਹਿਤਕ ਦਿੱਖ ਵਾਲਾ ਹੈ। ਥੀਏਟਰ ਹਾਲ ਵਾਂਗ ਇਕ ਮੱਧ-ਆਕਾਰੀ ਇਮਾਰਤ ਵਿਚ ਕਲਾ ਖੇਤਰ ਨਾਲ ਸਬੰਧਿਤ ਕਈ ਵੰਨਗੀਆਂ ਇੱਥੇ ਦੇਖਣ ਨੂੰ ਮਿਲ ਜਾਂਦੀਆਂ ਹਨ। ਪੂਰਾ ਹਾਲ ਛੋਟੇ-ਛੋਟੇ ਕੈਬਿਨ ਬਣਾ ਕੇ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਆਰਟ ਗੈਲਰੀ ਵਾਂਗ ਚੀ ਨਾਲ ਸਬੰਧਿਤ ਜਾਣਕਾਰੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਹਾਲ ਦੇ ਜ਼ਮੀਨਦੋਜ਼ ਹਿੱਸੇ ਵਿਚ ਬਣਾਈ ਗਈ ਹੈ। ਪੂਰੀ ਤਰ੍ਹਾਂ ਸ਼ਾਂਤ ਅਤੇ ਸੁੰਨਸਾਨ ਗੈਲਰੀ ਵਿਚ ਉਸ ਦੀ ਜ਼ਿੰਦਗੀ ਦੇ ਕੁਝ ਮਹੱਤਵਪੂਰਨ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਵੇਰਵੇ (ਸਪੈਨਿਸ਼ ਭਾਸ਼ਾ ਵਿਚ) ਸਹਿਤ ਦੀਵਾਰਾਂ ਉੱਤੇ ਲੱਗੀਆਂ ਹੋਈਆਂ ਹਨ। ਇਸ ਜ਼ਮੀਨਦੋਜ਼ ਗੈਲਰੀ ਵਿਚ ਇਕ ਕੋਨੇ ’ਚ ਪੁਰਾਣੇ ਵੇਲਿਆਂ ਦੀਆਂ ਇਮਾਰਤਾਂ ਵਾਂਗ ਇਕ ਰੌਸ਼ਨਦਾਨ ਵਿਚਦੀ ਰੀਓ ਵਾਲੇ ਪਾਸਿਓਂ ਆ ਰਹੀਆਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਚੀ ਦੀਆਂ ਸ਼ੀਸ਼ੇ ਦੀਆਂ ਕੰਧਾਂ ਉੱਤੇ ਬਣਾਈਆਂ ਤਸਵੀਰਾਂ ਦੇ ਨਕਸ਼ ਉਘਾੜਦੀਆਂ ਹਨ। ਗੈਲਰੀ ਵਿਚ ਚੀ ਦੀਆਂ ਤਸਵੀਰਾਂ ਤੋਂ ਇਲਾਵਾ ਉਸ ਦੀਆਂ ਹੱਥਲਿਖਤਾਂ ਦੇ ਫੋਟੋਕਾਪੀ ਕੀਤੇ ਕੁਝ ਪੰਨੇ ਸ਼ੀਸ਼ਿਆਂ ਵਿਚ ਜੜ੍ਹਾ ਕੇ ਰੱਖੇ ਹੋਏ ਹਨ। ਪੂਰੀ ਗੈਲਰੀ ਨੂੰ ਕਮਰੇ ਦੇ ਕੇਂਦਰ ਵਿਚ ਖੜ੍ਹ ਕੇ ਚਾਰੇ ਪਾਸੇ ਨਜ਼ਰ ਘੁੰਮਾ ਕੇ ਕੁਝ ਮਿੰਟਾਂ ਵਿਚ ਹੀ ਦੇਖਿਆ ਜਾ ਸਕਦਾ ਹੈ। ਚੀ ਗਵੇਰਾ ਦੀ ਯਾਦ ’ਚ ਬਣੀ ਇਸ ਗੈਲਰੀ ਵਿਚ ਇਹੀ ਕੁਝ ਹੈ ਜੋ ਨਾਕਾਫ਼ੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਚੀ ਦਾ ਵੱਡਆਕਾਰੀ ਬੁੱਤ ਅਤੇ ਇਕ ਪਾਰਕ ਵੀ ਹੈ ਜੋ ਗੈਲਰੀ ਤੋਂ ਕੁਝ ਦੂਰੀ ’ਤੇ ਹੈ। ਪਾਰਕ ਸਿਰਫ਼ ਨਾਮ ਦਾ ਹੀ ਪਾਰਕ ਹੈ। ਉਸ ਛੋਟੇ ਜਿਹੇ ਪਾਰਕ ਦੀ ਇਕ ਕੰਧ ਉੱਤੇ ਚੀ ਗਵੇਰਾ ਦੀ ਪੇਟਿੰਗ ਹੀ ਹੈ ਅਤੇ ਉਸ ਦਾ ਨਾਮ ‘ਪਲਾਸਾ ਦੇ ਚੀ ਗਵੇਰਾ’ ਸੀ। ਇਹ ਬੁੱਤ ਆਕਰਸ਼ਕ ਹੈ। ਚਾਰ ਮੀਟਰ ਲੰਮਾ ਅਤੇ ਤਿੰਨ ਸੌ ਕਿਲੋ ਦੇ ਇਸ ਬੁੱਤ ਉੱਤੇ ਕਾਂਸੀ ਦੀ ਪਰਤ ਚਾੜ੍ਹੀ ਹੋਈ ਹੈ। ਇਹ ਬੁੱਤ 14 ਜੂਨ 2008 ਨੂੰ ਸਥਾਪਿਤ ਕੀਤਾ ਗਿਆ ਸੀ। ਫ਼ੌਜੀ ਵਰਦੀ ਅਤੇ ਸਿਰ ’ਤੇ ਲਾਲ ਤਾਰੇ ਵਾਲੀ ਮਸ਼ਹੂਰ ਫ਼ੌਜੀ ਟੋਪੀ ਵਾਲਾ ਰੋਹਬਦਾਰ ਮੁਦਰਾ ’ਚ ਖੜ੍ਹਾ ਚੀ ਦਾ ਇਹ ਬੁੱਤ ਉਸ ਦੀ ਸ਼ਖ਼ਸੀਅਤ ਦੇ ਮੇਚ ਦਾ ਹੈ। ਰੋਸਾਰੀਓ ਦੇ ਵੱਡੇ ਪਾਰਕ ਵਿਚ ਮੌਜੂਦ ਇਹ ਬੁੱਤ ਹਰ ਰਾਹਗੀਰ ਦਾ ਧਿਆਨ ਖਿੱਚਦਾ ਹੈ। ਨੇੜੇ ਹੀ ਫੁੱਟਬਾਲ ਦਾ ਮੈਦਾਨ ਹੈ ਜਿੱਥੇ ਅਰਜਨਟੀਨਾ ਦਾ ਮਸ਼ਹੂਰ ਖਿਡਾਰੀ ਲਿਓਨਲ ਮੈਸੀ ਬਚਪਨ ਅਤੇ ਵਿਦਿਆਰਥੀ ਜੀਵਨ ਦੌਰਾਨ ਖੇਡਦਾ ਰਿਹਾ। ਚੀ ਗਵੇਰਾ ਤੇ ਲਿਓਨਲ ਮੈਸੀ ਦੀ ਜਨਮ ਭੂਮੀ ਹੋਣ ਸਦਕਾ ਰੋਸਾਰੀਓ ਦਾ ਨਾਮ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ।

