(17)
ਕੀ ਤੁਸੀਂ ਇਸ ਉੱਤੇ ਗੌਰ ਕੀਤਾ ਹੈ ਕਿ ਪੱਤਝੜ
ਇਕ ਪੀਲੀ ਗਾਂ ਦੀ ਤਰ੍ਹਾਂ ਹੈ ?
ਅਤੇ ਕਿਵੇਂ ਅੱਗੇ ਚੱਲ ਕੇ ਪੱਤਝੜ ਦਾ ਦਰਿੰਦਾ
ਬਣ ਜਾਂਦਾ ਹੈ ਇਕ ਹਨ੍ਹੇਰਾ ਪਿੰਜਰ ?
ਅਤੇ ਠੰਡ ਕਿਵੇਂ ਇਕੱਠੀਆਂ ਕਰਦੀ ਹੈ
ਨੀਲੇ ਰੰਗ ਦੀਆਂ ਐਨੀਆਂ ਪਰਤਾਂ ?
ਅਤੇ ਕਿਸਨੇ ਮੰਗੀ ਸੀ ਬਸੰਤ ਤੋਂ
ਇਸਦੀ ਸਾਫ ਹਵਾ ਦੀ ਬਾਦਸ਼ਾਹਤ ?
(18)
ਕਿਵੇਂ ਜਾਣ ਲੈਂਦੇ ਹਨ ਅੰਗੂਰ
ਆਪਣੇ ਗੁੱਛੇ ਦੀ ਪਾਰਟੀ ਲਾਇਨ ?
ਅਤੇ ਕੀ ਤੁਹਾਨੂੰ ਪਤਾ ਹੈ ਕਿ ਦੋਵਾਂ ਚੋਂ ਕੀ ਔਖਾ ਹੈ
ਕਿ ਇਸਨੂੰ ਬੀਜ ਲਈ ਛੱਡ ਦਿੱਤਾ ਜਾਵੇ ਜਾਂ ਤੋੜ ਲਿਆ ਜਾਵੇ ?
ਬੁਰਾ ਹੈ ਰਸਾਤਲ ਬਿਨ ਜੀਊਣਾ
ਕੀ ਅਸੀਂ ਇਸ ਨੂੰ ਫਿਰ ਤੋਂ ਨਹੀਂ ਬਣਾ ਸਕਦੇ ?
ਅਤੇ ਉਦਾਸ ਨਿਕਸਨ ਨੂੰ ਬਿਠਾਉਣਾ ਚਾਹੀਦਾ ਹੈ
ਬਲਦੀ ਹੋਈ ਅੰਗੀਠੀ ਉਪਰ ?
ਉਸਨੂੰ ਮੱਠੀ ਅੱਗ ਉੱਤੇ ਭੁੰਨਣਾ
ਉੱਤਰ ਅਮਰੀਕੀ ਨਾਪਾਮ* ਦੀ ਅੱਗ 'ਚ ?
ਕੀ ਤੁਸੀਂ ਇਸ ਉੱਤੇ ਗੌਰ ਕੀਤਾ ਹੈ ਕਿ ਪੱਤਝੜ
ਇਕ ਪੀਲੀ ਗਾਂ ਦੀ ਤਰ੍ਹਾਂ ਹੈ ?
ਅਤੇ ਕਿਵੇਂ ਅੱਗੇ ਚੱਲ ਕੇ ਪੱਤਝੜ ਦਾ ਦਰਿੰਦਾ
ਬਣ ਜਾਂਦਾ ਹੈ ਇਕ ਹਨ੍ਹੇਰਾ ਪਿੰਜਰ ?
ਅਤੇ ਠੰਡ ਕਿਵੇਂ ਇਕੱਠੀਆਂ ਕਰਦੀ ਹੈ
ਨੀਲੇ ਰੰਗ ਦੀਆਂ ਐਨੀਆਂ ਪਰਤਾਂ ?
ਅਤੇ ਕਿਸਨੇ ਮੰਗੀ ਸੀ ਬਸੰਤ ਤੋਂ
ਇਸਦੀ ਸਾਫ ਹਵਾ ਦੀ ਬਾਦਸ਼ਾਹਤ ?
(18)
ਕਿਵੇਂ ਜਾਣ ਲੈਂਦੇ ਹਨ ਅੰਗੂਰ
ਆਪਣੇ ਗੁੱਛੇ ਦੀ ਪਾਰਟੀ ਲਾਇਨ ?
ਅਤੇ ਕੀ ਤੁਹਾਨੂੰ ਪਤਾ ਹੈ ਕਿ ਦੋਵਾਂ ਚੋਂ ਕੀ ਔਖਾ ਹੈ
ਕਿ ਇਸਨੂੰ ਬੀਜ ਲਈ ਛੱਡ ਦਿੱਤਾ ਜਾਵੇ ਜਾਂ ਤੋੜ ਲਿਆ ਜਾਵੇ ?
ਬੁਰਾ ਹੈ ਰਸਾਤਲ ਬਿਨ ਜੀਊਣਾ
ਕੀ ਅਸੀਂ ਇਸ ਨੂੰ ਫਿਰ ਤੋਂ ਨਹੀਂ ਬਣਾ ਸਕਦੇ ?
ਅਤੇ ਉਦਾਸ ਨਿਕਸਨ ਨੂੰ ਬਿਠਾਉਣਾ ਚਾਹੀਦਾ ਹੈ
ਬਲਦੀ ਹੋਈ ਅੰਗੀਠੀ ਉਪਰ ?
ਉਸਨੂੰ ਮੱਠੀ ਅੱਗ ਉੱਤੇ ਭੁੰਨਣਾ
ਉੱਤਰ ਅਮਰੀਕੀ ਨਾਪਾਮ* ਦੀ ਅੱਗ 'ਚ ?
*Napalm – 1942 'ਚ ਹਾਵਰਡ ਯੂਨੀਵਰਸਿਟੀ ਦੀ ਖੁਫੀਆਂ ਲੈਬ 'ਚ ਤਿਆਰ ਕੀਤਾ ਗਿਆ ਖਤਰਨਾਕ ਕੈਮੀਕਲ, ਜਿਸਨੂੰ ਅਮਰੀਕੀ ਸਾਮਰਾਜ ਵੱਲੋਂ ਦੂਜੇ ਵਿਸ਼ਵ ਯੁੱਧ ਤੋਂ ਲੈ ਕੇ ਕੋਰੀਆ, ਵੀਅਤਨਾਮ, ਅਫਗਾਨਿਸਤਾਨ, ਇਰਾਕ ਜੰਗ ਸਮੇਤ ਦੁਨੀਆਂ ਦੇ ਹੋਰ ਮੁਲਕਾਂ 'ਚ ਜੰਗਾਂ-ਯੁੱਧਾਂ ਦੌਰਾਨ ਵਰਤਿਆ ਗਿਆ।
(19)
ਕੀ ਉਹ ਸੋਨਾ ਕਿਸੇ ਨੇ ਗਿਣਿਆ ਹੈ
ਜੋ ਪੈਦਾ ਹੁੰਦਾ ਹੈ ਮੱਕੀ ਦੇ ਖੇਤਾਂ 'ਚ ?
ਕੀ ਤੁਸੀਂ ਜਾਣਦੇ ਹੋ ਪਾਤਾਗੋਨੀਆ 'ਚ
ਦੁਪਹਿਰ ਦੀ ਧੁੰਦ ਦਾ ਰੰਗ ਹਰਾ ਹੁੰਦਾ ਹੈ ?
ਕੌਣ ਗਾਉਂਦਾ ਹੈ ਇਕ ਬਾਂਝ ਹੋ ਚੁੱਕੀ
ਝੀਲ ਦੇ ਗਹਿਰੇ ਪਾਣੀ ਅੰਦਰ ?
ਕਿਸ ਉੱਤੇ ਹੱਸ ਰਿਹਾ ਹੁੰਦਾ ਹੈ ਤਾਬੂਤ
ਆਪਣੇ ਕਤਲ ਦੇ ਵਕਤ ?
(20)
ਕੀ ਇਹ ਸੱਚ ਹੈ ਕਿ ਅੰਬਰਾਂ 'ਚ
ਜਲਪਰੀਆਂ ਦੇ ਹੰਝੂ ਹੁੰਦੇ ਹਨ ?
ਕੀ ਨਾਮ ਹੈ ਉਸ ਫੁੱਲ ਦਾ
ਜੋ ਉੱਡਦਾ ਹੈ ਪੰਛੀਆਂ ਤੋਂ ਪੰਛੀਆਂ ਵਿਚਕਾਰ ?
ਕੀ ਦੇਰੀ ਨਾਲੋਂ ਦਰੁੱਸਤੀ ਚੰਗੀ ਨਹੀਂ ਹੈ ?
ਅਤੇ ਕੀ ਪਨੀਰ ਨੇ ਤੈਅ ਕੀਤਾ
ਕਿ ਉਸਦੀ ਬਹਾਦੁਰੀ ਫਰਾਂਸ 'ਚ ਜਾਹਿਰ ਹੋਵੇ ?
(21)
ਅਤੇ ਜਦੋਂ ਬਣਾਈ ਗਈ ਸੀ ਰੌਸ਼ਨੀ
ਤਾਂ ਕੀ ਅਜਿਹਾ ਵੈਨਜੂਏਲਾ 'ਚ ਵਾਪਰਿਆ ਸੀ ?
ਸਮੁੰਦਰ ਦਾ ਕੇਂਦਰੀ ਤਲ ਕਿੱਥੇ ਹੈ
ਲਹਿਰਾਂ ਉੱਥੇ ਕਦੇ ਕਿਉਂ ਨਹੀਂ ਜਾਂਦੀਆਂ ?
ਕੀ ਇਹ ਸੱਚ ਹੈ ਕਿ ਕੇਤੂ
ਇਕ ਬਲੌਰੀ ਕਬੂਤਰ ਸੀ ?
ਕੀ ਮੈਨੂੰ ਆਪਣੀ ਕਿਤਾਬ ਤੋਂ ਪੁੱਛਣ ਦੀ ਆਗਿਆ ਹੈ
ਕਿ ਕੀ ਇਹ ਸੱਚ ਹੈ ਕਿ ਮੈਂ ਹੀ ਇਸਨੂੰ ਲਿਖਿਆ ਹੈ ?
(22)
ਪਿਆਰ, ਪਿਆਰ, ਮੁੰਡਾ ਅਤੇ ਕੁੜੀ
ਜੇਕਰ ਉਹ ਗਏ ਤਾਂ ਕਿੱਥੇ ਗਏ ?
ਕੱਲ, ਕੱਲ ਮੈਂ ਆਪਣੀਆਂ ਅੱਖਾਂ ਤੋਂ ਪੁੱਛਿਆ
ਅਸੀਂ ਫਿਰ ਕਦੋਂ ਦੇਖਾਂਗੇ ਇਕ ਦੂਜੇ ਨੂੰ ?
ਅਤੇ ਜਦੋਂ ਤੁਸੀਂ ਬਦਲਦੇ ਹੋ ਧਰਤੀ ਦਾ ਨਜਾਰਾ
ਤਾਂ ਨੰਗੇ ਹੱਥ ਹੁੰਦੇ ਹੋ ਜਾਂ ਦਸਤਾਨੇ ਪਹਿਨੇ ਹੁੰਦੇ ਹਨ ?
ਜਦ ਨੀਲਾ ਪਾਣੀ ਗਾਉਂਦਾ ਹੈ
ਤਾਂ ਕਿਵੇਂ ਮਹਿਕਦੀਆਂ ਹਨ ਅਸਮਾਨ ਦੀਆਂ ਅਫਵਾਹਾਂ ?
(23)
ਜਦ ਤਿਤਲੀਆਂ ਰੂਪ ਬਦਲਦੀਆਂ ਹਨ
ਤਾਂ ਕੀ ਉਹ ਬਣ ਜਾਂਦੀਆਂ ਹਨ ਉੱਡਣ ਵਾਲੀਆਂ ਮੱਛੀਆਂ ?
ਕੀ ਇਹ ਸੱਚ ਨਹੀਂ ਸੀ
ਕਿ ਰੱਬ ਚੰਨ ਉਪਰ ਰਹਿੰਦਾ ਹੈ ?
ਬੈਂਗਣੀ ਦੀ ਨੀਲੀ ਰੁਲਾਈ
ਦੀ ਖੁਸ਼ਬੂ ਦਾ ਰੰਗ ਕੀ ਹੈ ?
ਇਕ ਦਿਨ ਵਿੱਚ ਕਿੰਨੇ ਹਫਤੇ ਹਨ
ਅਤੇ ਇਕ ਮਹੀਨੇ ਵਿਚ ਕਿੰਨੇ ਸਾਲ ?
