Search This Blog

Wednesday, September 2, 2020

ਨੌਜਵਾਨ


 


ਜਵਾਨੀ

ਤੇਜਾਬੀ ਤੇਜਧਾਰ ਤਲਵਾਰ,

ਰਾਹਾਂ 'ਚ ਬਿਖਰੇ ਬੇਰਾਂ ਦੀ ਖੁਸ਼ਬੂ,

ਚਿਹਰੇ ਤੇ ਚੁੰਮਣਾਂ ਦੀ ਮਿਠਾਸ,

ਉਂਗਲਾਂ 'ਚ ਤਾਣ ਅਤੇ ਤਰਲਤਾ,

ਕਾਮੁਕ ਮਿੱਝ ਦੀ ਉਪਜ,

ਪਰਾਲੀ ਦਾ ਕੁੱਪ ਅਤੇ ਰੜਾ ਪਿੜ,

ਘਰਾਂ ਦੀ ਵਿਸ਼ਾਲਤਾ 'ਚ ਪੱਸਰੇ ਗੁੱਝੇ ਭੇਦ,

ਅਤੀਤ 'ਚ ਸੁੱਤੇ ਹੋਈ,

ਉੱਪਰੋਂ ਤੱਕਦੀ

ਸ਼ੀਸ਼ਿਆਂ ਚੋਂ ਝਾਕਦੀ

ਕੌੜੀ ਹਰੀ ਘਾਟੀ,

ਘੁੰਮਣਘੇਰੀਆਂ 'ਚ ਭੜਕਣਾ, ਭਿੱਜਣਾ ਤੇ ਛੁਪਣਾ

ਜਵਾਨੀ-ਪਹਿਰੇ

ਦੀਪ ਵਾਂਗ ਜਗਣਾ

ਅਤੇ ਬਰਸਾਤਾਂ 'ਚ ਲਿਟਣਾ

ਇਹੀ ਤਾਂ ਹੈ ਜਵਾਨੀ


- ਪਾਬਲੋ ਨੈਰੂਦਾ

ਅਨੁਵਾਦ : ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...