ਮਨਦੀਪ
ਰੋਸਾਰੀਓ ਵਿਚ ਜਨਮ ਤੋਂ ਬਾਅਦ ਚੀ ਨੂੰ ਸਾਹ ਦੀ ਸਮੱਸਿਆ ਰਹਿਣ ਲੱਗੀ। ਡਾਕਟਰਾਂ ਦੇ ਕਹਿਣ ’ਤੇ ਮਾਪੇ ਉਸ ਨੂੰ ਨਾਲ ਲੈ ਕੇ ਅਰਜਨਟੀਨਾ ਦੇ ਵੱਡੇ ਸ਼ਹਿਰ ਕੋਰਦੋਬਾ ਤੋਂ ਚਾਲੀ ਕਿਲੋਮੀਟਰ ਦੂਰ ਕੁਦਰਤ ਦੀ ਗੋਦ ਵਿਚ ਵਸੇ ਇਕ ਨਿੱਕੇ ਜਿਹੇ ਪਿੰਡ ਆਲਤਾ ਗਰਾਸੀਆ ਆ ਗਏ। ਇੱਥੇ ਹੀ ਚੀ ਦਾ ਬਚਪਨ ਬੀਤਿਆ। 14 ਜੁਲਾਈ 2001 ਨੂੰ ਇਹ ਘਰ ਅਜਾਇਬਘਰ ਵਜੋਂ ਖੋਲ੍ਹ ਦਿੱਤਾ ਗਿਆ। ਇਸ ਘਰ ਵਿਚ ਚੀ ਅਤੇ ਉਸ ਦੇ ਪਰਿਵਾਰ ਨਾਲ ਸਬੰਧਿਤ ਵਸਤਾਂ, ਤਸਵੀਰਾਂ, ਹੱਥਲਿਖਤਾਂ ਆਦਿ ਨੂੰ ਵੱਖ ਵੱਖ ਥਾਵਾਂ ਤੋਂ ਇਕੱਠਾ ਕਰਕੇ ਜਨਤਕ ਤੌਰ ’ਤੇ ਖੁੱਲ੍ਹੀ ਪ੍ਰਦਰਸ਼ਨੀ ਲਈ ਰੱਖਿਆ ਗਿਆ ਹੈ।
ਚੀ ਗਵੇਰਾ ਬਚਪਨ ਵਿਚ ਫੁਰਤੀਲਾ ਅਤੇ ਸ਼ਰਾਰਤੀ ਸੀ। ਉਹ ਖੇਡਾਂ ਅਤੇ ਪੜ੍ਹਾਈ ਵਿਚ ਹਮੇਸ਼ਾਂ ਅੱਵਲ ਰਹਿੰਦਾ। ਉਹ ਆਪਣੇ ਤੋਂ ਵੱਡੀ ਉਮਰ ਦੇ ਬੱਚਿਆਂ ਨਾਲੋਂ ਵੀ ਤੇਜ਼ ਸੀ। ਉਸ ਨੂੰ ਗੋਲਫ ਖੇਡਣ ਦਾ ਬਹੁਤ ਸ਼ੌਕ ਸੀ। ਇਸ ਤੋਂ ਇਲਾਵਾ ਨਿੱਕੇ ਹੁੰਦਿਆਂ ਜੰਗਲ ਵਿਚ ਸ਼ਿਕਾਰ ਕਰਨ ਜਾਣਾ ਉਸ ਦਾ ਦੂਜਾ ਵੱਡਾ ਸ਼ੌਕ ਸੀ। ਸਾਰਾ ਦਿਨ ਟਪੂਸੀਆਂ ਮਾਰਦੇ ਫਿਰਨ ਕਰਕੇ ਸਾਰੇ ਉਸ ਨੂੰ ‘ਚਾਂਚੋਂ’ (ਸੂਰ) ਆਖਦੇ ਸਨ।
ਚੀ ਬਚਪਨ ਤੋਂ ਹੀ ਖੋਜੀ ਬਿਰਤੀ ਵਾਲਾ ਸੀ। ਉਹ ਆਪਣੀਆਂ ਖੇਡਾਂ ਆਪਣੇ ਹੱਥੀਂ ਬਣਾਉਂਦਾ। ਉਸ ਨੂੰ ਬਿਮਾਰੀ ਕਾਰਨ ਸਕੂਲ ਦੇਰ ਨਾਲ ਦਾਖਲ ਕਰਵਾਇਆ ਗਿਆ ਅਤੇ ਮਾਂ ਨੇ ਦੋ ਸਾਲ ਉਸ ਨੂੰ ਘਰ ਹੀ ਪੜ੍ਹਾਇਆ। ਕਵਿਤਾ ਨੂੰ ਪਿਆਰ ਕਰਨ ਵਾਲਾ ਚੀ ਚਿੱਤਰਕਾਰੀ, ਸੰਗੀਤ, ਫੁੱਟਬਾਲ, ਘੋੜਸਵਾਰੀ, ਗੋਲਫ, ਸਾਈਕਲਿੰਗ ਤੇ ਸ਼ਤਰੰਜ ਖੇਡਣਾ ਪਸੰਦ ਕਰਦਾ ਸੀ। ਇਹ ਘਰ ਉਸ ਦੀ ਸਾਹਿਤਕ ਅਤੇ ਸਾਹਸੀ ਕਾਰਨਾਮੇ ਕਰਨ ਦੀ ਪਹਿਲੀ ਪ੍ਰਯੋਗਸ਼ਾਲਾ ਸੀ ਅਤੇ ਉਸ ਦੇ ਪਹਿਲੇ ਅਧਿਆਪਕ ਉਸ ਦੇ ਮਾਤਾ-ਪਿਤਾ ਸਨ।
ਇਸ ਮਗਰੋਂ ਚੀ ਗਵੇਰਾ ਸਕੂਲੀ ਪੜ੍ਹਾਈ, ਯੂਨੀਵਰਸਿਟੀ ਵਿਚ ਮੈਡੀਕਲ ਸਿੱਖਿਆ, ਦੋਸਤ ਅਲਬੇਰਤੋ ਨਾਲ ਮਿਲ ਕੇ ਦੱਖਣੀ ਅਮਰੀਕਾ ਦਾ ਦੌਰਾ ਕਰਨ, 1953 ’ਚ ਅਰਜਨਟੀਨਾ ਨੂੰ ਅਲਵਿਦਾ, 1954 ’ਚ ਗੁਆਟੇਮਾਲਾ ਦੀਆਂ ਸਿਆਸੀ ਸਰਗਰਮੀਆਂ ’ਚ ਹਿੱਸਾ, 1955 ਨੌਜਵਾਨ ਵਕੀਲ ਫੀਦਲ ਕਾਸਤਰੋ ਨਾਲ ਮੁਲਾਕਾਤ ਤੇ ਭਵਿੱਖ ਦੇ ਕਿਊਬਨ ਇਨਕਲਾਬ ਦੀ ਰੂਪ-ਰੇਖਾ ਬਣਾਉਣ, 1956 ’ਚ ਪੇਰੂਵੀਅਨ ਮਾਰਕਸਵਾਦੀ ਮੁਟਿਆਰ ਹਿਲਦਾ ਨਾਲ ਮੈਕਸਿਕੋ ’ਚ ਪ੍ਰੇਮ ਵਿਆਹ, ’26 ਜੁਲਾਈ ਲਹਿਰ ਤੇ ਇਨਕਲਾਬੀ ਅਖ਼ਬਾਰ ਤੇ ਹੋਰ ਸਾਹਿਤ ਦੀ ਪ੍ਰਕਾਸ਼ਨਾ, ਮੈਕਸਿਕੋ ਤੋਂ ਕਿਊਬਾ ਵੱਲ ਕੂਚ ਅਤੇ ਗੁਰੀਲਾ ਕਾਰਵਾਈਆਂ ਦੇ ਦੋ ਵਰ੍ਹੇ, 1959 ਵਿਚ ਕਿਊਬਨ ਤਾਨਾਸ਼ਾਹ ਦਾ ਤਖਤਾਪਲਟ, ਕਈ ਸਾਲ ਕਿਊਬਨ ਇਨਕਲਾਬ ਦੀ ਪ੍ਰਪੱਕਤਾ ਲਈ ਜੱਦੋਜਹਿਦ, ਕਿਊਬਨ ਸਰਕਾਰ ਵਿਚ ਮਹੱਤਵਪੂਰਨ ਅਹੁਦੇ, ਦੁਨੀਆਂ ਭਰ ਦੇ ਅਨੇਕਾਂ ਦੇਸ਼ਾਂ ਦੇ ਦੌਰੇ, ਕਿਊਬਾ ਨੂੰ ਅਲਵਿਦਾ ਆਖ ਬੋਲੀਵੀਆ ਵਿਚ ਹਥਿਆਰਬੰਦ ਸੰਘਰਸ਼ ਲਈ ਯਤਨ ਕਰਦਿਆਂ ਅਖੀਰ 1967 ’ਚ ਦੁਸ਼ਮਣ ਫ਼ੌਜ ਹੱਥੋਂ ਸ਼ਹੀਦ ਹੋਇਆ।
ਚੀ ਗਵੇਰਾ ਦੀ ਸ਼ਹੀਦੀ ਦੇ ਛੇ ਦਹਾਕੇ ਪੂਰੇ ਹੋਣ ਜਾ ਰਹੇ ਹਨ। ਇਸ ਦੌਰਾਨ ਸੰਸਾਰ ਦੇ ਹਾਲਾਤ ਬੇਹੱਦ ਤੇਜ਼ੀ ਨਾਲ ਬਦਲੇ ਹਨ। ਉਸ ਦੀ ਪ੍ਰਸਿੱਧੀ ਦੁਨੀਆਂ ਵਿਚ ਦਿਨ-ਬ-ਦਿਨ ਹੋਰ ਵਧ ਰਹੀ ਹੈ। ਪਰ ਇਹ ਪ੍ਰਸਿੱਧੀ ਵਧੇਰੇ ਕਰਕੇ ਉਸ ਦੇ ਵਿਅਕਤੀਤਵ ਦੁਆਲੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੀ ਵਿਚਾਰਧਾਰਾ ਅਤੇ ਉਸ ਦੇ ਆਦਰਸ਼ਾਂ ਨੂੰ ਛੁਟਿਆਉਣ ਦੇ ਵੀ ਯਤਨ ਹੋ ਰਹੇ ਹਨ। ਇਹ ਕੋਈ ਅਤਿਕਥਨੀ ਨਹੀਂ ਕਿ ਉਹ ਹਥਿਆਰਬੰਦ ਜਮਾਤੀ ਸੰਘਰਸ਼ ਦਾ ਮਿਸਾਲੀ ਲੜਾਕਾ ਸੀ, ਪਰ ਹਰ ਤਰ੍ਹਾਂ ਦੀਆਂ ਮਿੱਥਾਂ ਵਿਚਕਾਰ ਉਹ ਵਿਚਾਰਵਾਨ ਇਨਕਲਾਬੀ ਵੀ ਸੀ। ਉਸ ਦਾ ਬਚਪਨ ਅਤੇ ਆਲਤਾ ਗਰਾਸੀਆ ਵਾਲੇ ਘਰ ਵਿਚ ਪਈਆਂ ਉਸ ਦੀਆਂ ਯਾਦਾਂ, ਉਸ ਦੇ ਬਚਪਨ ਦੇ ਸੰਗੀਆਂ ਤੇ ਗਰਾਈਆਂ ਦੇ ਜ਼ੁਬਾਨੀ ਕਿੱਸੇ, ਕਿਊਬਾ ਵਿਚਲੇ ਘਰ ਵਿਚ ਪਈਆਂ ਉਸ ਦੀਆਂ ਹੱਥਲਿਖਤਾਂ, ਉਸ ਦੇ ਭਾਸ਼ਣ ਅਤੇ ਮੁਲਾਕਾਤਾਂ ਆਦਿ ਚੀ ਦੀ ਵਿਚਾਰਵਾਨ ਸ਼ਖ਼ਸੀਅਤ ਤੋਂ ਜਾਣੂੰ ਕਰਵਾਉਂਦੇ ਹਨ। ਉਸ ਦਾ ਪਿੰਡ ਇਤਿਹਾਸਕ ਮਹੱਤਤਾ ਵਾਲਾ ਪਿੰਡ ਹੈ। ਸਪੈਨਿਸ਼ ਸੰਗੀਤਕਾਰ ਮਨੂਅਲ ਫਾਜਾ ਅਤੇ ਪ੍ਰਸਿੱਧ ਚਿੱਤਰਕਾਰ ਗਾਬਰੀਅਲ ਦੂਬੇ ਨੇ ਇੱਥੇ ਆਪਣੀ ਜ਼ਿੰਦਗੀ ਦੇ ਕਈ ਦਹਾਕੇ ਬਿਤਾਏ।
ਚੀ ਗਵੇਰਾ ਦੇ ਘਰ ਦੇ ਸਾਹਮਣੇ ਸੜਕ ’ਤੇ ਖੜ੍ਹਿਆਂ ਬਾਹਰੋਂ ਹੀ ਵਰਾਂਡੇ ਦੀ ਦੇਹਲੀ ਉੱਤੇ ਬਾਲ ਚੀ ਦਾ ਬੁੱਤ ਦੇਖਣ ਨੂੰ ਮਿਲਦਾ ਹੈ ਜੋ ਗਹਿਰੀਆਂ ਅੱਖਾਂ ਨਾਲ ਘਰ ਆਏ ਮਹਿਮਾਨ ਦਾ ਸਵਾਗਤ ਕਰਦਾ ਜਾਪਦਾ ਹੈ। ਵਰਾਂਡੇ ਅੰਦਰ ਵੀ ਉਸ ਦਾ ਬੁੱਤ ਲੱਗਿਆ ਹੋਇਆ ਹੈ। ਹਰ ਸਾਲ ਇਸ ਦੇ ਇਕ ਪਾਸੇ ਕਿਊਬਾ ਦਾ ਝੰਡਾ ਅਤੇ ਦੂਜੇ ਪਾਸੇ ਅਰਜਨਟੀਨਾ ਦਾ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ। ਇਸ ਬੁੱਤ ਦੇ ਇਕ ਪਾਸੇ, ਇਕ ਖੂੰਜੇ ’ਚ ਹਰ ਵਕਤ ਮਸ਼ਾਲ ਬਲਦੀ ਰਹਿੰਦੀ ਹੈ। ਘਰ ਦੀ ਲੌਬੀ ’ਚ ਉਸ ਦੀਆਂ ਜਵਾਨੀ ਤੋਂ ਲੈ ਕੇ ਅੰਤਲੇ ਦਿਨਾਂ ਤਕ ਦੀਆਂ ਵੱਡਆਕਾਰੀ ਤਸਵੀਰਾਂ ਲੱਗੀਆਂ ਹੋਈਆਂ ਹਨ। ਲੌਬੀ ਦੇ ਸੱਜੇ ਹੱਥ ਪਹਿਲਾ ਕਮਰਾ ਉਸੇ ਦਾ ਹੈ। ਇੱਥੇ ਚੀ ਦਾ ਬੈੱਡ, ਉਸ ਦੀ ਸਕੂਲੀ ਵਰਦੀ, ਬੂਟ, ਖਿਡੌਣੇ, ਛੋਟੀ ਰੇਲਗੱਡੀ, ਸਕੂਲ ਬੈਗ, ਪੜ੍ਹਨ ਕੁਰਸੀ ਅਤੇ ਮੇਜ਼, ਕੁਝ ਕਿਤਾਬਾਂ ਆਦਿ ਪੂਰੀ ਤਰਤੀਬ ਨਾਲ ਰੱਖੀਆਂ ਪਈਆਂ ਹਨ। ਕਮਰੇ ਦੀਆਂ ਕੰਧਾਂ ਉੱਤੇ ਉਸ ਦੀਆਂ ਬਚਪਨ ਦੀਆਂ ਤਸਵੀਰਾਂ (ਸਮੇਤ ਪਰਿਵਾਰ) ਫਰੇਮ ਕਰਕੇ ਜੜੀਆਂ ਹੋਈਆਂ ਹਨ ਅਤੇ ਹੇਠਾਂ ਸਪੈਨਿਸ਼ ਭਾਸ਼ਾ ਵਿਚ ਉਨ੍ਹਾਂ ਦੇ ਵੇਰਵੇ ਦਿੱਤੇ ਹੋਏ ਹਨ। ਕੰਧ ’ਤੇ ਇਕ ਫਰੇਮ ਵਿਚ ਚੀ ਗਵੇਰਾ ਦੀ ਪਹਿਲੀ ਜਮਾਤ ਦੀ ਹੱਥਲਿਖਤ ਜੜੀ ਹੋਈ ਹੈ।ਕੰਧਾਂ ਉੱਤੇ ਉਸ ਦੇ ਬਚਪਨ ਤੋਂ ਲੈ ਕੇ ਸਕੂਲ ਅਤੇ ਫਿਰ ਕਾਲਜ ਦੇ ਦਿਨਾਂ, ਦੋਸਤਾਂ ਨਾਲ ਬਾਹਰ ਘੁੰਮਣ ਦੀਆਂ ਫੋਟੋਆਂ, ਉਸ ਦੇ ਨੰਬਰ ਕਾਰਡਾਂ ਅਤੇ ਸ਼ਨਾਖਤੀ ਕਾਰਡਾਂ ਦੀਆਂ ਅਸਲ ਕਾਪੀਆਂ ਫਰੇਮ ਕਰਕੇ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ। ਉਸ ਦੇ ਮੈਡੀਕਲ ਦੀ ਪੜ੍ਹਾਈ ਕਰਦੇ ਸਮੇਂ ਯੂਨੀਵਰਸਿਟੀ ਅਤੇ ਉੱਥੋਂ ਦੀ ਪ੍ਰਯੋਗਸ਼ਾਲਾ ਦੀਆਂ ਵੀ ਕਈ ਤਸਵੀਰਾਂ ਹਨ।
