ਅਮਰੀਕਾ-ਚੀਨ ਵਰਗੀਆਂ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਲਈ ਹਿੰਦ-ਪ੍ਰਸ਼ਾਂਤ ਮਹਾਂਸਾਗਰ ਦਾ ਖਿੱਤਾ ਭੂ-ਸਿਆਸੀ ਤੌਰ 'ਤੇ ਬੇਹੱਦ ਮਹੱਤਵਪੂਰਨ ਬਣਿਆ ਹੋਇਆ ਹੈ। ਇਹ ਖੇਤਰ ਪ੍ਰਮੁੱਖ ਬੰਦਰਗਾਹਾਂ ਅਤੇ ਰਾਜਨੀਤਿਕ ਚੌਂਕੀਆਂ ਦਾ ਅੱਡਾ ਹੈ। ਆਰਥਿਕ-ਵਪਾਰਕ ਪੱਖ ਤੋਂ ਇਸ ਖਿੱਤੇ ਦੀ ਖ਼ਾਸ ਅਹਿਮਤੀਅਤ ਹੈ। ਇਸ ਖੇਤਰ ਨਾਲ ਲੱਗਦੇ ਬਹੁਤੇ ਦੇਸ਼ ਆਪਣੀ ਫੌਜੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਬਜ਼ਟ ਦਾ ਵੱਡਾ ਹਿੱਸਾ ਫੌਜ਼ ਉੱਤੇ ਲਾ ਰਹੇ ਹਨ। ਅਮਰੀਕਾ ਇਸ ਖਿੱਤੇ ਨੂੰ ਆਪਣੀ ਗਲੋਬਲੀ ਚੌਧਰ ਲਈ ਮਹੱਤਵਪੂਰਨ ਸਮਝਦਾ ਹੈ ਜਿਸਦੇ ਨਤੀਜੇ ਵਜੋਂ ਅਮਰੀਕਾ ਇਸ ਖਿੱਤੇ ਨੇੜਲੇ ਦੇਸ਼ਾਂ ਨਾਲ ਕੂਟਨੀਤਕ, ਸਿਆਸੀ, ਆਰਥਿਕ ਅਤੇ ਸੁਰੱਖਿਆ ਪਹਿਲਕਦਮੀਆਂ ਰਾਹੀਂ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਨੀਤੀ ਤੇ ਚੱਲ ਰਿਹਾ ਹੈ। ਇੱਕ ਵਿਸ਼ੇਸ਼ ਇਤਿਹਾਸਕ ਦੌਰ ਅੰਦਰ ਸੋਵੀਅਤ ਯੂਨੀਅਨ ਨੂੰ ਘੇਰਨ ਅਮਰੀਕਾ ਨੇ ਅਟਲਾਂਟਿਕ ਮਹਾਂਸਾਗਰ ਨੇੜਲੇ ਮੁਲਕਾਂ ਵਿੱਚ ਨਾਟੋ ਗੁੱਟ ਬਣਾਇਆ ਸੀ ਤੇ ਹੁਣ ਬਦਲਦੇ ਸੰਸਾਰ ਸਮੀਕਰਣਾਂ ਤਹਿਤ ਅਮਰੀਕਾ ਚੀਨ ਨੂੰ ਘੇਰਨ ਲਈ ਹਿੰਦ ਪ੍ਰਸ਼ਾਂਤ ਮਹਾਂਸਾਗਰ ਨੇੜਲੇ ਮੁਲਕਾਂ ਵਿੱਚ ਨਾਟੋ ਪਲੱਸ ਦਾ ਗੁੱਟ ਕਾਇਮ ਕਰਨ ਦੇ ਯਤਨ ਕਰ ਰਿਹਾ ਹੈ।
Search This Blog
Saturday, June 17, 2023
ਹਿੰਦ-ਪ੍ਰਸ਼ਾਂਤ ਮਹਾਂਸਾਗਰ ਆਲਮੀ ਸਿਆਸਤ ਦਾ ਕੇਂਦਰ
