Search This Blog

Friday, November 19, 2021

2015-19 ਵਿੱਚ ਯੂਏਪੀਏ ਤਹਿਤ ਗ੍ਰਿਫਤਾਰ ਕੀਤੇ ਲੋਕਾਂ ਵਿੱਚੋਂ ਸਿਰਫ 2% ਤੋਂ ਘੱਟ ਦੋਸ਼ੀ: ਐਨਸੀਆਰਬੀ (ਅਨੁਵਾਦ-ਮਨਦੀਪ)

ਕੌਮੀ ਅਪਰਾਧ ਰਿਕਾਰਡ ਬਿਉਰੋ ਐਨਸੀਆਰਬੀ ਦੇ ਅਨੁਸਾਰ, 2015-2019 ਵਿੱਚ ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਦੋ ਪ੍ਰਤੀਸ਼ਤ ਤੋਂ ਘੱਟ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ| ਇਸ ਤੋਂ ਇਲਾਵਾ, ਅੱਤਵਾਦ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ 7,840 ਲੋਕਾਂ ਵਿੱਚੋਂ ਸਿਰਫ 155 ਨੂੰ ਹੇਠਲੀਆਂ ਅਦਾਲਤਾਂ ਨੇ ਦੋਸ਼ੀ ਠਹਿਰਾਇਆ ਹੈ|

2015 ਅਤੇ 2019 ਵਿਚਕਾਰ, ਦਿੱਲੀ ਪੁਲਿਸ ਨੇ ਯੂਏਪੀਏ ਦੇ ਤਹਿਤ 17 ਮਾਮਲੇ ਦਰਜ ਕੀਤੇ ਅਤੇ 41 ਸ਼ੱਕੀ ਵਿਅਕਤੀਆਂ ਨੂੰ ਨਾਮਜ਼ਦ ਕੀਤਾ| ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ਦੰਗਿਆਂ ਤੋਂ ਬਾਅਦ, ਦਿੱਲੀ ਪੁਲਿਸ ਨੇ 763 ਐਫਆਈਆਰਜ਼ (ਪਹਿਲੀ ਸੂਚਨਾ ਰਿਪੋਰਟ) ਦਰਜ ਕੀਤੀਆਂ, ਜਿਸ ਵਿੱਚ ਆਰਮਜ਼ ਐਕਟ ਦੇ ਅਧੀਨ 51 ਕੇਸ ਸ਼ਾਮਲ ਸਨ ਅਤੇ 3,300 ਤੋਂ ਵੱਧ ਸ਼ੱਕੀ ਵਿਅਕਤੀਆਂ ਦੇ ਨਾਮ ਸ਼ਾਮਲ ਸਨ| ਇਨ੍ਹਾਂ ਵਿੱਚੋਂ ਬਹੁਤ ਸਾਰੇ ਸ਼ੱਕੀ ਲੋਕਾਂ ਨੂੰ ਦਿੱਲੀ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਨੇ ਜ਼ਮਾਨਤ ਦੇ ਦਿੱਤੀ ਸੀ|

ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਦੰਗਿਆਂ ਦੇ ਮੁਲਜ਼ਮਾਂ ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ ਅਤੇ ਆਸਿਫ ਇਕਬਾਲ ਦੇ ਖਿਲਾਫ ਯੂਏਪੀਏ ਦੇ ਤਹਿਤ ਕੋਈ ਮੁੱਢਲਾ ਮਾਮਲਾ ਨਹੀਂ ਹੈ ਅਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ| ਹਾਲਾਂਕਿ, ਦਿੱਲੀ ਪੁਲਿਸ ਨੇ ਇਸ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ| ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਦੇ 100 ਪੰਨਿਆਂ ਦੇ ਫੈਸਲੇ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਜੋ ਫਰਵਰੀ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸੰਬੰਧਤ ਸੀ, ਜਿਸ ਵਿੱਚ 53 ਲੋਕਾਂ ਦੀ ਜਾਨ ਗਈ ਸੀ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ| ਇਸ ਵੱਡੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਤਿੰਨ ਵਿਦਿਆਰਥੀ ਕਾਰਕੁਨਾਂ ਵਿੱਚੋਂ ਇੱਕ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ|