ਨਾਲ ਦੇ ਕਮਰੇ ਵਿਚ ਚੀ ਦਾ ਸਾਈਕਲ, ਗੋਲਫ ਕਿੱਟ, ਚਮੜੇ ਦਾ ਭੂਰਾ ਅਟੈਚੀ, ਸਟੋਵ, ਟਾਈਪਰਾਈਟਰ, ਟੇਬਲ ਲੈਂਪ, ਮੈਡੀਕਲ ਕੋਰਸ ਦੀਆਂ ਕਿਤਾਬਾਂ, ਲੱਕੜ ਦੇ ਕੱਪੜੇ ਟੰਗਣ ਵਾਲੇ ਸਟੈਂਡ ’ਤੇ ਟੰਗੀ ਹੋਈ ਸਫ਼ੈਦ ਕਮੀਜ਼ ਅਤੇ ਕੰਧਾਂ ਉੱਤੇ ਲਾਤੀਨੀ ਅਮਰੀਕੀ ਦੇਸ਼ਾਂ ਤੇ ਵਿਸ਼ਵ ਦਾ ਨਕਸ਼ਾ ਲਟਕ ਰਿਹਾ ਹੈ। ਚੀ ਦਾ ਸਾਈਕਲ ਉਸ ਦੀ ਖੋਜੀ ਬਿਰਤੀ ਦਾ ਖ਼ਾਸ ਨਮੂਨਾ ਹੈ। ਇਸ ਪੁਰਾਣੇ ਸਾਈਕਲ ਨੂੰ ਉਸ ਨੇ ਇਸ ਢੰਗ ਨਾਲ ਤਿਆਰ ਕੀਤਾ ਕਿ ਇਹ ਸਾਈਕਲ ਅਤੇ ਮੋਟਰਸਾਈਕਲ ਦੋਵਾਂ ਦਾ ਕੰਮ ਦਿੰਦਾ ਸੀ। ਚੀ ਨੇ ਇਸ ਹੇਠ ਇਕ ਛੋਟਾ ਜਿਹਾ ਇੰਜਣ ਲਾ ਕੇ ਅਤੇ ਸਾਈਕਲ ਦੀ ਪਿਛਲੀ ਸੀਟ ਉੱਤੇ ਤੇਲ ਦੀ ਟੈਂਕੀ ਲਗਾ ਕੇ ਇਸ ਨੂੰ ਨਵਾਂ ਰੂਪ ਦਿੱਤਾ। ਉਸ ਨੇ ਇਸ ਇੰਜਣ ਤੋਂ ਹੀ ਬਿਜਲੀ ਤਿਆਰ ਕਰਨ ਵਾਲਾ ਯੰਤਰ ਲਾ ਕੇ ਸਾਈਕਲ ਅੱਗੇ ਵੱਡੀ ਲਾਈਟ ਲਾਈ ਹੋਈ ਸੀ। ਉਸ ਦੀਆਂ ਬਚਪਨ ਦੀਆਂ ਖੇਡਾਂ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਇਨ੍ਹਾਂ ਦੀ ਸ਼ਕਲ ਵਿਗਾੜ ਕੇ, ਇਨ੍ਹਾਂ ਉੱਤੇ ਆਪਣੀ ਕਲਾਕਾਰੀ ਦਿਖਾ ਕੇ ਆਮ ਖੇਡਾਂ ਨੂੰ ਖ਼ਾਸ ਦਿੱਖ ਪ੍ਰਦਾਨ ਕਰਦਾ ਸੀ। ਇਸੇ ਲਈ ਬਚਪਨ ’ਚ ਉਹ ਆਪਣੀ ਮਿੱਤਰ ਮੰਡਲੀ ਦਾ ਮੋਹਰੀ ਸੀ। ਉਸ ਨੇ ਆਪਣੇ ਮੋੋਟਰਸਾਈਕਲ, ਜੋ 1936 ’ਚ ਇੰਗਲੈਂਡ ਦਾ ਬਣਿਆ ਹੋਇਆ ਸੀ, ’ਤੇ ਲਗਪਗ ਸਾਰਾ ਲਾਤੀਨੀ ਅਮਰੀਕਾ ਗਾਹ ਮਾਰਿਆ। ਆਪਣੇ ਦੋਸਤ ਅਲਬੇਰਤੋ ਗਰਾਨਾਦੋ ਨਾਲ ਮਿਲ ਕੇ 4,000 ਕਿਲੋਮੀਟਰ ਦਾ ਪਹਿਲਾ ਸਫ਼ਰ ਕੀਤਾ। ਜਦੋਂ ਦੋਵੇਂ ਲਾਤੀਨੀ ਅਮਰੀਕਾ ਦੀ ਯਾਤਰਾ ’ਤੇ ਨਿਕਲੇ ਤਾਂ ਲਾਤੀਨੀ ਪ੍ਰੈੱਸ ਨੇ ਨੌਜਵਾਨ ਡਾਕਟਰ ਚੀ ਅਤੇ ਉਸ ਦੇ ਦੋਸਤ ਨੂੰ ਉਦੋਂ ਹੀ ਨਾਇਕ ਬਣਾ ਦਿੱਤਾ ਸੀ। ਅਖ਼ਬਾਰਾਂ ਦੇ ਇਹ ਪੰਨੇ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਅੱਜ ਵੀ ਕੰਧ ਉੱਤੇ ਲੱਗੇ ਹੋਏ ਹਨ। ਲੰਮੀ ਯਾਤਰਾ ਦੌਰਾਨ ਕਈ ਵਾਰੀ ਮੋਟਰਸਾਈਕਲ ਨੇ ਅੱਗੇ ਚੱਲਣ ਤੋਂ ਇਨਕਾਰ ਕੀਤਾ, ਪਰ ਚੀ ਇਸ ਨੂੰ ਫਿਰ ਤੁਰਨ ਜੋਗਾ ਕਰ ਲੈਂਦਾ। ਕਈ ਤਸਵੀਰਾਂ ਅਜਿਹੀਆਂ ਹਨ ਜਿੱਥੇ ਡਾਕਟਰ ਚੀ ਮੋਟਰਸਾਈਕਲ ਨੂੰ ਜ਼ਮੀਨ ’ਤੇ ਲਿਟਾ ਕੇ ਉਸ ਦਾ ਅਪਰੇਸ਼ਨ ਕਰਨ ’ਚ ਰੁੱਝਿਆ ਨਜ਼ਰ ਆਉਂਦਾ ਹੈ। ਮੋਟਰਸਾਈਕਲ ਦਾ ਖਹਿੜਾ ਉਦੋਂ ਹੀ ਛੱਡਿਆ ਜਾਂਦਾ ਜਦੋਂ ਧਰਤੀ ’ਤੇ ਚੱਲਣ ਵਾਲਾ ਇਹ ‘ਜੀਵ’ ਪਾਣੀ ’ਤੇ ਚੱਲਣੋਂ ਇਨਕਾਰ ਕਰ ਦਿੰਦਾ। ਜੇਬੋਂ ਖਾਲੀ ਭਰ ਧੁਨ ਦੇ ਪੱਕੇ ਗਵੇਰਾ ਤੇ ਅਲਬੇਰਤੋ ਹਾਰ ਮੰਨਣ ਵਾਲੇ ਨਹੀਂ ਸਨ। ਜੰਗਲ ’ਚੋਂ ਲੱਕੜਾਂ ਇਕੱਠੀਆਂ ਕਰਕੇ ਬੇੜੀ ਬਣਾਉਂਦੇ, ਸਮੁੰਦਰੀ ਜਹਾਜ਼ ਦਾ ਅਹਿਸਾਸ ਲੈਣ ਲਈ ਟੌਹਰ ਨਾਲ ਉੱਤੇ ਘਾਹ-ਫੂਸ ਦੀ ਛੱਤ ਬਣਾ ਕੇ ਦਰਿਆ ’ਚ ਠਿੱਲ੍ਹ ਪੈਂਦੇ। ਨਾਲ ਹੀ ਮੋਟਰਸਾਈਕਲ ਲੱਦ ਲੈਂਦੇ। ਕੋਲ ਟੱਪਰੀਵਾਸਾਂ ਵਾਂਗ ਭੂਰੇ ਰੰਗ ਦੇ ਚਮੜੇ ਦੇ ਮੈਲੇ-ਕੁਚੈਲੇ ਝੋਲੇ ਹੁੰਦੇ।ਇਕ ਕਮਰੇ ਵਿਚ ਚੀ ਦੀ ਸ਼ਤਰੰਜ ਸ਼ੀਸ਼ੇ ਵਿਚ ਸੰਭਾਲ ਕੇ ਰੱਖੀ ਹੋਈ ਹੈ ਤੇ ਖੇਡਣ ਵਾਲੀਆਂ ਦੋ ਕੁਰਸੀਆਂ ਤੇ ਮੇਜ਼ ਵੀ। ਬਚਪਨ ਵਿਚ ਸਿੱਖੇ ਸ਼ਤਰੰਜ ਦੇ ਗੁਰ ਉਸ ਨੇ ਸਿਅਰਾ ਮੈਅਸਤਰਾ ਦੀਆਂ ਪਹਾੜੀਆਂ ’ਚ ਦੁਸ਼ਮਣ ਖ਼ਿਲਾਫ਼ ਗੁਰੀਲਾ ਯੁੱਧ ਦੌਰਾਨ ਅਜ਼ਮਾਏ। ਇਸੇ ਕਮਰੇ ਵਿਚ ਕਿਊਬਨ ਇਨਕਲਾਬ ਤੋਂ ਬਾਅਦ ਚੀ ਦੇ ਸੰਸਾਰ ਦੌਰੇ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ ਜਿਨ੍ਹਾਂ ਵਿਚ ਭਾਰਤ, ਸਿਆਮ (ਥਾਈਲੈਂਡ), ਇੰਡੋਨੇਸ਼ੀਆ, ਬਰਮਾ, ਜਪਾਨ, ਪਾਕਿਸਤਾਨ ਆਦਿ ਦੇਸ਼ਾਂ ਦੇ ਸਿਆਸੀ ਆਗੂਆਂ ਨਾਲ ਚੀ ਦੀ ਮਿਲਣੀ ਦੀਆਂ ਤਸਵੀਰਾਂ ਸ਼ਾਮਲ ਹਨ। ਭਾਰਤ ਵਿਚ ਜਵਾਹਰਲਾਲ ਨਹਿਰੂ ਨਾਲ ਹੱਥ ਮਿਲਾਉਂਦੇ ਦੀ ਫੋਟੋ ਵੱਖਰੇ ਤੌਰ ’ਤੇ ਵੱਡੀ ਕਰਕੇ ਲਾਈ ਹੋਈ ਹੈ। ਇਸੇ ਤਰ੍ਹਾਂ ਚੀਨ ਵਿਚ ਮਾਓ ਜ਼ੇ ਤੁੰਗ ਨਾਲ ਮਿਲਣੀ ਦੀ ਤਸਵੀਰ ਨੂੰ ਵਿਸ਼ੇਸ਼ ਤਵੱਜੋ ਦਿੱਤੀ ਹੋਈ ਹੈ।
ਇਸ ਤੋਂ ਅਗਲੇ ਕਮਰੇ ਵਿਚ ਉਸ ਦੀਆਂ ਸਿਆਸੀ ਸਰਗਰਮੀਆਂ ਦੇ ਵੇਰਵੇ ਸ਼ੁਰੂ ਹੋ ਜਾਂਦੇ ਹਨ। ਗੁਆਟੇਮਾਲਾ ਵਿਚ ਫੀਦਲ ਨਾਲ ਮਿਲਣੀ, ਸਿਅਰਾ ਮੈਅਸਤਰਾ ਦੀਆਂ ਪਹਾੜੀਆਂ ਅਤੇ ਜੰਗਲਾਂ ਵਿਚ ਗੁਰੀਲਾ ਕੈਂਪ, ਜੰਗਲ ਵਿਚ ਬੈਠ ਕੇ ਪੜ੍ਹਦਾ ਹੋਇਆ ਚੀ, ਇਕ ਥਾਂ ਜੰਗਲ ਵਿਚ ਇਕ ਬੋਰਡ ਉੱਤੇ ਗੁਰੀਲਾ ਟੁਕੜੀ ਦੀ ਕਲਾਸ ਲੈਣ ਦਾ ਦ੍ਰਿਸ਼, ਜੰਗਲ ਵਿਚ ਗੁਰੀਲਿਆਂ ਨਾਲ ਅਨੇਕਾਂ ਤਸਵੀਰਾਂ, ਕਮਰੇ ਦੇ ਐਨ ਵਿਚਕਾਰ ਉਸ ਦੀ ਸ਼ੀਸ਼ੇ ਵਿਚ ਜੜੀ ਹੋਈ ਡਾਇਰੀ ਅਤੇ ਕੰਧਾਂ ਉੱਤੇ ਉਸ ਡਾਇਰੀ ਦੇ ਫੋਟੋਕਾਪੀ ਕਰਕੇ ਲਾਏ ਹੋਏ ਅਨੇਕਾਂ ਪੰਨੇ ਇਕ ਕਮਰੇ ਵਿਚ ਹੀ ਪੂਰੀ ਵਿਉਂਤਬੰਦੀ ਨਾਲ ਲਾਏ ਹੋਏ ਹਨ। ਬੋਲੀਵੀਆ ਦੇ ਲਾ ਹਿਗੂਰਾ ਸਕੂਲ ਵਿਚ ਚੀ ਦਾ ਦੁਸ਼ਮਣ ਫ਼ੌਜਾਂ ਵੱਲੋਂ ਕਤਲ ਕੀਤਾ ਗਿਆ ਸੀ। ਇਸ ਦੇ ਕੁਝ ਪੱਥਰ ਦੇ ਟੁਕੜੇ ਲਿਆ ਕੇ ਰੱਖੇ ਹੋਏ ਹਨ ਜਿਨ੍ਹਾਂ ਉੱਤੇ ਉਸ ਦੀ ਮੌਤ ਦੀ ਮਿਤੀ ਦਾ ਵੇਰਵਾ ਦਰਜ ਹੈ। ਡਾਇਰੀ ਦੇ ਨਾਲ ਹੀ ਉਸ ਦਾ ਉਹ ਬੈਗ ਲਟਕਦਾ ਹੈ ਜੋ ਜੰਗਲ ਵਿਚ ਉਸ ਦੀ ਮਿੰਨੀ ਲਾਇਬਰੇਰੀ ਰਿਹਾ। ਮੋਢੇ ’ਤੇ ਬੰਦੂਕ, ਡੱਬ ’ਚ ਪਿਸਤੌਲ, ਲੱਕ ਦੁਆਲੇ ਕਾਰਤੂਸ, ਪਿੱਠੂ ਬੈਗ ’ਚ ਰਾਸ਼ਨ-ਪਾਣੀ ਤੇ ਹੋਰ ਜ਼ਰੂਰੀ ਸਮੱਗਰੀ ਅਤੇ ਬਾਂਹ ’ਚ ਇਹ ਬੈਗ ਜੋ ਕਾਪੀ, ਪੈੱਨ ਅਤੇ ਕਿਤਾਬਾਂ ਵਰਗੇ ‘ਖ਼ਤਰਨਾਕ’ ਕਾਰਤੂਸਾਂ ਨਾਲ ਤੁੰਨਿਆ ਹੁੰਦਾ ਸੀ।
ਘਰ ਦੇ ਪਿਛਲੇ ਪਾਸੇ ਇਕ ਖੂੰਜੇ ’ਚ ਚੀ ਦਾ ਪੜ੍ਹਨ ਕਮਰਾ ਬਣਿਆ ਹੋਇਆ ਹੈ ਜਿੱਥੇ ਹੁਣ ਉਸ ਦੀ ਗੁਰੀਲਾ ਫ਼ੌਜੀ ਵਰਦੀ, ਉਸ ਦਾ ਮਨਪਸੰਦ ਸਿਗਾਰ, ਬੈਲਟ, ਕਿਊਬਾ ਦੇ ਕਰੰਸੀ ਨੋਟਾਂ ਅਤੇ ਸਿੱਕਿਆਂ ਉੱਤੇ ਚੀ ਦੀ ਫੋਟੋ ਲੱਗੇ (ਕਿਊਬਾ ਦੇ ਰਾਸ਼ਟਰੀ ਬੈਂਕ ਦੇ ਪ੍ਰਧਾਨ ਵਜੋਂ ਦਸਤਖਤ ਅਤੇ ਫੋਟੋ) ਨੋਟ ਅਤੇ ਸਿੱਕੇ ਪਏ ਹਨ। ਮੇਜ਼ ਉੱਤੇ ਉਸ ਦੀ ਫੋਟੋ ਵਾਲੀਆਂ ਡਾਕ ਟਿਕਟਾਂ ਅਤੇ ਮੋਹਰਾਂ ਪਈਆਂ ਹਨ। ਲਾ ਹਿਗੂਰਾ ਸਕੂਲ ਦੀ ਇਕ ਇੱਟ ਦਾ ਟੁਕੜਾ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਦੁਸ਼ਮਣ ਤਾਕਤਾਂ ਨੇ ਚੀ ਦੀ ਮੌਤ ਤੋਂ ਬਾਅਦ ਉਹ ਸਕੂਲ ਤਬਾਹ ਕਰ ਦਿੱਤਾ ਸੀ। ਉਸ ਦੀ ਮੌਤ ਮਗਰੋਂ ਵੀ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਇਸ ਜਗ੍ਹਾ ਉਸ ਦੀ ਯਾਦਗਾਰ ਨਾ ਬਣ ਜਾਵੇ। ਇਕ ਪਾਸੇ ਕਿਤਾਬਾਂ ਨਾਲ ਭਰੀ ਲੱਕੜ ਦੀ ਅਲਮਾਰੀ ਪਈ ਹੈ।
ਘਰ ਦੇ ਬਗੀਚੇ ਵਿਚ ਇਕ ਵੱਡੇ ਬੈਂਚ ਉੱਤੇ ਗੁਰੀਲਾ ਫ਼ੌਜੀ ਵਰਦੀ ਪਹਿਨੀ ਬੈਠੇ ਚੀ ਗਵੇਰਾ ਦਾ ਕਾਂਸੀ ਦਾ ਬਣਿਆ ਬੁੱਤ ਹੈ। ਬਗੀਚੇ ਨਾਲ ਇਕ ਹਾਲਨੁਮਾ ਕਮਰਾ ਬਣਿਆ ਹੋਇਆ ਹੈ। ਇੱਥੇ ਸੈਲਾਨੀਆਂ ਲਈ ਕੁਰਸੀਆਂ ਅਤੇ ਪ੍ਰੋਜੈਕਟਰ ਲਾ ਕੇ ਮਿੰਨੀ ਥੀਏਟਰ ਬਣਾਇਆ ਹੋਇਆ ਹੈ ਜਿੱਥੇ ਸਕਰੀਨ ਉੱਤੇ ਚੀ ਦੇ ਜੀਵਨ ਆਧਾਰਿਤ ਦਸਤਾਵੇਜ਼ੀ ਫ਼ਿਲਮ ਚੱਲ ਰਹੀ ਹੈ। ਇੱਥੇ ਦੋ ਹੋਰ ਪੁਰਾਣੇ ਰੇਡੀਓ ਪਏ ਹਨ।
ਇੱਥੇ ਗਵੇਰਾ ਪਰਿਵਾਰ 1943 ਤੋਂ ਲੈਕੇ 1947 ਤਕ ਰਿਹਾ। ਇਸ ਤੋਂ ਬਾਅਦ ਉਹ ਅਰਜਨਟੀਨਾ ਦੀ ਰਾਜਧਾਨੀ ਬੋਏਨਸ ਆਇਰਸ ਚਲੇ ਗਏ। ਚੀ ਗਵੇਰਾ ਇਸ ਤੋਂ ਵੀ ਅੱਗੇ ਚਲਾ ਗਿਆ। ਗੁਆਟੇਮਾਲਾ, ਮੈਕਸਿਕੋ, ਕਿਊਬਾ, ਬੋਲੀਵੀਆ। ਅੱਜ ਉਹ ਸਾਰੇ ਸੰਸਾਰ ’ਚ ਹੈ।