ਅਮਰੀਕਾ-ਚੀਨ ਵਰਗੀਆਂ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਲਈ ਹਿੰਦ-ਪ੍ਰਸ਼ਾਂਤ ਮਹਾਂਸਾਗਰ ਦਾ ਖਿੱਤਾ ਭੂ-ਸਿਆਸੀ ਤੌਰ 'ਤੇ ਬੇਹੱਦ ਮਹੱਤਵਪੂਰਨ ਬਣਿਆ ਹੋਇਆ ਹੈ। ਇਹ ਖੇਤਰ ਪ੍ਰਮੁੱਖ ਬੰਦਰਗਾਹਾਂ ਅਤੇ ਰਾਜਨੀਤਿਕ ਚੌਂਕੀਆਂ ਦਾ ਅੱਡਾ ਹੈ। ਆਰਥਿਕ-ਵਪਾਰਕ ਪੱਖ ਤੋਂ ਇਸ ਖਿੱਤੇ ਦੀ ਖ਼ਾਸ ਅਹਿਮਤੀਅਤ ਹੈ। ਇਸ ਖੇਤਰ ਨਾਲ ਲੱਗਦੇ ਬਹੁਤੇ ਦੇਸ਼ ਆਪਣੀ ਫੌਜੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਬਜ਼ਟ ਦਾ ਵੱਡਾ ਹਿੱਸਾ ਫੌਜ਼ ਉੱਤੇ ਲਾ ਰਹੇ ਹਨ। ਅਮਰੀਕਾ ਇਸ ਖਿੱਤੇ ਨੂੰ ਆਪਣੀ ਗਲੋਬਲੀ ਚੌਧਰ ਲਈ ਮਹੱਤਵਪੂਰਨ ਸਮਝਦਾ ਹੈ ਜਿਸਦੇ ਨਤੀਜੇ ਵਜੋਂ ਅਮਰੀਕਾ ਇਸ ਖਿੱਤੇ ਨੇੜਲੇ ਦੇਸ਼ਾਂ ਨਾਲ ਕੂਟਨੀਤਕ, ਸਿਆਸੀ, ਆਰਥਿਕ ਅਤੇ ਸੁਰੱਖਿਆ ਪਹਿਲਕਦਮੀਆਂ ਰਾਹੀਂ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਨੀਤੀ ਤੇ ਚੱਲ ਰਿਹਾ ਹੈ। ਇੱਕ ਵਿਸ਼ੇਸ਼ ਇਤਿਹਾਸਕ ਦੌਰ ਅੰਦਰ ਸੋਵੀਅਤ ਯੂਨੀਅਨ ਨੂੰ ਘੇਰਨ ਅਮਰੀਕਾ ਨੇ ਅਟਲਾਂਟਿਕ ਮਹਾਂਸਾਗਰ ਨੇੜਲੇ ਮੁਲਕਾਂ ਵਿੱਚ ਨਾਟੋ ਗੁੱਟ ਬਣਾਇਆ ਸੀ ਤੇ ਹੁਣ ਬਦਲਦੇ ਸੰਸਾਰ ਸਮੀਕਰਣਾਂ ਤਹਿਤ ਅਮਰੀਕਾ ਚੀਨ ਨੂੰ ਘੇਰਨ ਲਈ ਹਿੰਦ ਪ੍ਰਸ਼ਾਂਤ ਮਹਾਂਸਾਗਰ ਨੇੜਲੇ ਮੁਲਕਾਂ ਵਿੱਚ ਨਾਟੋ ਪਲੱਸ ਦਾ ਗੁੱਟ ਕਾਇਮ ਕਰਨ ਦੇ ਯਤਨ ਕਰ ਰਿਹਾ ਹੈ।
ਸਾਮਰਾਜੀ ਮੁਲਕਾਂ ਦੀ ਹਥਿਆਰ ਸਨਅਤ ਤੇ ਜੰਗਾਂ
