(9)
ਅੱਜ ਦਾ ਸੂਰਜ ਕੀ ਕੱਲ ਦਾ ਸੂਰਜ ਹੈ
ਜਾਂ ਇਹ ਅੱਗ ਉਸ ਅੱਗ ਤੋਂ ਅਲੱਗ ਹੈ ?
ਉਹਨਾਂ ਦੀ ਅਨੰਤ ਭਰਪੂਰਤਾ ਲਈ
ਅਸੀਂ ਬੱਦਲਾਂ ਦੇ ਸ਼ੁਕਰਗੁਜਾਰ ਕਿਵੇਂ ਹੁੰਦੇ ਹਾਂ ?
ਆਪਣੇ ਸੂਹੇ ਹੰਝੂਆਂ ਦੀ ਝੋਲੀ ਭਰਕੇ
ਕਿੱਥੋਂ ਆਉਂਦੇ ਹਨ ਤੂਫਾਨੀ ਬੱਦਲ ?
ਬੀਤੇ ਵਰ੍ਹਿਆਂ ਦੇ ਮਿੱਠੇ ਕੇਕਾਂ ਵਰਗੇ
ਉਹ ਸਾਰੇ ਨਾਂ ਕਿੱਥੇ ਹਨ ?
ਕਿੱਥੇ ਗਏ ਡੋਨਲਡਜ
ਕੋਲੋਰੀਨਦਾਜ, ਏਦੋਵੀਖੇਇਸ ਵਰਗੇ ਨਾਮ ?
(10)
ਸੌ ਸਾਲ ਬਾਅਦ, ਮੇਰੀ ਗੋਲ ਟੋਪੀ ਦੇ ਬਾਰੇ 'ਚ
ਕੀ ਸੋਚਣਗੇ ਪੋਲੈਂਡ ਦੇ ਲੋਕ ?
ਕੀ ਕਹਿਣਗੇ ਉਹ ਮੇਰੀਆਂ ਨਜਮਾਂ ਬਾਰੇ
ਜਿੰਨ੍ਹਾਂ ਨੇ ਕਦੇ ਨਹੀਂ ਛੋਹਿਆ ਮੇਰਾ ਲਹੂ ?
ਉਸ ਝੱਗ ਨੂੰ ਅਸੀਂ ਕਿਵੇਂ ਮਾਪੀਏ
ਜੋ ਡਿੱਗ ਕੇ ਖਿੱਲਰ ਜਾਂਦੀ ਹੈ ਬੀਅਰ ਤੋਂ ?
ਕੀ ਕਰਦੀ ਹੋਵੇਗੀ
ਪੇਟ੍ਰਾਰਿਕ* ਦੇ ਇਕ ਸੈਨਿਟ 'ਚ ਕੈਦ ਮੱਖੀ ?
*ਇਟਲੀ ਦੇ ਕੈਥੋਲਿਕ ਧਰਮ ਨਾਲ ਸਬੰਧਿਤ ਸਤਾਰਵੀਂ-ਅਠ੍ਹਾਰਵੀਂ ਸਦੀ ਦਾ ਇਕ ਪੋਪ ਪਰਿਵਾਰ।
(11)
ਜੇਕਰ ਅਸੀਂ ਗੱਲਾਂ ਕਰ ਚੁੱਕੇ ਹਾਂ
ਤਾਂ ਕਿੰਨੀ ਦੇਰ ਤੱਕ ਗੱਲਾਂ ਕਰ ਸਕਦੇ ਹਨ ਦੂਸਰੇ ਲੋਕ ?
ਕੀ ਕਹਿੰਦੇ ਹਨ ਖੋਸੇ ਮਾਰਤੀ
ਤਾਲੀਮ ਦੇ ਉਸਤਾਦ ਮਾਰੀਨਿਜੋ* ਦੇ ਬਾਰੇ 'ਚ ?
ਵੈਸੇ ਨਵੰਬਰ ਕਿੰਨਾ ਪੁਰਾਣਾ ਹੈ ?
ਢੇਰ ਸਾਰੇ ਪੀਲੇ ਨੋਟਾਂ ਨਾਲ
ਕਿਸਦੀ ਕੀਮਤ ਚੁਕਾਉਂਦਾ ਰਹਿੰਦਾ ਹੈ ਬਸੰਤ ?
ਕੀ ਨਾਮ ਹੈ ਉਸ ਕਾਕਟੇਲ ਦਾ
ਜੋ ਬਣਦਾ ਹੈ ਵੋਦਕਾ ਅਤੇ ਅਸਮਾਨੀ ਬਿਜਲੀ ਨੂੰ ਮਿਲਾਕੇ ?
*Marnillo – ਲਾਤੀਨੀ ਅਮਰੀਕੀ ਸਿੱਖਿਆ-ਸ਼ਾਸ਼ਤਰੀ
(12)
ਐਨੇ ਬੇਸ਼ੁਮਾਰ ਚਿੱਟੇ ਦੰਦਾਂ ਨਾਲ
ਕਿਸ ਉੱਤੇ ਮੁਸਕਰਾਉਂਦੇ ਹਨ ਚੌਲ ?
ਸਭ ਤੋਂ ਹਨੇਰੇ ਦੌਰ ਅੰਦਰ ਉਹ
ਕਿਉਂ ਲਿਖਦੇ ਹਨ, ਅਦਿੱਖ ਸਿਆਹੀ ਨਾਲ ?
ਕੀ ਕਾਰਾਕਾਸ* ਦੇ ਹੁਸਨ ਨੂੰ ਪਤਾ ਹੈ
ਕਿ ਗੁਲਾਬ ਕੋਲ ਕਿੰਨ੍ਹੇ ਲਹਿੰਗੇ ਹਨ ?
ਕਿਉਂ ਕੱਟਦੇ ਹਨ ਮੈਨੂੰ
ਪਿੱਸੂ ਅਤੇ ਅਦਬੀ ਦੁਨੀਆਂ ਦੇ ਹਵਲਦਾਰ ?
ਅੱਜ ਦਾ ਸੂਰਜ ਕੀ ਕੱਲ ਦਾ ਸੂਰਜ ਹੈ
ਜਾਂ ਇਹ ਅੱਗ ਉਸ ਅੱਗ ਤੋਂ ਅਲੱਗ ਹੈ ?
ਉਹਨਾਂ ਦੀ ਅਨੰਤ ਭਰਪੂਰਤਾ ਲਈ
ਅਸੀਂ ਬੱਦਲਾਂ ਦੇ ਸ਼ੁਕਰਗੁਜਾਰ ਕਿਵੇਂ ਹੁੰਦੇ ਹਾਂ ?
ਆਪਣੇ ਸੂਹੇ ਹੰਝੂਆਂ ਦੀ ਝੋਲੀ ਭਰਕੇ
ਕਿੱਥੋਂ ਆਉਂਦੇ ਹਨ ਤੂਫਾਨੀ ਬੱਦਲ ?
ਬੀਤੇ ਵਰ੍ਹਿਆਂ ਦੇ ਮਿੱਠੇ ਕੇਕਾਂ ਵਰਗੇ
ਉਹ ਸਾਰੇ ਨਾਂ ਕਿੱਥੇ ਹਨ ?
ਕਿੱਥੇ ਗਏ ਡੋਨਲਡਜ
ਕੋਲੋਰੀਨਦਾਜ, ਏਦੋਵੀਖੇਇਸ ਵਰਗੇ ਨਾਮ ?
(10)
ਸੌ ਸਾਲ ਬਾਅਦ, ਮੇਰੀ ਗੋਲ ਟੋਪੀ ਦੇ ਬਾਰੇ 'ਚ
ਕੀ ਸੋਚਣਗੇ ਪੋਲੈਂਡ ਦੇ ਲੋਕ ?
ਕੀ ਕਹਿਣਗੇ ਉਹ ਮੇਰੀਆਂ ਨਜਮਾਂ ਬਾਰੇ
ਜਿੰਨ੍ਹਾਂ ਨੇ ਕਦੇ ਨਹੀਂ ਛੋਹਿਆ ਮੇਰਾ ਲਹੂ ?
ਉਸ ਝੱਗ ਨੂੰ ਅਸੀਂ ਕਿਵੇਂ ਮਾਪੀਏ
ਜੋ ਡਿੱਗ ਕੇ ਖਿੱਲਰ ਜਾਂਦੀ ਹੈ ਬੀਅਰ ਤੋਂ ?
ਕੀ ਕਰਦੀ ਹੋਵੇਗੀ
ਪੇਟ੍ਰਾਰਿਕ* ਦੇ ਇਕ ਸੈਨਿਟ 'ਚ ਕੈਦ ਮੱਖੀ ?
*ਇਟਲੀ ਦੇ ਕੈਥੋਲਿਕ ਧਰਮ ਨਾਲ ਸਬੰਧਿਤ ਸਤਾਰਵੀਂ-ਅਠ੍ਹਾਰਵੀਂ ਸਦੀ ਦਾ ਇਕ ਪੋਪ ਪਰਿਵਾਰ।
(11)
ਜੇਕਰ ਅਸੀਂ ਗੱਲਾਂ ਕਰ ਚੁੱਕੇ ਹਾਂ
ਤਾਂ ਕਿੰਨੀ ਦੇਰ ਤੱਕ ਗੱਲਾਂ ਕਰ ਸਕਦੇ ਹਨ ਦੂਸਰੇ ਲੋਕ ?
ਕੀ ਕਹਿੰਦੇ ਹਨ ਖੋਸੇ ਮਾਰਤੀ
ਤਾਲੀਮ ਦੇ ਉਸਤਾਦ ਮਾਰੀਨਿਜੋ* ਦੇ ਬਾਰੇ 'ਚ ?
ਵੈਸੇ ਨਵੰਬਰ ਕਿੰਨਾ ਪੁਰਾਣਾ ਹੈ ?
ਢੇਰ ਸਾਰੇ ਪੀਲੇ ਨੋਟਾਂ ਨਾਲ
ਕਿਸਦੀ ਕੀਮਤ ਚੁਕਾਉਂਦਾ ਰਹਿੰਦਾ ਹੈ ਬਸੰਤ ?
ਕੀ ਨਾਮ ਹੈ ਉਸ ਕਾਕਟੇਲ ਦਾ
ਜੋ ਬਣਦਾ ਹੈ ਵੋਦਕਾ ਅਤੇ ਅਸਮਾਨੀ ਬਿਜਲੀ ਨੂੰ ਮਿਲਾਕੇ ?
*Marnillo – ਲਾਤੀਨੀ ਅਮਰੀਕੀ ਸਿੱਖਿਆ-ਸ਼ਾਸ਼ਤਰੀ
(12)
ਐਨੇ ਬੇਸ਼ੁਮਾਰ ਚਿੱਟੇ ਦੰਦਾਂ ਨਾਲ
ਕਿਸ ਉੱਤੇ ਮੁਸਕਰਾਉਂਦੇ ਹਨ ਚੌਲ ?
ਸਭ ਤੋਂ ਹਨੇਰੇ ਦੌਰ ਅੰਦਰ ਉਹ
ਕਿਉਂ ਲਿਖਦੇ ਹਨ, ਅਦਿੱਖ ਸਿਆਹੀ ਨਾਲ ?
ਕੀ ਕਾਰਾਕਾਸ* ਦੇ ਹੁਸਨ ਨੂੰ ਪਤਾ ਹੈ
ਕਿ ਗੁਲਾਬ ਕੋਲ ਕਿੰਨ੍ਹੇ ਲਹਿੰਗੇ ਹਨ ?
ਕਿਉਂ ਕੱਟਦੇ ਹਨ ਮੈਨੂੰ
ਪਿੱਸੂ ਅਤੇ ਅਦਬੀ ਦੁਨੀਆਂ ਦੇ ਹਵਲਦਾਰ ?
* Santiago de León de Caracas – ਵੈਨਜੂਏਲਾ ਦਾ ਇੱਕ ਵੱਡਾ ਸ਼ਹਿਰ
(13)
ਕੀ ਇਹ ਸੱਚ ਹੈ ਕਿ ਸਿਰਫ ਆਸਟ੍ਰੇਲੀਆ ਵਿਚ ਹੀ ਰਹਿੰਦੇ ਹਨ
ਅਯਾਸ਼ ਮੱਗਰਮੱਛ ?