ਈ-ਮੇਲ: mandeepsaddowal@gmail.com


Comments Off on ਇਨਕਲਾਬੀ ਗੁਰੀਲੇ ਦਾ ਘਰ

'ਲੈਲਾ' : ਭਵਿੱਖ ਦੇ ਭਾਰਤ ਦਾ ਫਾਸੀਵਾਦੀ ਨਕਸ਼ਾ - ਮਨਦੀਪ

'ਲੈਲਾ' : ਭਵਿੱਖ ਦੇ ਭਾਰਤ ਦਾ ਫਾਸੀਵਾਦੀ ਨਕਸ਼ਾ - ਮਨਦੀਪ

Posted on:- 22-06-2019
suhisaver
ਇਹਨੀਂ ਦਿਨੀਂ ਨੈੱਟਫਲਿਕਸ ਸੀਰੀਜ਼ 'ਲੈਲਾ' ਦੇ ਪਹਿਲੇ ਸ਼ੈਸ਼ਨ ਦੇ ਛੇ ਐਪੀਸੋਡ ਚਰਚਾ 'ਚ ਹਨ। ਇਹ ਸੀਰੀਜ਼ ਪ੍ਰਸਿੱਧ ਪੱਤਰਕਾਰ ਤੇ ਨਾਵਲਕਾਰ ਪ੍ਰਯਾਗ ਅਕਬਰ ਦੇ ਨਾਵਲ 'ਲੈਲਾ' ਤੇ ਅਧਾਰਿਤ ਹੈ। ਇੰਡੋ-ਕਨੇਡੀਅਨ ਫਿਲਮਕਾਰ ਦੀਪਾ ਮਹਿਤਾ ਦੀ ਨਿਰਦੇਸ਼ਨਾਂ ਵਾਲੀ ਇਸ ਸੀਰੀਜ਼ ਵਿੱਚ ਭਾਰਤ ਅੰਦਰ ਵੱਧ ਰਹੇ ਹਿੰਦੂਤਵੀ ਫਾਸੀਵਾਦ ਦੇ ਰੁਝਾਨ ਦਾ ਭਵਿੱਖਮੁਖੀ ਕਾਲਪਨਿਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਅੱਜ ਤੋਂ ਲੱਗਭੱਗ ਦੋ-ਤਿੰਨ (2047-49) ਦਹਾਕੇ ਬਾਅਦ ਦੇ ਹਿੰਦੂ ਫਾਸੀਵਾਦੀ ਤਾਨਾਸ਼ਾਹੀ ਵਾਲੇ ਭਾਰਤ ਦੀ ਤਸਵੀਰ ਦੀ ਕਲਪਨਾ ਕੀਤੀ ਗਈ ਹੈ। ਸੀਰੀਜ਼ ਦੀ ਕਹਾਣੀ 2047 ਤੋਂ ਸ਼ੁਰੂ ਹੁੰਦੀ ਹੈ, ਅਜ਼ਾਦੀ ਦੇ ਪੂਰੇ ਸੌ ਸਾਲ ਬਾਅਦ। ਜਿਹਨਾਂ ਨੇ ਹਿਟਲਰ ਦੀ ਨਾਜ਼ੀ ਪਾਰਟੀ ਅਤੇ ਉਸਦੀ ਫਾਸੀਵਾਦੀ ਵਿਚਾਰਧਾਰਾ ਅਤੇ ਤਾਨਾਸ਼ਾਹ ਤੰਤਰ ਦਾ ਇਤਿਹਾਸ ਪੜ੍ਹਿਆ ਹੈ ਜਾਂ ਬਰਬਰਤਾ ਦੇ ਇਸ ਇਤਿਹਾਸ ਨਾਲ ਸਬੰਧਿਤ ਅੰਤਰਰਾਸ਼ਟਰੀ ਫਿਲਮਾਂ ਦੇਖੀਆਂ ਹਨ ਉਹ ਇਸ ਸੀਰੀਜ਼ ਦੀ ਕਲਪਨਾ ਦੇ ਯਥਾਰਥ ਨੂੰ ਬਿਹਤਰ ਮਹਿਸੂਸ ਕਰ ਸਕਦੇ ਹਨ। 

ਇਸ ਫਿਲਮ ਵਿਚਲੇ ਡਾਈਲੌਗ ਅਤੇ ਬਿੰਬ ਇਸ ਸੀਰੀਜ਼ ਦੇ ਵਿਸ਼ੇ ਨੂੰ ਕਲਾ ਦੇ ਉੱਤਮ ਪੱਧਰ ਤੱਕ ਪਹੁੰਚਾ ਦਿੰਦੇ ਹਨ। ਇਹਨਾਂ ਵਿਚਲਾ ਸਿਆਸੀ ਵਿਅੰਗ ਅਤੇ ਬਿੰਬਾਂ ਦਾ ਚਿਤਰਨ ਮੌਜੂਦਾ ਭਾਜਪਾ ਹਕੂਮਤ ਅਤੇ ਇਸਦੀ ਸੰਘੀ ਵਿਚਾਰਧਾਰਾ ਦੇ ਲੁਕਵੇਂ ਏਜੰਡੇ ਵੱਲ ਸਿੱਦਮ-ਸਿੱਧਾ ਇਸ਼ਾਰਾ ਕਰਦੇ ਹਨ।