ਇਸ ਤੋਂ ਪਹਿਲਾਂ ਹਾਈਕੋਰਟ ਨੇ ਲਿਆਕਤ ਅਲੀ, ਅਰਸ਼ਦ ਕਯੂਮ ਉਰਫ ਮੋਨੂੰ, ਗੁਲਫਾਮ, ਇਰਸ਼ਾਦ ਅਹਿਮਦ ਅਤੇ ਜਾਮੀਆ ਮਿਲੀਆ ਇਸਲਾਮੀਆ ਦੀ ਵਿਦਿਆਰਥਣ ਸਫੂਰਾ ਜ਼ਰਗਰ ਦੀ ਰਿਹਾਈ ਦੇ ਆਦੇਸ਼ ਵੀ ਦਿੱਤੇ ਸਨ|

ਐਨਸੀਆਰਬੀ ਦੇ ਅੰਕੜਿਆਂ ਦੇ ਅਨੁਸਾਰ, ਯੂਏਪੀਏ ਦੇ ਤਹਿਤ ਗ੍ਰਿਫਤਾਰ ਕੀਤੇ ਗਏ 1,948 ਲੋਕਾਂ ਵਿੱਚੋਂ 2019 ਵਿੱਚ ਸਿਰਫ 34 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ| ਮਣੀਪੁਰ ਵਿੱਚ ਯੂਏਪੀਏ ਦੇ ਸਭ ਤੋਂ ਵੱਧ ਮਾਮਲੇ ਸਨ- 386 ਗ੍ਰਿਫਤਾਰੀਆਂ ਨਾਲ306 ਮਾਮਲੇ| ਉੱਤਰ ਪ੍ਰਦੇਸ਼ ਨੇ 2019 ਵਿੱਚ 81 ਮਾਮਲੇ ਦਰਜ ਕੀਤੇ ਅਤੇ 498 ਸ਼ੱਕੀ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ|

ਇਕਨਾਮਿਕ ਟਾਈਮਜ਼ ਨੇ ਨਾਂ ਨਾ ਛਾਪਣ ਦੀ ਸ਼ਰਤ ਤੇ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ਯੂਏਪੀਏ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਉਣਾ ਇੱਕ ਵਿਸਤ੍ਰਿਤ ਨਿਆਂਇਕ ਪ੍ਰਕਿਰਿਆ ਦਾ ਨਤੀਜਾ ਹੈ ਅਤੇ ਇਹ ਵੱਖ-ਵੱਖ ਕਾਰਕਾਂ ਜਿਵੇਂ ਕਿ ਸੁਣਵਾਈ ਦੀ ਮਿਆਦ, ਸਬੂਤਾਂ ਦਾ ਮੁਲਾਂਕਣ ਅਤੇ ਗਵਾਹਾਂ ਦੀ ਜਾਂਚ ’ਤੇ ਨਿਰਭਰ ਕਰਦਾ ਹੈ|

ਯੂਏਪੀਏ ਕਾਨੂੰਨ, ਜੋ ਕਿ 1967 ਵਿੱਚ ਬਣਾਇਆ ਗਿਆ ਸੀ, ਨੂੰ 2008, 2012 ਅਤੇ 2019 ਵਿੱਚ ਸੋਧਿਆ ਗਿਆ ਹੈ ਤਾਂ ਜੋ ਵਿਅਕਤੀਆਂ ਦੇ ਅਹੁਦੇ ਨੂੰ ਸ਼ਾਮਲ ਕੀਤਾ ਜਾ ਸਕੇ| ਜਦੋਂ ਮੁੰਬਈ ਹਮਲੇ ਤੋਂ ਬਾਅਦ 2008 ਵਿੱਚ ਕਾਨੂੰਨ ਵਿੱਚ ਸੋਧ ਕੀਤੀ ਗਈ ਸੀ, ਇਸ ਨੇ ਆਰਥਿਕ ਸੁਰੱਖਿਆ, ਭਾਰਤੀ ਮੁਦਰਾ ਦੀ ਜਾਅਲੀ ਵਰਤੋਂ ਅਤੇ ਹਥਿਆਰਾਂ ਦੀ ਖਰੀਦ ਨੂੰ ਸ਼ਾਮਲ ਕਰਨ ਲਈ ਅੱਤਵਾਦੀ ਕਾਰਵਾਈ ਦੀ ਪਰਿਭਾਸ਼ਾ ਦਾ ਵਿਸਥਾਰ ਕੀਤਾ ਅਤੇ ਇਸ ਨੇ ਅਦਾਲਤਾਂ ਨੂੰ ਜਾਅਲੀ ਕਰੰਸੀ ਦੇ ਬਰਾਬਰ ਜਾਇਦਾਦ ਜ਼ਬਤ ਕਰਨ ਦੇ ਅਧਿਕਾਰ ਦੇ ਦਿੱਤੇ|