ਜਿਉਂ-ਜਿਉਂ ਸੰਸਾਰ ਅਰਥਚਾਰੇ ਸੰਕਟਗ੍ਰਸਤ ਹੋ ਰਹੇ ਹਨ ਤੇ ਉਹਨਾਂ ’ਚ ਲੋਕ ਰੋਹ ਵੱਧ ਰਿਹਾ ਹੈ ਤਿਉਂ-ਤਿਉਂ ਸੰਸਾਰ ਸਰਮਾਏਦਾਰੀ ਪ੍ਰਬੰਧ ਵੱਧ ਹਮਲਾਵਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ। ਤੇਜੀ ਨਾਲ ਸੰਸਾਰ ਸਾਮਰਾਜੀ ਤਾਕਤਾਂ ਦਾ ਸਮਤੋਲ ਬਦਲ ਰਿਹਾ ਹੈ ਤੇ ਇਹ ਨਾਬਰ ਮੁਲਕ ਸੰਕਟਮੁਕਤ ਹੋਣ ਲਈ ਤੀਜੀ ਦੁਨੀਆਂ ਦੇ ਮੁਲਕਾਂ ਉੱਤੇ ਆਰਥਿਕ ਹਮਲਿਆਂ ਦੇ ਨਾਲ-ਨਾਲ ਆਧੁਨਿਕ ਫੌਜ਼ੀ ਹਮਲਿਆਂ ਦੀ ਤਿਆਰੀ ਵਿੱਚ ਜੁੱਟੇ ਹੋਏ ਹਨ। ਆਪਸੀ ਸਾਮਰਾਜੀ ਖਹਿਭੇੜ ’ਚੋਂ ਇਹ ਮੁਲਕ ਆਪਣੀ ਫੌਜ਼ੀ ਤਾਕਤ ਨੂੰ ਹੋਰ ਵੱਧ ਆਧੁਨਿਕ ਤੇ ਮਜ਼ਬੂਤ ਕਰਨ ਲਈ ਹਰ ਹੀਲੇ ਵਰਤ ਰਹੇ ਹਨ। ਦੁਨੀਆਂ ਦੀਆਂ ਉਦਾਰ ਅਤੇ ਚੋਣ ਜਮਹੂਰੀ ਰਾਜਾਂ ਤੇ ਜਮਹੂਰੀ ਅਧਿਕਾਰਾਂ ਦੀ ਖ਼ਸਲਤ ਬੰਦ ਤਾਨਾਸ਼ਾਹੀ, ਚੋਣ ਤਾਨਾਸ਼ਾਹੀ ਅਤੇ ਸਿੱਧੀ ਤਾਨਾਸ਼ਾਹੀ ’ਚ ਬਦਲ ਰਹੀ ਹੈ। ਜਨਤਕ ਸਹੂਲਤਾਂ ਉੱਤੇ ਕੱਟ ਲਾਏ ਜਾ ਰਹੇ ਹਨ ਅਤੇ ਰੱਖਿਆ ਤੇ ਜੰਗੀ ਹਥਿਆਰਾਂ ਉੱਤੇ ਬਜ਼ਟ ਖਰਚ ਵਧਾਇਆ ਜਾ ਰਿਹਾ ਹੈ। ਸਾਮਰਾਜੀ ਮੁਲਕ ਰੱਖਿਆ ਰਣਨੀਤੀ ਹੇਠ ਹਥਿਆਰ ਸਨਅਤ ਦੀਆਂ ਦਿਓਕੱਦ ਨਿੱਜੀ ਕੰਪਨੀਆਂ ਨੂੰ ਮੋਟੇ ਮੁਨਾਫੇ ਮੁਹੱਇਆ ਕਰਵਾ ਰਹੀਆਂ ਹਨ। ਲੈਨਿਨ ਨੇ ਕਿਹਾ ਸੀ ਕਿ ਇਜਾਰੇਦਾਰ ਪੂੰਜੀਵਾਦ ਅਧੀਨ ਸਾਮਰਾਜੀ ਜੰਗਾਂ ਅਟੱਲ ਹਨ। ਇਸੇ ਤਰ੍ਹਾਂ ਸੰਸਾਰ ਪੂੰਜੀਪਤੀਆਂ ਦੀ ਵੱਧ ਰਹੀ ਇਜਾਰੇਦਾਰੀ ਦੁਨੀਆਂ ਭਰ ਵਿੱਚ ਨਵੇਂ-ਨਵੇਂ ਸੰਕਟ, ਤਣਾਅ ਅਤੇ ਜੰਗਾਂ ਪੈਦਾ ਕਰਨ ਵੱਲ ਵੱਧ ਰਹੀ ਹੈ।