ਇਸ ਸੀਰੀਜ਼ ਦੀ ਮੁੱਖ ਅਦਾਕਾਰਾ ਇਕ ਹਿੰਦੂ ਲੜਕੀ ਮੁਸਲਿਮ ਪਰਿਵਾਰ ਵਿਚ ਵਿਆਹੀ ਹੋਈ ਹੈ ਅਤੇ ਉਸਦੀ ਕੁਖੋਂ ਇਕ ਬੱਚੀ ਪੈਦਾ ਹੁੰਦੀ ਹੈ ਜਿਸਦਾ ਨਾਮ ਹੈ ਲੈਲਾ। ਲੈਲਾ ਨਾਮ ਪਿਆਰ ਅਤੇ ਬਗਾਵਤ ਦੇ ਚਿੰਨ੍ਹ ਨੂੰ ਦਰਸਾਉਣ ਲਈ ਰੱਖਿਆ ਗਿਆ ਹੈ। ਲੈਲਾ ਮਿਸ਼ਰਤ ਖੂਨ ਵਾਲੀ ਬੱਚੀ ਹੈ ਅਤੇ ਉਸਨੂੰ ਨਹੀਂ ਪਤਾ ਕਿ ਉਸਦੇ ਮਾਤਾ-ਪਿਤਾ ਹਿੰਦੂ ਹਨ ਜਾਂ ਮੁਸਲਿਮ। ਉਸਨੂੰ ਇਹ ਵੀ ਨਹੀਂ ਪਤਾ ਕਿ ਹਿੰਦੂ ਅਤੇ ਮੁਸਲਮਾਨ ਕੀ ਸ਼ੈਅ ਹੈ। ਹਿੰਦੂ ਗੁੰਡੇ ਮਿਸ਼ਰਤ ਖੂਨ ਵਾਲੇ ਬੱਚਿਆਂ ਨੂੰ ਘਰਾਂ ਤੋਂ ਲੈ ਜਾਂਦੇ ਹਨ ਅਤੇ ਉਹਨਾਂ ਨੂੰ ਸਕੂਲਨੁਮਾ ਇਕ ਵੱਖਰੇ ਟਰੇਨਿੰਗ ਕੈਂਪ ਵਿਚ ਰੱਖਿਆ ਜਾਂਦਾ ਹੈ। ਹਿੰਦੂ ਗੁੰਡੇ ਲੈਲਾ ਨੂੰ ਵੀ ਜਬਰਦਸਤੀ ਉਸਦੇ ਘਰੋਂ ਚੁੱਕ ਕੇ ਲੈ ਜਾਂਦੇ ਹਨ ਅਤੇ ਉਸਦੀ ਮਾਂ ਸ਼ਾਲਿਨੀ ਨੂੰ ਜਬਰਦਸਤੀ ਇੱਕ ਹਿੰਦੂ ਕੇਂਦਰ ਵਿਚ ਰੱਖਿਆ ਜਾਂਦਾ ਹੈ ਜਿੱਥੇ ਹਿੰਦੂ ਔਰਤਾਂ ਨੂੰ ਸ਼ੁੱਧਤਤਾ ਅਤੇ ਪਵਿੱਤਰਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਸ਼ੁੱਧਤਤਾ ਲਈ ਉਹਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ। 

ਸ਼ੁੱਧਤਤਾ ਦੀ ਪ੍ਰੀਖਿਆ ਦੇਣ ਵਾਲੀ ਔਰਤ ਨੂੰ ਆਪਣੀਆਂ ਦੋ ਸਾਥੀ ਔਰਤਾਂ ਨੂੰ ਗੈਸ ਚੈਂਬਰ ਵਿਚ ਸਾੜਕੇ ਉਹਨਾਂ ਦੀ ਬਲੀ ਦੇਣੀ ਪੈਂਦੀ ਹੈ।  ਜਿਹੜੀਆਂ ਔਰਤਾਂ ਇਸ ਪ੍ਰੀਖਿਆ ਵਿਚੋਂ ਫੇਲ੍ਹ ਹੋ ਜਾਂਦੀਆਂ ਹਨ ਉਹਨਾਂ ਨੂੰ 'ਕਿਰਤ ਕੇਂਦਰ' ਵਿੱਚ ਭੇਜ ਦਿੱਤਾ ਜਾਂਦਾ ਹੈ। ਮਿਸ਼ਰਤ ਖੂਨ ਵਾਲੇ ਬੱਚਿਆਂ ਲਈ ਇਕ ਵੱਖਰਾ ਟਰੇਨਿੰਗ ਸਕੂਲ ਹੈ ਜਿੱਥੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹਨਾਂ ਦਾ ਸਭ ਕੁਝ 'ਆਰਿਆਵਰਤ' ਹੀ ਹੈ ਤੇ ਉਹਨਾਂ ਦਾ ਜੀਵਨ ਅਤੇ ਮੌਤ ਇਸੇ ਆਦਰਸ਼ ਲਈ ਹੀ ਕੁਰਬਾਨ ਹੋਣਾ ਚਹੀਦਾ ਹੈ। ਆਰਿਆਵਰਤ ਸੰਨ 2047 ਦਾ ਇੱਕ ਰਾਸ਼ਟਰ ਹੈ ਜਿਸਦਾ ਨਾਅਰਾ ਹੈ 'ਹੇਲ ਆਰਿਆਵਰਤ'। ਇਹ ਨਾਅਰਾ 'ਹੇਲ ਹਿਟਲਰ' ਦੇ ਨਾਅਰੇ ਦੀ ਯਾਦ ਦਿਵਾਉਂਦਾ ਹੈ। ਇਸਦੇ ਬਹੁਤ ਸਾਰੇ ਦ੍ਰਿਸ਼ ਹਿਟਲਰ ਦੇ ਤਸੀਹਾ ਕੇਂਦਰਾਂ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਕਹਿਰ ਦੀ ਯਾਦ ਦਿਵਾਉਂਦੇ ਹਨ। ਹਿਟਲਰ ਵੀ ਇਸੇ ਤਰ੍ਹਾਂ ਨਸਲ ਸ਼ੁੱਧੀ ਤਹਿਤ ਇਕ ਖਾਸ ਨਸਲ ਦੇ ਲੋਕਾਂ ਨੂੰ ਨਿਸ਼ਾਨਾਂ ਬਣਾਉਂਦਾ ਸੀ। ਉਹਨਾਂ ਨੂੰ ਤਸੀਹਾਂ ਕੈਂਪਾਂ ਵਿਚ ਰੱਖਦਾ ਅਤੇ ਉਹਨਾਂ ਕੋਲੋਂ ਮੁਫਤ ਕਿਰਤ ਕਰਵਾਉਂਦਾ। 

ਇਸ ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਡਾ. ਜੋਸ਼ੀ ਆਰਿਆਵਰਤ ਨੇਸ਼ਨ ਦਾ ਚੀਫ ਹੈ ਅਤੇ ਸਮੁੱਚਾ ਪ੍ਰਸ਼ਾਸ਼ਨਿਕ ਤਾਣਾ-ਬਾਣਾ ਉਸਦੇ ਮਾਤਹਿਤ ਹੈ। ਬਿਲਕੁਲ ਹਿਟਲਰਸ਼ਾਹੀ ਵਾਂਗ। ਫਿਲਮਕਾਰ ਨੇ ਬਿੰਬਾਂ-ਪ੍ਰਤੀਕਾਂ ਰਾਹੀਂ ਇਹ ਦਿਖਾਉਣ ਦੇ ਯਤਨ ਕੀਤੇ ਹਨ ਕਿ 2047 ਵਿੱਚ ਤਕਨੀਕ ਵਿਕਾਸ ਦੇ ਕਾਫੀ ਉੱਚੇ ਪੱਧਰ ਤੇ ਪਹੁੰਚ ਗਈ ਹੈ ਅਤੇ ਇਸਦੀ ਵਰਤੋਂ ਆਰਿਆਵਰਤ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਲਈ ਰਾਖਵੀਂ ਹੈ। ਜਦਕਿ ਦੂਜੇ ਪਾਸੇ ਭਵਿੱਖ ਦੇ "ਭਾਰਤ" (ਆਰਿਆਵਰਤ) ਵਿਚ ਲੋਕ ਹਾਲੇ ਵੀ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ ਜਿੱਥੇ ਹਵਾ ਅਤੇ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੇ ਹਨ। ਪੂਰਾ ਸ਼ਹਿਰ ਇੱਕ ਕੰਧ ਕੱਢਕੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਕੰਧ ਦੇ ਇਕ ਪਾਰ ਪੱਛੜੀਆਂ ਜਾਤੀਆਂ ਅਤੇ ਘੱਟਗਿਣਤੀ ਲੋਕ ਗੰਦੀਆਂ ਬਸਤੀਆਂ ਵਿੱਚ ਰਹਿੰਦੇ ਹਨ ਅਤੇ ਦੂਜੇ ਪਾਰ ਅਮੀਰ ਹਿੰਦੂ ਵਰਗ ਆਲੀਸ਼ਾਨ ਇਮਾਰਤਾਂ ਵਿੱਚ ਰਹਿੰਦਾ ਹੈ। ਹਿੰਦੂਤਵੀ ਸ਼ਾਸ਼ਕ ਸ਼ਹਿਰ ਦੇ ਸਾਫ ਹਿੱਸੇ ਨੂੰ ਇਕ ਸੁਰੱਖਿਆ ਛੱਤਰੀ ਨਾਲ ਢੱਕਣ ਦੀ ਤਕਨੀਕ ਵਿਕਸਿਤ ਕਰ ਰਹੇ ਹਨ ਤਾਂ ਜੋ ਗੰਦੀਆਂ ਬਸਤੀਆਂ, ਪ੍ਰਦੂਸ਼ਣ ਅਤੇ ਗਰਮੀ ਤੋਂ ਬਚਿਆ ਜਾ ਸਕੇ। ਪਰ ਇਸ ਯੰਤਰ ਨੂੰ ਤਿਆਰ ਕਰਨ ਵਾਲਾ ਇੰਜੀਨੀਅਰ ਸਮਝਦਾ ਹੈ ਕਿ ਇਸ ਯੰਤਰ ਨੂੰ ਚਲਾਉਣ ਵਾਲੇ ਇੰਜਣਾਂ ਦੀ ਗਰਮੀ ਨਾਲ ਬਸਤੀ ਦੇ ਲੋਕ ਜਲਕੇ ਮਰ ਸਕਦੇ ਹਨ ਜਿਸਤੇ ਆਹਲਾ ਉੱਚ ਅਧਿਕਾਰੀ ਉਸਨੂੰ ਸਖਤ ਸਜ਼ਾ ਦਿੰਦੇ ਹਨ। 

ਮੁੱਖ ਪਾਤਰ ਸ਼ਾਲਿਨੀ ਜਿਸਦਾ ਮੁਸਲਮਾਨ ਪਤੀ ਮਾਰ ਦਿੱਤਾ ਗਿਆ ਹੈ, ਆਪਣੀ ਬੇਟੀ ਲੈਲਾ ਦੀ ਭਾਲ ਵਿਚ ਹੈ ਅਤੇ ਉਹ ਇਸੇ ਵਿਰੋਧ ਕਰਕੇ ਅਤੇ ਆਪਣੀ ਬੱਚੀ ਨੂੰ ਹਾਸਲ ਕਰਨ ਲਈ ਬਾਗੀ ਗਰੁੱਪ ਦੀਆਂ ਆਰਿਆਵਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਜਾਂਦੀ ਹੈ। ਪਹਿਲਾ ਸੀਜਨ ਇੱਥੇ ਹੀ ਖਤਮ ਹੋ ਜਾਂਦਾ ਹੈ ਪਰੰਤੂ ਫਿਲਮਕਾਰ ਅਗਲੇ ਸੀਜਨ ਵਿਚ ਸੀਰੀਜ਼ ਦੇ ਵਿਸ਼ੇ ਨੂੰ ਕਿਸ ਪਾਸੇ ਵੱਲ ਲੈ ਕੇ ਜਾਂਦੀ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਪਹਿਲੇ ਸੀਜਨ ਦੇ ਅਧਾਰ ਤੇ ਇਹ ਨਜ਼ਰਿਆ ਅਤੇ ਜੋੜਮੇਲ ਬਣਾਉਣ ਵਿਚ ਕੋਈ ਮੁਸ਼ਕਲ ਪੈਦਾ ਨਹੀਂ ਹੁੰਦੀ ਕਿ ਭਾਰਤ ਦੀ ਮੌਜੂਦਾ ਹਿੰਦੂਤਵੀ ਫਾਸੀਵਾਦੀ ਸਰਕਾਰ ਭਵਿੱਖ ਵਿਚ ਭਾਰਤ ਦੇ ਲੋਕਾਂ ਦਾ ਕੀ ਹਸ਼ਰ ਕਰੇਗੀ। ਭਾਵੇਂ ਇਹ ਸੀਰੀਜ਼ ਦਾ ਕਾਲਪਨਿਕ ਪਲਾਟ ਹੈ ਪਰੰਤੂ ਜੇਕਰ ਹਿੰਦੂਤਵੀ ਤਾਕਤਾਂ ਇਸੇ ਤੇਜੀ ਨਾਲ ਅੱਗੇ ਵੱਧਦੀਆਂ ਜਾਣਗੀਆਂ ਅਤੇ ਇਸਦਾ ਤੋੜ ਹੋਰ ਵੱਧ ਕਾਮਯਾਬ ਅਤੇ ਮਜਬੂਤ ਨਹੀਂ ਕੀਤਾ ਜਾਂਦਾ ਤਾਂ ਯਥਾਰਥ ਇਸ ਕਾਲਪਨਿਕਤਾ ਤੋਂ ਕਿਤੇ ਵੱਧ ਭਿਅੰਕਰ ਵੀ ਹੋ ਸਕਦਾ ਹੈ। ਸ਼ਾਇਦ ਫਿਲਮਕਾਰ ਭਵਿੱਖ ਦੀ ਭਿਅੰਕਰਤਾ ਦਾ ਝਲਕਾਰਾ ਦਿਖਾਕੇ ਭਾਰਤਵਾਸੀਆਂ ਨੂੰ ਅਗਾਊਂ ਸੁਚੇਤ ਕਰਨ ਦਾ ਯਤਨ ਕਰ ਰਹੀ ਹੈ।

