ਚੇ ਗੁਵਾਰਾ : ਇਹ ਅੰਸ਼ ਬਾਅਦ ਵਿੱਚ ਸ਼ਾਮਲ ਕੀਤਾ ਗਿਆ ਸੀ। ਮੂਲ ਰੂਪ 'ਚ, ਅਸੀਂ ਕੈਦੀਆਂ ਤੋਂ ਜੁੱਤੇ ਅਤੇ ਕੱਪੜੇ ਲੈ ਲਏ, ਕਿਉਂਕਿ ਸਾਡੇ ਫੌਜੀਆਂ ਕੋਲ ਜੁੱਤੀਆਂ ਅਤੇ ਕੱਪੜੇ ਨਹੀਂ ਸਨ। ਫਿਰ ਬਾਅਦ ਵਿੱਚ ਫੀਦਲ ਨੇ ਸਾਨੂੰ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ।
(ਚੇਅਰਮੈਨ ਨੇ ਆਪਣਾ ਗਿਲਾਸ ਉਭਾਰਿਆ ਅਤੇ ਫੀਦਲ ਦੀ ਸਿਹਤ ਲਈ ਟੋਸਟ ਪ੍ਰਸਤਾਵਿਤ ਕੀਤਾ।)
ਚੇ ਗੁਵਾਰਾ : ਗੁਰੀਲਾ ਯੁੱਧ ਵੇਲੇ ਲੋਕ ਚੰਗੀ ਤਰ੍ਹਾਂ ਨਹੀਂ ਖਾ ਸਕਦੇ ਸਨ। ਰੂਹਾਨੀ ਭੋਜਨ (ਸਾਹਿਤ) ਦੀ ਵੀ ਕਮੀ ਸੀ, ਅਸੀਂ ਜਿਆਦਾ ਪੜ੍ਹ ਨਹੀਂ ਸਕਦੇ ਸੀ।
ਚਾਓ ਇਨ ਲਾਈ : ਜਦੋਂ ਚੇਅਰਮੈਨ ਮਾਓ ਨੇ ਗੁਰੀਲਾ ਲੜਾਈ ਲੜੀ, ਉਹ ਅਕਸਰ ਲੋਕਾਂ ਨੂੰ ਅਖਬਾਰ ਲਈ ਭੇਜ ਦਿੰਦੇ ਸਨ।
ਚੇਅਰਮੈਨ : ਅਖਬਾਰਾਂ ਨੂੰ ਜਾਣਕਾਰੀ ਦੇ ਰੂਪ ਵਿੱਚ ਵੇਖੋ, ਦੁਸ਼ਮਣ ਦੇ ਅਖਬਾਰਾਂ ਨੇ ਅਕਸਰ ਦੁਸ਼ਮਣ ਦੀਆਂ ਚਾਲਾਂ ਨੂੰ ਲੀਕ ਕਰ ਦਿੱਤਾ ਸੀ, ਜੋ ਸਾਡੀ ਜਾਣਕਾਰੀ ਦਾ ਸਰੋਤ ਸੀ। ਅਸੀਂ ਹਜ਼ਾਰਾਂ ਲੋਕਾਂ ਨਾਲ ਇਨਕਲਾਬ ਸ਼ੁਰੂ ਕੀਤਾ, ਫਿਰ ਦਹਿ ਹਜ਼ਾਰ ਹੋ ਗਏ, ਬਾਅਦ 'ਚ ਲੱਖਾਂ, ਜਿਸ ਬਿੰਦੂ ਤੇ ਅਸੀਂ ਖੱਬੂ ਗਲਤੀ ਕੀਤੀ। ਲੰਮੇ ਮਾਰਚ ਬਾਅਦ, ਅਸੀਂ ਤਿੰਨ ਲੱਖ, ਪੱਚੀ ਤੱਕ ਸਿਮਟ ਗਏ। ਦੁਸ਼ਮਣ ਸਾਥੋਂ ਘੱਟ ਹੀ ਡਰਦਾ ਸੀ। ਜਦੋਂ ਜਪਾਨੀਆਂ ਨੇ ਚੀਨ ਉੱਤੇ ਹਮਲਾ ਕੀਤਾ, ਤਾਂ ਅਸੀਂ ਚਿਆਂਗ ਨਾਲ ਸਹਿਯੋਗ ਕਰਨਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਕਿ ਅਸੀਂ ਉਸ ਨਾਲ ਸਹਿਯੋਗ ਕਰ ਸਕਦੇ ਹਾਂ, ਕਿਉਂਕਿ ਉਹ ਸਾਥੋਂ ਘੱਟਗਿਣਤੀ ਹੋਣ ਕਰਕੇ ਡਰਦੇ ਨਹੀਂ ਸਨ। ਚਿਆਂਗ ਦਾ ਉਦੇਸ਼ ਸੀ ਕਿ ਜਪਾਨੀ ਸਾਨੂੰ ਮਿਟਾ ਦੇਣ। ਪਰ ਸਾਨੂੰ ਉਮੀਦ ਨਹੀਂ ਸੀ, ਜਪਾਨ ਨਾਲ ਲੜਨ ਬਾਅਦ, ਅਸੀਂ ਵੀਹ ਹਜ਼ਾਰ ਤੋਂ ਵੱਧ ਕੇ ਦਸ ਲੱਖ ਹੋ ਗਏ। ਜਪਾਨੀਆਂ ਦੇ ਆਤਮ-ਸਮਰਪਣ ਕਰਨ ਤੋਂ ਬਾਅਦ, ਚਿਆਂਗ ਦੇ ਚਾਰ ਲੱਖ ਫੌਜੀਆਂ ਨੇ ਜਦੋਂ ਸਾਡੇ ਉੱਤੇ ਹਮਲਾ ਕੀਤਾ, ਤਾਂ ਸਾਡੇ ਕੋਲ ਇੱਕ ਲੱਖ ਫੌਜੀ ਸਨ, ਅਤੇ ਅਧਾਰ ਇਲਾਕਿਆਂ ਦੀ ਅਬਾਦੀ ਇੱਕ ਕਰੋੜ ਸੀ। ਸਾਢੇ ਤਿੰਨ ਸਾਲ ਦੇ ਅੰਦਰ, ਅਸੀਂ ਚਿਆਂਗ ਨੂੰ ਹਰਾਇਆ। ਉਹ ਹੁਣ ਗੁਰੀਲਾ ਯੁੱਧ ਨਹੀਂ ਸੀ, ਇਹ ਵੱਡੇ ਪੱਧਰ ਦੀ ਜੰਗ ਸੀ। ਯੋਜਨਾਵਾਂ, ਤੋਪਾਂ, ਟੈਂਕ ਜਿਵੇਂ ਤੁਸੀਂ ਆਪਣੇ ਲੇਖ ਵਿੱਚ ਵਰਣਨ ਕੀਤਾ, ਸਾਰੇ ਮਹੱਤਵਪੂਰਨ ਰੋਲ ਨਿਭਾਉਣ ਵਿੱਚ ਅਸਫਲ ਰਹੇ। ਇਸਤੋਂ ਬਾਅਦ, ਚਿਆਂਗ ਕੋਲ ਉਹ ਸਭ ਸੀ, ਪਰ ਸਾਡੇ ਕੋਲ ਉਹਨਾਂ ਵਿੱਚੋਂ ਕੁੱਝ ਵੀ ਨਹੀਂ ਸੀ। ਬਾਅਦ ਵਿੱਚ ਅਸੀਂ ਕੁੱਝ ਤੋਪਾਂ ਉੱਤੇ ਕਬਜਾ ਕਰ ਲਿਆ।
ਚਾਓ ਇਨ ਲਾਈ : ਕੁੱਝ ਸਮੇਂ ਬਾਅਦ ਅਸੀਂ ਟੈਂਕ ਵੀ ਕਬਜੇ ਵਿੱਚ ਕਰ ਲਏ।
ਚੇਅਰਮੈਨ : ਮੁੱਖ (ਜਿਨ੍ਹਾਂ ਹਥਿਆਰਾਂ ਤੇ ਅਸੀਂ ਕਬਜਾ ਕੀਤਾ ਸੀ।) ਤੋਪਖਾਨਾ ਸੀ, ਜਿਸਨੇ ਸਾਨੂੰ ਤੋਪਖਾਨਾ ਡਿਵੀਜ਼ਨ, ਤੋਪਖਾਨਾ ਬ੍ਰਿਗੇਡ, ਜਾਂ ਤੋਪਖਾਨਾ ਰੈਜ਼ੀਮੈਂਟ ਦੀ ਸਥਾਪਨਾ ਕਰਨ 'ਚ ਮੱਦਦ ਕੀਤੀ। ਉਹ ਸਾਰੇ ਅਮਰੀਕੀ ਹਥਿਆਰ ਸਨ।
