Search This Blog

Saturday, August 3, 2019

ਪਾਰਟੀ ਜੀਵਨ ਦੇ ਲੈਨਿਨੀ ਮਿਆਰ (1)


LENINIST STANDARDS
OF
PARTY LIFE
RONIN, M. STEPICHEV
1976

ਪਾਰਟੀ ਜੀਵਨ ਦੇ ਲੈਨਿਨੀ ਮਿਆਰ

ਜਿਵੇਂ ਲੈਨਿਨ ਨੇ ਸਿਖਾਇਆ
lenin-party.russia
V.I.Lenin

(1) 

ਮੁਖਬੰਦ : ਨਵੇਂ ਢੰਗ ਦੀ ਪਾਰਟੀ-ਸੋਵੀਅਤ ਕਮਿਊਨਿਸਟ ਪਾਰਟੀ ਦਾ ਵਧ ਰਿਹਾ ਰੋਲ, ਪਾਰਟੀ ਜੀਵਨ ਦੇ ਮਿਆਰ

ਕਾਰਲ ਮਾਰਕਸ ਤੇ ਫ਼ਰੈਡਰਿਕ ਐਂਗਲਜ਼ ਵਿਗਿਆਨਕ ਕਮਿਊਨਿਜ਼ਮ ਦੇ ਬਾਨੀਆਂ ਨੇ ਕਿਰਤੀ ਜਮਾਤ ਦੀ ਇਸ ਲੋੜ ਨੂੰ ਵਿਗਿਆਨਕ ਤੌਰ 'ਤੇ ਸਿੱਧ ਕੀਤਾ ਸੀ ਕਿ ਉਹ ਮੁਕਤੀ ਲਈ ਆਪਣੇ ਘੋਲ ਵਿੱਚ ਜਥੇਬੰਦਕ ਤੇ ਮੁੱਖ ਹਿੱਸਾ ਪਾਉਣ ਦੀ ਖ਼ਾਤਰ ਸੁਤੰਤਰ ਰੂਪ ਵਿੱਚ ਆਪਣੀ ਪਾਰਟੀ ਦੀ ਸਥਾਪਨਾ ਕਰੇ ਉਹਨਾਂ ਨੇ ਦਰਸਾਇਆ ਸੀ ਕਿ ਪਰੋਲੇਤਾਰੀ ਇੱਕ ਇਨਕਲਾਬੀ ਪਾਰਟੀ ਤੋਂ ਬਿਨਾਂ ਰਾਜਸੀ ਸੱਤਾ ਸਥਾਪਤ ਨਹੀਂ ਕਰ ਸਕਦੇ ਐਂਗਲਜ਼ ਨੇ ਲਿਖਿਆ ਸੀ, 'ਪਰੋਲੇਤਾਰੀ ਨੂੰ ਫ਼ੈਸਲਾਕੁਨ ਘੜੀ ਸਮੇਂ ਜਿੱਤ ਪਰਾਪਤ ਕਰਨ ਲਈ ਕਾਫ਼ੀ ਸ਼ਕਤੀਸ਼ਾਲੀ ਹੋਣਾ ਹੈ ਮੈਂ ਅਤੇ ਮਾਰਕਸ 1847 ਤੋਂ ਇਸ ਗੱਲ ਉੱਤੇ ਜ਼ੋਰ ਦਿੰਦੇ ਆਏ ਹਾਂ ਕਿ ਉਸ (ਪਰੋਲੇਤਾਰੀ) ਨੂੰ ਇੱਕ ਵੱਖਰੀ ਪਾਰਟੀ, ਇੱਕ ਜਮਾਤੀ ਪਾਰਟੀ ਬਣਾਉਣੀ ਚਾਹੀਦੀ ਹੈ ਜਿਹੜੀ ਉਸ ਨੂੰ ਉਹਨਾਂ ਸਾਰਿਆਂ ਤੋਂ ਜੋ ਉਸ ਦੀ ਵਿਰੋਧਤਾ ਕਰਦੇ ਹਨ, ਨਿਖੇੜਦੀ ਹੋਵੇ''1 

