ਇੰਗਲੈਂਡ 'ਚ ਰੱਬ ਬਾਰੇ ਇੱਕ ਦਿਲਚਪਸ ਬਹਿਸਅੰਗਰੇਜ਼ੀ 'ਚ ਮਰਦ ਜਾਤੀ ਸਬੰਧੀ ਪੜਨਾਂਵ (He) (ਉਹ) ਵਰਤਿਆ ਜਾਂਦਾ ਹੈ ਅਤੇ ਔਰਤ ਜਾਤੀ ਸੰਬੰਧੀ (She) (ਉਹ) ਸ਼ਬਦ ਵਰਤਿਆ ਜਾਂਦਾ ਹੈ। ਕਾਮਨ ਬੁੱਕ ਆਫ ਪ੍ਰੇਅਰ 'ਚ ਸ਼ਬਦ (ਹੀ) ਲਿਖਿਆ ਹੋਇਆ ਹੈ। 1994 'ਚ ਪਹਿਲੀ ਵਾਰ ਪਾਦਰੀ ਇੱਕ ਔਰਤ ਬਣੀ। ਭਾਵ ਔਰਤਾਂ ਵੀ ਪਾਦਰੀ ਬਣਨੀਆਂ ਸ਼ੁਰੁ ਹੋ ਗਈਆਂ। ਟਰੀਨਿਟੀ ਕਾਲਜ਼ ਦੀ ਇੱਕ ਪਾਦਰੀ ਔਰਤ ਨੇ ਕਿਹਾ, ''ਜਦੋਂ ਅਸੀਂ ਰੱਬ ਨੂੰ ਪੁਰਸ਼ ਦੱਸਣ ਵਾਲੀ ਭਾਸ਼ਾ ਦੀ ਵਰਤੋਂ ਕਰਦੇ ਹਾਂ ਤਾਂ ਲੱਗਦਾ ਹੈ ਕਿ ਰੱਬ ਆਦਮੀ ਦੀ ਤਰਾਂ ਹੈ ਅਤੇ ਆਦਮੀ ਰੱਬ ਦੀ ਤਰਾਂ। ਜਾਣੀ ਇਸ ਦੁਨੀਆਂ 'ਚ ਔਰਤਾਂ ਕਰਾਈਸਟ ਦੀ ਪ੍ਰਧਾਨਗੀ ਨਹੀਂ ਕਰ ਸਕਦੀਆਂ। ਇੱਕ ਨੇ ਕਿਹਾ, ''ਕਿ (ਹੀ) ਦੀ ਥਾਂ (ਸ਼ੀ) ਲਿਖਿਆ ਜਾਵੇਂ ਤਾਂ ਕਿ ਔਰਤ ਨੂੰ ਬਰਾਬਰ ਦਾ ਦਰਜਾ ਮਿਲ ਸਕੇ।'' ਸਵਾਲ ਫਿਰ ਉਲਟ ਖੜ ਜਾਵੇਗਾ ਕਿ ਮਰਦਾਂ ਨੂੰ ਰੱਬ ਔਰਤ ਵਜੋਂ ਨਜ਼ਰ ਆਵੇਗਾ। ਇੱਕ ਸੁਝਾਅ ਇਹ ਆਇਆ ਕਿ ਦੋਨੇ (ਹੀ) ਅਤੇ (ਸ਼ੀ) ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਔਰਤ ਪਾਦਰੀ ਦੇ ਵਿਰੋਧ 'ਚ ਇੱਕ ਦਿਨ ਪਹਿਲਾਂ ਇੰਗਲਕਨ ਨਾ ਦੇ ਚਰਚ ਨੂੰ ਛੱਡਣ ਵਾਲੀ ਪੂਰਬ ਕੰਜਰਵੇਟਿਵ ਸਾਂਸਦ ਐਨ ਵਾਈਡਕਾਮ ਨੇ ਕਿਹਾ ਕਿ ਇਹ ਮੰਗ ਖਾਹ-ਮਖਾਹ ਦੀ ਹੈ। ਸ਼ਾਇਦ ਉਸਨੂੰ ਪਤਾ ਹੋਵੇ ਕਿ ਇਹ ਬਹਿਸ ਜੇਕਰ ਚਾਲੂ ਰਹਿੰਦੀ ਹੈ ਤਾਂ ਨੁਕਸਾਨਦੇਹ ਹੋਵੇਗੀ। ਇਵੇਂ ਹੀ ਪਹਿਲਾਂ ਭਾਰਤ 'ਚ ਇੱਕ ਨੇ ਆਰ. ਟੀ. ਆਈ. ਰਾਹੀ ਪੁੱਛਿਆ ਗਿਆ ਸੀ ਕਿ ਰੱਬ ਕੌਣ ਹੈ ਜਿਸਦੇ ਨਾਮ ਉਪਰ ਸਾਂਸਦ-ਵਿਧਾਇਕ ਸੌਂਹ ਖਾਂਦੇ ਹਨ ਤੇ ਵਾਅਦਾ ਕਰਦੇ ਹਨ। ਜਵਾਬ 'ਚ ਕਾਨੂੰਨ ਮੰਤਰਾਲੇ ਨੇ ਜਵਾਬ ਦਿੱਤਾ ਸੀ ਕਿ ਸੰਵਿਧਾਨ 'ਚ ਰੱਬ ਦੀ ਵਿਆਖਿਆ ਹੀ ਨਹੀਂ ਕੀਤੀ ਗਈ ਇਸ ਲਈ ਜਵਾਬ ਨਹੀਂ ਦਿੱਤਾ ਜਾ ਸਕਦਾ। ਪਰ ਸਵਾਲ ਤਾਂ ਫਿਰ ਵੀ ਖੜਾ ਰਹਿ ਗਿਆ ਕਿ ਜਿਸਦੀ ਸੰਵਿਧਾਨ 'ਚ ਵਿਆਖਿਆ ਨਹੀਂ ਫਿਰ ਉਸਦੀ ਸੌਂਹ ਕਿਉ ਖਾਈ ਜਾਂਦੀ ਹੈ।