(24)
ਕੀ 4 ਸਭ ਲਈ ਉਹੀ 4 ਹਨ
ਕੀ ਸਾਰੇ ਸੱਤ ਬਰਾਬਰ ਹਨ ?
ਇਕ ਕੈਦੀ ਜਿਸ ਰੌਸ਼ਨੀ ਵਿੱਚ ਸੋਚਦਾ ਹੈ
ਕੀ ਉਹ ਉਹੀ ਰੌਸ਼ਨੀ ਹੁੰਦੀ ਹੈ ਜੋ ਤੁਹਾਡੇ ਉਪਰ ਚਮਕਦੀ ਹੈ ?
ਤੁਹਾਡੇ ਮੁਤਾਬਕ ਕੀ ਹੁੰਦਾ ਹੈ ਰੰਗ
ਬਿਮਾਰਾਂ ਦੇ ਅਪ੍ਰੈਲ ਦਾ ?
ਪੱਛਮ ਦੀ ਕਿਹੜੀ ਰਾਜਸ਼ਾਹੀ
ਉਡਾਏਗੀ ਅਫੀਮ ਦੇ ਪਰਚਮ ?
ਕੀ ਉਹ ਸੋਨਾ ਕਿਸੇ ਨੇ ਗਿਣਿਆ ਹੈ
ਜੋ ਪੈਦਾ ਹੁੰਦਾ ਹੈ ਮੱਕੀ ਦੇ ਖੇਤਾਂ 'ਚ ?
ਕੀ ਤੁਸੀਂ ਜਾਣਦੇ ਹੋ ਪਾਤਾਗੋਨੀਆ 'ਚ
ਦੁਪਹਿਰ ਦੀ ਧੁੰਦ ਦਾ ਰੰਗ ਹਰਾ ਹੁੰਦਾ ਹੈ ?
ਕੌਣ ਗਾਉਂਦਾ ਹੈ ਇਕ ਬਾਂਝ ਹੋ ਚੁੱਕੀ
ਝੀਲ ਦੇ ਗਹਿਰੇ ਪਾਣੀ ਅੰਦਰ ?
ਕਿਸ ਉੱਤੇ ਹੱਸ ਰਿਹਾ ਹੁੰਦਾ ਹੈ ਤਾਬੂਤ
ਆਪਣੇ ਕਤਲ ਦੇ ਵਕਤ ?
(20)
ਕੀ ਇਹ ਸੱਚ ਹੈ ਕਿ ਅੰਬਰਾਂ 'ਚ
ਜਲਪਰੀਆਂ ਦੇ ਹੰਝੂ ਹੁੰਦੇ ਹਨ ?
ਕੀ ਨਾਮ ਹੈ ਉਸ ਫੁੱਲ ਦਾ
ਜੋ ਉੱਡਦਾ ਹੈ ਪੰਛੀਆਂ ਤੋਂ ਪੰਛੀਆਂ ਵਿਚਕਾਰ ?
ਕੀ ਦੇਰੀ ਨਾਲੋਂ ਦਰੁੱਸਤੀ ਚੰਗੀ ਨਹੀਂ ਹੈ ?
ਅਤੇ ਕੀ ਪਨੀਰ ਨੇ ਤੈਅ ਕੀਤਾ
ਕਿ ਉਸਦੀ ਬਹਾਦੁਰੀ ਫਰਾਂਸ 'ਚ ਜਾਹਿਰ ਹੋਵੇ ?
(21)
ਅਤੇ ਜਦੋਂ ਬਣਾਈ ਗਈ ਸੀ ਰੌਸ਼ਨੀ
ਤਾਂ ਕੀ ਅਜਿਹਾ ਵੈਨਜੂਏਲਾ 'ਚ ਵਾਪਰਿਆ ਸੀ ?
ਸਮੁੰਦਰ ਦਾ ਕੇਂਦਰੀ ਤਲ ਕਿੱਥੇ ਹੈ
ਲਹਿਰਾਂ ਉੱਥੇ ਕਦੇ ਕਿਉਂ ਨਹੀਂ ਜਾਂਦੀਆਂ ?
ਕੀ ਇਹ ਸੱਚ ਹੈ ਕਿ ਕੇਤੂ
ਇਕ ਬਲੌਰੀ ਕਬੂਤਰ ਸੀ ?