ਚਾਓ ਇਨ ਲਾਈ : ਬੀਜਿੰਗ ਅਜਾਦ ਹੋਣ ਬਾਅਦ ਸਾਡੇ ਕੋਲ ਇੱਕ ਸਫਬੰਦੀ ਸੀ। ਸਾਰਾ ਸਾਜੋ-ਸਮਾਨ ਅਮਰੀਕੀ ਸੀ। ਉਸਤੋਂ ਬਾਅਦ ਅਮਰੀਕੀ ਨਹੀਂ ਬਚੇ। ਅਮਰੀਕੀ ਰਾਜਦੂਤ ਅਤੇ ਫੌਜੀ ਅਧਿਕਾਰੀ ਆਏ ਤੇ ਉਹਨਾਂ ਨੇ ਵੀ ਦੇਖਿਆ।
ਚੇ ਗੁਵਾਰਾ : ਯੁੱਧ ਦੇ ਮੁੱਢਲੇ ਸਮੇਂ 'ਚ, ਜਿਨ੍ਹਾਂ ਲੋਕਾਂ ਦੀ ਮੈਂ ਅਗਵਾਈ ਕੀਤੀ, ਉਹ ਮੁਸ਼ਕਲ ਨਾਲ ਹੀ ਇੱਕ ਕੰਪਨੀ ਤੋਂ ਅੱਗੇ ਨਿਕਲ ਸਕੇ। ਇੱਕ ਵਾਰ ਇੱਕ ਟੈਂਕ ਉੱਤੇ ਕਬਜਾ ਕਰ ਲਿਆ ਗਿਆ ਸੀ ਅਤੇ ਤਦ ਅਸੀਂ ਅਤਿ ਖੁਸ਼ੀ ਨਾਲ ਭਰ ਗਏ ਸੀ। ਪਰ ਫੀਦਲ ਇਸਨੂੰ ਦੂਰ ਲਿਜਾਣਾ ਚਾਹੁੰਦੇ ਸਨ। ਮੈਂ ਨਾਖੁਸ਼ ਸੀ, ਮੈਂ ਤਦ ਹੀ ਸਹਿਮਤ ਹੋਇਆ ਜਦੋਂ ਮੇਰੇ ਲਈ ਇੱਕ ਬਾਸੋਕਾ** ਲਿਆ ਕੇ ਇਸਨੂੰ ਵਟਾਇਆ ਗਿਆ।
ਚੇਅਰਮੈਨ : ਹਾਲਾਂਕਿ ਜਹਾਜ ਰੋਜ਼ਾਨਾ ਹਵਾ ਵਿੱਚ ਉੱਡਦੇ ਹਨ, ਪਰ ਉਹ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਕਰਦੇ। ਲੋਕ ਲੁਕਣ ਵਾਲੀਆਂ ਥਾਵਾਂ ਕੱਪੜੇ ਨਾਲ ਢੱਕ ਦਿੰਦੇ ਹਨ। ਦਿਖ ਨੂੰ ਬਦਲਣ ਲਈ ਹਰੇ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਸਾਰੇ ਵਰਦੀ ਪਾਉਂਦੇ ਹੋ। ਤੁਸੀਂ ਸਾਰੇ ਫੌਜੀ ਸੀ।
ਚੇ ਗੁਵਾਰਾ : ਰੌਦਰੀਗੇਜ (ਉਪ ਵਿਦੇਸ਼ ਮੰਤਰੀ) ਨਹੀਂ ਸੀ। ਉਹ ਉਦੋਂ ਜੇਲ੍ਹ 'ਚ ਸੀ।
ਚੇਅਰਮੈਨ : ਤੁਸੀਂ (ਰੌਦਰੀਗੇਜ) ਬਹੁਤ ਜਵਾਨ ਦਿਖਦੇ ਹੋ।
ਰੌਦਰੀਗੇਜ : 25 ਸਾਲ ਦਾ ਹਾਂ।
ਚੇਅਰਮੈਨ : ਤੁਸੀਂ (ਮੋਰਾ ਅਤੇ ਸੋਨਲ) ਸਿਪਾਹੀ ਸੀ।
