Search This Blog

Wednesday, October 7, 2020

ਜਦੋਂ ਕਿਊਬਾ ਦੇ ਕ੍ਰਾਂਤੀਕਾਰੀ ਚੇ ਗੁਵੇਰਾ ਭਾਰਤ ਆਏ ਸਨ : ਮਸ਼ਹੂਰ ਕ੍ਰਾਂਤੀਕਾਰੀ ਨੌਜਵਾਨ ਆਗੂ ਦੀ 1959 ਦੀ ਭਾਰਤ ਯਾਤਰਾ ਦੇ ਸਰਕਾਰੀ ਪੁਰਾਲੇਖਾਂ ਦੀਆਂ ਮਹੱਤਵਪੂਰਨ ਅਤੇ ਦੁਰਲੱਭ ਤਸਵੀਰਾਂ।

 

ਜਦੋਂ ਕਿਊਬਾ ਦੇ ਕ੍ਰਾਂਤੀਕਾਰੀ ਚੇ ਗੁਵੇਰਾ ਭਾਰਤ ਆਏ ਸਨ

ਮਸ਼ਹੂਰ ਕ੍ਰਾਂਤੀਕਾਰੀ ਨੌਜਵਾਨ ਆਗੂ ਦੀ 1959 ਦੀ ਭਾਰਤ ਯਾਤਰਾ ਦੇ ਸਰਕਾਰੀ ਪੁਰਾਲੇਖਾਂ ਦੀਆਂ ਮਹੱਤਵਪੂਰਨ ਅਤੇ ਦੁਰਲੱਭ ਤਸਵੀਰਾਂ।

2007 ਵਿਚ, ਹਿੰਦੀ ਅਖਬਾਰ 'ਜਨਸੱਤਾ' ਦੇ ਸੰਪਾਦਕ ਓਮ ਥਾਨਵੀ ਕਿਊਬਾ ਦੇ ਕ੍ਰਾਂਤੀਕਾਰੀ ਚੇ ਗਵੇਰਾ ਦੇ 1959 ਵਿਚ ਭਾਰਤ ਦੌਰੇ ਬਾਰੇ ਉਤਸੁਕ ਸਨ। ਚੇ ਟੀ-ਸ਼ਰਟ ਉਤੇ ਇੱਕ ਪ੍ਰਤੀਕ ਵਾਂਗ ਛਾਇਆ ਹੋਇਆ ਸੀ, ਪਰ ਉਸ ਦੇ ਉਪ-ਮਹਾਂਦੀਪ ਦੀ ਯਾਤਰਾ ਬਾਰੇ ਐਨੀ ਘੱਟ ਜਾਣਕਾਰੀ ਕਿਉਂ ਸੀ? ਪੱਤਰਕਾਰ ਸੋਚਦਾ ਹੈ ਕਿ ਭਾਰਤੀ ਕਮਿਊਨਿਸਟਾਂ ਨੇ ਰੂਸੀ ਕਮਿਊਨਨਿਜ਼ਮ ਵਿਰੁੱਧ ਚੇ ਦੀਆਂ ਟਿੱਪਣੀਆਂ ਕਰਕੇ ਅਰਜਨਟੀਨਾ ਦੇ ਦੌਰੇ ਨੂੰ ਭੁੱਲਣਾ ਚੁਣਿਆ ਸੀ।

ਉਤਸੁਕਤਾ ਨਾਲ ਭਰੇ ਥਾਨਵੀ ਨੇ ਇਕ ਸਹਿਯੋਗੀ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਫੋਟੋ ਡਿਵੀਜ਼ਨ ਵਿਚ ਭੇਜਿਆ। ਉੱਥੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਚੇ ਕਦੇ ਵੀ ਭਾਰਤ ਨਹੀਂ ਆਏ ਕਿਉਂਕਿ ਜੇ ਉਹ ਆਏ ਹੁੰਦੇ ਤਾਂ ਉਹ ਫੋਟੋਆਂ ਡਿਪਲੋਮੈਟਿਕ ਗੈਲਰੀ ਵਿਚ ਪ੍ਰਦਰਸ਼ਿਤ ਕਰ ਦਿੰਦੇ। ਜਦੋਂ ਥਾਨਵੀ ਨੇ ਉਨ੍ਹਾਂ ਨੂੰ ਸਬੂਤ ਦਿਖਾਏ ਕਿ ਚੇ ਸੱਚਮੁੱਚ ਭਾਰਤ ਆਇਆ ਸੀ, ਤਾਂ ਅਖੀਰ ਉਨ੍ਹਾਂ ਨੇ ਧਿਆਨ ਨਾਲ ਵੇਖਿਆ ਅਤੇ 14 ਫੋਟੋਆਂ ਹਾਸਲ ਕੀਤੀਆਂ।

ਅਧਿਕਾਰਤ ਰਿਕਾਰਡਾਂ ਵਿਚ ਅਧਿਕਾਰੀਆਂ ਨੇ ਸਮਝਾਇਆ, ਚੇ ਦਾ ਜ਼ਿਕਰ ਉਸ ਦੇ ਅਧਿਕਾਰਤ ਨਾਮ ਕਮਾਂਡਰ ਅਰਨੈਸਤੋ ਦੇ ਲਾ ਸੇਰਨਾ ਨਾਲ ਕੀਤਾ ਗਿਆ ਸੀ। ਪੂਰੀ ਦੁਨੀਆ ਵਿਚ ਬਹੁਤ ਸਮੇਂ ਬਾਅਦ ਉਹ ਚੇ ਗਵੇਰਾ ਦੇ ਤੌਰ ਤੇ ਜਾਣਿਆ ਜਾਣ ਲੱਗਾ, ਅਤੇ ਇਸੇ ਕਾਰਨ ਪੁਰਾਲੇਖਾਂ ਵਿਚ ਉਸਦੀਆਂ ਫੋਟੋਆਂ ਲੱਭਣਾ ਐਨਾ ਮੁਸ਼ਕਲ ਹੋਇਆ ਸੀ।

ਜਦੋਂ ਥਾਨਵੀ ਨੇ ਇਹ ਤਸਵੀਰਾਂ ਪਹਿਲੀ ਵਾਰ 'ਜਨਸੱਤਾ' ਵਿੱਚ ਪ੍ਰਕਾਸ਼ਤ ਕੀਤੀਆਂ, ਕੁਝ ਲੋਕਾਂ ਨੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ। ਇਸ ਲਈ ਉਹ ਚੇ ਦੀ ਭਾਰਤ ਫੇਰੀ ਬਾਰੇ ਵਧੇਰੇ ਜਾਣਕਾਰੀ ਲਈ ਕਿਊਬਾ ਗਿਆ। ਹੋਰ ਚੀਜ਼ਾਂ ਦੇ ਨਾਲ, ਉਸਨੇ ਯਾਤਰਾ ਉੱਤੇ ਚੇ ਦੀ ਰਿਪੋਰਟ ਦੀ ਇੱਕ ਕਾਪੀ, ਨਹਿਰੂ ਦੁਆਰਾ ਚੇ ਨੂੰ ਦਿੱਤਾ ਯਾਦਗਾਰੀ ਚਿੰਨ੍ਹ, ਅਤੇ ਚੇ ਦੁਆਰਾ ਲਈਆਂ ਕਲਕੱਤਾ ਦੀਆਂ ਤਿੰਨ ਤਸਵੀਰਾਂ ਪਾਈਆਂ।

ਥਾਨਵੀ ਨੇ ਕੇ. ਪੀ. ਭਾਨੂਮਥੀ ਦਾ ਵੀ ਪਤਾ ਲਗਾਇਆ, ਜਿਨ੍ਹਾਂ ਨੇ ਆਲ ਇੰਡੀਆ ਰੇਡੀਓ ਲਈ ਚੇ ਦਾ ਇੰਟਰਵਿਊ ਲਿਆ ਸੀ। ਉਹਨਾਂ ਨੇ ਉਸ ਨੂੰ ਇੰਟਰਵਿਊ ਬਾਰੇ ਯਾਦ ਕਰਦਿਆਂ ਆਪਣਾ ਲੇਖ ਦਿਖਾਇਆ। ਉਸਨੇ ਥਾਨਵੀ ਨੂੰ ਇੰਟਰਵਿਊ ਦੌਰਾਨ ਲਈਆਂ ਕੁਝ ਫੋਟੋਆਂ ਵੀ ਦਿੱਤੀਆਂ। ਥਾਨਵੀ ਨੂੰ ਹਿੰਦੋਸਤਾਨ ਟਾਈਮਜ਼ ਪੁਰਾਲੇਖਾਂ ਵਿੱਚੋਂ ਕੁਝ ਫੋਟੋਆਂ ਅਤੇ ਰਿਪੋਰਟਾਂ ਵੀ ਮਿਲੀਆਂ।