ਈ-ਮੇਲ: mandeepsaddowal@gmail.com

ਨੋਬਲ ਪੁਰਸਕਾਰ ਜੇਤੂ ਪਾਬਲੋ ਨੈਰੂਦਾ ਦੀਆਂ ਕਵਿਤਾਵਾਂ ਦਾ ਸਪੈਨਿਸ਼ ਤੋਂ ਸਿੱਧਾ ਪੰਜਾਬੀ ਅਨੁਵਾਦ ਇਨਕਲਾਬੀ ਘਟਨਾ- ਗੁਰਭਜਨ ਗਿੱਲ

ਨੋਬਲ ਪੁਰਸਕਾਰ ਜੇਤੂ ਪਾਬਲੋ ਨੈਰੂਦਾ ਦੀਆਂ ਕਵਿਤਾਵਾਂ ਦਾ ਸਪੈਨਿਸ਼ ਤੋਂ ਸਿੱਧਾ ਪੰਜਾਬੀ ਅਨੁਵਾਦ ਇਨਕਲਾਬੀ ਘਟਨਾ- ਗੁਰਭਜਨ ਗਿੱਲ

Posted on:- 22-06-2019
suhisaver
ਲੁਧਿਆਣਾ: ਚਿੱਲੀ ਦੇਸ਼ ਦੇ ਸੈਂਟੀਆਗੋ ਸ਼ਹਿਰ ਚ ਪੈਦਾ ਹੋਏ ਇਨਕਲਾਬੀ ਕਵੀ ਪਾਬਲੋ ਨੈਰੂਦਾ ਦੀ ਸ਼ਾਇਰੀ ਨੂੰ ਸਪੈਨਿਸ਼ ਤੋਂ ਸਿੱਧਾ ਪੰਜਾਬੀ ਅਨੁਵਾਦ ਕਰਕੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੱਦੋਵਾਲ ਦੇ ਜੰਮਪਲ ਮਨਦੀਪ ਨੇ ਇਨਕਲਾਬੀ ਕਾਰਜ ਕੀਤਾ ਹੈ। ਇਸ ਕਿਤਾਬ ਨੂੰ ਬਾਦਬਾਨ ਪ੍ਰਕਾਸ਼ਨ  ਪੱਖੋਵਾਲ (ਲੁਧਿਆਣਾ) ਨੇ ਪ੍ਰਕਾਸ਼ਿਤ ਕੀਤਾ ਹੈ। 

ਪੰਜਾਬੀ ਭਵਨ ਲੁਧਿਆਣਾ ਵਿੱਚ ਇਹ ਪੁਸਤਕ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਸੰਚਾਲਕ ਮਾਸਟਰ ਹਰੀਸ਼ ਚੰਦਰ ਪੱਖੋਵਾਲ ਵੱਲੋਂਇਹ ਪੁਸਤਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਲੁਧਿਆਣਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪ੍ਰਭਦੀਪ ਸਿੰਘ ਨੱਥੋਵਾਲ ਤੇ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਭੇਂਟ ਕੀਤੀ। 

ਇਸ ਮੌਕੇ ਸੰਬੋਧਨ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਪਾਬਲੋ ਨੈਰੂਦਾ ਨੇ ਵੀਹਵੀਂ ਸਦੀ ਦੀ ਵਿਸ਼ਵ ਕਵਿਤਾ ਨੂੰ ਬਹੁਤ ਨੇੜਿਉਂ ਪ੍ਰਭਾਵਤ ਕੀਤਾ ਹੈ। ਪੰਜਾਬੀ ਕਵੀ ਪਾਸ਼, ਹਿੰਦੀ ਕਵੀ ਸਰਵੇਸ਼ਵਰ ਦਯਾਲ ਸਕਸੈਨਾ, ਧੂਮਿਲ ਅਜਿਹੇ ਭਾਰਤੀ ਕਵੀ ਹਨ ਜਿੰਨ੍ਹਾਂ ਦੀ ਕਵਿਤਾ ਪਾਬਲੋ ਨੈਰੂਦਾ ਤੋਂ ਪ੍ਰਭਾਵਤ ਕਹੀ ਜਾ ਸਕਦੀ ਹੈ। ਉਨ੍ਹਾਂ ਵਿਸ਼ਵ ਪ੍ਰਸਿੱਧ ਕਵੀ ਗਾਰਸ਼ੀਆ ਲੋਰਕਾ ਦੇ ਹਵਾਲੇ ਨਾਲ ਕਿਹਾ ਕਿ ਨੈਰੂਦਾ ਫਲਸਫੇ ਨਾਲੋਂ ਮੌਤ, ਬੁੱਧੀਮਾਨਤਾ ਨਾਲੋਂ ਪੀੜਾ ਅਤੇ ਸਿਆਹੀ ਨਾਲੋਂ ਰੱਤ ਦੇ ਨੇੜੇ ਦਾ ਕਵੀ ਹੈ।

ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਪਾਬਲੋ ਨੈਰੂਦਾ ਜ਼ਿੰਦਗੀ ਦੇ ਸੰਘਰਸ਼ ਤੇ ਹੁਸਨ ਦਾ ਕਵੀ ਸੀ ਜਿਸ ਨੇ ਚਿੱਲੀ ਦੇ ਲੋਕਾਂ ਨੂੰ ਆਜ਼ਾਦ ਹਸਤੀ ਦਾ ਸੁਪਨਾ ਵਿਖਾਇਆ। ਚਿੱਲੀ ਦੇ ਰਾਜਪਲਟੇ ਦੌਰਾਨ ਹੋਈਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਤੇ ਇਹ ਸਾਥੋਂ 1973 ਚ ਸਰੀਰਕ ਰੂਪ ਵਿੱਚ ਭਾਵੇਂ ਵਿੱਛੜ ਗਏ ਸਨ ਪਰ ਆਪਣੀ ਸਿਰਜਣਾ ਸਦਕਾ ਸਾਡੇ ਹਮੇਸ਼ਾਂ ਅੰਗ ਸੰਗ ਹਨ। 

ਮਨਦੀਪ ਨੇ ਇਸ 158 ਪੰਨਿਆਂ ਦੀ ਕਿਤਾਬ ਰਾਹੀਂ ਸਾਨੂੰ ਹਲੂਣਿਆ ਹੈ। 

ਪ੍ਰਭਦੀਪ ਸਿੰਘ ਨੱਥੋਵਾਲ ਨੇ ਕਿਹਾ ਕਿ ਮੂਲ ਬੋਲੀ ਸਪੈਨਿਸ਼ ਤੋਂ ਪੰਜਾਬੀ ਚ ਸਿੱਧਾ ਅਨੁਵਾਦ ਕਰਕੇ ਮਨਦੀਪ ਨੇ ਹਿੰਮਤ ਦੀ ਮਿਸਾਲ ਕਾਇਮ ਕੀਤੀ ਹੈ। 

ਇਹ ਕਿਤਾਬ ਘਰ ਘਰ ਪੁੱਜਣੀ ਚਾਹੀਦੀ ਹੈ। ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਮਨਦੀਪ ਵੱਲੋਂ ਕੀਤੇ ਇਸ ਅਨੁਵਾਦ ਨਾਲ ਪੰਜਾਬੀ ਸਾਹਿੱਤ ਨੂੰ ਅਮੀਰ ਖ਼ਜ਼ਾਨਾ ਹਾਸਲ ਹੋਇਆ ਹੈ। 

ਹਰੀਸ਼ ਪੱਖੋਵਾਲ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਨਦੀਪ  ਨੇ ਚਿੱਲੀ ਪਹੁੰਚ ਕੇ ਇਹ ਵਡਮੁੱਲਾ ਕਾਰਜ ਸਪੈਨਿਸ਼ ਸਿੱਖਣ ਉਪਰੰਤ ਕੀਤਾ ਹੈ। ਉਸ ਨੇ ਮੌਲਿਕ ਕਵਿਤਾਵਾਂ ਨੂੰ ਪਹਿਲਾਂ ਹੋਏ ਗਲਤ ਅਨੁਵਾਦਾਂ ਤੋਂ ਵੀ ਨਿਜਾਤ ਦਿਵਾਈ ਹੈ। 

ਨੈਰੂਦਾ ਦੇ ਨਾਮ ਤੇ ਪ੍ਰਚਲਿਤ ਕਵਿਤਾ ਹੌਲੀ ਹੌਲੀ ਮਰਨਾ ਬਾਰੇ ਵੀ ਭਰਮ ਤੋੜਿਆ ਹੈ ਕਿ ਇਹ ਕਵਿਤਾ ਉਸਦੀ ਨਹੀਂ ਹੈ। ਇਸ ਮੁੱਲਵਾਨ ਪੁਸਤਕ ਨੂੰ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਪੰਜਾਬੀ ਭਵਨ ਤੋਂ ਹਾਸਲ ਕੀਤਾ ਜਾ ਸਕਦਾ ਹੈ।

ਚੇਅਰਮੈਨ ਮਾਓ ਜੇ ਤੁੰਗ ਅਤੇ ਚੇ ਗੁਵਾਰਾ ਵਿਚਕਾਰ ਵਾਰਤਾਲਾਪ -3


Che-Gueavara-work
Che-Gueavara

ਚੇਅਰਮੈਨ : ਇਹ ਦੁਸ਼ਮਣ ਫੌਜਾਂ ਨੂੰ ਦੁਫਾੜ ਕਰਨ ਦਾ ਤਰੀਕਾ ਹੈ

ਚੇ ਗੁਵਾਰਾ : ਇਹ ਅੰਸ਼ ਬਾਅਦ ਵਿੱਚ ਸ਼ਾਮਲ ਕੀਤਾ ਗਿਆ ਸੀ ਮੂਲ ਰੂਪ ', ਅਸੀਂ ਕੈਦੀਆਂ ਤੋਂ ਜੁੱਤੇ ਅਤੇ ਕੱਪੜੇ ਲੈ ਲਏ, ਕਿਉਂਕਿ ਸਾਡੇ ਫੌਜੀਆਂ ਕੋਲ ਜੁੱਤੀਆਂ ਅਤੇ ਕੱਪੜੇ ਨਹੀਂ ਸਨ ਫਿਰ ਬਾਅਦ ਵਿੱਚ ਫੀਦਲ ਨੇ ਸਾਨੂੰ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ
(ਚੇਅਰਮੈਨ ਨੇ ਆਪਣਾ ਗਿਲਾਸ ਉਭਾਰਿਆ ਅਤੇ ਫੀਦਲ ਦੀ ਸਿਹਤ ਲਈ ਟੋਸਟ ਪ੍ਰਸਤਾਵਿਤ ਕੀਤਾ)
ਚੇ ਗੁਵਾਰਾ : ਗੁਰੀਲਾ ਯੁੱਧ ਵੇਲੇ ਲੋਕ ਚੰਗੀ ਤਰ੍ਹਾਂ ਨਹੀਂ ਖਾ ਸਕਦੇ ਸਨ ਰੂਹਾਨੀ ਭੋਜਨ (ਸਾਹਿਤ) ਦੀ ਵੀ ਕਮੀ ਸੀ, ਅਸੀਂ ਜਿਆਦਾ ਪੜ੍ਹ ਨਹੀਂ ਸਕਦੇ ਸੀ
ਚਾਓ ਇਨ ਲਾਈ : ਜਦੋਂ ਚੇਅਰਮੈਨ ਮਾਓ ਨੇ ਗੁਰੀਲਾ ਲੜਾਈ ਲੜੀ, ਉਹ ਅਕਸਰ ਲੋਕਾਂ ਨੂੰ ਅਖਬਾਰ ਲਈ ਭੇਜ ਦਿੰਦੇ ਸਨ 
ਚੇਅਰਮੈਨ : ਅਖਬਾਰਾਂ ਨੂੰ ਜਾਣਕਾਰੀ ਦੇ ਰੂਪ ਵਿੱਚ ਵੇਖੋ, ਦੁਸ਼ਮਣ ਦੇ ਅਖਬਾਰਾਂ ਨੇ ਅਕਸਰ ਦੁਸ਼ਮਣ ਦੀਆਂ ਚਾਲਾਂ ਨੂੰ ਲੀਕ ਕਰ ਦਿੱਤਾ ਸੀ, ਜੋ ਸਾਡੀ ਜਾਣਕਾਰੀ ਦਾ ਸਰੋਤ ਸੀ ਅਸੀਂ ਹਜ਼ਾਰਾਂ ਲੋਕਾਂ ਨਾਲ ਇਨਕਲਾਬ ਸ਼ੁਰੂ ਕੀਤਾ, ਫਿਰ ਦਹਿ ਹਜ਼ਾਰ ਹੋ ਗਏ, ਬਾਅਦ ' ਲੱਖਾਂ, ਜਿਸ ਬਿੰਦੂ ਤੇ ਅਸੀਂ ਖੱਬੂ ਗਲਤੀ ਕੀਤੀ ਲੰਮੇ ਮਾਰਚ ਬਾਅਦ, ਅਸੀਂ ਤਿੰਨ ਲੱਖ, ਪੱਚੀ ਤੱਕ ਸਿਮਟ ਗਏ ਦੁਸ਼ਮਣ ਸਾਥੋਂ ਘੱਟ ਹੀ ਡਰਦਾ ਸੀ ਜਦੋਂ ਜਪਾਨੀਆਂ ਨੇ ਚੀਨ ਉੱਤੇ ਹਮਲਾ ਕੀਤਾ, ਤਾਂ ਅਸੀਂ ਚਿਆਂਗ ਨਾਲ ਸਹਿਯੋਗ ਕਰਨਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਉਸ ਨਾਲ ਸਹਿਯੋਗ ਕਰ ਸਕਦੇ ਹਾਂ, ਕਿਉਂਕਿ ਉਹ ਸਾਥੋਂ ਘੱਟਗਿਣਤੀ ਹੋਣ ਕਰਕੇ ਡਰਦੇ ਨਹੀਂ ਸਨ ਚਿਆਂਗ ਦਾ ਉਦੇਸ਼ ਸੀ ਕਿ ਜਪਾਨੀ ਸਾਨੂੰ ਮਿਟਾ ਦੇਣ ਪਰ ਸਾਨੂੰ ਉਮੀਦ ਨਹੀਂ ਸੀ, ਜਪਾਨ ਨਾਲ ਲੜਨ ਬਾਅਦ, ਅਸੀਂ ਵੀਹ ਹਜ਼ਾਰ ਤੋਂ ਵੱਧ ਕੇ ਦਸ ਲੱਖ ਹੋ ਗਏ ਜਪਾਨੀਆਂ ਦੇ ਆਤਮ-ਸਮਰਪਣ ਕਰਨ ਤੋਂ ਬਾਅਦ, ਚਿਆਂਗ ਦੇ ਚਾਰ ਲੱਖ ਫੌਜੀਆਂ ਨੇ ਜਦੋਂ ਸਾਡੇ ਉੱਤੇ ਹਮਲਾ ਕੀਤਾ, ਤਾਂ ਸਾਡੇ ਕੋਲ ਇੱਕ ਲੱਖ ਫੌਜੀ ਸਨ, ਅਤੇ ਅਧਾਰ ਇਲਾਕਿਆਂ ਦੀ ਅਬਾਦੀ ਇੱਕ ਕਰੋੜ ਸੀ ਸਾਢੇ ਤਿੰਨ ਸਾਲ ਦੇ ਅੰਦਰ, ਅਸੀਂ ਚਿਆਂਗ ਨੂੰ ਹਰਾਇਆ ਉਹ ਹੁਣ ਗੁਰੀਲਾ ਯੁੱਧ ਨਹੀਂ ਸੀ, ਇਹ ਵੱਡੇ ਪੱਧਰ ਦੀ ਜੰਗ ਸੀ ਯੋਜਨਾਵਾਂ, ਤੋਪਾਂ, ਟੈਂਕ ਜਿਵੇਂ ਤੁਸੀਂ ਆਪਣੇ ਲੇਖ ਵਿੱਚ ਵਰਣਨ ਕੀਤਾ, ਸਾਰੇ ਮਹੱਤਵਪੂਰਨ ਰੋਲ ਨਿਭਾਉਣ ਵਿੱਚ ਅਸਫਲ ਰਹੇ ਇਸਤੋਂ ਬਾਅਦ, ਚਿਆਂਗ ਕੋਲ ਉਹ ਸਭ ਸੀ, ਪਰ ਸਾਡੇ ਕੋਲ ਉਹਨਾਂ ਵਿੱਚੋਂ ਕੁੱਝ ਵੀ ਨਹੀਂ ਸੀ ਬਾਅਦ ਵਿੱਚ ਅਸੀਂ ਕੁੱਝ ਤੋਪਾਂ ਉੱਤੇ ਕਬਜਾ ਕਰ ਲਿਆ 
ਚਾਓ ਇਨ ਲਾਈ : ਕੁੱਝ ਸਮੇਂ ਬਾਅਦ ਅਸੀਂ ਟੈਂਕ ਵੀ ਕਬਜੇ ਵਿੱਚ ਕਰ ਲਏ 
ਚੇਅਰਮੈਨ : ਮੁੱਖ (ਜਿਨ੍ਹਾਂ ਹਥਿਆਰਾਂ ਤੇ ਅਸੀਂ ਕਬਜਾ ਕੀਤਾ ਸੀ) ਤੋਪਖਾਨਾ ਸੀ, ਜਿਸਨੇ ਸਾਨੂੰ ਤੋਪਖਾਨਾ ਡਿਵੀਜ਼ਨ, ਤੋਪਖਾਨਾ ਬ੍ਰਿਗੇਡ, ਜਾਂ ਤੋਪਖਾਨਾ ਰੈਜ਼ੀਮੈਂਟ ਦੀ ਸਥਾਪਨਾ ਕਰਨ ' ਮੱਦਦ ਕੀਤੀ ਉਹ ਸਾਰੇ ਅਮਰੀਕੀ ਹਥਿਆਰ ਸਨ
ਚਾਓ ਇਨ ਲਾਈ : ਬੀਜਿੰਗ ਅਜਾਦ ਹੋਣ ਬਾਅਦ ਸਾਡੇ ਕੋਲ ਇੱਕ ਸਫਬੰਦੀ ਸੀ ਸਾਰਾ ਸਾਜੋ-ਸਮਾਨ ਅਮਰੀਕੀ ਸੀ ਉਸਤੋਂ ਬਾਅਦ ਅਮਰੀਕੀ ਨਹੀਂ ਬਚੇ ਅਮਰੀਕੀ ਰਾਜਦੂਤ ਅਤੇ ਫੌਜੀ ਅਧਿਕਾਰੀ ਆਏ ਤੇ ਉਹਨਾਂ ਨੇ ਵੀ ਦੇਖਿਆ 
ਚੇ ਗੁਵਾਰਾ : ਯੁੱਧ ਦੇ ਮੁੱਢਲੇ ਸਮੇਂ ', ਜਿਨ੍ਹਾਂ ਲੋਕਾਂ ਦੀ ਮੈਂ ਅਗਵਾਈ ਕੀਤੀ, ਉਹ ਮੁਸ਼ਕਲ ਨਾਲ ਹੀ ਇੱਕ ਕੰਪਨੀ ਤੋਂ ਅੱਗੇ ਨਿਕਲ ਸਕੇ ਇੱਕ ਵਾਰ ਇੱਕ ਟੈਂਕ ਉੱਤੇ ਕਬਜਾ ਕਰ ਲਿਆ ਗਿਆ ਸੀ ਅਤੇ ਤਦ ਅਸੀਂ ਅਤਿ ਖੁਸ਼ੀ ਨਾਲ ਭਰ ਗਏ ਸੀ ਪਰ ਫੀਦਲ ਇਸਨੂੰ ਦੂਰ ਲਿਜਾਣਾ ਚਾਹੁੰਦੇ ਸਨ ਮੈਂ ਨਾਖੁਸ਼ ਸੀ, ਮੈਂ ਤਦ ਹੀ ਸਹਿਮਤ ਹੋਇਆ ਜਦੋਂ ਮੇਰੇ ਲਈ ਇੱਕ ਬਾਸੋਕਾ** ਲਿਆ ਕੇ ਇਸਨੂੰ ਵਟਾਇਆ ਗਿਆ
ਚੇਅਰਮੈਨ : ਹਾਲਾਂਕਿ ਜਹਾਜ ਰੋਜ਼ਾਨਾ ਹਵਾ ਵਿੱਚ ਉੱਡਦੇ ਹਨ, ਪਰ ਉਹ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਕਰਦੇ ਲੋਕ ਲੁਕਣ ਵਾਲੀਆਂ ਥਾਵਾਂ ਕੱਪੜੇ ਨਾਲ ਢੱਕ ਦਿੰਦੇ ਹਨ ਦਿਖ ਨੂੰ ਬਦਲਣ ਲਈ ਹਰੇ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਸਾਰੇ ਵਰਦੀ ਪਾਉਂਦੇ ਹੋ ਤੁਸੀਂ ਸਾਰੇ ਫੌਜੀ ਸੀ
ਚੇ ਗੁਵਾਰਾ : ਰੌਦਰੀਗੇਜ (ਉਪ ਵਿਦੇਸ਼ ਮੰਤਰੀ) ਨਹੀਂ ਸੀ ਉਹ ਉਦੋਂ ਜੇਲ੍ਹ ' ਸੀ
ਚੇਅਰਮੈਨ : ਤੁਸੀਂ (ਰੌਦਰੀਗੇਜ) ਬਹੁਤ ਜਵਾਨ ਦਿਖਦੇ ਹੋ
ਰੌਦਰੀਗੇਜ : 25 ਸਾਲ ਦਾ ਹਾਂ
ਚੇਅਰਮੈਨ : ਤੁਸੀਂ (ਮੋਰਾ ਅਤੇ ਸੋਨਲ) ਸਿਪਾਹੀ ਸੀ
ਚੇ ਗੁਵਾਰਾ : ਮੋਰਾ ਦੇ ਪਿਤਾ ਨੂੰ ਯੁੱਧ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਸੋਨਲ ਤਿੰਨ ਵਾਰ ਜਖਮੀ ਹੋਇਆ ਹੈ ਮੈਂ ਖੁਦ ਦੋ ਵਾਰ ਜਖਮੀ ਹੋਇਆਂ ਹਾਂ ਰੋਦਰੀਗੇਜ ਨੂੰ ਜੇਲ੍ਹ ਵਿਚ ਤਸੀਹੇ ਦਿੱਤੇ ਗਏ ਸਨ ਅਸੀਂ ਪਹਿਲਿਆਂ ਵਿਚੋਂ ਘੱਟ ਹੀ ਬੰਦੇ ਹਾਂ ਫੀਦਲ ਨੇ ਹਮੇਸ਼ਾ ਆਵਦੀ ਬਾਦੂੰਕ ਨਾਲ ਲੜਾਈ ਲੜੀ ਅਸੀਂ ਬਾਰ੍ਹਾਂ ਬੰਦੇ ਹੀ ਹਾਂ
ਚੇਅਰਮੈਨ : ਕੀ ਉੱਥੇ ਅੱਸੀ ਜਾਣੇ ਨਹੀਂ ਸਨ ?
ਚੇ ਗੁਵਾਰਾ : ਹੌਲੀ-ਹੌਲੀ ਘੱਟ ਗਏ, ਹੁਣ ਬਾਰ੍ਹਾਂ ਹੀ ਬਚੇ ਹਾਂ
ਚੇਅਰਮੈਨ : ਇਹ ਬਾਰ੍ਹਾਂ ਲੋਕ ਬੀਜ ਹਨ ਤੁਹਾਡੀ ਧਰਤੀ ਦਾ ਤਾਪਮਾਨ ਚੰਗਾ ਹੈ
ਚੇ ਗੁਵਾਰਾ : ਕਿਊਬਾ 22 ਡਿਗਰੀ ਉੱਤਰ ਵੱਲ ਹੈ
ਚੇਅਰਮੈਨ : ਤੁਹਾਡੀ ਜ਼ਮੀਨ ਚੰਗੀ ਹੈ
ਚੇ ਗੁਵਾਰਾ : ਸਾਰੀ ਜ਼ਮੀਨ ਤੇ ਖੇਤੀ ਕੀਤੀ ਜਾ ਸਕਦੀ ਹੈ ਰੇਤਲੀ ਜ਼ਮੀਨ ਉੱਤੇ ਨਾਰੀਅਲ ਦੇ ਦਰੱਖਤ ਲਾਏ ਜਾ ਸਕਦੇ ਹਨ ਪਰ ਪਹਾੜਾਂ ਵਿੱਚ ਫਸਲ ਪੈਦਾ ਕਰਨੀ ਮੁਸ਼ਕਲ ਹੈ
ਚੇਅਰਮੈਨ : ਤਾਂ ਤੁਹਾਡੀ ਅਬਾਦੀ ਘੱਟੋ-ਘੱਟ ਤੀਹ ਲੱਖ ਤੱਕ ਵੱਧ ਸਕਦੀ ਹੈ
ਚੇ ਗੁਵਾਰਾ : ਇੰਡੋਨੇਸ਼ੀਆ ਦੇ ਜਾਵਾ ਟਾਪੂ ਦੀ ਵਸੋਂ ਪੰਜਾਹ ਲੱਖ ਹੈ
ਚੇਅਰਮੈਨ : ਤੁਹਾਨੂੰ ਬਾਤਿਸਤਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਵੇਂ ਅਸੀਂ ਚਿਆਂਗ ਦਾ ਕਰਦੇ ਹਾਂ ਉਸਨੇ ਲੋਕਾਂ ਨੂੰ ਮਾਰਕੇ ਸਾਨੂੰ ਕਈ ਸਬਕ ਦਿੱਤੇ
ਮੋਰਾ : ਅਸੀਂ ਬਾਤਿਸਤਾ ਦੇ ਧੰਨਵਾਦੀ ਹਾਂ ਕਿਉਂਕਿ ਉਸਨੇ ਬਹੁਤ ਸਾਰੇ ਲੋਕਾਂ ਨੂੰ ਸਾਡੇ ਪਾਲੇ ' ਧੱਕਿਆ
ਚੇਅਰਮੈਨ : ਸਾਡੇ ਕੋਲ ਇੱਕ ਹੋਰ ਅਧਿਆਪਕ ਹੈ, ਸਾਮਰਾਜਵਾਦ ਇਹ ਸਾਡਾ ਲੰਮੇ ਸਮੇਂ ਦਾ ਸਿੱਖਿਅਕ ਹੈ ਸਭ ਤੋਂ ਵਧੀਆ ਅਧਿਆਪਕ ਅਮਰੀਕੀ ਸਾਮਰਾਜਵਾਦ ਹੈ ਤੁਹਾਡੇ ਕੋਲ ਵੀ ਦੋ ਅਧਿਆਪਕ ਹਨ, ਬਾਤਿਸਤਾ ਅਤੇ ਅਮਰੀਕੀ ਸਾਮਰਾਜਵਾਦ ਬਾਤਿਸਤਾ ਹੁਣ ਅਮਰੀਕਾ ਵਿੱਚ ਹੈ ਕੀ ਉਹ ਹੁਣ ਬਹਾਲੀ ਬਾਰੇ ਸੋਚ ਰਿਹਾ ਹੈ ?
ਚੇ ਗੁਵਾਰਾ : ਬਾਤਿਸਤਾ ਦੇ ਪੈਰੋਕਾਰ ਹੁਣ ਪੰਜ ਟੋਟਿਆਂ ਵਿੱਚ ਵੰਡੇ ਹੋਏ ਹਨ, ਜਿਨ੍ਹਾਂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਪੰਜ ਉਮੀਦਵਾਰ ਚੁਣੇ ਹਨ ਇਹ ਇਕ-ਦੂਜੇ ਤੋਂ ਵੱਖਰੇ ਵਿਚਾਰ ਰੱਖਦੇ ਹਨ ਕੁੱਝ ਬਾਤਿਸਤਾ ਦਾ ਵਿਰੋਧ ਕਰਦੇ ਹਨ ਜਦਕਿ ਦੂਸਰੇ ਬਾਤਿਸਤਾ ਵਾਂਗ ਹੀ ਹਨ 
ਚੇਅਰਮੈਨ : ਉਹ ਸਾਰੇ ਬਾਤਿਸਤਾ ਨਾਲ ਮੇਲ ਨਹੀਂ ਖਾਂਦੇ ਬਾਤਿਸਤਾ ਕਿੰਨੀ ਉਮਰ ਦਾ ਹੈ ?
ਚੇ ਗੁਵਾਰਾ : 60 ਸਾਲ ਦਾ 
ਚੇਅਰਮੈਨ : ਸਾਡਾ ਚਿਆਂਗ ਹੁਣ 78 ਸਾਲਾਂ ਦਾ ਹੈ, ਹਰ ਰੋਜ਼ ਬੀਜਿੰਗ ਵਾਪਸ ਆਉਣ ਦੀ ਲਾਲਸਾ ਲਾਈ ਬੈਠਾ ਹੈ
ਮੋਰਾ : ਇਹ ਪੰਜ ਉਮੀਦਵਾਰ ਸਾਰੇ ਪਾਰਟੀ ਆਗੂ ਸਨ ਲੋਕਾਂ ਉਹਨਾਂ ਦੇ ਨਾਮ ਜਾਣਦੇ ਹਨ ਅਤੇ ਉਹ ਕਿਊਬਾ ਵਾਪਸ ਜਾਣ ਦੇ ਚਾਹਵਾਨ ਹਨ
ਚੇ ਗੁਵਾਰਾ : ਸਾਡੀ ਜਿੱਤ ਤੋਂ ਬਾਅਦ ਉਹ ਮੱਧ ਅਮਰੀਕਾ ਤੋਂ ਚਲੇ ਗਏ, ਅਤੇ ਕਿਊਬਾ ਆਉਣ ਦੀ ਯੋਜਨਾ ਬਣਾਈ ਉਹਨਾਂ ਨੇ ਕਿਹਾ ਕਿ ਉਹ ਬਾਤਿਸਤਾ ਨੂੰ ਉਲਟਾਉਣ ਲਈ ਆਏ ਸਨ ਅਤੇ, ਕਿ ਅਸੀਂ ਉਹਨਾਂ ਨੂੰ ਸੂਚਿਤ ਕੀਤੇ ਬਿਨਾਂ ਪਹਿਲਾਂ ਹੀ ਇਨਕਲਾਬ ਕਰ ਦਿੱਤਾ 
ਚੇਅਰਮੈਨ : ਇੱਥੇ ਕਈ ਸਾਰੇ ਕੇਂਦਰੀ ਅਮਰੀਕੀ ਮੁਲਕ ਹਨ, ਮੇਰੀ ਰਾਇ ਮੁਤਾਬਕ, ਡੋਮੀਨੀਕਨ ਰੀਪਬਲਿਕ ਦਾ ਦਾਅਵਾ ਕੀਤਾ ਜਾ ਰਿਹਾ ਹੈ, ਲੋਕਾਂ ਲਈ ਉਹ ਤਰੋਖੀਜੋ (ਪੇਰੂ ਦਾ ਤਾਨਾਸ਼ਾਹ) ਖਿਲਾਫ ਰੈਲੀ ਕਰ ਰਹੇ ਹਨ
ਚੇ ਗੁਵਾਰਾ : ਇਹ ਕਹਿਣਾ ਮੁਸ਼ਕਲ ਹੈ ਤਰੋਖੀਜੋ ਲਾਤੀਨੀ ਅਮਰੀਕਾ ਦਾ ਸਭ ਤੋਂ ਵੱਧ ਪ੍ਰਪੱਕ ਤਾਨਾਸ਼ਾਹ ਹੈ ਅਮਰੀਕਨ ਉਸਤੋਂ ਛੁਟਕਾਰਾ ਪਾਉਣ ਦੀ ਸੋਚ ਰਹੇ ਹਨ
ਚੇਅਰਮੈਨ : ਅਮਰੀਕਨ ਤਰੋਖੀਜੋ ਨੂੰ ਪਸੰਦ ਨਹੀਂ ਕਰਦੇ ?
ਚੇ ਗੁਵਾਰਾ : ਹਰ ਕੋਈ ਉਸਦਾ ਵਿਰੋਧ ਕਰਦਾ ਹੈ ਇਸ ਲਈ ਉਸਨੂੰ ਬਦਲਣਾ ਪਵੇਗਾ
ਚਾਓ ਇਨ ਲਾਈ : ਦਗੋ ਦਿਨ ਦੀਮ (ਦੱਖਣੀ ਵੀਅਤਨਾਮੀ ਆਗੂ) ਅਤੇ ਸ਼ਿਆਂਗਮੈਨ ਰੀਹ (ਦੱਖਣੀ ਕੋਰੀਆ ਦਾ ਆਗੂ) ਵਾਂਗ 
ਚੇਅਰਮੈਨ : ਦਗੋ ਦਿਨ ਦੀਮ ਸਭ ਤੋਂ ਜਿਆਦਾ
ਚਾਓ ਇਨ ਲਾਈ : ਇੱਕ ਗਾਹਕ ਦੀ ਜਿੰਦਗੀ ਸੌਖੀ ਨਹੀਂ
ਚੇਅਰਮੈਨ : ਅਮਰੀਕਨ ਹੁਣ ਚਿਆਂਗ ਨੂੰ ਪਸੰਦ ਨਹੀਂ ਕਰਦੇ ਅਸੀਂ ਉਸ ਪ੍ਰਤੀ ਆਸ਼ਾਵਾਦੀ ਹੋ ਜਾਂਦੇ ਹਾਂ ਜੋ ਸੌ ਫੀਸਦੀ ਅਮਰੀਕਾ ਪੱਖੀ ਹਨ ਉਹ ਚਿਆਂਗ ਨਾਲੋਂ ਵੀ ਮਾੜੇ ਹਨ, ਉਹ ਜਿਹੜੇ ੯੯ ਫੀਸਦੀ ਹਨ 'ਚੋਂ ਉਹ ਹਾਲੇ ਵੀ ਆਪਣਾ ਪ੍ਰਭਾਵ ਬਰਕਰਾਰ ਰੱਖਣਾ ਚਾਹੁੰਦਾ ਹੈ
ਚਾਓ ਇਨ ਲਾਈ : ਇਹ ਦਵੰਦਵਾਦ ਹੈ
ਸੋਨਲ : ਮੈਨੂੰ ਲੱਗਦਾ ਹੈ ਕਿ ਤੁਸੀਂ ਚਿਆਂਗ ਦੀ ਵਾਪਸੀ ਦੀ ਉਮੀਦ ਕਰ ਰਹੇ ਹੋ
ਚੇਅਰਮੈਨ : ਜਿਨ੍ਹਾਂ ਚਿਰ ਉਹ ਆਪਣੇ ਆਪ ਨੂੰ ਅਮਰੀਕਾ ਤੋਂ ਵੱਖ ਰੱਖਦਾ ਹੈ, ਅਸੀਂ ਉਸਨੂੰ ਆਪਣੀ ਸਰਕਾਰ ਵਿੱਚ ਜਗ੍ਹਾ ਦੇਵਾਂਗੇ
ਚਾਓ ਇਨ ਲਾਈ : ਬਿਹਤਰ ਹੈ ਜੇ ਉਹ ਆਪਣੇ ਨਾਲ ਤਾਈਵਾਨ ਨੂੰ ਲਿਆ ਸਕੇ
ਚੇਅਰਮੈਨ : ਲੱਗਦਾ ਹੈ ਕਿ ਉਹ ਵਾਪਸ ਆਉਣ ਵਿੱਚ ਦਿਲਚਸਪੀ ਨਹੀਂ ਰੱਖਦਾ


