Search This Blog

Saturday, July 27, 2019

ਦਰਬਾਰੀ ਕਵੀ


campanas-isla-negra.Pablo
ਈਲਾ ਨੇਗਰਾ-ਨੈਰੂਦਾ ਦਾ ਘਰ

ਤੁਸੀਂ ਕੀਤਾ ਹੀ ਕੀ ਹੈ?
ਤੁਸੀਂ ਬੁੱਧੀਜੀਵੀਆਂ ਨੇ?
ਤੁਸੀਂ ਰਹੱਸਵਾਦੀਆਂ ਨੇ?
ਤੁਸੀਂ ਨਕਲਚੀ ਪੁਰਾਤਨਪੰਥੀ ਜਾਦੂਗਰਾਂ ਨੇ?
ਤੁਸੀਂ ਚਮਕਦੇ ਗਲਿਆਰਿਆਂ ਦੇ ਢਿੱਡਲ ਅਲੋਕਾਰਵਾਦੀਆਂ ਨੇ?
ਤੁਸੀਂ ਪੂੰਜੀਵਾਦ ਦੇ ਗੰਦੇ ਪਨੀਰ ਦੇ ਕੀੜਿਆਂ ਨੇ?

ਤੁਸੀਂ ਕੀ ਕੀਤਾ?
ਸਾਮਰਾਜੀ ਹਨੇਰਗਰਦੀ ਖਿਲਾਫ?
ਠੁੱਡੇ ਮਾਰ ਕੇ ਗੁਲਾਮੀ ਵੱਲ਼ ਧੱਕ ਦਿੱਤੇ ਗਏ
ਕਾਲੇ ਲੋਕਾਂ ਨਾਲ?
ਗੰਦਗੀ 'ਚ ਲੀਨ
ਗੁਲਾਮ ਮਾਨਸਿਕਤਾ ਖਿਲਾਫ?
ਇਹਨਾਂ ਕਠੋਰ ਅਤੇ ਦੱਬੀਆਂ-ਕੁਚਲੀਆਂ
ਜਿੰਦਾਂ ਨਾਲ?

ਤੁਸੀਂ ਕੁਝ ਨਹੀਂ ਕੀਤਾ
ਪਿੱਠ ਦਿਖਾਕੇ ਭੱਜਣ ਤੋਂ ਇਲਾਵਾ
ਤੁਸੀਂ ਮਹਿਜ ਕੂੜ ਵਪਾਰ ਕੀਤਾ
ਤੁਸੀਂ 
ਖੂਬਸੂਰਤ ਜੁਲਫਾਂ 
ਕਾਇਰਤਾ ਭਰੇ ਵਿਚਾਰਾਂ 
ਟੁੱਕੇ ਹੋਏ ਨੌਂਹਾਂ
“ਸ਼ੁੱਧ ਸੁੰਦਰਤਾ''

ਅਤੇ ਚਮਤਕਾਰ ਦੇ ਗੇੜ 'ਚ
ਪਏ ਰਹੇ
ਤੁਹਾਡੀਆਂ ਰਚਨਾਵਾਂ
ਬੇਚਾਰੇ ਅਤੇ ਸਹਿਮੇ ਹੋਏ ਲੋਕਾਂ ਦੀਆਂ
ਰਚਨਾਵਾਂ ਰਹੀਆਂ
ਦੇਖੇ ਨੂੰ ਅਣਦੇਖਿਆ
ਕਰਦੀਆਂ ਰਚਨਾਵਾਂ
ਆਪਣੇ ਭਗਤਾਂ ਨੂੰ ਪਰਚਾਉਣ ਦੇ 
ਯਤਨ ਕਰਦੀਆਂ ਰਚਨਾਵਾਂ
ਤਾਂਕਿ ਤੁਸੀਂ ਖੈਰਾਤ ਹਾਸਲ ਕਰ ਸਕੋਂ
ਅਤੇ ਗੰਦੀ ਜੂਠ ਦੀ ਇਕ ਕਟੋਰੀ
ਜੋ ਮਾਲਿਕ ਤੁਹਾਡੇ ਵੱਲ ਸੁੱਟਦਾ ਹੈ 
ਬਿਨਾਂ ਦੇਖੇ 
ਤੁਸੀਂ ਕਬਰਾਂ 'ਚ ਪਏ ਫੁੱਲਾਂ ਵਾਂਗ ਹੋ
ਜਿੰਨਾਂ ਉੱਤੇ ਮੀਂਹ ਵਰਦਾ ਹੈ
ਕਬਰਾਂ 'ਚ ਪਏ
ਤੁਸੀਂ ਨਿਰਜਿੰਦ ਸੜੇ ਹੋਏੇ ਫੁੱਲ ਹੋ

ਪਾਬਲੋ ਨੈਰੂਦਾ


ਅਨੁਵਾਦ : ਮਨਦੀਪ
ਸੰਪਰਕ -  mandeepsaddowal@gmail.com

No comments:

Post a Comment

ਭਾਰਤ-ਅਮਰੀਕਾ ਵਪਾਰ ਸਮਝੌਤਾ ਅਰਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਕੋਈ ਮਾਮੂਲੀ ਜਿਹਾ ਦੁਵੱਲਾ ਵਪਾਰਕ ਸਮਝੌਤਾ ਨਹੀਂ ਹੈ ਸਗੋਂ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੁਆਰਾ ਭਾਰਤੀ ਅਰਥਚਾਰੇ ਉੱਤੇ ਆਪਣਾ ਨਵ-ਬਸਤੀਵਾਦੀ...