ਸਾਹਿਤਕ ਅਦਾਰੇ ਦੇ ਇੱਕ ਇਮਤਿਹਾਨ ਵਿਚ ਕਿਸੇ ਅਵਾਰਾ ਨੂੰ ਯਥਾਰਥਵਾਦ ਤੇ ਰੁਮਾਂਸਵਾਦ ਵਿਚਕਾਰ ਫਰਕ ਦੱਸਣ ਲਈ ਕਿਹਾ ਗਿਆ। ਉਸਨੇ ਸ਼ਾਇਦ ਇਸ ਮਸਲੇ ਬਾਰੇ ਕੋਈ ਜਿਆਦਾ ਪੁਸਤਕਾਂ ਨਹੀਂ ਸਨ ਪੜੀਆਂ ਹੋਈਆਂ, ਪਰ ਜਵਾਬ ਦੀ ਤਾਂ ਆਸ ਕੀਤੀ ਜਾਂਦੀ ਸੀ। ਕੁਝ ਸਮਾਂ ਸੋਚਣ ਤੋਂ ਪਿੱਛੋਂ ਉਸਨੇ ਇਸ ਤਰ੍ਹਾਂ ਪ੍ਰੋਫੈਸਰ ਨੂੰ ਜਵਾਬ ਦਿੱਤਾ : "ਜੇ ਅਸੀਂ ਬਾਜ਼ ਨੂੰ ਬਾਜ਼ ਕਹੀਏ ਤਾਂ ਇਹ ਯਥਾਰਥਵਾਦ ਹੈ, ਪਰ ਜਦੋਂ ਅਸੀਂ ਕੁੱਕੜ ਨੂੰ ਬਾਜ਼ ਕਹਿੰਦੇ ਹਾਂ ਤਾਂ ਇਹ ਰੁਮਾਂਸਵਾਦ ਹੈ।"
- ਰਸੂਲ ਹਮਜ਼ਾਤੋਵ

No comments:
Post a Comment