ਚੇ ਗੁਵਾਰਾ : ਮੋਰਾ ਦੇ ਪਿਤਾ ਨੂੰ ਯੁੱਧ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਸੋਨਲ ਤਿੰਨ ਵਾਰ ਜਖਮੀ ਹੋਇਆ ਹੈ। ਮੈਂ ਖੁਦ ਦੋ ਵਾਰ ਜਖਮੀ ਹੋਇਆਂ ਹਾਂ। ਰੋਦਰੀਗੇਜ ਨੂੰ ਜੇਲ੍ਹ ਵਿਚ ਤਸੀਹੇ ਦਿੱਤੇ ਗਏ ਸਨ। ਅਸੀਂ ਪਹਿਲਿਆਂ ਵਿਚੋਂ ਘੱਟ ਹੀ ਬੰਦੇ ਹਾਂ। ਫੀਦਲ ਨੇ ਹਮੇਸ਼ਾ ਆਵਦੀ ਬਾਦੂੰਕ ਨਾਲ ਲੜਾਈ ਲੜੀ। ਅਸੀਂ ਬਾਰ੍ਹਾਂ ਬੰਦੇ ਹੀ ਹਾਂ।
ਚੇਅਰਮੈਨ : ਕੀ ਉੱਥੇ ਅੱਸੀ ਜਾਣੇ ਨਹੀਂ ਸਨ ?
ਚੇ ਗੁਵਾਰਾ : ਹੌਲੀ-ਹੌਲੀ ਘੱਟ ਗਏ, ਹੁਣ ਬਾਰ੍ਹਾਂ ਹੀ ਬਚੇ ਹਾਂ।
ਚੇਅਰਮੈਨ : ਇਹ ਬਾਰ੍ਹਾਂ ਲੋਕ ਬੀਜ ਹਨ। ਤੁਹਾਡੀ ਧਰਤੀ ਦਾ ਤਾਪਮਾਨ ਚੰਗਾ ਹੈ।
ਚੇ ਗੁਵਾਰਾ : ਕਿਊਬਾ 22 ਡਿਗਰੀ ਉੱਤਰ ਵੱਲ ਹੈ।
ਚੇਅਰਮੈਨ : ਤੁਹਾਡੀ ਜ਼ਮੀਨ ਚੰਗੀ ਹੈ।
ਚੇ ਗੁਵਾਰਾ : ਸਾਰੀ ਜ਼ਮੀਨ ਤੇ ਖੇਤੀ ਕੀਤੀ ਜਾ ਸਕਦੀ ਹੈ। ਰੇਤਲੀ ਜ਼ਮੀਨ ਉੱਤੇ ਨਾਰੀਅਲ ਦੇ ਦਰੱਖਤ ਲਾਏ ਜਾ ਸਕਦੇ ਹਨ। ਪਰ ਪਹਾੜਾਂ ਵਿੱਚ ਫਸਲ ਪੈਦਾ ਕਰਨੀ ਮੁਸ਼ਕਲ ਹੈ।
ਚੇਅਰਮੈਨ : ਤਾਂ ਤੁਹਾਡੀ ਅਬਾਦੀ ਘੱਟੋ-ਘੱਟ ਤੀਹ ਲੱਖ ਤੱਕ ਵੱਧ ਸਕਦੀ ਹੈ।
ਚੇ ਗੁਵਾਰਾ : ਇੰਡੋਨੇਸ਼ੀਆ ਦੇ ਜਾਵਾ ਟਾਪੂ ਦੀ ਵਸੋਂ ਪੰਜਾਹ ਲੱਖ ਹੈ।
ਚੇਅਰਮੈਨ : ਤੁਹਾਨੂੰ ਬਾਤਿਸਤਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਵੇਂ ਅਸੀਂ ਚਿਆਂਗ ਦਾ ਕਰਦੇ ਹਾਂ। ਉਸਨੇ ਲੋਕਾਂ ਨੂੰ ਮਾਰਕੇ ਸਾਨੂੰ ਕਈ ਸਬਕ ਦਿੱਤੇ।
ਮੋਰਾ : ਅਸੀਂ ਬਾਤਿਸਤਾ ਦੇ ਧੰਨਵਾਦੀ ਹਾਂ ਕਿਉਂਕਿ ਉਸਨੇ ਬਹੁਤ ਸਾਰੇ ਲੋਕਾਂ ਨੂੰ ਸਾਡੇ ਪਾਲੇ 'ਚ ਧੱਕਿਆ।
ਚੇਅਰਮੈਨ : ਸਾਡੇ ਕੋਲ ਇੱਕ ਹੋਰ ਅਧਿਆਪਕ ਹੈ, ਸਾਮਰਾਜਵਾਦ। ਇਹ ਸਾਡਾ ਲੰਮੇ ਸਮੇਂ ਦਾ ਸਿੱਖਿਅਕ ਹੈ। ਸਭ ਤੋਂ ਵਧੀਆ ਅਧਿਆਪਕ ਅਮਰੀਕੀ ਸਾਮਰਾਜਵਾਦ ਹੈ। ਤੁਹਾਡੇ ਕੋਲ ਵੀ ਦੋ ਅਧਿਆਪਕ ਹਨ, ਬਾਤਿਸਤਾ ਅਤੇ ਅਮਰੀਕੀ ਸਾਮਰਾਜਵਾਦ। ਬਾਤਿਸਤਾ ਹੁਣ ਅਮਰੀਕਾ ਵਿੱਚ ਹੈ। ਕੀ ਉਹ ਹੁਣ ਬਹਾਲੀ ਬਾਰੇ ਸੋਚ ਰਿਹਾ ਹੈ ?
ਚੇ ਗੁਵਾਰਾ : ਬਾਤਿਸਤਾ ਦੇ ਪੈਰੋਕਾਰ ਹੁਣ ਪੰਜ ਟੋਟਿਆਂ ਵਿੱਚ ਵੰਡੇ ਹੋਏ ਹਨ, ਜਿਨ੍ਹਾਂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਪੰਜ ਉਮੀਦਵਾਰ ਚੁਣੇ ਹਨ। ਇਹ ਇਕ-ਦੂਜੇ ਤੋਂ ਵੱਖਰੇ ਵਿਚਾਰ ਰੱਖਦੇ ਹਨ। ਕੁੱਝ ਬਾਤਿਸਤਾ ਦਾ ਵਿਰੋਧ ਕਰਦੇ ਹਨ ਜਦਕਿ ਦੂਸਰੇ ਬਾਤਿਸਤਾ ਵਾਂਗ ਹੀ ਹਨ।
ਚੇਅਰਮੈਨ : ਉਹ ਸਾਰੇ ਬਾਤਿਸਤਾ ਨਾਲ ਮੇਲ ਨਹੀਂ ਖਾਂਦੇ। ਬਾਤਿਸਤਾ ਕਿੰਨੀ ਉਮਰ ਦਾ ਹੈ ?
ਚੇ ਗੁਵਾਰਾ : 60 ਸਾਲ ਦਾ।
ਚੇਅਰਮੈਨ : ਸਾਡਾ ਚਿਆਂਗ ਹੁਣ 78 ਸਾਲਾਂ ਦਾ ਹੈ, ਹਰ ਰੋਜ਼ ਬੀਜਿੰਗ ਵਾਪਸ ਆਉਣ ਦੀ ਲਾਲਸਾ ਲਾਈ ਬੈਠਾ ਹੈ।
ਮੋਰਾ : ਇਹ ਪੰਜ ਉਮੀਦਵਾਰ ਸਾਰੇ ਪਾਰਟੀ ਆਗੂ ਸਨ। ਲੋਕਾਂ ਉਹਨਾਂ ਦੇ ਨਾਮ ਜਾਣਦੇ ਹਨ ਅਤੇ ਉਹ ਕਿਊਬਾ ਵਾਪਸ ਜਾਣ ਦੇ ਚਾਹਵਾਨ ਹਨ।
ਚੇ ਗੁਵਾਰਾ : ਸਾਡੀ ਜਿੱਤ ਤੋਂ ਬਾਅਦ ਉਹ ਮੱਧ ਅਮਰੀਕਾ ਤੋਂ ਚਲੇ ਗਏ, ਅਤੇ ਕਿਊਬਾ ਆਉਣ ਦੀ ਯੋਜਨਾ ਬਣਾਈ। ਉਹਨਾਂ ਨੇ ਕਿਹਾ ਕਿ ਉਹ ਬਾਤਿਸਤਾ ਨੂੰ ਉਲਟਾਉਣ ਲਈ ਆਏ ਸਨ ਅਤੇ, ਕਿ ਅਸੀਂ ਉਹਨਾਂ ਨੂੰ ਸੂਚਿਤ ਕੀਤੇ ਬਿਨਾਂ ਪਹਿਲਾਂ ਹੀ ਇਨਕਲਾਬ ਕਰ ਦਿੱਤਾ।
