Search This Blog

Thursday, August 1, 2019

ਮਾਰੀਨਾ ਜਾਨੇਸਤਾ ਦੀ ਸੰਸਾਰ ਪ੍ਰਸਿੱਧ ਤਸਵੀਰ ਦੀ ਵਾਰਤਾ


ਇਨਕਲਾਬੀ ਨੌਜਵਾਨ


ਮਾਰੀਨਾ ਜਾਨੇਸਤਾ ਦੀ ਸੰਸਾਰ ਪ੍ਰਸਿੱਧ ਤਸਵੀਰ ਦੀ ਵਾਰਤਾ
marina-ginesta.barcelona
ਹੋਟਲ ਕੋਲਨ ਦੀ ਛੱਤ ਉੱਤੇ ਮਾਰੀਨਾ

ਸੰਸਾਰ ਇਤਿਹਾਸ ' ਅਣਗਿਣਤ ਇਨਕਲਾਬੀਆਂ ਨੇ ਅਣਗਿਣਤ ਕੁਰਬਾਨੀਆਂ ਅਤੇ ਘਾਲਣਾਵਾਂ ਘਾਲੀਆਂ ਹਨ ਇਹਨਾਂ ਵਿੱਚੋਂ ਅਣਗਿਣਤ ਨਾਮ ਅਤੇ ਚਿਹਰੇ ਅਜਿਹੇ ਵੀ ਹਨ ਜੋ ਕਦੇ ਵਿਸ਼ਵ ਇਤਿਹਾਸ ਦਾ ਪੰਨਾ ਨਹੀਂ ਬਣੇ ਪਰ ਬਰਾਬਰੀ ਅਤੇ ਖੁਸ਼ਹਾਲੀ ਦੇ ਚੰਗੇ ਸਮਾਜ ਦਾ ਨਿਰਮਾਣ ਕਰਨ ਲਈ ਯੋਗਦਾਨ ਪਾਉਣ ਵਾਲੇ ਉਹਨਾਂ ਨੀਹਾਂ ਦੇ ਰੋੜਿਆਂ ਦੀਆਂ ਬੇਨਾਮ ਕੁਰਬਾਨੀਆਂ ਅਤੇ ਘਾਲਣਾਵਾਂ ਦੀ ਬਦੌਲਤ ਹੀ ਅੱਜ ਮਨੁੱਖ ਅੰਦਰ ਲੁੱਟ, ਜਬਰ, ਅਨਿਆਂ, ਗੈਰ-ਬਰਾਬਰੀ ਆਦਿ ਖਿਲਾਫ ਵਿਦਰੋਹ ਦੀ ਭਾਵਨਾ ਮੱਘ ਰਹੀ ਹੈ ਚੰਗੇ ਸਮਾਜ ਦੀ ਉਸਾਰੀ ਲਈ ਸ਼ਹੀਦੀਆਂ ਦਾ ਵੀ ਸੁਨਹਿਰੀ ਇਤਿਹਾਸ ਰਿਹਾ ਹੈ ਸੰਸਾਰ ਭਰ ਵਿੱਚ ਲੱਖਾਂ-ਕਰੋੜਾਂ ਉਹ ਲੋਕ ਵੀ ਹਨ ਜਿਹਨਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਆਪਣੀ ਭੂਮਿਕਾ ਅਦਾ ਕੀਤੀ ਇਹਨਾਂ ਗੁੰਮਨਾਮ ਲੱਖਾਂ-ਕਰੋੜਾਂ ਵਿੱਚੋਂ ਹੀ ਇਕ ਚਿਹਰਾ ਹੈ ਮਾਰੀਨਾ ਜਾਨੇਸਤਾ ਦਾ, ਜੋ ਬਾਅਦ ਵਿਚ ਗੁੰਮਨਾਮੀ 'ਚੋਂ ਨਿਕਲਕੇ ਸੰਸਾਰ ਪ੍ਰਸਿੱਧ ਹੋ ਗਿਆ ਜੇਕਰ 21 ਜੁਲਾਈ 1936 ਨੂੰ ਖੁਆਨ ਗੁਜ਼ਮਨ ਨਾਮ ਦਾ ਇੱਕ ਫੋਟੋਗ੍ਰਾਫਰ ਇਹ ਤਸਵੀਰ ਨਾ ਖਿੱਚਦਾ ਤਾਂ ਮਾਰੀਨਾ ਦਾ ਨਾਮ ਵੀ ਸਮਾਜਵਾਦੀ ਸਮਾਜ ਦੀ ਸਿਰਜਨਾ ' ਲੱਗੇ ਗੁੰਮਨਾਮ ਕਾਰਕੁੰਨਾਂ ਦੀ ਸੂਚੀ ਵਿੱਚ ਦਰਜ ਨਹੀਂ ਸੀ ਹੋਣਾ