ਫਰਵਰੀ 2021 ਵਿੱਚ, ਵਕੀਲ ਅਬੂ ਬਕਰ ਸਬਾਕ ਨੇ ਨਿਊਜ਼ਕਲਿੱਕ ਨੂੰ ਦੱਸਿਆ ਕਿ ਕੇਸ ਦੀ ਪ੍ਰਕਿਰਿਆ ਖੁਦ ਹੀ ਹੁਣ ਸਜ਼ਾ ਬਣ ਗਈ ਹੈ| ਉਸਨੇ ਅੱਗੇ ਕਿਹਾ, ਅਸਹਿਮਤੀ ਵਾਲੀਆਂ ਅਵਾਜ਼ਾਂ ਨੂੰ ਚੁੱਪ ਕਰਾਉਣ ਲਈ ਕਾਨੂੰਨ ਦੀ ਵਰਤੋਂ ਸ਼ੱਕੀ ਲੋਕਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨਾਲੋਂ ਭੈੜੀ ਹੈ|

ਨੈਸ਼ਨਲ ਹੈਰਲਡ, 18 ਜੂਨ 2021


Thursday, November 4, 2021

( ਗੁਏਰਨਿਕਾ) A German officer: "Did you do that?", Picasso : "No, you did.

 ਗੁਏਰਨਿਕਾ

A German officer: "Did you do that?"
Picasso : "No, you did.
‘ਗੁਏਰਨਿਕਾ’ ਨਾਮੀ ਸੰਸਾਰ ਪ੍ਰਸਿੱਧ ਇਤਿਹਾਸਕ ਪੇਟਿੰਗ ਨਾਮਵਰ ਸਪੈਨਿਸ਼ ਚਿੱਤਰਕਾਰ ਪਾਬਲੋ ਪਿਕਾਸੋ ਦੁਆਰਾ ਬਣਾਈ ਆਧੁਨਿਕ ਚਿੱਤਰ ਕਲਾ ਦਾ ਉੱਤਮ ਨਮੂਨਾ ਅਤੇ ਫਾਸੀਵਾਦ ਵਿਰੁੱਧ ਜਬਰਦਸਤ ਸਿਆਸੀ ਬਿਆਨ ਹੈ। ਇਹ ਕਲਾ ਦਾ ਇੱਕ ਐਸਾ ਨਮੂਨਾ ਹੈ ਜੋ ਇਨਸਾਫਪਸੰਦਾਂ ਨੂੰ ਹਲੂਣਦਾ ਹੈ, ਪ੍ਰੇਸ਼ਾਨ ਕਰਦਾ ਹੈ ਅਤੇ ਉਸਨੂੰ ਹਰ ਬਰਬਰਤਾ ਖਿਲਾਫ ਉੱਠ ਖੜੇ ਹੋਣ ਲਈ ਪ੍ਰੇਰਦਾ ਹੈ। ਇਕ ਐਸੀ ਕਲਾ ਜੋ ਮਨੁੱਖਤਾ ਨੂੰ ਸਿਆਸੀ ਅਪਰਾਧ, ਨਿਹੱਕੀ ਜੰਗ ਅਤੇ ਮੌਤ ਦੇ ਮਲਬੇ ਵਿੱਚ ਤਬਦੀਲ ਕਰਨ ਵਾਲੀਆਂ ਤਾਕਤਾਂ ਖਿਲਾਫ ਸ਼ਾਨ ਨਾਲ ਉੱਠ ਖੜੇ ਹੋਣ ਦਾ ਸੰਸਾਰ ਪੱਧਰਾ ਸੁਨੇਹਾ ਦਿੰਦੀ ਹੈ।

