(ਪੰਜ ਕੁ ਸਾਲ ਪਹਿਲਾਂ ਇਕ ਕਿਤਾਬ ਦੇ ਸਿਲਸਿਲੇ 'ਚ ਚਾਰੂ ਮਜੂਮਦਾਰ ਦੇ ਅੱਠ ਦਸਤਵੇਜ ਅਨੁਵਾਦ ਕੀਤੇ ਸਨ। ਬਾਅਦ 'ਚ ਇਹ ਕੰਮ ਠੱਪ ਹੋ ਗਿਆ। ਇਤਿਹਾਸਕ ਦਸਤਾਵੇਜ ਹੋਣ ਦੇ ਕਰਕੇ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਤੁਹਾਡੇ ਤੇ ਹੈ ਕਿ ਤੁਸੀਂ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਸਨੂੰ ਕਿਵੇਂ ਵਾਚਦੇ ਓ।)
ਦਸਤਾਵੇਜ-6ਸੋਧਵਾਦ ਵਿਰੁੱਧ ਸਮਝੌਤਾਹੀਣ ਸੰਘਰਸ਼ ਰਾਹੀਂ ਸੱਚੀ ਇਨਕਲਾਬੀ ਪਾਰਟੀ ਉਸਾਰਨ ਦਾ ਸੰਘਰਸ਼ ਅੱਜ ਦਾ ਮੁੱਖ ਕਾਰਜ ਹੈ।
ਪਾਰਟੀ ਦੇ ਆਗੂਆਂ ਨੇ ਲੰਮੇ ਅਰਸੇ ਤੱਕ ਜੇਲ੍ਹ ਕੱਟਣ ਬਾਅਦ ਪਾਰਟੀ-ਕਾਂਗਰਸ ਬਾਅਦ ਕੇਂਦਰੀ ਕਮੇਟੀ ਦੀ ਪਹਿਲੀ ਇਕੱਤਰਤਾ ਕੀਤੀ। ਸੋਧਵਾਦ ਵਿਰੁੱਧ ਸੰਘਰਸ਼ ਕਰਕੇ ਜੋ ਪਾਰਟੀ ਜੱਥੇਬੰਦ ਹੋਈ, ਉਸ ਪਾਰਟੀ ਦੀ ਕੇਂਦਰੀ ਅਗਵਾਈ ਨੇ ਸਿਧਾਂਤਕ ਪ੍ਰਸਤਾਵ ਪਾਸ ਕਰਕੇ ਸਿੱਧਾ-ਸਿੱਧਾ ਐਲਾਨ ਕੀਤਾ ਕਿ ਮਹਾਨ ਚੀਨੀ ਪਾਰਟੀ ਭਾਰਤ ਸਰਕਾਰ ਬਾਰੇ ਜੋ ਸਾਰੀਆਂ ਆਲੋਚਨਾਵਾਂ ਕਰ ਰਹੀ ਹੈ, ਉਹ ਸਾਰੀਆਂ ਗਲਤ ਹਨ। ਨਾਲ ਹੀ ਨਾਲ ਉਨ੍ਹਾਂ ਨੇ ਪ੍ਰਸਤਾਵ 'ਚ ਇਹ ਵੀ ਕਿਹਾ ਕਿ ਸੋਵੀਅਤ ਸੋਧਵਾਦੀ ਅਗਵਾਈ ਦੀ ਆਲੋਚਨਾ ਨਹੀਂ ਕਰਨੀ ਹੋਵੇਗੀ, ਉਸ ਨਾਲ ਸਮਾਜਵਾਦ 'ਚ ਲੋਕਾਂ ਦਾ ਭਰੋਸਾ ਘੱਟ ਜਾਂਦਾ ਹੈ। ਭਾਵ, ਸੋਵੀਅਤ ਸੋਧਵਾਦੀ ਅਗਵਾਈ ਅਮਰੀਕੀ ਸਾਮਰਾਜਵਾਦ ਦੇ ਸਹਿਯੋਗ ਨਾਲ ਦੁਨੀਆਂ 'ਚ ਧੌਂਸ ਕਾਇਮ ਕਰਨ ਦੀ ਜੋ ਕੋਸ਼ਿਸ਼ ਕਰ ਰਿਹਾ ਹੈ, ਉਸਨੂੰ ਬੇਨਕਾਬ ਨਹੀਂ ਕਰਨਾ ਹੋਵੇਗਾ।
![]() |
ਚਾਰੂ ਮਜੂਮਦਾਰ
ਮਹਾਨ ਚੀਨੀ ਇਨਕਲਾਬ ਦੇ ਨੇਤਾ ਕਮਿਊਨਿਸਟ ਪਾਰਟੀ ਅਤੇ ਉਸਦੇ ਨੇਤਾ ਕਾਮਰੇਡ ਮਾਓ ਅੱਜ ਦੁਨੀਆਂ ਦੇ ਮਜਦੂਰ ਅਤੇ ਇਨਕਲਾਬੀ ਸੰਘਰਸ਼ ਦੀ ਅਗਵਾਈ ਕਰ ਰਹੇ ਹਨ। ਲੈਨਿਨ ਦੇ ਬਾਅਦ ਅੱਜ ਕਾਮਰੇਡ ਮਾਓ ਨੇ ਲੈਨਿਨ ਦੀ ਜਗ੍ਹਾ ਲੈ ਲਈ ਹੈ। ਇਸ ਤਰ੍ਹਾਂ ਚੀਨੀ ਪਾਰਟੀ ਅਤੇ ਕਾਮਰੇਡ ਮਾਓ ਦਾ ਵਿਰੋਧ ਕਰਕੇ ਸੋਧਵਾਦ ਦੇ ਖਿਲਾਫ ਸੰਘਰਸ਼ ਨਹੀਂ ਕੀਤਾ ਜਾ ਸਕਦਾ। ਮਾਰਕਸਵਾਦ-ਲੈਨਿਨਵਾਦ ਦੀ ਸ਼ੁੱਧਤਾ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ। ਚੀਨੀ ਪਾਰਟੀ ਦਾ ਵਿਰੋਧ ਕਰਕੇ ਭਾਰਤ ਦੀ ਪਾਰਟੀ-ਲੀਡਰਸ਼ਿਪ ਨੇ ਮਾਰਕਸਵਾਦ-ਲੈਨਿਨਵਾਦ ਦੇ ਇਨਕਲਾਬੀ ਰਾਹ ਨੂੰ ਤਿਆਗ ਦਿੱਤਾ ਹੈ, ਸੋਧਵਾਦ ਨੂੰ ਨਵੀਂ ਬੋਤਲ 'ਚ ਪਾ ਕੇ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਪਾਰਟੀ ਮੈਂਬਰਾਂ ਨੂੰ ਅੱਜ ਇਹ ਸਾਫ ਤੌਰ ਤੇ ਸਮਝਣਾ ਹੋਵੇਗਾ ਕਿ ਸੋਧਵਾਦ ਦੇ ਖਿਲਾਫ ਸੰਘਰਸ਼ 'ਚ ਇਹ ਪਾਰਟੀ-ਲੀਡਰਸ਼ਿਪ ਸਾਡਾ ਸੰਗੀ ਤਾਂ ਹੈ ਹੀ ਨਹੀਂ, ਸਹਿਯੋਗੀ ਵੀ ਨਹੀਂ ਹੈ।
ਸੋਵੀਅਤ ਸੋਧਵਾਦੀ ਅਗਵਾਈ ਅੱਜ ਅਮਰੀਕੀ ਸਾਮਰਾਜਵਾਦ ਦੇ ਸਹਿਯੋਗ ਨਾਲ ਸੰਸਾਰ ਚੌਧਰ ਲਈ ਕੋਸ਼ਿਸ਼ ਕਰ ਰਿਹਾ ਹੈ। ਉਹ ਅੱਜ ਹਰ ਕੌਮੀ ਮੁਕਤੀ ਸੰਘਰਸ਼ ਪ੍ਰਤੀ ਦੁਸ਼ਮਣੀ ਵਰਤ ਰਿਹਾ ਹੈ। ਇਨਕਲਾਬੀ ਪਾਰਟੀਆਂ ਨੂੰ ਤੋੜਕੇ ਸੋਧਵਾਦੀ ਅਗਵਾਈ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬੇਸ਼ਰਮੀ ਦੇ ਨਾਲ ਅਮਰੀਕੀ ਸਾਮਰਾਜਵਾਦ ਦੀ ਦਲਾਲੀ ਕਰ ਰਿਹਾ ਹੈ।
ਉਹ ਅੱਜ ਹੋਰ ਦੇਸ਼ਾਂ ਦੇ ਲੋਕ ਮੁਕਤੀ ਸੰਘਰਸ਼ ਦਾ ਦੁਸ਼ਮਣ ਹੈ, ਇਨਕਲਾਬੀ ਸੰਘਰਸ਼ ਦਾ ਦੁਸ਼ਮਣ ਹੈ। ਇਨਕਲਾਬੀ ਚੀਨ ਦਾ ਦੁਸ਼ਮਣ ਹੈ, ਇੱਥੋਂ ਤੱਕ ਕਿ ਸੋਵੀਅਤ ਲੋਕਾਂ ਦਾ ਵੀ ਦੁਸ਼ਮਣ ਹੈ। ਇਸ ਤਰ੍ਹਾਂ ਇਸ ਸੋਧਵਾਦੀ ਅਗਵਾਈ ਖਿਲਾਫ ਖੁੱਲ੍ਹੇਆਮ ਸੰਘਰਸ਼ ਨਾ ਚਲਾਉਣ ਨਾਲ ਅਮਰੀਕੀ ਸਾਮਰਾਜਵਾਦ ਦੇ ਖਿਲਾਫ ਸੰਘਰਸ਼ ਨਹੀਂ ਕੀਤਾ ਜਾ ਸਕਦਾ।
