Search This Blog

Wednesday, January 2, 2019

ਲਾਤੀਨੀ ਅਮਰੀਕੀ ਮਹਾਂਦੀਪ - ਸਪੇਨੀ ਤੇ ਅਮਰੀਕੀ ਸਾਮਰਾਜੀਆਂ ਦੀ ਲੁੱਟ-ਖਸੁੱਟ ਦਾ ਸਾਂਝਾ ਸ਼ਿਕਾਰ-1


ਪੂਰੇ ਲਾਤੀਨੀ ਅਮਰੀਕੀ ਮਹਾਂਦੀਪ ਦਾ ਪਿਛਲੇ ਲੱਗਭੱਗ ਪੰਜ ਸੌ ਸਾਲ ਦਾ ਇਤਿਹਾਸ ਸਾਮਰਾਜੀ ਲੁੱਟ-ਖਸੁੱਟ ਦਾ ਇਤਿਹਾਸ ਰਿਹਾ ਹੈ ਵਿਦੇਸ਼ੀ ਸਾਮਰਾਜੀ ਸਰਮਾਏ ਤੋਂ ਇਲਾਵਾ ਦਲਾਲ ਦੇਸੀ ਸਰਮਾਏਦਾਰਾਂ ਦੀ ਭਾਈਵਾਲੀ ਇਸ ਲੁੱਟ-ਖਸੁੱਟ ਦੇ ਭਿਅੰਕਰ ਕਾਂਡ ਦਾ ਅਹਿਮ ਹਿੱਸਾ ਰਹੀ ਹੈ ਇਸ ਸਾਮਰਾਜੀ ਲੁੱਟ-ਖਸੁੱਟ ਦੀ ਭਿਆਨਕਤਾ ਦਾ ਇੱਕ ਅੰਦਾਜਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਅੰਦਰ ਜੋ ਭਿਅੰਕਰਤਾ ਬਰਤਾਨਵੀ ਸਾਮਰਾਜੀ ਸਰਮਾਏ ਨੇ ਦੋ ਸੌ ਸਾਲ ਅੰਦਰ ਪੈਦਾ ਕੀਤੀ ਸੀ ਤੇ ਜਿਸਦੇ ਦਿੱਤੇ ਜਖਮਾਂ ਦੇ ਦਾਗ ਅੱਜ ਵੀ ਭਾਰਤੀ ਸਮਾਜ ਦੇ ਪਿੰਡੇ ਉੱਪਰ ਦੇਖੇ ਜਾ ਸਕਦੇ ਹਨ, ਸਾਮਰਾਜੀ ਲੁੱਟ-ਖਸੁੱਟ ਦਾ ਉਹੀ ਕਾਂਡ ਲਾਤੀਨੀ ਅਮਰੀਕੀ ਮਹਾਂਦੀਪ ਨੇ ਆਪਣੇ ਪਿੰਡੇ ਉਪਰ ਪੰਜ ਸੌ ਸਾਲ ਭਾਵ ਭਾਰਤ ਨਾਲੋਂ ਢਾਈ ਗੁਣਾ ਜਿਆਦਾ ਝੱਲਿਆ ਹੈ ਜਿੱਥੇ ਭਾਰਤ ਬਰਤਾਨਵੀਂ ਸਾਮਰਾਜ ਦੇ ਜੂਲੇ ਹੇਠ ਪਿੱਸਣ ਲਈ ਸਰਾਪਿਆ ਰਿਹਾ ਉੱਥੇ ਸਪੇਨੀ ਅਤੇ ਪੁਰਤਗਾਲੀ ਸਾਮਰਾਜੀ ਸਰਮਾਏ ਨੇ ਲਾਤੀਨੀ ਅਮਰੀਕੀ ਮਹਾਂਦੀਪ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੌਰਾਨ ਭਾਰਤ ਵਾਂਗ ਲਾਤੀਨੀ ਅਮਰੀਕੀ ਮਹਾਂਦੀਪ ਦੇ ਦੇਸ਼ ਵੀ ਇੱਕ-ਇੱਕ ਕਰਕੇ ਯੂਰਪੀ ਸਾਮਰਾਜ ਦੇ ਜੂਲੇ ਤੋਂ ਮੁਕਤ ਹੋਣੇ ਸ਼ੁਰੂ ਹੋ ਗਏ ਸਨ ਅਜਾਦੀ ਸੰਗਰਾਮ ਦੇ ਇਸ ਦੌਰ ' ਇਤਿਹਸਕ ਘਟਨਾਵਾਂ ਤੇ ਲਹਿਰਾਂ ਦੇ ਬੁਨਿਆਦੀ ਵਖਰੇਵੇਂ ਦੇ ਬਾਵਜੂਦ ਇਸ ਮਹਾਂਦੀਪ ਅਤੇ ਭਾਰਤ ਦੀ ਰਾਜਨੀਤਿਕ ਇਤਿਹਾਸਿਕ ਤਬਦੀਲੀ ' ਜੋ ਸਾਂਝਾ ਸੀ, ਉਹ ਸੀ ਦਲਾਲ ਸਰਮਾਏਦਾਰਾ ਜਮਾਤ ਦਾ ਹੋਂਦ ' ਆਉਣਾ ਅਤੇ ਉਸਦੀ ਮਿਲੀਭੁਗਤ ਨਾਲ ਰਵਾਇਤੀ ਸਾਮਰਾਜੀ ਤਾਕਤਾਂ ਦੇ ਜੂਲੇ ਤੋਂ ਅਖੌਤੀ ਅਜਾਦੀ ਉਪਰੰਤ ਅਮਰੀਕੀ ਸਾਮਰਾਜੀ ਸਰਮਾਏ ਦੁਆਰਾ ਆਪਣੇ ਪੈਰ ਪਸਾਰਨਾ

ਲਾਤੀਨੀ ਅਮਰੀਕੀ ਮਹਾਂਦੀਪ ਨੇ ਆਪਣੇ ਵਿਹੜੇ ਪੰਜ ਸਦੀਆਂ ਤੋਂ ਵੱਧ ਸਾਮਰਾਜੀ ਲੁੱਟ-ਖਸੁੱਟ ਦਾ ਤਾਂਡਵ ਦੇਖਿਆ ਹੈ ਪੰਜ ਸਦੀਆਂ ਪਹਿਲਾਂ ਜਦੋਂ ਕੋਲੰਬਸ ਨੇ ਇਸ ਮਹਾਂਦੀਪ ਦੀ ਭਾਲ ਕੀਤੀ ਉਦੋਂ ਉਸਦਾ ਮਕਸਦ ਸੰਸਾਰ ਭੂਗੋਲ ਵਿਗਿਆਨ ਦੇ ਨਕਸ਼ੇ ਨੂੰ ਧਰਤੀ ਦੇ ਰੰਗ-ਬਰੰਗੇ ਟੋਟਿਆਂ ਨਾਲ ਸ਼ਿੰਗਾਰਨਾ ਨਹੀਂ ਸੀ ਉਸਦੇ ਇਸ ਖੋਜ ਕਾਰਜ ਦੀ ਘਾਲਣਾ ਸਾਮਰਾਜੀ ਸਰਮਾਏ ਦੇ ਪਸਾਰੇ ' ਨਿਹਿਤ ਸੀ ਦੂਰ-ਦੁਰਾਡੇ ਧਰਤੀ ਦੇ ਚੌਂਪਾਸੀ ਖਿਲਰੇ ਪਏ ਅਥਾਹ ਖਜਾਨਿਆਂ ਨੂੰ ਹੜੱਪਣ ਦੀ ਹਵਸ ਨੇ ਉਸਦੀਆਂ ਅੰਤਹੀਣ ਸਮੁੰਦਰੀ ਯਾਤਰਾਵਾਂ ਦਾ ਮੁੱਢ ਬੰਨਿਆ ਪੌਰਾਣਿਕ ਕਥਾ-ਕਹਾਣੀਆਂ, ਜਿਨਾਂ ਵਿਚ ਅਜਨਬੀ ਧਰਤ ਤੇ ਸੋਨੇ, ਚਾਂਦੀ ਤੇ ਹੀਰੇ-ਜਵਾਹਰਾਤਾਂ ਦੇ ਖਜਾਨਿਆਂ ਦੀਆਂ ਦੰਤ-ਕਥਾਵਾਂ ਦੇ ਕਿੱਸੇ ਸ਼ਾਮਲ ਸਨ ਉਹਨਾਂ ਮਿੱਥਕ ਗ੍ਰੰਥਾਂ ਦੀ ਸਨਕ ਨੇ ਕੋਲੰਬਸ ਵਰਗੇ ਵਪਾਰੀਆਂ ਲਈ ਨਵੇਂ ਭੂ-ਭਾਗਾਂ ਦੀ ਖੋਜ ਦਾ ਸਫਰ ਕਰਨ ਦੀ ਪ੍ਰੇਰਨਾ ਪੈਦਾ ਕੀਤੀ ਕੋਲੰਬਸ ਤੇ ਉਸਦੇ ਸਹਾਇਕ, ਸਾਮਰਾਜੀਆਂ ਦੇ ਪਹਿਲੇ ਅਜਿਹੇ ਵਫਾਦਾਰ ਸੂਹੀਏ ਸਨ ਜੋ ਵਿਸ਼ਾਲ ਸਮੁੰਦਰਾਂ ਤੋਂ ਪਾਰ ਧਰਤੀ ਦੇ ਖਜਾਨਿਆਂ ਨੂੰ ਸੁੰਘਣ ਦੀ ਸਮਰੱਥਾ ਰੱਖਦੇ ਸਨ ਇਹਨਾਂ ਖ਼ਜ਼ਾਨਿਆਂ ਦੀ ਪੈੜ ਦੱਬਦੇ ਹੋਏ ਉਹਨਾਂ ਹਜਾਰਾਂ ਮੀਲ ਲੰਮੇ-ਚੌੜੇ ਸਮੁੰਦਰ ਨੂੰ ਖੰਗਾਲ ਸੁੱਟਿਆ ਹਨੇਰੀਆਂ ਸਮੁੰਦਰੀ ਰਾਤਾਂ ਤੇ ਤੁਫਾਨਾਂ ਦੀ ਪ੍ਰਵਾਹ ਨਾ ਕਰਦਿਆਂ ਉਹਨਾਂ ਆਪਣੇ ਜਹਾਜ ਅਣਜਾਣ ਪਾਣੀਆਂ ਵੱਲ ਨੂੰ ਠੇਲ ਦਿੱਤੇ ਇਹ ਦੁਨੀਆਂ ਨੂੰ ਪਿੰਡ ਬਣਾਉਣ ਦੀ ਮੱਧਕਾਲਿਕ ਯਾਤਰਾ ਦਾ ਪਹਿਲਾ ਕਦਮ ਸੀ ਆਪਣੇ ਭੂਗੋਲਿਕ ਗੁਣਾਂ, ਪ੍ਰਕਿਰਤਿਕ ਸੁੰਦਰਤਾ, ਕੁਦਰਤੀ ਕੱਚੇ ਮਾਲ ਖਜਾਨਿਆਂ, ਸਾਫ ਹਵਾ ਤੇ ਪਾਣੀ, ਪਸ਼ੂ-ਪੰਛੀਆਂ ਤੇ ਹਰੇ-ਭਰੇ ਰੁੱਖਾਂ ਨਾਲ ਲਹਿਲਹਾਉਂਦੇ ਅਜਨਬੀ ਧਰਤੀ ਦੇ ਇਸ ਟੋਟੇ ਨੂੰ ਇਸਦੀ ਸੁੰਦਰਤਾ ਤੇ ਸਾਪੰਨਤਾ ਦਾ ਹਰਜਾਨਾ ਭੁਗਤਨਾ ਪਿਆ ਸਾਮਰਾਜੀਆਂ ਦਾ ਸੂਹੀਆ ਕੋਲੰਬਸ ਇਸ ਨਵੀਂ-ਨਿਵੇਲੀ ਧਰਤੀ ਨੂੰ 'ਖੋਜਣ' ਪਿੱਛੋਂ ਆਪਣੇ ਰਹਿਬਰਾਂ ਨੂੰ ਇਸ ਖਜਾਨੇ ਦੇ ਮਿਲਣ ਦਾ ਇਕ ਰੁੱਕਾ ਘੱਲਦਾ ਹੈ ਸਪੇਨੀ ਸਾਮਰਾਜੀ ਇਸਦੇ ਦਰਸ਼ਨਾਂ ਲਈ ਆਪਣੇ ਨਾਲ ਸਮੁੰਦਰੀ ਲੁਟੇਰਿਆਂ ਤੇ ਸੈਨਿਕਾਂ ਦੀ ਪੂਰੀ ਬਰਾਤ ਲੈ ਕੇ ਇਸ ਮਹਾਂਦੀਪ ਦੇ ਬੂਹੇ ਤੇ ਢੁੱਕਦੇ ਹਨ ਇਸ ਦੀਆਂ ਬੰਦਰਗਾਹਾਂ ਉੱਤੇ ਪਨਾਹਾਂ ਲੈਂਦੇ ਹਨ ਇਲਾਕਿਆਂ ਤੇ ਮਾਲ-ਖਜਾਨਿਆਂ ਦਾ ਜਾਇਜਾ ਲੈਂਦਿਆਂ ਇਸਨੂੰ ਉਧਾਲਣ ਦੀਆਂ ਵਿਊਂਤਾਂ ਘੜਦੇ ਹਨ ਆਪੂੰ-ਉਸਾਰੀਆਂ ਨਵੀਆਂ ਬੰਦਰਗਾਹਾਂ ਦੇ ਕਿਨਾਰੇ ਖਾਲੀ ਵਿਸ਼ਾਲ ਸਮੁੰਦਰੀ ਬੇੜੇ ਭੁੱਖੇ ਸ਼ੈਤਾਨਾਂ ਵਾਂਗ ਮੂੰਹ ਅੱਡੀ ਖੜੇ ਹੋਏ ਸਪੇਨੀ ਸਾਮਰਾਜੀ ਡਾਕੂਆਂ ਦੀ ਹਥਿਆਰਬੰਦ ਧਾੜ ਨੇ ਮੂਲਨਿਵਾਸੀਆਂ ਦਾ ਕਤਲੇਆਮ ਕਰਦਿਆਂ ਪਹਿਲੀ ਸੱਟੇ ਹੀ ਸੋਨਾ, ਚਾਂਦੀ ਤੇ ਹੀਰੇ ਆਪਣੇ ਕਬਜੇ ਹੇਠ ਕਰਨੇ ਸ਼ੁਰੂ ਕਰ ਦਿੱਤੇ ਸੋਨੇ-ਜਵਾਹਰਾਤ ਦੇ ਅਸਲੀ ਮਾਲਕ  ਲਾਤੀਨੀ ਅਮਰੀਕੀ ਮਹਾਂਦੀਪ ਦੇ ਮੂਲਨਿਵਾਸੀਆਂ ਨੂੰ ਸੋਨੇ ਦੇ ਬਦਲੇ ਭਿਆਨਕ ਮੌਤ ਮਿਲੀ ਇਹਨਾਂ ਧਾੜਵੀਆਂ ਦੇ ਜਹਾਜ਼ਾਂ ਦੇ ਲੰਗਾਰ, ਸੈਨਿਕਾਂ ਦੇ ਲੋਹ-ਟੋਪ ਅਤੇ ਉਹਨਾਂ ਦੀਆਂ ਤਲਵਾਰਾਂ ਦੇ ਮੁੱਠਿਆਂ ਉੱਤੇ ਈਸਾਈ ਧਰਮ ਚਿੰਨ ਸਲੀਬ ਦੇ ਨਿਸ਼ਾਨ ਉੱਕਰੇ ਹੋਏ ਸਨ ਇਹ ਮਾਤਰ ਚਿੰਨ ਹੀ ਨਹੀਂ ਸੀ ਬਲਕਿ ਸਪੇਨੀ ਸਾਮਰਾਜ ਦਾ ਅਸਲ ਹਥਿਆਰ ਸੀ ਉਹਨਾਂ ਨੇ ਧਰਮ ਅਤੇ ਤਲਵਾਰ ਦੇ ਜੋਰ ਤੇ ਲਾਤੀਨੀ ਅਮਰੀਕੀ ਮਹਾਂਦੀਪ ਦੇ ਲਗਭੱਗ ਹਰ ਮੁਲਕ ਅੰਦਰ ਆਪਣੇ ਸਾਮਰਾਜ ਦਾ ਝੰਡਾ ਝੁਲਾਇਆ ਇਹ ਲੁਟੇਰੇ ਸਮੁੰਦਰੀ ਲੁਟੇਰਿਆਂ ਵਾਂਗ ਨਹੀਂ ਸਨ ਜੋ ਹਮਲਾ ਕਰਦੇ, ਲੁੱਟ ਦਾ ਮਾਲ ਸੰਭਾਲਦੇ ਤੇ ਹੋਰ ਸ਼ਿਕਾਰ ਦੀ ਭਾਲ ' ਅੱਗੇ ਨਿਕਲ ਜਾਂਦੇ ਇਨਾਂ ਸਾਮਰਾਜੀ ਲੁਟੇਰਿਆਂ ਨੇ ਸਿੱਧੀ ਲੁੱਟ-ਮਾਰ ਕਰਨ ਦੀਆਂ ਆਪਣੀਆਂ ਗੈਰ-ਵਿਊਂਤਬੱਧ ਵਾਰਦਾਤਾਂ ਦੀ ਪੜਚੋਲ ਕੀਤੀ ਉਨਾਂ ਨੇ ਸ਼ਿਕਾਰ ਦੇਖਦਿਆਂ ਹੀ ਉੱਟ ਪੈਣ ਦੀ ਨੀਤੀ ਤਿਆਗਦਿਆਂ ਸ਼ਿਕਾਰ ਪਾਲਣੇ ਸ਼ੁਰੂ ਕਰ ਦਿੱਤੇ ਸਪੇਨੀ ਸਾਮਰਾਜੀਆਂ ਨੇ ਲਾਤੀਨੀ ਅਮਰੀਕੀ ਮਹਾਂਦੀਪ ਵਿਚ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਬਾਕੀ ਦੇ ਮੁਲਕਾਂ ਦੇ ਸਮੁੰਦਰੀ ਰਸਤੇ ਲੱਭੇ ਅਤੇ ਉਥੇ ਆਪਣੇ ਡੇਰੇ ਪਾਉਣੇ ਸ਼ੁਰੂ ਕੀਤੇ ਮੂਲਨਿਵਾਸੀਆਂ ਨਾਲ ਕਈ ਦਹਾਕੇ ਖੂਨੀ ਲੜਾਈਆਂ ਲੜਦਿਆਂ ਸਾਮਰਾਜੀਆਂ ਨੇ ਤਲਵਾਰ, ਧਰਮ ਤੇ ਛਲ-ਕਪਟ ਦੀ ਨੀਤੀ ਨਾਲ ਲਾਤੀਨੀ ਅਮਰੀਕੀ ਮਹਾਂਦੀਪ ਨੂੰ ਆਪਣੇ ਵੱਸ ਵਿਚ ਕਰ ਲਿਆ ਉਹਨਾਂ ਨੇ ਇਥੋਂ ਦੇ ਕੱਚੇ ਕੁਦਰਤੀ ਮਾਲ ਖਜਾਨਿਆਂ ਉੱਤੇ ਲਗਾਤਾਰ ਬਾਜ ਅੱਖ ਰੱਖੀ ਯੂਰਪੀ ਉਦਯੋਗਾਂ ਲਈ ਕੱਚੇ ਮਾਲ ਨੂੰ ਢੋਣ ਲਈ ਕੱਚੇ ਮਾਲ ਦੀਆਂ ਖਾਣਾਂ ਤੋਂ ਬੰਦਰਗਾਹਾਂ ਤੱਕ ਰੇਲਵੇ ਲਾਈਨਾਂ ਵਿਛਾਉਣੀਆਂ ਸ਼ੁਰੂ ਕਰ ਦਿੱਤੀਆਂ ਵਿਕਾਸ ਦੀ ਇਹ ਯੋਜਨਾ ਮੂਲਨਿਵਾਸੀਆਂ ਦੀ ਸਹਾਇਤਾ ਅਤੇ ਦੇਸ਼ ਦੇ ਵਿਕਾਸ ਲਈ ਨਹੀਂ ਸੀ ਸਪੇਨੀ ਸਾਮਰਾਜੀਆਂ ਦੇ ਦੌਰ ਦੀਆਂ ਵਿਛਾਈਆਂ ਰੇਲਵੇ ਲਾਈਨਾਂ ਦਾ ਨਕਸ਼ਾ ਅੱਜ ਵੀ ਇਹ ਦਰਸਾਉਂਦਾ ਹੈ ਕਿ ਵਿਕਾਸ ਦੀ ਇਹ ਯੋਜਨਾ ਸਾਮਰਾਜੀ ਹਿੱਤਾਂ ਲਈ ਬਣਾਈ ਗਈ ਸੀ ਇਸੇ ਤਰਾਂ ਰੁਜਗਾਰ, ਮਾਸ ਦੇ ਕੇਂਦਰ, ਪਸ਼ੂ-ਪਾਲਨ, ਖੇਤੀ ਮਸ਼ੀਨਰੀ ਤੇ ਰਸਾਇਣਿਕ ਖਾਦਾਂ, ਕੱਪੜਾ ਉਦਯੋਗ ਆਦਿ ਦੀ ਉਸਾਰੀ ਰਾਸ਼ਟਰੀ ਉਦਯੋਗਾਂ ਦਾ ਵਿਕਾਸ ਤੇ ਰਾਸ਼ਟਰੀ ਨਿਰਭਰਤਾ ਲਈ ਨਹੀਂ ਬਲਕਿ ਇਹ ਉਨਾਂ ਦੇ ਸਾਮਰਾਜੀ ਹਿੱਤਾਂ ਦੇ ਮਾਤਹਿਤ ਸੀ 