ਪਰ ਉਪਰੋਕਤ ਪਹਿਲੇ ਸਵਾਲ ਵੱਲ ਜਾਂਦੇ ਹਾਂ ਤਾਂ ਰੱਬ, ਈਸ਼ਵਰ, ਪ੍ਰਮਾਤਮਾ ਤੇ ਅੰਗਰੇਜ਼ੀ 'ਚ ਗੌਡ ਸ਼ਬਦ ਆਪਣੇ ਆਪ 'ਚ ਹੀ ਮਰਦ ਹੋਣ ਵਜੋਂ ਬੋਲੇ ਜਾਂਦੇ ਹਨ। ਇੱਕ ਹੋਰ ਸਵਾਲ ਵੀ ਉੱਠ ਖੜਦਾ ਹੈ ਕਿ ਬੇਸ਼ਕ ਸ਼ਬਦ ਪ੍ਰਮਾਤਮਾ, ਰੱਬ, ਈਸ਼ਵਰ ਜਾਂ ਗੌਡ ਦੀ ਥਾਂ (ਹੀ) ਜਾਂ (ਸ਼ੀ) ਵਰਤ ਲਿਆ ਜਾਵੇਗਾ ਤਾਂ ਇਹ ਵਰਤੋਂ ਇੱਕ ਹਾਲਤਾਂ ਦੇ ਵਿਕਾਸ ਨੇ (ਦੋਨਾਂ ਤਰਾਂ ਦੇ ਸ਼ਬਦਾਂ ਦੀ ਵਰਤੋਂ) ਤਾਂ ਮਨੁੱਖ ਨੇ ਹੀ ਘੜੀ ਹੈ। ਇਵੇਂ ਹੀ ਮਰਦ ਪ੍ਰਧਾਨ ਸਮਾਜ 'ਚ ਮਰਦ ਵਜੋਂ ਨਾਮ ਮਨੁੱਖ ਨੇ ਹੀ ਰੱਖੇ ਹਨ। ਨਹੀਂ ਤਾਂ ਪ੍ਰਮਾਤਮਾਂ, ਰੱਬ, ਗੌਡ ਦੀ ਥਾਂ ਇੱਕੋ ਸ਼ਬਦ ਹੋਣਾ ਸੀ। ਜੇਕਰ ਖ਼ਾਸ ਹਾਲਤਾਂ 'ਚ ਮਨੁੱਖ ਵੱਲੋਂ ਨਾਮ ਰੱਖਿਆ ਜਾਂਦਾ ਹੈ ਫਿਰ ਪ੍ਰਮਾਤਮਾ ਹੋਣ ਜਾਂ ਨਾਂ ਹੋਣ ਦਾ ਸਵਾਲ ਵੀ ਖ਼ਾਸ ਹਾਲਤਾਂ ਤੇ ਜਵਾਬ 'ਚ ਮਨੁੱਖ ਵੱਲੋਂ ਇੱਕ ਖ਼ਾਸ ਹਾਲਤ 'ਚ ਕੁਦਰਤੀ ਸ਼ਬਦ ਵਰਤਕੇ ਕੀਤਾ ਹੋਵੇਗਾ। ਇਸ ਸਵਾਲ ਦੀ ਬਹਿਸ ਨਾ ਕੀਤੀ ਜਾਵੇ। ਇਸੇ ਲਈ ਤਜਰਬੇਕਾਰ ਪੂਰਬ ਕੰਜਰਵੇਟਿਵ ਸਾਂਸਦ ਐਨ ਵਾਈਡਕਾਮ ਨੇ ਕਿਹਾ ਹੋਵੇਗਾ ਕਿ ਇਸ 'ਤੇ ਬਹਿਸ ਕਰਨ ਦੀ ਮੰਗ ਕਰਨਾ ਗ਼ੈਰ ਵਾਜਬ ਹੈ। ਉਸ ਦਾ ਭਾਵ ਇਹ ਹੈ ਕਿ ਪ੍ਰਮਾਤਮਾ 'ਤੇ ਬਹਿਸ ਵਿਚਾਰ ਕਰਨ ਦੀ ਖੁੱਲ ਦੇਣ ਨਾਲ ਅਸਲੀ ਗੱਲ ਸਾਹਮਣੇ ਆ ਜਾਵੇਗੀ ਕਿ ਰੱਬ ਦੀ ਕੋਈ ਹੋਂਦ ਨਹੀਂ। ਕਿਉਕਿ ਵੱਖੋ ਵੱਖਰੀਆਂ ਹਾਲਤਾਂ 'ਚ ਮਨੁੱਖਾਂ ਨੂੰ ਸੰਬਧਿਤ ਹੋ ਕੇ ਹੀ ਰੱਬ ਦੀ ਗੱਲ ਕੀਤੀ ਜਾਂਦੀ ਰਹੀ ਹੈ। ਜਿਸ ਦੀ ਹੋਂਦ ਹੈ।
No comments:
Post a Comment