1936 ਵਿੱਚ ਸਪੇਨ ਦੇ ਡੈਮੋਕਰੇਟਿਕ ਰਿਪਬਲੀਕਨਾਂ (ਕਮਿਊਨਿਸਟ, ਅਰਾਜਕਤਾਵਾਦੀ, ਸਮਾਜਵਾਦੀ ਆਦਿ ਦਾ ਸਾਂਝਾ ਫਰੰਟ) ਅਤੇ ਸਪੇਨ ਦੇ ਫਾਸੀਵਾਦੀ ਜਨਰਲ ਫਰਾਂਸਿਸਕੋ ਫਰੈਂਕੋ ਦੀ ਅਗਵਾਈ ਵਾਲੀ ਫੌਜ ਵਿਚਕਾਰ ਘਰੇਲੂ ਜੰਗ ਛਿੜ ਗਈ ਸੀ। 26 ਅਪ੍ਰੈਲ 1937 ਨੂੰ ਫਰੈਂਕੋ ਦੇ ਹੱਕ ’ਚ ਹਿਟਲਰ ਦੇ ਸ਼ਕਤੀਸ਼ਾਲੀ ਜਰਮਨ ਹਵਾਈ ਜਹਾਜ਼ਾਂ ਅਤੇ ਇਟਲੀ ਦੀਆਂ ਫਾਸੀ ਤਾਕਤਾਂ ਨੇ ਉੱਤਰੀ ਸਪੇਨ ’ਚ ਸਥਿਤ ਬਾਸਕ ਦੇ ਗੁਏਰਨਿਕਾ ਕਸਬੇ ਨੂੰ ਬੰਬਾਂ ਨਾਲ ਤਬਾਹ ਕਰ ਦਿੱਤਾ। ਇਸ ਕਸਬੇ ਦੀ ਇੱਕ-ਤਿਹਾਈ ਅਬਾਦੀ ਇਸ ਭਿਆਨਕ ਬੰਬਾਰੀ ਵਿੱਚ ਮਾਰੀ ਗਈ ਜਿਸ ਵਿੱਚ ਜਿਆਦਾ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਸੀ।
ਇਸ ਭਿਆਨਕ ਕਤਲੇਆਮ ਨੇ ਪਾਬਲੋ ਪਿਕਾਸੋ ਨੂੰ ਰੋਹ ਨਾਲ ਬੇਚੈਨ ਕਰ ਦਿੱਤਾ। ਇਸ ਫਾਸੀਵਾਦੀ ਹਮਲੇ ਖਿਲਾਫ ਪਿਕਾਸੋ ਨੇ ‘ਗੁਏਰਨਿਕਾ’ ਨਾਮੀ ਪੇਂਟਿੰਗ ਬਣਾਈ ਜੋ ਸੰਸਾਰ ਭਰ ਵਿਚ ਫਾਸੀਵਾਦੀ ਬਰਬਰਤਾ ਦੇ ਵਿਰੋਧ ਦਾ ਪ੍ਰਤੀਕ ਬਣਕੇ ਉੱਭਰੀ।
ਇਸ ਚਿੱਤਰ ਵਿੱਚ, ਖੱਬੇ ਪਾਸੇ, ਇੱਕ ਵੱਡੀਆਂ ਅੱਖਾਂ ਵਾਲਾ ਬਲਦ ਇੱਕ ਉਦਾਸ ਔਰਤ ਉੱਤੇ ਖੜ੍ਹਾ ਹੈ ਜਿਸਨੇ ਇੱਕ ਮਰੇ ਹੋਏ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਹੈ। ਇੱਕ ਘੋੜਾ ਤੜਫਦਾ ਹੋਇਆ ਡਿੱਗਿਆ ਹੋਇਆ ਹੈ। ਘੋੜੇ ਦੇ ਹੇਠਾਂ ਇੱਕ ਮੁਰਦਾ ਅਤੇ ਵੱਡਿਆ-ਟੁੱਕਿਆ ਸਿਪਾਹੀ ਪਿਆ ਹੈ। ਉਸਦੀ ਕੱਟੀ ਹੋਈ ਸੱਜੀ ਬਾਂਹ ਦਾ ਹੱਥ ਇੱਕ ਟੁੱਟਦੀ ਤਲਵਾਰ ਨੂੰ ਫੜ ਲੈਂਦਾ ਹੈ, ਜਿਸ ਤੋਂ ਇੱਕ ਫੁੱਲ ਉੱਗਦਾ ਹੈ, ਅਤੇ ਇਕ ਔਰਤ ਦੇ ਹੱਥ ਵਿੱਚ ਇੱਕ ਬਲਦੀ ਮਸ਼ਾਲ ਹੈ, ਜੋ ਮਸੀਹ ਦੀ ਸ਼ਹਾਦਤ ਦਾ ਪ੍ਰਤੀਕ ਹੈ। ਖੰਜਰ, ਘੋੜਾ ਅਤੇ ਬਲਦ ਹਨ। ਸਪੈਨਿਸ਼ ਸੱਭਿਆਚਾਰ ਵਿੱਚ ਘੋੜਾ ਅਤੇ ਬੈਲ ਪ੍ਰਮੁੱਖ ਪਾਤਰ ਹਨ ਜੋ ਬੁਰਾਈ ਅਤੇ ਚੰਗਿਆਈ ਦੇ ਪ੍ਰਤੀਕ ਹਨ। ਇੱਥੇ ਬੈਲ ਦੇ ਰੂਪ ਵਿੱਚ ਜਨਰਲ ਫਰੈਂਕੋ ਅਤੇ ਘੋੜੇ ਨੂੰ ਗੁਏਰਨੀਕਾ ਦੇ ਨਿਰਦੋਸ਼ ਲੋਕਾਂ ਦੇ ਪ੍ਰਤੀਕ ਵਜੋਂ ਵਿਖਾਇਆ ਗਿਆ ਹੈ। ਉਂਝ ਚਿੱਤਰ ਵੇਖਣ ਵਾਲੀ ਹਰ ਅੱਖ ਦੇ ਆਪਣੇ-ਆਪਣੇ ਕਿਆਸ ਹਨ। ਸੱਜੇ ਪਾਸੇ ਇੱਕ ਹੋਰ ਔਰਤ, ਉਸਦੇ ਹੱਥ ਦਹਿਸ਼ਤ ਨਾਲ ਉੱਠੇ ਹੋਏ ਹਨ, ਦੁਖੀ ਔਰਤ ਦਾ ਮੂੰਹ ਖੁੱਲ੍ਹਾ ਹੈ ਅਤੇ ਸਿਰ ਪਿੱਛੇ ਨੂੰ ਡਿੱਗਿਆ ਹੋਇਆ। ਉਸ ਦਾ ਸੱਜਾ ਹੱਥ ਹਵਾਈ ਜਹਾਜ਼ ਦੀ ਸ਼ਕਲ ਸੁਝਾਉਂਦਾ ਹੈ। ਇੱਕ ਮਨੁੱਖੀ ਖੋਪੜੀ ਘੋੜੇ ਦੇ ਸਰੀਰ ਨੂੰ ਢੱਕ ਲੈਂਦੀ ਹੈ। ਘੋੜੇ ਦੀ ਛਾਤੀ ਦੇ ਅੰਦਰ ਇੱਕ ਸਿੰਗ ਦਿਖਾਈ ਦਿੰਦਾ ਹੈ। ਬਲਦ ਦੀ ਪੂਛ ਅੱਗ ਦੀ ਲਾਟ ਦੀ ਤਸਵੀਰ ਬਣਾਉਂਦੀ ਹੈ ਜਿਸ ਤੋਂ ਧੂੰਆਂ ਉੱਠਦਾ ਹੈ।
ਕੁੱਲ ਮਿਲਾਕੇ ਇਹ ਚਿੱਤਰ ਫਾਸੀਵਾਦੀ ਹਮਲੇ ਦੀ ਮਾਰ ਹੇਠ ਆਏ ਗੁਏਰਨਿਕਾ ਕਸਬੇ ਦੇ ਨਿਰਦੋਸ਼ ਲੋਕਾਂ ਦੇ ਜਾਨ-ਮਾਲ-ਸੱਭਿਆਚਾਰ ਦੀ ਤਬਾਹੀ ਅਤੇ ਦਰਦ ਦੀ ਪੇਸ਼ਕਾਰੀ ਕਰਦਾ ਹੈ ਜੋ ਅੱਜ ਕੁੱਲ ਦੁਨੀਆਂ ’ਚ ਨਿਹੱਕੀ ਜੰਗ ਵਿਰੁੱਧ ਬਿਗੁਲ ਦਾ ਚਿੰਨ੍ਹ ਬਣ ਚੁੱਕਾ ਹੈ। ਇਸ ਚਿੱਤਰ ਨੇ 1937 ਤੋਂ ਹੁਣ ਤੱਕ (2021) ਫਾਸੀਵਾਦੀ ਬਰਬਰਤਾ ਵਿਰੁੱਧ ਅਤੇ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿੱਚ ਇਕ ਸੰਸਾਰ ਪੱਧਰੇ ਪ੍ਰਚਾਰ ਦਾ ਕੰਮ ਕੀਤਾ ਹੈ। ਇਹੀ ਲੋਕਪੱਖੀ ਕਲਾ ਦੀ ਤਾਕਤ ਹੈ ਜੋ ਮਨੁੱਖਤਾ ਦੇ ਦਰਦ ਨੂੰ ਬਿਆਨਦੀ ਹੈ।
ਇਸਤੋਂ ਮਗਰੋਂ ਦੂਜੇ ਵਿਸ਼ਵ ਯੁੱਧ ਸਮੇਂ ਜਦੋਂ ਪਿਕਾਸੋ ਨਾਜ਼ੀ-ਕਬਜੇ ਵਾਲੇ ਪੈਰਿਸ ਵਿੱਚ ਰਹਿ ਰਿਹਾ ਸੀ, ਤਾਂ ਇੱਕ ਨਾਜ਼ੀ ਅਫ਼ਸਰ ਪਿਕਾਸੋ ਦੇ ਅਪਾਰਟਮੈਂਟ ਵਿੱਚ ਆਇਆ ਤੇ ਉਸਨੇ ‘ਗੁਏਰਨਿਕਾ’ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ “ਕੀ ਇਹ ਤੁਸੀਂ ਬਣਾਈ ਹੈ?”
ਪਿਕਾਸੋ ਨੇ ਜਵਾਬ ਦਿੱਤਾ “ਨਹੀਂ, ਇਹ ਤੁਸੀਂ ਬਣਾਈ ਹੈ”
-ਮਨਦੀਪ