ਪੇਸ਼ ਹਨ ਇੱਥੇ ਸਰਕਾਰੀ ਪੁਰਾਲੇਖਾਂ ਅਤੇ ਥਾਨਵੀ ਦੁਆਰਾ ਲੱਭੇ ਗਏ ਹੋਰ ਖਜ਼ਾਨਿਆਂ ਦੀਆਂ ਕੁਝ ਸ਼ਾਨਦਾਰ ਫੋਟੋਆਂ :

(ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ 1 ਜੁਲਾਈ 1959 ਨੂੰ ਤੀਨ ਮੂਰਤੀ ਰਿਹਾਇਸ਼ੀ ਦਫਤਰ ਵਿਖੇ ਚੇ ਗਵੇਰਾ ਦਾ ਸਵਾਗਤ ਕਰਦੇ ਹੋਏ)। ਫੋਟੋ: ਕੁੰਦਨ ਲਾਲ, ਫੋਟੋ ਡਵੀਜ਼ਨ, ਭਾਰਤ ਸਰਕਾਰ



3 ਜੁਲਾਈ 1959 ਨੂੰ ਚੇ ਦੀ ਰੱਖਿਆ ਮੰਤਰੀ ਵੀ ਕੇ ਕ੍ਰਿਸ਼ਨਾ ਮੈਨਨ ਨਾਲ ਮੁਲਾਕਾਤ।




ਚੇ ਦਿੱਲੀ ਨੇੜੇ ਪਿਲਾਨਾ ਬਲਾਕ ਵਿੱਚ ਇੱਕ ਸਕੂਲ ਦਾ ਦੌਰਾ ਕਰਦੇ ਹਨ। ਫੋਟੋ: ਫੋਟੋ ਡਵੀਜ਼ਨ, ਭਾਰਤ ਸਰਕਾਰ।





 ਵਣਜ਼ ਮੰਤਰਾਲੇ ਦੇ ਅਧਿਕਾਰੀ ਚੇ ਨੂੰ ਭਾਰਤੀ ਚਾਹ, ਕੌਫੀ ਅਤੇ ਸਿਗਾਰ ਪੇਸ਼ ਕਰਦੇ ਹੋਏ।





 ਭਾਰਤੀ ਯੋਜਨਾ ਕਮਿਸ਼ਨ ਨਾਲ।





ਭਾਰਤੀ ਖੇਤੀਬਾੜੀ ਖੋਜ ਸੰਸਥਾਨ ਦੀ ਪ੍ਰਯੋਗਸ਼ਾਲਾ ਵਿੱਚ ਇੱਕ ਧਾਤ ਡਿਟੈਕਟਰ ਦੀ ਜਾਂਚ ਕਰਦੇ ਹੋਏ।






ਕਿਊਬਨ ਟੀਮ ਦੇ ਦਿੱਲੀ ਨੇੜੇ ਪਿਲਾਨਾ ਬਲਾਕ ਵਿੱਚ ਇੱਕ ਕਮਿਊਨਿਟੀ ਪ੍ਰੋਜੈਕਟ ਖੇਤਰ ਦੌਰੇ ਦੌਰਾਨ ਗਾਂਧੀ ਟੋਪੀ ਪਹਿਨੀ ਇੱਕ ਬਜ਼ੁਰਗ

ਪਿੰਡ ਵਾਸੀ ਨਾਲ ਚੇ। ਫੋਟੋ: ਫੋਟੋ ਡਵੀਜ਼ਨ, ਭਾਰਤ ਸਰਕਾਰ।




ਆਬੂ ਅਬਰਾਹਿਮ ਦੁਆਰਾ 1962 ਵਿਚ ਹਵਾਨਾ ਵਿਖੇ ਲੰਡਨ ਦੇ ਅਬਜ਼ਰਵਰ ਲਈ ਬਣਾਇਆ ਗਿਆ ਚੇ ਦਾ ਸਕੈਚ। ਕਾਲਰ ਉੱਤੇ ਚੇ ਦੇ

ਦਸਤਖਤ ਹਨ।




 ਚੇ ਅਤੇ ਉਸਦੇ ਸਾਥੀ 30 ਜੂਨ, 1959 ਨੂੰ ਪਾਲਮ ਹਵਾਈ ਅੱਡੇ ਤੇ ਪਹੁੰਚੇ। ਦਸਤਾਰ 'ਚ ਪ੍ਰੋਟੋਕੋਲ ਦੇ ਡਿਪਟੀ ਚੀਫ਼ ਡੀ ਐਸ ਖੋਸਲਾ ਹਨ ਅਤੇ ਐਮ ਈ ਏ ਅਧਿਕਾਰੀ ਜਿਹਨਾਂ ਨੇ ਹਵਾਈ ਅੱਡੇ ਤੇ ਸਮੂਹ ਨੂੰ ਰਸੀਵ ਕੀਤਾ। ਬਿਲਕੁਲ ਖੱਬੇ ਪਾਸੇ (ਚੇ ਦੇ ਅੱਗੇ) ਉਸਦਾ ਬਾਡੀਗਾਰਡ ਹੈ ਜਿਸਨੂੰ ਖੁਦ ਚੇ ਨੇ ਸਿਖਲਾਈ ਦਿੱਤੀ ਸੀ। ਫੋਟੋ: ਫੋਟੋ ਡਵੀਜ਼ਨ, ਭਾਰਤ ਸਰਕਾਰ।




ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 1 ਜੁਲਾਈ 1959 ਨੂੰ ਕਿਊਬਾ ਦੇ ਵਫਦ ਵੱਲੋਂ ਤੋਹਫੇ ਵਜੋਂ ਦਿੱਤੇ ਸਿਗਾਰਾਂ ਦਾ ਇੱਕ ਡੱਬਾ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਦੇ ਮੂਡ ਵਿੱਚ। ਫੋਟੋ: ਫੋਟੋ ਵਿਭਾਗ, ਭਾਰਤ ਸਰਕਾਰ।




ਸ਼੍ਰੀਮਾਨ ਐਸ ਕੇ ਡੇ, ਕਮਿਊਨਿਟੀ ਵਿਕਾਸ ਅਤੇ ਸਹਿਕਾਰਤਾ ਮੰਤਰੀ, 3 ਜੁਲਾਈ, 1959 ਨੂੰ ਨਵੀਂ ਦਿੱਲੀ ਵਿਖੇ ਆਪਣੇ ਦਫਤਰ ਵਿਖੇ ਚੇ ਦਾ ਸਵਾਗਤ ਕਰਦੇ ਹੋਏ। ਫੋਟੋ: ਫੋਟੋ ਡਵੀਜ਼ਨ, ਭਾਰਤ ਸਰਕਾਰ।




ਕੇਂਦਰੀ ਵਣਜ ਮੰਤਰੀ ਨਿਤਿਆਨੰਦ ਕਾਨੂੰਨਗੋ, 1 ਜੁਲਾਈ, 1959 ਨੂੰ ਮੰਤਰੀ ਦੇ ਦਫਤਰ ਵਿੱਚ ਚੇ ਦੀ ਅਗਵਾਈ ਵਿੱਚ ਕਿਊਬਾ ਦੇ ਵਫ਼ਦ ਨਾਲ। ਫੋਟੋ: ਫੋਟੋ ਡਵੀਜ਼ਨ, ਭਾਰਤ ਸਰਕਾਰ।




ਫੋਟੋ ਡਿਵੀਜ਼ਨ ਦੇ ਫੋਟੋਗ੍ਰਾਫਰ ਕੁੰਦਨ ਲਾਲ ਦੁਆਰਾ ਨਵੀਂ ਦਿੱਲੀ ਵਿਚ ਲਈ ਗਈ ਚੇ ਦੀ ਤਸਵੀਰ।





ਦਿੱਲੀ ਦੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿਖੇ, ਕਣਕ ਦੀ ਇੱਕ ਕਿਸਮ ਦਾ ਨਮੂਨਾ ਤਿਆਰ ਕਰਦੇ ਹੋਏ।





