(ਪੰਜ ਕੁ ਸਾਲ ਪਹਿਲਾਂ ਇਕ ਕਿਤਾਬ ਦੇ ਸਿਲਸਿਲੇ 'ਚ ਚਾਰੂ ਮਜੂਮਦਾਰ ਦੇ ਅੱਠ ਦਸਤਵੇਜ ਅਨੁਵਾਦ ਕੀਤੇ ਸਨ। ਬਾਅਦ 'ਚ ਇਹ ਕੰਮ ਠੱਪ ਹੋ ਗਿਆ। ਇਤਿਹਾਸਕ ਦਸਤਾਵੇਜ ਹੋਣ ਦੇ ਕਰਕੇ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਤੁਹਾਡੇ ਤੇ ਹੈ ਕਿ ਤੁਸੀਂ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਸਨੂੰ ਕਿਵੇਂ ਵਾਚਦੇ ਓ।)
ਦਸਤਾਵੇਜ-3ਭਾਰਤ ਦੇ ਆਪ ਮੁਹਾਰੇ ਇਨਕਲਾਬੀ ਤੂਫਾਨ ਦਾ ਸੋਮਾ ਕੀ ਹੈ ?
ਕਾਮਰੇਡੋ,
ਦੂਸਰੇ ਵਿਸ਼ਵਯੁੱਧ ਦੇ ਬਾਅਦ ਦੇ ਦੌਰ 'ਚ ਦੁਨੀਆਂ 'ਚ ਦੋ ਘਟਨਾਵਾਂ ਘਟੀਆਂ। ਇੱਕ ਪਾਸੇ, ਜਿਵੇਂ ਅੱਤਵਾਦੀ ਫਾਸ਼ਿਸਟ ਤਾਕਤਾਂ ਦੀ ਹਾਰ ਦਾ ਨੰਗਾ ਰੂਪ ਲੋਕਾਂ ਦੇ ਸਾਹਮਣੇ-ਸਪੱਸ਼ਟ ਹੋਇਆ। ਦੂਜੇ ਪਾਸੇ, ਜਿਵੇਂ ਹੀ ਕਾਮਰੇਡ ਸਟਾਲਿਨ ਦੀ ਅਗਵਾਈ 'ਚ ਵਿਸ਼ਵ ਸਮਾਜਵਾਦੀ ਰਾਜ-ਵਿਵਸਥਾ ਨੇ ਲੋਕਾਂ ਦੇ ਮਨ 'ਚ ਭਰੋਸਾ ਪੈਦਾ ਕੀਤਾ। ਫਲਸਰੂਪ, ਇੱਕ ਵਿਸ਼ਵ-ਵਿਆਪੀ ਆਪ ਮੁਹਾਰੇ ਇਨਕਲਾਬੀ ਤੂਫਾਨ ਦਿਖਾਈ ਦਿੱਤਾ। ਸਭ ਤੋਂ ਵੱਧਕੇ, ਯੁੱਧ ਨੂੰ ਛੱਡਕੇ, 1946 'ਚ ਚੀਨੀ ਕ੍ਰਾਂਤੀ ਦੀ ਸਫਲਤਾ ਇਸ ਆ ਮੁਹਾਰੇ ਤੂਫਾਨ ਦੇ ਵਿੱਚ ਇੱਕ ਨਵੇਂ ਇਨਕਲਾਬੀ ਜਵਾਰ ਨੇ ਲੈ ਲਈ, ਜਿਸਦਾ ਸਹੀ ਮੁਲਾਂਕਣ ਭਾਰਤ ਦੀ ਕਮਿਊਨਿਸਟ ਪਾਰਟੀ ਕਦੇ ਨਾ ਕਰ ਸਕੀ। ਇਸਦੇ ਫਲਸਰੂਪ ਇਸ ਮਹਾਨ ਕ੍ਰਾਂਤੀ ਨੇ ਪੂਰੇ ਏਸ਼ੀਆਂ, ਅਫਰੀਕਾ ਅਤੇ ਲਾਤੀਨੀ ਅਮਰੀਕਾ 'ਚ ਜੋ ਇਨਕਲਾਬੀ ਪਰਿਵਰਤਨ ਲਿਆਂਦਾ, ਉਹ ਕਦੇ ਸਾਡੀ ਨਜਰ 'ਚ ਨਹੀਂ ਆਇਆ। ਇਸਦੇ ਫਲਸਰੂਪ 65 ਕਰੋੜ ਲੋਕਾਂ ਦੇ ਸ਼ਾਨਦਾਰ ਸੱਦੇ-'ਦੇਖੋ, ਅਸੀਂ ਖੁਦ ਆਪਣੇ ਆਪ ਨੂੰ ਸਮਾਜਵਾਦ ਦੇ ਰਾਹ ਤੇ ਲੈ ਗਏ ਹਾਂ; ਨਹੀਂ, ਅਮਰੀਕੀ ਸਾਮਰਾਜਵਾਦ ਵੀ ਸਾਡੀ ਇਸ ਬੇਰੋਕ ਕ੍ਰਾਂਤੀਕਾਰੀ ਧਾਰਾ ਦੀ ਤੇਜ ਰਾਤੀ ਨੂੰ ਰੋਕ ਨਹੀਂ ਸਕਿਆ। ਇਸ ਸ਼ਕਤੀਸ਼ਾਲੀ ਇਨਕਲਾਬੀ ਅਵਾਜ਼ ਦੇ ਮਹੱਤਵ ਨੂੰ ਅਸੀਂ ਸਮਝ ਨਹੀਂ ਸਕੇ।
![]() |
ਚਾਰੂ ਮਜੂਮਦਾਰ
ਪਰ ਲੜਾਕੂ ਜਨਤਾ ਨੇ ਗਲਤੀ ਨਹੀਂ ਕੀਤੀ। ਉਹ ਇਨਕਲਾਬੀ ਚਿੰਗਾਰੀ ਜਾਂ ਗਿਰੀ ਹੈ। ਵੀਅਤਨਾਮ 'ਚ, ਕਿਊਬਾ 'ਚ, ਲਾਤੀਨੀ ਅਮਰੀਕਾ ਦੇ ਹਰ ਦੇਸ਼ 'ਚ।
ਭਾਰਤ ਦੇ ਲੋਕਾਂ ਨੇ ਵੀ ਉਸ ਸੱਦੇ ਦਾ ਜਵਾਬ ਦਿੱਤਾ। ਉਸੇ ਦਾ ਰੂਪ 1949 ਦੇ ਆਪ ਮੁਹਾਰੇ ਲੋਕ ਜਮਹੂਰੀ ਇਨਕਲਾਬ 'ਚ ਦੇਖਦੇ ਹਾਂ, ਜਿਸਨੂੰ ਅਸੀਂ ਸਮਾਜਵਾਦੀ ਇਨਕਲਾਬ ਦੇ ਸ਼ੰਕੀਰਨ ਦਾਇਰੇ 'ਚ ਦੇਖਦੇ ਹੋਏ ਦਬਾਅ ਦਿੱਤਾ ਕੇਵਲ ਇਹੀ ਨਹੀਂ, ਉਸ ਆਪ ਮੁਹਾਰੇ ਸੰਘਰਸ਼ ਦੇ ਸ੍ਰੋਤ, ਮਹਾਨ ਚੀਨੀ ਇਨਕਲਾਬ ਅਤੇ ਉਸਦੇ ਮਹਾਨ ਨੇਤਾ ਕਾਮਰੇਡ ਮਾਓ-ਜੇ-ਤੁੰਗ ਦੇ ਖਿਲਾਫ ਖੁੱਲ੍ਹੇਆਮ ਆਲੋਚਨਾ ਕਰਕੇ ਸਮੁੱਚੀ ਚੀਨੀ ਕ੍ਰਾਂਤੀ ਦੇ ਮਹੱਤਵ ਨੂੰ ਨਕਾਰ ਦੇਣ ਦੀ ਕੋਸ਼ਿਸ ਕੀਤੀ ਗਈ। ਸਭ ਤੋਂ ਵੱਧ ਕੇ, ਬਆਦ 'ਚ ਇਸ ਇਨਕਲਾਬ ਨੂੰ ਪਾਰਟੀ ਦੇ ਅੰਦਰ ਅਵਾਜ ਉੱਠੀ, ਚੀਨ ਦੇ ਰਾਹ ਤੇ ਨਹੀਂ, ਬਲਕਿ ਸੱਚੇ ਭਾਰਤੀ ਰਾਜ ਤੇ ਹੀ ਇਨਕਲਾਬ ਸਫ਼ਲ ਹੋਵੇਗਾ ਅਤੇ ਇੱਥੋਂ ਹੀ ਅੱਜ ਦੇ ਸੋਧਵਾਦ ਨੇ ਜਨਮ ਲਿਆ। ਉਨ੍ਹਾਂ ਦਿਨਾਂ ਦੀ ਇਸ ਖੱਬੇਪੱਖੀ ਸੰਕੀਰਨਤਾਵਾਦ ਦੇ ਕਾਰਨ ਹੀ ਅਸੀਂ ਉਸ ਸੰਘਰਸ਼ ਨੂੰ ਸਹੀ ਰਾਹ ਤੇ ਸੰਚਾਲਿਤ ਨਹੀਂ ਕਰ ਸਕੇ।
ਪਰ ਨਹੀਂ ਕਾਮਰੇਡੋ; 1949 ਦੀ ਉਸ ਇਨਕਲਾਬੀ ਜੱਦੋਜਹਿਦ ਦੇ ਜਵਾਰ ਨੂੰ ਖਤਮ ਨਹੀਂ ਕੀਤਾ ਜਾ ਸਕਿਆ, ਕਿਉਂਕਿ ਕੋਈ ਵੀ ਸਾਮਰਾਜਵਾਦ ਚੀਨੀ ਇਨਕਲਾਬ, ਪੀਕਿੰਗ ਸ਼ਹਿਰ ਦੇ ਆਸ਼ਾ ਦੇ ਲਾਲ ਝੰਡੇ ਨੂੰ ਮਿਟਾ ਨਹੀਂ ਸਕਿਆ।
ਫਿਰ ਉਸ ਦੱਬੇ ਹੋਏ ਸੰਘਰਸ਼ ਦੇ ਵਿਸ਼ਾਲ ਜਵਾਰ ਨੂੰ ਦੇਖਦੇ ਹਾਂ 1951 ਦੇ ਕੋਰੀਆਈ ਯੁੱਧ 'ਚ। ਉਸਦਾ ਪੂਰਨ ਪ੍ਰਗਟਾਵਾ ਵੇਖਦੇ ਹਾਂ ਆਪ ਮੁਹਾਰੇ ਜਲੂਸਾਂ, ਸਭਾਵਾਂ ਦੇ ਰਾਹੀਂ ਚੀਨੀ-ਕੋਰੀਆਈ ਸੰਯੁਕਤ ਜਵਾਬੀ ਹਮਲੇ ਦਾ ਸਵਾਗਤ ਕਰਨ ਦੌਰਾਨ। ਇਸ ਦਾ ਵਿਸਥਾਰਤ ਰੂਪ 1952 ਦੀਆਂ ਆਮ ਚੋਣਾਂ 'ਚ ਕਮਿਊਨਿਸਟ ਪਾਰਟੀ ਦੀ ਵਿਰਾਟ ਜਿੱਤ 'ਚ ਵੇਖਦੇ ਹਾਂ ਅਤੇ ਇਸੇ ਦਾ ਲੜਾਕੂ ਸਰੂਪ ਵੇਖਦੇ ਹਾਂ 1953-54 'ਚ ਲੜਾਕੂ ਲੋਕਾਂ ਦੇ ਆਪ-ਮੁਹਾਰੇ ਤੌਰ ਤੇ ਬੈਰੀਕੇਡਾਂ ਨੂੰ ਖੜਾ ਕਰਨ ਦੇ ਜਰੀਏ।
ਅਸੀਂ ਨਹੀਂ ਸਮਝ ਸਕੇ, ਪਰ ਬੁਰਜੂਆਜੀ ਸਮਝ ਗਈ, ਉਹ ਲੜਾਕੂ ਲੋਕਾਂ ਦੇ ਰੋਹ ਨੂੰ ਪਹਿਚਾਣ ਗਈ ਅਤੇ ਉਸਦੇ ਸ੍ਰੋਤ ਨੂੰ ਜਾਣ ਗਈ। ਉਸਨੇ ਮਹਿਸੂਸ ਕੀਤਾ ਕਿ ਇਸ ਮਹਾਨ ਇਨਕਲਾਬ ਵੱਲ ਲਾਪ੍ਰਵਾਹੀ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਲੋਕਾਂ ਨੂੰ ਧੋਖਾ ਦੇਣ ਲਈ ਉਸਨੇ ਸਮਾਜਵਾਦੀ ਰਾਜ ਵੱਲ, ਮਹਾਨ ਚੀਨੀ ਇਨਕਲਾਬ ਵੱਲ, ਆਪਣਾ ਮੂੰਹ ਘੁਮਾਇਆ। ਇਸੇ ਕਾਰਨ ਇਸਨੇ ਬਾਂਰਾਡੰਗ ਮਹਾਂ ਸੰਮੇਲਨ 'ਚ ਪੰਚਸ਼ੀਲ 3 'ਚ ਹਿੱਸਾ ਲਿਆ।