ਸਾਮਰਾਜਵਾਦ ਵਿਰੋਧੀ ਸੰਘਰਸ਼ 'ਚ ਸੋਵੀਅਤ ਸੋਧਵਾਦੀ ਅਗਵਾਈ ਹਿੱਸੇਦਾਰ ਨਹੀਂ ਹੈ। ਇਹ ਗੱਲ ਸਮਝਣ ਨਾਲ ਸਾਮਰਾਜ ਵਿਰੋਧੀ ਸੰਘਰਸ਼ ਦਾ ਸੰਚਾਲਨ ਕਰਨਾ ਅਸੰਭਵ ਹੈ। ਪਾਰਟੀ ਅਗਵਾਈ ਤਾਂ ਉਸ ਰਸਤੇ ਤੇ ਨਹੀਂ ਜਾ ਰਹੀ, ਉਲਟਾ ਵੱਖਰੇ ਲੇਖਾਂ ਦੇ ਜਰੀਏ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ ਕਰ ਰਿਹਾ ਹੈ ਕਿ ਥੋੜੀਆਂ-ਬਹੁਤੀਆਂ ਗਲਤੀਆਂ ਕਰਨ ਤੇ ਵੀ ਸੋਵੀਅਤ ਅਗਵਾਈ ਬੁਨਿਆਦੀ ਤੌਰ ਤੇ ਭਾਰਤ ਸਰਕਾਰ ਦੀ ਨੀਤੀ ਦਾ ਵਿਰੋਧ ਕਰ ਰਿਹਾ ਹੈ। ਅਤੇ ਸਾਮਰਾਜਵਾਦ ਦੇ ਰਾਹ ਤੇ ਹੀ ਹੈ, ਭਾਵ, ਸੋਵੀਅਤ ਅਗਵਾਈ ਜੋ ਹੌਲੀ-ਹੌਲੀ ਸੋਵੀਅਤ ਸਮਾਜਵਾਦੀ ਰਾਜ ਨੂੰ ਕਿਵੇਂ ਪੂੰਜੀਵਾਦੀ ਰਾਜ 'ਚ ਬਦਲ ਰਿਹਾ ਹੈ ਅਤੇ ਇਸ ਲਈ ਜੋ ਇਹ ਸੋਵੀਅਤ-ਅਮਰੀਕੀ ਸਹਿਯੋਗ ਹੋਇਆ ਹੈ, ਇਸ ਗੱਲ ਨੂੰ ਹੀ ਚਲਾਕੀ ਨਾਲ ਛੁਪਾਉਣ ਦੀ ਕੋਸਿਸ਼ ਕਰ ਰਿਹਾ ਹੈ।
![]() |
ਚਾਰੂ ਮਜੂਮਦਾਰ |
ਇਸ ਲਈ ਪਿਛਲੇ ਦੋ ਸਾਲਾਂ ਦੇ ਭਾਰਤ ਦੇ ਰਾਜਨੀਤਿਕ ਅਤੇ ਜੱਥੇਬੰਦਕ ਵਿਸ਼ਲੇਸ਼ਣ ਦੇ ਮਾਮਲੇ 'ਚ ਸਾਮਰਾਜਵਾਦ, ਖਾਸ ਕਰ ਅਮਰੀਕੀ ਸਾਮਰਾਜਵਾਦ, ਦੇ ਦਖਲ ਦੀ ਗੱਲ ਨਹੀਂ ਕੀਤੀ ਗਈ, ਜਦਕਿ ਜਾਨਸਨ ਤੋਂ ਲੈ ਕੇ ਤਮਫੀ ਤੱਕ ਅਮਰੀਕੀ ਸਾਮਰਾਜਵਾਦੀ ਸਰਕਾਰ ਦੇ ਪ੍ਰਤੀਨਿੱਧ ਵਾਰ-ਵਾਰ ਐਲਾਨ ਕਰ ਰਹੇ ਹਨ ਕਿ ਚੀਨ ਦੇ ਖਿਲਾਫ ਉਹ ਭਾਰਤ ਨੂੰ ਅਧਾਰ ਦੇ ਰੂਪ 'ਚ ਵਰਤਣਗੇ। ਐਨਾ ਜਿਆਦਾ ਮਹੱਤਵਪੂਰਨ ਸਵਾਲ ਕੇਂਦਰੀ ਕਮੇਟੀ ਦੀ ਨਜ਼ਰ 'ਚ ਹੀ ਨਹੀਂ ਆਇਆ। ਇਸ ਲਈ ਸਿਆਸੀ-ਜੱਥੇਬੰਦਕ ਪ੍ਰਸਤਾਵ 'ਚ ਸਾਮਰਾਜਵਾਦੀ ਜਵਾਬੀ ਹਮਲੇ ਖਿਲਾਫ ਪਾਰਟੀ ਮੈਂਬਰਾਂ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਗਈ, ਸਾਰਾ ਪ੍ਰਸਤਾਵ ਪੜ੍ਹਨ ਤੋਂ ਲੱਗਦਾ ਹੈ ਕਿ ਸਥਿਤੀ 'ਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ। ਕਿਸੇ-ਕਿਸੇ ਹਿੱਸੇ 'ਚ ਸਖਤੀ ਵੱਧ ਗਈ ਹੈ, ਆਮ ਸੰਘਰਸ਼ ਰਾਹੀਂ ਹੀ ਉਸਦਾ ਮੁਕਾਬਲਾ ਕੀਤਾ ਜਾ ਸਕਦਾ ਹੈ, ਪਿਛਲੇ ਦੋ ਸਾਲਾਂ ਦੇ ਸੰਘਰਸ਼ ਦੀ ਜੋ ਨਵੀਂ ਵਿਸ਼ੇਸ਼ਤਾ ਹੈ, ਭਾਵ ਉਲਟ ਇਨਕਲਾਬੀ ਹਿੰਸਾ ਦੇ ਖਿਲਾਫ ਇਨਕਲਾਬੀ ਹਿੰਸਾ ਦਾ ਪ੍ਰਗਟਾਵਾ, ਲੋਕ ਜੱਦੋਜਹਿਦ ਦੀ ਇਸ ਵਿਕਾਸਮੁੱਖੀ ਦਿਸ਼ਾ ਦੇ ਬਾਰੇ 'ਚ ਬਾਰੇ ਪਾਰਟੀ –ਲੀਡਰਸ਼ਿਪ ਪੂਰੀ ਤਰ੍ਹਾਂ ਚੁੱਪ ਹੈ। ਲੋਕ ਜੱਦੋ-ਜਹਿਦ ਦੇ ਸਵਾਲਾਂ ਨੂੰ ਉਨ੍ਹਾਂ ਨੇ ਇਸ ਰੂਪ 'ਚ ਪੇਸ਼ ਕੀਤਾ ਹੈ, ਜਿਸ ਨਾਲ ਮਹਿਜ ਇਹ ਸਿੱਟਾ ਨਿਕਲਿਆ ਕਿ ਆਗਾਮੀ ਚੋਣਾਂ 'ਚ ਗੈਰ-ਕਾਂਗਰਸੀ ਜਮਹੂਰੀ ਸਰਕਾਰ ਬਣਾਉਣਾ ਹੀ ਸਾਡਾ ਬੁਨਿਆਦੀ ਉਦੇਸ਼ ਹੋਵੇਗਾ। ਉਨ੍ਹਾਂ ਦੇ ਪ੍ਰਸਤਾਵ 'ਚ ਇੱਕ ਵੀ ਥਾਂ ਇਹ ਗੱਲ ਨਹੀਂ ਕਹੀ ਗਈ ਕਿ ਸਾਮਰਾਜਵਾਦੀ ਸ਼ੋਸ਼ਣ ਅਤੇ ਗੁਪਤ ਸ਼ਾਸ਼ਨ ਨੂੰ ਲੁਕਾਉਣ ਲਈ ਹੀ ਇਹ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਜਰੀਏ ਭਾਰਤ ਦੀ ਪਿਛਾਖੜੀ ਸਰਕਾਰ ਕਾਨੂੰਨੀ-ਵਿਵਸਥਾ ਪ੍ਰਤੀ ਮੋਹ ਫੈਲਾਉਣਾ ਚਾਹੁੰਦੀ ਹੈ ਅਤੇ ਉਸਦੀ ਹੀ ਆੜ੍ਹ 'ਚ ਸਾਮਰਾਜਵਾਦ ਦੇ ਹੁਕਮਾਂ ਨਾਲ ਸਾਡੇ ਦੇਸ਼ ਨੂੰ ਦੱਖਣੀ-ਪੂਰਬੀ ਏਸ਼ੀਆ 'ਚ ਉਲਟ ਇਨਕਲਾਬੀ ਅਧਾਰ ਦੇ ਰੂਪ 'ਚ ਤਿਆਰ ਕਰਨਾ ਚਾਹੁੰਦੀ ਹੈ ਅਤੇ ਜਨਤਾ ਦੇ ਇਨਕਲਾਬੀ ਹਿੱਸੇ ਤੇ ਖੂੰਖਾਰ ਹਮਲਾ ਕਰਕੇ ਜਨਤਾ ਦੇ ਵਿਰੋਧ ਨੂੰ ਸ਼ਾਂਤ ਕਰ ਦੇਣਾ ਚਾਹੁੰਦੀ ਹੈ। ਇੰਡੋਨੇਸ਼ੀਆਂ ਤੇ ਤਜਰਬੇ ਨੇ ਸਾਨੂੰ ਸਿਖਾਇਆ ਹੈ ਕਿ ਇਹ ਮਰਨਹਾਰ ਸਾਮਰਾਜਵਾਦ ਅੱਜ ਕਿੰਨਾ ਖੂੰਖਾਰ ਹੋ ਸਕਦਾ ਹੈ। ਪਾਰਟੀ-ਲੀਡਰਸ਼ਿਪ ਦੀ ਜਿੰਮੇਵਾਰੀ ਸੀ ਇਸ ਸਥਿਤੀ ਦਾ ਮੁਕਾਬਲਾ ਕਰਨ ਲਈ ਪਾਰਟੀ ਮੈਂਬਰਾਂ ਨੂੰ ਤਿਆਰ ਕਰਨਾ ਅਤੇ ਇਨਕਲਾਬੀ ਹਿੰਸਾ ਹੀ ਇੱਕੋ-ਇੱਕ ਰਾਹ ਹੈ। ਇਸਨੂੰ ਸਾਫ-ਸਾਫ ਰੱਖਣਾ ਅਤੇ ਸਮੁੱਚੀ ਪਾਰਟੀ ਨੂੰ ਇਸ ਅਧਾਰ ਤੇ ਜੱਥੇਬੰਦ ਕਰਨਾ। ਭਾਰਤ ਦੀ ਪਾਰਟੀ-ਲੀਡਰਸ਼ਿਪ ਨੇ ਨਾ ਸਿਰਫ ਇਸ ਕੰਮ ਨੂੰ ਨਹੀਂ ਕੀਤਾ, ਬਲਕਿ ਇਨਕਲਾਬੀ ਟਾਕਰੇ ਦੀ ਗੱਲ ਪਾਰਟੀ ਦੇ ਅੰਦਰ ਬੋਲਣ ਤੇ ਵੀ ਰੋਕ ਲਾ ਦਿੱਤੀ।
ਪਾਰਟੀ ਲੀਡਰਸ਼ਿਪ 'ਇਨਕਲਾਬੀ ਟਾਕਰਾ' ਜਾਂ 'ਹਥਿਆਰਬੰਦ ਜੱਦੋਜਹਿਦ' ਦੀ ਗੱਲ ਸੁਣਦਿਆਂ ਹੀ ਅਵਸਰਵਾਦੀ ਕਹਿ ਕੇ ਚੀਕ ਉੱਠਦੀ ਹੈ। ਪਰ ਨਾਲ ਦੀ ਨਾਲ ਉਹ ਇਨਕਲਾਬੀ ਘੋਲ, ਘਿਰਾਓ, ਗਲਾਤਾਰ ਹੜਤਾਲ ਆਦਿ ਗੱਲਾਂ ਦੀ ਮਨਮਾਨੇ ਢੰਗ ਨਾਲ ਵਰਤੋਂ ਕਰ ਰਹੇ ਹਨ। ਪਰ ਇਹਨਾਂ ਸੰਘਰਸ਼ਾਂ ਦੇ ਦਾਅਪੇਚ ਲਾਜ਼ਮੀ ਤੌਰ ਤੇ ਦਿੜ੍ਹਤਾ ਨਾਲ ਉਸ ਜਬਰ ਦਾ ਵਿਰੋਧ ਕਰਨ ਦੀ ਕੋਈ ਗੱਲ ਕਹਿਣ ਤੋਂ ਹੀ ਉਸ ਉੱਤੇ ਮੌਕਾਪ੍ਰਸਤੀ ਦਾ ਲੇਬਲ ਲਗਾ ਦਿੰਦੇ ਹਨ। ਦੇਸ਼-ਵਿਆਪੀ ਲਗਾਤਾਰ ਹੜਤਾਲ, ਮੱਧਵਰਗੀ ਕੱਟੜ ਖੱਬੇਪੱਖੀ ਅਵਾਜ ਦੇ ਇਲਾਵਾ ਹੋਰ ਕੁੱਝ ਨਹੀਂ ਹੈ। ਇੱਕ ਪਾਸੇ ਇਹ ਕੱਟੜਪੱਖੀ ਅਵਾਜ ਤਾਂ ਦੂਜੇ ਪਾਸੇ ਸਿਆਸੀ ਸਵਾਲ ਤੇ ਚੋਣਾਂ ਦੇ ਖੇਤਰ 'ਚ ਏਕਤਾ ਕਰਨ ਦੀ ਪ੍ਰਚੰਡ ਇੱਛਾ, ਜਿਸਦਾ ਮਤਲਬ ਹੈ ਬੁਰਜੂਆ ਵਰਗ ਦਾ ਪਿੱਛਲੱਗ ਬਣਨਾ।