4 ਜੁਲਾਈ, 1959 ਨੂੰ ਨਵੀਂ ਦਿੱਲੀ ਵਿਖੇ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਏ ਪੀ ਜੈਨ, ਕੇਂਦਰੀ ਖੁਰਾਕ ਅਤੇ ਖੇਤੀਬਾੜੀ ਮੰਤਰੀ ਚੇ ਦਾ ਸੁਆਗਤ ਕਰਦੇ ਹੋਏ। ਫੋਟੋ: ਫੋਟੋ ਡਵੀਜ਼ਨ, ਭਾਰਤ ਸਰਕਾਰ।




ਚੇ ਗਵੇਰਾ ਨੂੰ 1 ਜੁਲਾਈ 1959 ਨੂੰ ਨਵੀਂ ਦਿੱਲੀ ਵਿਚ ਓਖਲਾ ਇੰਡਸਟਰੀਅਲ ਅਸਟੇਟ ਵਿਖੇ ਲੇਥ ਮੈਨੂਫੈਕਚਰਿੰਗ ਮਸ਼ੀਨ ਦਿਖਾਈ ਜਾ ਰਹੀ ਹੈ। ਫੋਟੋ: ਫੋਟੋ ਡਵੀਜ਼ਨ, ਭਾਰਤ ਸਰਕਾਰ।




ਕੇ ਪੀ ਭਾਨੂਮਥੀ ਚੇ ਦਾ ਇੰਟਰਵਿਊ ਕਰਦੇ ਹੋਏ। ਕੇ ਪੀ ਭਾਨੂਮਥੀ ਦੁਆਰਾ ਪ੍ਰਦਾਨ ਕੀਤੀ ਤਸਵੀਰ ਪੀ ਐਨ ਸ਼ਰਮਾ ਦੁਆਰਾ ਖਿੱਚੀ ਗਈ ਸੀ।





ਕੇ ਪੀ ਭਾਨੂਮਥੀ ਚੇ ਦਾ ਇੰਟਰਵਿਊ ਕਰਦੇ ਹੋਏ। ਕੇ ਪੀ ਭਾਨੂਮਥੀ ਦੁਆਰਾ ਪ੍ਰਦਾਨ ਕੀਤੀ ਤਸਵੀਰ ਪੀ ਐਨ ਸ਼ਰਮਾ ਦੁਆਰਾ ਖਿੱਚੀ ਗਈ ਸੀ।





 2 ਜੁਲਾਈ 1959 ਨੂੰ ਹਿੰਦੁਸਤਾਨ ਟਾਈਮਜ਼ ਦਾ ਪਹਿਲਾ ਪੰਨਾ।





1959 ਵਿਚ ਭਾਰਤ ਦੀ ਫੇਰੀ ਮੌਕੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੁਆਰਾ ਚੇ ਗੁਵੇਰਾ ਨੂੰ ਭੇਜੀ ਗਈ ਖੁੱਕਰੀ ਦਿਖਾਉਂਦੇ ਹੋਏ 'ਸੈਂਤਰੋ ਦੇ ਐਸਤੂਦੀਓ ਚੇ ਗਵੇਰਾ', ਦੇ ਇਕ ਅਧਿਕਾਰੀ। ਫੋਟੋ : ਓਮ ਥਾਨਵੀ, 2007




ਜਵਾਹਰ ਲਾਲ ਨਹਿਰੂ ਦੁਆਰਾ ਚੇ ਨੂੰ ਭੇਟ ਕੀਤੀ ਖੂੱਕਰੀ ਦੇ ਕਵਰ 'ਤੇ ਉੱਕਰੀ ਹੋਈ ਦੇਵੀ ਦੁਰਗਾ । ਫੋਟੋ : ਓਮ ਥਾਨਵੀ, 2007








ਚੇ ਗਵੇਰਾ ਦੁਆਰਾ ਲਏ ਗਏ ਕਲਕੱਤੇ ਦੇ ਕੁਝ ਫੋਟੋ








ਚੇ ਦੀ ਭਾਰਤ ਯਾਤਰਾ ਦੇ ਵਿਸਥਾਰ ਨਾਲ ਜਾਣਨ ਲਈ, ਇੱਥੇ ਕਲਿੱਕ ਕਰੋ:

https://urconcern.blogspot.com/2019/11/blog-post_86.html





scroll.in ਤੋਂ ਧੰਨਵਾਦ ਸਹਿਤ ਅਨੁਵਾਦ-ਮਨਦੀਪ



No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...