ਦੂਜੀ ਸੰਸਾਰ ਜੰਗ ਬਾਅਦ ਬੜੀ ਤੇਜ਼ੀ ਨਾਲ ਦੁਨੀਆਂ ਦੇ ਵੱਖ-ਵੱਖ ਮੁਲਕ ਆਪਣੇ-ਆਪ ਨੂੰ ਆਰਥਿਕ ਸ਼ਕਤੀ ਦੇ ਨਾਲ-ਨਾਲ ਫੌਜ਼ੀ ਸ਼ਕਤੀ ਦੇ ਰੂਪ ਵਿੱਚ ਉਭਾਰਨ ਦੀ ਦੌੜ ਵਿੱਚ ਲੱਗੇ ਹੋਏ ਹਨ। ਪਿਛਲੇ ਛੇ-ਸੱਤ ਦਹਾਕਿਆਂ ਤੋਂ ਇਸ ਦੌੜ ਵਿੱਚ ਅਮਰੀਕੀ ਸਾਮਰਾਜ ਦੀ ਸਭ ਤੋਂ ਮੋਹਰੀ ਭੂਮਿਕਾ ਰਹੀ ਹੈ। ਇੰਗਲੈਂਡ, ਜਪਾਨ, ਜਰਮਨੀ ਵਰਗੀਆਂ ਪੁਰਾਣੀਆਂ ਸੰਸਾਰ ਸ਼ਕਤੀਆਂ ਦੇ ਪਤਨ ਤੋਂ ਬਾਅਦ ਅਮਰੀਕਾ ਨੇ ਜਿੱਥੇ ਜੰਗੀ ਸਾਜੋ-ਸਮਾਨ ਅਤੇ ਹਥਿਆਰਾਂ ਦੀ ਪੈਦਾਵਾਰ ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ ਉੱਥੇ ਇਸਦੇ ਸਾਬਕਾ ਫੌਜ਼ੀ ਜਨਰਲ ਤੇ ਰਾਸ਼ਟਰਪਤੀ ਰਹੇ ਆਈਜ਼ਨਹਾਵਰ ਨੇ ਅਮਰੀਕੀ ਹਥਿਆਰ ਸਨਅਤ ਨੂੰ ਪ੍ਰਫੁਲਿਤ ਕਰਨ ਲਈ ਸਭ ਤੋਂ ਵੱਧ ਜ਼ੋਰ ਦਿੱਤਾ। ਅਮਰੀਕੀ ਸਾਮਰਾਜੀਆਂ ਨੇ ਜੰਗੀ ਸਾਜੋ-ਸਮਾਨ ਤੇ ਹਥਿਆਰ ਸਨਅਤ ਵਿੱਚ ਨਿਵੇਸ਼, ਵਿਗਿਆਨ, ਰਸਾਇਣ ਵਿਗਿਆਨ ਅਤੇ ਤਕਨੀਕ ਨੂੰ ਇਸਦੀ ਸੇਵਾ ਵਿੱਚ ਭੁਗਤਾਉਣ, ਸੰਸਾਰ ਭਰ ਦੇ ਵੱਖ-ਵੱਖ ਮੁਲਕਾਂ ਵਿੱਚ ਜੰਗਾਂ ਲਾਉਣ ਅਤੇ ਉੱਥੇ ਹਥਿਆਰਾਂ ਦੀ ਵੱਡੀ ਖੇਪ ਖਪਾਉਣ ਲਈ ਹਰ ਹਰਬੇ ਵਰਤੇ ਹਨ। ਸਿੱਟੇ ਵਜ਼ੋਂ ਇਸ ਸਮੇਂ ਫੌਜ਼ੀ ਉਦਯੋਗ ਅਮਰੀਕਾ ਦੇ ਮੌਜੂਦਾ ਉਦਯੋਗ (ਸਮੇਤ ਮੈਨੂਫੈਕਚਿਰਿੰਗ ਦੇ) ਦਾ ਧੁਰਾ ਬਣਿਆ ਹੋਇਆ ਹੈ।
ਦੁਨੀਆ ਵਿੱਚ ਇਕੋ ਸਮੇਂ ਹਥਿਆਰਾਂ ਦਾ ਵੱਡਾ ਵਪਾਰੀ ਅਤੇ ਅਮਨ ਬਹਾਲੀ ਦਾ ਚੌਧਰੀ ਅਮਰੀਕੀ ਸਾਮਰਾਜ ਬਣਿਆ ਹੋਇਆ ਹੈ ਜੋ ਜਿਆਦਾਤਰ ਭੂਗੋਲਿਕ ਖੇਤਰਾਂ ਵਿੱਚ ਸਾਜ਼ਿਸਾਂ ਰਚਦਾ ਹੈ। ਉਸਨੇ ਸੰਸਾਰ ਭਰ ਵਿੱਚ ਵੱਖ-ਵੱਖ ਆਰਥਿਕ-ਫੌਜ਼ੀ ਗੁੱਟਬੰਦਕ ਸੰਸਥਾਵਾਂ ਖੜੀਆਂ ਕੀਤੀਆਂ ਹੋਈਆਂ ਹਨ ਜਿਹਨਾਂ ਜਰੀਏ ਉਹ ਵੱਖ-ਵੱਖ ਦੇਸ਼ਾਂ ਖਿਲਾਫ ਕੂਟਨੀਤਿਕ ਸਫਬੰਦੀਆਂ ਤੇ ਘੁਸਪੈਠ ਕਰਦਾ ਹੈ। ਇਹ ਸਫਬੰਦੀ ਅੱਜ-ਕੱਲ ਹਿੰਦ-ਪ੍ਰਸ਼ਾਂਤ ਮਹਾਂਸਾਗਰ ਵਿੱਚ ਕੀਤੀ ਜਾ ਰਹੀ ਹੈ। ਆਪਣੇ ਸ਼ਰੀਕ ਰੂਸ ਅਤੇ ਚੀਨ ਨੂੰ ਠਿੱਬੀ ਲਾਉਣ ਲਈ ਮੱਧ ਤੇ ਉੱਤਰੀ ਏਸ਼ੀਆ ਵਿੱਚ ਉੱਚ ਭੂ-ਸਿਆਸੀ ਤਣਾਅ ਪੈਦਾ ਕੀਤਾ ਜਾ ਰਿਹਾ ਹੈ।
ਕੈਨੇਡਾ ’ਚੋਂ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਦੀ ਜੜ੍ਹ
ਕੈਨੇਡਾ ’ਚੋਂ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਦੀ ਜੜ੍ਹ
ਪ੍ਰਵਾਸ ਮਨੁੱਖੀ ਸੱਭਿਅਤਾ ਜਿੰਨ੍ਹਾ ਹੀ ਪੁਰਾਣਾ ਹੈ। ਜਿੱਥੇ ਪ੍ਰਵਾਸ ਮਨੁੱਖ ਨੂੰ ਚੇਤੰਨ, ਸਹਿਣਸ਼ੀਲ਼ ਤੇ ਤਜ਼ਰਬੇਕਾਰ ਬਣਾਉਂਦਾ ਹੈ ਉੱਥੇ ਇਹ ਸਰਾਪ, ਉਜਾੜਾ ਤੇ ਸੰਤਾਪ ਬਣਕੇ ਵੀ ਬਹੁੜਦਾ ਹੈ। ਵਿਸ਼ਵੀਕਰਨ ਦੇ ਮੌਜੂਦਾ ਤੇਜ਼-ਤਰਾਰ ਦੌਰ ਅੰਦਰ ਜਦੋਂ ਦੁਨੀਆਂ ਇੱਕ ਪਿੰਡ, ਇੱਕ ਮੰਡੀ ਬਣ ਰਹੀ ਹੈ ਤਾਂ ਸੰਸਾਰ ਸਰਹੱਦਾਂ ਉੱਪਰੇ ਨੌਕਰੀ, ਸੁਰੱਖਿਆ ਤੇ ਚੰਗੇ ਭਵਿੱਖ ਲਈ ਪ੍ਰਵਾਸ ਵੱਧ ਰਿਹਾ ਹੈ। ਪੱਛੜੇ ਤੇ ਵਿਕਾਸਸ਼ੀਲ ਮੁਲਕਾਂ ਦੀ ਵਸੋਂ ਦਾ ਵੱਡਾ ਹਿੱਸਾ ਕਾਨੂੰਨੀ ਅਤੇ ਗੈਰ ਕਾਨੂੰਨੀ ਢੰਗ ਨਾਲ ਵਿਕਸਿਤ ਪੂੰਜੀਵਾਦੀ ਮੁਲਕਾਂ ਵੱਲ ਪ੍ਰਵਾਸ ਕਰ ਰਿਹਾ ਹੈ। ਵੱਖ-ਵੱਖ ਉਦਯੋਗਿਕ ਖੇਤਰਾਂ ਵਿੱਚ ਨਵੀਂ ਤਕਨੀਕ ਦੇ ਵਿਕਾਸ ਨਾਲ ਸੰਸਾਰ ਭਰ ਵਿੱਚ ਊਰਜਾਵਾਨ, ਸਸਤੇ ਤੇ ਹੁਨਰਮੰਦ ਕਾਮਿਆਂ ਦੀ ਮੰਗ ਵੱਧ ਰਹੀ ਹੈ। ਜਿੰਨ੍ਹਾ ਵਿੱਚ ਇੰਜੀਨੀਅਰ, ਬਿਜ਼ਨਿਸ ਮੈਨੇਜਮੈਂਟ, ਅਕਾਊਂਟੈਂਟ, ਨਰਸਾਂ ਤੇ ਡਾਕਟਰ ਪ੍ਰਮੁੱਖ ਹਨ। ਬਹੁਰਾਸ਼ਟਰੀ ਕੰਪਨੀਆਂ ਆਪਣਾ ਨਿਵੇਸ਼ ਉਹਨਾਂ ਮੁਲਕਾਂ ਵਿੱਚ ਜਿਆਦਾ ਕਰਦੀਆਂ ਹਨ ਜਿੱਥੇ ਸਖ਼ਤ ਕਿਰਤ ਕਾਨੂੰਨਾਂ ਜ਼ਰੀਏ ਉਹਨਾਂ ਦੇ ਨਿਵੇਸ਼ ਤੇ ਮੁਨਾਫੇ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਤੇ ਇਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਵਿੱਚ ਵੱਡੀ ਪੱਧਰ ਤੇ ਵਸਦੇ ਪ੍ਰਵਾਸੀ ਇੱਕੋ ਸਮੇਂ ਖਪਤਕਾਰ ਵੀ ਹਨ ਤੇ ਪੈਦਾਵਰ ਖੇਤਰ ਦੇ ਕਾਮੇ ਵੀ।
ਇਸ ਤਰਾਂ ਦੇਸ਼ ਵਿੱਚੋਂ ਗਰੀਬੀ, ਬੇਰੁਜਗਾਰੀ, ਭ੍ਰਿਸ਼ਟਾਚਾਰ, ਗੈਂਗਵਾਰ, ਨਸ਼ਿਆਂ ਆਦਿ ਦੀ ਦਲਦਲ ਵਿੱਚੋ ਨਿਕਲਕੇ ਵਿਦੇਸ਼ਾਂ ਵਿੱਚ ਜਾਕੇ ਘੋਰ ਤੰਗੀਆਂ ਤੇ ਮੁਸ਼ਕਲਾਂ ਚੋਂ ਗੁਜ਼ਰਦੇ ਨੌਜਵਾਨਾਂ-ਵਿਦਿਆਰਥੀਆਂ ਲਈ ਦੇਸ਼-ਨਿਕਾਲਾ ਉਹਨਾਂ ਨਾਲ ਸੰਗੀਨ ਅਪਰਾਧੀਆਂ, ਅੱਤਵਾਦੀਆਂ, ਦੇਸ਼ ਦੀ ਸੁਰੱਖਿਆ ਲਈ ਖ਼ਤਰਨਾਕ ਵਿਅਕਤੀਆਂ ਵਾਂਗ ਵਿਵਹਾਰ ਕਰਨ ਬਰਾਬਰ ਹੈ। ਇਹ ਮੰਦਭਾਗਾ ਵਰਤਾਰਾ ਹੈ ਜੋ ਵਿਦੇਸ਼ ਵੱਸਦੇ ਗੈਰ-ਸੰਗਠਿਤ ਪਰਵਾਸੀ ਵਿਦਿਆਰਥੀਆਂ ਤੇ ਕਾਮਿਆਂ ਲਈ ਭਵਿੱਖ ਵਿੱਚ ਵੱਡੇ ਖਤਰੇ ਖੜੇ ਕਰ ਸਕਦਾ ਹੈ। ਵਿਦੇਸ਼ਾਂ ਵਿੱਚ ਭਾਸ਼ਾ, ਰੰਗ, ਨਸਲ, ਸਮਾਜਿਕ-ਸੱਭਿਆਚਾਰਕ ਵਿਤਕਰੇ, ਦੇਸ਼-ਨਿਕਾਲੇ, ਕਿਰਤ ਲੁੱਟ ਤੇ ਜਬਰ ਵਰਗੇ ਵਰਤਾਰਿਆਂ ਨੂੰ ਸਭ ਤਰਾਂ ਦੇ ਵਖਰੇਵਿਆਂ ਤੋਂ ਉੱਪਰ ਉੱਠਕੇ ਇੱਕਜੁੱਟ ਤੇ ਜੱਥੇਬੰਦਕ ਢੰਗ ਨਾਲ ਹੀ ਠੱਲਿਆ ਜਾ ਸਕਦਾ ਹੈ।
ਮਈ ਦਿਵਸ ਦੀ ਇਤਿਹਾਸਕ ਮਹੱਤਤਾ
ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...




.jpg)
