Search This Blog

Thursday, March 14, 2019

ਨਰਕਕੁੰਡ ਦਾ ਹਿਟਲਰ

ਨਰਕਕੁੰਡ 'ਚ ਕਿਹੜੀ ਬੰਦੂਆ ਮਜਦੂਰੀ 
ਕਰਦਾ ਹੈ, ਹਿਟਲਰ ?

ਉਹ ਦੀਵਾਰਾਂ ਰੰਗਦਾ ਹੈ ਜਾਂ ਲਾਸ਼ਾਂ ਦੇ ਪਿੰਜਰ?
ਕੀ ਉਹ ਸੁੰਘਦਾ ਹੈ ਮੁਰਦਿਆਂ ਦੀ ਗੰਧ ਦਾ ਧੂੰਆਂ ?

ਕੀ ਉਹ ਉਸਨੂੰ ਖਵਾਉਂਦੇ ਹਨ ਖਾਕ
ਉਹਨਾਂ ਸਾਰੇ ਮਰੇ ਹੋਏ ਬੱੱਚਿਆਂ ਦੀ ?

ਜਾਂ ਮਰਨ ਤੋਂ ਬਾਅਦ ਉਸਨੂੰ ਮਿਲਦਾ ਹੈ ਲਹੂ
ਚਿਮਨੀ ਨਾਲ ਪੀਣ ਲਈ ?

ਜਾਂ ਕੀ ਉਹ ਉਸਦੇ ਮੂੰਹ ਵਿੱਚ ਹਥੌੜੇ ਨਾਲ ਠੋਕਦੇ ਹਨ
ਖਿੱਚ ਕੇ ਕੱਢੇ ਗਏ ਸੋਨੇ ਦੇ ਸਾਰੇ ਦੰਦ ?

ਕੀ ਉਹ ਉਸਨੂੰ ਸੁਲਾਉਂਦੇ ਹਨ
ਉਸਦੀ ਕੰਢੀਆਲੀ ਤਾਰ ਦੀ ਵਾੜ ਉੱਤੇ ?

ਜਾਂ ਉਹ ਉਸਦੀ ਚਮੜੀ ਉੱਤੇ ਬਣਾਉਂਦੇ ਹਨ ਚਿੱਤਰ
ਨਰਕ ਦੇ ਦੀਵਿਆਂ ਲਈ ?

ਜਾਂ ਲਪਟਾਂ ਦੇ ਕਾਲੇ ਕੁੱਤੇ
ਵੱਡਦੇ ਹਨ ਉਸਨੂੰ ਬੇਰਹਿਮੀ ਨਾਲ ?

ਜਾਂ ਕੀ ਉਸਨੂੰ ਬਿਨਾਂ ਅਰਾਮ ਕੀਤੇ ਕਰਨਾ ਪੈਂਦਾ ਹੈ ਸਫਰ
ਆਪਣੇ ਸੈਨਿਕਾਂ ਨਾਲ ਦਿਨ-ਰਾਤ ?

ਜਾਂ ਗੈਸ ਦੇ ਨਜਦੀਕ ਸਦੀਵੀ
ਉਸਨੂੰ ਮਰਨਾ ਚਾਹੀਦਾ ਹੈ ਬੇਮੌਤ ?

ਪਾਬਲੋ ਨੈਰੂਦਾ

ਅਨੁਵਾਦ - ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...