ਕਮਿਊਨਿਸਟ ਪਾਰਟੀ ਦੇ ਮੈਨੀਫ਼ੈਸਟੋ ਵਿੱਚ ਉਹਨਾਂ ਨੇ ਇਸ ਨੂੰ ਮੁਹਰੈਲ ਵਜੋਂ ਪਰੋਲੇਤਾਰੀ ਦੀ ਪਾਰਟੀ ਦੇ ਸੰਬੰਧ ਵਿੱਚ ਮਹੱਤਵਪੂਰਨ ਸੁਝਾਵਾਂ ਨਾਲ ਸਿੱਧ ਕੀਤਾ ਸੀ ਇਹ ਬਹੁਤ ਇਨਕਲਾਬੀ, ਸਿਧਾਂਤਕ ਤੌਰ 'ਤੇ ਤਿਆਰ ਅਤੇ ਕਿਰਤੀ ਜਮਾਤ ਦੀ ਰਾਜਸੀ ਤੌਰ 'ਤੇ ਫੌਲਾਦੀ ਜੜਤ ਵਾਲੀ ਹੈ, ਜਿਸ ਦਾ ਮਕਸਦ ਪਰੋਲੇਤਾਰੀ ਵੱਲੋਂ ਰਾਜਸੀ ਸ਼ਕਤੀ ਪਰਾਪਤ ਕਰਨਾ ਹੈ
ਪ੍ਰਤਿਭਾ ਦੀ ਸਪਸ਼ਟਤਾ ਨਾਲ ਮਾਰਕਸ ਅਤੇ ਐਂਗਲਜ਼ ਨੇ ਕਿਰਤੀਆਂ ਦੀ ਪਾਰਟੀ ਦੇ ਇਹ ਕੰਮ ਨਿਰਧਾਰਤ ਕੀਤੇ ਹਨ; ਪਰੋਲੇਤਾਰੀ ਦੀ ਫ਼ੌਜ਼ ਦਾ ਸੰਗਠਨ ਕਰਨਾ; ਪੂੰਜੀਵਾਦ ਨੂੰ ਡੇਗਣਾ ਪਰੋਲੇਤਾਰੀਆਂ ਵਲੋਂ ਰਾਜਸੀ ਸੱਤਾ ਉੱਤੇ ਕਬਜ਼ਾ ਕਰਨਾ; ਅਤੇ ਕਮਿਊਨਿਸਟ ਸਮਾਜ ਦੀ ਉਸਾਰੀ ਕਰਨਾ 

ਮਾਰਕਸ ਤੇ ਐਂਗਲਜ਼ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਕਮਿਊਨਿਸਟ ਪਾਰਟੀ ਸਮੁੱਚੀ ਪਰੋਲੇਤਾਰੀ ਸ਼ਰੇਣੀ ਦੇ ਹਿੱਤਾਂ ਦਾ ਪਰਗਟਾਵਾ ਕਰਦੀ ਹੈ ਬਗ਼ੈਰ ਇਸ ਵਿਤਕਰੇ ਦੇ ਕਿ ਉਹ ਕਿਸ ਕੰਮ ਨਾਲ ਸੰਬੰਧਤ ਹਨ ਇਹ ਆਪਣੀ ਆਤਮਾ ਵਜੋਂ ਲੋਟੂਆਂ ਦੇ ਵਿਰੁੱਧ ਸਾਰੇ ਮੁਲਕਾਂ ਦੇ ਪਰੋਲੇਤਾਰੀਆਂ ਨੂੰ ਉਹਨਾਂ ਦੇ ਸਾਂਝੇ ਘੋਲ ਲਈ ਏਕਤਾ ਦਾ ਸੱਦਾ ਦੇਣ ਵਾਲੀ ਕੌਮਾਂਤਰੀ ਪਾਰਟੀ ਹੈ 

ਪਰੋਲੇਤਾਰੀਆਂ ਦੇ ਆਗੂਆਂ ਨੇ ਪਰਸਪਰ ਰਿਸ਼ਤਿਆਂ ਦੇ ਨਿਚੋੜ ਦੀ ਵਿਆਖਿਆ ਕੀਤੀ ਸੀ ਜਿਹੜੇ ਕਿਰਤੀਆਂ ਦੀ ਪਾਰਟੀ ਅਤੇ ਕਿਰਤੀ ਸ਼ਰੇਣੀ ਵਿਚਕਾਰ ਵਜੂਦ ਵਿੱਚ ਆਏ ਹਨ ਉਹਨਾਂ ਨੇ ਕਮਿਊਨਿਸਟ ਖ਼ਾਸੇ ਦੀ ਪ੍ਰੀਭਾਸ਼ਾ ਕੀਤੀ ਸੀ ਅਜਿਹੇ ਗੁਣਾਂ ਨੂੰ ਸਿਧਾਂਤਕ ਤਿਆਰੀ, ਕਿਰਤੀ ਜਮਾਤ ਵਲੋਂ ਲੜੇ ਗਏ ਘੋਲਾਂ ਦੀਆਂ ਇਤਿਹਾਸਕ ਪ੍ਰਸਥਿਤੀਆਂ ਦੇ ਗਿਆਨ ਅਤੇ ਹਾਲਤਾਂ ਦੀ ਨਿਰਣਾ ਕਰਨ ਦੀ ਸਮਰੱਥਾ ਵਜੋਂ ਅੰਕਿਤ ਕੀਤਾ ਸੀ ਉਹਨਾਂ ਦੇ ਆਪਣੇ ਸ਼ਬਦਾਂ ਅਨੁਸਾਰ, ''ਇਸ ਲਈ ਇੱਕ ਪਾਸੇ ਕਮਿਊਨਿਸਟ, ਅਭਿਆਸਕ ਤੌਰ 'ਤੇ ਹਰ ਮੁਲਕ ਦੀਆਂ ਕਿਰਤੀ ਪਾਰਟੀਆਂ ਦਾ ਬਹੁਤ ਹੀ ਅੱਗੇਵਧੂ ਅਤੇ ਦ੍ਰਿੜ੍ਹ ਸੰਕਲਪੀ ਧੜਾ ਹਨ ਜੋ ਸਾਰਿਆਂ ਨੂੰ ਅੱਗੇ ਲੈ ਜਾਂਦਾ ਹੈ; ਦੂਜੇ ਪਾਸੇ ਸਿਧਾਂਤਕ ਤੌਰ 'ਤੇ ਉਹਨਾਂ ਨੂੰ ਪ੍ਰੋਲੇਤਾਰੀਆਂ ਦੇ ਵੱਡੇ ਹਿੱਸੇ ਉੱਤੇ, ਹਾਲਤਾਂ ਅਤੇ ਪ੍ਰੋਲੇਤਾਰੀਆਂ ਦੀ ਜੱਦੋਜਹਿਦ ਦੇ ਅੰਤਿਮ ਸਾਧਾਰਨ ਸਿੱਟਿਆਂ ਦੇ ਅੱਗੇ ਵਧਣ ਦੀ ਸਪਸ਼ਟ ਸੂਝ ਦਾ ਲਾਭ ਪਰਾਪਤ ਹੈ''1