ਜੀਵਨ
marina-ginesta.brother
ਆਪਣੇ ਭਰਾ ਨਾਲ ਮਰੀਨਾ

ਫਰਾਂਸ ਦੇ ਟੋਲੂਜ ਦੀ ਜੰਮਪਾਲ (29 ਜਨਵਰੀ 1919) ਮਾਰੀਨਾ ਦਾ ਪਰਿਵਾਰਕ ਪਿਛੋਕੜ ਖੱਬੇਪੱਖੀ ਪ੍ਰਭਾਵ ਵਾਲੇ ਮਜਦੂਰ ਪਰਿਵਾਰ ਨਾਲ ਜੁੜਿਆ ਹੋਇਆ ਸੀ ਉਸਦੇ ਮਾਤਾ-ਪਿਤਾ ਦਰਜੀ ਸਨ ਜਦੋਂ ਉਹ ਫਰਾਂਸ ਤੋਂ ਸਪੇਨ ਆਈ ਉਸ ਸਮੇਂ ਉਸਦੀ ਉਮਰ ਗਿਆਰਾਂ ਸਾਲ ਦੀ ਸੀ ਇੱਥੇ ਕਾਤੇਲੋਨੀਆ ਵਿੱਚ ਰਹਿੰਦਿਆਂ ਉਹ ਛੋਟੀ ਉਮਰ ਵਿਚ ਹੀ 'ਯੂਨੀਫਾਇਡ ਸ਼ੋਸ਼ਲਿਸਟ ਪਾਰਟੀ' ਦੀ ਮੈਂਬਰ ਬਣ ਗਈ ਫਰਾਂਸ ਉੱਤੇ ਨਾਜ਼ੀਆਂ ਦੇ ਕਬਜੇ ਬਾਅਦ ਮਾਰੀਨਾ ਡੋਮੀਨੀਅਨ ਰਿਪਬਲਿਕ ਚਲੀ ਗਈ ਪਰੰਤੂ ਇੱਥੋਂ ਦੇ ਤਾਨਾਸ਼ਾਹ ਰਾਫੇਲ ਤਰੋਖੀਜੋ ਦੇ ਅੱਤਿਆਚਾਰਾਂ ਕਰਕੇ ਉਸਨੂੰ ਜਲਦੀ ਹੀ ਡੋਮੀਨੀਅਨ ਰਿਪਬਲਿਕ ਛੱਡਕੇ (1946) ਜਾਣਾ ਪਿਆ ਉਹ ਵਾਪਸ ਬੈਲਜੀਅਮ ਗਈ ਅਤੇ ਇੱਥੇ ਉਸਨੇ 1952 ਵਿਚ ਇਕ ਸਫੀਰ ਨਾਲ ਵਿਆਹ ਕਰਵਾ ਲਿਆ ਅਤੇ ਦੋਵੇਂ ਬਾਰਸੀਲੋਨਾ ਰਹਿਣ ਲੱਗੇ 1978 ਵਿਚ ਉਹ ਫਿਰ ਫਰਾਂਸ ਵਾਪਸ ਚਲੇ ਗਏ ਅਤੇ ਉਮਰ ਦੇ ਆਖਰੀ ਲੰਮਹੇ ਤੱਕ ਇੱਥੇ ਹੀ ਰਹੇ