ਚੇਅਰਮੈਨ : ਇੱਥੇ ਕਈ ਸਾਰੇ ਕੇਂਦਰੀ ਅਮਰੀਕੀ ਮੁਲਕ ਹਨ, ਮੇਰੀ ਰਾਇ ਮੁਤਾਬਕ, ਡੋਮੀਨੀਕਨ ਰੀਪਬਲਿਕ ਦਾ ਦਾਅਵਾ ਕੀਤਾ ਜਾ ਰਿਹਾ ਹੈ, ਲੋਕਾਂ ਲਈ ਉਹ ਤਰੋਖੀਜੋ (ਪੇਰੂ ਦਾ ਤਾਨਾਸ਼ਾਹ) ਖਿਲਾਫ ਰੈਲੀ ਕਰ ਰਹੇ ਹਨ।
ਚੇ ਗੁਵਾਰਾ : ਇਹ ਕਹਿਣਾ ਮੁਸ਼ਕਲ ਹੈ। ਤਰੋਖੀਜੋ ਲਾਤੀਨੀ ਅਮਰੀਕਾ ਦਾ ਸਭ ਤੋਂ ਵੱਧ ਪ੍ਰਪੱਕ ਤਾਨਾਸ਼ਾਹ ਹੈ। ਅਮਰੀਕਨ ਉਸਤੋਂ ਛੁਟਕਾਰਾ ਪਾਉਣ ਦੀ ਸੋਚ ਰਹੇ ਹਨ।
ਚੇਅਰਮੈਨ : ਅਮਰੀਕਨ ਤਰੋਖੀਜੋ ਨੂੰ ਪਸੰਦ ਨਹੀਂ ਕਰਦੇ ?
ਚੇ ਗੁਵਾਰਾ : ਹਰ ਕੋਈ ਉਸਦਾ ਵਿਰੋਧ ਕਰਦਾ ਹੈ। ਇਸ ਲਈ ਉਸਨੂੰ ਬਦਲਣਾ ਪਵੇਗਾ।
ਚਾਓ ਇਨ ਲਾਈ : ਦਗੋ ਦਿਨ ਦੀਮ (ਦੱਖਣੀ ਵੀਅਤਨਾਮੀ ਆਗੂ) ਅਤੇ ਸ਼ਿਆਂਗਮੈਨ ਰੀਹ (ਦੱਖਣੀ ਕੋਰੀਆ ਦਾ ਆਗੂ) ਵਾਂਗ।
ਚੇਅਰਮੈਨ : ਦਗੋ ਦਿਨ ਦੀਮ ਸਭ ਤੋਂ ਜਿਆਦਾ।
ਚਾਓ ਇਨ ਲਾਈ : ਇੱਕ ਗਾਹਕ ਦੀ ਜਿੰਦਗੀ ਸੌਖੀ ਨਹੀਂ।
ਚੇਅਰਮੈਨ : ਅਮਰੀਕਨ ਹੁਣ ਚਿਆਂਗ ਨੂੰ ਪਸੰਦ ਨਹੀਂ ਕਰਦੇ। ਅਸੀਂ ਉਸ ਪ੍ਰਤੀ ਆਸ਼ਾਵਾਦੀ ਹੋ ਜਾਂਦੇ ਹਾਂ। ਜੋ ਸੌ ਫੀਸਦੀ ਅਮਰੀਕਾ ਪੱਖੀ ਹਨ ਉਹ ਚਿਆਂਗ ਨਾਲੋਂ ਵੀ ਮਾੜੇ ਹਨ, ਉਹ ਜਿਹੜੇ ੯੯ ਫੀਸਦੀ ਹਨ 'ਚੋਂ। ਉਹ ਹਾਲੇ ਵੀ ਆਪਣਾ ਪ੍ਰਭਾਵ ਬਰਕਰਾਰ ਰੱਖਣਾ ਚਾਹੁੰਦਾ ਹੈ।
ਚਾਓ ਇਨ ਲਾਈ : ਇਹ ਦਵੰਦਵਾਦ ਹੈ।
ਸੋਨਲ : ਮੈਨੂੰ ਲੱਗਦਾ ਹੈ ਕਿ ਤੁਸੀਂ ਚਿਆਂਗ ਦੀ ਵਾਪਸੀ ਦੀ ਉਮੀਦ ਕਰ ਰਹੇ ਹੋ।