ਕਿਵੇਂ ਵੰਡਦੇ ਹਨ ਧੁੱਪ ਨੂੰ
ਸੰਤਰਿਆਂ ਦੇ ਬੂਟੇ ਸੰਤਰਿਆਂ ਵਿਚਕਾਰ ?
ਕੀ ਇਕ ਕੁਸੈਲੇ ਮੂੰਹ ਚੋਂ ਉੱਗਦੇ ਹਨ
ਲੂਣ ਦੇ ਦੰਦ ?
ਕੀ ਇਹ ਸੱਚ ਹੈ ਕਿ ਮੰਡਰਾਉਂਦੀ ਹੈ ਰਾਤਾਂ ਨੂੰ
ਮੇਰੇ ਮੁਲਕ 'ਤੇ ਇਕ ਕਾਲੀ ਗਿਰਝ ?
(14)
ਕੀ ਕਹਿੰਦੇ ਹਨ ਲਾਲ ਰਤਨ
ਅਨਾਰ ਦੇ ਸ਼ਰਬਤ ਦੇ ਸਾਹਮਣੇ ਖੜੇ ਹੋ ਕੇ ?
ਪਰ ਕਿਉਂ ਨਹੀਂ ਦਿੰਦਾ ਵੀਰਵਾਰ ਖੁਦ ਨੂੰ
ਸ਼ੁਕਰਵਾਰ ਦੇ ਬਾਅਦ ਆਉਣ ਦਾ ਮਸ਼ਵਰਾ ?
ਖੁਸ਼ੀ ਨਾਲ ਕੌਣ ਚੀਖਿਆ ਸੀ
ਜਦ ਜਨਮਿਆ ਸੀ ਨੀਲਾ ਰੰਗ ?
ਧਰਤੀ ਕਿਉਂ ਮਨਾਉਂਦੀ ਹੈ ਸੋਗ
ਜਦੋਂ ਉਗਮਦੇ ਹਨ ਜਾਮਨੀ ਰੰਗ ?
(15)
ਕੀ ਇਹ ਸੱਚ ਹੈ
ਕਿ ਬਗਾਵਤ ਦੀ ਤਿਆਰੀ ਕਰ ਰਹੇ ਹਨ ਵਸਤਰ ?
ਫਿਰ ਤੋਂ ਕਿਉਂ ਪਹਿਣ ਲੈਂਦਾ ਹੈ
ਬਸੰਤ ਆਪਣੇ ਹਰਿਆਲੇ ਚੋਲੇ ?
ਕਿਉਂ ਹੱਸਦੇ ਹਨ ਖੇਤ
ਫਿੱਕੇ ਅਸਮਾਨੀ ਹੰਝੂਆਂ ਉੱਤੇ ?
ਕਿਵੇਂ ਹਾਸਲ ਕਰਦੀ ਹੈ ਆਪਣੀ ਅਜਾਦੀ
ਇਕ ਕਬਾੜ ਸਾਇਕਲ ?
(16)
ਕੀ ਖੰਡ ਅਤੇ ਲੂਣ ਕਰਦੇ ਹਨ ਮਿਹਨਤ
ਸਫੈਦ ਮੀਨਾਰ ਬਣਾਉਣ ਲਈ ?
ਕੀ ਇਹ ਸੱਚ ਹੈ ਕਿ ਕੀੜੀਆਂ ਦੇ ਭੋਣ 'ਚ
ਸੁਪਨੇ ਮਹਿਜ ਇਕ ਫਰਜ ਹਨ ?
ਕੀ ਤੁਸੀਂ ਜਾਣਦੇ ਹੋ ਕਿ ਪੱਤਝੜ 'ਚ
ਧਿਆਨ ਧਰਦੀ ਹੈ ਧਰਤੀ ?
ਕਿਉਂ ਨਾ ਦਿੱਤਾ ਜਾਵੇ ਤਮਗਾ
ਉਸ ਸੁਨਹਿਰੀ ਪੱਤੀ ਨੂੰ, ਜੋ ਉੱਗਦੀ ਹੈ ਸਭ ਤੋਂ ਪਹਿਲਾਂ ?
-
ਪਾਬਲੋ ਨੈਰੂਦਾ
ਅਨੁਵਾਦ - ਮਨਦੀਪ
ਅਨੁਵਾਦ - ਮਨਦੀਪ
No comments:
Post a Comment