Search This Blog

Sunday, July 8, 2018

ਪੰਜਾਬ ਗੈਂਗਲੈਂਡ ਕਿਉਂ ਬਣ ਰਿਹਾ ਹੈ?



ਪਿੱਛਲੇ ਸਮੇਂ ਤੋਂ ਪੰਜਾਬ ਅੰਦਰ ਕੁੱਝ ਗੈਂਗਸਟਰਾਂ ਦੇ ਪੁਲਿਸ ਮੁਕਾਬਲੇ ' ਮਾਰੇ ਜਾਣ ਬਾਅਦ ਇਸ ਵਰਤਾਰੇ ਸੰਬੰਧੀ ਸਮਾਜ ' ਤਿੱਖੀ ਬਹਿਸ ਛਿੜੀ ਹੋਈ ਹੈ ਸਾਡੇ ਸਮਾਜ ' ਜਿਆਦਾਤਰ ਨੌਜਵਾਨਾਂ ਦੀ ਸੰਵੇਦਨਾਂ ਉਪਰ ਗੈਂਗਸਟਰਾਂ ਦੇ ਦਬੰਗ ਨਾਇਕਤਵ ਦਾ ਪ੍ਰਭਾਵ ਹੁੰਦਾ ਇਸ ਲਈ ਉਹ ਇਸ ਵਰਤਾਰੇ ਸਬੰਧੀ ਉਲਾਰ ਪਹੁੰਚ ਰੱਖਦੇ ਹਨ ਦੂਜੇ ਪਾਸੇ ਸਮਾਜ ਦੇ ਸੰਵੇਦਨਸ਼ੀਲ ਲੋਕ ਇਸ ਵਰਤਾਰੇ ਨੂੰ ਲੈ ਕੇ ਚਿੰਤਤ ਹਨ ਸਮਾਜ ਪ੍ਰਤੀ ਸੰਵੇਦਨਸ਼ੀਲ ਲੋਕ ਹਮੇਸ਼ਾਂ ਨੌਜਵਾਨ ਪੀੜੀ 'ਚੋਂ ਸਮਾਜ ਦਾ ਚੰਗਾ ਭਵਿੱਖ ਤਲਾਸ਼ਦੇ ਹਨ ਉਹ ਹਮੇਸ਼ਾਂ ਭਵਿੱਖ ਦੇ ਵਾਰਸਾਂ ਦੀ ਖ਼ੈਰ ਮੰਗਦੇ ਹਨ ਜਦੋਂ ਉਹਨਾਂ ਦੀਆਂ ਅੱਖਾਂ ਸਾਹਮਣੇ ਭਵਿੱਖ ਦਾ ਇਹ ਹੋਣਹਾਰ ਸਰਮਾਇਆ ਕੁਰਾਹੇ ਪੈ ਕੇ ਹੱਥਾਂ 'ਚੋਂ ਰੇਤ ਵਾਂਗ ਕਿਰ ਰਿਹਾ ਹੋਵੇ ਤਾਂ ਉਹਨਾਂ ਦੀ ਰੂਹ ਤੜਫਦੀ ਹੈ ਤੇ ਰੂਹ ਦੀ ਇਹ ਤੜਪਨ ਨੌਜਵਾਨ ਪੀੜੀ ਦੇ ਕੁਰਾਹੇ ਪੈਣ ਦੇ ਕਾਰਨ ਤੇ ਇਸਦਾ ਹੱਲ ਤਲਾਸ਼ਦੀ ਹੈ 
ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਗੈਂਗਸਟਰ ਬੁਰੇ ਸਮਾਜ ਦੀ ਨਿਸ਼ਾਨੀ ਹਨ ਤੇ ਬੁਰਾ ਸਮਾਜ ਗਲਤ ਤੇ ਮਾੜੇ ਰਾਜ ਪ੍ਰਬੰਧ ਦੀ ਦੇਣ ਹੈ ਸਮਾਜ ਦੀ ਚੰਗੀ ਵਿਵਸਥਾ ਨੂੰ ਬਣਾਈ ਰੱਖਣ ਦਾ ਦਾਅਵਾ ਕਰਨ ਵਾਲਾ ਰਾਜ ਪ੍ਰਬੰਧ ਤੇ ਇਸਦੀਆਂ ਨੁਮਾਇੰਦਾ ਸਰਕਾਰਾਂ ਜਦੋਂ ਆਪਣੀ ਜ਼ੁੰਮੇਵਾਰੀ ਨਿਭਾਉਣ ਤੋਂ ਨਾਕਾਮ ਹੁੰਦੀਆਂ ਹਨ ਤਾਂ ਸਮਾਜ ਦੇ ਸਾਰੇ ਅੰਗਾਂ ' ਨਾਸੂਰ ਫੈਲਣਾ ਸ਼ੁਰੂ ਹੋ ਜਾਂਦਾ ਹੈ ਜੋ ਹੌਲੀ ਹੌਲੀ ਰਿਸਣ ਲੱਗਦਾ ਹੈ ਗੈਂਗਸਟਰ ਸਮਾਜ ਦਾ ਇੱਕ ਨਾਸੂਰ ਹਨ ਤੇ ਇਸ ਰੋਗ ਦੀਆਂ ਜੜਾਂ ਮੌਜੂਦਾ ਰਾਜ ਪ੍ਰਬੰਧ ' ਪਈਆਂ ਹਨ ਜਿਸ ਧਰਾਤਲ ਤੇ ਇਹ ਨਾਸੂਰ ਫਲਦਾ ਫੁਲਦਾ ਹੈ ਇਹ ਰਾਜ ਪ੍ਰਬੰਧ ਤੇ ਇਸਦੀਆਂ ਨੁਮਾਇੰਦਾ ਸਰਕਾਰਾਂ ਸਮਾਜ ਦੇ ਆਮ ਨਾਗਰਿਕਾਂ ਨੂੰ ਉਹ ਕੁੱਝ ਨਹੀਂ ਦਿੰਦੀਆਂ ਜਿਸਦਾ ਇਹ ਹਮੇਸ਼ਾਂ ਦਾਅਵਾ ਕਰਦੀਆਂ ਹਨ ਮਸਲਨ ਸਿਹਤ ਸਹੂਲਤਾਂ, ਮਿਆਰੀ ਸਿੱਖਿਆ, ਰੁਜ਼ਗਾਰ ਆਦਿ ਅੱਜ ਪੰਜਾਬ ਦੀ ਨੌਜਵਾਨ ਪੀੜੀ ਦਾ ਭਵਿੱਖ ਹਨੇਰੇ ਵਿੱੱਚ ਹੈ ਨੌਜਵਾਨ ਤਬਕੇ ਦੇ ਵਿਹਲੇ ਹੱਥਾਂ ਕੋਲ ਕੋਈ ਰੁਜਗਾਰ ਨਹੀਂ ਸਿਵਾਏ ਦੇਸ਼ ਦੇ ਪ੍ਰਧਾਨ ਮੰਤਰੀ ਦੀ ਉਨਾਂ ਨੂੰ 'ਪਕੌੜੇ ਵੇਚਣ' ਦੀ ਨਸੀਹਤ ਦੇ ਸਿੱਖਿਆ ਤੇ ਹੋਰ ਸਵੈ ਰੁਜਗਾਰ ਦੇ ਧੰਦੇ ਉਨਾਂ ਦੀ ਡੁੱਬਦੀ ਬੇੜੀ ਪਾਰ ਨਹੀਂ ਲਾ ਰਹੇ ਅਜਿਹੇ ਚੋਂ ਨੌਜਵਾਨ ਪੀੜੀ ਨਸ਼ੇ, ਪ੍ਰਵਾਸ, ਗੁੰਡਾਗਰਦੀ ਆਦਿ ਬੁਰੀਆਂ ਅਲਾਮਤਾਂ ਦੇ ਸ਼ਿਕਾਰ ਹੋਣ ਲਈ ਮਜਬੂਰ ਹੋ ਰਹੀ ਹੈ
ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਤੋਂ ਬਿਨਾਂ ਚੰਗੇ ਮਨੁੱਖ ਦੀ ਉਸਾਰੀ ਲਈ ਸਿਹਤਮੰਦ ਸੱਭਿਆਚਾਰ ਦੀ ਵੀ ਲੋੜ ਹੁੰਦੀ ਹੈ ਸਿਤਮਜਰੀਫੀ ਇਹ ਹੈ ਕਿ ਸਾਡੇ ਸਮਾਜ ਦਾ ਸੱਭਿਆਚਾਰ ਮੌਜੂਦਾ ਰਾਜ ਵਿਵਸਥਾ ਵਾਂਗ ਲੋਟੂ, ਦੋਗਲਾ ਤੇ ਜਾਬਰ ਹੈ ਇਹ ਊਚ-ਨੀਚ, ਅਮੀਰ-ਗਰੀਬ ਤੇ ਜਾਤੀ ਤੁਅਸਬਾਂ ਨਾਲ ਭਰਿਆ ਪਿਆ ਹੈ ਇਹ ਨੌਜਵਾਨਾਂ ਵਿਦਿਆਰਥੀਆਂ ' ਹੱਦ ਦਰਜੇ ਦਾ ਫੁਕਰਾਪਣ, ਨਕਲ, ਪਿੱਛਲੱਗਤਾ, ਮੌਕਾਪ੍ਰਸਤੀ, ਹੋਛਾਪਣ, ਅਸ਼ਲੀਲਤਾ, ਅਨੈਤਿਕਤਾ, ਹਿੰਸਕ ਬਿਰਤੀਆਂ ਆਦਿ ਪੈਦਾ ਕਰਦਾ ਹੈ ਇਹ ਉਹਨਾਂ ਦੀ ਮੌਲਿਕ ਸਮਰੱਥਾ ਨੂੰ ਗਲਤ ਮੂੰਹਾਂ ਦਿੰਦਾ ਹੈ ਸਮਾਜ ਦਾ ਜ਼ਿਆਦਾਤਰ ਗਰੀਬ ਵਰਗ ਇਹਨਾਂ ਲਾਲਸਾਵਾਂ ਨੂੰ ਪਾਉਣ ਤੋਂ ਅਸਮਰੱਥ ਰੋਜੀ ਰੋਟੀ ਤੇ ਚੰਗੀ ਜ਼ਿੰਦਗੀ ਦੀ ਭਾਲ ' ਰੁਲ਼ ਜਾਂਦਾ ਹੈ ਇਨਾਂ ਵਿਚੋਂ ਥੋੜੀ ਗਿਣਤੀ ਲੁੰਪਨ ਤਬਕਾ ਅਪਰਾਧਿਕ ਗਤੀਵਿਧੀਆਂ ' ਗਲਤਾਨ ਹੋ ਜਾਂਦਾ ਹੈ  ਤੇ ਇਸਦੇ ਨਾਲ ਹੀ ਸਮਾਜ ਦਾ ਥੋੜਾ ਬਹੁਤਾ ਰੱਜਿਆ ਪੁੱੱਜਿਆ ਵਰਗ ਫੁਕਰੇ ਤੇ ਨਕਲਚੀ ਸੱਭਿਆਚਾਰ ਅਤੇ ਸਿਆਸੀ ਲੋਕਾਂ ਦੀਆਂ ਚਾਲਾਂ ਦੀ ਭੇਟ ਚੜ ਜਾਂਦਾ ਹੈ 
ਸਿਰ ਤੇ ਸਵਾਰ ਫਿਲਮੀ ਹੀਰੋਇਜਮ ਦੇ ਭੂਤ ਦੇ ਚੱਲਦਿਆਂ ਕੁਰਾਹੇ ਪਏ ਇਹ ਨੌਜਵਾਨ ਅਸਲ ' ਆਪਣੇ ਆਪ ਨੂੰ ਵੋਟ ਪਾਰਟੀਆਂ ਦੇ ਵਫਾਦਾਰ ਤੇ ਵਧੇਰੇ ਸਮਰੱਥ ਭਾੜੇ ਦੇ ਗੁੰਡਿਆਂ ਦੇ ਤੌਰ ਤੇ ਤਿਆਰ ਕਰ ਰਹੇ ਹੁੰਦੇ ਹਨ ਤੇ ਅੱਗੇ ਚੱਲਕੇ ਸਮਾਜ ਦੇ ਇਹ ਵਿਗੜੇ ਤੱਤ ਸਿਆਸੀ ਨੇਤਾਵਾਂ ਦੇ ਢਹੇ ਚੜਕੇ ਲੋਕਾਂ ਅਤੇ ਲੋਕਾਂ ਲਈ ਲੜਨ ਵਾਲ਼ੀਆਂ ਸ਼ਕਤੀਆਂ ਤੇ ਵਿਅਕਤੀਆਂ ਖ਼ਿਲਾਫ਼ ਭੁਗਤਦੇ ਹਨ ਲੋਕ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਤੋਂ ਲੈ ਕੇ ਕਤਲ ਤੱਕ ਕਰਕੇ ਰਾਜਨੀਤੀਵਾਨਾਂ ਤੋਂ ਆਪਣੀ ਵਫ਼ਾਦਾਰੀ ਦਾ ਸਰਟੀਫ਼ਿਕੇਟ ਹਾਸਲ ਕਰਦੇ ਹਨ ਵਿਦਿਅਕ ਸੰਸਥਾਵਾਂ ' ਇਹ ਗੁੰਡਾ ਟੋਲਾ (ਜੋ ਗੈਂਗਸਟਰ ਬਣਨ ਤੋਂ ਪਹਿਲਾਂ ਇੱਥੇ ਹਾਲੇ ਆਪਣੇ ਭਰੂਣ ਰੂਪ ' ਹੁੰਦਾ ਹੈ) ਵੱਖ ਵੱਖ ਵੋਟ ਪਾਰਟੀਆਂ ਦੇ ਅਖੌਤੀ ਵਿਦਿਆਰਥੀ ਵਿੰਗਾਂ ਦੀ ਅਗਵਾਈ ਕਰ ਰਿਹਾ ਹੁੰਦਾ ਹੈ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ' ਵਿਦਿਆਰਥੀ ਹੱਕਾਂ ਖ਼ਿਲਾਫ਼ ਤੇ ਵਿਦਿਆਰਥੀ ਹੱਕਾਂ ਲਈ ਲੜ ਰਹੀਆਂ ਖਰੀਆਂ ਵਿਦਿਆਰਥੀ ਜੱਥੇਬੰਦੀਆਂ ਖ਼ਿਲਾਫ਼ ਭੁਗਤਣ ਦਾ ਇਹਨਾਂ ਗੁੰਡਾ ਟੋਲਿਆਂ ਦਾ ਲੰਮਾ ਤੇ ਪੁਰਾਣਾ ਇਤਿਹਾਸ ਚੱਲਿਆ ਰਿਹਾ ਹੈ ਸਿਆਸੀ ਸ਼ਹਿ ਪ੍ਰਾਪਤ ਇਹਨਾਂ ਗੁੰਡਾ ਟੋਲਿਆਂ ਦੁਆਰਾ ਉੱਘੇ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ ਦਾ ਕਤਲ ਕਰਨ ਦੀ ਉਦਾਹਰਨ ਇਨਾਂ ਦੇ ਕਿਰਦਾਰ ਦੀ ਇਕ ਉਘੜਵੀਂ ਮਿਸਾਲ ਹੈ ਇਹੀ ਨਹੀਂ ਬਲਕਿ ਪੰਜਾਬ ਅੰਦਰ ਲੋਕ ਹੱਕਾਂ ਲਈ ਲੜਨ ਵਾਲੀਆਂ ਖਰੀਆਂ ਇਨਕਲਾਬੀ, ਜਨਤਕ ਤੇ ਜਮਹੂਰੀ ਜੱਥੇਬੰਦੀਆਂ ਤੇ ਉਹਨਾਂ ਦੇ ਆਗੂਆਂ ਖਿਲਾਫ ਇਹਨਾਂ ਗੁੰਡਾ ਟੋਲਿਆਂ ਨੂੰ ਸ਼ਿਸ਼ਕੇਰ ਕੇ ਆਮ ਵਰਤਿਆ ਜਾਂਦਾ ਹੈ ਮਾਝੇ ਦੇ ਗੁੰਡਾ ਅਕਾਲੀ ਲੀਡਰ ਬੀਰ ਸਿੰਘ ਲੋਪੋਕੇ ਦੇ ਭਾੜੇ ਦੇ ਗੁੰਡਿਆਂ ਦੁਆਰਾ ਕਿਸਾਨ ਲਹਿਰ ਦੇ ਸ਼ਹੀਦ ਸਾਧੂ ਸਿੰਘ ਤਖਤੁਪੁਰਾ ਨੂੰ ਕਤਲ ਕਰਨ ਦੀ ਉਦਾਹਰਨ ਸਭ ਤੋਂ ਤਾਜਾ ਉਦਾਹਰਨ ਹੈ ਸਿਆਸੀ ਸ਼ਹਿ ਪ੍ਰਾਪਤ ਇਹੀ ਗੁੰਡਾ ਟੋਲੇ ਸਿਆਸੀ ਕਾਨਫਰੰਸਾਂ ਲਈ ਭੀੜਾਂ ਇਕੱਠੀਆਂ ਕਰਨ ਤੇ ਵੋਟਾਂ ਹਾਸਲ ਕਰਨ ਲਈ ਖੂਬ ਸਰਗਰਮ ਹੁੰਦੇ ਹਨ ਇਨਾਂ ਨੂੰ ਨਸ਼ਿਆਂ ਦੀ ਤਸਕਰੀ ਤੋਂ ਲੈ ਕੇ ਕੁੱਟਮਾਰ ਕਰਨ, ਬੂਥਾਂ ਤੇ ਕਬਜੇ ਕਰਨ, ਨਜਾਇਜ ਕਬਜੇ ਕਰਨ ਤੇ ਕਤਲ ਕਰਨ ਲਈ ਵਰਤਿਆ ਜਾਂਦਾ ਹੈ ਪਿੰਡ ਦੀਆਂ ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਹਰ ਰੰਗ ਦੀ ਵੋਟ ਵਟੋਰੂ ਪਾਰਟੀ ਦੇ ਨੇਤਾਵਾਂ ਵੱਲੋਂ ਭਾੜੇ ਦੇ ਗੁੰਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦਲਾਲੀ ਬਦਲੇ ਇਨਾਂ ਗੁੰਡਾ ਟੋਲਿਆਂ ਨੂੰ ਹਰ ਤਰਾਂ ਦੇ ਅਪਰਾਧ ਕਰਨ ਤੇ ਥਾਣਿਆਂ ਕਚਹਿਰੀਆਂ ' ਚੱਲਣ ਵਾਲੇ ਕੇਸਾਂ ਤੋਂ ਸੁਰੱਖਿਆਂ ਮੁਹੱਇਆ ਕਰਵਾਈ ਜਾਂਦੀ ਹੈ ਸਿਆਸੀ ਲੋਕ ਵੋਟ ਤੇ ਨੋਟ ਹਾਸਲ ਕਰਨ ਲਈ ਇਹਨਾਂ ਵਿਗਾੜੇ ਤੱਤਾਂ ਨੂੰ ਕਈ ਤਰਾਂ ਦੇ ਹੋਰ ਲਾਲਚ ਵੀ ਦੇਈ ਰੱਖਦੇ ਹਨ ਇਹ ਸਿਆਸੀ ਲੋਕ ਆਪਣਾ ਮਤਲਬ ਨਿਕਲਣ ਤੇ ਜ਼ਿਆਦਾ ਸਮਰੱਥ ਤੇ ਵਫਾਦਾਰ ਮੋਹਰਾ ਮਿਲਣ ਤੇ ਪਹਿਲੇ ਨੂੰ ਜਾਂ ਤਾਂ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ ਤੇ ਜਾਂ ਫਿਰ ਗੈਂਗਵਾਰ, ਝੂਠੇ ਪੁਲਿਸ ਮੁਕਾਬਲਿਆਂ ' ਮਰਵਾ ਖਪਾ ਦਿੱਤੇ ਜਾਂਦੇ ਹਨ ਦੂਜੇ ਪਾਸੇ ਇਹ ਵਿਗੜੇ ਤੱਤ ਜਦ ਤੱਕ ਸਿਆਸੀ ਸ਼ਾਬਾਸ਼ ਮਿਲਦੀ ਰਹਿੰਦੀ ਹੈ ਤਦ ਤੱਕ ਇਹ ਚੰਮ ਦੀਆਂ ਚਲਾਉਂਦੇ ਹਨ ਪਰ ਜਦੋਂ ਸ਼ਹਿ ਮਿਲਣੋ ਹੱਟ ਜਾਂਦੀ ਹੈ ਤਦ ਲੋਕ ਸੇਵਾ ਦਾ ਮਖੌਟਾ ਪਹਿਣ ਲੈਂਦੇ ਹਨ ਫਿਰ ਮੁੱਖ ਧਾਰਾ ਤੋਂ ਸੱਤੇ ਹੋਏ ਇਹਨਾਂ ਤੱਤਾਂ ਨੂੰ ਸ਼ਹੀਦ ਭਗਤ ਸਿੰਘ ਯਾਦ ਜਾਂਦਾ ਹੈ ਭਗਤ ਸਿੰਘ ਯਾਦ ਆਵੇ ਚੰਗੀ ਗੱਲ ਹੈ ਪਰ ਇਹਨਾਂ ਲੋਕਾਂ ਕੋਲ ਸੱਤਾ ਦੇ ਅਕੇਵੇਂ ਚੋਂ ਨਿਕਲੇ ਲੋਕ ਹੇਰਵੇ ਦੇ ਬਾਵਜੂਦ ਲੋਕ ਮੁਕਤੀ ਦਾ ਕੋਈ ਠੋਸ ਪ੍ਰੋਗਰਾਮ ਨਹੀਂ ਹੁੰਦਾ ਸਿਵਾਏ ਹਾਕਮਾਂ ਖ਼ਿਲਾਫ਼ ਲਫ਼ਜ਼ੀ ਵਿਰੋਧ ਦੇ ਜਾਂ ਹਾਕਮ ਜਮਾਤਾਂ ਦੀ ਬੀ ਪਾਰਟੀ ਬਣਕੇ ਉਨਾਂ ਦੇ ਹੱਕ ' ਭੁਗਤਨ ਦੇ ਤੇ ਸਾਡੇ ਕਈ ਅਗਾਂਹਵਧੂ ਲੋਕ ਵੀ ਇਹਨਾਂ ਸਮਾਜ ਸੇਵੀਆਂ ਦੀ ਵਾਹ ਵਾਹ ਕਰਨ ਲੱਗ ਜਾਂਦੇ ਹਨ ਉਹ ਸੱਤਾ ਵਿਰੋਧੀ ਹਰ ਅਵਾਜ਼ ਨੂੰ ਆਪਣਾ ਭਾਈਵਾਲ ਸਮਝਣ ਦੇ ਚੱਕਰ ' ਇਹਨਾਂ ਸੁਧਾਰਵਾਦੀ ਤੱਤਾਂ ਦੀ ਮਜ਼ਬੂਤੀ ਦਾ ਸਹਾਇਕ ਬਣ ਬਹਿੰਦੇ ਹਨ ਸੋ ਅਜਿਹੇ ਮਾਮਲਿਆਂ ਪ੍ਰਤੀ ਸੰਤੁਲਿਤ ਪਹੁੰਚ ਅਪਣਾਊਣੀ ਚਾਹੀਦੀ ਹੈ
ਭਾਵੇਂ ਨੌਜਵਾਨਾਂ ਦੇ ਗੈਂਗਸਟਰ ਬਣਨ ' ਮੌਜੂਦਾ ਰਾਜ ਪ੍ਰਬੰਧ ਤੇ ਉਨਾਂ ਦੇ ਸਿਆਸੀ ਚੌਧਰੀਆਂ ਦਾ ਵੱਡਾ ਹੱਥ ਹੈ ਪਰ ਇਸ ਰਾਹ ਪੈਣ ਵਾਲੇ ਬਹੁਤੇ ਨੌਜਵਾਨ ਨਿੱਜੀ ਤੌਰ ਤੇ ਸਮਾਜ ਅਤੇ ਲੋਕਾਂ ਪ੍ਰਤੀ ਅਸੰਵੇਦਨਸ਼ੀਲ ਹੁੰਦੇ ਹਨ ਇਨਾਂ ਵਿਚੋਂ ਕੁੱਝ ਹਿੱਸਾ ਸਮਾਜ ਸੁਧਾਰ ਦੇ ਕੰਮਾਂ ' ਵੀ ਸ਼ਾਮਲ ਹੁੰਦਾ ਹੈ ਜਿਸਦਾ ਸਿੱਧਾ ਅਸਿੱਧਾ ਮਕਸਦ ਲੋਕਪੱਖੀ ਹੋਣ ਦਾ ਮਖੌਟਾ ਪਾਉਣਾ ਅਤੇ ਲੋਕਾਂ ਨੂੰ ਸਿਆਸੀ ਚੌਧਰੀਆਂ ਦੇ ਵੋਟ ਬੈਂਕ ਵਜੋਂ ਤਿਆਰ ਕਰਨਾ ਹੁੰਦਾ ਹੈ ਇਨਾਂ ਲਈ ਲੋਕਾਂ ਦੇ ਅਰਥ ਭੀੜ ਤੋਂ ਵੱਧ ਕੁਝ ਨਹੀਂ ਹੁੰਦੇ ਇਹ ਲੋਕ ਸਮਾਜ ਅੰਦਰ ਆਪਣੇ ਨਾਇਕਤਵ ਦਾ ਜਾਅਲੀ ਕਲਟ ਤਿਆਰ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ ਕਿਸੇ ਗਊ ਗਰੀਬ ਦੀ ਰੱਖਿਆ ਦੇ ਅਰਥ ਇਨਾਂ ਲਈ ਵਿਅਕਤੀਗਤ ਹਊਮੈ ਨੂੰ ਪੱਠੇ ਪਾਉਣਾ ਹੀ ਹੁੰਦੇ ਹਨ ਇਹ ਤਬਕਾ ਕਦੇ ਵੀ ਤੁਹਾਨੂੰ ਰੁਜਗਾਰ, ਸਿੱਖਿਆ ਤੇ ਸਿਹਤ ਦੇ ਬੁਨਿਆਦੀ ਹੱਕਾਂ ਲਈ ਲੜਦਾ ਨਜਰ ਨਹੀਂ ਆਵੇਗਾ ਜਦਕਿ ਮਜਦੂਰ ਜਮਾਤ ਦੀ ਹੋ ਰਹੀ ਬਰਬਰ ਲੁੱਟ ਖਸੁੱਟ, ਔਰਤ ਤੇ ਦਲਿਤ ਅੱਤਿਆਚਾਰਾਂ, ਗਰੀਬ ਕਿਸਾਨਾਂ ਦੀ ਹੋ ਰਹੀ ਲੁੱਟ, ਕਾਲੇ ਕਾਨੂੰਨਾਂ ਆਦਿ ਖਿਲਾਫ ਲੜਨਾ ਤਾਂ ਬਹੁਤ ਦੂਰ ਦੀ ਗੱਲ ਹੈ