ਪਤਨਸ਼ੀਲ ਸਾਮਰਾਜਵਾਦ ਨੇ ਵੀ ਮਹਿਸੂਸ ਕੀਤਾ ਕਿ ਪੁਰਾਣੇ ਤਰੀਕੇ ਨਾਲ ਚੱਲਣਾ ਹੋਰ ਸੰਭਵ ਨਹੀਂ ਹੈ। ਇਸ ਲਈ ਉਸਨੇ ਨਵਾਂ ਰੂਪ ਧਾਰਨ ਕਰ ਲਿਆ, ਡਾਲਰ ਦੀ ਭੇਂਟ, ਦਿੱਤੀ ਸ਼ੋਸ਼ਣ ਦਾ ਨਵਾਂ ਕਾਇਦਾ ਸ਼ੁਰੂ ਕੀਤਾ, ਤੇ ਸ਼ੁਰੂ ਹੋਇਆ ਨਵ-ਬਸਤੀਵਾਦ।
ਜਦੋਂ ਸਾਮਰਾਜਵਾਦੀ ਅਤੇ ਦੁਨੀਆਂ ਦੇ ਸਾਰੇ ਪਿਛਾਖੜੀਏ ਆਪਣੇ ਆਪ ਨੂੰ ਬਚਾਉਣ ਦੇ ਲਈ ਹਨੇਰੇ 'ਚ ਭਟਕ ਰਹੇ ਸੀ, ਤਦ 1956 'ਚ ਗਦਾਰ ਖਕੁਸ਼ਚੋਣ ਦੀ ਸੋਧਵਾਦੀ ਨੀਤੀ ਨੇ ਉਨ੍ਹਾਂ ਦੇ ਸਾਹਮਣੇ ਨਵੀਂ ਆਸ਼ਾ ਦੀ ਕਿਰਨ ਲਿਆਂਦੀ। ਭਾਰਤ ਦੀ ਪਿਛਾਖੜੀ ਸਰਕਾਰ ਨੇ ਖਰੁਸ਼ਚੋਵ ਦੇ ਆਤਮਨਿਰਭਰ ਪੂੰਜੀਵਾਦ (independent capitalist) ਰਾਹ ਤੇ ਲੋਕਾਂ ਦੇ ਮਨ 'ਚ ਭਰਮ ਪੈਦਾ ਕਰਨ ਦਾ ਰਾਹ ਫੜਿਆ।
ਪਰ ਪਿਛਾਖੜੀ ਸਰਕਾਰ ਜਾਣਦੀ ਸੀ ਕਿ ਇਹ ਬੇਕਾਰ ਹੈ। ਭਰਮਾਉਣ ਵਾਲਾ ਹੈ। ਇਸੇ ਕਾਰਨ, ਭਾਰਤ ਦੇ ਬੁਰਜੂਆ ਵਰਗ ਦੀ ਪਿਛਾਖੜੀ ਸਰਕਾਰ 1959 'ਚ ਅਮਰੀਕੀ ਸਾਮਰਾਜਵਾਦ ਦੇ ਨਾਲ ਗੁਪਤ ਸੇਧੀ 'ਚ ਬੱਝੀ।
ਇਸੇ ਕਾਰਨ, 1959 'ਚ ਇੱਕ ਪਾਸੇ ਉਸਨੇ ਜਿਵੇਂ ਕੇਰਲਾ 'ਚ ਸ਼ਾਸ਼ਨ-ਪ੍ਰਬੰਧ ਖੋਹ ਕੇ ਜਮਹੂਰੀਅਤ ਤੇ ਹਮਲਾ ਕੀਤਾ, ਉਸੇ ਤਰ੍ਹਾਂ ਦੂਜੇ ਪਾਸੇ ਆਪ-ਮੁਹਾਰੇ ਸੰਘਰਸ਼ ਦੇ ਸ੍ਰੋਤ, ਮਹਾਨ ਚੀਨੀ ਲੋਕ ਜਮਹੂਰੀ ਦੇਸ਼ ਦੇ ਖਿਲਾਫ ਕੂੜ ਪ੍ਰਚਾਰ ਕਰਨਾ ਸ਼ੁਰੂ ਕੀਤਾ, ਤਿੱਬਤ ਦੇ ਸਾਮਰਾਜਵਾਦੀ ਏਜੰਟ ਦਲਾਈਲਾਮਾ ਨੂੰ ਪਨਾਹ ਦਿੱਤੀ। ਪਰ, ਇਸਦੇ ਬਾਵਯੂਦ ਜਨ ਲੋਕਾਂ ਨੇ ਆਪ ਮੁਹਾਰੇ ਰੂਪ 'ਚ ਸੰਘਰਸ਼ ਦੇ ਰਾਹ ਤੇ ਕਦਮ ਵਧਾਏ, ਤਦ ਬੁਰਜੂਆਜੀ ਨੇ ਬਿਨਾਂ ਦੇਰ ਕੀਤੇ 80 ਲੋਕਾਂ ਦੇ ਗੋਲੀ ਮਾਰ ਕੇ ਹੋਤਿਆ ਕਰ ਦਿੱਤੀ। ਸ਼ਾਂਤੀਪੂਰਨ ਨਾਲ ਸਮਾਜਵਾਦ 'ਚ ਪਹਿਚਾਣ ਦੀ ਸੰਭਾਵਨਾ ਵੀ ਖਤਮ ਹੋ ਗਈ।
ਪਰ ਨਹੀਂ ਕਾਮਰੇਡੋ, ਉਦੋਂ ਵੀ ਲੋਕ ਸਰਕਾਰ ਦੀ ਤਾਕਤ ਦੇ ਸਾਹਮਣੇ ਨਹੀਂ ਰੁਕੇ। 1960 ਦੀ ਆਪ ਮੁਹਾਰੀ ਹੜਤਾਲ ਪੂਰੇ ਭਾਰਤ 'ਚ ਵਿਆਪਕ ਰੂਪ ਨਾਲ ਫੈਲ ਗਈ, ਕਿਉਂਕਿ ਇਸ ਤਾਕਤ ਨਾਲ ਸੈਂਕੜੇ ਹਜ਼ਾਰਾਂ ਗੁਣਾ ਜਿਆਦਾ ਤਾਕਤ ਦੇ ਅਧਾਰ ਤੇ ਚੀਨੀ ਇਨਕਲਾਬ ਦੀ ਮਸ਼ਾਲ ਨੇ ਇਸਨੂੰ ਰਾਹ ਦਿਖਾਇਆ। ਇਸ ਲਈ ਕਾਮਰੇਡੋ, ਕਮਿਊਨਿਸਟ ਪਾਰਟੀ ਦੇ ਬਿਨਾਂ ਵੀ ਲੋਕਾਂ ਨੇ ਆਮ ਮੁਹਾਰੇ ਰੂਪ 'ਚ ਸੰਘਰਸ਼ ਦੇ ਰਾਹ ਤੇ ਕਦਮ ਵਧਾਏ।
ਜਦੋਂ, ਇਸ ਆਪ ਮੁਹਾਰੇ ਸੰਘਰਸ਼ ਦੀ ਲੜਾਕੂ ਜਨਤਾ ਹਥਿਆਰਾਂ ਦੀ ਚੋਟ ਖਾ ਕੇ ਹੋਰ ਵੀ ਕਠੋਰ ਸੰਘਰਸ਼ ਦੀ ਗੱਲ ਸੋਚ ਰਹੀ ਸੀ, ਉਦੋਂ (1962) ਬਦਲਵੀਂ ਸਰਕਾਰ ਦਾ ਨਾਅਰਾ ਉਸਦੇ ਮਨ 'ਚ ਇਨਕਲਾਬੀ ਉਤਸ਼ਾਹ ਨਹੀਂ ਪੈਦਾ ਕਰ ਸਕਿਆ, ਕਿਉਂਕਿ, ਉਨ੍ਹਾਂ ਨੇ ਜਵਾਬ ਮੰਗਿਆ ਸੀ ਕਿ ਕੇਰਲਾ ਦੀ ਘਟਨਾ ਬੰਗਾਲ 'ਚ ਘਟਨ ਨਾਲ ਕੀ ਹੋਵੇਗਾ ? ਅਸੀਂ ਇਸ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕੇ। ਕੇਰਲਾ ਦੀ ਘਟਨਾ ਬੰਗਾਲ 'ਚ ਘਟਨ ਨਾਲ ਹਥਿਆਰਬੰਦ ਜੱਦੋਜਹਿਦ ਹੀ ਇਸ ਸਰਕਾਰ ਨੂੰ ਉਖਾੜਨ ਦਾ ਇੱਕੋ-ਇੱਕ ਰਾਹ ਹੋਵੇਗਾ, ਇਹ ਸਹੀ ਸ਼ਕਤੀਸ਼ਾਲੀ ਜਵਾਬ ਅਸੀਂ ਉਸ ਦਿਨ ਨਹੀਂ ਰੱਖ ਸਕੇ।