ਸਮਾਜਵਾਦੀ ਵਿਚਾਰਧਾਰਾ ਦਾ ਪ੍ਰਭਾਵ
marina-ginesta.france
ਆਪਣੀ ਪੁਰਾਣੀ ਤਸਵੀਰ ਨਾਲ ਮਰੀਨਾ

ਮਾਰੀਨਾ ਸਮਾਜਵਾਦੀ ਵਿਚਾਰਾਂ ਦੀ ਧਾਰਨੀ ਸੀ ਜਵਾਨੀ ਵੇਲੇ ਉਹ ਸਪੇਨ ਦੀ ਸਮਾਜਵਾਦੀ ਪਾਰਟੀ ਦੇ ਨੌਜਵਾਨ ਫਰੰਟ ਉੱਤੇ ਕੰਮ ਕਰਦੀ ਰਹੀ ਇੱਥੇ ਉਸਨੇ ਯੂਰਪ ਅੰਦਰ ਵੱਧਦੇ ਨਾਜ਼ੀ ਪ੍ਰਭਾਵ ਖਿਲਾਫ ਲਗਾਤਾਰ ਆਪਣੀ ਅਵਾਜ਼ ਉਠਾਈ ਲੰਮਾ ਸਮਾਂ ਉਹ ਰਿਪੋਰਟਰ ਦੇ ਤੌਰ ਤੇ ਕੰਮ ਕਰਦੀ ਰਹੀ ਕੁਝ ਸਮਾਂ ਮਾਰੀਨਾ ਨੇ ਮਿਖਾਇਲ ਕੋਲਤਸੋਵ ਦੀ ਸਹਾਇਕ ਵਜੋਂ ਰਿਪੋਰਟਰ ਅਤੇ ਅਨੁਵਾਦਕ ਦੇ ਤੌਰ ਤੇ ਵੀ ਕੰਮ ਕੀਤਾ ਉਹ ਸੋਵੀਅਤ ਅਖਬਾਰ 'ਪਰਾਵਦਾ' ਵਿੱਚ ਵੀ ਲਿਖਾ-ਪੜ੍ਹੀ ਦਾ ਕੰਮ ਕਰਦੀ ਰਹੀ

ਸੰਸਾਰ ਪ੍ਰਸਿੱਧ ਤਸਵੀਰ ਦੀ ਵਾਰਤਾ
hotel-colon.barcelona
ਹੋਟਲ ਕੋਲਨ

ਇੱਕ ਦਿਨ ਗਰਮੀ ਦੀ ਰੁੱਤੇ ਉਹ ਵਰਦੀ ਪਹਿਨੀ ਬਾਸੀਲੋਨਾ ਦੇ ਇੱਕ ਹੋਟਲ ਕੋਲਨ ਦੀ ਛੱਤ ਉੱਤੇ ਖੜ੍ਹੀ ਸੀ ਇਹ ਸਪੇਨੀ ਘਰੇਲੂ ਯੁੱਧ ਦਾ ਦੌਰ ਸੀ ਉਸ ਸਮੇਂ ਉਸਦੀ ਉਮਰ ਸਤਾਰਾਂ ਸਾਲ ਦੀ ਸੀ ਪੱਤਰਕਾਰ ਗੁਜ਼ਮਨ ਨੇ ਉਸਨੂੰ ਇਕ ਬਾਦੂੰਕ ਫੜਾ ਕੇ ਉਸਦੀਆਂ ਕੁਝ ਤਸਵੀਰਾਂ ਲਈਆਂ ਗਰਮੀ ਦੀ ਰੁੱਤ, ਹੋਟਲ ਕੋਲਨ ਦੀ ਉੱਚੀ ਇਮਾਰਤ, ਫੌਜੀ ਵਰਦੀ, ਮੋਢੇ ਟੰਗੀ ਬਾਦੂੰਕ ਅਤੇ ਵਗਦੀ ਹਵਾ ' ਉਸਦੇ ਚਿਹਰੇ ਤੇ ਉੱਡਦੀਆਂ ਜੁਲਫਾਂ ਨੇ ਇਸ ਤਸਵੀਰ ਨੂੰ ਚਾਰ ਚੰਨ ਲਾ ਦਿੱਤੇ 