ਕੀ ਮੈਨੂੰ ਆਪਣੀ ਕਿਤਾਬ ਤੋਂ ਪੁੱਛਣ ਦੀ ਆਗਿਆ ਹੈ
ਕਿ ਕੀ ਇਹ ਸੱਚ ਹੈ ਕਿ ਮੈਂ ਹੀ ਇਸਨੂੰ ਲਿਖਿਆ ਹੈ ?
(22)
ਪਿਆਰ, ਪਿਆਰ, ਮੁੰਡਾ ਅਤੇ ਕੁੜੀ
ਜੇਕਰ ਉਹ ਗਏ ਤਾਂ ਕਿੱਥੇ ਗਏ ?
ਕੱਲ, ਕੱਲ ਮੈਂ ਆਪਣੀਆਂ ਅੱਖਾਂ ਤੋਂ ਪੁੱਛਿਆ
ਅਸੀਂ ਫਿਰ ਕਦੋਂ ਦੇਖਾਂਗੇ ਇਕ ਦੂਜੇ ਨੂੰ ?
ਅਤੇ ਜਦੋਂ ਤੁਸੀਂ ਬਦਲਦੇ ਹੋ ਧਰਤੀ ਦਾ ਨਜਾਰਾ
ਤਾਂ ਨੰਗੇ ਹੱਥ ਹੁੰਦੇ ਹੋ ਜਾਂ ਦਸਤਾਨੇ ਪਹਿਨੇ ਹੁੰਦੇ ਹਨ ?
ਜਦ ਨੀਲਾ ਪਾਣੀ ਗਾਉਂਦਾ ਹੈ
ਤਾਂ ਕਿਵੇਂ ਮਹਿਕਦੀਆਂ ਹਨ ਅਸਮਾਨ ਦੀਆਂ ਅਫਵਾਹਾਂ ?
(23)
ਜਦ ਤਿਤਲੀਆਂ ਰੂਪ ਬਦਲਦੀਆਂ ਹਨ
ਤਾਂ ਕੀ ਉਹ ਬਣ ਜਾਂਦੀਆਂ ਹਨ ਉੱਡਣ ਵਾਲੀਆਂ ਮੱਛੀਆਂ ?
ਕੀ ਇਹ ਸੱਚ ਨਹੀਂ ਸੀ
ਕਿ ਰੱਬ ਚੰਨ ਉਪਰ ਰਹਿੰਦਾ ਹੈ ?
ਬੈਂਗਣੀ ਦੀ ਨੀਲੀ ਰੁਲਾਈ
ਦੀ ਖੁਸ਼ਬੂ ਦਾ ਰੰਗ ਕੀ ਹੈ ?
ਇਕ ਦਿਨ ਵਿੱਚ ਕਿੰਨੇ ਹਫਤੇ ਹਨ
ਅਤੇ ਇਕ ਮਹੀਨੇ ਵਿਚ ਕਿੰਨੇ ਸਾਲ ?
(24)
ਕੀ 4 ਸਭ ਲਈ ਉਹੀ 4 ਹਨ
ਕੀ ਸਾਰੇ ਸੱਤ ਬਰਾਬਰ ਹਨ ?
ਇਕ ਕੈਦੀ ਜਿਸ ਰੌਸ਼ਨੀ ਵਿੱਚ ਸੋਚਦਾ ਹੈ
ਕੀ ਉਹ ਉਹੀ ਰੌਸ਼ਨੀ ਹੁੰਦੀ ਹੈ ਜੋ ਤੁਹਾਡੇ ਉਪਰ ਚਮਕਦੀ ਹੈ ?
ਤੁਹਾਡੇ ਮੁਤਾਬਕ ਕੀ ਹੁੰਦਾ ਹੈ ਰੰਗ
ਬਿਮਾਰਾਂ ਦੇ ਅਪ੍ਰੈਲ ਦਾ ?
ਪੱਛਮ ਦੀ ਕਿਹੜੀ ਰਾਜਸ਼ਾਹੀ
ਉਡਾਏਗੀ ਅਫੀਮ ਦੇ ਪਰਚਮ ?
ਪਾਬਲੋ ਨੈਰੂਦਾ
ਅਨੁਵਾਦ - ਮਨਦੀਪ
No comments:
Post a Comment