ਪਰ ਬੁਰਜੂਆਜੀ ਨੇ ਲੜਾਕੂ ਲੋਕਾਂ ਦੇ ਚਿਹਰੇ ਨੂੰ ਵੇਖਣ 'ਚ ਗਲਤੀ ਨਹੀਂ ਕੀਤੀ, ਇਸ ਲਈ 1962 'ਚ ਭਾਰਤ ਸਰਕਾਰ ਨੇ ਲੜਾਕੂ ਲੋਕਾਂ ਦੇ ਸੰਘਰਸ਼ ਦੇ ਸਰੋਤ ਉੱਤੇ ਹਮਲਾ ਕੀਤਾ, ਹਮਲਾ ਕੀਤਾ ਮਹਾਨ ਚੀਨੀ ਲੋਕ ਜਮਹੂਰੀਅਤ ਤੇ। ਪਰ ਦੋ ਘਟਨਾਵਾਂ ਘਟ ਜਾਣ ਦੇ ਕਾਰਨ ਬੁਰਜੂਆਜੀ ਨੇ ਖੁਦ ਹੀ ਆਪਣੀ ਕਬਰ ਪੱਟ ਲਈ। ਪਹਿਲੀ ਧਨੀ ਵਰਗ ਦੀ ਸੈਨਾ ਦੀ ਹਾਰ ਕਾਰਨ ਇਸ ਸਰਕਾਰ ਦੀ ਕਮਜੋਰੀ ਦਾ ਨੰਗਾ ਰੂਪ ਲੜਾਕੂ ਲੋਕਾਂ ਦੇ ਸਾਹਮਣੇ ਚਿੱਟੇ ਦਿਨ ਦੀ ਤਰ੍ਹਾਂ ਸਾਫ ਹੋ ਗਿਆ, ਲੜਾਕੂ ਲੋਕਾਂ ਨੇ ਸੰਘਰਸ਼ ਦੀ ਨਵੀਂ ਰੌਸ਼ਨੀ ਪਾਈ। ਦੂਸਰੀ, ਚੀਨ ਦੀ ਸੈਨਾ ਦੁਆਰਾ ਇੱਕਤਰਫਾ ਭਾਰਤੀ ਇਲਾਕੇ ਤੋਂ ਹਟ ਜਾਣ ਦੇ ਕਾਰਨ ਗੈਰ ਕੁਦਰਤੀ ਰਾਸ਼ਟਰਵਾਦ ਦੀ ਜਹਿਰੀਲੀ ਛੋਹ ਕਿਸਾਨ ਨੂੰ ਨਾ ਛੋਹ ਸਕੀ। ਧਨੀ ਵਰਗ ਹਿੰਸਕ ਹੋਇਆਂ, ਉਸਨੇ ਕਮਿਊਨਿਸਟਾਂ ਨੂੰ ਬੰਦੀ ਬਣਾਲਿਆ।
ਪਰ, ਆਪ ਮੁਹਾਰੇ ਸੰਘਰਸ਼ ਨੂੰ ਉਹ ਰੋਕ ਨਹੀਂ ਸਕੇ। ਮੁਬੰਈ ਬੰਦ ਹੋਇਆ ਦਮਦਮ ਲੜਾਈ ਸ਼ੁਰੂ ਹੋਈ। ਇਸ ਭਿਅੰਕਰ ਸਥਿਤੀ ਤੋਂ ਛੁਟਕਾਰਾ ਪਾਉਣ ਲਈ ਧਨੀ ਵਰਗ ਨੇ ਕਮਿਊਨਿਸਟਾਂ ਨੂੰ ਛੱਡਕੇ ਉਸਦੇ ਆਪਸੀ ਵਿਰੋਧਾਂ ਨੂੰ ਵਰਤੋ 'ਚ ਲਿਆਉਣ ਦੀ ਕੋਸਿਸ਼ ਕੀਤੀ।