hotel-colon.barcelona
ਹੋਟਲ ਕੋਲਨ ਦੀ ਢਹੀ ਹੋਈ ਇਮਾਰਤ
1936 ਵਿੱਚ ਖਿੱਚੀ ਇਹ ਤਸਵੀਰ ਜਲਦੀ ਹੀ ਸੰਸਾਰ ਭਰ ਵਿੱਚ ਫੈਲ ਗਈ ਇਹ ਕਈ ਕਿਤਾਬਾਂ ਦੇ ਕਵਰ ਪੇਜ਼ ਦਾ ਸ਼ਿੰਗਾਰ ਬਣੀ ਇਸਨੇ ਸੰਸਾਰ ਭਰ ਦੇ ਬਾਗੀ ਨੌਜਵਾਨ ਦਿਲਾਂ ਨੂੰ ਝੰਜੋੜਿਆ ਇਹ ਹੋਟਲ ਬਾਰਸੀਲੋਨਾ ਦੇ 'ਪਲਾਸਾ ਦੇ ਕਾਤਾਲੋਨੀਆ' ਵਿੱਚ ਸਥਿਤ ਸੀ ਯੁੱਧ ਤੋਂ ਬਾਅਦ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ ਅਤੇ ਇਸ ਸਮੇਂ ਇੱਥੇ ਸਪੈਨਿਸ਼ ਬੈਂਕ ਦੀ ਇਮਾਰਤ ਹੈ ਮਾਰੀਨਾ ਦੀ ਤਸਵੀਰ ਦਾ ਇਹ ਮਾਸਟਰਪੀਸ ਹੋਟਲ ਕੋਲਨ ਵਿੱਚ ਰੱਖਿਆ ਗਿਆ ਸੀ ਅਤੇ ਇੱਥੋਂ ਹੀ ਇਹ ਦੁਨੀਆਂ ਭਰ ਵਿਚ ਮਸ਼ਹੂਰ ਹੋ ਗਿਆ
marina ginesta
ਮਾਰੀਨਾ ਹੋਟਲ ਕੋਲਨ ਦੀ ਛੱਤ ਉੱਤੇ 











6 ਜਨਵਰੀ 2014 ਨੂੰ ਮਾਰੀਨਾ ਇਸ ਦੁਨੀਆ ਉੱਤੇ ਨਹੀਂ ਰਹੀ ਪਰ ਉਸਦੀ ਤਸਵੀਰ ਅੱਜ ਵੀ ਨੌਜਵਾਨ ਦਿਲਾਂ ਦੀ ਧੜਕਨ ਬਣੀ ਹੋਈ ਹੈ








ਮਨਦੀਪ

No comments:

Post a Comment

ਮਈ ਦਿਵਸ ਦੀ ਇਤਿਹਾਸਕ ਮਹੱਤਤਾ

         ਮਈ ਦਿਵਸ ਕੌਮਾਂਤਰੀ ਮਜ਼ਦੂਰ ਜਮਾਤ ਲਈ ਜਮਾਤੀ ਸੰਘਰਸ਼ ਬਰਕਰਾਰ ਰੱਖਣ ਲਈ ਦ੍ਰਿੜ ਅਹਿਦ ਲੈਣ ਦਾ ਪ੍ਰਤੀਕ ਹੈ। ਕਿਰਤੀ ਯੋਧਿਆਂ ਦੇ ਖੂਨ ਨਾਲ ਸਿਰਜੇ ਇਸ ਦਿਨ ਦਾ ਮਹੱ...