ਚੇਅਰਮੈਨ : ਜਿਨ੍ਹਾਂ ਚਿਰ ਉਹ ਆਪਣੇ ਆਪ ਨੂੰ ਅਮਰੀਕਾ ਤੋਂ ਵੱਖ ਰੱਖਦਾ ਹੈ, ਅਸੀਂ ਉਸਨੂੰ ਆਪਣੀ ਸਰਕਾਰ ਵਿੱਚ ਜਗ੍ਹਾ ਦੇਵਾਂਗੇ।
ਚਾਓ ਇਨ ਲਾਈ : ਬਿਹਤਰ ਹੈ ਜੇ ਉਹ ਆਪਣੇ ਨਾਲ ਤਾਈਵਾਨ ਨੂੰ ਲਿਆ ਸਕੇ।
ਚੇਅਰਮੈਨ : ਲੱਗਦਾ ਹੈ ਕਿ ਉਹ ਵਾਪਸ ਆਉਣ ਵਿੱਚ ਦਿਲਚਸਪੀ ਨਹੀਂ ਰੱਖਦਾ।
* Jacobo Arbenz Guzman – ਗੁਆਟੇਮਾਲਾ ਦਾ ਉੱਚ ਫੌਜੀ ਅਫਸਰ ਅਤੇ ਰਾਜਨੀਤੀਵਾਨ
** Alien abduction entities
** ਐਂਟੀ ਟੈਂਕ ਰਾਕਟ ਲਾਂਚਰ
"ਅਸੀਂ ਹਮੇਸ਼ਾਂ ਕਾਮਰੇਡ ਮਾਓ ਜੇ ਤੁੰਗ ਵੱਲ ਦੇਖਕੇ ਚੱਲੇ ਹਾਂ। ਜਦੋਂ ਅਸੀਂ ਗੁਰੀਲਾ ਯੁੱਧ ਵਿੱਚ ਰੁੱਝੇ ਹੋਏ ਸਾਂ, ਉਦੋਂ ਅਸੀਂ ਮਾਓ ਜੇ ਤੁੰਗ ਦੇ ਗੁਰੀਲਾ ਸਿਧਾਂਤਾਂ ਦੀ ਪੜਾਈ ਕੀਤੀ।ਉਹਨਾਂ ਦੇ ਲੇਖਾਂ ਦੀਆਂ ਕਾਪੀਆਂ ਪ੍ਰਕਾਸ਼ਿਤ ਕਰਵਾ ਕੇ ਅਸੀਂ ਫਰੰਟ ਲਾਈਨ ਤੇ ਕਾਡਰ ਨੂੰ ਵੰਡਦੇ ਸਾਂ, ਇਸਨੂੰ ਚੀਨ ਤੋਂ ਆਇਆ 'ਭੋਜਨ' ਕਿਹਾ ਜਾਂਦਾ ਸੀ। ਅਸੀਂ ਇਸ ਛੋਟੀ ਜਿਹੀ ਕਿਤਾਬਚੀ ਨੂੰ ਬੜੇ ਧਿਆਨ ਨਾਲ ਪੜ੍ਹਦੇ ਹੋਏ ਬਹੁਤ ਕੁੱਝ ਸਿੱਖਿਆ। ਅਸੀਂ ਜਾਂਚਿਆ ਕਿ ਇੱੱਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਸਨੂੰ ਕਾਮਰੇਡ ਮਾਓ ਜੇ ਤੁੰਗ ਨੇ ਪਹਿਲਾਂ ਹੀ ਬੜੇ ਹੀ ਯੋਜਨਾਬੱਧ ਅਤੇ ਵਿਗਿਆਨਕ ਢੰਗ ਨਾਲ ਪੜ੍ਹਿਆ ਅਤੇ ਉਸਦੇ ਜਵਾਬ ਦਿੱਤੇ ਹਨ। ਇਸਨੇ ਸਾਡੀ ਬਹੁਤ ਮੱਦਦ ਕੀਤੀ.." - ਚੇ ਗੁਵਾਰਾ

No comments:
Post a Comment