ਪਰ ਸਮਾਜਵਾਦ ਦੀਆਂ ਪੱਤਲਾਂ ਚੱਟਣ ਵਾਲੇ ਡਾਂਗੇ ਦੀ ਬਦਨਾਮ ਚਿੱਠੀ ਨੇ ਉਨ੍ਹਾਂ ਦੀ ਆਸ਼ਾ ਤੇ ਪਾਣੀ ਫੇਰ ਦਿੱਤਾ, ਗਠਿਤ ਹੋਈ ਨਵੀਂ ਇਨਕਲਾਬੀ ਪਾਰਟੀ, ਪਤਨ ਹੋਇਆ ਖਰੁਸ਼ਚੋਵ ਦਾ, ਮਾਰ ਖਾਈ ਪ੍ਰਚੰਡ ਰੂਪ ਨਾਲ ਵਿਸ਼ਵ-ਸੋਧਵਾਦ ਨੇ। ਕਿਸ ਖੰਭੇ ਦਾ ਸਹਾਰਾ ਲੈ ਕੇ ਧਨੀ ਵਰਗ ਨੇ ਚੀਨ ਦੇ ਖਿਲਾਫ ਹਮਲਾ ਸ਼ੁਰੂ ਕੀਤਾ ਸੀ, ਉਹ ਖੰਭਾ ਵੀਅਤਨਾਮ 'ਚ ਹਿੱਲਣ ਲੱਗਾ। ਧਨੀ ਵਰਗ ਹੱਕਾ-ਬੱਕਾ ਰਹਿ ਗਿਆ, ਉਸਨੇ ਆਪਣੀ ਪਿੱਠ ਪਿੱਛੇ ਦੀਵਾਰ ਵੇਖੀ-ਪਿੱਛੇ ਹਟਣ ਦਾ ਕੋਈ ਉਪਾਅ ਨਹੀਂ। ਇਸ ਲਈ ਉਸਨੇ ਹਮਲਾ ਸ਼ੁਰੂ ਕੀਤਾ। ਇੱਕ ਹਜਾਰ ਕਮਿਊਨਿਸਟਾਂ ਨੂੰ ਬੰਦੀ ਬਣਾਇਆ। ਪਰ ਲੜਾਕੂ ਲੋਕਾਂ ਨੇ ਕੇਰਲਾ 'ਚ ਆਪਣੀ ਰਾਇ ਜ਼ਾਹਰ ਕੀਤੀ। ਸਰਕਾਰ ਨੇ ਵੇਖਿਆ ਆਪ-ਮੁਹਾਰੇ ਸੰਘਰਸ਼ ਦੇ ਤੂਫਾਨ ਨੇ ਲੋਕ ਜਮਹੂਰੀ ਦਾ ਨਕਾਬ ਪਾੜ ਸੁੱਟਿਆ।
ਪਰ ਨਹੀਂ, ਹਜ਼ਾਰਾਂ ਕਮਿਊਨਿਸਟਾਂ ਨੂੰ ਬੰਦ ਬਣਾਕੇ, ਹਜ਼ਾਰਾਂ ਦਮਨ ਦੀ ਕਾਰਵਾਈਆਂ ਚਲਾਕੇ ਵੀ ਉਸ ਆਪ-ਮੁਹਾਰੇ ਸੰਘਰਸ਼ ਨੂੰ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਚੀਨ ਦੀ ਕ੍ਰਾਂਤੀ ਖਤਮ ਨਹੀਂ ਕੀਤੀ ਜਾ ਸਕਦੀ। ਕੋਈ ਵੀ ਤੂਫਾਨ ਉਸ ਕ੍ਰਾਂਤੀ ਦੀ ਮਸ਼ਾਲ ਨੂੰ ਨਹੀਂ ਬੁਝਾ ਸਕਦਾ।
ਸ਼ੁਦਾਈ ਧਨੀ ਵਰਗ ਇਹ ਜਾਣਦਾ ਹੈ, ਇਸ ਲਈ ਉਸਨੇ ਆਪਣੇ ਕਮਜੋਰ ਸਥਾਨਾਂ ਬਾਰੇ ਅਵਾ-ਤਵਾ ਬਕਣਾ ਸ਼ੁਰੂ ਕੀਤਾ ਹੈ। ਮਿਲਟਰੀ ਦੇ ਵਿੱਚ ਸੰਗਠਨ ਬਣਨ ਦੀ ਕਲਪਨਾ ਮਾਤਰ ਨਾਲ ਉਹ ਜਾਗ ਉੱਠਦਾ ਹੈ, ਤੇਲੰਗਾਨਾ ਦਾ ਭੂਤ ਵੇਖਣਾ ਸ਼ੁਰੂ ਕਰਦਾ ਹੈ।