ਸੱਚਮੁੱਚ ਪੌਰਾਣਿਕ ਮਿੱਥਕ ਕਥਾਵਾਂ ਸੱਚ ਸਾਬਤ ਹੋਈਆਂ ਇਹ ਨਵੀਆਂ ਬਸਤੀਆਂ ਸਪੇਨੀ ਸਾਮਰਾਜੀਆਂ ਲਈ ਸੋਨੇ, ਚਾਂਦੀ, ਤਾਂਬੇ, ਲੋਹੇ, ਸਟੀਲ, ਕੋਲੇ, ਮਾਸ, ਕੱਚੇ ਤੇਲ ਆਦਿ ਦੇ ਬੇਅੰਤ ਖਜਾਨੇ ਸਨ ਸਾਮਰਾਜੀਆਂ ਨੂੰ ਇੱਥੇ ਉਸਤੋਂ ਕਿਤੇ ਵੱਧ ਹਾਸਲ ਹੋਇਆ ਜਿਸਦਾ ਜਿਕਰ ਮਿੱਥਕ ਕਥਾਵਾਂ ਵਿਚ ਸੀ ਇਹਨਾਂ ਕਥਾਵਾਂ ਵਿਚ ਇਹ ਦਰਜ ਨਹੀਂ ਸੀ ਕਿ ਧਰਤੀ ਹੇਠ ਦੱਬੇ ਖਜਾਨੇ ਨੂੰ ਬਾਹਰ ਕੱਢਣ ਲਈ ਮੁਫਤ ਅਤੇ ਸਸਤੇ  'ਫਰਿਸ਼ਤੇ' (ਮਜਦੂਰ) ਵੀ 'ਦੇਵਤਿਆਂ' ਦੀ ਸਹਾਇਤਾ ਕਰਨਗੇ  ਸਪੇਨੀ ਤੇ ਪੁਰਤਗੀਜ ਸਾਮਰਾਜ ਨੇ ਲਾਤੀਨੀ ਅਮਰੀਕੀ ਮੁਲਕਾਂ ' ਇਕ ਤੋਂ ਬਾਅਦ ਇਕ ਆਪਣੀਆਂ ਬਸਤੀਆਂ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋਨਾ-ਚਾਂਦੀ ਤੋਂ ਇਲਾਵਾ ਖੇਤੀ ਦਾ ਉਜਾੜਾ, ਲੱਕੜ ਤੇ ਖਾਣਾ ਲਈ ਜੰਗਲਾਂ ਦੀ ਤਬਾਹੀ, ਕੁਦਰਤੀ ਸਰੋਤਾਂ ਲਈ ਖਾਣਾ ਦੀ ਖੁਦਾਈ, ਕੋਕਾ (ਨਸ਼ੀਲਾ ਪਦਾਰਥ) ਤੇ ਤਬਾਕੂ, ਮਾਸ, ਰਬੜ, ਤਾਂਬਾ, ਚਾਹ ਤੇ ਕੌਫੀ, ਕਪਾਹ,  ਸਫੈਦ ਸੋਨੇ (ਲੂਣ ਅਤੇ ਖੰਡ) ਦਾ ਵਪਾਰ ਆਦਿ ਸਭ ਕੁਝ ਲੁੱਟ ਕੇ ਜਹਾਜਾਂ ' ਲੱਦਕੇ ਸਪੇਨ ਭੇਜਿਆ ਗਿਆ ਲੁੱਟ ਦੇ ਇਸ ਮਾਲ ਦੀ ਪੈਦਾਵਰ ਲਈ ਲਾਤੀਨੀ ਮੂਲਨਿਵਾਸੀਆਂ ਨੂੰ ਉਹਨਾਂ ਦੇ ਪਸ਼ੂਆਂ ਸਮੇਤ ਮੁਫਤ ਕਿਰਤ ਲਈ ਇਸਤੇਮਾਲ ਕੀਤਾ ਗਿਆ ਉਹਨਾਂ ਆਪਣੇ ਸਾਮਰਾਜੀ ਪਸਾਰਵਾਦੀ ਵਪਾਰਕ ਹਿੱਤਾਂ ਲਈ ਅਨੇਕਾਂ ਕੌਮਪ੍ਰਸਤਾਂ ਅਤੇ ਦੇਸ਼ ਦੇ ਆਮ ਲੋਕਾਂ ਦੇ ਖੂਨ ਦੀ ਰੱਝ ਕੇ ਹੋਲੀ ਖੇਡੀ ਸਾਮਰਾਜ ਨੇ ਲਾਤੀਨੀ ਅਮਰੀਕਾ ਨੂੰ ਉਹ ਸਭ ਕੁਝ ਦਿੱਤਾ ਜੋ ਕੁਝ ਵਿਸ਼ਵ ਦੇ ਬਾਕੀ ਸਾਮਰਾਜੀਆਂ ਨੇ ਆਪਣੇ ਅਧੀਨ ਬਸਤੀਆਂ ਨੂੰ ਦਿੱਤਾ- ਗਰੀਬੀ, ਭੁੱਖ, ਕਾਲ, ਬਿਮਾਰੀਆਂ, ਉਜਾੜਾ ਆਦਿ ਮੱਧਕਾਲੀਨ ਲਾਤੀਨੀ ਅਮਰੀਕਾ ਮਨੁੱਖੀ ਇਤਿਹਾਸ ' ਅਸਲ ਅਰਥਾਂ ' 'ਨਰਕ ਦਾ ਦੁਆਰ' ਸੀ ਉਹਨਾਂ ਨੇ ਆਰਥਿਕਤਾ ਦੇ ਪੁਰਾਣੇ ਜਗੀਰੂ ਸਮੀਕਰਨਾਂ ਨੂੰ ਸਰਮਾਏਦਾਰਾ ਤੌਰ-ਤਰੀਕਿਆਂ ਅਧੀਨ ਤੇਜੀ ਨਾਲ ਬਦਲਣਾ ਸ਼ੁਰੂ ਕੀਤਾ ਇਸ ਸਾਮਰਾਜੀ ਸਰਮਾਏ ਨੇ ਲਾਤੀਨੀ ਅਮਰੀਕੀ ਕਿਰਤ ਸ਼ਕਤੀ ਨੂੰ ਅੰਤਰਰਾਸ਼ਟਰੀ ਮੰਡੀ ਦੀਆਂ ਜਰੂਰਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਸਥਾਨਿਕ ਪੱਧਰ ਤੇ ਉਹਨਾਂ ਦੀ ਕਿਰਤ ਵੰਡ ਦੇ ਨਿਯਮ ਤੈਅ ਕੀਤੇ ਲਾਤੀਨੀ ਅਮਰੀਕਾ ' ਇਸ ਲੁੱਟ ਖਿਲਾਫ ਉੱਠੇ ਸੈਂਕੜੇ ਵਿਦਰੋਹਾਂ ਨੂੰ ਖੂਨ ' ਡੁਬੋ ਦਿੱਤਾ ਗਿਆ ਇਸ ਤਰਾਂ ਸਪੇਨੀ ਸਾਮਰਾਜ ਦੇ ਤਾਜ ਦੀ ਚਮਕ ਤੇ ਖੁਸ਼ਹਾਲੀ ਲਾਤੀਨੀ ਮਹਾਂਦੀਪ ਦੀ ਬਰਬਾਦੀ ਤੋਂ ਪੈਦਾ ਹੋਈ
ਸਪੇਨੀ ਸਾਮਰਾਜ ਤੋਂ ਮੁਕਤੀ ਦੇ ਦੌਰ ਤੋਂ ਫੌਰੀ ਬਾਅਦ ਲਾਤੀਨੀ ਮਹਾਂਦੀਪ ਇੱਕ ਹੋਰ ਦੀਰਘ ਰੋਗ ਲਈ ਸਰਾਪਿਆ ਗਿਆ ਇਸ ਮਹਾਂਦੀਪ ' ਗੁਲਾਮੀ ਦਾ ਦੂਜਾ ਅਤੇ ਆਧੁਨਿਕ ਦੌਰ ਅਮਰੀਕੀ ਸਾਮਰਾਜ ਦੀ ਆਮਦ ਨਾਲ ਸ਼ੁਰੂ ਹੁੰਦਾ ਹੈ ਲੁੱਟ ਦਾ ਇਹ ਦੌਰ ਸਪੇਨੀ ਸਾਮਰਾਜੀਆਂ ਵਾਂਗ ਸਮੁੰਦਰੀ ਡਾਕੂਆਂ, ਸੈਨਾ ਤੇ ਰਵਾਇਤੀ ਜੰਗਾਂ-ਯੁੱਧਾਂ ਦੀ ਬਜਾਏ ਆਧੁਨਿਕ ਹਥਿਆਰਾਂ ਨਾਲ ਲੈਸ ਬੇਥਾਹ ਸੈਨਾ ਦੇ ਸਹਿਮ ਅਤੇ ਉਸਤੋਂ ਵੀ ਵੱਧਕੇ ਲੋਕਤੰਤਰਕ ਮਖੌਟੇ ਵਾਲੀਆਂ ਸੰਵਿਧਾਨਕ ਪੁਸਤਕਾਂ ਰਾਹੀ ਸ਼ੁਰੂ ਕੀਤਾ ਗਿਆ ਜੋ 'ਪਵਿੱਤਰ ਪੁਸਤਕ' ਅੱਗੇ ਨਹੀਂ ਸੀ ਝੁੱਕਦਾ ਉਸਨੂੰ ਬਾਦੂੰਕ ਦੀ ਨੋਕ ਨਾਲ ਸਮਝਾ ਦਿੱਤਾ ਜਾਂਦਾ ਹੁਣ ਸਥਾਨਿਕ ਸਰਕਾਰਾਂ (ਕੱਠਪੁੱਤਲੀ), ਬਹੁਰਾਸ਼ਟਰੀ ਕੰਪਨੀਆਂ (ਯੁਨਾਈਟਿਡ ਫਰੂਟ, ਸਟੈਂਡਰਡ ਆਇਲ, ਫੋਰਡ ਫਾਊਂਡੇਸ਼ਨ ਆਦਿ) ਭੂ ਅਤੇ ਬਾਗਾਨ ਮਾਲਕਾਂ (ਜਗੀਰਦਾਰਾਂ) ਦੁਆਰਾ ਮਿਲਕੇ ਦੇਸ਼ਾਂ ਦੀ ਵਾਂਗਡੋਰ ਸੰਭਾਲੀ ਜਾਂਦੀ ਸੀ ਲਾਤੀਨੀ ਮਹਾਂਦੀਪ ' ਪੂੰਜੀਵਾਦ, ਦਲਾਲ ਸਰਮਾਏਦਾਰਾ ਜਮਾਤ ਦੀ ਮੱਦਦ ਨਾਲ ਉਦਾਰਵਾਦੀ ਨੀਤੀਆਂ ਦਾ ਮਸੌਦਾ ਲੈ ਕੇ ਦਾਖਲ ਹੋਇਆ ਉਸਨੇ ਇਸ ਮਹਾਂਦੀਪ ਦੇ ਪੂਰੇ ਖਿੱਤੇ ਦੀ ਮੁੜ ਨਵੇਂ ਸਿਰਿਓਂ (ਸਿਆਸੀ ਅਤੇ ਆਰਥਿਕ ਤੌਰ ਤੇ) ਵੰਡ ਕੀਤੀ ਅਤੇ ਆਪਣੀਆਂ ਕੱਠਪੁੱਤਲੀ ਸਰਕਾਰਾਂ ਦੇ ਹੱਥ ਉਦਾਰਵਾਦੀ ਆਰਥਿਕ ਨੀਤੀਆਂ ਦਾ ਮਸੌਦਾ ਸੌਂਪਕੇ ਇਸਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਖੇਤਰੀ ਆਰਥਿਕਤਾ ਲਈ ਲਾਹੇਵੰਦ ਹੋਣ ਦੇ ਤਰਕ ਹੇਠ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਗਿਆ ਉਦਯੋਗਿਕ ਖੇਤਰ ' ਕ੍ਰਾਂਤੀਕਾਰੀ ਸੁਧਾਰ ਕਰਨ ਦੇ ਬਹਾਨੇ ਹੇਠ ਮੈਕਸੀਕੋ, ਅਰਜਨਟੀਨਾ, ਚਿੱਲੀ, ਉਰੂਗੁਵੇ, ਬਰਾਜ਼ੀਲ, ਕੋਲੰਬੀਆਂ ਆਦਿ ਦੇਸ਼ਾਂ ਨੂੰ ਸਾਮਰਾਜੀ ਵਿੱਤੀ ਪੂੰਜੀ ਨਿਵੇਸ਼ ਦੀਆਂ ਪ੍ਰਯੋਗਸ਼ਲਾਵਾਂ ਬਣਾਇਆ ਗਿਆ
---------

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...