ਮਾਰਕਸ ਤੇ ਐਂਗਲਜ਼ ਨੇ ਕਿਰਤੀ ਪਾਰਟੀਆਂ ਦੇ ਮੈਂਬਰਾਂ 'ਤੇ ਉੱਚੀਆਂ ਆਸਾਂ ਦਾ ਪੱਖ ਕੀਤਾ ਸੀ ਜਦੋਂ ਉਹ ਨਵੇਂ ਮੈਂਬਰ ਲੈਣ ਦੇ ਸਵਾਲ ਨੂੰ ਉਹਨਾਂ ਅੱਗੇ ਰੱਖ ਰਹੇ ਸਨ ਤਾਂ ਉਹ ਉਸ ਸਮੇਂ ਅਸੁਖਾਵੇਂ ਲੋਕਾਂ, ਥਿੜਕਵੇਂ ਅਨਸਰਾਂ, ਵਿਰੋਧੀ ਸ਼੍ਰੇਣੀਆਂ ਦੇ ਪਰਤੀਨਿਧਾਂ ਨਾਲ ਪਾਰਟੀ ਦੇ ਗਲ ਗੂਠਾ ਦੇਣ ਦੀ ਚਿਤਾਵਨੀ ਵੀ ਦਿੰਦੇ ਸਨ ਉਹਨਾਂ ਨੇ ਹਰ ਸੰਭਵ ਤਰੀਕੇ ਨਾਲ ਪਾਰਟੀ ਦੇ ਮਰਕਜ਼ (ਕੇਂਦਰ ਬਿੰਦੂ) ਦੇ ਪ੍ਰੋਲੇਤਾਰੀ ਸੁਭਾ ਨੂੰ ਤਕੜਿਆਂ ਕਰਨ ਉੱਤੇ ਜੋਰ ਦਿੱਤਾ ਸੀ ਉਹਨਾਂ ਨੇ ਪਾਰਟੀ ਮੈਂਬਰਾਂ ਦੀ ਸਰਗਰਮੀ ਅਤੇ ਪਹਿਲਕਦਮੀ ਉੱਨਤ ਕਰਨ, ਅਤੇ ਅੰਤਰ ਪਾਰਟੀ ਜਮਹੂਰੀਅਤ, ਜਿਸ ਵਿੱਚ ਪੜਚੋਲ ਤੇ ਆਪਾ ਪੜਚੋਲ ਸ਼ਾਮਲ ਹੈ, ਦੀ ਲੋੜ ਨੂੰ ਦਰਸਾਇਆ ਸੀ

ਮਾਰਕਸ ਤੇ ਐਂਗਲਜ਼ ਨੇ ਆਪਣੀਆਂ ਸਿਧਾਂਤਕ ਕਿਰਤਾਂ ਅਤੇ ਆਪਣੀਆਂ ਅਜਿਹੀਆਂ ਸਰਗਰਮੀਆਂ ਵਿੱਚ ਵੀ ਨਵੇਂ ਪਾਰਟੀ ਮੈਂਬਰਾਂ ਦੀ ਸਿੱਖਿਆ, ਕਮਿਊਨਿਸਟਾਂ ਦੀ ਸਿਧਾਂਤਕ ਏਕਤਾ ਅਤੇ ਸਮੁੱਚੇ ਪਾਰਟੀ ਅਨੁਸ਼ਾਸਨ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ ਕਮਿਊਨਿਸਟਾਂ ਦੀ ਪਦਵੀ ਉੱਚਾ ਚੁੱਕਣ, ਇਖਲਾਕੀ ਪੱਖਾਂ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਅਤੇ ਹਰ ਪਾਰਟੀ ਮੈਂਬਰ ਦੇ ਬਲ ਦੀ ਲੋੜ ਦੇ ਸੰਬੰਧ ਵਿੱਚ ਉਹਨਾਂ ਦੇ ਐਲਾਨ ਅੱਜ ਵੀ ਸਾਡੇ ਕੰਨਾ ਨੂੰ ਸਾਫ਼ ਸੁਣਾਈ ਦੇ ਰਹੇ ਹਨ