ਕਾਤਲਾਂ ਦੀ ਪਛਾਣ - ਲੈਸਲੀ ਪਿੰਕਨੀ ਹਿੱਲ

 21 ਦਸੰਬਰ, 1919 ਨੂੰ ਸਮਿੱਥਵਿਲ, ਗਾ. ਵਿਖੇ ਇੱਕ ਨੀਗਰੋ ਦੀ ਕੁੱਟਮਾਰ ਬਾਰੇ ‘ਨਿਊਯਾਰਕ ਟਾਈਮਜ਼’ ’ਚ ਇੱਕ ਖਬਰ ਛਪੀ ਕਿ : “ਰੇਲ ਗੱਡੀ ਵਿੱਚ ਚੁੱਪਚਾਪ ਬੈਠੀ ਭੀੜ ਉਕਤਾ ਗਈ ਸੀ …ਕਸਬੇ ਚੋਂ ਰੇਲ ਗੱਡੀ ਦੇ ਨਿਕਲਣ ਤੋਂ ਬਾਅਦ ਜਦੋਂ ਤੱਕ ਕੈਦੀ ਦੇ ਸੁਰੱਖਿਆ ਕਰਮੀ ਨੇ ਦੱਸਿਆ ਨਹੀਂ ਸੀ ਉਦੋਂ ਤੱਕ ਰੇਲਵੇ ਦੇ ਅਮਲੇ ਨੂੰ ਪਤਾ ਨਹੀਂ ਸੀ ਕਿ ਭੀੜ ਨੇ ਨੀਗਰੋ ਨੂੰ ਫੜ ਲਿਆ ਸੀ।... ਇੱਕ ਪੁੱਛਗਿੱਛ ਅਧਿਕਾਰੀ ਨੇ ਤੁਰੰਤ ਇਹ ਫੈਸਲਾ ਦਿੱਤਾ ਕਿ ਯਾਤਰੀ ਦੀ ਅਣਪਛਾਤੇ ਆਦਮੀਆਂ ਹੱਥੋਂ ਮੌਤ ਹੋ ਗਈ "