ਗੈਂਗਸਟਰਾਂ ਦੀਆਂ ਆਪਸੀ ਗੁੱਟਮਾਰ ਲੜਾਈਆਂ ਅਤੇ ਪੁਲਿਸ ਤੇ ਸਿਆਸੀ ਲੋਕਾਂ ਸਬੰਧੀ ਕਈ ਤਰਾਂ ਦੇ ਰੌਲੇ ਪਿਛਲੇ ਸਮੇਂ ਤੋਂ ਖਾਸਕਰ ਸ਼ੋਸ਼ਲ ਮੀਡੀਆ ਦੀ ਵਰਤੋਂ ਦੇ ਵਾਧੇ ਤੋਂ ਬਾਅਦ ਵੱਡੀ ਪੱਧਰ ਤੇ ਨਸ਼ਰ ਹੋਣ ਲੱਗੇ ਹਨ ਇਹ ਸਿਆਸਤ ਦਾ ਅੰਦਰੂਨੀ ਵਿਰੋਧ ਹੈ ਇਸ ਵਿਰੋਧ 'ਚੋਂ ਸੱਤਾ ਦੀਆਂ ਜਾਂ ਉਸਦੀਆਂ ਭਾਈਵਾਲ ਕੰਮਜੋਰ ਕੜੀਆਂ ਦੀ ਬਲੀ ਦਿੱਤੀ ਹੀ ਜਾਂਦੀ ਰਹੀ ਹੈ ਤੇ ਅੱਗੋਂ ਵੀ ਦਿੱਤੀ ਜਾਂਦੀ ਰਹੇਗੀ ਗੈਂਗਸਟਰ ਸੱਤਾ ਦੀ ਭਾਈਵਾਲ ਕੰਮਜੋਰ ਕੜੀ ਹੈ ਪਰ ਇਸਦਾ ਸੇਕ ਸਮਾਜ ਨੂੰ ਲੱਗ ਰਿਹਾ ਹੈ ਗੈਂਗਵਾਰ ਅਤੇ ਝੂਠੇ ਪੁਲਿਸ ਮੁਕਾਬਲਿਆਂ ' ਜਿੱਥੇ ਇੱਕ ਪਾਸੇ ਨੌਜਵਾਨਾਂ ਦੇ ਕਤਲ ਕਰਕੇ ਦਹਿਸ਼ਤ ਦਾ ਮਹੌਲ ਸਿਰਜਿਆਂ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਅਮਨ ਕਾਨੂੰਨ ਦੀ ਸਥਿਤੀ ਨੂੰ (ਸੱਤਾ ਵੱਲੋਂ ਆਪੂੰ ਪੈਦਾ ਕੀਤੇ ਖਤਰੇ ਨੂੰ) ਕੰਟਰੋਲ ਕਰਨ ਦੇ ਬਹਾਨੇ ਜਾਂ ਇਸਦੀ ਵਾਜਬੀਅਤ ਦਰਸਾਕੇ ਜਾਬਰ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ ਸਵਾਲ ਗੈਂਗਵਾਦ ਦਾ ਵਿਰੋਧ ਕਰਦਿਆਂ ਸਥਾਈ ਪ੍ਰਸ਼ਾਸ਼ਨਿਕ ਗੁੰਡਾਗਰਦੀ ਦਾ ਵਿਰੋਧ ਕਰਨ ਦਾ ਹੈ ਪੰਜਾਬ ਗੈਂਗਲੈਂਡ ਰਾਜਸੱਤਾ ਦੇ ਅਹਿਮ ਅੰਗ ਸਰਕਾਰ ਤੇ ਉਸਦੇ ਮੰਤਰੀਆਂ, ਅਦਾਲਤਾਂ ਤੇ ਉਸਦੇ ਨਿਹੱਕੇ ਤੇ ਜਾਬਰ ਕਾਨੂੰਨਾਂ, ਪੁਲਿਸ ਆਦਿ ਦੀ ਮਿਲੀਭੁਗਤ ਨਾਲ ਬਣ ਰਿਹਾ ਹੈ ਨਸ਼ੇ ਅਤੇ ਲੱਚਰ ਗਾਇਕੀ (ਜੋ ਆਪਣੇ ਅਸਲੇ ਵਜੋਂ ਇਸੇ ਰਾਜਪ੍ਰਬੰਧ ਦੀ ਦੇਣ ਹਨ) ਗੈਂਗਵਾਦ ਨੂੰ ਬੜਾਵਾ ਦੇਣ ਦੇ ਕੇਵਲ ਵਾਹਕ ਮਾਤਰ ਹਨ ਨਾ ਕਿ ਇਸਦੀ ਜੜ