ਕਿਰਤੀ ਸ਼੍ਰੇਣੀ ਦੇ ਸੁਤੰਤਰ ਸਿਆਸੀ ਪਾਰਟੀ ਦੇ ਪਹਿਲੇ ਭਰੂਣ (ਗਰਭ ਕਣ) ਅਜੋਕੀਆਂ ਕਮਿਊਨਿਸਟ ਪਾਰਟੀਆਂ ਦਾ ਮੂਲ ਰੂਪ ਕਮਿਊਨਿਸਟ ਲੀਗ ਸੀ ਜਿਸ ਦੀ ਨੀਂਹ ਮਾਰਕਸ ਤੇ ਐਂਗਲਜ਼ ਨੇ 1847 ਵਿੱਚ ਰੱਖੀ ਸੀ ਮਾਰਕਸ ਤੇ ਐਂਗਲਜ਼, ''ਪਹਿਲੀ ਕੌਮਾਂਤਰੀ'' (ਦੀ ਇੰਟਰਨੈਸ਼ਨਲ ਵਰਕਿੰਗਮੈੱਨਜ਼ ਐਸੋਸੀਏਸ਼ਨ) ਇਤਿਹਾਸ ਵਿੱਚ ਪ੍ਰੋਲੇਤਾਰੀਆਂ ਦੀ ਇਨਕਲਾਬੀ ਜਨਤਕ ਜਥੇਬੰਦੀ ''ਪਹਿਲੀ ਕੌਮਾਂਤਰੀ'' ਦੇ ਮਹਾਨ ਆਗੂ ਅਤੇ ਜਥੇਬੰਦਕ (organisers) ਸਨ

ਇੰਟਰਨੈਸ਼ਨਲ ਵਰਕਿੰਗਮੈੱਨਜ਼ ਐਸੋਸੀਏਸ਼ਨ ਨੇ ਵੱਖ-ਵੱਖ ਦੇਸ਼ਾਂ ਦੀ ਕਿਰਤੀ ਸ਼੍ਰੇਣੀ ਦੀ ਲਹਿਰ ਵਿੱਚ ਵਿਗਿਆਨਕ ਕਮਿਊਨਿਜ਼ਮ ਦੇ ਵਿਚਾਰਾਂ ਨੂੰ ਫੈਲਾਉਣ ਅਤੇ ਪ੍ਰੋਲੇਤਾਰੀ ਆਗੂਆਂ ਨੂੰ ਸਿੱਖਿਆ ਦੇਣ ਦੇ ਬਹੁਤ ਜਤਨ ਕੀਤੇ ''ਪਹਿਲੀ ਕੌਮਾਂਤਰੀ'' ਨੇ ਕਮਿਊਨਿਸਟਾਂ ਦੀ ਪਾਰਟੀ ਦੇ ਵਿਚਾਰਧਾਰਕ ਅਤੇ ਜਥੇਬੰਦਕ ਨਿਯਮਾਂ ਉੱਤੇ ਅਧਾਰਤ ਕਿਰਤੀ ਸ਼੍ਰੇਣੀ ਦੀ ਕੌਮਾਂਤਰੀ ਜਥੇਬੰਦੀ ਦੀ ਨੀਂਹ ਰੱਖੀ

ਕਮਿਊਨਿਸਟ ਲੀਗ ਤੇ ਪਹਿਲੀ ਕੌਮਾਂਤਰੀ ਦੇ ਤਜਰਬੇ ਨੂੰ ਵਿਰਸੇ ਵਿੱਚ ਲੈ ਕੇ ਲੈਨਿਨ ਦੀ ਅਗਵਾਈ ਵਿੱਚ ਰੂਸੀ ਮਾਰਕਸਵਾਦੀਆਂ ਨੇ ਰੂਸੀ ਸੋਸ਼ਲ-ਡੈਮੋਕਰੇਟਿਕ ਲੇਬਰ ਪਾਰਟੀ (ਰਸਡਲਪ) ਨੂੰ ਜਥੇਬੰਦ ਕੀਤਾ

''
ਸਾਨੂੰ ਇਨਕਲਾਬੀਆਂ ਦੀ ਜਥੇਬੰਦੀ ਦਿਓ, ਅਸੀਂ ਰੂਸ ਦੀ ਸਰਕਾਰ ਨੂੰ ਉਲਟ ਦੇਵਾਂਗੇ''2 ਇਨਕਲਾਬੀ ਲਹਿਰ ਦੇ ਕੇਂਦਰ ਪੱਛਮੀ ਯੂਰਪ ਤੋਂ ਰੂਸ ਵਿੱਚ ਬਦਲ ਜਾਣ ਮਗਰੋਂ ਲੈਨਿਨ ਦੇ ਸ਼ਬਦ ਗੂੰਜੇ

ਲੈਨਿਨ ਨੇ ਭਾਂਪਿਆ ਕਿ ਰੂਸ ਸਾਮਰਾਜੀ ਪਰਬੰਧ ਦੀ ਸਭ ਤੋਂ ਕਮਜ਼ੋਰ ਕੜੀ ਸੀ ਜਿਹੜੀ ਆਪਣੀਆਂ ਸਾਰੀਆਂ ਵਿਰੋਧਤਾਈਆਂ ਦੀ ਗੰਢ ਸੀ ਪੂੰਜੀਵਾਦੀ ਰਾਜ ਤੇ ਜ਼ਾਰ ਦੇ ਵਿਰੁੱਧ ਇਨਕਲਾਬੀ ਧਮਾਕੇ ਵਾਸਤੇ ਰੂਸ ਵਿੱਚ ਹਾਲਤਾਂ ਪੈਦਾ ਕੀਤੀਆਂ ਜਾ ਰਹੀਆਂ ਸਨ ਸਮਾਜਕ ਪਰਗਤੀ ਲਈ ਕਿਰਤੀ ਲੋਕਾਂ ਅਤੇ ਕਿਰਤੀ ਸ਼੍ਰੇਣੀ ਦੀ ਲੜਾਈ ਦਾ ਮੁਖੀਆ ਬਣਨ ਲਈ ਅਤੇ ਇਸ ਲੜਾਈ ਨੂੰ ਜੇਤੂ ਇਨਕਲਾਬੀ ਰਾਹ ਉੱਤੇ ਅਗਵਾਈ ਕਰਨ ਲਈ ਪ੍ਰੋਲੇਤਾਰੀਆਂ ਦੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਸੀ

ਕਿਰਤੀ ਸ਼੍ਰੇਣੀ ਦੀ ਆਜ਼ਾਦੀ ਲਈ ਘੋਲ ਵਾਸਤੇ ''ਸੇਂਟ ਪੀਟਰਜ਼ਬਰਗ ਲੀਗ' ਜਿਸ ਦੀ ਨੀਂਹ ਲੈਨਿਨ ਨੇ 1895 ਵਿੱਚ ਰੱਖੀ ਸੀ, ਰੂਸੀ ਪਰੋਲੇਤਾਰੀਆਂ ਦੀ ਮਾਰਕਸੀ ਪਾਰਟੀ ਦਾ ਭਰੂਣ (ਗਰਭ ਕਣ) ਸੀ ਅਤੇ ਇਸ ਨੇ ਪਹਿਲੀ ਵਾਰ ਕਿਰਤੀਆਂ ਦੀ ਲਹਿਰ ਨਾਲ ਵਿਗਿਆਨਕ ਕਮਿਊਨਿਜ਼ਮ ਦੇ ਵਿਚਾਰਾਂ ਨੂੰ ਜੋੜਿਆ ਸੀ ਤਾ ਵੀ ਸੇਂਟ ਪੀਟਰਜ਼ਬਰਗ ਲੀਗ ਆਫ਼ ਸਟਰਗਲ ਤੇ ਸਮਾਜਕ ਜਮਹੂਰੀ ਜਥੇਬੰਦੀਆਂ ਜਿਹੜੀਆਂ ਇਸ ਪਿੱਛੋਂ ਰੂਸ ਦੇ ਦੂਜੇ ਸਾਰੇ ਸ਼ਹਿਰਾਂ ਵਿੱਚ ਖੜ੍ਹੀਆਂ ਕੀਤੀਆਂ ਗਈਆਂ ਸਨ, ਇੱਕ ਪਾਰਟੀ ਨਹੀਂ ਬਣਾਉਂਦੀਆਂ ਸਨ ਕਿਉਂਕਿ ਉਹਨਾਂ ਵਿੱਚ ਵਿਚਾਰਧਾਰਕ ਅਤੇ ਜਥੇਬੰਦਕ ਸਾਂਝੀਆਂ ਕੜੀਆਂ ਨਹੀਂ ਸਨ

(ਚੱਲਦਾ) 


No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...