ਇਹ ਕਵਿਤਾ ਇੱਕ ਨੀਗਰੋ ਦੀ ਲਿਚਿੰਗ ਸਬੰਧੀ ਲਿਖੀ ਗਈ ਸੀ। ਪਿਛਲੇ ਕੁਝ ਅਰਸੇ ਤੋਂ ਸਾਡੇ ਦੇਸ਼ ਵਿੱਚ ਵਾਪਰ ਰਹੀਆਂ ਲਿਚਿੰਗ ਦੀਆਂ ਘਟਨਾਵਾਂ ਸਬੰਧੀ ਵੀ ਇਹ ਕਵਿਤਾ ਢੁੱਕਵੀਂ ਹੈ।
ਕਾਤਲਾਂ ਦੀ ਪਛਾਣ
ਉਨ੍ਹਾਂ ਨੇ ਚੁੱਪਚਾਪ ਉਸ ਉੱਤੇ ਹਮਲਾ ਕਰ ਦਿੱਤਾ
ਅਤੇ ਉਸਨੂੰ ਘਸੀਟ ਕੇ ਲੈ ਗਏ;
ਬਹੁਤ ਦੁਹੇਲਾ ਸੀ ਉਹਨਾਂ ਦਾ ਛੜਯੰਤਰ
ਕਿ ਸਰਕਾਰ ਨੇ ਦਿਨ-ਦਿਹਾੜੇ
ਕਾਨੂੰਨ ਅਤੇ ਵਿਵਸਥਾ ਦੇ ਜਿਹਨਾਂ ਪਹਿਰੇਦਾਰਾਂ
ਦੇ ਹੱਥ ਉਸ ਨੂੰ ਸੌਂਪਿਆ ਸੀ
ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ।
ਅਤੇ ਉਹਨਾਂ ਨੇ ਡਰ ਨਾਲ ਕੰਬਦੇ ਹੋਏ
ਉਸ ਚੀਥੜੇ-ਚੀਥੜੇ ਹੋਈ ਲਾਸ਼ ਨੂੰ ਵੇਖਿਆ
ਅਤੇ ਐਨਾ ਹੀ ਆਖ ਸਕੇ-
"ਪਤਾ ਨਹੀਂ ਕਾਤਲ ਕੌਣ ਸਨ?"
ਇਸੇ ਤਰ੍ਹਾਂ, ਮੇਰਾ ਇਹ ਦੇਸ਼
ਚੁੱਪਚਾਪ ਵੱਧਦਾ ਜਾ ਰਿਹਾ ਹੈ
ਨੈਤਿਕ ਮੌਤ ਵੱਲ
ਹੱਤਿਆਵਾਂ ਵੱਲ,
ਅਪ੍ਰਵਾਨਗੀਆਂ ਨੂੰ ਦੋਸ਼ੀ ਠਹਿਰਾਅ ਕੇ
ਅਤੇ ਬਿਗੁਲ ਵਜਾ ਕੇ ਨਹੀਂ,
ਸਗੋਂ ਇਸ ਦੀ ਹੱਤਿਆ ਕੀਤੀ ਜਾ ਰਹੀ ਹੈ
ਕੁਝ ਹਨੇਰੇ ਵਿੱਚ ਅਤੇ ਕੁਝ ਚਾਨਣ ਵਿੱਚ-
ਲੁਕ-ਛਿਪ ਕੇ।
ਪਰ ਜਦੋਂ ਲਾਸ਼ ਸਾਹਮਣੇ ਦਿਖੇਗੀ
ਫਿਰ ਇਤਿਹਾਸ ਇਹ ਨਹੀਂ ਕਹਿ ਸਕੇਗਾ
"ਪਤਾ ਨਹੀਂ ਕਾਤਲ ਕੌਣ ਸਨ?"
- ਲੈਸਲੀ ਪਿੰਕਨੀ ਹਿੱਲ
(ਅਫਰੀਕਨ-ਅਮਰੀਕਨ ਕਵੀ)
ਅਨੁਵਾਦ – ਮਨਦੀਪ
May be an image of text

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...