ਮੌਜੂਦਾ ਸਮੇਂ ' ਗੈਂਗਵਾਦ ਨੂੰ ਬੜਾਵਾ ਦੇਣ ' ਵੱਖ ਵੱਖ ਸਿਆਸੀ ਲੀਡਰਾਂ ਦੇ ਨਾਂਵਾਂ ਦਾ ਸਾਹਮਣੇ ਆਉਣਾ ਵੀ ਵੋਟ ਪਾਰਟੀਆਂ ਦੇ ਸੰਕਟ ਦਾ ਇਜਹਾਰ ਹੈ ਵੋਟ ਬੈਂਕ ਵਟੋਰਨ ਲਈ ਵੱਖ ਵੱਖ ਵੋਟ ਪਾਰਟੀਆਂ ਤੇ ਉਹਨਾਂ ਦੇ ਸਿਆਸੀ ਲੀਡਰ ਸ਼ਰੇਆਮ ਗੁੰਡਾਗਰਦੀ ਦੇ ਉੱਤਰ ਆਏ ਹਨ ਹੁਣ ਇਨਾਂ ਦੇ ਪਾਲੇ ਮੋਹਰੇ ਹੀ ਇਨਾਂ ਦੇ ਗਲ ਨੂੰ ਪੈ ਰਹੇ ਹਨ ਸਿਆਸੀ ਪਾਰਟੀਆਂ ਤੇ ਗੈਂਗਸਟਰਾਂ ਦੇ ਇਸ ਆਪਸੀ ਅੰਤਰਵਿਰੋਧ 'ਚੋਂ ਪੰਜਾਬ ਦੀ ਜੁਆਨੀ ਨੂੰ ਬਚਾਉਣਾ ਇਕ ਜਰੂਰੀ ਕਾਰਜ ਜਰੂਰ ਹੈ ਪਰ ਇਸ ਅੰਤਰਵਿਰੋਧ ਦੀ ਅਚੇਤ ਸੁਚੇਤ ਧਿਰ ਬਣਨ ਤੋਂ ਗੁਰੇਜ ਕਰਨਾ ਚਾਹੀਦਾ ਹੈ
ਇਤਿਹਾਸ ਗਵਾਹ ਹੈ ਕਿ ਜਦੋਂ ਵੀ ਹਕੂਮਤੀ ਜਬਰ ਦੀ ਅੱਤ ਹੋਈ ਤਾਂ ਹਕੂਮਤਾਂ ਤੋਂ ਬਾਗੀ ਸੂਰਵੀਰ ਸ਼ਹੀਦਾਂ ਨੇ ਸਿਰਾਂ ਤੇ ਕੱਫਣ ਬੰਨਕੇ ਹਕੂਮਤਾਂ ਨਾਲ ਟੱਕਰ ਲਈ ਪਰ ਇਸਦੇ ਨਾਲ ਹੀ ਹਕੂਮਤਾਂ ਦੀ ਵਫਾਦਾਰੀ ਕਰਨ ਵਾਲੇ ਭਾੜੇ ਦੇ, ਦਲਾਲ, ਕਾਇਰ ਤੇ ਗਦਾਰ ਲੋਕ ਵੀ ਆਪਣਾ ਧੰਦਾ ਚਲਾਉਂਦੇ ਆਏ ਹਨ ਸੋ ਬੁਰਕੀ ਸੁੱਟਣਾ ਹਕੂਮਤਾਂ ਦਾ ਖਾਸਾ ਹੈ ਇਹ ਹੁਣ ਗੈਂਗਵਾਦ ਦੇ ਝਾਂਸੇ ਰਹੇ ਨੌਜਵਾਨਾਂ ਦਾ ਨੈਤਿਕ ਫਰਜ ਹੈ ਕਿ ਉਹ ਇਤਿਹਾਸ ਦੀ ਕਿਸ ਧਾਰਾ ' ਸ਼ੁਮਾਰ ਹੋਣਾ ਚਾਹੁੰਦੇ ਹਨ
- ਮਨਦੀਪ
mandeepsaddowal0gmail.com

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...