ਹਾਂ, ਕਾਮਰੇਡ, ਅੱਜ ਦ੍ਰਿੜਤਾਪੂਰਵਕ ਲੋਕਾਂ ਦੇ ਸਾਹਮਣੇ ਬੁਲੰਦ ਅਵਾਜ ਰੱਖਣੀ ਹੋਵੇਗੀ-ਇਲਾਕੇ ਦੇ ਅਧਾਰ 'ਤੇ ਸੱਤਾ ਤੇ ਕਬਜਾ ਹੀ ਸਾਡਾ ਰਾਹ ਹੈ। ਉਸਦੀ ਸਭ ਤੋਂ ਕਮਜੋਰ ਥਾਂ 'ਤੇ ਕਰਾਰੀ ਚੋਟ ਮਾਰਕੇ ਧਨੀ ਵਰਗ ਨੂੰ ਕੰਬਾਉਣਾ ਹੋਵੇਗਾ। ਰੋਹਲੀ ਵੰਗਾਰ ਨਾਲ ਲੋਕਾਂ ਦੇ ਸਾਹਮਣੇ ਕਹਿਣਾ ਹੋਵੇਗਾ, ਉੱਧਰ ਵੇਖੋ, ਗਰੀਬ, ਪਿਛੜੇ ਚੀਨ ਨੇ 16 ਸਾਲ ਦੇ ਅੰਦਰ ਸਮਾਜਵਾਦੀ ਢਾਂਚੇ ਨਾਲ ਆਪਣੀ ਅਰਥ ਨੀਤੀ ਮਜਬੂਤ ਅਤੇ ਦ੍ਰਿੜ ਬਣਾ ਲਈ ਹੈ। ਦੂਜੇ ਪਾਸੇ ਦਿਖਾਉਣਾ ਹੋਵੇਗਾ ਇਸ ਦੇਸ਼-ਧ੍ਰੋਹੀ ਸਰਕਾਰ ਨੂੰ, ਜਿਸਨੇ 17 ਸਾਲ ਦੇ ਅੰਦਰ ਭਾਰਤ ਨੂੰ ਸਾਮਰਾਜਵਾਦੀ ਸ਼ੋਸ਼ਣ ਦੇ ਰੰਗਮੰਚ 'ਚ ਬਦਲ ਦਿੱਤਾ ਹੈ, ਜਿਸਨੂੰ ਤਮਾਮ ਭਾਰਤ ਵਾਸੀਆਂ ਨੁੰ ਬਿਦੇਸ਼ੀਆਂ ਦੇ ਸਾਹਮਣੇ ਮੰਗਤਿਆਂ 'ਚ ਬਦਲ ਦਿੱਤਾ ਹੈ।
ਆਓ, ਕਾਮਰੇਡੋ, ਮਜਦੂਰ ਵਰਗ ਦੀ ਅਗਵਾਈ 'ਚ ਜਰੱਈ ਇਨਕਲਾਬ ਦੇ ਪ੍ਰਗਰਾਮ ਨੁੰ ਲੈ ਕੇ ਸਮੁੱਚੀ ਮਿਹਨਤਕਸ਼ ਜਨਤਾ ਇੱਕ ਸਾਥ ਮਿਲਕੇ ਇਸ ਸਰਕਾਰ ਦੇ ਖਿਲਾਫ ਹਥਿਆਰਬੰਦ ਸੰਘਰਸ਼ ਦੇ ਲਈ ਤਿਆਰ ਹੋ ਜਾਵੇ। ਦੂਜੇ ਪਾਸੇ ਕਿਸਾਨ-ਬਗਾਵਤਾਂ ਦੇ ਜਰੀਏ ਮੁਕਤ ਕਿਸਾਨ ਇਲਾਕੇ ਬਣਾਕੇ ਲੋਕਾਂ ਦੇ ਨਵ-ਜਮਹੂਰੀ ਭਾਰਤ ਦੀ ਨੀਂਹ ਰੱਖੀਏ। ਆਓ, ਸਾਥ ਮੋਢੇ ਮਿਲਾਕੇ ਗਰਜ ਉੱਠੀਏ
ਭਾਰਤ ਦਾ ਮੰਡਰਾਉਂਦਾ ਹਥਿਆਰਬੰਦ ਸੰਘਰਸ਼ ਜਿੰਦਾਬਾਦ
ਮਜ਼ਦੂਰ-ਕਿਸਾਨ ਮਿਹਨਤਕਸ਼ ਲੋਕਾਂ ਦਾ ਏਕਾ ਜਿੰਦਾਬਾਦ
9-5-1965
ਤਰਜਮਾ-ਮਨਦੀਪ

No comments:
Post a Comment