ਇਸ ਤਰ੍ਹਾਂ ਇਹ ਪਾਰਟੀ ਲੀਡਰਸਿਪ ਭਾਰਤ ਦੇ ਲੋਕ ਹਮਹੂਰੀ ਇਨਕਲਾਬ ਦੀ ਜਿੰਮੇਵਾਰੀ ਲੈਣ ਤੋਂ ਇਨਕਾਰ ਕਰ ਰਿਹਾ ਹੈ ਆਓ ਇਸਦੇ ਫਲਸਰੂਪ ਉਹ ਆਧਨਿਕ ਸੋਧਵਾਦੀਆਂ ਦੀ ਘਟੀਆ ਚਾਲਬਾਜ਼ੀ, ਭਾਵ ਕਹਿਣੀ 'ਚ ਇਨਕਲਾਬੀ ਤੇ ਕਰਨੀ 'ਚ ਬੁਰਜੂਆਜੀ ਦੇ ਪਿੱਛਲੱਗ ਇਸ ਲਈ ਇੱਕੋ-ਇੱਕ ਮੌਜੂਦਾ ਪਾਰਟੀ ਢਾਂਚੇ ਅਤੇ ਉਸਦੇ ਜੱਥੇਬੰਦਕ ਢਾਂਚੇ ਨੂੰ ਢਹਿਢੇਰੀ ਕਰਨ ਰਾਹੀਂ ਹੀ ਇਨਕਲਾਬੀ ਪਾਰਟੀ ਜੱਥੇਬੰਦ ਹੋ ਸਕਦੀ ਹੈ। ਇਸ ਤਰ੍ਹਾਂ ਇਸ ਪਾਰਟੀ ਖਾਤਮੇ ਢਾਂਚੇ ਮੰਨਦਿਆਂ ਚੱਲਣ ਦਾ ਮਤਲਬ ਹੋਵੇਗਾ ਕਿ ਮਾਰਕਸਵਾਦੀਆਂ ਲੈਨਿਨਵਾਦੀਆਂ ਨੂੰ ਰੱਦ ਕਰ ਦੇਣਾ ਅਤੇ ਸੋਧਵਾਦੀ ਲੀਡਰਸ਼ਿਪ ਨੂੰ ਸਹਿਯੋਗ ਦੇਣਾ।
ਇਸ ਤਰ੍ਹਾਂ ਪਾਰਟੀ ਮੈਂਬਰਾਂ ਦੇ ਸਾਹਮਣੇ ਪਾਰਟੀ ਲੀਡਰਸ਼ਿਪ ਨੂੰ ਲੈ ਕੇ ਆਮ ਮੈਂਬਰ ਤੱਕ ਨੂੰ ਜਿਨ੍ਹਾਂ ਨੂੰ ਮਾਰਕਸਵਾਦ-ਲੈਨਿਨਵਾਦ 'ਚ ਭਰੋਸਾ ਹੈ, ਅੱਜ ਮਾਰਕਸਵਾਦ ਲੈਨਿਨਵਾਦ ਦੇ ਇਨਕਲਾਬੀ ਨਿਸ਼ਾਨੇ ਨੂੰ ਅੱਗੇ ਲੈ ਕੇ ਜਾਣਾ ਹੋਵੇਗਾ। ਤਾਂ ਹੀ ਇਨਕਲਾਬੀ ਪਾਰਟੀ ਜੱਥੇਬੰਦ ਕਰਨ ਦੇ ਕੰਮ ਨੂੰ ਅਸੀਂ ਹੱਥ ਲਗਾ ਸਕਾਂਗੇ।
ਦੇਸ਼ ਵਿਆਪੀ ਲੋਕਲ ਉਭਾਰ ਸਾਹਮਣੇ ਭਾਰਤ ਸਰਕਾਰ ਪਿੱਛੇ ਹਟਣ ਨੂੰ ਮਜ਼ਬੂਰ ਹੋਈ ਹੈ। ਇਸ ਕਾਰਨ ਚੋਣਾਂ ਤੋਂ ਪਹਿਲਾਂ ਲੋਕ ਜਮਹੂਰੀ ਸੰਘਰਸ਼ ਦੇ ਮੌਕੇ ਵੱਧ ਗਏ ਹਨ। ਇਸ ਸਮੇਂ ਸਰਕਾਰ ਉਲਟ ਇਨਕਲਾਬੀ ਸ਼ਕਤੀਆਂ ਨੂੰ ਜੱਥੇਬੰਦ ਕਰ ਰਹੀ ਹੈ। ਇਨਕਲਾਬੀ ਸ਼ਕਤੀ ਨੂੰ ਵੀ ਇਸ ਤੱਤਕਾਲੀ ਲੋਕਪੱਖੀ ਮਾਹੌਲ ਦਾ ਪੂਰਾ ਲਾਹਾ ਲੈਣਾ ਹੋਵੇਗਾ। ਹਾਲ ਦੇ ਲੋਕ ਸੰਘਰਸ਼ 'ਚ ਲੋਕਾਂ ਨੇ ਜੋ ਦਾਅਪੇਚ ਅਪਣਾਏ ਸਨ, ਉਹ ਪਹਿਲੇ ਪੜਾਅ ਦਾ ਗੁਰੀਲਾ ਸੰਘਰਸ਼ ਛੱਡਕੇ ਹੋਰ ਕੁੱਝ ਨਹੀਂ ਹੈ। ਇਸ ਤਰ੍ਹਾਂ ਇਨਕਲਾਬੀ ਤਾਕਤ ਨੂੰ ਜੱਥੇਬੰਦਕ ਤੌਰ ਤੇ ਇਹ ਪਾਰਟੀ ਲੋਕ ਜੱਦੋ ਜਹਿਦ ਸੰਚਾਲਿਤ ਕਰਨੀ ਹੋਵੇਗੀ ਅਤੇ ਵਿਆਪਕ ਉਲਟ ਇਨਕਲਾਬੀ ਹਮਲੇ ਤੋਂ ਪਹਿਲਾਂ ਹੀ ਸੰਘਰਸ਼ ਦੇ ਇਸ ਤਰੀਕੇ ਨਾਲ ਪਾਰਟੀ ਮੈਂਬਰਾਂ ਨੂੰ ਸਿਧਾਂਤ ਅਤੇ ਮੌਜੂਦਾ ਹਾਲਤਾਂ ਰਾਹੀਂ ਸਿੱਖਿਅਤ ਕਰਨਾ ਹੋਵੇਗਾ। ਵਰਤਮਾਨ 'ਚ ਪਾਰਟੀ ਦੇ ਸਰਗਰਮ ਗਰੁੱਪ ਦਾ ਅਰਥ ਹੈ ਲੜਾਕੂ ਦਸਤਾ ਇਸਦਾ ਮੁੱਖ ਕੰਮ ਹੈ ਸਿਆਸੀ ਪ੍ਰਚਾਰ ਸੰਘਰਸ਼ ਅਤੇ ਉਲਟ ਇਨਕਲਾਬੀ ਤਾਕਤ ਤੇ ਸੱਟ ਮਾਰਨੀ। ਸੱਟ ਮਾਰਨ ਦੇ ਲਈ ਸੱਟ ਮਾਰਨਾ ਨਹੀਂ, ਖਤਮ ਕਰਨ ਲਈ ਸੱਟ ਮਾਰਨਾ "ਮਾਓ ਦੀ ਇਹ ਸਿੱਖਿਆ ਹਰ ਸਮੇਂ ਧਿਆਨ 'ਚ ਰੱਖਣੀ ਹੋਵੇਗੀ। ਜਿਨ੍ਹਾਂ ਉੱਤੇ ਸੱਟ ਮਾਰਨੀ ਹੋਵੇਗੀ, ਮੁੱਖ ਤੌਰ ਤੇ ਉਹ ਹੋਣਗੇ :- 1. ਦੇਸ਼ ਤੰਤਰ ਦੇ ਪ੍ਰਤੀਕ, ਭਾਵ ਪੁਲਿਸ ਜਾਂ ਫੌਜੀ ਅਫਸਰ 2. ਘ੍ਰਿਣਤ ਨੌਕਰਸ਼ਾਹੀ 3. ਜਮਾਤੀ-ਦੁਸ਼ਮਣ, ਹਥਿਆਰ ਇਕੱਠੇ ਕਰਨੇ ਵੀ ਇਸ ਹਮਲੇ ਦਾ ਨਿਸ਼ਾਨਾ ਹੋਣਗੇ। ਮੌਜੂਦਾ ਦੌਰ 'ਚ ਇਹ ਹਮਲੇ ਸ਼ਹਿਰੀ ਅਤੇ ਪੇਂਡੂ ਸਾਰੇ ਇਲੱਕਿਆਂ 'ਚ ਚਲਾਏ ਜਾ ਸਕਦੇ ਹਨ। ਸਾਨੂੰ ਕਿਸਾਨ ਇਲਾਕਿਆਂ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਚੋਣਾਂ ਦੇ ਬਾਅਦ ਦੇ ਸਮੇਂ 'ਚ ਜਦੋਂ ਉਲਟ ਇਨਕਲਾਬੀ ਹਮਲਾ ਵਿਆਪਕ ਰੂਪ ਲਵੇਗਾ, ਤਦ ਕਿਸਾਨ ਇਲਾਕੇ 'ਚ ਹੀ ਸਾਨੂੰ ਮੁੱਖ ਆਧਾਰ ਸਥਾਪਿਤ ਕਰਨਾ ਹੋਵੇਗਾ। ਇਸ ਤਰ੍ਹਾਂ ਇਸ ਸਮੇਂ ਸਾਨੂੰ ਜੱਥੇਬੰਦੀ ਸਾਹਮਣੇ ਇਹ ਗੱਲ ਸਾਫ-ਸਾਫ ਰੱਖਣੀ ਚਾਹੀਦੀ ਹੈ। ਮਜਦੂਰ ਅਤੇ ਇਨਕਲਾਬੀ ਮੱਧਵਰਗੀ ਕਾਡਰ ਨੂੰ ਪੇਂਡੂ ਇਲਾਕਿਆਂ 'ਚ ਜਾਣਾ ਹੀ ਹੋਵੇਗਾ। ਇਸ ਤਰ੍ਹਾਂ ਮਜ਼ਦੂਰ ਅਤੇ ਮੱਧ ਵਰਗੀ ਕਾਡਰਾਂ ਦੀ ਜਿੰਮੇਵਾਰੀ ਜਾਗਣ ਦੇ ਨਾਲ-ਨਾਲ ਉਨ੍ਹਾਂ ਨੂੰ ਪੇਂਡੂ ਇਲਾਕਿਆਂ 'ਚ ਭੇਜਣਾ ਹੋਵੇਗਾ। ਪਿੰਡਾਂ ਤੋਂ ਸ਼ਹਿਰਾਂ ਨੂੰ ਫੈਲਣ ਦੇ ਮਹਾਨ ਚੀਨੀ ਦਾਅਪੇਚ ਉਲਟ ਇਨਕਲਾਬੀ ਹਮਲੇ ਦੇ ਸਮੇਂ 'ਚ ਸਾਡੇ ਵੀ ਮੁੱਖ ਦਾਅਪੇਚ ਹੋਣਗੇ। ਉਲਟ ਇਨਕਲਾਬੀ ਹਮਲੇ ਨੂੰ ਅਸੀਂ ਕਿੰਨੀ ਛੇਤੀ ਖਤਮ ਕਰ ਦੇਵਾਂਗੇ ਉਹ ਨਿਰਭਰ ਕਰੇਗਾ। ਜਿੰਨੀ ਜਲਦੀ ਅਸੀਂ ਲੋਕਾਂ ਦੀ ਹਥਿਆਰਬੰਦ ਸੈਨਾ ਜੱਥੇਬੰਦ ਕਰ ਪਾਵਾਂਗੇ। ਇਸਦੇ ਨਾਲ, ਇਹ ਸਹੀ ਹੈ ਕਿ ਸ਼ੁਰੂ 'ਚ ਅਸੀਂ ਥੋੜੀ-ਬਹੁਤੀ ਜਿੱਤ ਹਾਸਲ ਕਰ ਪਾਵਾਂਗੇ। ਇਸਦੇ ਨਾਲ, ਇਹ ਸਹੀ ਹੈ ਕਿ ਸ਼ੁਰੂ 'ਚ ਅਸੀਂ ਥੋੜੀ-ਬਹੁਤੀ ਜਿੱਤ ਹਾਸਿਲ ਕਰ ਲਵਾਂਗੇ, ਪਰ ਵਿਆਪਕ ਉਲਟ ਇਨਕਲਾਬੀ ਹਮਲੇ ਦੇ ਸਾਹਮਣੇ ਕੇਵਲ ਸਵੈ-ਰੱਖਿਆ ਦੀ ਪ੍ਰੇਰਨਾ ਨਾਲ ਹੀ ਜਵਾਬੀ ਹਮਲਾ ਕਰਨਾ ਹੋਵੇਗਾ। ਇਸ ਲੰਮੇ ਸਖਤ ਘੋਲ ਦੇ ਜਰੀਏ ਹੀ ਲੋਕਾਂ ਦੀ ਇਨਕਲਾਬੀ ਸੈਨਾ ਜੱਥੇਬੰਦ, ਜੋ ਫੌਜ ਸਿਆਸੀ ਚੇਤਨਾ ਨਾਲ ਪ੍ਰੇਰਿਤ ਹੋਵੇਗੀ ਅਤੇ ਸਿਆਸੀ ਪ੍ਰਚਾਰ ਸੰਘਰਸ਼ ਅਤੇ ਸੰਘਰਸ਼ ਦੇ ਦੌਰਾਨ ਦ੍ਰਿੜ ਹੋਵੇਗੀ। ਬਿਨਾਂ ਇਸ ਤਰ੍ਹਾਂ ਦੀ ਫੌਜ ਦੇ ਇਨਕਲਾਬ ਦਾ ਸਫਲ ਹੋਣਾ ਸੰਭਵ ਨਹੀਂ ਹੈ, ਲੋਕਾਂ ਦੇ ਹਿੱਤਾਂ ਦੀ ਰੱਖਿਆ ਸੰਭਵ ਨਹੀਂ ਹੈ।
ਕਾਮਰੇਡ, ਆਪ ਮੁਹਾਰੇ ਸੰਘਰਸ਼ ਦੇ ਪਿੱਛੇ ਨਾ ਦੌੜਕੇ ਅੱਜ ਜੱਥੇਬੰਦ ਰੂਪ ਨਾਲ ਪਾਰਟੀ ਦੇ ਗੁਰੀਲਾ ਸੰਘਰਸ਼ ਜੱਥੇਬੰਦ ਕਰਨੇ ਹੋਣਗੇ। ਸਮਾਂ 6 ਮਹੀਨੇ ਵੀ ਨਹੀਂ ਹੈ, ਇਸਦੇ ਅੰਦਰ ਹੀ ਇਸ ਜੱਦੋਜਹਿਦ ਨੂੰ ਸ਼ੁਰੂ ਕਰ ਸਕਣ ਨਾਲ ਸਾਮਰਾਜਵਾਦੀ ਹਮਲੇ ਦੇ ਸਾਹਮਣੇ ਸਾਨੂੰ ਜੱਥੇਬੰਦ ਹੋਣ ਦੇ ਔਖੇ ਕੰਮ ਦਾ ਸਾਹਮਣੇ ਕਰਨਾ ਪਵੇਗਾ।
ਭਾਰਤ ਦੀ ਕਮਿਊਨਿਸਟ ਪਾਰਟੀ ਦਾ ਮਾਓਵਾਦੀ ਕੇਂਦਰ
(30-8-1966)
ਤਰਜਮਾ-ਮਨਦੀਪ


No comments:
Post a Comment