Search This Blog

Tuesday, June 26, 2018

ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ ਭਾਰਤ


ਥਾਮਸਨ ਰਾਇਟਰਜ ਫਾਊਡੇਸ਼ਨ ਦੇ 550 ਮਾਹਿਰਾਂ ਨੇ ਹਾਲੀਆ ਯੂਐਨਓ ਦੇ ਮੈਂਬਰ ਦੇਸ਼ਾਂ ' ਔਰਤਾਂ ਦੀ ਹਾਲਤ  ਬਾਰੇ ਇਕ ਸਰਵੇ ਕੀਤਾ ਹੈ ਇਸ ਸਰਵੇ ਦੌਰਾਨ ਉਹਨਾਂ ਨੇ ਇਹਨਾਂ ਮੁਲਕਾਂ ਦੀਆਂ ਔਰਤਾਂ ਦੀਆਂ ਸਿਹਤ ਸਹੂਲਤਾਂ, ਆਰਥਿਕ ਸਥਿਤੀ, ਯੌਨ ਹਿੰਸਾ, ਗੈਰ ਜਿਨਸੀ ਹਿੰਸਾ, ਸੱਭਿਆਚਾਰਕ ਸਥਿਤੀ ਅਤੇ ਮਨੁੱਖੀ ਤਸ਼ਕਰੀ ਦੇ ਮਾਮਲਿਆਂ ਨੂੰ ਧਿਆਨ-ਗੋਚਰੇ ਰੱਖਿਆ ਸਰਵੇਖਣ ਅਧੀਨ ਮੁਲਕਾਂ ਵਿਚੋਂ ਉਹਨਾਂ ਦਸ ਮੁਲਕਾਂ ਨੂੰ ਔਰਤ ਲਈ ਜਿਆਦਾ ਖਤਰਨਾਕ ਦੇਸ਼ਾਂ ਦੀ ਸੂਚੀ ਵਿਚ ਰੱਖਿਆ ਇਹਨਾਂ ਦਸਾਂ ਵਿਚੋਂ ਭਾਰਤ ਪਹਿਲੇ ਸਥਾਨ ਤੇ ਹੈ ਔਰਤਾਂ ਲਈ ਖਤਰਨਾਕ ਦੇਸ਼ਾਂ ਦੀ ਸੂਚੀ ਵਿਚ ਅਫਗਾਨਿਸਤਾਨ, ਸੀਰੀਆ, ਸੋਮਾਲੀਆ, ਸਾਊਦੀ ਅਰਬ, ਪਾਕਿਸਤਾਨ, ਕੌਂਗੋ, ਯਮਨ, ਨਾਈਜੀਰੀਆ, ਤੇ ਅਮਰੀਕਾ ਕ੍ਰਮਵਾਰ ਦੂਜੇ ਤੋਂ ਦਸਵੇਂ ਸਥਾਨ ਤੇ ਹਨ ਇਸੇ ਫਾਊਡੇਸ਼ਨ ਦੇ ਸੱਤ ਸਾਲ ਪਹਿਲਾਂ ਵਾਲੇ ਸਰਵੇ ' ਭਾਰਤ ਚੌਥੇ ਸਥਾਨ ਤੇ ਸੀ ਤੇ ਹੁਣ ਭਾਰਤ ਮਾਤਾ, ਗਊ ਮਾਤਾ, ਗੰਗਾ ਮਾਤਾ, ਸੀਤਾ ਮਾਤਾ ਦੀ ਦਿਨ-ਰਾਤ ਅਰਾਧਨਾ ਕਰਨ ਵਾਲਾ ਮੁਲਕ ਔਰਤਾਂ ਦੀ ਸੁਰੱਖਿਆ ਦੇ ਮਾਮਲੇ ' ਦੁਨੀਆਂ ਦਾ ਸਭ ਤੋਂ ਖਤਰਨਾਕ ਮੁਲਕ ਬਣ ਚੁੱਕਾ ਹੈ ਫਾਊਡੇਸ਼ਨ ਦੇ ਮਾਹਿਰਾਂ ਨੇ ਭਾਰਤੀ ਔਰਤਾਂ ਦੇ ਮਾੜੇ ਸਮਾਜਿਕ-ਸਿਆਸੀ ਤੇ ਜਨਤਕ ਜੀਵਨ ਦੇ ਨਾਲ-ਨਾਲ ਔਰਤਾਂ ਦੀ ਮਾੜੀ ਆਰਥਿਕ ਦਸ਼ਾ, ਸਮਾਜਿਕ ਅਸੁਰੱਖਿਆ, ਘਰੇਲੂ ਗੁਲਾਮੀ, ਸੈਕਸ ਗੁਲਾਮੀ, ਤੇਜਾਬੀ ਹਮਲੇ, ਜਬਰੀ ਲੇਬਰ, ਬਾਲ ਤੇ ਜਬਰੀ ਵਿਆਹ, ਦਹੇਜ, ਛੇੜਛਾੜ ਤੇ ਜਿਸਮਾਨੀ ਛੇੜਛਾੜ, ਬਲਾਤਕਾਰ, ਘਰੇਲੂ ਤੇ ਵਿਆਹੁਤਾ ਬਲਾਤਕਾਰ, ਲੜਕੀਆਂ ਦੀ ਭਰੂਣ ਹੱਤਿਆ, ਯੌਨ ਹਿੰਸਾ, ਮਨੁੱਖੀ ਤਸਕਰੀ, ਪੱਥਰ ਨਾਲ ਮਾਰਨਾ ਅਤੇ ਵੱਖ-ਵੱਖ ਤਰੀਕਿਆ ਨਾਲ ਸਜਾਵਾਂ ਦੇਣ ਦੀਆਂ ਅਣਮਨੁੱਖੀ ਘਟਨਾਵਾਂ ਨੂੰ ਦਰਜ ਕੀਤਾ ਹੈ
ਇਸ ਤਰ੍ਹਾਂ ਪਹਿਲਾਂ ਵੀ ਭਾਰਤ ' ਔਰਤਾਂ ਦੀ ਮਾੜੀ ਹਾਲਤ ਸਬੰਧੀ (ਖਾਸਕਰ ਕਬਾਇਲੀ ਤੇ ਦਲਿਤ ਔਰਤਾਂ ਸਬੰਧੀ) ਰਿਪੋਰਟਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਸਰਕਾਰਾਂ ਤੇ ਸਰਕਾਰੀ ਮਹਿਲਾ ਕੌਮੀ ਕਮਿਸ਼ਨ ਅਕਸਰ ਇਹਨਾਂ ਰਿਪੋਰਟਾਂ ਨੂੰ ਰੱਦ ਕਰਦੇ ਰਹੇ ਹਨ ਉਹਨਾਂ ਦਾ ਤਰਕ ਹਮੇਸ਼ਾਂ ਇਹ ਹੁੰਦਾ ਹੈ ਕਿ ਭਾਰਤ ਤੋਂ ਵੀ ਗਰੀਬ ਹੋਰ ਦੇਸ਼ ਹਨ ਜਿੱਥੇ ਔਰਤਾਂ ਦੀ ਹਾਲਤ ਮਾੜੀ ਹੈ ਉਹ ਹਮੇਸ਼ਾਂ ਭਾਰਤ ਦੀ ਬਦਨਾਮੀ ਨੂੰ ਹੋਰ ਗਰੀਬ ਮੁਲਕਾਂ ਦਾ ਸਹਾਰਾ ਲੈ ਕੇ ਕੱਜਣ ਦੇ ਯਤਨ ਕਰਦੇ ਹਨ ਅਜਿਹੇ ਸਰਕਾਰੀ ਤੇ ਦਰਬਾਰੀ ਯਤਨ ਦਿੱਲੀ ਬਲਾਤਕਾਰ ਕਾਂਢ ਤੇ ਆਸਿਫਾ ਬਲਾਤਕਾਰ ਤੇ ਕਤਲ ਕਾਂਢ ਸਮੇਂ ਵੀ ਵੇਖਣ ਨੂੰ ਮਿਲਦੇ ਰਹੇ ਹਨ ਹਮੇਸ਼ਾਂ ਕਮਿਸ਼ਨ ਬਣਦੇ ਹਨ ਰਿਪੋਰਟਾਂ ਜਾਰੀ ਹੁੰਦੀਆਂ ਹਨ ਤੇ ਸੁਧਾਰਾਂ ਦੀਆਂ ਇਹ ਪੋਥੀਆਂ ਧੂੜ ਫੱਕਦੀਆਂ ਰਹਿ ਜਾਂਦੀਆਂ ਹਨ ਮੌਜੂਦਾ ਰਿਪੋਰਟ ਨੇ ਭਾਵੇਂ ਅੰਤਰਰਾਸ਼ਟਰੀ ਪੱਧਰ ਤੇ ਔਰਤਾਂ ਦੀ ਮਾੜੀ ਸਥਿਤੀ ਸਬੰਧੀ ਇਕ ਹੋਰ ਚਰਚਾ ਜਰੂਰ ਛੇੜ ਦੇਣੀ ਹੈ ਪਰੰਤੂ ਔਰਤ ਮੁਕਤੀ ਦਾ ਸਵਾਲ ਕਾਗਜੀ ਰਿਪੋਰਟਾਂ ਤੋਂ ਬਾਹਰ, ਸਰਕਾਰੀ ਤੇ ਦਰਬਾਰੀ ਮੀਡੀਆ ਤੋਂ ਪਰ੍ਹੇ, ਅਕਾਦਮਿਕ ਬਹਿਸਾਂ ਤੋਂ ਹਟਕੇ ਜਮੀਨੀ ਇਨਕਲਾਬੀ ਔਰਤ ਸੰਘਰਸ਼ਾਂ ਵਿਚੋਂ ਦੀ ਗੁਜਰਕੇ ਹੀ ਕਿਸੇ ਬੰਨ੍ਹੇ ਲੱਗ ਸਕੇਗਾ
-ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...