ਸੰਘਰਸ਼ ਦੇ ਗੀਤ
ਤੁਸੀਂ ਮੈਨੂੰ ਜਕੜ ਲਵੋ
ਚੌਂਪਾਸਿਆਂ ਤੋਂ
ਖੋਹ ਲਵੋ ਮੇਰੀਆਂ ਕਿਤਾਬਾਂ ਅਤੇ ਸ਼ਿਗਾਰ
ਗੱਡ ਦੇਵੋ ਮੇਰਾ ਮੂੰਹ ਮਿੱਟੀ ਵਿੱਚ
ਕਵਿਤਾ ਮੇਰੇ ਧੜਕਦੇ ਦਿਲ ਦਾ ਲਹੂ ਹੈ
ਮੇਰੀ ਰੋਟੀ ਦਾ ਖਾਰਾਪਣ
ਮੇਰੀਆਂ ਅੱਖਾਂ ਦੀ ਤਰਲਤਾ
ਇਹ ਲਿਖੀ ਜਾਵੇਗੀ ਨੌਂਹਾਂ ਨਾਲ
ਅੱਖਾਂ ਦੇ ਕੋਇਆਂ 'ਚੋਂ, ਛੁਰਿਆਂ ਨਾਲ
ਮੈਂ ਇਸਨੂੰ ਗਾਵਾਂਗਾ
ਆਪਣੀ ਕੈਦ-ਕੋਠੜੀ 'ਚ, ਗੁਸਲਖਾਨੇ ਵਿੱਚ
ਤਬੇਲੇ ਵਿਚ, ਚਾਬੁਕ ਹੇਠ
ਹੱਥਕੜੀਆਂ ਨਾਲ ਜਕੜਿਆ,
ਜੰਜੀਰਾਂ ਵਿਚ ਬੰਨ੍ਹਿਆ ਹੋਇਆ
ਲੱਖਾਂ ਬੁਲਬੁਲੇ ਹਨ ਮੇਰੇ ਅੰਦਰ
ਮੈਂ ਗਾਵਾਂਗਾ
ਗਾਵਾਂਗਾ ਮੈਂ
ਆਪਣੇ ਸੰਘਰਸ਼ ਦੇ ਗੀਤ

No comments:
Post a Comment