
20 ਦਸੰਬਰ ਨੂੰ ਬੈਂਕ ਆਫ ਇੰਗਲੈਂਡ ਨੇ ਘੋਸ਼ਣਾ ਕੀਤੀ ਹੈ ਕਿ ਸਾਲ 2024 ਦੇ ਅੱਧ ’ਚ ਇੰਗਲੈਂਡ ਵਿੱਚ 5, 10, 20 ਤੇ 50 ਦੇ ਨੋਟ ਬਦਲ ਦਿੱਤੇ ਜਾਣਗੇ। ਅਸਲ ’ਚ ਵਾਪਰਿਆ ਇਹ ਕਿ ਇਸੇ ਸਾਲ ਸਤੰਬਰ ਮਹੀਨੇ ’ਚ ਇੰਗਲੈਂਡ ਦੀ ਮਹਾਂਰਾਣੀ ਐਲਿਜਾਬੈਥ ਸਾਨੂੰ ਸਭ ਨੂੰ ਇਕੱਲਿਆਂ ਛੱਡ ਜਹਾਨੋਂ ਤੁਰ ਗਈ ਸੀ। ਉਸਦੇ ਜਾਣ ਤੋਂ ਬਾਅਦ ਉਸਦਾ ਮੁੰਡਾ ਕਿੰਗ ਚਾਰਲਸ ਤੀਜਾ ਇੰਗਲੈਂਡ ਦਾ ਰਾਜਾ ਬਣਿਆ। ਰੋਆਇਲ ਘਰਾਣੇ ਦੇ ਮਹਿਲਾਂ ਵਿੱਚ ਬੈਠਕੇ ਫੈਸਲਾ ਹੋਇਆ ਕਿ ਰਾਣੀ ਤਾਂ ਚਲੀ ਗਈ ਹੁਣ ਨੋਟਾਂ ਉੱਤੇ ਰਾਜੇ ਦੀ ਤਸਵੀਰ ਲਾਈ ਜਾਵੇ ਤਾਂ ਜੋ ਲੋਕਾਂ ਨੂੰ ਵੀ ਤਾਂ ਆਖਰ ਰਾਜੇ ਦੇ ਹੋਣ ਦੀ ਫੀਲੰਿਗ ਆਵੇ।
ਯੂਕੇ ’ਚ ਮਹਾਂਰਾਣੀ ਦੀ ਤਸਵੀਰ ਵਾਲੇ 27 ਬਿਲੀਅਨ ਸਿੱਕਿਆਂ ਦੀ ਸਰਕੂਲੇਸ਼ਨ ਹੈ। ਤੇ ਡਿਜੀਟਲ ਕਰੰਸੀ ਦੇ ਵੱਧ ਰਹੇ ਰੁਝਾਨ ਦੇ ਬਾਵਜੂਦ ਫਿਜੀਕਲ ਕਰੰਸੀ ਦੀ ਕਾਫੀ ਵੱਡੀ ਮਾਤਰਾ ਵਿੱਚ ਸਰਕੂਲੇਸ਼ਨ ਹੈ। ਮਹਾਂਰਾਣੀ ਦੀ ਫੋਟੋ ਵਾਲੇ ਕੁੱਲ ਨੋਟਾਂ ਦੀ ਗਿਣਤੀ 4.7 ਬਿਲੀਅਨ ਬਣਦੀ ਹੈ ਜਿਸਦੀ ਕੀਮਤ 82 ਬਿਲੀਅਨ ਪੌਂਡ ਹੈ। ਬੈਂਕ ਆਫ ਇੰਗਲੈਂਡ ਵੱਲੋਂ 1600ਈਸਵੀ ਤੋਂ ਹੀ ਪੇਪਰ ਕਰੰਸੀ ਪ੍ਰੋਡਿਊਸ ਕੀਤੀ ਜਾਂਦੀ ਹੈ ਪਰ ਮਹਾਂਰਾਣੀ ਦੀ ਫੋਟੋ 1960 ਤੋਂ ਹੀ ਲੱਗਣੀ ਸ਼ੁਰੂ ਹੋਈ ਹੈ। ਇੰਗਲੈਂਡ ਤੋਂ ਬਿਨਾ ਕਈ ਕੌਮਨਵੈਲਥ ਮੁਲਕਾਂ ਅੰਦਰ ਵੀ ਮਹਾਂਰਾਣੀ ਦੀ ਫੋਟੋ ਵਾਲੀ ਕਰੰਸੀ ਵਰਤੀ ਜਾਂਦੀ ਹੈ। ਜਿਵੇਂ ਕਿ ਕੈਨੇਡਾ ’ਚ 20 ਦੇ ਕੁਝ ਨੋਟਾਂ ਤੇ। ਇਸੇ ਤਰ੍ਹਾਂ ਨਿਊਜੀਲੈਂਡ ਵਿਚ ਵੀ ਮਹਾਂਰਾਣੀ ਦੀ ਫੋਟੋ ਵਾਲੇ ਕੁਝ ਨੋਟ ਵਰਤੇ ਜਾਂਦੇ ਹਨ। ਇਹਨਾਂ ਨੋਟਾਂ ਤੇ ਭਾਵੇਂ ਤੁਸੀਂ ਮਹਾਂਰਾਣੀ ਦੀ ਜਵਾਨੀ ਵਾਲੀ ਫੋਟੋ ਦੇਖੀ ਹੋਵੇਗੀ ਪਰ ਅਸੀਂ, 14 ਕੌਮਨਵੈਲਥ ਦੇਸ਼ਾਂ ਦੇ 2.5 ਬਿਲੀਅਨ ਲੋਕਾਂ ਨੇ ਮਹਾਂਰਾਣੀ ਨੂੰ ਚਾਵਾਂ ਨਾਲ ਪਾਲ-ਪੋਸ ਕੇ 96 ਸਾਲ ਦੀ ਕੀਤਾ ਸੀ। ਤੇ ਉਸਦੇ ਜਾਣ ਤੋਂ ਬਾਅਦ ਅਸੀਂ ਹਾਲੋ-ਬੇਹਾਲ ਹਾਂ।
 |
| the queen on canadian currency |
ਖੈਰ, ਇਹ ਕਰੰਸੀ ਨੋਟ ਪੋਲੀਮਰ ਤੇ ਪ੍ਰਿਟ ਕੀਤੇ ਜਾਂਦੇ ਹਨ। ਇਹਦੇ ਲਈ ਪਤਲੇ ਤੇ ਲਚਕੀਲੇ ਪਲਾਸਟਿਕ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਆਮ ਪੇਪਰ ਨਾਲੋਂ ਮਹਿੰਗਾ ਹੁੰਦਾ ਹੈ। ਕਰੰਸੀ ਉੱਤੇ ਸਿਰਫ ਫੋਟੋ ਵਾਲਾ ਹਿੱਸਾ ਹੀ ਬਦਲਿਆ ਜਾ ਰਿਹਾ ਹੈ ਬਾਕੀ ਦਾ ਫੌਰਮਟ ਉਵੇਂ ਹੀ ਰਹੇਗਾ। ਸ਼ਾਇਦ ਆਉਣ ਵਾਲੇ ਸਮੇਂ ’ਚ ਕੁਝ ਹੋਰ ਰੋਆਇਲ ਸਿੰਬਲ ਵੀ ਬਦਲੇ ਜਾਣ।
ਹੁਣ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਤਲਬ ਇਹ ਹੈ ਕਿ ਯੂਕੇ ਦੇ ਲੋਕ ਕਰੋਨਾ, ਮਹਿੰਗਾਈ, Cost of living ਦੇ ਚcrisis, climate emergency ਦੌਰ ’ਚੋ ਗੁਜਰ ਰਹੇ ਹਨ। ਲੋਕ Britain is broken, ਤੇ ਪੂੰਜੀਪਤੀ ਧਰਤੀ ਮਾਂ ਦੇ ਦੁਸ਼ਮਣ ਹਨ, ਅਦਿ ਦੇ ਸਲੋਗਨ ਲੈ ਕੇ ਲੱਖਾਂ ਦੀ ਗਿਣਤੀ ’ਚ ਸੜਕਾਂ ਤੇ ਨਿੱਤਰ ਰਹੇ ਹਨ ਤੇ ਰੋਆਇਲ ਘਰਾਣੇ ਨੂੰ ਨੋਟਾਂ ਤੇ ਫੋਟੋ ਦੀ ਲੱਗੀ ਪਈ ਹੈ। ਨੋਟਾਂ ਤੇ ਫੋਟੋ ਬਦਲਣ ਦਾ ਬੋਝ ਆਖਰ ਲੋਕਾਂ ਉੱਤੇ ਹੀ ਪੈਣਾ ਹੈ।
 |
| the queen on New Zealand's currency |
ਮਤਲਬ ਨੋਟ ਚੇਂਜ ਕਰਨ ਦਾ ਯੱਭ,
printing and ATMs adjusting ਲਈ
administrative costs ਦੇਵੋ। ਕਰੰਸੀ ਡਿਮਾਂਡ ਵੱਧ ਜਾਵੇਗੀ। ਸਾਇਬਰਕ੍ਰਾਇਮ ਵਾਲੇ ਵੀ ਦਾਅ ਲਾ ਸਕਦੇ ਹਨ। ਕਹਿਣ ਦਾ ਭਾਵ ਹੈ ਕਿ ਕੁੱਲ ਮਿਲਾਕੇ ਲੋਕਾਂ ਦੀਆਂ ਵਿੱਤੀ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਭਾਵੇਂ ਕਿ ਇਹ ਮੋਦੀ ਦੀ ਨੋਟਬੰਦੀ ਵਾਂਗ ਨਹੀਂ ਹੈ। ਪਰ ਮੋਦੀ ਦੀ ਨੋਟਬੰਦੀ ਦਾ ਅਸਰ ਹੰਡਾਉਣ ਵਾਲੇ, ਇੰਡੀਆ ‘ਚ ਰਹਿਣ ਵਾਲੇ ਇਸਦੇ ਅਰਥ ਜਿਆਦਾ ਸਮਝ ਸਕਦੇ ਹਨ।
ਤੇ ਉਪਰੋਂ ਕਿੰਗ ਚਾਰਲਸ 74 ਸਾਲ ਦੇ ਹੋ ਗਏ ਹਨ….ਮਤਲਬ….74 ਸਾਲ ਦੇ…
- ਮਨਦੀਪ
(ਨੋਟ : ਇਹ ਯੁਟਿਊਬ ਚੈਨਲ ਦੀ ਪ੍ਰਤੀਲਿਪੀ ਹੈ। ਇਸਦੇ ਅਧਾਰਿਤ ਬਣੀ ਵੀਡਿਓ ਵੇਖਣ ਲਈ ਹੇਠ ਦਿੱਤੇ ਲੰਿਕ (click on my Youtube Link) ਤੇ ਕਲਿੱਕ ਕਰ ਸਕਦੇ ਹੋ।)
https://youtu.be/cjKsl3pTHoQ
No comments:
Post a Comment