* Jacobo Arbenz Guzman ਗੁਆਟੇਮਾਲਾ ਦਾ ਉੱਚ ਫੌਜੀ ਅਫਸਰ ਅਤੇ ਰਾਜਨੀਤੀਵਾਨ
** Alien abduction entities
** ਐਂਟੀ ਟੈਂਕ ਰਾਕਟ ਲਾਂਚਰ





"ਅਸੀਂ ਹਮੇਸ਼ਾਂ ਕਾਮਰੇਡ ਮਾਓ ਜੇ ਤੁੰਗ ਵੱਲ ਦੇਖਕੇ ਚੱਲੇ ਹਾਂ ਜਦੋਂ ਅਸੀਂ ਗੁਰੀਲਾ ਯੁੱਧ ਵਿੱਚ ਰੁੱਝੇ ਹੋਏ ਸਾਂ, ਉਦੋਂ ਅਸੀਂ ਮਾਓ ਜੇ ਤੁੰਗ ਦੇ ਗੁਰੀਲਾ ਸਿਧਾਂਤਾਂ ਦੀ ਪੜਾਈ ਕੀਤੀਉਹਨਾਂ ਦੇ ਲੇਖਾਂ ਦੀਆਂ ਕਾਪੀਆਂ ਪ੍ਰਕਾਸ਼ਿਤ ਕਰਵਾ ਕੇ ਅਸੀਂ ਫਰੰਟ ਲਾਈਨ ਤੇ ਕਾਡਰ ਨੂੰ ਵੰਡਦੇ ਸਾਂ, ਇਸਨੂੰ ਚੀਨ ਤੋਂ ਆਇਆ 'ਭੋਜਨ' ਕਿਹਾ ਜਾਂਦਾ ਸੀ ਅਸੀਂ ਇਸ ਛੋਟੀ ਜਿਹੀ ਕਿਤਾਬਚੀ ਨੂੰ ਬੜੇ ਧਿਆਨ ਨਾਲ ਪੜ੍ਹਦੇ ਹੋਏ ਬਹੁਤ ਕੁੱਝ ਸਿੱਖਿਆ ਅਸੀਂ ਜਾਂਚਿਆ ਕਿ ਇੱੱਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਸਨੂੰ ਕਾਮਰੇਡ ਮਾਓ ਜੇ ਤੁੰਗ ਨੇ ਪਹਿਲਾਂ ਹੀ ਬੜੇ ਹੀ ਯੋਜਨਾਬੱਧ ਅਤੇ ਵਿਗਿਆਨਕ ਢੰਗ ਨਾਲ ਪੜ੍ਹਿਆ ਅਤੇ ਉਸਦੇ ਜਵਾਬ ਦਿੱਤੇ ਹਨ ਇਸਨੇ ਸਾਡੀ ਬਹੁਤ ਮੱਦਦ ਕੀਤੀ.." - ਚੇ ਗੁਵਾਰਾ


ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...